Ang 1262
ਨਾਨਕ; ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥
naanak; guramukh naam samaahaa |4|2|11|
Punjabi
ਨਾਨਕ ਗੁਰਾਂ ਦੀ ਦਇਆ ਦੁਆਰਾ, ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
English
O Nanak, the Gurmukh merges in the Naam. ||4||2||11||
ਮਲਾਰ ਮਹਲਾ ੩ ॥
malaar mahalaa 3 |
Punjabi
ਮਲਾਰ ਤੀਜੀ ਪਾਤਿਸ਼ਾਹੀ।
English
Malaar, Third Mehl:
ਜੀਵਤ ਮੁਕਤ; ਗੁਰਮਤੀ ਲਾਗੇ ॥
jeevat mukat; guramatee laage |
Punjabi
ਜੋ ਗੁਰਾਂ ਦੀ ਦਾਨਾਈ ਨਾਲ ਜੁਡੇ ਹਨ, ਉਨ੍ਹਾਂ ਦੀ ਜੀਉਂਦੇ ਜੀ ਹੀ ਕਲਿਆਣ ਹੋ ਜਾਂਦੀ ਹੈ।
English
Those who are attached to the Guru's Teachings, are Jivan-mukta, liberated while yet alive.
ਹਰਿ ਕੀ ਭਗਤਿ; ਅਨਦਿਨੁ ਸਦ ਜਾਗੇ ॥
har kee bhagat; anadin sad jaage |
Punjabi
ਸੁਆਮੀ ਦੇ ਸਿਮਰਨ ਅੰਦਰ, ਉਹ ਰੈਣ ਅਤੇ ਦਿਨ ਸਦੀਵ ਹੀ ਜਾਗਦੇ ਰਹਿੰਦੇ ਹਨ।
English
They remain forever awake and aware night and day, in devotional worship of the Lord.
ਸਤਿਗੁਰੁ ਸੇਵਹਿ; ਆਪੁ ਗਵਾਇ ॥
satigur seveh; aap gavaae |
Punjabi
ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਉਹ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ।
English
They serve the True Guru, and eradicate their self-conceit.
ਹਉ ਤਿਨ ਜਨ ਕੇ; ਸਦ ਲਾਗਉ ਪਾਇ ॥੧॥
hau tin jan ke; sad laagau paae |1|
Punjabi
ਮੈਂ ਹਮੇਸ਼ਾਂ ਹੀ ਐਸੇ ਪੁਰਸ਼ਾਂ ਦੇ ਪੈਰੀ ਪੈਦਾ ਹਾਂ।
English
I fall at the feet of such humble beings. ||1||
ਹਉ ਜੀਵਾਂ; ਸਦਾ ਹਰਿ ਕੇ ਗੁਣ ਗਾਈ ॥
hau jeevaan; sadaa har ke gun gaaee |
Punjabi
ਮੈਂ ਸਦੀਵ ਹੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ ਕੇ ਜੀਉਂਦਾ ਹਾਂ।
English
Constantly singing the Glorious Praises of the Lord, I live.
ਗੁਰ ਕਾ ਸਬਦੁ ਮਹਾ ਰਸੁ ਮੀਠਾ; ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥
gur kaa sabad mahaa ras meetthaa; har kai naam mukat gat paaee |1| rahaau |
Punjabi
ਗੁਰਾਂ ਦੀ ਬਾਣੀ ਪਰਮ ਮਿੱਠੜਾ ਅੰਮ੍ਰਿਤ ਹੈ। ਵਾਹਿਗੁਰੂ ਦੇ ਨਾਮ ਰਾਹੀਂ, ਮੈਨੂੰ ਮੋਖਸ਼ ਦੀ ਅਵਸਥਾ ਪਰਾਪਤ ਹੋ ਗਈ ਹੈ।
English
The Word of the Guru's Shabad is such totally sweet elixir. Through the Name of the Lord, I have attained the state of liberation. ||1||Pause||
ਮਾਇਆ ਮੋਹੁ ਅਗਿਆਨੁ ਗੁਬਾਰੁ ॥
maaeaa mohu agiaan gubaar |
Punjabi
ਧਨ-ਦੌਲਤ ਦਾ ਪਿਆਰ ਇਨਸਾਨ ਨੂੰ ਬੇਸਮਝੀ ਦੇ ਅਨ੍ਹੇਰੇ ਵਿੱਚ ਲਪੇਟ ਲੈਂਦਾ ਹੈ।
English
Attachment to Maya leads to the darkness of ignorance.
ਮਨਮੁਖ ਮੋਹੇ; ਮੁਗਧ ਗਵਾਰ ॥
manamukh mohe; mugadh gavaar |
Punjabi
ਮੂਰਖ ਅਤੇ ਬੇਸਮਝ ਮਨਮਤੀਏ, ਇਸ ਲੇ ਲੁਪਾਇਮਾਨ ਕਰ ਲਏ ਹਨ।
English
The self-willed manukhs are attached, foolish and ignorant.
ਅਨਦਿਨੁ; ਧੰਧਾ ਕਰਤ ਵਿਹਾਇ ॥
anadin; dhandhaa karat vihaae |
Punjabi
ਉਨ੍ਹਾਂ ਦੀ ਰੈਣ ਤੇ ਦਿਨ ਸੰਸਾਰੀ ਕੰਮ ਕਰਦਿਆਂ ਬੀਤ ਜਾਂਦੇ ਹਨ।
English
Night and day, their lives pass away in worldly entanglements.
ਮਰਿ ਮਰਿ ਜੰਮਹਿ; ਮਿਲੈ ਸਜਾਇ ॥੨॥
mar mar jameh; milai sajaae |2|
Punjabi
ਉਹ ਮਰ ਜਾਂਦੇ ਹਨ ਅਤੇ ਮਰ ਕੇ ਮੁੜ ਜੰਮ ਪੈਦੇ ਹਨ ਅਤੇ ਉਸ ਨੂੰ ਸਜਾ ਮਿਲਦੀ ਹੈ।
English
They die and die again and again, only to be reborn and receive their punishment. ||2||
ਗੁਰਮੁਖਿ; ਰਾਮ ਨਾਮਿ ਲਿਵ ਲਾਈ ॥
guramukh; raam naam liv laaee |
Punjabi
ਗੁਰੂ ਅਠੁਸਾਰੀ ਪ੍ਰਭੂ ਦੇ ਨਾਮ ਨਾਲ ਪਿਰਹੜੀ ਪਾਉਂਦਾ ਹੈ।
English
The Gurmukh is lovingly attuned to the Name of the Lord.
ਕੂੜੈ ਲਾਲਚਿ; ਨਾ ਲਪਟਾਈ ॥
koorrai laalach; naa lapattaaee |
Punjabi
ਉਹ ਝੂਠੇ ਲੋਭ ਨਾਲ ਨਹੀਂ ਚਿਮੜਦਾ।
English
He does not cling to false greed.
ਜੋ ਕਿਛੁ ਹੋਵੈ; ਸਹਜਿ ਸੁਭਾਇ ॥
jo kichh hovai; sehaj subhaae |
Punjabi
ਜਿਹੜਾ ਕੁਝ ਉਹ ਕਰਦਾ ਹੈ, ਸੁਤੇ-ਸਿੱਧ ਹੀ ਕਰਦਾ ਹੈ।
English
Whatever he does, he does with intuitive poise.
ਹਰਿ ਰਸੁ ਪੀਵੈ; ਰਸਨ ਰਸਾਇ ॥੩॥
har ras peevai; rasan rasaae |3|
Punjabi
ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਖੁਸ਼ੀ ਸਹਿਤ ਆਪਣੀ ਜੀਭਾ ਨਾਲ ਪਾਨ ਕਰਦਾ ਹੈ।
English
He drinks in the sublime essence of the Lord; his tongue delights in its flavor. ||3||
ਕੋਟਿ ਮਧੇ; ਕਿਸਹਿ ਬੁਝਾਈ ॥
kott madhe; kiseh bujhaaee |
Punjabi
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ ਹੀ ਸੁਆਮੀ ਸਿਖ-ਮਤ ਦਿੰਦਾ ਹੈ।
English
Among millions, hardly any understand.
