Ang 1263
ਜਿਨਿ ਐਸਾ ਨਾਮੁ ਵਿਸਾਰਿਆ, ਮੇਰਾ ਹਰਿ ਹਰਿ; ਤਿਸ ਕੈ ਕੁਲਿ ਲਾਗੀ ਗਾਰੀ ॥
jin aisaa naam visaariaa, meraa har har; tis kai kul laagee gaaree |
Punjabi
ਜੋ ਮੇਰੇ ਸੁਆਮੀ ਵਾਹਿਗੁਰੂ ਦੇ ਐਹੋ ਜੇਹੇ ਸਰੇਸ਼ਟ ਨਾਮ ਨੂੰ ਭੁਲਾਉਂਦਾ ਹੈ ਉਸ ਦੇ ਖਾਨਦਾਨ ਨੂੰ ਕਲੰਕ ਲਗਦਾ ਹੈ।
English
One who forgets such a Name of the Lord, Har, Har - his family is dishonored.
ਹਰਿ ਤਿਸ ਕੈ ਕੁਲਿ ਪਰਸੂਤਿ. ਨ ਕਰੀਅਹੁ; ਤਿਸੁ ਬਿਧਵਾ ਕਰਿ ਮਹਤਾਰੀ ॥੨॥
har tis kai kul parasoot. na kareeahu; tis bidhavaa kar mahataaree |2|
Punjabi
ਰੱਬ ਕਰੇ, ਉਸ ਦਾ ਵੰਸ ਵਿੱਚ ਕੋਈ ਬੱਚਾ ਨਾਂ ਹੋਵੇ ਅਤੇ ਉਸ ਦੀ ਮਾਂ ਰੰਡੀ ਹੋ ਜਾਵੇ।
English
His family is sterile and barren, and his mother is made a widow. ||2||
ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ; ਜਿਸੁ ਅਹਿਨਿਸਿ ਹਰਿ ਉਰਿ ਧਾਰੀ ॥
har har aan milaavahu gur saadhoo; jis ahinis har ur dhaaree |
Punjabi
ਹੇ ਸੁਆਮੀ ਵਾਹਿਗੁਰੂ! ਤੂੰ ਮੈਨੂੰ ਗੁਰੂ-ਸੰਤ ਨਾਲ ਮਿਲਾ ਦੇ, ਜੋ ਦਿਨ ਅਤੇ ਰੈਣ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰਖਦੇ ਹਨ।
English
O Lord, let me meet the Holy Guru, who night and day keep the Lord enshrined in his heart.
ਗੁਰਿ ਡੀਠੈ. ਗੁਰ ਕਾ ਸਿਖੁ ਬਿਗਸੈ; ਜਿਉ ਬਾਰਿਕੁ ਦੇਖਿ ਮਹਤਾਰੀ ॥੩॥
gur ddeetthai. gur kaa sikh bigasai; jiau baarik dekh mahataaree |3|
Punjabi
ਆਪਣੇ ਗੁਰਦੇਵ ਜੀ ਨੂੰ ਵੇਖ, ਗੁਰਾਂ ਦਾ ਮੁਰੀਦ ਐਉ ਪ੍ਰਫੁਲਤ ਹੁੰਦਾ ਹੈ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਵੇਖ ਕੇ।
English
Seeing the Guru, the GurSikh blossoms forth, like the child seeing his mother. ||3||
ਧਨ ਪਿਰ ਕਾ. ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥
dhan pir kaa. ik hee sang vaasaa; vich haumai bheet karaaree |
Punjabi
ਪਤਨੀ ਤੇ ਪਤੀ ਇਕੱਠੇ ਹੀ ਵਸਦੇ ਹਨ, ਪਰੰਤੂ ਉਨ੍ਹਾਂ ਵਿਚਕਾਰ ਹੰਗਤਾ ਦੀ ਕਰੜੀ ਕੰਧ ਹੈ।
English
The soul-bride and the Husband Lord live together as one, but the hard wall of egotism has come between them.
ਗੁਰਿ ਪੂਰੈ. ਹਉਮੈ ਭੀਤਿ ਤੋਰੀ; ਜਨ ਨਾਨਕ. ਮਿਲੇ ਬਨਵਾਰੀ ॥੪॥੧॥
gur poorai. haumai bheet toree; jan naanak. mile banavaaree |4|1|
Punjabi
ਪੂਰਨ ਗੁਰਦੇਵ ਜੀ ਨੇ ਹੰਗਤਾ ਦੀ ਕੰਧ ਢਾਹਿ ਦਿੱਤੀ ਹੈ ਅਤੇ ਗੋਲਾ ਨਾਨਕ ਜੰਗਲਾਂ ਦੇ ਸੁਆਮੀ, ਆਪਣੇ ਵਾਹਿਗੁਰੂ ਨੂੰ ਮਿਲ ਪਿਆ ਹੈ।
English
The Perfect Guru demolishes the wall of egotism; servant Nanak has met the Lord, the Lord of the World. ||4||1||
ਮਲਾਰ ਮਹਲਾ ੪ ॥
malaar mahalaa 4 |
Punjabi
ਮਲਾਰ ਚੌਥੀ ਪਾਤਿਸ਼ਾਹੀ।
English
Malaar, Fourth Mehl:
ਗੰਗਾ ਜਮੁਨਾ ਗੋਦਾਵਰੀ ਸਰਸੁਤੀ; ਤੇ ਕਰਹਿ ਉਦਮੁ, ਧੂਰਿ ਸਾਧੂ ਕੀ ਤਾਈ ