Ang 1237
ਕਿਉ. ਨ ਅਰਾਧਹੁ, ਮਿਲਿ ਕਰਿ ਸਾਧਹੁ; ਘਰੀ ਮੁਹਤਕ ਬੇਲਾ ਆਈ ॥
kiau. na araadhahu, mil kar saadhahu; gharee muhatak belaa aaee |
Punjabi
ਸੰਤਾਂ ਨਾਲ ਮਿਲ ਕੇ ਤੁੰ ਕਿਉਂ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ, ਹੇ ਬੰਦੇ? ਇਕ ਨਿਮਖ ਅਤੇ ਪਲ ਦੇ ਅੰਤਰ ਤੇਰਾ ਮਰਨ ਦਾ ਵਕਤ ਆਉਂਦਾ ਵਾਲਾ।
English
Why do you not worship and adore Him? Join together with the Holy Saints; any instant, your time shall come.
ਅਰਥੁ ਦਰਬੁ ਸਭੁ. ਜੋ ਕਿਛੁ ਦੀਸੈ; ਸੰਗਿ. ਨ ਕਛਹੂ ਜਾਈ ॥
arath darab sabh. jo kichh deesai; sang. na kachhahoo jaaee |
Punjabi
ਸਾਰੀ ਜਾਇਦਾਦ, ਦੌਲਤ ਅਤੇ ਜਿਹੜਾ ਕੁਝ ਭੀ ਦਿੱਸਦਾ ਹੇ ਇਸ ਵਿਚੋਂ ਕੁਝ ਭੀ ਤੇਰੇ ਨਾਲ ਨਹੀਂ ਜਾਣਾ।
English
All your property and wealth, and all that you see - none of it will go along with you.
ਕਹੁ ਨਾਨਕ. ਹਰਿ ਹਰਿ ਆਰਾਧਹੁ; ਕਵਨ ਉਪਮਾ ਦੇਉ. ਕਵਨ ਬਡਾਈ ॥੨॥
kahu naanak. har har aaraadhahu; kavan upamaa deo. kavan baddaaee |2|
Punjabi
ਗੁਰੂ ਜੀ ਆਖਦੇ ਹਨ ਤੂੰ ਆਪਣੇ ਸਾਈਂ ਹਰੀ ਦਾ ਸਿਮਰਨ ਕਰ। ਕਿਹੜੀ ਮਹਿਮਾ ਤੇ ਕਿਹੜੀ ਉਸਤਤੀ ਮੈਂ ਆਪਣੇ ਹਰੀ ਨੂੰ ਨਿਰੂਪਣ ਕਰ ਸਕਦਾ ਹਾਂ।
English
Says Nanak, worship and adore the Lord, Har, Har. What praise, and what approval, can I offer to Him? ||2||
ਪੂਛਉ ਸੰਤ; ਮੇਰੋ ਠਾਕੁਰੁ ਕੈਸਾ ॥
poochhau sant; mero tthaakur kaisaa |
Punjabi
ਮੈਂ ਸਾਧੂਆਂ ਤੋਂ ਪੁਛਦਾ ਹਾਂ ਕਿ ਮੇਰਾ ਸੁਆਮੀ ਕਿਹੋ ਜਿਹਾ ਹੈ?
English
I ask the Saints, what is my Lord and Master like?
ਹਂੀਉ ਅਰਾਪਉਂ; ਦੇਹੁ ਸਦੇਸਾ ॥
haneeo araapaun; dehu sadesaa |
Punjabi
ਮੈਂ ਆਪਣੀ ਜਿੰਦੜੀ ਉਸ ਨੂੰ ਸਮਰਪਣ ਕਰਦਾ ਹਾਂ ਜੋ ਮੈਨੂੰ ਉਸ ਦਾ ਸੁਨੇਹਾ ਦੇਵੇ।
English
I offer my heart, to one who brings me news of Him.
