Ang 1261
ਹਰਿ ਜਨ ਕਰਣੀ ਊਤਮ ਹੈ; ਹਰਿ ਕੀਰਤਿ ਜਗਿ ਬਿਸਥਾਰਿ ॥੩॥
har jan karanee aootam hai; har keerat jag bisathaar |3|
Punjabi
ਏਸੇ ਤਰ੍ਹਾਂ ਹੀ ਸਰੇਸ਼ਟ ਹੈ ਸੁਆਮੀ ਦੇ ਸੰਤ ਦੀ ਜੀਵਨ ਰਹੁ-ਰੀਤੀ। ਸੁਆਮੀ ਦੀ ਮਹਿਮਾ ਉਹ ਸੰਸਾਰ ਅੰਦਰ ਖਿਲਾਰਦਾ ਹੈ।
English
The lifestyle of the Lord's humble servant is exalted and sublime. He spreads the Kirtan of the Lord's Praises throughout the world. ||3||
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ; ਹਰਿ ਹਰਿ ਹਰਿ ਉਰ ਧਾਰਿ ॥
kripaa kripaa kar tthaakur mere; har har har ur dhaar |
Punjabi
ਹੇ ਮੇਰੇ ਸਾਹਿਬ! ਤੂੰ ਮੇਰੇ ਉਤੇ ਮਿਹਰ, ਮਿਹਰ ਧਾਰ, ਤਾਂ ਜੋ ਤੈਨੂੰ, ਤੈਨੂੰ ਤੈਨੂੰ ਆਪਣੇ ਹਿਰਦੇ ਅੰਦਰ ਟਿਕਾ ਲਵਾ।
English
O my Lord and Master, please be merciful, merciful to me, that I may enshrine the Lord, Har, Har, Har, within my heart.
ਨਾਨਕ ਸਤਿਗੁਰੁ ਪੂਰਾ ਪਾਇਆ; ਮਨਿ ਜਪਿਆ ਨਾਮੁ ਮੁਰਾਰਿ ॥੪॥੯॥
naanak satigur pooraa paaeaa; man japiaa naam muraar |4|9|
Punjabi
ਨਾਨਕ ਪੂਰਨ ਸੱਚੇ ਗੁਰਾਂ ਨੂੰ ਪ੍ਰਾਪਤ ਹੋ ਗਿਆ ਹੈ ਅਤੇ ਆਪਣੇ ਚਿੱਤ ਅੰਦਰ ਉਹ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ।
English
Nanak has found the Perfect True Guru; in his mind, he chants the Name of the Lord. ||4||9||
ਮਲਾਰ ਮਹਲਾ ੩ ਘਰੁ ੨ ॥
malaar mahalaa 3 ghar 2 |
Punjabi
ਮਲਾਰ ਤੀਜੀ ਪਾਤਿਸ਼ਾਹੀ।
English
Malaar, Third Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਇਹੁ ਮਨੁ ਗਿਰਹੀ; ਕਿ. ਇਹੁ ਮਨੁ ਉਦਾਸੀ ॥
eihu man girahee; ki. ihu man udaasee |
Punjabi
ਕੀ ਇਹ ਮਨੂਆ ਘਰੱਬਾਰੀ ਹੈ, ਜਾਂ ਇਹ ਮਨੂਆ ਜਗਤ-ਤਿਆਗੀ ਹੈ?
English
Is this mind a householder, or is this mind a detached renunciate?
ਕਿ. ਇਹੁ ਮਨੁ ਅਵਰਨੁ; ਸਦਾ ਅਵਿਨਾਸੀ ॥
ki. ihu man avaran; sadaa avinaasee |
Punjabi
ਕੀ ਇਹ ਮਨੂਆ ਜਾਤੀ-ਰਹਿਤ ਅਤੇ ਹਮੇਸ਼ਾਂ ਲਈ ਅਮਰ ਹੈ?
English
Is this mind beyond social class, eternal and unchanging?
ਕਿ. ਇਹੁ ਮਨੁ ਚੰਚਲੁ; ਕਿ. ਇਹੁ ਮਨੁ ਬੈਰਾਗੀ ॥
ki. ihu man chanchal; ki. ihu man bairaagee |
Punjabi
ਕੀ ਇਹ ਮਨੂਆ ਚੁਲਬੁਲਾ ਹੈ, ਜਾਂ ਇਹ ਮਨੂਆ ਉਰਾਮ।
English
Is this mind fickle, or is this mind detached?
ਇਸੁ ਮਨ ਕਉ; ਮਮਤਾ ਕਿਥਹੁ ਲਾਗੀ ॥੧॥
eis man kau; mamataa kithahu laagee |1|
Punjabi
ਇਸ ਮਨੂਏ ਨੂੰ ਮੈਂ-ਮੇਰੀ ਕਿੱਥੋ ਚਿਮੜ ਗਈ ਹੈ?
English
How has this mind been gripped by possessiveness? ||1||
ਪੰਡਿਤ; ਇਸੁ ਮਨ ਕਾ ਕਰਹੁ ਬੀਚਾਰੁ ॥
panddit; is man kaa karahu beechaar |
Punjabi
ਹੇ ਪੰਡਿਤ! ਤੂੰ ਇਸ ਮਨੂਏ ਦੀ ਸੋਚ-ਵਿਚਾਰ ਕਰ।
English
O Pandit, O religious scholar, reflect on this in your mind.
ਅਵਰੁ ਕਿ ਬਹੁਤਾ ਪੜਹਿ; ਉਠਾਵਹਿ ਭਾਰੁ ॥੧॥ ਰਹਾਉ ॥
avar ki bahutaa parreh; utthaaveh bhaar |1| rahaau |
Punjabi
ਤੂੰ ਹੋਰ ਘਣੇਰਾ ਕਿਉਂ ਪੜ੍ਹਦਾ ਹੈ ਅਤੇ ਬੇਫਾਇਦਾ ਬੋਝ ਚੁਕਦਾ ਹੈ? ਠਹਿਰਾਉ।
English
Why do you read so many other things, and carry such a heavy load? ||1||Pause||
ਮਾਇਆ ਮਮਤਾ; ਕਰਤੈ ਲਾਈ ॥
maaeaa mamataa; karatai laaee |
Punjabi
ਸਿਰਜਣਹਾਰ ਸੁਆਮੀ ਨੇ ਮੋਹਣੀ ਅਤੇ ਮੋਹ ਇਸ ਮਨੂਏ ਨੂੰ ਚਮੇੜਿਆ ਹੈ।
English
The Creator has attached it to Maya and possessiveness.
ਏਹੁ ਹੁਕਮੁ ਕਰਿ; ਸ੍ਰਿਸਟਿ ਉਪਾਈ ॥
ehu hukam kar; srisatt upaaee |
Punjabi
ਇਹ ਕਾਨੂੰਨ ਬਣਾ, ਉਸ ਨੇ ਸੰਸਾਰ ਰਚਿਆ ਹੈ।
English
Enforcing His Order, He created the world.
ਗੁਰ ਪਰਸਾਦੀ; ਬੂਝਹੁ ਭਾਈ ॥
gur parasaadee; boojhahu bhaaee |
Punjabi
ਗੁਰਾਂ ਦੀ ਦਇਆ ਦੁਆਰਾ, ਤੂੰ ਇਸ ਨੂੰ ਸਮਝ, ਹੇ ਵੀਰ!
English
By Guru's Grace, understand this, O Siblings of Destiny.
ਸਦਾ ਰਹਹੁ; ਹਰਿ ਕੀ ਸਰਣਾਈ ॥੨॥
sadaa rahahu; har kee saranaaee |2|
Punjabi
ਤੂੰ ਸਦੀਵ ਹੀ ਪ੍ਰਭੂ ਦੀ ਪਨਾਹ ਹੇਠਾ ਰਹੁ।
English
Remain forever in the Sanctuary of the Lord. ||2||
ਸੋ ਪੰਡਿਤੁ; ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥
so panddit; jo tihaan gunaa kee pandd utaarai |
Punjabi
ਕੇਵਲ ਉਹ ਹੀ ਪੰਡਤ ਹੈ, ਜੋ ਤਿੰਨਾਂ ਲੱਛਣਾ ਦੇ ਬੋਝ ਨੂੰ ਲਾਹ ਸੁੱਟਦਾ ਹੈ।
English
He alone is a Pandit, who sheds the load of the three qualities.
