Ang 1246
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਮਨਹੁ ਜਿ ਅੰਧੇ ਕੂਪ; ਕਹਿਆ ਬਿਰਦੁ. ਨ ਜਾਣਨੑੀ ॥
manahu ji andhe koop; kahiaa birad. na jaananaee |
Punjabi
ਜਿਨ੍ਹਾਂ ਦੇ ਹਿਰਦੇ ਅੰਨ੍ਹੇ ਖੂਹ ਦੀ ਮਾਨੰਦ ਹਨ, ਉਹ ਦੱਸੇ ਜਾਣ ਦੇ ਬਾਵਜੂਦ ਭੀ ਆਪਣੇ ਜੀਵਨ-ਮਨੋਰਥ ਨੂੰ ਅਨਭਵ ਨਹੀਂ ਕਰਦੇ।
English
Those mortals whose minds are like deep dark pits do not understand the purpose of life, even when it is explained to them.
ਮਨਿ ਅੰਧੈ ਊਂਧੈ ਕਵਲਿ; ਦਿਸਨਿੑ ਖਰੇ ਕਰੂਪ ॥
man andhai aoondhai kaval; disana khare karoop |
Punjabi
ਮਾਨਸਿਕ ਤੌਰ ਤੇ ਅੰਨ੍ਰਿਆਂ ਦਾ ਦਿਲ-ਕਮਲ ਮੂਧਾ ਹੋਇਆ ਹੋਇਆ ਹੈ ਅਤੇ ਉਹ ਬਹੁਤ ਹੀ ਬਦਸ਼ਕਲ ਦਿੱਸਦੇ ਹਨ।
English
Their minds are blind, and their heart-lotuses are upside-down; they look totally ugly.
ਇਕਿ ਕਹਿ ਜਾਣਹਿ. ਕਹਿਆ ਬੁਝਹਿ; ਤੇ ਨਰ ਸੁਘੜ ਸਰੂਪ ॥
eik keh jaaneh. kahiaa bujheh; te nar sugharr saroop |
Punjabi
ਕਈ ਗੱਲ ਕਰਨੀ ਜਾਣਦੇ ਹਨ ਅਤੇ ਜੋ ਕੁਛ ਹੋਰ ਕਹਿੰਦੇ ਹਨ ਉਸ ਨੂੰ ਸਮਝਦੇ ਹਨ। ਉਹ ਜੀਵ ਸਿਆਣੇ ਤੇ ਸੁੰਦਰ ਹਨ।
English
Some know how to speak, and understand what they are told. They are wise and beautiful.
ਇਕਨਾ ਨਾਦ ਨ, ਬੇਦ ਨ ਗੀਅ ਰਸੁ; ਰਸ ਕਸ. ਨ ਜਾਣੰਤਿ ॥
eikanaa naad na, bed na geea ras; ras kas. na jaanant |
Punjabi
ਕਈ ਬੈਕੁੰਠੀ ਕੀਰਤਨ ਬ੍ਰਹਿਮ ਗਿਆਤਾ, ਰਾਗ ਵਿਦਿਆ, ਨੇਕੀ ਅਤੇ ਬਦੀ ਨੂੰ ਨਹੀਂ ਸਮਝਦੇ।
English
Some do not understand about the Sound-current of the Naad or the Vedas, music, virtue or vice.
ਇਕਨਾ ਸੁਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ. ਨ ਲਹੰਤਿ ॥
eikanaa sudh na budh, na akal sar; akhar kaa bheo. na lahant |
Punjabi
ਕਈਆ ਨੂੰ ਸਿਆਣਪ, ਸਮਝ ਅਤੇ ਸਰੇਸ਼ਟ ਮਤ ਦੀ ਦਾਤ ਪਰਾਪਤ ਨਹੀਂ ਹੋਈ ਅਤੇ ਉਹ ਪ੍ਰਭੂ ਦੇ ਨਾਮ ਦੇ ਭੇਤ ਨੂੰ ਨਹੀਂ ਪਾਉਂਦੇ।
English
Some are not blessed with understanding, intelligence, or sublime intellect; they do not grasp the mystery of God's Word.
