Ang 1243
ਲਿਖਿਆ ਹੋਵੈ ਨਾਨਕਾ; ਕਰਤਾ ਕਰੇ ਸੁ ਹੋਇ ॥੧॥
likhiaa hovai naanakaa; karataa kare su hoe |1|
Punjabi
ਜੋ ਕੁਛ ਲਿਖਿਆ ਹੋਇਆ ਹੈ, ਉਹ ਹੀ ਵਾਪਰਦਾ ਹੈ ਹੇ ਨਾਨਕ! ਅਤੇ ਜਿਹੜਾ ਕੁਝ ਕਰਤਾਰ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
English
Whatever is predestined, happens, O Nanak; whatever the Creator does, comes to pass. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਰੰਨਾ ਹੋਈਆ ਬੋਧੀਆ; ਪੁਰਸ ਹੋਏ ਸਈਆਦ ॥
ranaa hoeea bodheea; puras hoe seeaad |
Punjabi
ਤੀਵੀਆਂ ਗਿਆਨਣਾ ਹੋ ਗਈਆਂ ਹਨ ਅਤੇ ਆਦਮੀ ਸ਼ਿਕਾਰੀ ਹੋ ਗਏ ਹਨ।
English
Women have become advisors, and men have become hunters.
ਸੀਲੁ ਸੰਜਮੁ ਸੁਚ ਭੰਨੀ; ਖਾਣਾ, ਖਾਜੁ ਅਹਾਜੁ ॥
seel sanjam such bhanee; khaanaa, khaaj ahaaj |
Punjabi
ਨਿਮਰਤਾ, ਸਵੈ-ਜਬਤ ਅਤੇ ਪਵਿੱਤਰਤਾ ਉਹਨਾਂ ਪਾਸੋ ਨੱਸ ਗਈਆਂ ਹਨ ਅਤੇ ਉਹ ਨਾਂ ਹਜਮ ਹੋਣ ਵਾਲਾ ਭੋਜਨ ਖਾਂਦੇ ਹਨ।
English
Humility, self-control and purity have run away; people eat the uneatable, forbidden food.
ਸਰਮੁ ਗਇਆ ਘਰਿ ਆਪਣੈ; ਪਤਿ ਉਠਿ ਚਲੀ ਨਾਲਿ ॥
saram geaa ghar aapanai; pat utth chalee naal |
Punjabi
ਲੱਜਿਆ ਆਪਣੇ ਗ੍ਰਹਿ ਨੂੰ ਚਲੀ ਗਈ ਹੈ ਅਤੇ ਇੱਜ਼ਤ-ਆਬਰੂ ਭੀ ਖੜੀ ਹੋ ਉਸ ਦੇ ਨਾਮ ਟੁਰ ਗਈ ਹੈ।
English
Modesty has left her home, and honor has gone away with her.
ਨਾਨਕ. ਸਚਾ ਏਕੁ ਹੈ; ਅਉਰੁ. ਨ ਸਚਾ ਭਾਲਿ ॥੨॥
naanak. sachaa ek hai; aaur. na sachaa bhaal |2|
Punjabi
ਨਾਨਕ ਕੇਵਲ ਸੁਆਮੀ ਹੀ ਸੱਚਾ ਸੁਚਾ ਹੈ। ਤੂੰ ਕਿਸੇ ਹੋਰ ਸੱਚੇ ਦੀ ਖੋਜ-ਭਾਲ ਨਾਂ ਕਰ।
English
O Nanak, there is only One True Lord; do not bother to search for any other as true. ||2||
ਪਉੜੀ ॥
paurree |
Punjabi
ਪਉੜੀ।
English
Pauree:
ਬਾਹਰਿ ਭਸਮ ਲੇਪਨ ਕਰੇ; ਅੰਤਰਿ ਗੁਬਾਰੀ ॥
baahar bhasam lepan kare; antar gubaaree |
Punjabi
ਤੂੰ ਆਪਣੀ ਦੇਹ ਨੂੰ ਬਾਹਰੋ ਸੁਆਹ ਮਲਦਾ ਹੈ ਪ੍ਰੰਤੂ ਤੇਰੇ ਅੰਦਰ ਅਨ੍ਹੇਰਾ-ਘੁਪ ਹੈ।
English
You smear your outer body with ashes, but within, you are filled with darkness.
