Ekam
Guru Granth Sahib

Ang 1247

Ang 1247 · Line 1

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1247 · Line 2

ਗੜਿੑ ਕਾਇਆ ਸੀਗਾਰ; ਬਹੁ ਭਾਂਤਿ ਬਣਾਈ ॥

garra kaaeaa seegaar; bahu bhaant banaaee |

Punjabi

ਅਨੇਕਾ ਤਰੀਕਿਆਂ ਨਾਲ ਪ੍ਰਭੂ ਨੇ ਦੇਹਿ ਦੇ ਕਿਲ੍ਹੇ ਦਾ ਹਾਰਸ਼ਿੰਗਾਰ ਰਚਿਆ ਹੈ।

Bhai Manmohan Singh (Shabad OS, CC BY-SA)

English

The fortress of the body has been decorated and adorned in so many ways.

Dr. Sant Singh Khalsa (Shabad OS, CC BY-SA)
Ang 1247 · Line 3

ਰੰਗ ਪਰੰਗ ਕਤੀਫਿਆ; ਪਹਿਰਹਿ ਧਰ ਮਾਈ ॥

rang parang kateefiaa; pahireh dhar maaee |

Punjabi

ਅਮੀਰ ਆਦਮੀ ਅਨੇਕਾਂ ਰੰਗਾਂ ਅਤੇ ਅਸਚਰਜ ਭਾਹਾਂ ਦੇ ਰੇਸ਼ਮੀ ਕਪੜੇ ਪਹਿਨਦੇ ਹਨ।

Bhai Manmohan Singh (Shabad OS, CC BY-SA)

English

The wealthy wear beautiful silk robes of various colors.

Dr. Sant Singh Khalsa (Shabad OS, CC BY-SA)
Ang 1247 · Line 4

ਲਾਲ ਸੁਪੇਦ ਦੁਲੀਚਿਆ; ਬਹੁ ਸਭਾ ਬਣਾਈ ॥

laal suped duleechiaa; bahu sabhaa banaaee |

Punjabi

ਸੁਰਖ ਅਤੇ ਸੁਫੈਦ ਗਲੀਚਿਆਂ ਉਤੇ ਉਹ ਪਰਮ ਸੁੰਦਰ ਦਰਬਾਰ ਲਾਉਂਦੇ ਹਨ।

Bhai Manmohan Singh (Shabad OS, CC BY-SA)

English

They hold elegant and beautiful courts, on red and white carpets.

Dr. Sant Singh Khalsa (Shabad OS, CC BY-SA)
Ang 1247 · Line 5

ਦੁਖੁ ਖਾਣਾ ਦੁਖੁ ਭੋਗਣਾ; ਗਰਬੈ ਗਰਬਾਈ ॥

dukh khaanaa dukh bhoganaa; garabai garabaaee |

Punjabi

ਮੁਸੀਬਤ ਅੰਦਰ ਉਹ ਖਾਂਦੇ ਹਨ ਤੇ ਮੁਸੀਬਤ ਅੰਦਰ ਹੀ ਉਹ ਮੌਜਾ ਮਾਣਦੇ ਹਨ। ਹੰਕਾਰੀ ਪੁਰਸ਼ ਉਹਨਾਂ ਚੀਜ਼ਾ ਵਿੱਚ ਹੰਕਾਰ ਕਰਦਾ ਹੈ।

Bhai Manmohan Singh (Shabad OS, CC BY-SA)

English

But they eat in pain, and in pain they seek pleasure; they are very proud of their pride.

Dr. Sant Singh Khalsa (Shabad OS, CC BY-SA)
Ang 1247 · Line 6

ਨਾਨਕ. ਨਾਮੁ, ਨ ਚੇਤਿਓ; ਅੰਤਿ ਲਏ ਛਡਾਈ ॥੨੪॥

naanak. naam, na chetio; ant le chhaddaaee |24|

Punjabi

ਨਾਨਕ, ਬੰਦਾ ਨਾਮ ਦਾ ਸਿਮਰਨ ਨਹੀਂ ਕਰਦਾ, ਜੋ ਅਖੀਰ ਨੂੰ ਉਸ ਨੂੰ ਬੰਦ-ਖਲਾਸ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