ਨਾਨਕ. ਸੇ ਨਰ ਅਸਲਿ ਖਰ; ਜਿ ਬਿਨੁ ਗੁਣ. ਗਰਬੁ ਕਰੰਤਿ ॥੨॥
naanak. se nar asal khar; ji bin gun. garab karant |2|
Punjabi
ਨਾਨਕ ਅਸਲੀ ਗਧੇ ਹਨ ਉਹ ਪੁਰਸ਼, ਜੋ ਹੰਕਾਰ ਕਰਦੇ ਹਨ ਪ੍ਰੰਤੂ ਉਨ੍ਹਾਂ ਵਿੱਚ ਕੋਈ ਭੀ ਨੇਕੀ ਨਹੀਂ।
English
O Nanak, they are donkeys; they are very proud of themselves, but they have no virtues at all. ||2||
ਪਉੜੀ ॥
paurree |
Punjabi
ਪਉੜੀ।
English
Pauree:
ਗੁਰਮੁਖਿ ਸਭ ਪਵਿਤੁ ਹੈ; ਧਨੁ ਸੰਪੈ ਮਾਇਆ ॥
guramukh sabh pavit hai; dhan sanpai maaeaa |
Punjabi
ਸਮੂਹ ਪਾਵਨ ਪੁਨੀਤ ਹੈ ਗੁਰੂ-ਸਮਰਪਨ ਦੀ ਦੌਲਤ, ਜਾਇਦਾਦ ਅਤੇ ਮਾਲ ਮਿਲਖ।
English
To the Gurmukh, everything is sacred: wealth, property, Maya.
ਹਰਿ ਅਰਥਿ ਜੋ ਖਰਚਦੇ; ਦੇਂਦੇ ਸੁਖੁ ਪਾਇਆ ॥
har arath jo kharachade; dende sukh paaeaa |
Punjabi
ਜੋ ਪ੍ਰਭੂ ਦੇ ਰਾਹੇ ਆਪਣੇ ਧਨ ਨੂੰ ਖਰਚ ਕਰਦੇ ਹਨ, ਉਹ ਇਸ ਤਰ੍ਹਾਂ ਦੇਣ ਦੁਆਰਾ ਆਰਾਮ ਪਾਉਂਦੇ ਹਨ।
English
Those who spend the wealth of the Lord find peace through giving.
ਜੋ ਹਰਿ ਨਾਮੁ ਧਿਆਇਦੇ; ਤਿਨ ਤੋਟਿ. ਨ ਆਇਆ ॥
jo har naam dhiaaeide; tin tott. na aaeaa |
Punjabi
ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਕੋਈ ਕਮੀ ਨਹੀਂ ਵਿਆਪਣੀ।
English
Those who meditate on the Lord's Name shall never be deprived.
ਗੁਰਮੁਖਾਂ ਨਦਰੀ ਆਵਦਾ; ਮਾਇਆ ਸੁਟਿ ਪਾਇਆ ॥
guramukhaan nadaree aavadaa; maaeaa sutt paaeaa |
Punjabi
ਪਵਿੱਤਰ ਪੁਰਸ਼ ਸਦੀਵ ਹੀ ਆਪਣੇ ਪ੍ਰਭੂ ਨੂੰ ਵੇਖਦੇ ਹਨ ਅਤੇ ਸੰਸਾਰੀ ਪਦਾਰਥਾਂ ਨੂੰ ਤਿਆਗ ਦਿੰਦੇ ਹਨ।
English
The Gurmukhs come to see the Lord, and leave behind the things of Maya.
