Ang 1241
ਪੂਜ ਕਰੇ; ਰਖੈ ਨਾਵਾਲਿ ॥
pooj kare; rakhai naavaal |
Punjabi
ਹੇ ਪੰਡਤ! ਤੂੰ ਇਸ ਨੂੰ ਨੁਹਾਉਣਾ ਤੇ ਇਸ ਦੀ ਉਪਾਸ਼ਨਾ ਕਰਦਾ ਹੈ।
English
You wash your stone gods and worship them.
ਕੁੰਗੂ ਚੰਨਣੁ ਫੁਲ ਚੜਾਏ ॥
kungoo chanan ful charraae |
Punjabi
ਤੂੰ ਇਸ ਨੂੰ ਕੇਸਰ, ਚੰਦਨ ਅਤੇ ਫੁਲ ਪੇਟਾ ਕਰਦਾ ਹੈ।
English
You offer saffron, sandalwood and flowers.
ਪੈਰੀ ਪੈ ਪੈ; ਬਹੁਤੁ ਮਨਾਏ ॥
pairee pai pai; bahut manaae |
Punjabi
ਇਸ ਦੇ ਪੈਰਾਂ ਤੇ ਡਿਗ, ਡਿਗ ਕੇ ਤੂੰ ਇਸ ਬੜਾ ਪਰਸੰਨ ਕਰਦਾ ਹੈ।
English
Falling at their feet, you try so hard to appease them.
ਮਾਣੂਆ ਮੰਗਿ ਮੰਗਿ; ਪੈਨੑੈ ਖਾਇ ॥
maanooaa mang mang; painai khaae |
Punjabi
ਮਨੁੱਖਾਂ ਨੂੰ ਪਿੰਨ, ਪਿੰਨ ਕੇ ਤੂੰ ਪਹਿਨਦਾ ਤੇ ਖਾਂਦਾ ਹੈ।
English
Begging, begging from other people, you get things to wear and eat.
ਅੰਧੀ ਕੰਮੀ; ਅੰਧ ਸਜਾਇ ॥
andhee kamee; andh sajaae |
Punjabi
ਤੇਰੇ ਕਾਲੇ ਕਰਮਾਂ ਦੀ ਤੈਨੂੰ ਅਣਦੇਖੀ-ਭਾਲੀ ਸਜਾ ਮਿਲੇਗੀ।
English
For your blind deeds, you will be blindly punished.
ਭੁਖਿਆ ਦੇਇ ਨ ਮਰਦਿਆ ਰਖੈ ॥
bhukhiaa dee na maradiaa rakhai |
Punjabi
ਬੁੱਤ ਭੁਖਿਆ ਨੂੰ ਦਿੰਦਾ ਨਹੀਂ ਅਤੇ ਮੁਰਦਿਆਂ ਨੂੰ ਬਚਾਉਂਦਾ ਨਹੀਂ।
English
Your idol does not feed the hungry, or save the dying.
ਅੰਧਾ ਝਗੜਾ; ਅੰਧੀ ਸਥੈ ॥੧॥
andhaa jhagarraa; andhee sathai |1|
Punjabi
ਇਹ ਅੰਨ੍ਹਿਆ ਦੀ ਸਭਾ ਦਾ ਇਕ ਅੰਨ੍ਹਾ ਹੀ ਬਖੇੜਾ ਹੈ।
English
The blind assembly argues in blindness. ||1||
ਮਹਲਾ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਸਭੇ ਸੁਰਤੀ. ਜੋਗ ਸਭਿ; ਸਭੇ ਬੇਦ ਪੁਰਾਣ ॥
sabhe suratee. jog sabh; sabhe bed puraan |
Punjabi
ਸਾਰੀਆਂ ਸਮਝਾ, ਸਾਰੇ ਯੋਗ ਅਤੇ ਸਾਰੇ ਵੇਦ ਅਤੇ ਪੁਰਾਨ,
English
All intuitive understanding, all Yoga, all the Vedas and Puraanas.
ਸਭੇ ਕਰਣੇ. ਤਪ ਸਭਿ; ਸਭੇ ਗੀਤ ਗਿਆਨ ॥
sabhe karane. tap sabh; sabhe geet giaan |
Punjabi
ਸਾਰੇ ਕਰਮ, ਸਾਰੀਆਂ ਤਪੱਸਿਆ ਅਤੇ ਸਾਰੇ ਗਾਉਣ ਅਤੇ ਗਿਆਤਾ,
English
All actions, all penances, all songs and spiritual wisdom.