O Nanak, the mortal does not even think of the Name, which shall deliver him in the end. ||24||

Dr. Sant Singh Khalsa (Shabad OS, CC BY-SA)
Ang 1247 · Line 7

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1247 · Line 8

ਸਹਜੇ ਸੁਖਿ ਸੁਤੀ; ਸਬਦਿ ਸਮਾਇ ॥

sahaje sukh sutee; sabad samaae |

Punjabi

ਜੋ ਸੁਆਮੀ ਦੇ ਨਾਮ ਵਿੱਚ ਲੀਨ ਹੋਈ ਹੋਈ ਹੈ, ਉਹ ਸੁਖੈਨ ਹੀ ਆਰਾਮ ਅੰਦਰ ਸੌਦੀ ਹੈ।

Bhai Manmohan Singh (Shabad OS, CC BY-SA)

English

She sleeps in intuitive peace and poise, absorbed in the Word of the Shabad.

Dr. Sant Singh Khalsa (Shabad OS, CC BY-SA)
Ang 1247 · Line 9

ਆਪੇ ਪ੍ਰਭਿ ਮੇਲਿ ਲਈ; ਗਲਿ ਲਾਇ ॥

aape prabh mel lee; gal laae |

Punjabi

ਉਸ ਨੂੰ ਆਪਣੀ ਹਿਕ ਨਾਲ ਲਾ ਕੇ, ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

God hugs her close in His Embrace, and merges her into Himself.

Dr. Sant Singh Khalsa (Shabad OS, CC BY-SA)
Ang 1247 · Line 10

ਦੁਬਿਧਾ ਚੂਕੀ; ਸਹਜਿ ਸੁਭਾਇ ॥

dubidhaa chookee; sehaj subhaae |

Punjabi

ਸੁਤੇ ਸਿਧ ਹੀ, ਉਹ ਦਵੈਤ-ਭਾਵ ਤੋਂ ਖਲਾਸੀ ਪਾ ਜਾਂਦੀ ਹੈ।

Bhai Manmohan Singh (Shabad OS, CC BY-SA)

English

Duality is eradicated with intuitive ease.

Dr. Sant Singh Khalsa (Shabad OS, CC BY-SA)
Ang 1247 · Line 11

ਅੰਤਰਿ ਨਾਮੁ ਵਸਿਆ; ਮਨਿ ਆਇ ॥

antar naam vasiaa; man aae |

Punjabi

ਸਾਈਂ ਦਾ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

The Naam comes to abide in her mind.

Dr. Sant Singh Khalsa (Shabad OS, CC BY-SA)
Ang 1247 · Line 12

ਸੇ ਕੰਠਿ ਲਾਏ; ਜਿ ਭੰਨਿ ਘੜਾਇ ॥

se kantth laae; ji bhan gharraae |

Punjabi

ਜੋ ਆਪਣੇ ਮਨ ਨੂੰ ਤੋੜ ਨਵੇਂ ਸਿਰਿਓ ਢਾਲਦੀਆਂ ਹਨ, ਕੇਵਲ ਉਨ੍ਹਾਂ ਨੂੰ ਹੀ ਪ੍ਰਭੂ ਆਪਣੀ ਛਾਤੀ ਨਾਲ ਲਾਉਂਦਾ ਹੈ।

Bhai Manmohan Singh (Shabad OS, CC BY-SA)

English

He hugs close in His Embrace those who shatter and reform their beings.

Dr. Sant Singh Khalsa (Shabad OS, CC BY-SA)
Ang 1247 · Line 13

ਨਾਨਕ. ਜੋ ਧੁਰਿ ਮਿਲੇ; ਸੇ ਹੁਣਿ ਆਣਿ ਮਿਲਾਇ ॥੧॥

naanak. jo dhur mile; se hun aan milaae |1|

Punjabi

ਨਾਨਕ, ਜਿਨ੍ਹਾਂ ਦਾ ਮਿਲਾਪ ਐਨ ਆਰੰਭ ਤੋਂ ਲਿਖਿਆ ਹੋਇਆ ਹੈ, ਉਹ ਹੁਣ ਆ ਕੇ ਆਪਣੇ ਪ੍ਰਭੂ ਨਾਲ ਮਿਲ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

