Ekam
Guru Granth Sahib

Ang 1239

Ang 1239 · Line 1

ਮਹਲਾ ੨ ॥

mahalaa 2 |

Punjabi

ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Second Mehl:

Dr. Sant Singh Khalsa (Shabad OS, CC BY-SA)
Ang 1239 · Line 2

ਕੀਤਾ. ਕਿਆ ਸਾਲਾਹੀਐ; ਕਰੇ ਸੋਇ ਸਾਲਾਹਿ ॥

keetaa. kiaa saalaaheeai; kare soe saalaeh |

Punjabi

ਰਚੇ ਹੋਏ ਦੀ ਕੀ ਸਿਫ਼ਤ ਕਰਨੀ ਹੈ। ਤੂੰ ਉਸ ਦੀ ਸਿਫ਼ਤ ਕਰ ਜੋ ਸਾਰਿਆਂ ਨੂੰ ਰਚਦਾ ਹੈ।

Bhai Manmohan Singh (Shabad OS, CC BY-SA)

English

Why praise the created being? Praise the One who created all.

Dr. Sant Singh Khalsa (Shabad OS, CC BY-SA)
Ang 1239 · Line 3

ਨਾਨਕ. ਏਕੀ ਬਾਹਰਾ; ਦੂਜਾ ਦਾਤਾ ਨਾਹਿ ॥

naanak. ekee baaharaa; doojaa daataa naeh |

Punjabi

ਨਾਨਕ ਇਕ ਪ੍ਰਭੂ ਦੇ ਬਗੈਰ ਹੋਰ ਕੋਈ ਦਾਤਾਰ ਹੈ ਹੀ ਨਹੀਂ।

Bhai Manmohan Singh (Shabad OS, CC BY-SA)

English

O Nanak, there is no other Giver, except the One Lord.

Dr. Sant Singh Khalsa (Shabad OS, CC BY-SA)
Ang 1239 · Line 4

ਕਰਤਾ ਸੋ ਸਾਲਾਹੀਐ; ਜਿਨਿ ਕੀਤਾ ਆਕਾਰੁ ॥

karataa so saalaaheeai; jin keetaa aakaar |

Punjabi

ਤੂੰ ਉਸ ਸਿਰਜਣਹਾਰ-ਸੁਆਮੀ ਦਾ ਜੱਸ ਕਰ ਜਿਸ ਨੇ ਆਲਮ ਨੂੰ ਸਾਜਿਆ ਹੈ।

Bhai Manmohan Singh (Shabad OS, CC BY-SA)

English

Praise the Creator Lord, who created the creation.

Dr. Sant Singh Khalsa (Shabad OS, CC BY-SA)
Ang 1239 · Line 5

ਦਾਤਾ ਸੋ ਸਾਲਾਹੀਐ; ਜਿ ਸਭਸੈ ਦੇ ਆਧਾਰੁ ॥

daataa so saalaaheeai; ji sabhasai de aadhaar |

Punjabi

ਤੂੰ ਉਸ ਦੇਣਹਾਰ-ਪ੍ਰਭੂ ਦੀ ਕੀਰਤੀ ਕਰ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।

Bhai Manmohan Singh (Shabad OS, CC BY-SA)

English

Praise the Great Giver, who gives sustenence to all.

Dr. Sant Singh Khalsa (Shabad OS, CC BY-SA)
Ang 1239 · Line 6

ਨਾਨਕ ਆਪਿ ਸਦੀਵ ਹੈ; ਪੂਰਾ ਜਿਸੁ ਭੰਡਾਰੁ ॥

naanak aap sadeev hai; pooraa jis bhanddaar |

Punjabi

ਨਾਨਕ, ਪ੍ਰਭੂ ਪਰੀਪੂਰਨ ਹੈ ਜਿਸ ਦਾ ਖ਼ਜ਼ਾਨਾ, ਖੁਦ ਸਦੀਵ ਕਾਲ ਸਥਾਈ ਹੈ।

Bhai Manmohan Singh (Shabad OS, CC BY-SA)

English

O Nanak, the treasure of the Eternal Lord is over-flowing.

Dr. Sant Singh Khalsa (Shabad OS, CC BY-SA)
Ang 1239 · Line 7

ਵਡਾ ਕਰਿ ਸਾਲਾਹੀਐ; ਅੰਤੁ ਨ ਪਾਰਾਵਾਰੁ ॥੨॥

vaddaa kar saalaaheeai; ant na paaraavaar |2|

Punjabi

ਤੂੰ ਉਸ ਦੀ ਉਸਤਤੀ ਅਤੇ ਮਹਿਮਾ ਕਰ ਜਿਸ ਦਾ ਕੋਈ ਅਖੀਰ ਅਤੇ ਓੜਕ ਨਹੀਂ।

Bhai Manmohan Singh (Shabad OS, CC BY-SA)

English

Praise and honor the One, who has no end or limitation. ||2||

Dr. Sant Singh Khalsa (Shabad OS, CC BY-SA)
Ang 1239 · Line 8

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1239 · Line 9

ਹਰਿ ਕਾ ਨਾਮੁ ਨਿਧਾਨੁ ਹੈ; ਸੇਵਿਐ ਸੁਖੁ ਪਾਈ ॥

har kaa naam nidhaan hai; seviai sukh paaee |

Punjabi

ਖੁਸ਼ੀ ਦਾ ਖਜਾਨਾ ਹੈ ਰਬ ਦਾ ਨਾਮ। ਇਸ ਦੀ ਸੇਵਾ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

The Name of the Lord is a treasure. Serving it, peace is obtained.

Dr. Sant Singh Khalsa (Shabad OS, CC BY-SA)
Ang 1239 · Line 10

ਨਾਮੁ ਨਿਰੰਜਨੁ ਉਚਰਾਂ; ਪਤਿ ਸਿਉ ਘਰਿ ਜਾਂਈ ॥

naam niranjan ucharaan; pat siau ghar jaanee |

Punjabi

ਮੈਂ ਪਵਿੱਤ੍ਰ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹਾਂ, ਤਾਂ ਜੋ ਮੈਂ ਇਜ਼ਤ ਨਾਲ ਆਪਣੇ ਗ੍ਰਹਿ ਨੂੰ ਜਾਵਾਂ।

Bhai Manmohan Singh (Shabad OS, CC BY-SA)

English

I chant the Name of the Immaculate Lord, so that I may go home with honor.

Dr. Sant Singh Khalsa (Shabad OS, CC BY-SA)
Ang 1239 · Line 11

ਗੁਰਮੁਖਿ ਬਾਣੀ ਨਾਮੁ ਹੈ; ਨਾਮੁ ਰਿਦੈ ਵਸਾਈ ॥

guramukh baanee naam hai; naam ridai vasaaee |

Punjabi

ਮੁਖੀ ਗੁਰਾਂ ਦੀ ਬਾਣੀ ਪ੍ਰਭੂ ਦਾ ਨਾਮ ਹੈ ਅਤੇ ਇਸ ਨਾਮ ਨੂੰ ਮੈਂ ਆਪਣੇ ਮਨ ਅੰਦਰ ਟਿਕਾਉਂਦਾ ਹਾਂ।

Bhai Manmohan Singh (Shabad OS, CC BY-SA)

English

The Word of the Gurmukh is the Naam; I enshrine the Naam within my heart.

Dr. Sant Singh Khalsa (Shabad OS, CC BY-SA)
Ang 1239 · Line 12

ਮਤਿ ਪੰਖੇਰੂ ਵਸਿ ਹੋਇ; ਸਤਿਗੁਰੂ ਧਿਆੲਂੀ ॥

mat pankheroo vas hoe; satiguroo dhiaaenee |

Punjabi

ਸੱਚੇ ਗੁਰਾਂ ਦਾ ਆਰਾਧਨ ਕਰਨ ਦੁਆਰਾ, ਮਨ ਪੰਛੀ ਇਨਸਾਨ ਦੇ ਕਾਬੂ ਵਿੱਚ ਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The bird of the intellect comes under one's control, by meditating on the True Guru.

Dr. Sant Singh Khalsa (Shabad OS, CC BY-SA)
Ang 1239 · Line 13

ਨਾਨਕ ਆਪਿ ਦਇਆਲੁ ਹੋਇ; ਨਾਮੇ ਲਿਵ ਲਾਈ ॥੪॥

naanak aap deaal hoe; naame liv laaee |4|

Punjabi

ਨਾਨਕ, ਜੇਕਰ ਉਹ ਸੁਆਮੀ ਮਿਹਰਬਾਨ ਹੋ ਜਾਵੇ, ਤਾਂ ਪ੍ਰਾਣੀ ਦੀ ਉਸ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ।

Bhai Manmohan Singh (Shabad OS, CC BY-SA)

English

O Nanak, if the Lord becomes merciful, the mortal lovingly tunes in to the Naam. ||4||

Dr. Sant Singh Khalsa (Shabad OS, CC BY-SA)
Ang 1239 · Line 14

ਸਲੋਕ ਮਹਲਾ ੨ ॥

salok mahalaa 2 |

Punjabi

ਸਲੋਕ ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Second Mehl:

Dr. Sant Singh Khalsa (Shabad OS, CC BY-SA)
Ang 1239 · Line 15

ਤਿਸੁ ਸਿਉ ਕੈਸਾ ਬੋਲਣਾ; ਜਿ ਆਪੇ ਜਾਣੈ ਜਾਣੁ ॥

tis siau kaisaa bolanaa; ji aape jaanai jaan |

Punjabi

ਇਨਸਾਨ ਉਸ ਨਾਲ ਕਿਸ ਤਰ੍ਹਾਂ ਗੱਲ ਕਰੇ, ਜੋ ਖੁਦ ਹੀ ਸਾਰਾ ਕੁਛ ਜਾਣਦਾ ਹੈ।

Bhai Manmohan Singh (Shabad OS, CC BY-SA)

English

How can we speak of Him? Only He knows Himself.

Dr. Sant Singh Khalsa (Shabad OS, CC BY-SA)
Ang 1239 · Line 16

ਚੀਰੀ ਜਾ ਕੀ. ਨਾ ਫਿਰੈ; ਸਾਹਿਬੁ ਸੋ ਪਰਵਾਣੁ ॥

cheeree jaa kee. naa firai; saahib so paravaan |

Punjabi

ਸ਼ਰੋਮਣੀ ਹੈ ਉਹ ਸੁਆਮੀ ਜਿਸ ਦਾ ਪਰਵਾਨਾ ਮੋੜਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

His decree cannot be challenged; He is our Supreme Lord and Master.

Dr. Sant Singh Khalsa (Shabad OS, CC BY-SA)
Ang 1239 · Line 17

ਚੀਰੀ ਜਿਸ ਕੀ ਚਲਣਾ; ਮੀਰ ਮਲਕ ਸਲਾਰ ॥

cheeree jis kee chalanaa; meer malak salaar |

Punjabi

ਉਹ ਉਹ ਸੁਆਮੀ ਹੈ, ਜਿਸ ਦੀ ਲਿਖਤ ਦੇ ਤਾਬੇ ਪਾਤਿਸ਼ਾਹ, ਸਰਦਾਰ ਅਤੇ ਸੈਨਾਪਤੀ ਟੁਰ ਪੈਦੇ ਹਨ।

Bhai Manmohan Singh (Shabad OS, CC BY-SA)

English

By His Decree, even kings, nobles and commanders must step down.

Dr. Sant Singh Khalsa (Shabad OS, CC BY-SA)
Ang 1239 · Line 18

ਜੋ ਤਿਸੁ ਭਾਵੈ ਨਾਨਕਾ; ਸਾਈ ਭਲੀ ਕਾਰ ॥

jo tis bhaavai naanakaa; saaee bhalee kaar |

Punjabi

ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਹੇ ਨਾਨਕ! ਕੇਵਲ ਉਹ ਹੀ ਚੰਗਾ ਕੰਮ ਹੈ।

Bhai Manmohan Singh (Shabad OS, CC BY-SA)

English

Whatever is pleasing to His Will, O Nanak, is a good deed.

Dr. Sant Singh Khalsa (Shabad OS, CC BY-SA)
Ang 1239 · Line 19

ਜਿਨੑਾ ਚੀਰੀ ਚਲਣਾ; ਹਥਿ ਤਿਨੑਾ ਕਿਛੁ ਨਾਹਿ ॥

jinaa cheeree chalanaa; hath tinaa kichh naeh |

Punjabi

ਉਨ੍ਹਾਂ ਦੇ ਹੱਥ ਵਿੱਚ ਕੁਝ ਵੀ ਨਹੀਂ, ਜਿਨ੍ਹਾਂ ਨੇ ਸਾਹਿਬ ਦੇ ਹੁਕਮਾਂ ਤਾਬੇ ਤੁਰਨਾ ਹੈ।

Bhai Manmohan Singh (Shabad OS, CC BY-SA)

English

By His Decree, we walk; nothing rests in our hands.