ਸਭੇ ਬੁਧੀ. ਸੁਧਿ ਸਭਿ; ਸਭਿ ਤੀਰਥ. ਸਭਿ ਥਾਨ ॥
sabhe budhee. sudh sabh; sabh teerath. sabh thaan |
Punjabi
ਸਾਰੀਆਂ ਅਕਲਮੰਦੀਆਂ, ਸਾਰੀਆਂ ਪ੍ਰਬੀਨਤਾਈਆਂ, ਸਾਰੇ ਧਰਮ ਅਸਥਾਨ ਅਤੇ ਸਾਰੇ ਅਸਥਾਨ,
English
All intellect, all enlightenment, all sacred shrines of pilgrimage.
ਸਭਿ ਪਾਤਿਸਾਹੀਆ. ਅਮਰ ਸਭਿ; ਸਭਿ ਖੁਸੀਆ. ਸਭਿ ਖਾਨ ॥
sabh paatisaaheea. amar sabh; sabh khuseea. sabh khaan |
Punjabi
ਸਾਰੇ ਰਾਜ ਭਾਗ, ਸਾਰੇ ਫੁਰਮਾਨ ਸਾਰੀਆਂ ਰੰਗ ਰਲੀਆਂ ਅਤੇ ਸਾਰੇ ਖਾਣੇ,
English
All kingdoms, all royal commands, all joys and all delicacies.
ਸਭੇ ਮਾਣਸ. ਦੇਵ ਸਭਿ; ਸਭੇ ਜੋਗ ਧਿਆਨ ॥
sabhe maanas. dev sabh; sabhe jog dhiaan |
Punjabi
ਸਾਰੇ ਪ੍ਰਾਣੀ, ਸਮੂਹ ਦੇਵਤੇ ਸਾਰੇ ਮੇਲ ਮਿਲਾਪ ਅਤੇ ਸਮੂਹ ਰੁਚੀਆਂ।
English
All mankind, all divinites, all Yoga and meditation.
ਸਭੇ ਪੁਰੀਆ. ਖੰਡ ਸਭਿ; ਸਭੇ ਜੀਅ ਜਹਾਨ ॥
sabhe pureea. khandd sabh; sabhe jeea jahaan |
Punjabi
ਸਾਰੇ ਸੰਸਾਰ, ਸਾਰੇ ਮਹਾਂਦੀਪ ਅਤੇ ਆਲਮ ਦੇ ਸਮੂਹ ਜੀਵ ਜੰਤੂ,
English
All worlds, all celestial realms; all the beings of the universe.
ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥
hukam chalaae aapanai; karamee vahai kalaam |
Punjabi
ਸਾਰਿਆਂ ਨੂੰ ਸੁਆਮੀ ਆਪਣੀ ਰਜ਼ਾ ਅਨੁਸਾਰ ਤੋਰਦਾ ਹੈ ਅਤੇ ਉਸ ਦੀ ਕਲਮ ਸਾਡੇ ਅਮਲਾ ਅਨੁਕੁਲ ਵਗਦੀ ਹੈ।
English
According to His Hukam, He commands them. His Pen writes out the account of their actions.
ਨਾਨਕ ਸਚਾ ਸਚਿ ਨਾਇ; ਸਚੁ ਸਭਾ ਦੀਬਾਨੁ ॥੨॥
naanak sachaa sach naae; sach sabhaa deebaan |2|
Punjabi
ਨਾਨਕ ਸੱਚ ਹੈ, ਸੁਆਮੀ, ਸੱਚਾ ਹੈ ਉਸ ਦਾ ਨਾਮ ਅਤੇ ਸੱਚੀ ਹੈ ਉਸ ਦੀ ਸੰਸਗਤ ਅਤੇ ਦਰਗਾਹ।
English
O Nanak, True is the Lord, and True is His Name. True is His Congregation and His Court. ||2||
ਪਉੜੀ ॥
paurree |
Punjabi
ਪਉੜੀ।
English
Pauree:
ਨਾਇ ਮੰਨਿਐ. ਸੁਖੁ ਊਪਜੈ; ਨਾਮੇ ਗਤਿ ਹੋਈ ॥
naae maniai. sukh aoopajai; naame gat hoee |
Punjabi
ਪ੍ਰਭੂ ਦਾ ਨਾਮ ਪੂਜਣ ਦੁਆਰਾ, ਆਰਾਮ ਉਤਪੰਨ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਜੀਵ ਦੀ ਕਲਿਆਨ ਹੋ ਜਾਂਦੀ ਹੈ।
English
With faith in the Name, peace wells up; the Name brings emancipation.