ਦੇਹੁ ਸਦੇਸਾ. ਪ੍ਰਭ ਜੀਉ ਕੈਸਾ; ਕਹ ਮੋਹਨ ਪਰਵੇਸਾ ॥
dehu sadesaa. prabh jeeo kaisaa; keh mohan paravesaa |
Punjabi
ਤੂੰ ਮੈਨੂੰ ਉਸ ਦਾ ਸੁਨੇਹਾ ਦੇ ਤੇ ਮੈਨੂੰ ਦਸ ਮੇਰਾ ਮਹਾਰਾਜ ਮਾਲਕ ਕਿਹੋ ਜਿਹਾ ਹੈ ਤੇ ਉਹ ਮਨ ਨੂੰ ਕੀਲਣ ਵਾਲਾ ਕਿੱਥੇ ਨਿਵਾਸ ਰਖਦਾ ਹੈ?
English
Give me news of my Dear God; where does the Enticer live?
ਅੰਗ ਅੰਗ ਸੁਖਦਾਈ. ਪੂਰਨ ਬ੍ਰਹਮਾਈ; ਥਾਨ ਥਾਨੰਤਰ ਦੇਸਾ ॥
ang ang sukhadaaee. pooran brahamaaee; thaan thaanantar desaa |
Punjabi
ਸਾਰਿਆਂ ਸਰੀਰਾਂ ਥਾਵਾਂ, ਉਨ੍ਹਾਂ ਦੀਆਂ ਵਿੱਥਾਂ ਅਤੇ ਮੁਲਕਾਂ ਅੰਦਰ, ਉਹ ਆਰਾਮ-ਬਖਸ਼ਣਹਾਰ, ਪੂਰਾ ਪ੍ਰਭੂ ਵਿਆਪਕ ਹੋ ਰਿਹਾ ਹੈ।
English
He is the Giver of peace to life and limb; God is totally permeating all places, interspaces and countries.
ਬੰਧਨ ਤੇ ਮੁਕਤਾ. ਘਟਿ ਘਟਿ ਜੁਗਤਾ; ਕਹਿ. ਨ ਸਕਉ ਹਰਿ ਜੈਸਾ ॥
bandhan te mukataa. ghatt ghatt jugataa; keh. na skau har jaisaa |
Punjabi
ਉਹ ਅਲਸੇਟਿਆ ਤੋਂ ਅਜਾਦ ਹੈ ਅਤੇ ਸਾਰਿਆ ਦਿਲਾਂ ਨਾਲ ਜੁੜਿਆ ਹੋਇਆ ਹੈ। ਮੈਂ ਨਹੀਂ ਆਖ ਸਕਦਾ, ਹੋਰ ਕਿਹੜਾ ਮੇਰੇ ਸੁਆਮੀ ਵਰਗਾ ਹੈ?
English
He is liberated from bondage, joined to each and every heart. I cannot say what the Lord is like.
ਦੇਖਿ ਚਰਿਤ. ਨਾਨਕ ਮਨੁ ਮੋਹਿਓ; ਪੂਛੈ ਦੀਨੁ. ਮੇਰੋ ਠਾਕੁਰੁ ਕੈਸਾ ॥੩॥
dekh charit. naanak man mohio; poochhai deen. mero tthaakur kaisaa |3|
Punjabi
ਉਸ ਦੀਆਂ ਅਸਚਰਜ ਖੇਡਾਂ ਵੇਖ, ਨਾਨਕ ਦੀ ਜਿੰਦੜੀ ਮੋਹਿਤ ਹੋ ਗਈ ਹੈ। ਮੈਂ ਮਸਕੀਨ ਪੁਛਦਾ ਹਾਂ ਕਿ ਮੇਰਾ ਸੁਆਮੀ ਕਿਹੋ ਜਿਹਾ ਹੈ?