ਆਪੇ ਬਖਸੇ; ਦੇ ਵਡਿਆਈ ॥
aape bakhase; de vaddiaaee |
Punjabi
ਉਸ ਨੂੰ ਸੁਆਮੀ ਮਾਫ ਕਰ ਦਿੰਦਾ ਹੈ ਤੇ ਪ੍ਰਭਤਾ ਪਰਦਾਨ ਕਰਦਾ ਹੈ।
English
The Lord Himself forgives, and bestows His glorious greatness.
ਜੋ ਧੁਰਿ ਮਿਲਿਆ; ਸੁ ਵਿਛੁੜਿ. ਨ ਜਾਈ ॥
jo dhur miliaa; su vichhurr. na jaaee |
Punjabi
ਜੋ ਕੋਈ ਭੀ ਆਦੀ-ਪ੍ਰਭੂ ਨਾਲ ਮਿਲ ਜਾਂਦਾ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ।
English
Whoever meets with the Primal Lord God, shall never be separated again.
ਨਾਨਕ; ਹਰਿ ਹਰਿ ਨਾਮਿ ਸਮਾਈ ॥੪॥੩॥੧੨॥
naanak; har har naam samaaee |4|3|12|
Punjabi
ਨਾਨਕ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ।
English
Nanak is absorbed in the Name of the Lord, Har, Har. ||4||3||12||
ਮਲਾਰ ਮਹਲਾ ੩ ॥
malaar mahalaa 3 |
Punjabi
ਮਲਾਰ ਤੀਜੀ ਪਾਤਿਸ਼ਾਹੀ।
English
Malaar, Third Mehl:
ਰਸਨਾ ਨਾਮੁ; ਸਭੁ ਕੋਈ ਕਹੈ ॥
rasanaa naam; sabh koee kahai |
Punjabi
ਹਰ ਕੋਈ ਜੀਭਾ ਨਾਲ ਨਾਮ ਦਾ ਉਚਾਰਨ ਕਰਦਾ ਹੈ।
English
Everyone speaks the Name of the Lord with the tongue.
ਸਤਿਗੁਰੁ ਸੇਵੇ; ਤਾ ਨਾਮੁ ਲਹੈ ॥
satigur seve; taa naam lahai |
Punjabi
ਜੇਕਰ ਜੀਵ ਸੱਚੇ ਗੁਰਾਂ ਦੀ ਘਾਲ ਕਮਾਵੇ, ਕੇਵਲ ਤਦ ਹੀ ਉਸ ਨੂੰ ਨਾਮ ਪ੍ਰਾਪਤ ਹੁੰਦਾ ਹੈ।
English
But only by serving the True Guru does the mortal receive the Name.
ਬੰਧਨ ਤੋੜੇ; ਮੁਕਤਿ ਘਰਿ ਰਹੈ ॥
bandhan torre; mukat ghar rahai |
Punjabi
ਸੰਸਾਰੀ ਜੂੜਾਂ ਨੂੰ ਵੱਢ ਕੇ, ਉਹ ਮੋਖਸ਼ ਦੇ ਧਾਮ ਅੰਦਰ ਵਸਦਾ ਹੈ,
English
His bonds are shattered, and he stays in the house of liberation.
ਗੁਰਸਬਦੀ; ਅਸਥਿਰੁ ਘਰਿ ਬਹੈ ॥੧॥
gurasabadee; asathir ghar bahai |1|
Punjabi
ਅਤੇ ਗੁਰਾਂ ਦੀ ਬਾਣੀ ਦੁਆਰਾ, ਸਦੀਵੀ ਸਥਿਰ ਮੰਦਰ ਅੰਦਰ ਬੈਠਦਾ ਹੈ।
English
Through the Word of the Guru's Shabad, he sits in the eternal, unchanging house. ||1||
ਮੇਰੇ ਮਨ; ਕਾਹੇ ਰੋਸੁ ਕਰੀਜੈ ॥
mere man; kaahe ros kareejai |
Punjabi
ਹੇ ਮੇਰੇ ਮਨੂਏ! ਤੂੰ ਗੁੱਸਾ ਕਿਉਂ ਕਰਦਾ ਹੈ?
English
O my mind, why are you angry?
