Ekam
Guru Granth Sahib

Ang 1249

Ang 1249 · Line 1

ਨਾਨਕ ਗੁਰ ਸਰਣਾਈ ਉਬਰੇ; ਹਰਿ ਗੁਰ ਰਖਵਾਲਿਆ ॥੩੦॥

naanak gur saranaaee ubare; har gur rakhavaaliaa |30|

Punjabi

ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਨਾਨਕ ਬਚ ਗਿਆ ਹੈ ਅਤੇ ਗੁਰੂ-ਪ੍ਰਮੇਸ਼ਰ ਉਸ ਦਾ ਰਖਵਾਲੇ ਹੋ ਗਏ ਹਨ।

Bhai Manmohan Singh (Shabad OS, CC BY-SA)

English

Nanak has come to the Sanctuary of the Guru, and is saved. The Guru, the Lord, is his Protector. ||30||

Dr. Sant Singh Khalsa (Shabad OS, CC BY-SA)
Ang 1249 · Line 2

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1249 · Line 3

ਪੜਿ ਪੜਿ ਪੰਡਿਤ ਵਾਦੁ ਵਖਾਣਦੇ; ਮਾਇਆ ਮੋਹ ਸੁਆਇ ॥

parr parr panddit vaad vakhaanade; maaeaa moh suaae |

Punjabi

ਪੜ੍ਹ ਲਿਖ ਕੇ, ਵਿਦਵਾਨ ਪੁਰਸ਼, ਧਨ-ਦੌਲਤ ਦੇ ਪਿਆਰ ਦੇ ਸੁਆਦ ਅੰਦਰ ਬਇਸ ਮੁਬਾਹਸੇ ਕਰਦੇ ਹਨ।

Bhai Manmohan Singh (Shabad OS, CC BY-SA)

English

Reading and writing, the Pandits engage in debates and disputes; they are attached to the flavors of Maya.

Dr. Sant Singh Khalsa (Shabad OS, CC BY-SA)
Ang 1249 · Line 4

ਦੂਜੈ ਭਾਇ. ਨਾਮੁ ਵਿਸਾਰਿਆ; ਮਨ ਮੂਰਖ ਮਿਲੈ ਸਜਾਇ ॥

doojai bhaae. naam visaariaa; man moorakh milai sajaae |

Punjabi

ਹੋਰਸ ਦੀ ਪ੍ਰੀਤ ਅੰਦਰ ਉਹ ਪ੍ਰਭੂ ਦੇ ਨਾਮ ਨੂੰ ਭੁਲਾ ਦਿੰਦੇ ਹਨ ਅਤੇ ਉਹਨਾਂ ਬੇਵਕੂਫ ਪੁਰਸ਼ਾਂ ਨੂੰ ਸਜ਼ਾ ਮਿਲਦੀ ਹੈ।

Bhai Manmohan Singh (Shabad OS, CC BY-SA)

English

In the love of duality, they forget the Naam. Those foolish mortals shall receive their punishment.

Dr. Sant Singh Khalsa (Shabad OS, CC BY-SA)
Ang 1249 · Line 5

ਜਿਨਿੑ ਕੀਤੇ, ਤਿਸੈ. ਨ ਸੇਵਨੑੀ; ਦੇਦਾ ਰਿਜਕੁ ਸਮਾਇ ॥

jina keete, tisai. na sevanaee; dedaa rijak samaae |

Punjabi

ਉਹ ਉਸ ਦੀ ਸੇਵਾ ਨਹੀਂ ਕਰਦੇ ਜਿਸ ਨੇ ਉਹਨਾਂ ਨੂੰ ਸਾਜਿਆ ਹੈ ਅਤੇ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।

Bhai Manmohan Singh (Shabad OS, CC BY-SA)

English

They do not serve the One who created them, who gives sustenance to all.