ਨਾਇ ਮੰਨਿਐ. ਪਤਿ ਪਾਈਐ; ਹਿਰਦੈ ਹਰਿ ਸੋਈ ॥
naae maniai. pat paaeeai; hiradai har soee |
Punjabi
ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰਨ ਦੁਆਰਾ, ਇੱਜ਼ਤ ਪਰਾਪਤ ਹੁੰਦੀ ਹੈ ਅਤੇ ਉਹ ਪ੍ਰਭੂ ਮੈਨ ਅੰਦਰ ਆ ਟਿਕਾਦ ਹੈ।
English
With faith in the Name, honor is obtained. The Lord is enshrined in the heart.
ਨਾਇ ਮੰਨਿਐ. ਭਵਜਲੁ ਲੰਘੀਐ; ਫਿਰਿ ਬਿਘਨੁ. ਨ ਹੋਈ ॥
naae maniai. bhavajal langheeai; fir bighan. na hoee |
Punjabi
ਨਾਮ ਦਾ ਸਿਮਰਨ ਕਰਨ ਦੁਆਰਾ, ਭਿਆਨਦ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਅਤੇ ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
English
With faith in the Name, one crosses over the terrifying world-ocean, and no obstructions are ever again encountered.
ਨਾਇ ਮੰਨਿਐ. ਪੰਥੁ ਪਰਗਟਾ; ਨਾਮੇ ਸਭ ਲੋਈ ॥
naae maniai. panth paragattaa; naame sabh loee |
Punjabi
ਨਾਮ ਵਿੱਚ ਭਰੋਸਾ ਧਾਰਨ ਕਰਨ ਦੁਆਰਾ, ਪ੍ਰਭੂ ਦਾ ਮਾਰਗ ਪ੍ਰਤੱਖ ਹੋ ਜਾਂਦਾ ਹੈ, ਅਤੇ ਨਾਮ ਦੇ ਰਾਹੀਂ ਮਨੁਖ ਦਾ ਮਨ ਸਾਰਾ ਪਰਕਾਸ਼ਵਾਨ ਹੋ ਜਾਂਦਾ ਹੈ।
English
With faith in the Name, the Path is revealed; through the Name, one is totally enlightened.
ਨਾਨਕ. ਸਤਿਗੁਰਿ ਮਿਲਿਐ. ਨਾਉ ਮੰਨੀਐ; ਜਿਨ ਦੇਵੈ ਸੋਈ ॥੯॥
naanak. satigur miliai. naau maneeai; jin devai soee |9|
Punjabi
ਨਾਨਕ, ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਨਾਮ ਦਾ ਆਰਾਧਨ ਕੀਤਾ ਜਾਂਦਾ ਹੈ, ਕੇਵਲ ਉਸ ਨੂੰ ਹੀ ਨਾਮ ਮਿਲਦਾ ਹੈ, ਜਿਸ ਨੂੰ ਉਹ ਨਾਮ ਮਿਲਦਾ ਹੈ, ਜਿਸ ਨੂੰ ਉਹ ਸੁਆਮੀ ਇਸ ਦੀ ਦਾਤ ਦਿੰਦਾ ਹੈ।
English
O Nanak, meeting with the True Guru, one comes to have faith in the Name; he alone has faith, who is blessed with it. ||9||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਪੁਰੀਆ ਖੰਡਾ ਸਿਰਿ ਕਰੇ; ਇਕ ਪੈਰਿ ਧਿਆਏ ॥
pureea khanddaa sir kare; ik pair dhiaae |
Punjabi
ਮਨੁਖ ਸੰਸਾਰ ਦੇ ਮਹਾਦੀਪਾਂ ਅੰਦਰ ਸੀਸ ਪਰਨੇ ਫਿਰਦਾ ਹੈ। ਉਹ ਇਕ ਲਤ ਤੇ ਖੜਾ ਹੈ, ਰੱਬ ਦਾ ਆਰਾਧਨ ਕਰਦਾ ਹੈ।
English
The mortal walks on his head through the worlds and realms; he meditates, balanced on one foot.