ਲਾਹਾ ਕਲਜੁਗਿ, ਰਾਮ ਨਾਮੁ ਹੈ ਗੁਰਮਤਿ; ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
laahaa kalajug, raam naam hai guramat; anadin hiradai raveejai |1| rahaau |
Punjabi
ਕਾਲੇ ਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਦਾ ਨਫਾ ਕਮਾ ਤੇ ਗੁਰਾਂ ਦੇ ਉਪਦੇਸ਼ ਤਾਬੇ ਤੂੰ ਰੈਣ ਅਤੇ ਦਿਨ ਆਪਣੇ ਮੁਨ ਅੰਦਰ ਇਸ ਦਾ ਸਿਮਰਨ ਕਰ। ਠਹਿਰਾਉ।
English
In this Dark Age of Kali Yuga, the Lord's Name is the source of profit. Contemplate and appreciate the Guru's Teachings within your heart, night and day. ||1||Pause||
ਬਾਬੀਹਾ; ਖਿਨੁ ਖਿਨੁ ਬਿਲਲਾਇ ॥
baabeehaa; khin khin bilalaae |
Punjabi
ਹਰ ਮੁਹਤ ਚਾਤ੍ਰਿਕ ਵਿਰਲਾਪ ਕਰਦਾ ਹੈ,
English
Each and every instant, the rainbird cries and calls.
ਬਿਨੁ ਪਿਰ ਦੇਖੇ; ਨਂੀਦ. ਨ ਪਾਇ ॥
bin pir dekhe; naneed. na paae |
Punjabi
ਅਤੇ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਉਸ ਨੂੰ ਨੀਂਦਰ ਨਹੀਂ ਪੈਂਦੀ।
English
Without seeing her Beloved, she does not sleep at all.
ਇਹੁ ਵੇਛੋੜਾ ਸਹਿਆ; ਨ ਜਾਇ ॥
eihu vechhorraa sahiaa; na jaae |
Punjabi
ਇਸ ਜੁਦਾਇਗੀ ਨੂੰ ਉਹ ਸਹਾਰ ਨਹੀਂ ਸਕਦਾ।
English
She cannot endure this separation.
ਸਤਿਗੁਰੁ ਮਿਲੈ; ਤਾਂ ਮਿਲੈ ਸੁਭਾਇ ॥੨॥
satigur milai; taan milai subhaae |2|
Punjabi
ਜਦ ਉਹ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਹ ਸੁਤੇ-ਸਿਧ ਹੀ ਆਪਣੇ ਪਿਆਰੇ ਨੂੰ ਮਿਲ ਪੈਦਾ ਹੈ।
English
When she meets the True Guru, then she intuitively meets her Beloved. ||2||
ਨਾਮਹੀਣੁ; ਬਿਨਸੈ ਦੁਖੁ ਪਾਇ ॥
naamaheen; binasai dukh paae |
Punjabi
ਨਾਮ ਤੋਂ ਸੱਖਣਾ ਜੀਵ ਕਸ਼ਟ ਪਾਉਂਦਾ ਅਤੇ ਨਾਸ ਹੋ ਜਾਂਦਾ ਹੈ।
English
Lacking the Naam, the Name of the Lord, the mortal suffers and dies.
ਤ੍ਰਿਸਨਾ ਜਲਿਆ; ਭੂਖ. ਨ ਜਾਇ ॥
trisanaa jaliaa; bhookh. na jaae |
Punjabi
ਉਸ ਨੂੰ ਖਾਹਿਸ਼ ਨੇ ਫੂਕ ਦਿੱਤਾ ਹੈ ਅਤੇ ਉਸ ਦੀ ਭੁੱਖ ਦੂਰ ਨਹੀਂ ਹੁੰਦੀ।
English
He is burnt in the fire of desire, and his hunger does not depart.
ਵਿਣੁ ਭਾਗਾ ਨਾਮੁ; ਨ ਪਾਇਆ ਜਾਇ ॥
vin bhaagaa naam; na paaeaa jaae |
Punjabi
ਚੰਗੀ ਪ੍ਰਾਲਭਧ ਦੇ ਬਗੈਰ, ਨਾਮ ਪਰਾਪਤ ਨਹੀਂ ਹੁੰਦਾ,
English
Without good destiny, he cannot find the Naam.