Dr. Sant Singh Khalsa (Shabad OS, CC BY-SA)
Ang 1249 · Line 6

ਜਮ ਕਾ ਫਾਹਾ ਗਲਹੁ. ਨ ਕਟੀਐ; ਫਿਰਿ ਫਿਰਿ ਆਵਹਿ ਜਾਇ ॥

jam kaa faahaa galahu. na katteeai; fir fir aaveh jaae |

Punjabi

ਉਨ੍ਹਾਂ ਦੀ ਗਰਦਨ ਉਦਾਲੇ ਦੀ ਮੌਤ ਦੀ ਫਾਸੀ ਕੱਟੀ ਨਹੀਂ ਜਾਂਦੀ ਅਤੇ ਉਹ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

The noose of Death around their necks is not cut off; they come and go in reincarnation, over and over again.

Dr. Sant Singh Khalsa (Shabad OS, CC BY-SA)
Ang 1249 · Line 7

ਜਿਨ ਕਉ ਪੂਰਬਿ ਲਿਖਿਆ; ਸਤਿਗੁਰੁ ਮਿਲਿਆ ਤਿਨ ਆਇ ॥

jin kau poorab likhiaa; satigur miliaa tin aae |

Punjabi

ਜਿਨ੍ਹਾਂ ਦੇ ਭਾਂਗਾਂ ਵਿੱਚ ਪਿਛਲੀ ਐਹੋ ਜਿਹੀ ਲਿਖਤਾਕਾਰ ਹੈ, ਸੱਚੇ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਦੇ ਹਨ।

Bhai Manmohan Singh (Shabad OS, CC BY-SA)

English

The True Guru comes and meets those who have such pre-ordained destiny.

Dr. Sant Singh Khalsa (Shabad OS, CC BY-SA)
Ang 1249 · Line 8

ਅਨਦਿਨੁ ਨਾਮੁ ਧਿਆਇਦੇ; ਨਾਨਕ ਸਚਿ ਸਮਾਇ ॥੧॥

anadin naam dhiaaeide; naanak sach samaae |1|

Punjabi

ਰੈਣ ਅਤੇ ਦਿਨ, ਉਹ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ, ਹੇ ਨਾਨਕ!

Bhai Manmohan Singh (Shabad OS, CC BY-SA)

English

Night and day, they meditate on the Naam, the Name of the Lord; O Nanak, they merge into the True Lord. ||1||

Dr. Sant Singh Khalsa (Shabad OS, CC BY-SA)
Ang 1249 · Line 9

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1249 · Line 10

ਸਚੁ ਵਣਜਹਿ. ਸਚੁ ਸੇਵਦੇ; ਜਿ ਗੁਰਮੁਖਿ ਪੈਰੀ ਪਾਹਿ ॥

sach vanajeh. sach sevade; ji guramukh pairee paeh |

Punjabi

ਜੋ ਮੁਖੀ ਗੁਰਾਂ ਦੇ ਪਗੀ ਪੈਦੇ ਹਨ, ਉਹ ਸੱਚੇ ਨਾਮ ਦਾ ਵਾਪਾਰ ਕਰਦੇ ਹਨ ਅਤੇ ਸੱਚੇ ਸੁਆਮੀ ਦੀ ਟਹਿਲ ਕਮਾਉਂਦੇ ਹਨ।

Bhai Manmohan Singh (Shabad OS, CC BY-SA)

English

Those Gurmukhs who fall at His Feet deal with the True Lord and serve the True Lord.

Dr. Sant Singh Khalsa (Shabad OS, CC BY-SA)
Ang 1249 · Line 11

ਨਾਨਕ ਗੁਰ ਕੈ ਭਾਣੈ ਜੇ ਚਲਹਿ; ਸਹਜੇ ਸਚਿ ਸਮਾਹਿ ॥੨॥

naanak gur kai bhaanai je chaleh; sahaje sach samaeh |2|

Punjabi

ਨਾਨਕ, ਜੋ ਗੁਰਾਂ ਦੀ ਰਜ਼ਾ ਅੰਦਰ ਟੁਰਦੇ ਹਨ, ਉਹ ਸੁਖੈਨ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, those who walk in harmony with the Guru's Will are intuitively absorbed in the True Lord. ||2||

Dr. Sant Singh Khalsa (Shabad OS, CC BY-SA)
Ang 1249 · Line 12

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1249 · Line 13

ਆਸਾ ਵਿਚਿ ਅਤਿ ਦੁਖੁ ਘਣਾ; ਮਨਮੁਖਿ ਚਿਤੁ ਲਾਇਆ ॥

aasaa vich at dukh ghanaa; manamukh chit laaeaa |

Punjabi

ਖਾਹਿਸ਼ ਅੰਰਦ, ਨਿਹਾਇਤ ਹੀ ਵੱਡੀ ਤਕਲੀਫ ਹੈ। ਆਪ ਹੁਦਰਾ ਪੁਰਸ਼ ਆਪਣੇ ਮਨ ਨੂੰ ਇਸ ਨਾਲ ਜੋੜਦਾ ਹੈ।

Bhai Manmohan Singh (Shabad OS, CC BY-SA)

English

In hope, there is very great pain; the self-willed manmukh focuses his consciousness on it.

Dr. Sant Singh Khalsa (Shabad OS, CC BY-SA)
Ang 1249 · Line 14

ਗੁਰਮੁਖਿ ਭਏ ਨਿਰਾਸ; ਪਰਮ ਸੁਖੁ ਪਾਇਆ ॥

guramukh bhe niraas; param sukh paaeaa |

Punjabi

ਗੁਰੂ ਅਨੁਸਾਰੀ ਖਾਹਿਸ਼-ਰਹਿਤ ਹੋ ਜਾਂਦੇ ਹਨ ਅਤੇ ਮਹਾਨ ਪ੍ਰਸੰਨਤਾ ਨੂੰ ਪਰਾਪਤ ਹੁੰਦੇ ਹਨ।

Bhai Manmohan Singh (Shabad OS, CC BY-SA)

English

The Gurmukhs become desireless, and attain supreme peace.

Dr. Sant Singh Khalsa (Shabad OS, CC BY-SA)
Ang 1249 · Line 15

ਵਿਚੇ ਗਿਰਹ ਉਦਾਸ; ਅਲਿਪਤ ਲਿਵ ਲਾਇਆ ॥

viche girah udaas; alipat liv laaeaa |

Punjabi

ਗ੍ਰਿਹਸਥ ਵਿੱਚ ਹੀ ਉਹ ਉਪਰਾਮ ਰਹਿੰਦੇ ਹਨ ਅਤੇ ਨਿਰਲੇਪ ਪ੍ਰਭੂ ਨਾਲ ਪਿਰਹੜੀ ਪਾਊਦੇ ਹਨ।

Bhai Manmohan Singh (Shabad OS, CC BY-SA)

English

In the midst of their household, they remain detached; they are lovingly attuned to the Detached Lord.

Dr. Sant Singh Khalsa (Shabad OS, CC BY-SA)
Ang 1249 · Line 16

ਓਨਾ ਸੋਗੁ ਵਿਜੋਗੁ. ਨ ਵਿਆਪਈ; ਹਰਿ ਭਾਣਾ ਭਾਇਆ ॥

onaa sog vijog. na viaapee; har bhaanaa bhaaeaa |

Punjabi

ਅਫਸੋਸ ਅਤੇ ਵਿਛੋੜਾ ਉਨ੍ਹਾਂ ਨੂੰ ਚਿਮੜਦੇ ਨਹੀਂ ਅਤੇ ਉਹ ਆਪਣੇ ਪ੍ਰਭੂ ਦੀ ਰਜ਼ਾ ਅੰਰਦ ਰਾਜ਼ੀ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Sorrow and separation do not cling to them at all. They are pleased with the Lord's Will.