O Nanak, those who are predestined to meet Him, come and meet Him now. ||1||

Dr. Sant Singh Khalsa (Shabad OS, CC BY-SA)
Ang 1247 · Line 14

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1247 · Line 15

ਜਿਨੑੀ ਨਾਮੁ ਵਿਸਾਰਿਆ; ਕਿਆ ਜਪੁ ਜਾਪਹਿ ਹੋਰਿ ॥

jinaee naam visaariaa; kiaa jap jaapeh hor |

Punjabi

ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦੇ ਹਨ, ਕੀ ਹੋਇਆ ਜੇ ਉਹ ਹੋਰ ਪੂਜਾ ਪਾਠ ਕਰਦੇ ਹਨ?

Bhai Manmohan Singh (Shabad OS, CC BY-SA)

English

Those who forget the Naam, the Name of the Lord - so what if they chant other chants?

Dr. Sant Singh Khalsa (Shabad OS, CC BY-SA)
Ang 1247 · Line 16

ਬਿਸਟਾ ਅੰਦਰਿ ਕੀਟ ਸੇ; ਮੁਠੇ ਧੰਧੈ ਚੋਰਿ ॥

bisattaa andar keett se; mutthe dhandhai chor |

Punjabi

ਉਹ ਵਿਸਟਾ ਦੇ ਵਿਚਲੇ ਕੀੜੇ ਹਨ। ਸੰਸਾਰੀ ਵਿਹਾਰ ਦੇ ਤਸਕਰ ਨੇ ਵੁਨ੍ਹਾਂ ਨੂੰ ਠੱਗ ਲਿਆ ਹੈ।

Bhai Manmohan Singh (Shabad OS, CC BY-SA)

English

They are maggots in manure, plundered by the thief of worldly entanglements.

Dr. Sant Singh Khalsa (Shabad OS, CC BY-SA)
Ang 1247 · Line 17

ਨਾਨਕ. ਨਾਮੁ, ਨ ਵੀਸਰੈ; ਝੂਠੇ ਲਾਲਚ ਹੋਰਿ ॥੨॥

naanak. naam, na veesarai; jhootthe laalach hor |2|

Punjabi

ਹੋਰ ਕੂੜਿਆਂ ਲੋਭਾਂ ਨਾਲ ਠਗਿਆ ਜਾ ਕੇ ਨਾਨਕ ਆਪਣੇ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ।

Bhai Manmohan Singh (Shabad OS, CC BY-SA)

English

O Nanak, never forget the Naam; greed for anything else is false. ||2||

Dr. Sant Singh Khalsa (Shabad OS, CC BY-SA)
Ang 1247 · Line 18

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1247 · Line 19

ਨਾਮੁ ਸਲਾਹਨਿ. ਨਾਮੁ ਮੰਨਿ; ਅਸਥਿਰੁ ਜਗਿ ਸੋਈ ॥

naam salaahan. naam man; asathir jag soee |

Punjabi

ਜੋ ਪ੍ਰਭੂ ਦੇ ਨਾਮ ਦਾ ਜੱਸ ਕਰਦੇ ਹਨ ਤੇ ਨਾਮ ਵਿੱਚ ਭਰੋਸਾ ਧਾਰਦੇ ਹਨ, ਉਹ ਇਸ ਸੰਸਾਰ ਅੰਦਰ ਕਾਲ-ਸਥਾਈ ਹਨ।

Bhai Manmohan Singh (Shabad OS, CC BY-SA)

English

Those who praise the Naam, and believe in the Naam, are eternally stable in this world.

Dr. Sant Singh Khalsa (Shabad OS, CC BY-SA)
Ang 1247 · Line 20

ਹਿਰਦੈ ਹਰਿ ਹਰਿ ਚਿਤਵੈ; ਦੂਜਾ. ਨਹੀ ਕੋਈ ॥

hiradai har har chitavai; doojaa. nahee koee |

Punjabi

ਆਪਣੇ ਮਨ ਅੰਦਰ ਉਹ ਰਬ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਹੋਰਸ ਕਿਸੇ ਨੂੰ ਜਾਣਦੇ ਹੀ ਨਹੀਂ।

Bhai Manmohan Singh (Shabad OS, CC BY-SA)

English

Within their hearts, they dwell on the Lord, and nothing else at all.