ਬਹੁ ਬਿਧਿ ਥਾਕਾ ਕਰਮ ਕਮਾਇ ॥੩॥
bahu bidh thaakaa karam kamaae |3|
Punjabi
ਅਤੇ ਉਹ ਘਣੇਰਿਆਂ ਤਰੀਕਿਆਂ ਨਾਲ ਕਰਮ ਕਾਂਡ ਕਰਦਾ ਹੋਇਆ ਥਕ ਜਾਂਦਾ ਹੈ।
English
He performs all sorts of rituals until he is exhausted. ||3||
ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥
trai gun baanee bed beechaar |
Punjabi
ਮਨੁੱਖ ਤਿੰਨਾਂ ਲੱਛਣਾ ਵਾਲੇ ਵੇਦਾ ਦੇ ਕਥਨ ਨੂੰ ਸੋਚਦਾ ਤੇ ਵਿਚਾਰਦਾ ਹੈ,
English
The mortal thinks about the Vedic teachings of the three gunas, the three dispositions.
ਬਿਖਿਆ ਮੈਲੁ; ਬਿਖਿਆ ਵਾਪਾਰੁ ॥
bikhiaa mail; bikhiaa vaapaar |
Punjabi
ਅਤੇ ਉਹ ਪਾਪਾ, ਗੰਦੇ ਪਾਪਾਂ ਦਾ ਵਣਜ ਕਰਦਾ ਹੈ।
English
He deals in corruption, filth and vice.
ਮਰਿ ਜਨਮਹਿ; ਫਿਰਿ ਹੋਹਿ ਖੁਆਰੁ ॥
mar janameh; fir hohi khuaar |
Punjabi
ਉਹ ਮਰ ਜਾਂਦਾ ਹੈ, ਮੁੜ ਜੰਮ ਪੈਦਾ ਹੈ ਅਤੇ ਮੁੜ ਕੇ ਖੱਜਲ-ਖੁਆਰ ਹੁੰਦਾ ਹੈ।
English
He dies, only to be reborn; he is ruined over and over again.
ਗੁਰਮੁਖਿ; ਤੁਰੀਆ ਗੁਣੁ ਉਰਿ ਧਾਰੁ ॥੪॥
guramukh; tureea gun ur dhaar |4|
Punjabi
ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਚੰਗੀ ਅਵਸਥਾ ਦੀਆਂ ਨੇਕੀਆਂ ਆਪਣੇ ਅੰਤਰ ਆਤਮੇ ਟਿਕਾ ਲੈਂਦਾ ਹੈ।
English
The Gurmukh enshrines the glory of the supreme state of celestial peace. ||4||
ਗੁਰੁ ਮਾਨੈ; ਮਾਨੈ ਸਭੁ ਕੋਇ ॥
gur maanai; maanai sabh koe |
Punjabi
ਜੋ ਗੁਰਾਂ ਦੀ ਪੂਜਾ ਕਰਦਾ ਹੈ, ਹਰ ਕੋਈ ਉਸ ਨੂੰ ਪੂਜਦਾ ਹੈ।
English
One who has faith in the Guru - everyone has faith in him.
ਗੁਰ ਬਚਨੀ; ਮਨੁ ਸੀਤਲੁ ਹੋਇ ॥
gur bachanee; man seetal hoe |
Punjabi
ਗੁਰਾਂ ਦੀ ਬਾਣੀ ਰਾਹੀਂ, ਮਨੁੱਸ਼ ਦਾ ਮਨੂਆ ਠੰਡਾ-ਠਾਰ ਹੋ ਜਾਂਦਾ ਹੈ।
English
Through the Guru's Word, the mind is cooled and soothed.
ਚਹੁ ਜੁਗਿ ਸੋਭਾ; ਨਿਰਮਲ ਜਨੁ ਸੋਇ ॥
chahu jug sobhaa; niramal jan soe |
Punjabi
ਉਸ ਪਵਿੱਤ੍ਰ ਪੁਰਸ਼ ਦੀ ਪ੍ਰਭਤਾ ਚਾਰੇ ਹੀ ਯੂਗਾਂ ਅੰਦਰ ਫੈਲ ਜਾਂਦੀ ਹੈ।
English
Throughout the four ages, that humble being is known to be pure.