English
Gazing upon His wondrous play, O Nanak, my mind is fascinated. I humbly ask, what is my Lord and Master like? ||3||
ਕਰਿ ਕਿਰਪਾ; ਅਪੁਨੇ ਪਹਿ ਆਇਆ ॥
kar kirapaa; apune peh aaeaa |
Punjabi
ਆਪਣੀ ਰਹਿਮਤ ਧਾਰ ਕੇ, ਸੁਆਮੀ ਆਪਣੇ ਗੋਲੋ ਕੋਲ ਆਇਆ ਹੈ।
English
In His Kindness, He has come to His humble servant.
ਧੰਨਿ ਸੁ ਰਿਦਾ; ਜਿਹ ਚਰਨ ਬਸਾਇਆ ॥
dhan su ridaa; jih charan basaaeaa |
Punjabi
ਮੁਬਾਰਕ ਹੈ ਉਹ ਹਿਰਦਾ, ਜਿਸ ਅੰਦਰ ਪ੍ਰਭੂ ਦੇ ਪੈਰ ਬਿਰਾਜਮਾਨ ਹਨ।
English
Blessed is that heart, in which the Lord's Feet are enshrined.
ਚਰਨ ਬਸਾਇਆ. ਸੰਤ ਸੰਗਾਇਆ; ਅਗਿਆਨ ਅੰਧੇਰੁ ਗਵਾਇਆ ॥
charan basaaeaa. sant sangaaeaa; agiaan andher gavaaeaa |
Punjabi
ਸਤਿਸੰਗਤ ਰਾਹੀਂ, ਪ੍ਰਭੂ ਦੇ ਪੈਰ ਇਨਸਾਨ ਦੇ ਦਿਲ ਅੰਦਰ ਟਿਕ ਜਾਂਦੇ ਹਨ ਅਤੇ ਉਸ ਦੀ ਆਤਮਕ ਬੇਸਮਝੀ ਦਾ ਅੰਨ੍ਹੇਰਾ ਦੁਰ ਹੋ ਜਾਂਦਾ ਹੈ।
English
His Feet are enshrined within, in the Society of the Saints; the darkness of ignorance is dispelled.
ਭਇਆ ਪ੍ਰਗਾਸੁ. ਰਿਦੈ ਉਲਾਸੁ; ਪ੍ਰਭੁ ਲੋੜੀਦਾ ਪਾਇਆ ॥
bheaa pragaas. ridai ulaas; prabh lorreedaa paaeaa |
Punjabi
ਉਸ ਦਾ ਮਨ ਪ੍ਰਕਾਸ਼ ਅਤੇ ਪ੍ਰਸੰਨ ਹੋ ਜਾਂਦਾ ਹੈ ਅਤੇ ਲੋੜੀਦੜੇ ਪ੍ਰਭੂ ਨੂੰ ਪਰਾਪਤ ਹੋ ਜਾਂਦਾ ਹੈ।
English
The heart is enlightened and illumined and enraptured; God has been found.
ਦੁਖੁ ਨਾਠਾ. ਸੁਖੁ ਘਰ ਮਹਿ ਵੂਠਾ; ਮਹਾ ਅਨੰਦ ਸਹਜਾਇਆ ॥
dukh naatthaa. sukh ghar meh vootthaa; mahaa anand sahajaaeaa |
Punjabi
ਉਸ ਦੀ ਪੀੜ ਦੌੜ ਜਾਂਦੀ ਹੈ, ਆਰਾਮ ਉਸ ਦੇ ਧਾਮ ਵਿੱਚ ਵਸ ਜਾਂਦਾ ਹੈ, ਅਤੇ ਉਸ ਨੂੰ ਪਰਮ ਪਰਸੰਨਤਾ ਅਤੇ ਅਡੋਲਤਾ ਦੀ ਦਾਤ ਮਿਲ ਜਾਂਦੀ ਹੈ।
English
Pain is gone, and peace has come to my house. The ultimate intuitive peace prevails.
