Ekam
Guru Granth Sahib

Ang 1242

Ang 1242 · Line 1

ਪੁਛਾ ਦੇਵਾਂ ਮਾਣਸਾਂ; ਜੋਧ ਕਰਹਿ ਅਵਤਾਰ ॥

puchhaa devaan maanasaan; jodh kareh avataar |

Punjabi

ਜੇਕਰ ਮੈਂ ਦੇਵਤਿਆਂ ਇਨਸਾਨਾਂ, ਯੋਧਿਆਂ ਅਤੇ ਪ੍ਰਭੂ ਦੇ ਰਚੇ ਹੋਏ ਪੈਗੰਬਰ ਤੇ ਸੁਆਲ ਕਰਾਂ,

Bhai Manmohan Singh (Shabad OS, CC BY-SA)

English

I could ask the gods, mortal men, warriors and divine incarnations;

Dr. Sant Singh Khalsa (Shabad OS, CC BY-SA)
Ang 1242 · Line 2

ਸਿਧ ਸਮਾਧੀ ਸਭਿ ਸੁਣੀ; ਜਾਇ ਦੇਖਾਂ ਦਰਬਾਰੁ ॥

sidh samaadhee sabh sunee; jaae dekhaan darabaar |

Punjabi

ਜੇਕਰ ਮੈਂ ਤਾੜੀ ਅੰਦਰ ਲੀਨ ਸਾਰੇ ਾਪੁਰਨ ਪੁਰਸ਼ਾਂ ਦੀ ਸਲਾਹ ਲਵਾ ਅਤੇ ਜਾ ਕੇ ਸਾਈਂ ਦੀ ਦਰਗਾਹ ਨੂੰ ਵੇਖਾਂ,

Bhai Manmohan Singh (Shabad OS, CC BY-SA)

English

I could consult all the Siddhas in Samaadhi, and go to see the Lord's Court.

Dr. Sant Singh Khalsa (Shabad OS, CC BY-SA)
Ang 1242 · Line 3

ਅਗੈ ਸਚਾ ਸਚਿ ਨਾਇ; ਨਿਰਭਉ. ਭੈ ਵਿਣੁ ਸਾਰੁ ॥

agai sachaa sach naae; nirbhau. bhai vin saar |

Punjabi

ਤਦ ਮੈਨੂੰ ਪਤਾ ਲਗੇਗਾ ਕਿ ਪ੍ਰਲੋਕ ਵਿੱਚ ਸੱਚਾ, ਨਿਧੜਕ, ਡਰ-ਰਹਿਤ ਅਤੇ ਸਰੇਸ਼ਟ ਸੁਆਮੀ ਕੇਵਲ ਸੱਚੇ ਨਾਮ ਨੂੰ ਹੀ ਪਰਵਾਨ ਕਰਦਾ ਹੈ।

Bhai Manmohan Singh (Shabad OS, CC BY-SA)

English

Hereafter, Truth is the Name of all; the Fearless Lord has no fear at all.

Dr. Sant Singh Khalsa (Shabad OS, CC BY-SA)
Ang 1242 · Line 4

ਹੋਰ ਕਚੀ ਮਤੀ ਕਚੁ ਪਿਚੁ; ਅੰਧਿਆ ਅੰਧੁ ਬੀਚਾਰੁ ॥

hor kachee matee kach pich; andhiaa andh beechaar |

Punjabi

ਕੂੜੀ, ਨਾਂ ਤਜਰਬਕਾਰ ਅਤੇ ਹੋਛੀ ਹੈ ਹੋਰ ਸਾਰੀ ਅਕਲ। ਅੰਨ੍ਹੀ ਹੈ ਸੋਚ ਵੀਚਾਰ ਅੰਨੇ ਪੁਰਸ਼ ਦੀ।

Bhai Manmohan Singh (Shabad OS, CC BY-SA)

English

False are other intellectualisms, false and shallow; blind are the contemplations of the blind.