ਨਾਨਕ. ਭਗਤਾਂ ਹੋਰੁ ਚਿਤਿ. ਨ ਆਵਈ; ਹਰਿ ਨਾਮਿ ਸਮਾਇਆ ॥੨੨॥
naanak. bhagataan hor chit. na aavee; har naam samaaeaa |22|
Punjabi
ਨਾਨਕ, ਸਾਧੂ ਹੋਰ ਕਿਸੇ ਨੂੰ ਯਾਦ ਨਹੀਂ ਕਰਦੇ ਅਤੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਏ ਰਹਿੰਦੇ ਹਨ।
English
O Nanak, the devotees do not think of anything else; they are absorbed in the Name of the Lord. ||22||
ਸਲੋਕ ਮਃ ੪ ॥
salok mahalaa 4 |
Punjabi
ਸਲੋਕ ਚੌਥੀ ਪਾਤਿਸ਼ਾਹੀ।
English
Salok, Fourth Mehl:
ਸਤਿਗੁਰੁ ਸੇਵਨਿ. ਸੇ ਵਡਭਾਗੀ ॥
satigur sevan. se vaddabhaagee |
Punjabi
ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ,
English
Those who serve the True Guru are very fortunate.
ਸਚੈ ਸਬਦਿ; ਜਿਨੑਾ ਏਕ ਲਿਵ ਲਾਗੀ ॥
sachai sabad; jinaa ek liv laagee |
Punjabi
ਅਤੇ ਜਿਨ੍ਹਾਂ ਦੀ ਇਹ ਸੱਚੇ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ।
English
They are lovingly attuned to the True Shabad, the Word of the One God.
ਗਿਰਹ ਕੁਟੰਬ ਮਹਿ; ਸਹਜਿ ਸਮਾਧੀ ॥
girah kuttanb meh; sehaj samaadhee |
Punjabi
ਆਪਣੇ ਘਰ ਅਤੇ ਟੱਬਰ ਅੰਦਰ ਹੀ ਉਹ ਪ੍ਰਭੂ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ।
English
In their own household and family, they are in natural Samaadhi.
ਨਾਨਕ ਨਾਮਿ ਰਤੇ; ਸੇ ਸਚੇ ਬੈਰਾਗੀ ॥੧॥
naanak naam rate; se sache bairaagee |1|
Punjabi
ਨਾਨਕ, ਜੋ ਪ੍ਰਭੂ ਦੇ ਨਾਮ ਨਾਲ ਰੰਗੀਜੇ ਹਨ, ਉਹ ਹੀ ਸੱਚੇ ਵਿਰਕਤ ਹਨ।
English
O Nanak, those who are attuned to the Naam are truly detached from the world. ||1||
ਮਃ ੪ ॥
mahalaa 4 |
Punjabi
ਚੋਥੀ ਪਾਤਿਸ਼ਾਹੀ।
English
Fourth Mehl:
ਗਣਤੈ ਸੇਵ. ਨ ਹੋਵਈ; ਕੀਤਾ ਥਾਇ. ਨ ਪਾਇ ॥
ganatai sev. na hovee; keetaa thaae. na paae |
Punjabi
ਲੇਖੇ ਪਤੇ ਦੁਆਰਾ ਘਾਲ ਕਮਾਈ ਨਹੀਂ ਜਾਂਦੀ ਅਤੇ ਨਾਂ ਹੀ ਕੀਤੀ ਹੋਇਆ ਕਬੂਲ ਪੈਦਾ ਹੈ।
English
Calculated service is not service at all, and what is done is not approved.
ਸਬਦੈ ਸਾਦੁ. ਨ ਆਇਓ; ਸਚਿ. ਨ ਲਗੋ ਭਾਉ ॥
sabadai saad. na aaeo; sach. na lago bhaau |
Punjabi
ਇਸ ਤਰ੍ਹਾਂ ਇਨਸਾਨ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ ਅਤੇ ਉਸ ਦਾ ਸੱਚੇ ਸੁਆਮੀ ਨਾਲ ਪਿਆਰ ਨਹੀਂ ਪੈਦਾ।
English
The flavor of the Shabad, the Word of God, is not tasted if the mortal is not in love with the True Lord God.