ਖਿੰਥਾ ਝੋਲੀ ਬਹੁ ਭੇਖ ਕਰੇ; ਦੁਰਮਤਿ ਅਹੰਕਾਰੀ ॥
khinthaa jholee bahu bhekh kare; duramat ahankaaree |
Punjabi
ਤੇਰਾ ਕੋਲ ਖਫਨੀ ਤੇ ਥੈਲਾ ਹੈ ਅਤੇ ਤੂੰ ਬਹੁਤੇ ਧਾਰਮਕ ਬਾਣੇ ਪਹਿਨਦਾ ਹੈ, ਪ੍ਰੰਤੂ ਤੂੰ ਖੋਟੀ ਅਕਲ ਵਾਲਾ ਅਤੇ ਮਗਰੂਰ ਹੈ।
English
You wear the patched coat and all the right clothes and robes, but you are still egotistical and proud.
ਸਾਹਿਬ ਸਬਦੁ. ਨ ਊਚਰੈ; ਮਾਇਆ ਮੋਹ ਪਸਾਰੀ ॥
saahib sabad. na aoocharai; maaeaa moh pasaaree |
Punjabi
ਤੂੰ ਸੁਆਮੀ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਅਤੇ ਤੂੰ ਆਪਣਾ ਮਨ ਧਨ-ਦੌਲਤ ਦੇ ਪਿਆਰ ਅੰਦਰ ਖਿਲਾਰਿਆ ਹੋਇਆ ਹੈ।
English
You do not chant the Shabad, the Word of Your Lord and Master; you are attached to the expanse of Maya.
ਅੰਤਰਿ ਲਾਲਚੁ ਭਰਮੁ ਹੈ; ਭਰਮੈ ਗਾਵਾਰੀ ॥
antar laalach bharam hai; bharamai gaavaaree |
Punjabi
ਤੇਰੇ ਅੰਦਰੋ ਲੋਭ ਅਤੇ ਸੰਦੇਹ ਹੈ ਅਤੇ ਤੂੰ ਮੂਰਖ ਭਟਕਦਾ ਫਿਰਦਾ ਹੈ।
English
Within, you are filled with greed and doubt; you wander around like a fool.
ਨਾਨਕ. ਨਾਮੁ, ਨ ਚੇਤਈ; ਜੂਐ ਬਾਜੀ ਹਾਰੀ ॥੧੪॥
naanak. naam, na chetee; jooai baajee haaree |14|
Punjabi
ਤੂੰ ਪ੍ਰਭੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ ਅਤੇ ਤੂੰ ਆਪਣੇ ਖੇਡ ਜੂਏ ਵਿੱਚ ਹਾਰ ਦਿਤੀ ਹੈ, ਹੇ ਨਾਨਕ!
English
Says Nanak, you never even think of the Naam; you have lost the game of life in the gamble. ||14||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਲਖ ਸਿਉ ਪ੍ਰੀਤਿ ਹੋਵੈ. ਲਖ ਜੀਵਣੁ; ਕਿਆ ਖੁਸੀਆ ਕਿਆ ਚਾਉ ॥
lakh siau preet hovai. lakh jeevan; kiaa khuseea kiaa chaau |
Punjabi
ਜੀਵ ਲੱਖਾਂ ਨੂੰ ਪਿਆਰ ਕਰੇ ਤੇ ਲੱਖਾਂ ਸਾਲ ਜੀਉਂਦਾ ਰਹੇ, ਕੀ ਹਨ ਇਹ ਮਨ-ਮੌਜਾ ਤੇ ਕੀ ਇਹ ਉਮੰਗਾ?