Dr. Sant Singh Khalsa (Shabad OS, CC BY-SA)
Ang 1239 · Line 20

ਸਾਹਿਬ ਕਾ ਫੁਰਮਾਣੁ ਹੋਇ; ਉਠੀ ਕਰਲੈ ਪਾਹਿ ॥

saahib kaa furamaan hoe; utthee karalai paeh |

Punjabi

ਜਦ ਸੁਆਮੀ ਦਾ ਹੁਕਮ ਜਾਰੀ ਹੋ ਜਾਂਦਾ ਹੈ, ਉਹ ਉਠ ਕੇ ਰਾਹੇ ਪੈ ਜਾਂਦੇ ਹਨ।

Bhai Manmohan Singh (Shabad OS, CC BY-SA)

English

When the Order comes from our Lord and Master, all must rise up and take to the road.

Dr. Sant Singh Khalsa (Shabad OS, CC BY-SA)
Ang 1239 · Line 21

ਜੇਹਾ ਚੀਰੀ ਲਿਖਿਆ; ਤੇਹਾ ਹੁਕਮੁ ਕਮਾਹਿ ॥

jehaa cheeree likhiaa; tehaa hukam kamaeh |

Punjabi

ਜਿਹੋ ਜਿਹਾ ਫੁਰਮਾਨ, ਪਰਵਾਨੇ ਵਿੱਚ ਲਿਖਿਆ ਹੋਇਆ ਹੈ, ਉਸੇ ਤਰ੍ਹਾਂ ਹੀ ਉਹ ਕਰਦੇ ਹਨ।

Bhai Manmohan Singh (Shabad OS, CC BY-SA)

English

As His Decree is issued, so is His Command obeyed.

Dr. Sant Singh Khalsa (Shabad OS, CC BY-SA)
Ang 1239 · Line 22

ਘਲੇ ਆਵਹਿ ਨਾਨਕਾ; ਸਦੇ ਉਠੀ ਜਾਹਿ ॥੧॥

ghale aaveh naanakaa; sade utthee jaeh |1|

Punjabi

ਹੇ ਨਾਨਕ! ਜਦ ਉਨ੍ਹਾਂ ਨੂੰ ਵਾਹਿਗੁਰੂ ਭੇਜਦਾ ਹੈ, ਪ੍ਰਾਣੀ ਆ ਜਾਂਦੇ ਹਨ ਅਤੇ ਬੁਲਾਏ ਹੋਏ ਟੁਰ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who are sent, come, O Nanak; when they are called back, they depart and go. ||1||

Dr. Sant Singh Khalsa (Shabad OS, CC BY-SA)
Ang 1239 · Line 23

ਮਹਲਾ ੨ ॥

mahalaa 2 |

Punjabi

ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Second Mehl:

Dr. Sant Singh Khalsa (Shabad OS, CC BY-SA)
Ang 1239 · Line 24

ਸਿਫਤਿ ਜਿਨਾ ਕਉ ਬਖਸੀਐ; ਸੇਈ ਪੋਤੇਦਾਰ ॥

sifat jinaa kau bakhaseeai; seee potedaar |

Punjabi

ਜਿਨ੍ਹਾਂ ਨੂੰ ਪ੍ਰਭੂ ਆਪਣੀ ਸਿਫ਼ਤ-ਸ਼ਲਾਘਾ ਪਰਦਾਨ ਕਰਦਾ ਹੈ, ਕੇਵਲ ਉਹ ਹੀ ਖਜਾਨੇ ਦੇ ਸੁਆਮੀ ਹਨ।

Bhai Manmohan Singh (Shabad OS, CC BY-SA)

English

Those whom the Lord blesses with His Praises, are the true keepers of the treasure.

Dr. Sant Singh Khalsa (Shabad OS, CC BY-SA)
Ang 1239 · Line 25

ਕੁੰਜੀ ਜਿਨ ਕਉ ਦਿਤੀਆ; ਤਿਨੑਾ ਮਿਲੇ ਭੰਡਾਰ ॥

kunjee jin kau diteea; tinaa mile bhanddaar |

Punjabi

ਜਿਨ੍ਹਾਂ ਨੂੰ ਚਾਬੀ ਦੀ ਦਾਤ ਮਿਲੀ ਹੈ ਕੇਵਲ ਉਹ ਹੀ ਖਜਾਨੇ ਨੂੰ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Those who are blessed with the key - they alone receive the treasure.