Dr. Sant Singh Khalsa (Shabad OS, CC BY-SA)
Ang 1242 · Line 5

ਨਾਨਕ ਕਰਮੀ ਬੰਦਗੀ; ਨਦਰਿ ਲੰਘਾਏ ਪਾਰਿ ॥੨॥

naanak karamee bandagee; nadar langhaae paar |2|

Punjabi

ਨਾਨਕ, ਸੁਆਮੀ ਦੀ ਰਹਿਮਤ ਦੁਆਰਾ, ਮਨੁੱਖ ਨੂੰ ਉਸ ਦੇ ਸਿਮਰਨ ਦੀ ਦਾਤ ਮਿਲਦੀ ਹੈ ਅਤੇ ਉਸ ਦੀ ਰਹਿਮਤ ਦੁਆਰਾ ਹੀ ਉਸਦਾ ਪਾਰ ਉਤਾਰਾ ਹੁੰਦਾ ਹੈ।

Bhai Manmohan Singh (Shabad OS, CC BY-SA)

English

O Nanak, by the karma of good actions, the mortal comes to meditate on the Lord; by His Grace, we are carried across. ||2||

Dr. Sant Singh Khalsa (Shabad OS, CC BY-SA)
Ang 1242 · Line 6

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1242 · Line 7

ਨਾਇ ਮੰਨਿਐ. ਦੁਰਮਤਿ ਗਈ; ਮਤਿ ਪਰਗਟੀ ਆਇਆ ॥

naae maniai. duramat gee; mat paragattee aaeaa |

Punjabi

ਪ੍ਰਭੂ ਦੇ ਨਾਮ ਤੇ ਭਰੋਸਾ ਧਾਰਨ ਕਰਨ ਦੁਆਰਾ, ਖੋਟੀ ਬੁਧੀ ਨਾਸ ਹੋ ਜਾਂਦੀ ਹੈ ਅਤੇ ਸਿਆਣਪ ਪ੍ਰਕਾਸ਼ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

With faith in the Name, evil-mindedness is eradicated, and the intellect is enlightened.

Dr. Sant Singh Khalsa (Shabad OS, CC BY-SA)
Ang 1242 · Line 8

ਨਾਉ ਮੰਨਿਐ. ਹਉਮੈ ਗਈ; ਸਭਿ ਰੋਗ ਗਵਾਇਆ ॥

naau maniai. haumai gee; sabh rog gavaaeaa |

Punjabi

ਨਾਮ ਤੇ ਯਕੀਨ ਕਰਨ ਨਾਲ, ਹੰਕਾਰ ਨਵਿਰਤ ਹੋ ਜਾਂਦਾ ਹੈ ਅਤੇ ਬੰਦਾ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

With faith in the Name, egotism is eradicated, and all sickness is cured.

Dr. Sant Singh Khalsa (Shabad OS, CC BY-SA)
Ang 1242 · Line 9

ਨਾਇ ਮੰਨਿਐ. ਨਾਮੁ ਊਪਜੈ; ਸਹਜੇ ਸੁਖੁ ਪਾਇਆ ॥

naae maniai. naam aoopajai; sahaje sukh paaeaa |

Punjabi

ਨਾਮ ਤੇ ਭਰੋਸਾ ਰਖਣ ਦੁਆਰਾ, ਜੀਵ ਅੰਦਰ ਨਾਮ ਉਤਪੰਨ ਹੋ ਆਉਂਦਾ ਹੈ ਅਤੇ ਉਹ ਸੁਖੈਨ ਹੀ ਆਰਾਮ ਨੂੰ ਪਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Believing in the Name, The Name wells up, and intuitive peace and poise are obtained.

Dr. Sant Singh Khalsa (Shabad OS, CC BY-SA)
Ang 1242 · Line 10

ਨਾਇ ਮੰਨਿਐ. ਸਾਂਤਿ ਊਪਜੈ; ਹਰਿ ਮੰਨਿ ਵਸਾਇਆ ॥

naae maniai. saant aoopajai; har man vasaaeaa |

Punjabi

ਨਾਮ ਤੇ ਭਰੋਸਾ ਰਖਣ ਦੁਆ, ਜੀਵ ਅੰਦਰ ਠੰਡ-ਚੈਨ ਪੈਦਾ ਹੋ ਜਾਂਦੀ ਹੈ ਅਤੇ ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

Believing in the Name, tranquility and peace well up, and the Lord is enshrined in the mind.