English
You may be in love with tens of thousands, and live for thousands of years; but what good are these pleasures and occupations?
ਵਿਛੁੜਿਆ ਵਿਸੁ ਹੋਇ ਵਿਛੋੜਾ; ਏਕ ਘੜੀ ਮਹਿ ਜਾਇ ॥
vichhurriaa vis hoe vichhorraa; ek gharree meh jaae |
Punjabi
ਉਨ੍ਹਾਂ ਨਾਲੋ ਵਖਰੇ ਹੋਣ ਤੇ, ਜੁਦਾਇਗੀ ਵਿਹੁ ਰੂਪ ਹੋ ਜਾਂਦੀ ਹੈ ਅਤੇ ਖੁਸ਼ੀ ਇਕ ਮੁਹਤ ਵਿੱਚ ਉਡ ਪੁੱਜ ਜਾਂਦੀ ਹੈ।
English
And when you must separate from them, that separation is like poison, but they will be gone in an instant.
ਜੇ ਸਉ ਵਰ੍ਹਿਆ ਮਿਠਾ ਖਾਜੈ; ਭੀ ਫਿਰਿ ਕਉੜਾ ਖਾਇ ॥
je sau varhiaa mitthaa khaajai; bhee fir kaurraa khaae |
Punjabi
ਜੇਕਰ ਬੰਦਾ ਸੌ ਸਾਲ ਮਿਠਿਆਈ ਖਾਂਦਾ ਰਹੇ ਤਾਂ ਭੀ ਉਸ ਨੂੰ ਆਖਰਕਾਰ ਕਊੜੀ ਸ਼ੈ ਖਾਣੀ ਪਏਗੀ।
English
You may eat sweets for a hundred years, but eventually, you will have to eat the bitter as well.
ਮਿਠਾ ਖਾਧਾ ਚਿਤਿ. ਨ ਆਵੈ; ਕਉੜਤਣੁ ਧਾਇ ਜਾਇ ॥
mitthaa khaadhaa chit. na aavai; kaurratan dhaae jaae |
Punjabi
ਤਦ ਮਿਠਿਆਈ ਖਾਧੀ ਹੋਈ ਉਸ ਨੂੰ ਚੇਤੇ ਹੀ ਨਹੀਂ ਆਉਂਦੀ ਅਤੇ ਕਊੜਾਪਣ ਉਸ ਦੀ ਦੇਹ ਅੰਦਰ ਰਮ ਜਾਂਦਾ ਹੈ।
English
Then, you will not remember eating the sweets; bitterness will permeate you.
ਮਿਠਾ ਕਉੜਾ; ਦੋਵੈ ਰੋਗ ॥
mitthaa kaurraa; dovai rog |
Punjabi
ਮਿੱਠੀਆਂ ਅਤੇ ਕੌੜੀਆਂ ਸ਼ੈਆਂ ਦੋਨੋ ਹੀ ਬੀਮਾਰੀਆਂ ਹਨ।
English
The sweet and the bitter are both diseases.
ਨਾਨਕ; ਅੰਤਿ ਵਿਗੁਤੇ ਭੋਗ ॥
naanak; ant vigute bhog |
Punjabi
ਉਨ੍ਹਾਂ ਅੰਦਰ ਪਰਵਿਰਤ ਹੋ, ਹੇ ਨਾਨਕ! ਪ੍ਰਾਣੀ ਓੜਕ ਨੂੰ ਬਰਬਾਦ ਹੋ ਜਾਂਦੇ ਹਨ।
English
O Nanak, eating them, you will come to ruin in the end.