ਕਹੁ ਨਾਨਕ. ਮੈ ਪੂਰਾ ਪਾਇਆ; ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥
kahu naanak. mai pooraa paaeaa; kar kirapaa apune peh aaeaa |4|1|
Punjabi
ਗੁਰੂ ਜੀ ਫੁਰਮਾਉਂਦੇ ਹਨ, ਮੈਂ ਆਪਣੇ ਮੁਕੰਮਲ ਮਾਲਕ ਨੂੰ ਪਾ ਲਿਆ ਹੈ, ਜੋ ਆਪਣੀ ਮਿਹਰ ਸਦਕਾ, ਆਪਣੇ ਗੋਲੇ ਕੋਲ ਆ ਗਿਆ ਹਾਂ।
English
Says Nanak, I have found the Perfect Lord; in His Kindness, He has come to His humble servant. ||4||1||
ਸਾਰੰਗ ਕੀ ਵਾਰ. ਮਹਲਾ ੪; ਰਾਇ ਮਹਮੇ ਹਸਨੇ ਕੀ ਧੁਨਿ ॥
saarang kee vaar. mahalaa 4; raae mahame hasane kee dhun |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
Vaar Of Saarang, Fourth Mehl, To Be Sung To The Tune Of Mehma-Hasna:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਸਾਰੰਗ ਕੀ ਵਾਰ ਚੋਥੀ ਪਾਤਿਸ਼ਾਹੀ। ਮਹਿਮੇ-ਹਸਨੇ ਦੀ ਸੁਰ ਉਤੇ ਗਾਉਣੀ।
English
One Universal Creator God. By The Grace Of The True Guru:
ਸਲੋਕ ਮਹਲਾ ੨ ॥
salok mahalaa 2 |
Punjabi
ਸਲੋਕ ਦੂਜੀ ਪਾਤਿਸ਼ਾਹੀ।
English
Salok, Second Mehl:
ਗੁਰੁ ਕੁੰਜੀ ਪਾਹੂ, ਨਿਵਲੁ; ਮਨੁ ਕੋਠਾ, ਤਨੁ ਛਤਿ ॥
gur kunjee paahoo, nival; man kotthaa, tan chhat |
Punjabi
ਦੇਹਿ ਦੀ ਛਤ ਵਾਲੇ ਮਨੂਏ ਦੇ ਮਕਾਨ ਨੂੰ ਮਾਇਆ ਦੀ ਲਗਨ ਦਾ ਜੰਦਰਾ ਲੱਗਾ ਹੋਇਆ ਹੈ ਅਤੇ ਇਸ ਦੀ ਚਾਬੀ ਗੁਰਾਂ ਦੇ ਕੋਲ ਹੈ।
English
The key of the Guru opens the lock of attachment, in the house of the mind, under the roof of the body.
ਨਾਨਕ ਗੁਰ ਬਿਨੁ. ਮਨ ਕਾ ਤਾਕੁ, ਨ ਉਘੜੈ; ਅਵਰ. ਨ ਕੁੰਜੀ ਹਥਿ ॥੧॥
naanak gur bin. man kaa taak, na ugharrai; avar. na kunjee hath |1|
Punjabi
ਨਾਨਕ, ਗੁਰਾਂ ਦੇ ਬਗੈਰ, ਮਨੂਏ ਦਾ ਬੂਹਾ ਖੁਲ੍ਹਦਾ ਨਹੀਂ, ਕਿਉਂ ਜੋ ਕਿਸੇ ਦੇ ਹੱਥ ਵਿੱਚ ਚਾਬੀ ਨਹੀਂ।
English
O Nanak, without the Guru, the door of the mind cannot be opened. No one else holds the key in hand. ||1||
ਮਹਲਾ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਨ ਭੀਜੈ; ਰਾਗੀ ਨਾਦੀ ਬੇਦਿ ॥
n bheejai; raagee naadee bed |
Punjabi
ਪ੍ਰਭੂ ਰਾਗ ਆਲਾਪਣ, ਸੰਗੀਤਕ ਸਾਜ਼ ਸੁਰ ਕਰਨ ਅਤੇ ਵੇਦਾਂ ਨੂੰ ਵਾਚਣ ਦੁਆਰਾ ਪ੍ਰਸੰਨ ਨਹੀਂ ਹੁੰਦਾ।
English
He is not won over by music, songs or the Vedas.