Dr. Sant Singh Khalsa (Shabad OS, CC BY-SA)
Ang 1249 · Line 17

ਨਾਨਕ. ਹਰਿ ਸੇਤੀ ਸਦਾ ਰਵਿ ਰਹੇ; ਧੁਰਿ ਲਏ ਮਿਲਾਇਆ ॥੩੧॥

naanak. har setee sadaa rav rahe; dhur le milaaeaa |31|

Punjabi

ਨਾਨਕ, ਉਹ ਸਦੀਵ ਹੀ ਆਪਣੇ ਹਰੀ ਨਾਲ ਘਿਓ-ਖਿਚੜੀ ਹੋਏ ਰਹਿੰੇਦ ਹਨ ਅਤੇ ਆਦਿ ਪੁਰਖ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, they remain forever immersed in the Primal Lord, who blends them with Himself. ||31||

Dr. Sant Singh Khalsa (Shabad OS, CC BY-SA)
Ang 1249 · Line 18

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1249 · Line 19

ਪਰਾਈ ਅਮਾਣ. ਕਿਉ ਰਖੀਐ; ਦਿਤੀ ਹੀ ਸੁਖੁ ਹੋਇ ॥

paraaee amaan. kiau rakheeai; ditee hee sukh hoe |

Punjabi

ਬੰਦਾ ਕਿਸੇ ਦੀ ਅਮਾਨਤ ਕਿਉਂ ਰੱਖੇ? ਇਸ ਨੂੰ ਵਾਪਸ ਦੇਣ ਦੁਆਰਾ, ਉਸ ਨੂੰ ਆਰਾਮ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

Why keep what is held in trust for another? Giving it back, peace is found.

Dr. Sant Singh Khalsa (Shabad OS, CC BY-SA)
Ang 1249 · Line 20

ਗੁਰ ਕਾ ਸਬਦੁ. ਗੁਰ ਥੈ ਟਿਕੈ; ਹੋਰ ਥੈ ਪਰਗਟੁ. ਨ ਹੋਇ ॥

gur kaa sabad. gur thai ttikai; hor thai paragatt. na hoe |

Punjabi

ਗੁਰਾਂ ਦੀ ਬਾਣੀ ਗੁਰਾਂ ਅੰਦਰ ਹੀ ਨਿਵਾਸ ਰਖਦੀ ਹੈ। ਕਿਸੇ ਹੋਰਸ ਦੇ ਰਾਹੀਂ ਇਹ ਨਾਜਲ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

The Word of the Guru's Shabad rests in the Guru; it does not appear through anyone else.

Dr. Sant Singh Khalsa (Shabad OS, CC BY-SA)
Ang 1249 · Line 21

ਅੰਨੑੇ ਵਸਿ ਮਾਣਕੁ ਪਇਆ; ਘਰਿ ਘਰਿ ਵੇਚਣ ਜਾਇ ॥

anae vas maanak peaa; ghar ghar vechan jaae |

Punjabi

ਜਵੇਹਰ ਹੱਥ ਲੱਗ ਜਾਣ ਤੇ ਅੰਨ੍ਹਾ ਇਨਸਾਨ ਇਸ ਨੂੰ ਗ੍ਰਹਿ ਗ੍ਰਹਿ ਤੇ ਫਰੋਖਤ ਕਰਨ ਜਾਂਦਾ ਹੈ।

Bhai Manmohan Singh (Shabad OS, CC BY-SA)

English

The blind man finds a jewel, and goes from house to house selling it.

Dr. Sant Singh Khalsa (Shabad OS, CC BY-SA)
Ang 1249 · Line 22

ਓਨਾ ਪਰਖ. ਨ ਆਵਈ; ਅਢੁ. ਨ ਪਲੈ ਪਾਇ ॥

onaa parakh. na aavee; adt. na palai paae |

Punjabi

ਉਹ ਇਸ ਦੀ ਜਾਨ ਪਹਿਚਾਨ ਨਹੀਂ ਕਰ ਸਕਦੇ ਅਤੇ ਅੱਧੀ ਕੋਡੀ ਭੀ ਮੁੱਲ ਵਜੋ ਪੱਲੇ ਨਹੀਂ ਪਾਉਂਦੇ।

Bhai Manmohan Singh (Shabad OS, CC BY-SA)

English

But they cannot appraise it, and they do not offer him even half a shell for it.

Dr. Sant Singh Khalsa (Shabad OS, CC BY-SA)
Ang 1249 · Line 23

ਜੇ ਆਪਿ ਪਰਖ. ਨ ਆਵਈ; ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥

je aap parakh. na aavee; taan paarakheea thaavahu leo parakhaae |

Punjabi

ਜੇਕਰ ਉਹ ਖੁਦ ਨਿਰਨਯ ਨਹੀਂ ਕਰ ਸਕਦਾ ਤਦ ਉਹ ਪਰਖਣ ਵਾਲਿਆਂ ਪਾਸੋ ਇਸ ਦੀ ਜਾਂਚ-ਪੜਤਾਲ ਕਰਾ ਲਵੇ।

Bhai Manmohan Singh (Shabad OS, CC BY-SA)

English

If he cannot appraise it himself, then he should have it appraised by an appraiser.

Dr. Sant Singh Khalsa (Shabad OS, CC BY-SA)
Ang 1249 · Line 24

ਜੇ ਓਸੁ ਨਾਲਿ ਚਿਤੁ ਲਾਏ, ਤਾਂ ਵਥੁ ਲਹੈ; ਨਉ ਨਿਧਿ ਪਲੈ ਪਾਇ ॥

je os naal chit laae, taan vath lahai; nau nidh palai paae |

Punjabi

ਜੇਕਰ ਉਹ ਆਪਣਾ ਮਨ ਗੁਰਾਂ ਨਾਲ ਜੋੜ ਲਵੇ ਤਦ ਉਹ ਅਸਲ ਵਸਤੂ ਨੂੰ ਪਾ ਲੈਂਦਾ ਹੈ ਅਤੇ ਉਸ ਨੂੰ ਨੌ ਖਜਾਨਿਆਂ ਦੀ ਦਾਤ ਮਿਲ ਜਾਂਦੀ ਹੈ।

Bhai Manmohan Singh (Shabad OS, CC BY-SA)

English

If he focuses his consciousness, then he obtains the true object, and he is blessed with the nine treasures.

Dr. Sant Singh Khalsa (Shabad OS, CC BY-SA)
Ang 1249 · Line 25

ਘਰਿ ਹੋਦੈ ਧਨਿ. ਜਗੁ ਭੁਖਾ ਮੁਆ; ਬਿਨੁ ਸਤਿਗੁਰ ਸੋਝੀ. ਨ ਹੋਇ ॥

ghar hodai dhan. jag bhukhaa muaa; bin satigur sojhee. na hoe |

Punjabi

ਪਦਾਰਥ ਘਰ ਵਿੱਚ ਹੀ ਹੈ ਤੇ ਸੰਸਾਰ ਭੁੱਖ ਨਾਲ ਮਰ ਰਿਹਾ ਹੈ। ਸੱਚੇ ਗੁਰਾਂ ਦੇ ਬਗੈਰ ਇਸ ਦਾ ਪਤਾ ਨਹੀਂ ਚਲਦਾ।

Bhai Manmohan Singh (Shabad OS, CC BY-SA)

English

The wealth is within the house, while the world is dying of hunger. Without the True Guru, no one has a clue.

Dr. Sant Singh Khalsa (Shabad OS, CC BY-SA)
Ang 1249 · Line 26

ਸਬਦੁ ਸੀਤਲੁ ਮਨਿ ਤਨਿ ਵਸੈ; ਤਿਥੈ ਸੋਗੁ ਵਿਜੋਗੁ. ਨ ਕੋਇ ॥

sabad seetal man tan vasai; tithai sog vijog. na koe |

Punjabi

ਜਦ ਠੰਡ-ਚੈਨ ਬਖਸ਼ਣਹਾਰ ਗੁਰਬਾਣੀ ਚਿੱਤ ਤੇ ਸਰੀਰ ਵਿੱਚ ਟਿਕ ਜਾਂਦੀ ਹੈ ਤਾਂ ਉਥੇ ਕੋਈ ਸ਼ੋਕ ਤੇ ਵਿਛੋੜਾ ਨਹੀਂ ਰਹਿੰਦਾ।

Bhai Manmohan Singh (Shabad OS, CC BY-SA)

English

When the cooling and soothing Shabad comes to dwell in the mind and body, there is no sorrow or separation there.