ਪਉਣੁ ਮਾਰਿ. ਮਨਿ ਜਪੁ ਕਰੇ; ਸਿਰੁ ਮੁੰਡੀ ਤਲੈ ਦੇਇ ॥
paun maar. man jap kare; sir munddee talai dee |
Punjabi
ਆਪਣੇ ਹਵਾ-ਵਰਗੇ ਚੰਚਲ ਮਨੂਏ ਨੂੰ ਕਾਬੂ ਕਰਕੇ ਆਪਣਾ ਸੀਸ ਗਿੱਚੀਓਂ ਹੇਠਾ ਕਰ, ਉਹ ਆਪਣੇ ਚਿੱਤ ਅੰਦਰ ਰੱਬ ਨੂੰ ਯਾਦ ਕਰਦਾ ਹੈ।
English
Controlling the wind of the breath, he meditates within his mind, tucking his chin down into his chest.
ਕਿਸੁ ਉਪਰਿ ਓਹੁ ਟਿਕ ਟਿਕੈ; ਕਿਸ ਨੋ ਜੋਰੁ ਕਰੇਇ ॥
kis upar ohu ttik ttikai; kis no jor karee |
Punjabi
ਕੀਹਦੇ ਉਤੇ ਉਹ ਟੇਕ ਰਖਦਾ ਹੈ? ਉਹ ਕੀਹਨੂੰ ਮਜਬੂਰ ਕਰਨਾ ਚਾਹੁੰਦਾ ਹੈ?
English
What does he lean on? Where does he get his power?
ਕਿਸ ਨੋ ਕਹੀਐ ਨਾਨਕਾ; ਕਿਸ ਨੋ ਕਰਤਾ ਦੇਇ ॥
kis no kaheeai naanakaa; kis no karataa dee |
Punjabi
ਇਹ ਕਿਸ ਤਰ੍ਹਾਂ ਆਖਿਆ ਜਾ ਸਕਦਾ ਹੈ, ਹੇ ਨਾਨਕ! ਕਿ ਸਿਰਜਣਹਾਰ-ਸੁਆਮੀ ਕੀਹਨੂੰ ਆਪਣੀ ਦਾਤ ਬਖਸ਼ੇਗਾ?
English
What can be said, O Nanak? Who is blessed by the Creator?
ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ॥੧॥
hukam rahaae aapanai; moorakh aap ganee |1|
Punjabi
ਸੁਆਮੀ ਸਾਰਿਆਂ ਨੂੰ ਆਪਣੇ ਫੁਰਮਾਨ ਹੇਠਾ ਰਖਦਾ ਹੈ, ਪ੍ਰੰਤੁ ਮੂਰਖ ਆਪਣੇ ਆਪ ਨੂੰ ਜਣਾਉਂਦਾ ਹੈ।
English
God keeps all under His Command, but the fool shows off himself. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਹੈ ਹੈ ਆਖਾਂ ਕੋਟਿ ਕੋਟਿ; ਕੋਟੀ ਹੂ ਕੋਟਿ ਕੋਟਿ ॥
hai hai aakhaan kott kott; kottee hoo kott kott |
Punjabi
ਜੇਕਰ ਮੈਂ ਕੋਟਾ ਉਤੇ ਉਤੇ ਕੋਟਾ ਅਤੇ ਕ੍ਰੋੜਾਂ ਕ੍ਰੋੜਾ ਕ੍ਰੋੜਾ, ਵਾਰੀ ਕਹਾਂ ਕਿ ਵਾਹਿਗੁਰੂ ਹੈ, ਮੇਰਾ ਵਾਹਿਗੁਰੂ ਹੈ।
English
He is, He is - I say it millions upon millions, millions upon millions of times.