ਝਖਿ ਝਖਿ ਝਖਣਾ; ਝਗੜਾ ਝਾਖ ॥
jhakh jhakh jhakhanaa; jhagarraa jhaakh |
Punjabi
ਉਨ੍ਹਾਂ ਅੰਦਰ ਖਪਣਾ, ਵਿਆਕੁਲ ਹੋਣਾ ਤੇ ਮਰ ਮੁਕਣਾ ਇਕ ਨਿਕੰਮਾ ਬਖੇੜਾ ਹੈ।
English
It is useless to worry and struggle to death.
ਝਖਿ ਝਖਿ ਜਾਹਿ; ਝਖਹਿ ਤਿਨੑ ਪਾਸਿ ॥੧॥
jhakh jhakh jaeh; jhakheh tina paas |1|
Punjabi
ਫਿਰ ਭੀ ਪ੍ਰਾਣੀ ਉਨ੍ਹਾਂ ਦੇ ਨੇੜੇ ਲਗ, ਉਨ੍ਹਾਂ ਵਿੱਚ ਖਪ ਤੇ ਵਿਆਕੁਲ ਹੋ, ਅੰਤ ਨੂੰ ਤਬਾਹ ਹੋ ਜਾਂਦੇ ਹਨ।
English
Entangled in worries and struggles, people exhaust themselves. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਕਾਪੜੁ ਕਾਠੁ; ਰੰਗਾਇਆ ਰਾਂਗਿ ॥
kaaparr kaatth; rangaaeaa raang |
Punjabi
ਕਪੜੇ ਅਤੇ ਲਕੜ ਦਾ ਸਾਮਾਨ ਅਨੇਕਾਂ ਰੰਗਾਂ ਨਾਲ ਰੰਗੇ ਜਾਂਦੇ ਹਨ।
English
They have fine clothes and furniture of various colors.
ਘਰ ਗਚ ਕੀਤੇ; ਬਾਗੇ ਬਾਗ ॥
ghar gach keete; baage baag |
Punjabi
ਚੂਨੇ ਨਾਲ ਗ੍ਰਹਿ ਦੁਧ ਵਰਗੇ ਚਿੱਟੇ ਕੀਤੇ ਜਾਂਦੇ ਹਨ।
English
Their houses are painted beautifully white.
ਸਾਦ ਸਹਜ ਕਰਿ; ਮਨੁ ਖੇਲਾਇਆ ॥
saad sehaj kar; man khelaaeaa |
Punjabi
ਸੁਆਦਾਂ ਤੇ ਖੁਸ਼ੀਆਂ ਨਾਲ ਇਨਸਾਨ ਖੋਲ੍ਹਦਾ ਮਲ੍ਹਦਾ ਹੈ।
English
In pleasure and poise, they play their mind games.
ਤੈ. ਸਹ ਪਾਸਹੁ; ਕਹਣੁ ਕਹਾਇਆ ॥
tai. seh paasahu; kehan kahaaeaa |
Punjabi
ਤੇਰੇ ਕੋਲੋ, ਹੇ ਕੰਤ! ਉਹ ਝਿੜਕਾ ਖਾਂਦੇ ਹਨ।
English
When they approach You, O Lord, they shall be spoken to.
ਮਿਠਾ ਕਰਿ ਕੈ; ਕਉੜਾ ਖਾਇਆ ॥
mitthaa kar kai; kaurraa khaaeaa |
Punjabi
ਇਸ ਨੂੰ ਮਿਠੜਾ ਜਾਣ ਉਹ ਕੌੜੇ ਨੂੰ ਖਾਦੇ ਹਨ।
English
They think it is sweet, so they eat the bitter.
ਤਿਨਿ ਕਉੜੈ; ਤਨਿ ਰੋਗੁ ਜਮਾਇਆ ॥
tin kaurrai; tan rog jamaaeaa |
Punjabi
ਉਹ ਕੌੜੀ ਸ਼ੈ ਦੇਹ ਵਿੱਚ ਬੀਮਾਰੀ ਪੈਦਾ ਕਰ ਦਿੰਦੀ ਹੈ।
English
The bitter disease grows in the body.