Dr. Sant Singh Khalsa (Shabad OS, CC BY-SA)
Ang 1249 · Line 27

ਵਸਤੁ ਪਰਾਈ. ਆਪਿ ਗਰਬੁ ਕਰੇ; ਮੂਰਖੁ ਆਪੁ ਗਣਾਏ ॥

vasat paraaee. aap garab kare; moorakh aap ganaae |

Punjabi

ਚੀਜ ਹੋਰਸ ਦੀ ਹੈ, ਪਰੰਤੂ ਖੁਦ ਹੰਕਾਰ ਕਰ, ਬੇਵਕੂਫ ਆਪਣਾ ਹੋਛਾ-ਪਣ ਵਿਖਾਲਦਾ ਹੈ।

Bhai Manmohan Singh (Shabad OS, CC BY-SA)

English

The object belongs to someone else, but the fool is proud of it, and shows his shallow nature.

Dr. Sant Singh Khalsa (Shabad OS, CC BY-SA)
Ang 1249 · Line 28

ਨਾਨਕ. ਬਿਨੁ ਬੂਝੇ ਕਿਨੈ. ਨ ਪਾਇਓ; ਫਿਰਿ ਫਿਰਿ ਆਵੈ ਜਾਏ ॥੧॥

naanak. bin boojhe kinai. na paaeo; fir fir aavai jaae |1|

Punjabi

ਨਾਨਕ ਸਮਝ ਦੇ ਬਗੈਰ, ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੁੰਦਾ ਤੇ ਜੀਵ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, without understanding, no one obtains it; they come and go in reincarnation, over and over again. ||1||

Dr. Sant Singh Khalsa (Shabad OS, CC BY-SA)
Ang 1249 · Line 29

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1249 · Line 30

ਮਨਿ ਅਨਦੁ ਭਇਆ. ਮਿਲਿਆ ਹਰਿ ਪ੍ਰੀਤਮੁ; ਸਰਸੇ ਸਜਣ ਸੰਤ ਪਿਆਰੇ ॥

man anad bheaa. miliaa har preetam; sarase sajan sant piaare |

Punjabi

ਮੇਰੇ ਚਿੱਤ ਅੰਦਰ ਖੁਸ਼ੀ ਹੈ, ਕਿਉਂ ਜੋ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ। ਮੇਰੇ ਮਿੱਠੜੇ ਮਿੱਤਰ ਅਤੇ ਸਾਧੂ ਭੀਹ ਪ੍ਰਸੰਨ ਹਨ।

Bhai Manmohan Singh (Shabad OS, CC BY-SA)

English

My mind is in ecstasy; I have met my Beloved Lord. My beloved friends, the Saints, are delighted.

Dr. Sant Singh Khalsa (Shabad OS, CC BY-SA)
Ang 1249 · Line 31

ਜੋ ਧੁਰਿ ਮਿਲੇ. ਨ ਵਿਛੁੜਹਿ ਕਬਹੂ; ਜਿ ਆਪਿ ਮੇਲੇ ਕਰਤਾਰੇ ॥

jo dhur mile. na vichhurreh kabahoo; ji aap mele karataare |

Punjabi

ਜੋ ਵਾਹਿਗੁਰੂ ਨਾਲ ਮਿਲੇ ਹਨ, ਉਹ ਕਦੇ ਭੀ ਵੱਖਰੇ ਨਹੀਂ ਹੁੰਦੇ। ਉਨ੍ਹਾਂ ਨੂੰ ਸਿਰਜਣਹਾਰ ਨੇ ਆਪਣੇ ਨਾਲ ਮਿਲਾ ਲਿਆ ਹੈ।

Bhai Manmohan Singh (Shabad OS, CC BY-SA)

English

Those who are united with the Primal Lord shall never be separated again. The Creator has united them with Himself.