ਨ ਭੀਜੈ; ਸੁਰਤੀ ਗਿਆਨੀ ਜੋਗਿ ॥
n bheejai; suratee giaanee jog |
Punjabi
ਸਿਆਣਪ, ਗਿਆਤਾ ਅਤੇ ਯੋਗ ਰਾਹੀਂ, ਉਹ ਪ੍ਰਸੰਨ ਨਹੀਂ ਹੁੰਦਾ।
English
He is not won over by intuitive wisdom, meditation or Yoga.
ਨ ਭੀਜੈ; ਸੋਗੀ ਕੀਤੈ ਰੋਜਿ ॥
n bheejai; sogee keetai roj |
Punjabi
ਪ੍ਰਭੂ ਸਦਾ ਅਫਸੋਸ ਕਰਨ ਦੁਆਰਾ ਪ੍ਰਸੰਨ ਨਹੀਂ ਹੁੰਦਾ।
English
He is not won over by feeling sad and depressed forever.
ਨ ਭੀਜੈ; ਰੂਪਂੀ ਮਾਲਂੀ ਰੰਗਿ ॥
n bheejai; roopanee maalanee rang |
Punjabi
ਉਹ ਸੁੰਦਰਤਾ, ਦੌਲਤ ਅਤੇ ਰੰਗ-ਰਲੀਆਂ ਨਾਲ ਪ੍ਰਸੰਨ ਨਹੀਂ ਹੁੰਦਾ।
English
He is not won over by beauty, wealth and pleasures.
ਨ ਭੀਜੈ; ਤੀਰਥਿ ਭਵਿਐ ਨੰਗਿ ॥
n bheejai; teerath bhaviai nang |
Punjabi
ਉਹ ਯਾਤ੍ਰਾ-ਅਸਥਾਨਾਂ ਤੇ ਨੰਗਿਆਂ ਰਟਨ ਕਰਨ ਦੁਆਰਾ ਪ੍ਰਸੰਨ ਨਹੀਂ ਹੁੰਦਾ।
English
He is not won over by wandering naked at sacred shrines.
ਨ ਭੀਜੈ; ਦਾਤਂੀ ਕੀਤੈ ਪੁੰਨਿ ॥
n bheejai; daatanee keetai pun |
Punjabi
ਬਖਸ਼ੀਸ਼ਾਂ ਅਤੇ ਖੈਰਾਤਾਂ ਦੇਣ ਨਾਲ ਪ੍ਰਭੂ ਦ੍ਰਵਦਾ ਨਹੀਂ।
English
He is not won over by giving donations in charity.
ਨ ਭੀਜੈ; ਬਾਹਰਿ ਬੈਠਿਆ ਸੁੰਨਿ ॥
n bheejai; baahar baitthiaa sun |
Punjabi
ਸੁੰਨਮਸਾਨ ਅੰਦਰ ਬਾਹਰਵਾਰ ਇਕੱਲਿਆਂ ਬਹਿਣ ਨਾਲ, ਉਹ ਦ੍ਰਵਦਾ ਨਹੀਂ।
English
He is not won over by living alone in the wilderness.
ਨ ਭੀਜੈ; ਭੇੜਿ ਮਰਹਿ ਭਿੜਿ ਸੂਰ ॥
n bheejai; bherr mareh bhirr soor |
Punjabi
ਲੜਾਈ ਵਿੱਚ ਯੋਧੇ ਦੀ ਤਰ੍ਹਾਂ ਲੜ ਕੇ ਮਰ ਜਾਣ ਦੁਆਰ, ਮਾਲਕ ਪਸੀਜਦਾ ਨਹੀਂ।
English
He is not won over by fighting and dying as a warrior in battle.