ਜੇ ਫਿਰਿ ਮਿਠਾ; ਪੇੜੈ ਪਾਇ ॥
je fir mitthaa; perrai paae |
Punjabi
ਜੇਕਰ ਮਗਰੋਂ ਭੀ ਉਨ੍ਹਾਂ ਨੂੰ ਮਿਠੜੇ ਨਾਮ ਦੀ ਦਾਤ ਮਿਲ ਜਾਵੇ,
English
If, later on, they receive the sweet,
ਤਉ ਕਉੜਤਣੁ; ਚੂਕਸਿ ਮਾਇ ॥
tau kaurratan; chookas maae |
Punjabi
ਤਦ ਉਨ੍ਹਾਂ ਦਾ ਕਉੜਾ-ਪਣ ਦੂਰ ਹੋ ਜਾਵੇਗਾ, ਹੈ ਮਾਤਾ!
English
then their bitterness shall be gone, O mother.
ਨਾਨਕ; ਗੁਰਮੁਖਿ ਪਾਵੈ ਸੋਇ ॥
naanak; guramukh paavai soe |
Punjabi
ਨਾਨਕ ਗੁਰਾਂ ਦੀ ਦਇਆ ਦੁਆਰਾ, ਕੇਵਲ ਉਸ ਨੂੰ ਹੀ ਪ੍ਰਭੂ ਦੇ ਮਿਠਾਸ ਦੀ ਦਾਤ ਮਿਲਦੀ ਹੈ,
English
O Nanak, the Gurmukh is blessed to receive
ਜਿਸ ਨੋ; ਪ੍ਰਾਪਤਿ ਲਿਖਿਆ ਹੋਇ ॥੨॥
jis no; praapat likhiaa hoe |2|
Punjabi
ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ।
English
what he is predestined to receive. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਨ ਕੈ ਹਿਰਦੈ. ਮੈਲੁ ਕਪਟੁ ਹੈ; ਬਾਹਰੁ ਧੋਵਾਇਆ ॥
jin kai hiradai. mail kapatt hai; baahar dhovaaeaa |
Punjabi
ਜਿਨ੍ਹਾਂ ਦੇ ਮਨ ਅੰਦਰ ਛਲ-ਫਰੇਬ ਦੀ ਗੰਦਗੀ ਹੈ, ਉਹ ਆਪਣੇ ਆਪ ਨੂੰ ਬਾਹਰ ਵਾਰੋ ਧੋਦੇ ਹਨ।
English
Those whose hearts are filled with the filth of deception, may wash themselves on the outside.
ਕੂੜੁ ਕਪਟੁ ਕਮਾਵਦੇ; ਕੂੜੁ ਪਰਗਟੀ ਆਇਆ ॥
koorr kapatt kamaavade; koorr paragattee aaeaa |
Punjabi
ਉਹ ਝੂਠ ਅਤੇ ਛਲ ਫਰੇਬ ਕਮਾਈ ਕਰਦੇ ਹਨ ਅਤੇ ਉਨ੍ਹਾਂ ਦਾ ਝੂਠ ਜਾਹਰ ਹੋ ਜਾਂਦਾ ਹੈ।
English
They practice falsehood and deception, and their falsehood is revealed.
ਅੰਦਰਿ ਹੋਇ ਸੁ ਨਿਕਲੈ; ਨਹ ਛਪੈ. ਛਪਾਇਆ ॥
andar hoe su nikalai; neh chhapai. chhapaaeaa |
Punjabi
ਜੋ ਕੁਛ ਉਨ੍ਹਾਂ ਦੇ ਅੰਦਰ ਹੈ, ਉਹ ਬਾਹਰ ਆ ਜਾਂਦਾ ਹੈ ਅਤੇ ਲੁਕਾਉਣ ਦੁਆਰਾ ਲੁਕਾਇਆ ਨਹੀਂ ਜਾ ਸਕਦਾ।
English
That which is within them, comes out; it cannot be concealed by concealment.