Dr. Sant Singh Khalsa (Shabad OS, CC BY-SA)
Ang 1249 · Line 32

ਅੰਤਰਿ ਸਬਦੁ ਰਵਿਆ. ਗੁਰੁ ਪਾਇਆ; ਸਗਲੇ ਦੂਖ ਨਿਵਾਰੇ ॥

antar sabad raviaa. gur paaeaa; sagale dookh nivaare |

Punjabi

ਮੈਂ ਆਪਣੇ ਗੁਰਾਂ ਨੂੰ ਪਾ ਲਿਆ ਹੈ। ਉਨ੍ਹਾਂ ਨੇ ਮੇਰੇ ਸਾਰੇ ਦੁਖੜੇ ਦੁਰ ਕਰ ਦਿਤੇ ਹਨ ਅਤੇ ਨਾਮ ਹੁਣ ਮੇਰੇ ਮਨ ਵਿੱਚ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

The Shabad permeates my inner being, and I have found the Guru; all my sorrows are dispelled.

Dr. Sant Singh Khalsa (Shabad OS, CC BY-SA)
Ang 1249 · Line 33

ਹਰਿ ਸੁਖਦਾਤਾ ਸਦਾ ਸਲਾਹੀ; ਅੰਤਰਿ ਰਖਾਂ ਉਰ ਧਾਰੇ ॥

har sukhadaataa sadaa salaahee; antar rakhaan ur dhaare |

Punjabi

ਮੈਂ ਸਦੀਵ ਹੀ ਆਪਣੀ ਖੁਸ਼ੀ-ਬਖਸ਼ਣਹਾਰ ਹਰੀ ਦੀ ਕੀਰਤੀ ਕਰਦਾ ਹਾਂ ਅਤੇ ਉਸ ਨੂੰ ਆਪਣੇ ਦਿਲ ਵਿੱਚ ਟਿਕਾਈ ਰਖਦਾ ਹਾਂ।

Bhai Manmohan Singh (Shabad OS, CC BY-SA)

English

I praise forever the Lord, the Giver of peace; I keep Him enshrined deep within my heart.

Dr. Sant Singh Khalsa (Shabad OS, CC BY-SA)
Ang 1249 · Line 34

ਮਨਮੁਖੁ. ਤਿਨ ਕੀ ਬਖੀਲੀ ਕਿ ਕਰੇ; ਜਿ ਸਚੈ ਸਬਦਿ ਸਵਾਰੇ ॥

manamukh. tin kee bakheelee ki kare; ji sachai sabad savaare |

Punjabi

ਪ੍ਰਤੀਕੂਲ ਪੁਰਸ਼ ਉਨ੍ਹਾਂ ਦੀ ਚੁਗਲੀ ਕਿਸ ਤਰ੍ਹਾ ਕਰ ਸਕਦਾ ਹੈ ਜੋ ਸੱਚੇ ਨਾਮ ਨਾਲ ਸ਼ਸ਼ੋਭਤ ਹੋਏ ਹੋਏ ਹਨ।

Bhai Manmohan Singh (Shabad OS, CC BY-SA)

English

How can the self-willed manmukh gossip about those who are embellished and exalted in the True Word of the Shabad?

Dr. Sant Singh Khalsa (Shabad OS, CC BY-SA)
Ang 1249 · Line 35

ਓਨਾ ਦੀ ਆਪਿ ਪਤਿ ਰਖਸੀ. ਮੇਰਾ ਪਿਆਰਾ; ਸਰਣਾਗਤਿ ਪਏ ਗੁਰ ਦੁਆਰੇ ॥

onaa dee aap pat rakhasee. meraa piaaraa; saranaagat pe gur duaare |

Punjabi

ਮੇਰਾ ਪ੍ਰੀਤਮ ਖੁਦ ਉਨ੍ਹਾਂ ਦੀ ਇੱਜ਼ਤ ਆਬਰੂ ਰਖਦਾ ਹੈ, ਜਿਨ੍ਹਾਂ ਨੇ ਗੁਰਾਂ ਦੇ ਦਰ ਦੀ ਪਨਾਹ ਨਹੀਂ ਹੈ।

Bhai Manmohan Singh (Shabad OS, CC BY-SA)

English

My Beloved Himself preserves the honor of those who have come to the Guru's Door seeking Sanctuary.