Dr. Sant Singh Khalsa (Shabad OS, CC BY-SA)
Ang 1239 · Line 26

ਜਹ ਭੰਡਾਰੀ ਹੂ ਗੁਣ ਨਿਕਲਹਿ; ਤੇ ਕੀਅਹਿ ਪਰਵਾਣੁ ॥

jeh bhanddaaree hoo gun nikaleh; te keeeh paravaan |

Punjabi

ਜਿਨ੍ਹਾਂ ਖਜਾਨਚੀਆਂ ਪਾਸੋ ਨੇਕੀਆਂ ਉਤਪੰਨ ਹੁੰਦੀਆਂ ਹਨ, ਕੇਵਲ ਉਹਨਾਂ ਨੂੰ ਹੀ ਸਾਈਂ ਕਬੂਲ ਕਰਦਾ ਹੈ।

Bhai Manmohan Singh (Shabad OS, CC BY-SA)

English

That treasure, from which virtue wells up - that treasure is approved.

Dr. Sant Singh Khalsa (Shabad OS, CC BY-SA)
Ang 1239 · Line 27

ਨਦਰਿ ਤਿਨੑਾ ਕਉ ਨਾਨਕਾ; ਨਾਮੁ ਜਿਨੑਾ ਨੀਸਾਣੁ ॥੨॥

nadar tinaa kau naanakaa; naam jinaa neesaan |2|

Punjabi

ਕੇਵਲ ਉਹਨਾਂ ਉਤੇ ਹੀ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਹੇ ਨਾਨਕ! ਜਿਨ੍ਹਾਂ ਕੋਲ ਉਸ ਦੇ ਨਾਮ ਦਾ ਝੰਡਾ ਹੈ।

Bhai Manmohan Singh (Shabad OS, CC BY-SA)

English

Those who are blessed by His Glance of Grace, O Nanak, bear the Insignia of the Naam. ||2||

Dr. Sant Singh Khalsa (Shabad OS, CC BY-SA)
Ang 1239 · Line 28

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1239 · Line 29

ਨਾਮੁ ਨਿਰੰਜਨੁ ਨਿਰਮਲਾ; ਸੁਣਿਐ ਸੁਖੁ ਹੋਈ ॥

naam niranjan niramalaa; suniai sukh hoee |

Punjabi

ਪਵਿਤ੍ਰ ਅਤੇ ਪਾਵਨ ਹੈ ਪ੍ਰਭੂ ਦਾ ਨਾਮ, ਜਿਸ ਨੂੰ ਸੁਣ ਕੇ ਆਰਾਮ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

The Naam, the Name of the Lord, is immaculate and pure; hearing it, peace is obtained.

Dr. Sant Singh Khalsa (Shabad OS, CC BY-SA)
Ang 1239 · Line 30

ਸੁਣਿ ਸੁਣਿ ਮੰਨਿ ਵਸਾਈਐ; ਬੂਝੈ ਜਨੁ ਕੋਈ ॥

sun sun man vasaaeeai; boojhai jan koee |

Punjabi

ਸੁਣ ਸੁਣ ਕੇ ਪ੍ਰਾਣੀ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ। ਕੋਈ ਵਿਰਲਾ ਜਣਾ ਹੀ ਇਸ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

Listening and hearing, It is enshrined in the mind; how rare is that humble being who realizes it.

Dr. Sant Singh Khalsa (Shabad OS, CC BY-SA)
Ang 1239 · Line 31

ਬਹਦਿਆ ਉਠਦਿਆ. ਨ ਵਿਸਰੈ; ਸਾਚਾ ਸਚੁ ਸੋਈ ॥

bahadiaa utthadiaa. na visarai; saachaa sach soee |

Punjabi

ਬੈਠਦਿਆਂ ਅਤੇ ਖਲੋਤਿਆਂ ਮੈਂ ਉਸ ਸਚਿਆਰਾ ਦੇ ਪਰਮ ਸਚਿਆਰ ਸਾਈਂ ਨੂੰ ਨਹੀਂ ਭੁਲਾਉਂਦਾ।

Bhai Manmohan Singh (Shabad OS, CC BY-SA)

English

Sitting down and standing up, I shall never forget Him, the Truest of the true.