ਅਨਦਿਨੁ; ਏਕੋ ਨਾਮੁ ਵਖਾਣੈ ॥
anadin; eko naam vakhaanai |
Punjabi
ਰੈਣ ਅਤੇ ਦਿਨ ਉਹ ਇਕ ਨਾਮ ਦਾ ਹੀ ਜਾਪ ਕਰਦਾ ਹੈ।
English
Night and day, he chants the Name of the One Lord.
ਸਤਿਗੁਰ ਕੀ; ਓਹੁ ਦੀਖਿਆ ਲੇਇ ॥
satigur kee; ohu deekhiaa lee |
Punjabi
ਉਹ ਸੱਚੇ ਗੁਰਾਂ ਦੀ ਸਿੱਖਿਆ ਲੈਂਦਾ ਹੈ,
English
He accepts the Teachings of the True Guru.
ਸਤਿਗੁਰ ਆਗੈ; ਸੀਸੁ ਧਰੇਇ ॥
satigur aagai; sees dharee |
Punjabi
ਅਤੇ ਸੱਚੇ ਗੁਰਾਂ ਮੂਹਰੇ ਆਪਣਾ ਸਿਰ ਭੇਟਾ ਰਖਦਾ ਹੈ।
English
He offers his head to the True Guru.
ਸਦਾ ਅਲਗੁ; ਰਹੈ ਨਿਰਬਾਣੁ ॥
sadaa alag; rahai nirabaan |
Punjabi
ਉਹ ਹਮੇਸ਼ਾਂ ਨਿਆਰਾ ਅਤੇ ਉਪਰਾਮ ਰਹਿੰਦਾ ਹੈ।
English
He remains forever unattached in the state of Nirvaanaa.
ਸੋ ਪੰਡਿਤੁ; ਦਰਗਹ ਪਰਵਾਣੁ ॥੩॥
so panddit; daragah paravaan |3|
Punjabi
ਐਹੋ ਜੇਹਾ ਪੰਡਤ ਪ੍ਰਭੂ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
English
Such a Pandit is accepted in the Court of the Lord. ||3||
ਸਭਨਾਂ ਮਹਿ; ਏਕੋ ਏਕੁ ਵਖਾਣੈ ॥
sabhanaan meh; eko ek vakhaanai |
Punjabi
ਉਹ ਪਰਚਾਰ ਕਰਦਾ ਹੈ ਕਿ ਕੇਵਲ ਇਕ ਹੀ ਸਾਰਿਆ ਦੇ ਅੰਦਰ ਹੈ।
English
He preaches that the One Lord is within all beings.
ਜਾਂ ਏਕੋ ਵੇਖੈ; ਤਾਂ ਏਕੋ ਜਾਣੈ ॥
jaan eko vekhai; taan eko jaanai |
Punjabi
ਜਦ ਉਹ ਇਕ ਸੁਆਮੀ ਨੂੰ ਸਾਰਿਆਂ ਅੰਦਰ ਦੇਖਦਾ ਹੈ, ਤਦ ਉਹ ਕੇਵਲ ਉਸ ਦਾ ਹੀ ਉਥੇ ਹੋਣਾ ਅਨੁਭਵ ਕਰਦਾ ਹੈ।
English
As he sees the One Lord, he knows the One Lord.
ਜਾ ਕਉ ਬਖਸੇ; ਮੇਲੇ ਸੋਇ ॥
jaa kau bakhase; mele soe |
Punjabi
ਜਿਸ ਨੂੰ ਮਾਲਕ ਮੁਆਫੀ ਦੇ ਦਿੰਦਾ ਹੈ ਉਸ ਨੂੰ ਪ੍ਰਭੂ ਨਾਲ ਮਿਲਾ ਲੈਂਦਾ ਹੈ,
English
That person, whom the Lord forgives, is united with Him.