ਆਖੂੰ ਆਖਾਂ ਸਦਾ ਸਦਾ; ਕਹਣਿ. ਨ ਆਵੈ ਤੋਟਿ ॥
aakhoon aakhaan sadaa sadaa; kehan. na aavai tott |
Punjabi
ਅਤੇ ਆਪਣੇ ਮੂੰਹ ਨਾਲ ਹਮੇਸ਼ਾਂ ਤੋਂ ਹਮੇਸ਼ਾਂ ਨਹੀਂ ਮੈਂ ਕਹਾਂ ਅਤੇ ਇਸ ਆਖਣ ਦਾ ਕੋਈ ਓੜਕ ਨਾ ਹੋਵੇ,
English
With my mouth I say it, forever and ever; there is no end to this speech.
ਨਾ ਹਉ ਥਕਾਂ. ਨ ਠਾਕੀਆ; ਏਵਡ ਰਖਹਿ ਜੋਤਿ ॥
naa hau thakaan. na tthaakeea; evadd rakheh jot |
Punjabi
ਅਤੇ ਏਡੀ ਵਡੀ ਮੇਰੀ ਦ੍ਰਿੜਤਾ ਹੋਵੇ ਕਿ ਆਖਦਾ ਹੋਇਆ, ਮੈਂ ਹਾਰਾ ਹੀ ਨਾਂ ਅਤੇ ਰੋਕਿਆਂ ਭੀ ਨਾਂ ਜਾਵਾ।
English
I do not get tired, and I will not be stopped; this is how great my determination is.
ਨਾਨਕ ਚਸਿਅਹੁ ਚੁਖ ਬਿੰਦ; ਉਪਰਿ ਆਖਣੁ ਦੋਸੁ ॥੨॥
naanak chasiahu chukh bind; upar aakhan dos |2|
Punjabi
ਇਹ, ਹੇ ਨਾਨਕ! ਪ੍ਰਭੂ ਦੀ ਪ੍ਰਭਤਾ ਦਾ ਇਕ ਕਿਣਕਾ, ਇਕ ਭੋਰਾ ਤੇ ਇਕ ਭੋਰਾ ਤੇ ਇਕ ਰੰਚਕ-ਮਾਤ੍ਰ ਹੀ ਹੈ। ਏਦੂ ਵਧ ਕਹਿਣ ਦਾ ਦਾਹਵਾ ਕਰਨਾ ਨਿਰਾਪੁਰਾ ਪਾਪ ਹੈ।
English
O Nanak, this is tiny and insignificant. To say that it is more, is wrong. ||2||
ਪਉੜੀ ॥
paurree |
Punjabi
ਪਉੜੀ।
English
Pauree:
ਨਾਇ ਮੰਨਿਐ. ਕੁਲੁ ਉਧਰੈ; ਸਭੁ ਕੁਟੰਬੁ ਸਬਾਇਆ ॥
naae maniai. kul udharai; sabh kuttanb sabaaeaa |
Punjabi
ਪ੍ਰਭੂ ਦੇ ਨਾਮ ਦੀ ਪੂਜਾ ਕਰਨ ਦੁਆਰਾ ਸਮੂਹ ਵੇਸ਼ ਅਤੇ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
English
With faith in the Name, all one's ancestors and family are saved.
ਨਾਇ ਮੰਨਿਐ ਸੰਗਤਿ ਉਧਰੈ; ਜਿਨ ਰਿਦੈ ਵਸਾਇਆ ॥
naae maniai sangat udharai; jin ridai vasaaeaa |
Punjabi
ਜੋ ਨਾਮ ਨੂੰ ਪੂਜਦਾ ਅਤੇ ਇਸ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹੈ, ਉਸ ਦੇ ਮੈਲ-ਮਿਲਾਪ ਰਾਹੀਂ ਸਾਰੇ ਹੀ ਪਾਰ ਉਤਰ ਜਾਂਦੇ ਹਨ।
English
With faith in the Name, one's associates are saved; enshrine it within your heart.