ਸਤਿਗੁਰੁ ਪਿਆਰਾ. ਨ ਲਗਈ; ਮਨਹਠਿ ਆਵੈ ਜਾਇ ॥
satigur piaaraa. na lagee; manahatth aavai jaae |
Punjabi
ਜ਼ਿੱਦੀ ਪੁਰਸ਼, ਜਿਸ ਨੂੰ ਸੱਚੇ ਗੁਰੂ ਜੀ ਮਿੱਠੜੇ ਨਹੀਂ ਲੱਗਦੇ, ਆਉਂਦਾ ਤੇ ਜਾਂਦਾ ਹੈ।
English
The stubborn-minded person does not even like the True Guru; he comes and goes in reincarnation.
ਜੇ ਇਕ ਵਿਖ ਅਗਾਹਾ ਭਰੇ; ਤਾਂ ਦਸ ਵਿਖਾਂ ਪਿਛਾਹਾ ਜਾਇ ॥
je ik vikh agaahaa bhare; taan das vikhaan pichhaahaa jaae |
Punjabi
ਜੇਕਰ ਉਹ ਇਕ ਕਦਮ ਅਗੇ ਨੂੰ ਪੁਟਦਾ ਹੈ ਤਦ ਉਹ ਦਸ ਕਦਮ ਪਿਛੇ ਨੂੰ ਮੁੜ ਜਾਂਦਾ ਹੈ।
English
He takes one step forward, and ten steps back.
ਸਤਿਗੁਰ ਕੀ ਸੇਵਾ ਚਾਕਰੀ; ਜੇ ਚਲਹਿ ਸਤਿਗੁਰ ਭਾਇ ॥
satigur kee sevaa chaakaree; je chaleh satigur bhaae |
Punjabi
ਜੇਕਰ ਪ੍ਰਾਣੀ ਸੱਚੇ ਗੁਰਾਂ ਦੀ ਰਜਾ ਅੰਰਦ ਟੁਰਦਾ ਹੈ ਤਾਂ ਹੀ ਉਹ ਸਚੇ ਗੁਰਾਂ ਦੀ ਟਹਿਲ ਅਤੇ ਨੌਕਰੀ ਕਮਾਉਂਦਾ ਹੈ।
English
The mortal works to serve the True Guru, if he walks in harmony with the True Guru's Will.
ਆਪੁ ਗਵਾਇ. ਸਤਿਗੁਰੂ ਨੋ ਮਿਲੈ; ਸਹਜੇ ਰਹੈ ਸਮਾਇ ॥
aap gavaae. satiguroo no milai; sahaje rahai samaae |
Punjabi
ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਸਚੇ ਗੁਰਾਂ ਨਾਲ ਮਿਲਦਾ ਹੈ, ਉਹ ਸੁਖੈਨ ਹੀ ਸੁਆਮੀ ਅੰਦਰ ਲੀਨ ਰਹਿੰਦਾ ਹੈ।
English
He loses his self-conceit, and meets the True Guru; he remains intuitively absorbed in the Lord.