Dr. Sant Singh Khalsa (Shabad OS, CC BY-SA)
Ang 1247 · Line 21

ਰੋਮਿ ਰੋਮਿ ਹਰਿ ਉਚਰੈ; ਖਿਨੁ ਖਿਨੁ ਹਰਿ ਸੋਈ ॥

rom rom har ucharai; khin khin har soee |

Punjabi

ਆਪਣੇ ਹਰ ਇਕ ਵਾਲ ਨਾਲ ਉਹ ਆਪਣੇ ਸਾਹਿਬ ਦੇ ਨਾਮ ਦਾ ਉਚਾਰਨ ਕਰਦੇ ਹਨ ਅਤੇ ਹਰ ਮੂਹਤ ਉਸ ਸਾਹਿਬ ਨੂੰ ਸਿਮਰਦੇ ਹਨ।

Bhai Manmohan Singh (Shabad OS, CC BY-SA)

English

With each and every hair, they chant the Lord's Name, each and every instant, the Lord.

Dr. Sant Singh Khalsa (Shabad OS, CC BY-SA)
Ang 1247 · Line 22

ਗੁਰਮੁਖਿ ਜਨਮੁ ਸਕਾਰਥਾ; ਨਿਰਮਲੁ ਮਲੁ ਖੋਈ ॥

guramukh janam sakaarathaa; niramal mal khoee |

Punjabi

ਸਫਲ ਹੈ ਗੁਰੂ-ਸਮਰਪਣ ਦੀ ਪੈਦਾਇਸ਼। ਆਪਣੀ ਮਲੀਣਤਾ ਨੂੰ ਧੋ ਉਹ ਸ਼ੁਧ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The birth of the Gurmukh is fruitful and certified; pure and unstained, his filth is washed away.

Dr. Sant Singh Khalsa (Shabad OS, CC BY-SA)
Ang 1247 · Line 23

ਨਾਨਕ. ਜੀਵਦਾ ਪੁਰਖੁ ਧਿਆਇਆ; ਅਮਰਾ ਪਦੁ ਹੋਈ ॥੨੫॥

naanak. jeevadaa purakh dhiaaeaa; amaraa pad hoee |25|

Punjabi

ਨਾਨਕ ਜੋ ਕੋਈ ਭੀ ਸਦਾ ਜੀਉਂਦੇ ਪ੍ਰਭੂ ਦਾ ਆਰਾਧਨ ਕਰਦਾ ਹੈ, ਉਹ ਅਬਿਨਾਸ਼ੀ ਪਦਵੀ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, meditating on the Lord of eternal life, the status of immortality is obtained. ||25||

Dr. Sant Singh Khalsa (Shabad OS, CC BY-SA)
Ang 1247 · Line 24

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1247 · Line 25

ਜਿਨੀ ਨਾਮੁ ਵਿਸਾਰਿਆ; ਬਹੁ ਕਰਮ ਕਮਾਵਹਿ ਹੋਰਿ ॥

jinee naam visaariaa; bahu karam kamaaveh hor |

Punjabi

ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦੇ ਹਨ ਅਤੇ ਹੋਰ ਘਣੇਰੇ ਕੰਮ ਕਰਦੇ ਹਨ,

Bhai Manmohan Singh (Shabad OS, CC BY-SA)

English

Those who forget the Naam and do other things,

Dr. Sant Singh Khalsa (Shabad OS, CC BY-SA)
Ang 1247 · Line 26

ਨਾਨਕ. ਜਮ ਪੁਰਿ ਬਧੇ ਮਾਰੀਅਹਿ; ਜਿਉ ਸੰਨੑੀ ਉਪਰਿ ਚੋਰ ॥੧॥

naanak. jam pur badhe maareeeh; jiau sanaee upar chor |1|

Punjabi

ਉਹ ਯਮ ਦੇ ਸ਼ਹਿਰ ਉਤੇ ਨਰੜ ਕੇ ਸੰਨ੍ਹ ਦੇ ਉਤੇ ਫੜੇ ਹੋਏ ਤਸਕਰ ਦੀ ਤਰ੍ਹਾਂ, ਹੇ ਨਾਨਕ! ਮਾਰੇ ਕੁਟੇ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, will be bound and gagged and beaten in the City of Death, like the thief caught red-handed. ||1||