ਕੂੜੈ ਲਾਲਚਿ ਲਗਿਆ; ਫਿਰਿ ਜੂਨੀ ਪਾਇਆ ॥
koorrai laalach lagiaa; fir joonee paaeaa |
Punjabi
ਝੂਠ ਅਤੇ ਲੋਭ ਨਾਲ ਜੁੜਨ ਕਾਰਣ, ਇਨਸਾਨ ਨੂੰ ਮੁੜ ਕੇ ਜੂਨੀਆਂ ਅੰਦਰ ਪਾਇਆ ਜਾਂਦਾ ਹੈ।
English
Attached to falsehood and greed, the mortal is consigned to reincarnation over and over again.
ਨਾਨਕ. ਜੋ ਬੀਜੈ ਸੋ ਖਾਵਣਾ; ਕਰਤੈ ਲਿਖਿ ਪਾਇਆ ॥੧੫॥
naanak. jo beejai so khaavanaa; karatai likh paaeaa |15|
Punjabi
ਨਾਨਕ, ਜਿਹੜਾ ਕੁਛ ਬੰਦਾ ਬੀਜਦਾ ਹੈ, ਉਹੀ ਕੁਛ ਉਹ ਖਾਂਦਾ ਹੈ। ਉਸ ਨੂੰ ਉਹੀ ਕੁਝ ਮਿਲਦਾ ਹੈ ਜੋ ਉਸ ਨਹੀਂ ਕਰਤਾਰ ਨੇ ਲਿਖਿਆ ਹੋਇਆ ਹੈ।
English
O Nanak, whatever the mortal plants, he must eat. The Creator Lord has written our destiny. ||15||
ਸਲੋਕ ਮਃ ੨ ॥
salok mahalaa 2 |
Punjabi
ਸਲੋਕ ਦੂਜੀ ਪਾਤਿਸ਼ਾਹੀ।
English
Salok, Second Mehl:
ਕਥਾ ਕਹਾਣੀ. ਬੇਦਂੀ ਆਣੀ; ਪਾਪੁ ਪੁੰਨੁ ਬੀਚਾਰੁ ॥
kathaa kahaanee. bedanee aanee; paap pun beechaar |
Punjabi
ਵੇਦਾ ਨੇ ਸਾਖੀਆਂ ਅਤੇ ਪ੍ਰਸੰਗ ਲਿਆਦੇ ਹਨ ਅਤੇ ਉਹ ਬਦੀ ਅਤੇ ਨੇਕੀ ਦੀ ਵਿਆਖਿਆ ਕਰਦੇ ਹਨ।
English
The Vedas bring forth stories and legends, and thoughts of vice and virtue.
ਦੇ ਦੇ ਲੈਣਾ. ਲੈ ਲੈ ਦੇਣਾ; ਨਰਕਿ ਸੁਰਗਿ ਅਵਤਾਰ ॥
de de lainaa. lai lai denaa; narak surag avataar |
Punjabi
ਜੋ ਕੁਛ ਮਨੁੱਖ ਮੁੰਨਾਰਥੀ ਦਿੰਦੇ ਹਨ, ਉਹ ਲੈਂਦੇ ਹਨ ਅਤੇ ਜੋ ਕੁਛ ਉਹ ਪੁੰਨਾਰਥੀ ਲੈਂਦੇ ਹਨ ਉਹ ਦਿੰਦੇ ਹਨ। ਆਪਣੇ ਅਮਲਾਂ ਅਨੁਸਾਰ ਉਹ ਜਹੰਨਮ ਜਾ ਬਹਿਸ਼ਤ ਵਿੱਚ ਜਨਮ ਧਾਰਦੇ ਹਨ।
English
What is given, they receive, and what is received, they give. They are reincarnated in heaven and hell.