Dr. Sant Singh Khalsa (Shabad OS, CC BY-SA)
Ang 1239 · Line 32

ਭਗਤਾ ਕਉ ਨਾਮ ਅਧਾਰੁ ਹੈ; ਨਾਮੇ ਸੁਖੁ ਹੋਈ ॥

bhagataa kau naam adhaar hai; naame sukh hoee |

Punjabi

ਸਾਧੂਆਂ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਆਰਾਮ ਪਾਉਂਦੇ ਹਨ।

Bhai Manmohan Singh (Shabad OS, CC BY-SA)

English

His devotees have the Support of His Name; in His Name, they find peace.

Dr. Sant Singh Khalsa (Shabad OS, CC BY-SA)
Ang 1239 · Line 33

ਨਾਨਕ ਮਨਿ ਤਨਿ ਰਵਿ ਰਹਿਆ; ਗੁਰਮੁਖਿ ਹਰਿ ਸੋਈ ॥੫॥

naanak man tan rav rahiaa; guramukh har soee |5|

Punjabi

ਨਾਨਕ ਉਹ ਪ੍ਰਭੂ ਸਾਡੀ ਆਤਮਾ ਅਤੇ ਦੇਹ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਹ ਹੀ ਗੁਰਾਂ ਦੀ ਦਇਆ ਦੁਆਰਾ, ਅਨੁਭਵ ਕੀਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, He permeates and pervades mind and body; He is the Lord, the Guru's Word. ||5||

Dr. Sant Singh Khalsa (Shabad OS, CC BY-SA)
Ang 1239 · Line 34

ਸਲੋਕ ਮਹਲਾ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 1239 · Line 35

ਨਾਨਕ ਤੁਲੀਅਹਿ ਤੋਲ; ਜੇ ਜੀਉ ਪਿਛੈ ਪਾਈਐ ॥

naanak tuleeeh tol; je jeeo pichhai paaeeai |

Punjabi

ਨਾਨਕ, ਜੇਕਰ ਇਨਸਾਨ ਦਿਲੀ-ਪਿਆਰ ਨੂੰ ਪਿਛਲੇ ਪੱਲੜੇ ਵਿੱਚ ਪਾ ਲਵੇ, ਕੇਵਲ ਤਾਂ ਹੀ ਉਹ ਪੂਰੇ ਵਜ਼ਨ ਦਾ ਜਾਣਿਆ ਜਾ ਸਕਦਾ ਹੈ।

Bhai Manmohan Singh (Shabad OS, CC BY-SA)

English

O Nanak, the weight is weighed out, when the soul is placed on the scale.

Dr. Sant Singh Khalsa (Shabad OS, CC BY-SA)
Ang 1239 · Line 36

ਇਕਸੁ. ਨ ਪੁਜਹਿ ਬੋਲ; ਜੇ ਪੂਰੇ ਪੂਰਾ ਕਰਿ ਮਿਲੈ ॥

eikas. na pujeh bol; je poore pooraa kar milai |

Punjabi

ਕੁਛ ਭੀ ਇਕ ਨਾਮ ਦੇ ਉਚਾਰਨ ਨੂੰ ਨਹੀਂ ਪੁਜ ਸਕਦਾ। ਜੋ ਪ੍ਰਾਣੀ ਨੂੰ ਮੁਕੰਮਲ ਕਰ ਕੇ ਪੂਰਨ ਪ੍ਰਭੂ ਨਾਲ ਮਿਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

Nothing is equal to speaking of the One, who perfectly unites us with the Perfect Lord.

Dr. Sant Singh Khalsa (Shabad OS, CC BY-SA)
Ang 1239 · Line 37

ਵਡਾ ਆਖਣੁ; ਭਾਰਾ ਤੋਲੁ ॥

vaddaa aakhan; bhaaraa tol |

Punjabi

ਸਾਹਿਬ ਨੂੰ ਵਿਸ਼ਾਲ ਕਹਿਣਾ, ਬਹੁਤਾ ਹੀ ਵਜਨ ਰਖਦਾ ਹੈ।

Bhai Manmohan Singh (Shabad OS, CC BY-SA)

English

To call Him glorious and great carries such a heavy weight.