ਐਥੈ ਓਥੈ; ਸਦਾ ਸੁਖੁ ਹੋਇ ॥੪॥
aithai othai; sadaa sukh hoe |4|
Punjabi
ਅਤੇ ਅੇਸਾ ਵਿਅਕਤੀ ਏਥੇ ਅਤੇ ਉਥੇ ਹਮੇਸ਼ਾਂ ਹੀ ਆਰਾਮ ਪਾਉਂਦਾ ਹੈ।
English
He finds eternal peace, here and hereafter. ||4||
ਕਹਤ ਨਾਨਕੁ; ਕਵਨ ਬਿਧਿ ਕਰੇ ਕਿਆ ਕੋਇ ॥
kehat naanak; kavan bidh kare kiaa koe |
Punjabi
ਗੁਰੂ ਜੀ ਫੁਰਮਾਉਂਦੇ ਹਨ, ਕੋਈ ਜਣਾ ਕੀ ਕਰ ਸਕਦਾ ਹੈ ਅਤੇ ਕਿਸ ਤਰੀਕੇ ਨਾਲ?
English
Says Nanak, what can anyone do?
ਸੋਈ ਮੁਕਤਿ; ਜਾ ਕਉ ਕਿਰਪਾ ਹੋਇ ॥
soee mukat; jaa kau kirapaa hoe |
Punjabi
ਕੇਵਲ ਉਸ ਦੀ ਹੀ ਕਲਿਆਣ ਹੁੰਦੀ ਹੈ, ਜਿਸ ਉਤੇ ਹਰੀ ਦੀ ਮਿਹਰ ਹੈ।
English
He alone is liberated, whom the Lord blesses with His Grace.
ਅਨਦਿਨੁ; ਹਰਿ ਗੁਣ ਗਾਵੈ ਸੋਇ ॥
anadin; har gun gaavai soe |
Punjabi
ਰੈਣ ਅਤੇ ਦਿਨ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
English
Night and day, he sings the Glorious Praises of the Lord.
ਸਾਸਤ੍ਰ ਬੇਦ ਕੀ; ਫਿਰਿ ਕੂਕ. ਨ ਹੋਇ ॥੫॥੧॥੧੦॥
saasatr bed kee; fir kook. na hoe |5|1|10|
Punjabi
ਤਾਂ ਉਹ ਮੁੜ ਕੇ, ਵੇਦਾ ਅਤੇ ਸ਼ਾਸਤਰਾਂ ਦੇ ਹੋਕਿਆਂ ਨੂੰ ਨਹੀਂ ਸੁਣਦਾ।
English
Then, he no longer bothers with the proclamations of the Shaastras or the Vedas. ||5||1||10||
ਮਲਾਰ ਮਹਲਾ ੩ ॥
malaar mahalaa 3 |
Punjabi
ਮਲਾਰ ਤੀਜੀ ਪਾਤਿਸ਼ਾਹੀ।
English
Malaar, Third Mehl:
ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥
bhram bhram jon manamukh bharamaaee |
Punjabi
ਸੰਦੇਹ ਅਤੇ ਵਹਿਮ ਦਾ ਬਹਿਕਾਇਆ ਹੋਇਆ ਮਨਮਤੀਆ ਜੂਨੀਆਂ ਅੰਦਰ ਭਟਕਦਾ ਹੈ।
English
The self-willed manmukhs wander lost in reincarnation, confused and deluded by doubt.
ਜਮਕਾਲੁ ਮਾਰੇ; ਨਿਤ ਪਤਿ ਗਵਾਈ ॥
jamakaal maare; nit pat gavaaee |
Punjabi
ਮੌਤ ਦਾ ਦੂਤ ਸਦਾ ਉਸ ਨੂੰ ਕੁਟਦਾ ਅਤੇ ਬੇਇਜ਼ਤ ਕਰਦਾ ਹੈ।
English
The Messenger of Death constantly beats them and disgraces them.
ਸਤਿਗੁਰ ਸੇਵਾ; ਜਮ ਕੀ ਕਾਣਿ ਚੁਕਾਈ ॥
satigur sevaa; jam kee kaan chukaaee |
Punjabi
ਸੱਚੇ ਗੁਰਾਂ ਦੀ ਘਾਲ ਕਾਮਉਣ ਦੁਆਰਾ, ਜੀਵ ਯਮ ਦੇ ਡਰ ਤੋਂ ਖਲਾਸੀ ਪਾ ਜਾਂਦਾ ਹੈ।
English
Serving the True Guru, the mortal's subservience to Death is ended.