Dr. Sant Singh Khalsa (Shabad OS, CC BY-SA)
Ang 1249 · Line 36

ਨਾਨਕ. ਗੁਰਮੁਖਿ ਸੇ ਸੁਹੇਲੇ ਭਏ; ਮੁਖ ਊਜਲ ਦਰਬਾਰੇ ॥੨॥

naanak. guramukh se suhele bhe; mukh aoojal darabaare |2|

Punjabi

ਨਾਨਕ ਐਹੋ ਜਿਹੇ ਸੱਚੇ ਗੁਰਬਸਿਖ ਸੁਖੀ ਹੋ ਜਾਂਦੇ ਹਨ ਅਤੇ ਪ੍ਰਭੂ ਦੀ ਦਰਗਾਹ ਅੰਦਰ ਉਨ੍ਹਾਂ ਦੇ ਚਿਹਰੇ ਚਮਕਦੇ ਹਨ।

Bhai Manmohan Singh (Shabad OS, CC BY-SA)

English

O Nanak, the Gurmukhs are filled with joy; their faces are radiant in the Court of the Lord. ||2||

Dr. Sant Singh Khalsa (Shabad OS, CC BY-SA)
Ang 1249 · Line 37

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1249 · Line 38

ਇਸਤਰੀ ਪੁਰਖੈ ਬਹੁ ਪ੍ਰੀਤਿ; ਮਿਲਿ ਮੋਹੁ ਵਧਾਇਆ ॥

eisataree purakhai bahu preet; mil mohu vadhaaeaa |

Punjabi

ਪਤਨੀ ਤੇ ਪਤੀ ਦਾ ਇਕ ਦੂਜੇ ਨਾਲ ਬਹੁਤ ਪਿਆਰ ਹੈ ਤੇ ਇਕੱਠੇ ਹੋ, ਉਹ ਆਪਣੀ ਮੁਹੱਬਤ ਨੂੰ ਹੋਰ ਭੀ ਵਧੇਰੀ ਕਰ ਲੈਂਦੇ ਹਨ।

Bhai Manmohan Singh (Shabad OS, CC BY-SA)

English

The husband and wife are very much in love; joining together, their love increases.

Dr. Sant Singh Khalsa (Shabad OS, CC BY-SA)
Ang 1249 · Line 39

ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ; ਮੋਹਿ ਮਾਇਆ ॥

putru kalatru nit vekhai vigasai; mohi maaeaa |

Punjabi

ਆਪਣੇ ਪੁੱਤਾਂ ਅਤੇ ਪਤਨੀ ਨੂੰ ਦੇਖ, ਉਹ ਹਮੇਸ਼ਾਂ ਖੁਸ਼ ਹੁੰਦਾ ਹੈ, ਅਤੇ ਧੰਨ-ਦੌਲਤ ਦੀ ਮਮਤਾ ਨਾਲ ਜੁੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Gazing on his children and his wife, the man is pleased and attached to Maya.

Dr. Sant Singh Khalsa (Shabad OS, CC BY-SA)
Ang 1249 · Line 40

ਦੇਸਿ ਪਰਦੇਸਿ ਧਨੁ ਚੋਰਾਇ; ਆਣਿ ਮੁਹਿ ਪਾਇਆ ॥

des parades dhan choraae; aan muhi paaeaa |

Punjabi

ਮੁਲਕਾਂ ਅਤੇ ਦੇਸੰਤਰ ਵਿਚੋਂ ਦੋਲਤ ਚੋਰੀ ਕਰ ਉਹ ਉਨ੍ਹਾਂ ਦੇ ਮੂੰਹ ਵਿੱਚ ਪਾਉਣ ਨਹੀਂ ਲਿਆਉਂਦਾ ਹੈ।

Bhai Manmohan Singh (Shabad OS, CC BY-SA)

English

Stealing the wealth of his own country and other lands, he brings it home and feeds them.

Dr. Sant Singh Khalsa (Shabad OS, CC BY-SA)