ਉਤਮ ਮਧਿਮ ਜਾਤੀਂ ਜਿਨਸੀ; ਭਰਮਿ ਭਵੈ ਸੰਸਾਰੁ ॥
autam madhim jaateen jinasee; bharam bhavai sansaar |
Punjabi
ਉਨ੍ਹਾਂ ਨੂੰ ਪੜ੍ਹਨ ਦੁਆਰਾ ਦੁਨੀਆਂ ਉਚੀਆਂ ਅਤੇ ਨੀਵੀਆਂ ਜਾਤਾਂ ਤੇ ਸ਼ਰੇਣੀਆਂ ਦੇ ਵਹਿਮ ਅੰਦਰ ਭਟਕਦੀ ਹੈ।
English
High and low, social class and status - the world wanders lost in superstition.
ਅੰਮ੍ਰਿਤ ਬਾਣੀ. ਤਤੁ ਵਖਾਣੀ; ਗਿਆਨ ਧਿਆਨ ਵਿਚਿ ਆਈ ॥
amrit baanee. tat vakhaanee; giaan dhiaan vich aaee |
Punjabi
ਸੁਧਾ ਸਰੂਪ ਗੁਰਬਾਣੀ ਅਸਲ ਗੱਲ ਦੱਸਦੀ ਹੈ ਅਤੇ ਬ੍ਰਹਿਮਬੋਧ ਅਤੇ ਬੰਦਗੀ ਦੀ ਦਸ਼ਾਂ ਅੰਦਰ ਇਹ ਗੁਰਾਂ ਤੇ ਨਾਜ਼ਲ ਹੋਈ ਹੈ।
English
The Ambrosial Word of Gurbani proclaims the essence of reality. Spiritual wisdom and meditation are contained within it.
ਗੁਰਮੁਖਿ ਆਖੀ. ਗੁਰਮੁਖਿ ਜਾਤੀ; ਸੁਰਤਂੀ ਕਰਮਿ ਧਿਆਈ ॥
guramukh aakhee. guramukh jaatee; suratanee karam dhiaaee |
Punjabi
ਗੁਰੂ-ਅਨੁਸਾਰੀ ਇਸ ਨੂੰ ਉਚਾਰਦੇ ਹਨ। ਗੁਰੂ ਅਨੁਸਾਰੀ ਇਸ ਨੂੰ ਅਨੁਭਵ ਕਰਦੇ ਹਨ ਅਤੇ ਹਰੀ ਦੀ ਦਇਆ ਦੁਆਰਾ ਗਿਆਨੀ ਇਸਨੂੰ ਵੀਚਾਰਦੇ ਹਨ।
English
The Gurmukhs chant it, and the Gurmukhs realize it. Intuitively aware, they meditate on it.
ਹੁਕਮੁ ਸਾਜਿ. ਹੁਕਮੈ ਵਿਚਿ ਰਖੈ; ਹੁਕਮੈ ਅੰਦਰਿ ਵੇਖੈ ॥
hukam saaj. hukamai vich rakhai; hukamai andar vekhai |
Punjabi
ਆਪਣੀ ਰਜ਼ਾ ਅੰਦਰ ਸੰਸਾਰ ਨੂੰ ਰਚ ਕੇ ਸੁਅਮੀ ਇਸ ਨੂੰ ਆਪਣੀ ਰਜਾ ਅੰਦਰ ਰਖਦਾ ਹੈ ਅਤੇ ਆਪਣੀ ਰਾ ਅੰਦਰ ਹੀ ਉਹ ਇਸ ਨੂੰ ਦੇਖਦਾ ਹੈ।
English
By the Hukam of His Command, He formed the Universe, and in His Hukam, He keeps it. By His Hukam, He keeps it under His Gaze.