Dr. Sant Singh Khalsa (Shabad OS, CC BY-SA)
Ang 1242 · Line 11

ਨਾਨਕ ਨਾਮੁ ਰਤੰਨੁ ਹੈ; ਗੁਰਮੁਖਿ ਹਰਿ ਧਿਆਇਆ ॥੧੧॥

naanak naam ratan hai; guramukh har dhiaaeaa |11|

Punjabi

ਨਾਨਕ, ਪ੍ਰਭੂ ਦਾ ਨਾਮ ਜਵੇਹਰ ਹੈ ਅਤੇ ਵਾਹਿਗੁਰੂ ਗੁਰਾਂ ਦੀ ਦਇਆ ਦੁਆਰਾ ਸਿਮਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the Name is a jewel; the Gurmukh meditates on the Lord. ||11||

Dr. Sant Singh Khalsa (Shabad OS, CC BY-SA)
Ang 1242 · Line 12

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 1242 · Line 13

ਹੋਰੁ ਸਰੀਕੁ ਹੋਵੈ ਕੋਈ ਤੇਰਾ; ਤਿਸੁ ਅਗੈ. ਤੁਧੁ ਆਖਾਂ ॥

hor sareek hovai koee teraa; tis agai. tudh aakhaan |

Punjabi

ਜੇਕਰ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ, ਏ ਪ੍ਰਭੂ! ਤਦ ਉਸ ਦੇ ਮੁਹਰੇ ਮੈਂ ਤੇਰੀ ਮਹਿਮਾ ਉਚਾਰਨ ਕਰਾਂ।

Bhai Manmohan Singh (Shabad OS, CC BY-SA)

English

If there were any other equal to You, O Lord, I would speak to them of You.

Dr. Sant Singh Khalsa (Shabad OS, CC BY-SA)
Ang 1242 · Line 14

ਤੁਧੁ ਅਗੈ. ਤੁਧੈ ਸਾਲਾਹੀ; ਮੈ ਅੰਧੇ. ਨਾਉ ਸੁਜਾਖਾ ॥

tudh agai. tudhai saalaahee; mai andhe. naau sujaakhaa |

Punjabi

ਤੇਰੇ ਮੂਹਰੇ ਮੈਂ ਤੇਰੀ ਕੀਰਤੀ ਕਰਦਾ ਹਾਂ, ਹੇ ਸੁਆਮੀ! ਤੇਰੇ ਨਾਮ ਦੇ ਰਾਹੀਂ, ਮੈਂ ਅੰਨਾ, ਵੇਖਣ ਵਾਲਾ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

You, I praise You; I am blind, but through the Name, I am all-seeing.

Dr. Sant Singh Khalsa (Shabad OS, CC BY-SA)
Ang 1242 · Line 15

ਜੇਤਾ ਆਖਣੁ ਸਾਹੀ ਸਬਦੀ; ਭਾਖਿਆ ਭਾਇ ਸੁਭਾਈ ॥

jetaa aakhan saahee sabadee; bhaakhiaa bhaae subhaaee |

Punjabi

ਜੋ ਕੁਛ ਤੇਰੀ ਮਹਿਮਾ ਵਿੱਚ ਕਿਹਾ ਜਾਂਦਾ ਹੈ, ਉਹ ਲਫਜ਼ਾਂ ਦੁਆਰਾ ਹੀ ਹੈ, ਹੇ ਪ੍ਰਭੂ! ਪਿਆਰ ਨਾਲ ਤੇਰੀ ਮਹਿਮਾ ਉਚਾਰਨ ਕਰਨ ਦੁਆਰਾ, ਜੀਵ ਸ਼ਸ਼ੋਭਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Whatever is spoken, is the Word of the Shabad. Chanting it with love, we are embellished.

Dr. Sant Singh Khalsa (Shabad OS, CC BY-SA)
Ang 1242 · Line 16

ਨਾਨਕ. ਬਹੁਤਾ ਏਹੋ ਆਖਣੁ; ਸਭ ਤੇਰੀ ਵਡਿਆਈ ॥੧॥

naanak. bahutaa eho aakhan; sabh teree vaddiaaee |1|

Punjabi

ਨਾਨਕ, ਸਭ ਤੋਂ ਵੱਡੀ ਕਹਿਣ ਵਾਲੀ ਗੱਲ ਇਹ ਹੈ ਕਿ ਸਮੂਹ ਪ੍ਰਭਤਾ ਤੇਰੇ ਵਿੱਚ ਹੀ ਹੈ, ਹੈ ਪ੍ਰਭੂ।

Bhai Manmohan Singh (Shabad OS, CC BY-SA)

English

Nanak, this is the greatest thing to say: all glorious greatness is Yours. ||1||

Dr. Sant Singh Khalsa (Shabad OS, CC BY-SA)
Ang 1242 · Line 17

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 1242 · Line 18

ਜਾਂ ਨ ਸਿਆ, ਕਿਆ ਚਾਕਰੀ; ਜਾਂ ਜੰਮੇ ਕਿਆ ਕਾਰ ॥

jaan na siaa, kiaa chaakaree; jaan jame kiaa kaar |

Punjabi

ਜਦ ਬੰਦਾ ਕੁਛ ਭੀ ਨਹੀਂ ਸੀ, ਉਹ ਉਦੋਂ ਕੀ ਘਾਲ ਕਮਾਉਂਦਾ ਸੀ? ਜਦ ਜੰਮਿਆ, ਉਹ ਕੀ ਕੰਮ ਕਰਦਾ ਹੈ?