ਨ ਭੀਜੈ; ਕੇਤੇ ਹੋਵਹਿ ਧੂੜ ॥
n bheejai; kete hoveh dhoorr |
Punjabi
ਬਹੁਤਿਆਂ ਦੇ ਪੈਰਾਂ ਦੀ ਖਾਕ ਹੋ ਜਾਣ ਦੁਆਰਾ, ਉਹ ਪਿਘਲਦਾ ਨਹੀਂ।
English
He is not won over by becoming the dust of the masses.
ਲੇਖਾ ਲਿਖੀਐ; ਮਨ ਕੈ ਭਾਇ ॥
lekhaa likheeai; man kai bhaae |
Punjabi
ਉਥੇ ਕੇਵਲ ਦਿਲੀ ਪ੍ਰੀਤ ਦਾ ਇਸਾਬ ਕਿਤਾਬ ਹੀ ਲਿਖਿਆ ਜਾਂਦਾ ਹੈ।
English
The account is written of the loves of the mind.
ਨਾਨਕ ਭੀਜੈ; ਸਾਚੈ ਨਾਇ ॥੨॥
naanak bheejai; saachai naae |2|
Punjabi
ਹੇ ਨਾਨਕ! ਜੇਕਰ ਜੀਵ ਸੱਚੇ ਨਾਮ ਦਾ ਉਚਾਰਨ ਕਰੇ ਤਾਂ ਪ੍ਰਭੂ ਪਰਮ ਪਰਸੰਨ ਹੁੰਦਾ ਹੈ।
English
O Nanak, the Lord is won over only by His Name. ||2||
ਮਹਲਾ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਨਵ ਛਿਅ ਖਟ ਕਾ. ਕਰੇ ਬੀਚਾਰੁ ॥
nav chhia khatt kaa. kare beechaar |
Punjabi
ਲੋਕ ਨੌ ਵਿਆਕਰਣਾ, ਛੈ ਸ਼ਾਸਤਰਾਂ ਤੇ ਵੇਦਾਂ ਦੇ ਛੈ ਕਾਂਡਾਂ ਨੂੰ ਸੋਚਦੇ ਸਮਝਦੇ ਹਨ,
English
You may study the nine grammars, the six Shaastras and the six divions of the Vedas.
ਨਿਸਿ ਦਿਨ ਉਚਰੈ; ਭਾਰ ਅਠਾਰ ॥
nis din ucharai; bhaar atthaar |
Punjabi
ਅਤੇ ਰੈਣ ਤੇ ਦਿਨ ਅਠਾਰਾ ਖੰਡਾ ਵਾਲੇ ਮਹਾਭਾਰਤ ਦਾ ਉਚਾਰਨ ਕਰਦੇ ਹਨ।
English
You may recite the Mahaabhaarata.
ਤਿਨਿ ਭੀ; ਅੰਤੁ. ਨ ਪਾਇਆ ਤੋਹਿ ॥
tin bhee; ant. na paaeaa tohi |
Punjabi
ਉਹ ਭੀ ਤੇਰੇ ਓੜਕ ਨੂੰ ਨਹੀਂ ਪਾ ਸਕਦੇ, ਹੇ ਪ੍ਰਭੂ!
English
Even these cannot find the limits of the Lord.
ਨਾਮ ਬਿਹੂਣ ਮੁਕਤਿ; ਕਿਉ ਹੋਇ ॥
naam bihoon mukat; kiau hoe |
Punjabi
ਨਾਮ ਤੋਂ ਸੱਖਣਾ ਜੀਵ, ਕਿਸ ਤਰ੍ਹਾਂ ਮੋਖਸ਼ ਹੋ ਸਕਦਾ ਹੈ?
English
Without the Naam, the Name of the Lord, how can anyone be liberated?
ਨਾਭਿ ਵਸਤ ਬ੍ਰਹਮੈ; ਅੰਤੁ. ਨ ਜਾਣਿਆ ॥
naabh vasat brahamai; ant. na jaaniaa |
Punjabi
ਧੁੰਨੀ ਅੰਦਰ ਵਸਦਾ ਹੋਇਆ, ਬ੍ਰਹਮਾ ਪ੍ਰਭੂ ਦੇ ਓੜਕ ਨੂੰ ਨਹੀਂ ਜਾਣਦਾ।
English
Brahma, in the lotus of the navel, does not know the limits of God.