Dr. Sant Singh Khalsa (Shabad OS, CC BY-SA)
Ang 1247 · Line 27

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1247 · Line 28

ਧਰਤਿ ਸੁਹਾਵੜੀ. ਆਕਾਸੁ ਸੁਹੰਦਾ; ਜਪੰਦਿਆ ਹਰਿ ਨਾਉ ॥

dharat suhaavarree. aakaas suhandaa; japandiaa har naau |

Punjabi

ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਸੁੰਦਰ ਹੋ ਜਾਂਦੀ ਹੈ ਜਮੀਨ ਅਤੇ ਸੁੰਦਰ ਹੀ ਅਸਮਾਨ।

Bhai Manmohan Singh (Shabad OS, CC BY-SA)

English

The earth is beauteous, and the sky is lovely, chanting the Name of the Lord.

Dr. Sant Singh Khalsa (Shabad OS, CC BY-SA)
Ang 1247 · Line 29

ਨਾਨਕ. ਨਾਮ ਵਿਹੂਣਿਆ; ਤਿਨੑ ਤਨ ਖਾਵਹਿ ਕਾਉ ॥੨॥

naanak. naam vihooniaa; tina tan khaaveh kaau |2|

Punjabi

ਨਾਨਕ, ਜੋ ਪ੍ਰਭੂ ਦੇ ਨਾਮ ਤੋਂ ਸਖਣੇ ਹਨ, ਉਨ੍ਹਾਂ ਦੀਆਂ ਦੇਹਾਂ ਨੂੰ ਕਾਂ ਖਾਂਦੇ ਹਨ।

Bhai Manmohan Singh (Shabad OS, CC BY-SA)

English

O Nanak, those who lack the Naam - their carcasses are eaten by the crows. ||2||

Dr. Sant Singh Khalsa (Shabad OS, CC BY-SA)
Ang 1247 · Line 30

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1247 · Line 31

ਨਾਮੁ ਸਲਾਹਨਿ ਭਾਉ ਕਰਿ; ਨਿਜ ਮਹਲੀ ਵਾਸਾ ॥

naam salaahan bhaau kar; nij mahalee vaasaa |

Punjabi

ਜੋ ਪਿਆਰ ਨਾਲ ਨਾਮ ਦਾ ਜੱਸ ਕਰਦੇ ਹਨ, ਉਹ ਆਪਣੇ ਨਿਜ ਦੇ ਮੰਦਰ ਅੰਦਰ ਵਸਦੇ ਹਨ।

Bhai Manmohan Singh (Shabad OS, CC BY-SA)

English

Those who lovingly praise the Naam, and dwell in the mansion of the self deep within,

Dr. Sant Singh Khalsa (Shabad OS, CC BY-SA)
Ang 1247 · Line 32

ਓਇ ਬਾਹੁੜਿ ਜੋਨਿ. ਨ ਆਵਨੀ; ਫਿਰਿ ਹੋਹਿ. ਨ ਬਿਨਾਸਾ ॥

oe baahurr jon. na aavanee; fir hohi. na binaasaa |

Punjabi

ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਦੇ ਅਤੇ ਬਰਬਾਦ ਨਹੀਂ ਹੁੰਦੇ।

Bhai Manmohan Singh (Shabad OS, CC BY-SA)

English

do not enter into reincarnation ever again; they shall never be destroyed.