Bhai Manmohan Singh (Shabad OS, CC BY-SA)

English

When there was nothing, what happened? What happens when one is born?

Dr. Sant Singh Khalsa (Shabad OS, CC BY-SA)
Ang 1242 · Line 19

ਸਭਿ ਕਾਰਣ ਕਰਤਾ ਕਰੇ; ਦੇਖੈ ਵਾਰੋ ਵਾਰ ॥

sabh kaaran karataa kare; dekhai vaaro vaar |

Punjabi

ਸਾਰੇ ਕਾਰਜ ਸਿਰਜਣਹਾਰ-ਸੁਆਮੀ ਕਰਦਾ ਹੈ ਅਤੇ ਸਾਰਿਆਂ ਨੂੰ ਬਾਰੰਬਾਰ ਵੇਖਦਾ ਹੈ।

Bhai Manmohan Singh (Shabad OS, CC BY-SA)

English

The Creator, the Doer, does all; He watches over all, again and again

Dr. Sant Singh Khalsa (Shabad OS, CC BY-SA)
Ang 1242 · Line 20

ਜੇ ਚੁਪੈ ਜੇ ਮੰਗਿਐ; ਦਾਤਿ ਕਰੇ ਦਾਤਾਰੁ ॥

je chupai je mangiai; daat kare daataar |

Punjabi

ਭਾਵੇਂ ਅਸੀਂ ਚੁਪ ਕਰ ਰਹੀਏ ਤੇ ਭਾਵੇਂ ਅਸੀਂ ਯਾਚਨਾ ਕਰੀਏ, ਦੇਣਹਾਰ ਸੁਆਮੀ ਸਾਨੂੰ ਆਪਣੀਆਂ ਦਾਤਾਂ ਬਖਸ਼ੀ ਜਾਂਦਾ ਹੈ।

Bhai Manmohan Singh (Shabad OS, CC BY-SA)

English

. Whether we keep silent or beg out loud, the Great Giver blesses us with His gifts.

Dr. Sant Singh Khalsa (Shabad OS, CC BY-SA)
Ang 1242 · Line 21

ਇਕੁ ਦਾਤਾ ਸਭਿ ਮੰਗਤੇ; ਫਿਰਿ ਦੇਖਹਿ ਆਕਾਰੁ ॥

eik daataa sabh mangate; fir dekheh aakaar |

Punjabi

ਕੇਵਲ ਪ੍ਰਭੂ ਹੀ ਦੇਣ ਵਾਲਾ ਹੈ। ਹੋਰ ਸਾਰੇ ਭਿਖਾਰੀ ਹਨ। ਸੰਸਾਰ ਦਾ ਚੱਕਰ ਕੱਟ ਕੇ ਮੈਂ ਇਸ ਨੂੰ ਵੇਖ ਲਿਆ ਹੈ।

Bhai Manmohan Singh (Shabad OS, CC BY-SA)

English

The One Lord is the Giver; we are all beggars. I have seen this throughout the Universe.

Dr. Sant Singh Khalsa (Shabad OS, CC BY-SA)
Ang 1242 · Line 22

ਨਾਨਕ. ਏਵੈ ਜਾਣੀਐ; ਜੀਵੈ ਦੇਵਣਹਾਰੁ ॥੨॥

naanak. evai jaaneeai; jeevai devanahaar |2|

Punjabi

ਨਾਨਕ, ਇਸ ਨੂੰ ਇਸ ਤਰ੍ਹਾਂ ਜਾਣਦਾ ਹੈ ਕਿ ਸਦੀਵ ਹੀ ਜੀਊਦਾ ਰਹਿਣ ਵਾਲਾ ਹੈ, ਉਸ ਦਾ ਦਾਤਾਰ ਪ੍ਰਭੂ।

Bhai Manmohan Singh (Shabad OS, CC BY-SA)