ਹਰਿ ਪ੍ਰਭੁ ਮਿਲਿਆ; ਮਹਲੁ ਘਰੁ ਪਾਈ ॥੧॥
har prabh miliaa; mehal ghar paaee |1|
Punjabi
ਇਸ ਤਰ੍ਹਾਂ ਉਹ ਆਪਣੇ ਵਾਹਿਗੁਰੂ ਸੁਆਮੀ ਨਾਲ ਮਿਲ ਪੈਦਾ ਹੈ ਅਤੇ ਸੱਚੇ ਧਾਮ ਅਤੇ ਮੰਦਰ ਨੂੰ ਪਾ ਲੈਂਦਾ ਹੈ।
English
He meets the Lord God, and enters the Mansion of His Presence. ||1||
ਪ੍ਰਾਣੀ; ਗੁਰਮੁਖਿ ਨਾਮੁ ਧਿਆਇ ॥
praanee; guramukh naam dhiaae |
Punjabi
ਹੇ ਫਾਨੀ ਬੰਦੇ! ਗੁਰਾਂ ਦੀ ਦਇਆ ਦੁਆਰਾ, ਤੂੰ ਆਪਣੀ ਸੁਆਮੀ ਦੇ ਨਾਮ ਦਾ ਸਿਮਰਨ ਕਰ।
English
O mortal, as Gurmukh, meditate on the Naam, the Name of the Lord.
ਜਨਮੁ ਪਦਾਰਥੁ ਦੁਬਿਧਾ ਖੋਇਆ; ਕਉਡੀ ਬਦਲੈ ਜਾਇ ॥੧॥ ਰਹਾਉ ॥
janam padaarath dubidhaa khoeaa; kauddee badalai jaae |1| rahaau |
Punjabi
ਆਪਣਾ ਅਮੋਲਕ ਜੀਵਨ ਤੂੰ ਦਵੈਤ-ਭਾਵ ਅੰਦਰ ਬਰਬਾਦ ਕਰ ਰਿਹਾ ਹੈ ਅਤੇ ਇਹ ਕੋਡੀ ਤੋਂ ਵਟਾਦਰੇ ਵਿੱਚ ਹੱਥੋ ਜਾ ਰਿਹਾ ਹੈ। ਠਹਿਰਾਉ।
English
In duality, you are ruining and wasting this priceless human life. You trade it away in exchange for a shell. ||1||Pause||
ਕਰਿ ਕਿਰਪਾ; ਗੁਰਮੁਖਿ ਲਗੈ ਪਿਆਰੁ ॥
kar kirapaa; guramukh lagai piaar |
Punjabi
ਜਦ ਸਾਈਂ ਮਿਹਰ ਧਾਰਦਾ ਹੈ ਤਾਂ ਪ੍ਰਾਣੀ ਉਸ ਨਾਲ ਗੁਰਾਂ ਦੀ ਦਇਆ ਦੁਆਰਾ ਪ੍ਰੇਮ ਕਰਦਾ ਹੈ,
English
The Gurmukh falls in love with the Lord, by His Grace.
ਅੰਤਰਿ ਭਗਤਿ; ਹਰਿ ਹਰਿ ਉਰਿ ਧਾਰੁ ॥
antar bhagat; har har ur dhaar |
Punjabi
ਅਤੇ ਉਸ ਦੇ ਅੰਦਰ ਸ਼ਰਧਾ-ਅਨੁਰਾਗ ਟਿਕ ਜਾਂਦਾ ਹੈ ਤੇ ਉਹ ਆਪਣੇ ਸਾਈਂ ਹਰੀ ਨੂੰ ਆਪਣੇ ਮਨ ਨਾਲ ਲਾਈ ਰਖਦਾ ਹੈ।
English
He enshrines loving devotion to the Lord, Har, Har, deep within his heart.
ਭਵਜਲੁ; ਸਬਦਿ ਲੰਘਾਵਣਹਾਰੁ ॥
bhavajal; sabad langhaavanahaar |
Punjabi
ਪ੍ਰਭੂ ਦਾ ਨਾਮ ਇਨਸਾਨ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
English
The Word of the Shabad carries him across the terrifying world-ocean.