Dr. Sant Singh Khalsa (Shabad OS, CC BY-SA)
Ang 1239 · Line 38

ਹੋਰ ਹਉਲੀ ਮਤੀ; ਹਉਲੇ ਬੋਲ ॥

hor haulee matee; haule bol |

Punjabi

ਹਲਕੀਆਂ ਹਨ ਹੋਰਸ ਅਕਲਾਂ ਅਤੇ ਹਲਕੇ ਹੋਰ ਉਚਾਰਨ।

Bhai Manmohan Singh (Shabad OS, CC BY-SA)

English

Other intellectualisms are lightweight; other words are lightweight as well.

Dr. Sant Singh Khalsa (Shabad OS, CC BY-SA)
Ang 1239 · Line 39

ਧਰਤੀ ਪਾਣੀ; ਪਰਬਤ ਭਾਰੁ ॥

dharatee paanee; parabat bhaar |

Punjabi

ਜ਼ਮੀਨ ਸਮੁੰਦਰ ਅਤੇ ਪਹਾੜਾਂ ਦੇ ਵਜਨ ਨੂੰ,

Bhai Manmohan Singh (Shabad OS, CC BY-SA)

English

The weight of the earth, water and mountains

Dr. Sant Singh Khalsa (Shabad OS, CC BY-SA)
Ang 1239 · Line 40

ਕਿਉ ਕੰਡੈ ਤੋਲੈ ਸੁਨਿਆਰੁ ॥

kiau kanddai tolai suniaar |

Punjabi

ਇਕ ਸੁਨਿਆਰਾ ਆਪਣੇ ਤਰਾਜੂ ਨਾਲ ਕਿਵੇਂ ਤੋਲ ਸਕਦਾ ਹੈ,

Bhai Manmohan Singh (Shabad OS, CC BY-SA)

English

- how can the goldsmith weigh it on the scale?

Dr. Sant Singh Khalsa (Shabad OS, CC BY-SA)
Ang 1239 · Line 41

ਤੋਲਾ ਮਾਸਾ; ਰਤਕ ਪਾਇ ॥

tolaa maasaa; ratak paae |

Punjabi

ਇਕ ਤੋਲੇ ਮਾਸੇ ਅਤੇ ਰੱਤੀ ਦੇ ਵੱਟਿਆ ਨੂੰ ਵਰਤ ਕੇ?

Bhai Manmohan Singh (Shabad OS, CC BY-SA)

English

What weights can balance the scale?

Dr. Sant Singh Khalsa (Shabad OS, CC BY-SA)
Ang 1239 · Line 42

ਨਾਨਕ; ਪੁਛਿਆ ਦੇਇ ਪੁਜਾਇ ॥

naanak; puchhiaa dee pujaae |

Punjabi

ਸੁਆਲ ਕਰਨ ਤੇ, ਉਹ ਸੁਆਲੀ ਦਾ ਘਰ ਪੂਰਾ ਕਰ ਦਿੰਦਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

O Nanak, when questioned, the answer is given.

Dr. Sant Singh Khalsa (Shabad OS, CC BY-SA)
Ang 1239 · Line 43

ਮੂਰਖ ਅੰਧਿਆ; ਅੰਧੀ ਧਾਤੁ ॥

moorakh andhiaa; andhee dhaat |

Punjabi

ਅੰਨ੍ਹੀ ਹੈ ਦੌੜ-ਭੱਜ ਅੰਨ੍ਹੇ ਬੇਵਕੂਫ ਦੀ।

Bhai Manmohan Singh (Shabad OS, CC BY-SA)

English

The blind fool is running around, leading the blind.

Dr. Sant Singh Khalsa (Shabad OS, CC BY-SA)
Ang 1239 · Line 44

ਕਹਿ ਕਹਿ ਕਹਣੁ; ਕਹਾਇਨਿ ਆਪੁ ॥੧॥

keh keh kehan; kahaaein aap |1|

Punjabi

ਜਿਨ੍ਹਾਂ ਬਹੁਤਾ ਉਹ ਆਖਦੇ, ਉਚਾਰਦੇ ਅਤੇ ਕਹਿੰਦੇ ਹਨ ਉਹ ਬਹੁਤਾ ਹੀ ਉਹ ਆਪਣੇ ਆਪ ਨੂੰ ਪਰਗਟ ਕਰਦੇ ਹਨ।