English

Nanak knows this: the Great Giver lives forever. ||2||

Dr. Sant Singh Khalsa (Shabad OS, CC BY-SA)
Ang 1242 · Line 23

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1242 · Line 24

ਨਾਇ ਮੰਨਿਐ. ਸੁਰਤਿ ਊਪਜੈ; ਨਾਮੇ ਮਤਿ ਹੋਈ ॥

naae maniai. surat aoopajai; naame mat hoee |

Punjabi

ਨਾਮ ਦਾ ਸਿਮਰਨ ਕਰਨ ਦੁਆਰਾ ਸਮਝ ਉਤਪੰਨ ਹੋ ਆਉਂਦੀ ਹੈ ਤੇ ਨਾਮ ਦੇ ਰਾਹੀਂ, ਜੀਵ ਦੀ ਅਕਲ ਰੋਸ਼ਨ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

With faith in the Name, intuitive awareness wells up; through the Name, intelligence comes.

Dr. Sant Singh Khalsa (Shabad OS, CC BY-SA)
Ang 1242 · Line 25

ਨਾਇ ਮੰਨਿਐ. ਗੁਣ ਉਚਰੈ; ਨਾਮੇ ਸੁਖਿ ਸੋਈ ॥

naae maniai. gun ucharai; naame sukh soee |

Punjabi

ਨਾਮ ਦਾ ਸਿਮਰਨ ਕਰਨ ਦੁਆਰਾ, ਬੰਦਾ ਹਰੀ ਦਾ ਜੱਸ ਉਚਾਰਦਾ ਹੈ ਅਤੇ ਨਾਮ ਦੇ ਰਾਹੀਂ, ਉਹ ਆਰਾਮ ਅੰਦਰ ਸੌਦਾ ਹੈ।

Bhai Manmohan Singh (Shabad OS, CC BY-SA)

English

With faith in the Name, chant the Glories of God; through the Name, peace is obtained.

Dr. Sant Singh Khalsa (Shabad OS, CC BY-SA)
Ang 1242 · Line 26

ਨਾਇ ਮੰਨਿਐ. ਭ੍ਰਮੁ ਕਟੀਐ; ਫਿਰਿ ਦੁਖੁ. ਨ ਹੋਈ ॥

naae maniai. bhram katteeai; fir dukh. na hoee |

Punjabi

ਨਾਮ ਦਾ ਸਿਮਰਨ ਕਰਨ ਦੁਆਰਾ, ਸੰਦੇਹ ਦੂਰ ਹੋ ਜਾਂਦਾ ਹੈ, ਅਤੇ ਇਨਸਾਨ ਨੂੰ ਮੁੜ ਕੇ ਕਸ਼ਟ ਨਹੀਂ ਵਿਆਪਣਾ।

Bhai Manmohan Singh (Shabad OS, CC BY-SA)

English

With faith in the Name, doubt is eradicated, and the mortal never suffers again.

Dr. Sant Singh Khalsa (Shabad OS, CC BY-SA)
Ang 1242 · Line 27

ਨਾਇ ਮੰਨਿਐ ਸਾਲਾਹੀਐ; ਪਾਪਾਂ ਮਤਿ ਧੋਈ ॥

naae maniai saalaaheeai; paapaan mat dhoee |

Punjabi

ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਆਪਣੇ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ ਤੇ ਉਸ ਦਾ ਗੁਨਹਗਾਰ ਮਨ ਧੋਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

With faith in the Name, sing His Praises, and your sinful intellect shall be washed clean.

Dr. Sant Singh Khalsa (Shabad OS, CC BY-SA)
Ang 1242 · Line 28

ਨਾਨਕ. ਪੂਰੇ ਗੁਰ ਤੇ ਨਾਉ ਮੰਨੀਐ; ਜਿਨ ਦੇਵੈ ਸੋਈ ॥੧੨॥

naanak. poore gur te naau maneeai; jin devai soee |12|

Punjabi

ਨਾਨਕ, ਪੂਰਨ ਗੁਰਾਂ ਦੇ ਰਾਹੀਂ, ਨਾਮ ਸਿਮਰਿਆਂ ਜਾਂਦਾ ਹੈ। ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਉਹ ਸੁਆਮੀ ਇਸ ਨੂੰ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

O Nanak, through the Perfect Guru, one comes to have faith in the Name; they alone receive it, unto whom He gives it. ||12||

Dr. Sant Singh Khalsa (Shabad OS, CC BY-SA)
Ang 1242 · Line 29

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 1242 · Line 30

ਸਾਸਤ੍ਰ ਬੇਦ ਪੁਰਾਣ ਪੜੑੰਤਾ ॥

saasatr bed puraan parrantaa |

Punjabi

ਪ੍ਰਾਣੀ ਸਾਸਤਰਾਂ, ਵੇਦਾਂ ਤੇ ਪੁਰਾਣਾ ਨੂੰ ਵਾਚਦਾ ਹੈ।

Bhai Manmohan Singh (Shabad OS, CC BY-SA)

English

Some read the Shaastras, the Vedas and the Puraanas.