ਨਾਨਕ. ਅਗਹੁ ਹਉਮੈ ਤੁਟੈ; ਤਾਂ ਕੋ ਲਿਖੀਐ ਲੇਖੈ ॥੧॥
naanak. agahu haumai tuttai; taan ko likheeai lekhai |1|
Punjabi
ਜੇਕਰ ਮਰਣ ਤੋਂ ਪਹਿਲਾਂ ਬੰਦੇ ਦੀ ਹੰਤਾ ਨਵਿਰਤ ਹੋ ਜਾਵੇ, ਹੇ ਨਾਨਕ! ਤਦ ਉਹ ਰੱਬ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
English
O Nanak, if the mortal shatters his ego before he departs, as it is pre-ordained, then he is approved. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਬੇਦੁ ਪੁਕਾਰੇ ਪੁੰਨੁ ਪਾਪੁ; ਸੁਰਗ ਨਰਕ ਕਾ ਬੀਉ ॥
bed pukaare pun paap; surag narak kaa beeo |
Punjabi
ਵੇਦ ਕੂਕਦੇ ਹਨ ਕਿ ਨੇਕੀ ਅਤੇ ਬਦੀ ਬਹਿਸ਼ਤ ਅਤੇ ਜਹੰਨਮ ਦਾ ਬੀਜ ਹਨ।
English
The Vedas proclaim that vice and virtue are the seeds of heaven and hell.
ਜੋ ਬੀਜੈ ਸੋ ਉਗਵੈ; ਖਾਂਦਾ ਜਾਣੈ ਜੀਉ ॥
jo beejai so ugavai; khaandaa jaanai jeeo |
Punjabi
ਜਿਹੜਾ ਕੁਛ ਬੰਦਾ ਬੀਜਦਾ ਹੈ, ਕੇਵਲ ਉਹ ਹੀ ਉਗਦਾ ਹੈ। ਜਦ ਆਦਮਾ ਆਪਣੇ ਅਮਲਾਂ ਦੇ ਫਲ ਨੂੰ ਖਾਂਦੀ ਹੈ, ਤਾਂ ਉਹ ਇਸ ਨੂੰ ਅਨੁਭਵ ਕਰਦੀ ਹੈ।
English
Whatever is planted, shall grow. The soul eats the fruits of its actions, and understands.
ਗਿਆਨੁ ਸਲਾਹੇ ਵਡਾ ਕਰਿ; ਸਚੋ ਸਚਾ ਨਾਉ ॥
giaan salaahe vaddaa kar; sacho sachaa naau |
Punjabi
ਬ੍ਰਹਮ ਬੋਧ ਨੂੰ ਵਿਸ਼ਾਲ ਜਾਣ, ਜੋ ਕੋਈ ਭੀ ਇਸ ਦੀ ਸਿਫ਼ਤ ਕਰਦਾ ਹੈ, ਉਹ ਸੱਚੇ ਨਾਮ ਨੂੰ ਉਚਾਰਨ ਕਰਨ ਦੁਆਰਾ ਸਤਵਾਦੀ ਹੋ ਜਾਂਦਾ ਹੈ।
English
Whoever praises spiritual wisdom as great, becomes truthful in the True Name.
ਸਚੁ ਬੀਜੈ. ਸਚੁ ਉਗਵੈ; ਦਰਗਹ ਪਾਈਐ ਥਾਉ ॥
sach beejai. sach ugavai; daragah paaeeai thaau |
Punjabi
ਸੱਚਾਈ ਬੀਜਣ ਦੁਆਰਾ ਜੀਵ ਅੰਦਰ ਸੱਚਾਈ ਉਤਪੰਨ ਹੋ ਜਾਂਦੀ ਹੈ ਅਤੇ ਉਸ ਨੂੰ ਪ੍ਰਭੂ ਦੇ ਦਰਬਾਰ ਅੰਦਰ ਟਿਕਾਣਾ ਮਿਲ ਜਾਂਦਾ ਹੈ।
English
When Truth is planted, Truth grows. In the Court of the Lord, you shall find your place of honor.