ਨਾਨਕ; ਗੁਰਮੁਖਿ ਵਿਰਲਾ ਕੋਇ ॥੫॥੪॥੧੩॥੯॥੧੩॥੨੨॥
naanak; guramukh viralaa koe |5|4|13|9|13|22|
Punjabi
ਨਾਨਕ ਕੋਈ ਟਾਂਵਾਂ ਟੱਲਾ ਹੀ ਹੈ ਐਹੋ ਜਿਹਾ ਗੁਰਾਂ ਦਾ ਧਰਮੀ ਸਿੱਖ।
English
O Nanak, that Gurmukh is so rare. ||5||4||13||9||13||22||
ਰਾਗੁ ਮਲਾਰ ਮਹਲਾ ੪ ਘਰੁ ੧ ਚਉਪਦੇ ॥
raag malaar mahalaa 4 ghar 1 chaupade |
Punjabi
ਰਾਗ ਮਲਾਰ ਚੌਥੀ ਪਾਤਿਸ਼ਾਹੀ। ਚੌਪਦੇ।
English
Raag Malaar, Fourth Mehl, First House, Chau-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਅਨਦਿਨੁ ਹਰਿ ਹਰਿ ਧਿਆਇਓ ਹਿਰਦੈ; ਮਤਿ ਗੁਰਮਤਿ ਦੂਖ ਵਿਸਾਰੀ ॥
anadin har har dhiaaeo hiradai; mat guramat dookh visaaree |
Punjabi
ਰੈਣ ਅਤੇ ਦਿਨ ਮੈਂ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰਦਾ ਹਾਂ। ਉਪਦੇਸ਼, ਗੁਰਾਂ ਦਾ ਉਪਦੇਸ਼ ਆਪਣੇ ਮਨ ਅੰਦਰ ਧਾਰਨ ਕਰਨ ਦੁਆਰਾ, ਮੈਂ ਸਾਰਿਆਂ ਦੁੱਖਾਂ ਤੋਂ ਖਲਾਸੀ ਪਾ ਗਿਆ ਹਾਂ।
English
Night and day, I meditate on the Lord, Har, Har, within my heart; through the Guru's Teachings, my pain is forgotten.
ਸਭ ਆਸਾ ਮਨਸਾ ਬੰਧਨ ਤੂਟੇ; ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
sabh aasaa manasaa bandhan tootte; har har prabh kirapaa dhaaree |1|
Punjabi
ਜਦ ਮੇਰਾ ਵਾਹਿਗੁਰੂ ਸੁਆਮੀ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਤਾਂ ਮੇਰੀ ਉਮੈਦ ਅਤੇ ਖਾਹਿਸ਼ ਦੀਆਂ ਸਾਰੀਆਂ ਬੇੜੀਆਂ ਕਟੀਆਂ ਗਈਆਂ।
English
The chains of all my hopes and desires have been snapped; my Lord God has showered me with His Mercy. ||1||
ਨੈਨੀ; ਹਰਿ ਹਰਿ ਲਾਗੀ ਤਾਰੀ ॥
nainee; har har laagee taaree |
Punjabi
ਮੇਰੀਆਂ ਅੱਖਾਂ ਨੇ ਆਪਣੇ ਸੁਆਮੀ ਮਾਲਕ ਉਤੇ ਇਕ-ਟਕ ਤਾੜੀ ਲਾਈ ਹੋਈ ਹੈ।
English
My eyes gaze eternally on the Lord, Har, Har.
ਸਤਿਗੁਰੁ ਦੇਖਿ. ਮੇਰਾ ਮਨੁ ਬਿਗਸਿਓ; ਜਨੁ ਹਰਿ ਭੇਟਿਓ ਬਨਵਾਰੀ ॥੧॥ ਰਹਾਉ ॥
satigur dekh. meraa man bigasio; jan har bhettio banavaaree |1| rahaau |
Punjabi
ਸੰਚੇ ਗੁਰਾਂ ਨੂੰ ਵੇਖ ਮੇਰੀ ਜਿੰਦੜੀ ਪ੍ਰਫੁਲਤ ਹੋ ਗਈ ਹੈ ਅਤੇ ਮੈਂ ਗੋਲਾ, ਆਪਣੇ ਸੁਆਮੀ ਸਿਰਜਣਹਾਰ ਨੂੰ ਮਿਲ ਪਿਆ ਹਾਂ। ਠਹਿਰਾਉ।
English
Gazing on the True Guru, my mind blossoms forth. I have met with the Lord, the Lord of the World. ||1||Pause||