Dr. Sant Singh Khalsa (Shabad OS, CC BY-SA)
Ang 1242 · Line 31

ਪੂਕਾਰੰਤਾ ਅਜਾਣੰਤਾ ॥

pookaarantaa ajaanantaa |

Punjabi

ਭਾਵੇਂ ਉਹ ਉਨ੍ਹਾਂ ਨੂੰ ਉਚਾਰਦਾ ਹੈ ਪ੍ਰੰਤੂ ਉਹ ਉਨ੍ਹਾਂ ਨੂੰ ਸਮਝਦਾ ਨਹੀਂ।

Bhai Manmohan Singh (Shabad OS, CC BY-SA)

English

They recite them, out of ignorance.

Dr. Sant Singh Khalsa (Shabad OS, CC BY-SA)
Ang 1242 · Line 32

ਜਾਂ ਬੂਝੈ; ਤਾਂ ਸੂਝੈ ਸੋਈ ॥

jaan boojhai; taan soojhai soee |

Punjabi

ਜੇਕਰ ਬੰਦਾ ਉਹਨਾਂ ਨੂੰ ਸਮਝ ਲਵੇ, ਕੇਵਲ ਤਦ ਹੀ ਉਹ ਉਸ ਪ੍ਰਭੂ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

If they really understood them, they would realize the Lord.

Dr. Sant Singh Khalsa (Shabad OS, CC BY-SA)
Ang 1242 · Line 33

ਨਾਨਕੁ ਆਖੈ; ਕੂਕ. ਨ ਹੋਈ ॥੧॥

naanak aakhai; kook. na hoee |1|

Punjabi

ਗੁਰੂ ਜੀ ਫੁਰਮਾਉਂਦੇ ਹਨ, ਤਦ ਪ੍ਰਾਣੀ ਦੁਖ ਅੰਦਰ ਮੁੜ ਚੀਕੇਗਾ ਨਹੀਂ।

Bhai Manmohan Singh (Shabad OS, CC BY-SA)

English

Nanak says, there is no need to shout so loud. ||1||

Dr. Sant Singh Khalsa (Shabad OS, CC BY-SA)
Ang 1242 · Line 34

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 1242 · Line 35

ਜਾਂ ਹਉ ਤੇਰਾ. ਤਾਂ ਸਭੁ ਕਿਛੁ ਮੇਰਾ; ਹਉ ਨਾਹੀ. ਤੂ ਹੋਵਹਿ ॥

jaan hau teraa. taan sabh kichh meraa; hau naahee. too hoveh |

Punjabi

ਜਦ ਮੈਂ ਤੇਰਾ ਹਾਂ, ਤਦ ਸਭ ਕੁਝ ਮੇਰਾ ਹੈ, ਹੇ ਪ੍ਰਭੂ! ਜਿਥੇ ਹੰਗਤਾ ਨਹੀਂ ਉਥੇ ਤੂੰ ਹੈ।

Bhai Manmohan Singh (Shabad OS, CC BY-SA)

English

When I am Yours, then everything is mine. When I am not, You are.

Dr. Sant Singh Khalsa (Shabad OS, CC BY-SA)
Ang 1242 · Line 36

ਆਪੇ ਸਕਤਾ. ਆਪੇ ਸੁਰਤਾ; ਸਕਤੀ ਜਗਤੁ ਪਰੋਵਹਿ ॥

aape sakataa. aape surataa; sakatee jagat paroveh |

Punjabi

ਤੂੰ ਖੁਦ ਹੀ ਸਰਬ-ਸ਼ਕਤੀਵਾਨ ਹੈ ਅਤੇ ਖੁਦ ਹੀ ਸੁਣਨਵਾਲਾ। ਆਪਣੀ ਸੱਤਿਆ ਦੀ ਰੱਸੀ ਵਿੱਚ ਤੂੰ ਸਾਰੇ ਜਹਾਨ ਨੂੰ ਪਰੋਤਾ ਹੋਇਆ ਹੈ।

Bhai Manmohan Singh (Shabad OS, CC BY-SA)

English

You Yourself are All-powerful, and You Yourself are the Intuitive Knower. The whole world is strung on the Power of Your Shakti.