Dr. Sant Singh Khalsa (Shabad OS, CC BY-SA)
Ang 1247 · Line 33

ਹਰਿ ਸੇਤੀ ਰੰਗਿ ਰਵਿ ਰਹੇ; ਸਭ ਸਾਸ ਗਿਰਾਸਾ ॥

har setee rang rav rahe; sabh saas giraasaa |

Punjabi

ਹਰ ਸੁਆਸ ਅਤੇ ਬੁਰਕੀ ਨਾਲ ਉਹ ਵਾਹਿਗੁਰੂ ਦੇ ਪਿਆਰ ਨਾਲ ਅਭੇਦ ਹੋਏ ਰਹਿੰਦੇ ਹਨ।

Bhai Manmohan Singh (Shabad OS, CC BY-SA)

English

They remain immersed and absorbed in the love of the Lord, with every breath and morsel of food.

Dr. Sant Singh Khalsa (Shabad OS, CC BY-SA)
Ang 1247 · Line 34

ਹਰਿ ਕਾ ਰੰਗੁ ਕਦੇ. ਨ ਉਤਰੈ; ਗੁਰਮੁਖਿ ਪਰਗਾਸਾ ॥

har kaa rang kade. na utarai; guramukh paragaasaa |

Punjabi

ਵਾਹਿਗੁਰੂ ਦਾ ਪਿਆਰ ਕਦਾਚਿਤ ਲਹਿੰਦਾ ਨਹੀਂ ਅਤੇ ਗੁਰਾਂ ਦੀ ਦਇਆ ਦੁਆਰਾ, ਉਹਨਾਂ ਦਾ ਮਨ ਰੋਸ਼ਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The color of the Lord's Love never fades away; the Gurmukhs are enlightened.

Dr. Sant Singh Khalsa (Shabad OS, CC BY-SA)
Ang 1247 · Line 35

ਓਇ. ਕਿਰਪਾ ਕਰਿ ਕੈ ਮੇਲਿਅਨੁ; ਨਾਨਕ. ਹਰਿ ਪਾਸਾ ॥੨੬॥

oe. kirapaa kar kai melian; naanak. har paasaa |26|

Punjabi

ਨਾਨਕ, ਉਹ ਵਾਹਿਗੁਰੂ ਦੇ ਪਾਸੋ ਰਹਿੰਦੇ ਹਨ ਅਤੇ ਆਪਣੀ ਮਿਹਰ ਧਾਰ, ਉਹ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Granting His Grace, He unites them with Himself; O Nanak, the Lord keeps them by His side. ||26||

Dr. Sant Singh Khalsa (Shabad OS, CC BY-SA)
Ang 1247 · Line 36

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1247 · Line 37

ਜਿਚਰੁ. ਇਹੁ ਮਨੁ ਲਹਰੀ ਵਿਚਿ ਹੈ; ਹਉਮੈ ਬਹੁਤੁ ਅਹੰਕਾਰੁ ॥

jichar. ihu man laharee vich hai; haumai bahut ahankaar |

Punjabi

ਜਦ ਤਾਈ ਇਹ ਮਨੂਆ ਅਨ-ਸਥਿਰ ਹੈ, ਇਨਸਾਨ ਘਣੇਰੀ ਹੰਗਤਾ ਅਤੇ ਗਰੂਰ ਕਰਦਾ ਹੈ।

Bhai Manmohan Singh (Shabad OS, CC BY-SA)

English

As long as his mind is disturbed by waves, he is caught in ego and egotistical pride.

Dr. Sant Singh Khalsa (Shabad OS, CC BY-SA)
Ang 1247 · Line 38

ਸਬਦੈ ਸਾਦੁ. ਨ ਆਵਈ; ਨਾਮਿ. ਨ ਲਗੈ ਪਿਆਰੁ ॥

sabadai saad. na aavee; naam. na lagai piaar |

Punjabi

ਉਹ ਗੁਰਬਾਣੀ ਦੇ ਸੁਆਦ ਨੂੰ ਨਹੀਂ ਮਾਣਦਾ ਅਤੇ ਨਾਮ ਨਾਲ ਪ੍ਰੀਤ ਨਹੀਂ ਕਰਦਾ।

Bhai Manmohan Singh (Shabad OS, CC BY-SA)

English

He does not find the taste of the Shabad, and he does not embrace love for the Name.