ਨਾਨਕ. ਤਿਨੑਾ ਨਾਮੁ. ਨ ਵੀਸਰੈ; ਸਚੇ ਮੇਲਿ ਮਿਲਾਇ ॥੨॥
naanak. tinaa naam. na veesarai; sache mel milaae |2|
Punjabi
ਨਾਨਕ, ਜੋ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ, ਉਹ ਉਸ ਦੇ ਨਾਮ ਨੂੰ ਕਦਾਚਿਤ ਨਹੀਂ ਭੁਲਾਉਂਦੇ।
English
O Nanak, they never forget the Naam, the Name of the Lord; they are united in Union with the True Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਖਾਨ ਮਲੂਕ ਕਹਾਇਦੇ; ਕੋ ਰਹਣੁ. ਨ ਪਾਈ ॥
khaan malook kahaaeide; ko rehan. na paaee |
Punjabi
ਜੋ ਆਪਣੇ ਆਪ ਨੂੰ ਸਰਦਾਰ ਅਤੇ ਰਾਜੇ ਅਖਵਾਉਣੇ ਹਨ, ਉਹਨਾਂ ਵਿਚੋਂ ਕਿਸੇ ਨੂੰ ਭੀ ਏਥੇ ਠਹਿਰਨਾ ਨਹੀਂ ਮਿਲਦਾ।
English
They call themselves emperors and rulers, but none of them will be allowed to stay.
ਗੜੑ ਮੰਦਰ ਗਚ ਗੀਰੀਆ; ਕਿਛੁ ਸਾਥਿ. ਨ ਜਾਈ ॥
garra mandar gach geereea; kichh saath. na jaaee |
Punjabi
ਚੂਨੇ ਗੱਚ ਕਿਲ੍ਹੇ ਮਹਿਲ, ਉਨ੍ਹਾਂ ਵਿਚੋਂ ਕੋਈ ਭੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ।
English
Their sturdy forts and mansions - none of them will go along with them.
ਸੋਇਨ ਸਾਖਤਿ ਪਉਣ ਵੇਗ; ਧ੍ਰਿਗੁ ਧ੍ਰਿਗੁ ਚਤੁਰਾਈ ॥
soein saakhat paun veg; dhrig dhrig chaturaaee |
Punjabi
ਅਨ-ਸਥਿਰ ਹਨ ਸੁਨਹਿਰੀ ਦੁਮਚੀਆਂ ਅਤੇ ਹਵਾ ਵਰਗੇ ਤੇਜ਼-ਘੋੜੇ। ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹੈ ਐਹੋ ਜੇਹੀ ਹੁਸ਼ਿਆਰੀ।
English
Their gold and horses, fast as the wind, are cursed, and cursed are their clever tricks.
ਛਤੀਹ ਅੰਮ੍ਰਿਤ ਪਰਕਾਰ ਕਰਹਿ; ਬਹੁ ਮੈਲੁ ਵਧਾਈ ॥
chhateeh amrit parakaar kareh; bahu mail vadhaaee |
Punjabi
ਛੱਤੀ ਕਿਸਮ ਦੇ ਅੰਮ੍ਰਿਤ-ਮਈ ਨਿਆਮਤਾਂ ਛਕ ਆਦਮੀ ਆਪਣੀ ਗੰਦਗੀ ਨੂੰ ਘਣੇਰੀ ਜਿਆਦਾ ਕਰ ਲੈਂਦਾ ਹੈ।
English
Eating the thirty-six delicacies, they become bloated with pollution.
ਨਾਨਕ. ਜੋ ਦੇਵੈ ਤਿਸਹਿ. ਨ ਜਾਣਨੑੀ; ਮਨਮੁਖਿ ਦੁਖੁ ਪਾਈ ॥੨੩॥
naanak. jo devai tiseh. na jaananaee; manamukh dukh paaee |23|
Punjabi
ਨਾਨਕ, ਮਨਮਤੀਆਂ ਉਸ ਨੂੰ ਨਹੀਂ ਜਾਣਦਾ, ਜੋ ਉਸ ਨੂੰ ਇਹ ਸਾਰਾ ਕੁਛ ਦਿੰਦਾ ਹੈ ਅਤੇ ਤਕਲੀਫ ਉਠਾਉਂਦਾ ਹੈ।
English
O Nanak, the self-willed manmukh does not know the One who gives, and so he suffers in pain. ||23||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਪੜਿੑ ਪੜਿੑ ਪੰਡਿਤ ਮੋੁਨੀ ਥਕੇ; ਦੇਸੰਤਰ ਭਵਿ ਥਕੇ ਭੇਖਧਾਰੀ ॥
parra parra panddit muonee thake; desantar bhav thake bhekhadhaaree |
Punjabi
ਪੰਡਤ ਅਤੇ ਖਾਮੋਸ਼ ਰਿਸ਼ੀ ਪੜ੍ਹਦੇ ਤੇ ਲਿਖਦੇ ਹਾਰ ਗਏ ਹਨ ਅਤੇ ਹਾਰ ਗਏ ਹਨ ਸੰਪ੍ਰਦਾਈ ਪ੍ਰਦੇਸਾਂ ਅੰਦਰ ਰਟਨ ਕਰ ਕੇ।
English
The Pandits, the religious scholars and the silent sages read and recite until they get tired. They wander through foreign lands in their religious robes, until they are exhausted.