ਗੁਰਮੁਖਿ ਨਾਨਕ; ਨਾਮੁ ਪਛਾਣਿਆ ॥੩॥
guramukh naanak; naam pachhaaniaa |3|
Punjabi
ਗੁਰਾਂ ਦੀ ਦਇਆ ਦੁਆਰਾ, ਨਾਨਕ ਸੁਆਮੀ ਦੇ ਨਾਮ ਨੂੰ ਅਨੁਭਵ ਕਰਦਾ ਹੈ।
English
The Gurmukh, O Nanak, realizes the Naam. ||3||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਆਪਿ ਨਿਰੰਜਨਾ; ਜਿਨਿ ਆਪੁ ਉਪਾਇਆ ॥
aape aap niranjanaa; jin aap upaaeaa |
Punjabi
ਪਵਿਤ੍ਰ ਪ੍ਰਭੂ, ਜਿਸ ਨੇ ਆਪਣੇ ਆਪ ਨੂੰ ਰਚਿਆ ਹੈ, ਸਾਰਾ ਕੁਛ ਖੁਦ ਹੀ ਹੈ।
English
The Immaculate Lord Himself, by Himself, created Himself.
ਆਪੇ ਖੇਲੁ ਰਚਾਇਓਨੁ; ਸਭੁ ਜਗਤੁ ਸਬਾਇਆ ॥
aape khel rachaaeon; sabh jagat sabaaeaa |
Punjabi
ਉਸ ਨੇ ਆਪ ਹੀ ਸਾਰੇ ਸੰਸਾਰ ਦੀ ਸਮੂਹ ਖੇਡ ਸਾਜੀ ਹੈ।
English
He Himself created the whole drama of all the world's play.
ਤ੍ਰੈ ਗੁਣ ਆਪਿ ਸਿਰਜਿਅਨੁ; ਮਾਇਆ ਮੋਹੁ ਵਧਾਇਆ ॥
trai gun aap sirajian; maaeaa mohu vadhaaeaa |
Punjabi
ਉਸ ਨੇ ਖੁਦ ਹੀ ਤਿੰਨਾਂ ਲਛਣਾਂ ਨੂੰ ਰਚਿਆ ਹੈ ਅਤੇ ਸੰਸਾਰੀ ਪਦਾਰਥਾਂ ਦੇ ਪਿਆਰ ਨੂੰ ਵਧੇਰਾ ਕੀਤਾ ਹੈ।
English
He Himself formed the three gunas, the three qualities; He increased the attachment to Maya.
ਗੁਰ ਪਰਸਾਦੀ ਉਬਰੇ; ਜਿਨ ਭਾਣਾ ਭਾਇਆ ॥
gur parasaadee ubare; jin bhaanaa bhaaeaa |
Punjabi
ਗੁਰਾਂ ਦੀ ਦਇਆ ਦੁਆਰਾ, ਕੇਵਲ ਉਹ ਹੀ ਪਾਰ ਉਤਰਦੇ ਹਨ, ਜਿਨ੍ਰਾਂ ਨੂੰ ਪ੍ਰਭੂ ਦੀ ਰਜਾ ਪਿਆਰੀ ਲਗਦੀ ਹੈ।
English
By Guru's Grace, they are saved - those who love the Will of God.
ਨਾਨਕ ਸਚੁ ਵਰਤਦਾ; ਸਭ ਸਚਿ ਸਮਾਇਆ ॥੧॥
naanak sach varatadaa; sabh sach samaaeaa |1|
Punjabi
ਨਾਨਕ ਸੱਚਾ ਪ੍ਰਭੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰੇ ਹੀ ਸੱਚੇ ਸੁਆਮੀ ਵਿੱਚ ਰਮੇ ਹੋਏ ਹਨ।
English
O Nanak, the True Lord is pervading everywhere; all are contained within the True Lord. ||1||