ਦਰਿ ਸਾਚੈ; ਦਿਸੈ ਸਚਿਆਰੁ ॥੨॥
dar saachai; disai sachiaar |2|
Punjabi
ਐਹੋ ਜੇਹਾ ਪੁਰਸ਼ ਸੱਚੇ ਦਰਬਾਰ ਅੰਦਰ ਸੱਚਾ ਦਿੱਸਦਾ ਹੈ।
English
He appears true in the True Court of the Lord. ||2||
ਬਹੁ ਕਰਮ ਕਰੇ; ਸਤਿਗੁਰੁ. ਨਹੀ ਪਾਇਆ ॥
bahu karam kare; satigur. nahee paaeaa |
Punjabi
ਕ੍ਰੋੜਾਂ ਹੀ ਕਰਮਕਾਂਡ ਕਰਨ ਦੁਆਰਾ, ਪ੍ਰਾਣੀ ਸਚੇ ਗੁਰਾਂ ਨੂੰ ਪਰਾਪਤ ਨਹੀਂ ਹੁੰਦਾ।
English
Performing all sorts of rituals, they do not find the True Guru.
ਬਿਨੁ ਗੁਰ; ਭਰਮਿ ਭੂਲੇ ਬਹੁ ਮਾਇਆ ॥
bin gur; bharam bhoole bahu maaeaa |
Punjabi
ਸੱਚੇ ਗੁਰਾਂ ਦੇ ਬਗੈਰ, ਬਹੁਤ ਸਾਰੇ ਸੰਦੇਹ ਅਤੇ ਮੋਹਣੀ ਅੰਦਰ ਭੁੱਲੇ ਫਿਰਦੇ ਹਨ।
English
Without the Guru, so many wander lost and confused in Maya.
ਹਉਮੈ ਮਮਤਾ; ਬਹੁ ਮੋਹੁ ਵਧਾਇਆ ॥
haumai mamataa; bahu mohu vadhaaeaa |
Punjabi
ਉਨ੍ਹਾਂ ਦੀ ਹੰਗਤਾ ਮੈ-ਮੇਰੀ ਅਤੇ ਸੰਸਾਰੀ ਲਗਨ ਖਰੀਆਂ ਵਧੇਰੀਆਂ ਹੋ ਗਈਆਂ ਹਨ।
English
Egotism, possessiveness and attachment rise up and increase within them.
ਦੂਜੈ ਭਾਇ; ਮਨਮੁਖਿ ਦੁਖੁ ਪਾਇਆ ॥੩॥
doojai bhaae; manamukh dukh paaeaa |3|
Punjabi
ਹੋਰਸ ਦੇ ਪਿਆਰ ਰਾਹੀਂ, ਆਪ-ਹੁਦਰਾ ਪੁਰਸ਼ ਤਕਲੀਫ ਉਠਾਉਂਦਾ ਹੈ।
English
In the love of dualty, the self-willed manmukhs suffer in pain. ||3||
ਆਪੇ ਕਰਤਾ; ਅਗਮ ਅਥਾਹਾ ॥
aape karataa; agam athaahaa |
Punjabi
ਸਿਰਜਣਹਾਰ ਸੁਆਮੀ, ਖੁਦ ਪਹੁੰਚ ਤੋਂ ਪਰੇ ਅਤੇ ਅਨੰਤ ਹੈ।
English
The Creator Himself is Inaccessible and Infinite.
ਗੁਰਸਬਦੀ ਜਪੀਐ; ਸਚੁ ਲਾਹਾ ॥
gurasabadee japeeai; sach laahaa |
Punjabi
ਸਦੀਵ ਹਾਜ਼ਰ-ਨਾਜ਼ਰ ਹੈ ਮੇਰਾ ਮੁਛੰਦਗੀ-ਰਹਿਤ ਪ੍ਰਭੂ!
English
Chant the Word of the Guru's Shabad, and earn the true profit.
ਹਾਜਰੁ ਹਜੂਰਿ; ਹਰਿ ਵੇਪਰਵਾਹਾ ॥
haajar hajoor; har veparavaahaa |
Punjabi
ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦਾ ਸਿਮਰਨ ਕਰਨ ਦੁਆਰਾ, ਸੱਚਾ ਮੁਨਾਫਾ ਪਰਾਪਤ ਹੁੰਦਾ ਹੈ।
English
The Lord is Independent, Ever-present, here and now.