ਦੂਜੈ ਭਾਇ. ਨਾਉ ਕਦੇ, ਨ ਪਾਇਨਿ; ਦੁਖੁ ਲਾਗਾ ਅਤਿ ਭਾਰੀ ॥
doojai bhaae. naau kade, na paaein; dukh laagaa at bhaaree |
Punjabi
ਦਵੈਤ-ਭਾਵ ਦੇ ਸਬੱਬ ਉਹ ਕਦੇ ਭੀ ਨਾਮ ਨੂੰ ਪਰਾਪਤ ਨਹੀਂ ਹੁੰਦੇ ਅਤੇ ਉਨ੍ਹਾ ਨੂੰ ਪਰਮ ਘਣੇਰਾ ਕਸ਼ਟ ਆ ਚਿਮੜਦਾ ਹੈ।
English
In love with duality, they never receive the Name. Held in the grasp of pain, they suffer terribly.
ਮੂਰਖ ਅੰਧੇ ਤ੍ਰੈ ਗੁਣ ਸੇਵਹਿ; ਮਾਇਆ ਕੈ ਬਿਉਹਾਰੀ ॥
moorakh andhe trai gun seveh; maaeaa kai biauhaaree |
Punjabi
ਅੰਨ੍ਹੇ ਬੇਵਕੂਫ ਤਿੰਨਾਂ ਸੁਭਾਵਾਂ ਦੇ ਅਧੀਨ ਹਨ ਅਤੇ ਕੇਵਲ ਧਨ-ਦੌਲ ਦਾ ਵਿਹਾਰ ਹੀ ਕਰਦੇ ਹਨ।
English
The blind fools serve the three gunas, the three dispositions; they deal only with Maya.
ਅੰਦਰਿ ਕਪਟੁ. ਉਦਰੁ ਭਰਣ ਕੈ ਤਾਈ; ਪਾਠ ਪੜਹਿ ਗਾਵਾਰੀ ॥
andar kapatt. udar bharan kai taaee; paatth parreh gaavaaree |
Punjabi
ਆਪਣੇ ਚਿੱਤ ਅੰਦਰ ਵਲਛਲ ਨਾਲ, ਆਪਣਾ ਢਿਡ ਭਰਨ ਨਹੀਂ ਮੂਰਖ ਪਵਿੱਤਰ ਪੁਸਤਕਾਂ ਵਾਚਦੇ ਹਨ।
English
With deception in their hearts, the fools read sacred texts to fill their bellies.
ਸਤਿਗੁਰੁ ਸੇਵੇ ਸੋ ਸੁਖੁ ਪਾਏ; ਜਿਨ ਹਉਮੈ ਵਿਚਹੁ ਮਾਰੀ ॥
satigur seve so sukh paae; jin haumai vichahu maaree |
Punjabi
ਜਿਸ ਨੇ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਮਾਰ ਸੁਟੀ ਹੈ, ਉਹ ਸੱਚੇ ਗੁਰਾਂ ਦੀ ਘਾਲ ਕਮਾ ਕੇ ਆਰਾਮ ਪਾਉਂਦਾ ਹੈ।
English
One who serves the True Guru finds peace; he eradicates egotism from within.