Dr. Sant Singh Khalsa (Shabad OS, CC BY-SA)
Ang 1242 · Line 37

ਆਪੇ ਭੇਜੇ. ਆਪੇ ਸਦੇ; ਰਚਨਾ ਰਚਿ ਰਚਿ ਵੇਖੈ ॥

aape bheje. aape sade; rachanaa rach rach vekhai |

Punjabi

ਤੂੰ ਆਪ ਹੀ ਜੀਵਾਂ ਨੂੰ ਜਗਤ ਵਿੱਚ ਘੱਲਦਾ ਹੈ ਤੇ ਆਪ ਹੀ ਵਾਪਸ ਬੁਲਾ ਲੈਂਦਾ ਹੈ। ਸੰਸਾਰ ਨੂੰ ਸਾਜ ਕੇ ਤੂੰ ਇਸ ਨੂੰ ਵੇਖਦਾ ਹੈ।

Bhai Manmohan Singh (Shabad OS, CC BY-SA)

English

You Yourself send out the mortal beings, and You Yourself call them back home. Having created the creation, You behold it.

Dr. Sant Singh Khalsa (Shabad OS, CC BY-SA)
Ang 1242 · Line 38

ਨਾਨਕ. ਸਚਾ ਸਚੀ ਨਾਂਈ; ਸਚੁ ਪਵੈ ਧੁਰਿ ਲੇਖੈ ॥੨॥

naanak. sachaa sachee naanee; sach pavai dhur lekhai |2|

Punjabi

ਨਾਨਕ ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ ਅਤੇ ਸੱਚੇ ਨਾਮ ਦੇ ਰਾਹੀਂ ਹੀ ਆਦੀ ਪ੍ਰਭੂ ਪ੍ਰਾਣੀ ਨੂੰ ਕਬੂਲ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, True is the Name of the True Lord; through Truth, one is accepted by the Primal Lord God. ||2||

Dr. Sant Singh Khalsa (Shabad OS, CC BY-SA)
Ang 1242 · Line 39

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1242 · Line 40

ਨਾਮੁ ਨਿਰੰਜਨ ਅਲਖੁ ਹੈ; ਕਿਉ. ਲਖਿਆ ਜਾਈ ॥

naam niranjan alakh hai; kiau. lakhiaa jaaee |

Punjabi

ਅਗਾਧ ਹੈ ਪਵਿੱਤਰ ਪ੍ਰਭੂ ਦਾ ਨਾਮ। ਇਨਸਾਨ ਇਸ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ।

Bhai Manmohan Singh (Shabad OS, CC BY-SA)

English

The Name of the Immaculate Lord is unknowable. How can it be known?

Dr. Sant Singh Khalsa (Shabad OS, CC BY-SA)
Ang 1242 · Line 41

ਨਾਮੁ ਨਿਰੰਜਨ ਨਾਲਿ ਹੈ; ਕਿਉ ਪਾਈਐ ਭਾਈ ॥

naam niranjan naal hai; kiau paaeeai bhaaee |

Punjabi

ਪਵਿੱਤਰ ਨਾਮ ਪ੍ਰਾਣੀ ਦੇ ਅੰਗ ਸੰਗ ਹੈ। ਇਹ ਕਿਸ ਤਰ੍ਹਾਂ ਪਰਾਪਤ ਹੋ ਸਕਦਾ ਹੈ, ਹੈ ਵੀਰ!

Bhai Manmohan Singh (Shabad OS, CC BY-SA)

English

The Name of the Immaculate Lord is with the mortal being. How can it be obtained, O Siblings of Destiny?

Dr. Sant Singh Khalsa (Shabad OS, CC BY-SA)
Ang 1242 · Line 42

ਨਾਮੁ ਨਿਰੰਜਨ ਵਰਤਦਾ; ਰਵਿਆ ਸਭ ਠਾਂਈ ॥

naam niranjan varatadaa; raviaa sabh tthaanee |

Punjabi

ਪਵਿੱਤਰ੍ਰ ਨਾਮ ਸਾਰਿਆਂ ਅੰਦਰ ਵਸਦਾ ਹੈ ਅਤੇ ਸਾਰੀਆਂ ਥਾਵਾਂ ਵਿੱਚ ਰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The Name of the Immaculate Lord is all-pervading and permeating everywhere.