ਨਾਇ ਮੰਨਿਐ. ਸੁਣਿ ਉਧਰੇ; ਜਿਨ ਰਸਨ ਰਸਾਇਆ ॥
naae maniai. sun udhare; jin rasan rasaaeaa |
Punjabi
ਜੋ ਨਾਮ ਨੂੰ ਪੂਜਦੇ ਹਨ, ਜੋ ਨਾਮ ਨੂੰ ਸੁਣਦੇ ਹਨ ਅਤੇ ਜਿੰਨਾ ਦੀ ਜੀਭਾਂ ਨਾਮ ਨਾਲ ਪ੍ਰਸੰਨ ਹੋਈ ਹੈ, ਉਹ ਸਾਰੇ ਮੁਕਤ ਹੋ ਜਾਂਦੇ ਹਨ।
English
With faith in the Name, those who hear it are saved; let your tongue delight in it.
ਨਾਇ ਮੰਨਿਐ. ਦੁਖ ਭੁਖ ਗਈ; ਜਿਨ ਨਾਮਿ ਚਿਤੁ ਲਾਇਆ ॥
naae maniai. dukh bhukh gee; jin naam chit laaeaa |
Punjabi
ਜੋ ਨਾਮ ਵਿੱਚ ਭਰੋਸਾ ਧਾਰਦਾ ਹੈ ਅਤੇ ਜੋ ਲਾਮ ਨਾਲ ਆਪਣਾ ਮਨ ਜੋੜਦਾ ਹੈ, ਉਹ ਦੁਖੜੇ ਤੇ ਭੁਖ ਤੋਂ ਖਲਾਸੀ ਪਾ ਜਾਂਦਾ ਹੈ।
English
With faith in the Name, pain and hunger are dispelled; let your consciousness be attached to the Name.
ਨਾਨਕ ਨਾਮੁ ਤਿਨੀ ਸਾਲਾਹਿਆ; ਜਿਨ ਗੁਰੂ ਮਿਲਾਇਆ ॥੧੦॥
naanak naam tinee saalaahiaa; jin guroo milaaeaa |10|
Punjabi
ਨਾਨਕ ਕੇਵਲ ਉਹ ਹੀ ਪ੍ਰਭੂ ਦੇ ਨਾਮ ਦੀ ਮਹਿਮਾ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ, ਗੁਰਾਂ ਨਾਲ ਮਿਲਾ ਦਿੰਦਾ ਹੈ।
English
O Nanak, they alone Praise the Name, who meet with the Guru. ||10||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਸਭੇ ਰਾਤੀ ਸਭਿ ਦਿਹ; ਸਭਿ ਥਿਤੀ ਸਭਿ ਵਾਰ ॥
sabhe raatee sabh dih; sabh thitee sabh vaar |
Punjabi
ਸਾਰੀਆਂ ਰਾਤਾਂ, ਸਾਰੇ ਦਿਹਾੜੇ ਸਾਰੀਆਂ ਤਿਥਾਂ ਅਤੇ ਹਫਤੇ ਦੇ ਸਾਰੇ ਦਿਨ,
English
All nights, all days, all dates, all days of the week;
ਸਭੇ ਰੁਤੀ ਮਾਹ ਸਭਿ; ਸਭਿ ਧਰਤਂੀ ਸਭਿ ਭਾਰ ॥
sabhe rutee maah sabh; sabh dharatanee sabh bhaar |
Punjabi
ਸਾਰੇ ਮੌਸਮ, ਸਾਰੇ ਮਹੀਨੇ, ਸਾਰੀ ਜਮੀਨ ਅਤੇ ਇਸ ਦੇ ਸਾਰੇ ਬੋਝ,
English
All seasons, all months, all the earth and everything on it.
ਸਭੇ ਪਾਣੀ ਪਉਣ ਸਭਿ; ਸਭਿ ਅਗਨੀ ਪਾਤਾਲ ॥
sabhe paanee paun sabh; sabh aganee paataal |
Punjabi
ਸਾਰੇ ਜਲ, ਸਾਰੀਆਂ ਹਵਾਵਾਂ ਸਾਰੀਆਂ ਅੱਗਾਂ ਅਤੇ ਪਾਤਾਲ,
English
All waters, all winds, all fires and underworlds.
ਸਭੇ ਪੁਰੀਆ ਖੰਡ ਸਭਿ; ਸਭਿ ਲੋਅ ਲੋਅ ਆਕਾਰ ॥
sabhe pureea khandd sabh; sabh loa loa aakaar |
Punjabi
ਸਾਰੇ ਗੋਲਾਕਾਰ, ਧਰਤੀ ਦੇ ਸਾਰੇ ਹਿੱਸੇ ਤੇ ਸਾਰੇ ਜਹਾਨ, ਲੋਕ ਅਤੇ ਸਰੂਪ,
English
All solar systems and galaxies, all worlds, people and forms.