Bhai Manmohan Singh (Shabad OS, CC BY-SA)

English

The more they say, the more they expose themselves. ||1||

Dr. Sant Singh Khalsa (Shabad OS, CC BY-SA)
Ang 1239 · Line 45

ਮਹਲਾ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 1239 · Line 46

ਆਖਣਿ ਅਉਖਾ ਸੁਨਣਿ ਅਉਖਾ; ਆਖਿ ਨ ਜਾਪੀ ਆਖਿ ॥

aakhan aaukhaa sunan aaukhaa; aakh na jaapee aakh |

Punjabi

ਮੁਸ਼ਕਲ ਹੈ ਪ੍ਰਭੂ ਦੇ ਨਾਮ ਦਾ ਉਚਾਰਨ ਅਤੇ ਮੁਸ਼ਕਲ ਹੈ ਇਸ ਦਾ ਸ੍ਰਸਵਣ ਕਰਨਾ। ਪ੍ਰਭੂ ਦਾ ਨਾਮ ਮੂੰਹ ਨਾਲ ਉਚਾਰਨ ਕੀਤੀ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

It is difficult to chant it; it is difficult to listen to it. It cannot be chanted with the mouth.

Dr. Sant Singh Khalsa (Shabad OS, CC BY-SA)
Ang 1239 · Line 47

ਇਕਿ ਆਖਿ ਆਖਹਿ, ਸਬਦੁ ਭਾਖਹਿ; ਅਰਧ ਉਰਧ ਦਿਨੁ ਰਾਤਿ ॥

eik aakh aakheh, sabad bhaakheh; aradh uradh din raat |

Punjabi

ਕਈ, ਨੀਵੇ ਅਤੇ ਉਚੇ, ਆਪਣੇ ਮੂੰਹ ਨਾਲ ਦਿਨ ਅਤੇ ਰੈਣ ਵਾਹਿਗੁਰੂ ਬੋਲਦੇ ਅਤੇ ਉਸ ਦੇ ਨਾਮ ਦਾ ਉਚਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Some speak with their mouths and chant the Word of the Shabad - the low and the high, day and night.

Dr. Sant Singh Khalsa (Shabad OS, CC BY-SA)
Ang 1239 · Line 48

ਜੇ ਕਿਹੁ ਹੋਇ. ਤ ਕਿਹੁ ਦਿਸੈ; ਜਾਪੈ ਰੂਪੁ ਨ ਜਾਤਿ ॥

je kihu hoe. ta kihu disai; jaapai roop na jaat |

Punjabi

ਜੇਕਰ ਵਾਹਿਗੁਰੂ ਦਾ ਕੋਈ ਸਰੂਪ ਹੋਵੇ, ਤਦ ਕੁਝ ਨਾਂ ਕੁਝ ਦਿੱਸ ਹੀ ਪਵੇ, ਪ੍ਰੰਤੂ ਉਸ ਦਾ ਸਰੂਪ ਅਤੇ ਕਿਸਮ ਦੇਖੇ ਨਹੀਂ ਜਾ ਸਕਦੇ।

Bhai Manmohan Singh (Shabad OS, CC BY-SA)

English

If He were something, then He would be visible. His form and state cannot be seen.

Dr. Sant Singh Khalsa (Shabad OS, CC BY-SA)
Ang 1239 · Line 49

ਸਭਿ ਕਾਰਣ ਕਰਤਾ ਕਰੇ; ਘਟ ਅਉਘਟ, ਘਟ ਥਾਪਿ ॥

sabh kaaran karataa kare; ghatt aaughatt, ghatt thaap |

Punjabi

ਸਿਰਜਣਹਾਰ-ਸੁਆਮੀ ਸਾਰੇ ਕੰਮ ਕਰਦਾ ਹੈ ਅਤੇ ਉਹ ਸਾਰੀਆਂ ਉੱਚੀਆਂ ਤੇ ਨੀਵੀਆਂ ਥਾਵਾਂ ਅਸਥਾਪਨ ਕਰਦਾ ਹੈ।

Bhai Manmohan Singh (Shabad OS, CC BY-SA)

English

The Creator Lord does all deeds; He is established in the hearts of the high and the low.

Dr. Sant Singh Khalsa (Shabad OS, CC BY-SA)