Dr. Sant Singh Khalsa (Shabad OS, CC BY-SA)
Ang 1242 · Line 43

ਗੁਰ ਪੂਰੇ ਤੇ ਪਾਈਐ; ਹਿਰਦੈ ਦੇਇ ਦਿਖਾਈ ॥

gur poore te paaeeai; hiradai dee dikhaaee |

Punjabi

ਪੂਰਨ ਗੁਰਾਂ ਦੇ ਰਾਹੀਂ, ਪ੍ਰਾਣੀਨਾਮ ਨੂੰ ਪਾਉਂਦਾ ਹੈ ਅਤੇ ਗੁਰੂ ਜੀ ਇਸ ਨੂੰ ਉਸ ਦੇ ਮਨ ਵਿੱਚ ਹੀ ਪਰਗਟ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

Through the Perfect Guru, it is obtained. It is revealed within the heart.

Dr. Sant Singh Khalsa (Shabad OS, CC BY-SA)
Ang 1242 · Line 44

ਨਾਨਕ. ਨਦਰੀ ਕਰਮੁ ਹੋਇ; ਗੁਰ ਮਿਲੀਐ ਭਾਈ ॥੧੩॥

naanak. nadaree karam hoe; gur mileeai bhaaee |13|

Punjabi

ਨਾਨਕ ਮਿਹਰਬਾਨ ਮਾਲਕ ਦੀ ਮਿਹਰ ਰਾਹੀਂ, ਮਨੁੱਖ ਗੁਰਾਂ ਨੂੰ ਮਿਲ ਪੈਦਾ ਹੈ, ਹੈ ਵੀਰ!

Bhai Manmohan Singh (Shabad OS, CC BY-SA)

English

O Nanak, when the Merciful Lord grants His Grace, the mortal meets with the Guru, O Siblings of Desitny. ||13||

Dr. Sant Singh Khalsa (Shabad OS, CC BY-SA)
Ang 1242 · Line 45

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 1242 · Line 46

ਕਲਿ ਹੋਈ ਕੁਤੇ ਮੁਹੀ; ਖਾਜੁ ਹੋਆ ਮੁਰਦਾਰੁ ॥

kal hoee kute muhee; khaaj hoaa muradaar |

Punjabi

ਇਸ ਹਨ੍ਹੇਰੇ ਦੇ ਯੁਗ ਅੰਦਰ, ਆਦਮੀਆਂ ਦੇ ਕੂਕਰਾ ਵਰਗੇ ਮੂੰਹ ਹਨ ਅਤੇ ਲੋਥ ਉਨ੍ਹਾਂ ਦੀ ਖੁਰਾਕ ਹੈ।

Bhai Manmohan Singh (Shabad OS, CC BY-SA)

English

In this Dark Age of Kali Yuga, people have faces like dogs; they eat rotting carcasses for food.

Dr. Sant Singh Khalsa (Shabad OS, CC BY-SA)
Ang 1242 · Line 47

ਕੂੜੁ ਬੋਲਿ ਬੋਲਿ ਭਉਕਣਾ; ਚੂਕਾ ਧਰਮੁ ਬੀਚਾਰੁ ॥

koorr bol bol bhaukanaa; chookaa dharam beechaar |

Punjabi

ਝੂਠ ਬਕ ਬਕ ਕੇ ਉਹ ਭੋਕਦੇ ਹਨ ਅਤੇ ਉਹ ਪਵਿੱਤਰਤਾ ਦੇ ਖਿਆਲ ਤੋਂ ਸੱਖਣੇ ਹਨ।

Bhai Manmohan Singh (Shabad OS, CC BY-SA)

English

They bark and speak, telling only lies; all thought of righteousness has left them.

Dr. Sant Singh Khalsa (Shabad OS, CC BY-SA)
Ang 1242 · Line 48

ਜਿਨ ਜੀਵੰਦਿਆ ਪਤਿ ਨਹੀ; ਮੁਇਆ ਮੰਦੀ ਸੋਇ ॥

jin jeevandiaa pat nahee; mueaa mandee soe |

Punjabi

ਜਿਨ੍ਹਾਂ ਦੀ ਜੀਉਦਿਆਂ ਕੋਈ ਇਜ਼ਤ ਨਹੀਂ, ਮਰਨ ਮਗਰੋ ਉਨ੍ਹਾਂ ਦੀ ਭੈੜੀ ਸ਼ੁਹਰਤ ਹੋਵੇਗੀ।

Bhai Manmohan Singh (Shabad OS, CC BY-SA)

English

Those who have no honor while alive, will have an evil reputation after they die.

Dr. Sant Singh Khalsa (Shabad OS, CC BY-SA)