ਹੁਕਮੁ. ਨ ਜਾਪੀ ਕੇਤੜਾ; ਕਹਿ. ਨ ਸਕੀਜੈ ਕਾਰ ॥
hukam. na jaapee ketarraa; keh. na sakeejai kaar |
Punjabi
ਕਿੱਡਾ ਵੱਡਾ ਹੈ ਪ੍ਰਭੂ ਦਾ ਹੁਕਮ, ਉਨ੍ਹਾਂ ਸਾਰਿਆਂ ਦੇ ਉਤੇ ਜਾਣਿਆ ਨਹੀਂ ਜਾ ਸਕਦਾ, ਨਾਂ ਹੀ ਪ੍ਰਭੂ ਦੇ ਕੰਮ ਬਿਆਨ ਕੀਤੇ ਜਾ ਸਕਦੇ ਹਨ।
English
No one knows how great the Hukam of His Command is; no one can describe His actions.
ਆਖਹਿ ਥਕਹਿ ਆਖਿ; ਆਖਿ; ਕਰਿ ਸਿਫਤਂੀ ਵੀਚਾਰ ॥
aakheh thakeh aakh; aakh; kar sifatanee veechaar |
Punjabi
ਸਾਹਿਬ ਦੀਆਂ ਸਿਫਤਾ ਨੂੰ ਉਚਾਰਦੇ ਉਸਾਰਦੇ ਅਤੇ ਉਨ੍ਹਾਂ ਨੂੰ ਸੋਚਦੇ ਸਮਝਦੇ ਅਨੇਕਾਂ ਹੀ ਹਾਰ ਹੁਟ ਗਹੇ ਹਨ।
English
Mortals may utter, chant, recite and contemplate His Praises until they grow weary.
ਤ੍ਰਿਣੁ. ਨ ਪਾਇਓ ਬਪੁੜੀ; ਨਾਨਕੁ ਕਹੈ ਗਵਾਰ ॥੧॥
trin. na paaeo bapurree; naanak kahai gavaar |1|
Punjabi
ਗੁਰੂ ਜੀ ਫੁਰਮਾਉਂਦੇ ਹਨ, ਵਿਚਾਰੇ ਮੂਰਖ, ਸਾਹਿਬ ਦੇ ਓੜਕ ਨੂੰ ਇਕ ਭੋਰਾ ਭਰ ਭੀ ਨਹੀਂ ਪਾ ਸਕਦੇ।
English
The poor fools, O Nanak, cannot find even a tiny bit of the Lord. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਅਖਂੀ ਪਰਣੈ ਜੇ ਫਿਰਾਂ; ਦੇਖਾਂ ਸਭੁ ਆਕਾਰੁ ॥
akhanee paranai je firaan; dekhaan sabh aakaar |
Punjabi
ਜੇਕਰ ਆਪਣਿਆਂ ਨੇਤਰਾਂ ਦੇ ਭਾਰੇ ਟੁਰਾਂ ਅਤੇ ਸਾਰੇ ਸਰੂਪ ਇਸ ਤਰ੍ਹਾਂ ਵੇਖਾਂ।
English
If I were to walk around with my eyes wide open, gazing at all the created forms;
ਪੁਛਾ ਗਿਆਨੀ ਪੰਡਿਤਾਂ; ਪੁਛਾ ਬੇਦ ਬੀਚਾਰ ॥
puchhaa giaanee pandditaan; puchhaa bed beechaar |
Punjabi
ਜੇਕਰ ਮੈਂ ਬ੍ਰਹਮ-ਬੇਤਿਆਂ ਅਤੇ ਵਿਦਵਾਨਾ ਤੋਂ ਪਤਾ ਕਰਾਂ ਅਤੇ ਵੇਦਾਂ ਨੂੰ ਵਿਚਾਰਣ ਵਾਲਿਆਂ ਤੋਂ ਭੀ ਪਤਾ ਲਵਾ,
English
I could ask the spiritual teachers and religious scholars, and those who contemplate the Vedas;