Dr. Sant Singh Khalsa (Shabad OS, CC BY-SA)
Ang 1247 · Line 39

ਸੇਵਾ ਥਾਇ. ਨ ਪਵਈ ਤਿਸ ਕੀ; ਖਪਿ ਖਪਿ ਹੋਇ ਖੁਆਰੁ ॥

sevaa thaae. na pavee tis kee; khap khap hoe khuaar |

Punjabi

ਉਸ ਦੀ ਘਾਲ ਕਬੂਲ ਨਹੀਂ ਪੈਦੀ ਅਤੇ ਖਜ਼ਲ ਖਜਲ ਹੋ ਦੁਖੀ ਹੁੰਦੀ ਹੈ।

Bhai Manmohan Singh (Shabad OS, CC BY-SA)

English

His service is not accepted; worrying and worrying, he wastes away in misery.

Dr. Sant Singh Khalsa (Shabad OS, CC BY-SA)
Ang 1247 · Line 40

ਨਾਨਕ. ਸੇਵਕੁ ਸੋਈ ਆਖੀਐ; ਜੋ ਸਿਰੁ ਧਰੇ ਉਤਾਰਿ ॥

naanak. sevak soee aakheeai; jo sir dhare utaar |

Punjabi

ਨਾਨਕ, ਕੇਵਲ ਉਹ ਹੀ ਨੌਕਰ ਕਿਹਾ ਜਾਂਦਾ ਹੈ ਜੋ ਆਪਣੇ ਸੀਸ ਨੂੰ ਵਢ ਕੇ ਆਪਣੇ ਪ੍ਰਭੂ ਮੂਹਰੇ ਰਖ ਦਿੰਦਾ ਹੈ।

Bhai Manmohan Singh (Shabad OS, CC BY-SA)

English

O Nanak, he alone is called a selfless servant, who cuts off his head, and offers it to the Lord.

Dr. Sant Singh Khalsa (Shabad OS, CC BY-SA)
Ang 1247 · Line 41

ਸਤਿਗੁਰ ਕਾ ਭਾਣਾ ਮੰਨਿ ਲਏ; ਸਬਦੁ ਰਖੈ ਉਰ ਧਾਰਿ ॥੧॥

satigur kaa bhaanaa man le; sabad rakhai ur dhaar |1|

Punjabi

ਉਹ ਸਚੇ ਗੁਰਾਂ ਦੀ ਰਜ਼ਾ ਨੂੰ ਕਬੂਲ ਕਰ ਲੈਂਦਾ ਹੈ ਅਤੇ ਨਾਮ ਨੂੰ ਆਪਣੇ ਚਿੱਤ ਨਾਲ ਲਾਈ ਰਖਦਾ ਹੈ।

Bhai Manmohan Singh (Shabad OS, CC BY-SA)

English

He accepts the Will of the True Guru, and enshrines the Shabad within his heart. ||1||

Dr. Sant Singh Khalsa (Shabad OS, CC BY-SA)
Ang 1247 · Line 42

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1247 · Line 43

ਸੋ ਜਪੁ ਤਪੁ ਸੇਵਾ ਚਾਕਰੀ; ਜੋ ਖਸਮੈ ਭਾਵੈ ॥

so jap tap sevaa chaakaree; jo khasamai bhaavai |

Punjabi

ਕੇਵਲ ਉਹ ਹੀ ਉਪਾਸ਼ਨਾ, ਤਪੱਸਿਆ, ਕਰੜੀ ਘਾਲ ਅਤੇ ਟਹਿਲ ਸੇਵਾ ਹੈ, ਜੋ ਮਾਲਕ ਨੂੰ ਚੰਗੀ ਲਗਦੀ ਹੈ।

Bhai Manmohan Singh (Shabad OS, CC BY-SA)

English

That is chanting and meditation, work and selfless service, which is pleasing to our Lord and Master.

Dr. Sant Singh Khalsa (Shabad OS, CC BY-SA)
Ang 1247 · Line 44

ਆਪੇ ਬਖਸੇ ਮੇਲਿ ਲਏ; ਆਪਤੁ ਗਵਾਵੈ ॥

aape bakhase mel le; aapat gavaavai |

Punjabi

ਜੇਕਰ ਪ੍ਰਾਣੀ ਆਪਣੀ ਸਵੈ-ਹੰਗਤਾ ਨੂੰ ਛੱਡ ਦੇਵੇ ਤਾਂ ਸੁਆਮੀ ਉਸ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

The Lord Himself forgives, and takes away self-conceit, and unites the mortals with Himself.