ਨਾਨਕ. ਪੜਣਾ ਗੁਨਣਾ ਇਕੁ ਨਾਉ ਹੈ; ਬੂਝੈ ਕੋ ਬੀਚਾਰੀ ॥੧॥
naanak. parranaa gunanaa ik naau hai; boojhai ko beechaaree |1|
Punjabi
ਨਾਨਕ, ਕੇਵਲ ਇਕ ਨਾਮ ਹੀ ਵਹਚਣ ਤੇ ਸਿਮਰਨ ਨਹੀਂ ਹੈ। ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਇਸ ਨੂੰ ਜਾਣਦਾ ਹੈ।
English
O Nanak, there is One Name to chant and dwell on; how rare are those who reflect on this and understand. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਨਾਂਗੇ ਆਵਣਾ, ਨਾਂਗੇ ਜਾਣਾ; ਹਰਿ ਹੁਕਮੁ ਪਾਇਆ, ਕਿਆ ਕੀਜੈ ॥
naange aavanaa, naange jaanaa; har hukam paaeaa, kiaa keejai |
Punjabi
ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਮਰ ਜਾਂਦਾ ਹੈ, ਐਹੋ ਜੇਹੀ ਹੈ ਪ੍ਰਭੂ ਦੀ ਰਜ਼ਾ। ਕੀ ਕੀਤਾ ਜਾ ਸਕਦਾ ਹੈ?
English
Naked we come, and naked we go. This is by the Lord's Command; what else can we do?
ਜਿਸ ਕੀ ਵਸਤੁ. ਸੋਈ ਲੈ ਜਾਇਗਾ; ਰੋਸੁ. ਕਿਸੈ ਸਿਉ ਕੀਜੈ ॥
jis kee vasat. soee lai jaaeigaa; ros. kisai siau keejai |
Punjabi
ਜਿਸ ਦੀ ਮਲਕੀਅਤ ਇਕ ਚੀਜ ਹੈ, ਉਹ ਇਸ ਨੂੰ ਲੈ ਜਾਏਗਾ। ਆਦਮੀ ਕੀਦੇ ਨਾਲ ਗਿਲਾ-ਗੁੱਸਾ ਕਰੇ?
English
The object belongs to Him; He shall take it away; with whom should one be angry.
ਗੁਰਮੁਖਿ ਹੋਵੈ. ਸੁ ਭਾਣਾ ਮੰਨੇ; ਸਹਜੇ ਹਰਿ ਰਸੁ ਪੀਜੈ ॥
guramukh hovai. su bhaanaa mane; sahaje har ras peejai |
Punjabi
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਸੁਆਮੀ ਦੇ ਫੁਰਮਾਨ ਨੂੰ ਮੰਨਦਾ ਹੈ ਅਤੇ ਸੁਖੈਨ ਹੀ ਹਰੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
English
One who becomes Gurmukh accepts God's Will; he intuitively drinks in the Lord's sublime essence.
ਨਾਨਕ. ਸੁਖਦਾਤਾ ਸਦਾ ਸਲਾਹਿਹੁ; ਰਸਨਾ ਰਾਮੁ ਰਵੀਜੈ ॥੨॥
naanak. sukhadaataa sadaa salaahihu; rasanaa raam raveejai |2|
Punjabi
ਨਾਨਕ, ਆਪਣੀ ਜੀਭਾ ਨਾਲ ਤੂੰ ਸਾਈਂ ਦੇ ਨਾਮ ਨੂੰ ਉਚਾਰ ਅਤੇ ਸਦੀਵ ਹੀ ਆਰਾਮ ਦੇਣਹਾਰ ਪ੍ਰਭੂ ਦੀ ਕੀਰਤੀ ਕਰ।
English
O Nanak, praise the Giver of peace forever; with your tongue, savor the Lord. ||2||