Dr. Sant Singh Khalsa (Shabad OS, CC BY-SA)
Ang 1247 · Line 45

ਮਿਲਿਆ ਕਦੇ. ਨ ਵੀਛੁੜੈ; ਜੋਤੀ ਜੋਤਿ ਮਿਲਾਵੈ ॥

miliaa kade. na veechhurrai; jotee jot milaavai |

Punjabi

ਇਕ ਦਫਾ ਵਾਹਿਗੁਰੂ ਨਾਲ ਅਭੇਦ ਹੋ, ਉਹ ਮੁੜ ਕਦਾਚਿਤ ਵਖਰਾ ਨਹੀਂ ਹੁੰਦਾ ਅਤੇ ਉਸ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

United with the Lord, the mortal is never separated again; his light merges into the Light.

Dr. Sant Singh Khalsa (Shabad OS, CC BY-SA)
Ang 1247 · Line 46

ਨਾਨਕ ਗੁਰ ਪਰਸਾਦੀ. ਸੋ ਬੁਝਸੀ; ਜਿਸੁ ਆਪਿ ਬੁਝਾਵੈ ॥੨॥

naanak gur parasaadee. so bujhasee; jis aap bujhaavai |2|

Punjabi

ਨਾਨਕ, ਕੇਵਲ ਉਹ ਹੀ ਪ੍ਰਭੂ ਨੂੰ ਗੁਰਾਂ ਦੀ ਦਇਆ ਦੁਆਰਾ ਅਨੁਭਵ ਕਰਦਾ ਹੈ ਜਿਸ ਨੂੰ ਪ੍ਰਭੂ ਖੁਦ ਆਪਣੇ ਆਪ ਨੂੰ ਜਣਾਉਂਦਾ।

Bhai Manmohan Singh (Shabad OS, CC BY-SA)

English

O Nanak, by Guru's Grace, the mortal understands, when the Lord allows him to understand. ||2||

Dr. Sant Singh Khalsa (Shabad OS, CC BY-SA)
Ang 1247 · Line 47

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1247 · Line 48

ਸਭੁ ਕੋ ਲੇਖੇ ਵਿਚਿ ਹੈ; ਮਨਮੁਖੁ ਅਹੰਕਾਰੀ ॥

sabh ko lekhe vich hai; manamukh ahankaaree |

Punjabi

ਹਰ ਕੋਈ ਸੁਆਮੀ ਦੇ ਹਿਸਾਬ ਕਿਤਾਬ ਵਿੱਚ ਹੈ, ਪ੍ਰੰਤੂ ਮਗ਼ਰੂਰ ਆਪ ਹੁਦਰਾ ਪੁਰਸ਼ ਇਸ ਗੱਲ ਨੂੰ ਨਹੀਂ ਸਮਝਦਾ।

Bhai Manmohan Singh (Shabad OS, CC BY-SA)

English

All are held accountable, even the egotistical self-willed manmukhs.

Dr. Sant Singh Khalsa (Shabad OS, CC BY-SA)
Ang 1247 · Line 49

ਹਰਿ ਨਾਮੁ ਕਦੇ. ਨ ਚੇਤਈ; ਜਮਕਾਲੁ ਸਿਰਿ ਮਾਰੀ ॥

har naam kade. na chetee; jamakaal sir maaree |

Punjabi

ਰਬ ਦੇ ਨਾਮ ਨੂੰ ਉਹ ਕਦਾਚਿਤ ਚੇਤੇ ਨਹੀਂ ਕਰਦਾ ਅਤੇ ਮੌਤ ਦਾ ਦੁਤ ਉਸ ਦੇ ਸਿਰ ਉਤੇ ਸੱਟ ਮਾਰਦਾ ਹੈ।

Bhai Manmohan Singh (Shabad OS, CC BY-SA)

English

They never even think of the Name of the Lord; the Messenger of Death shall hit them on their heads.

Dr. Sant Singh Khalsa (Shabad OS, CC BY-SA)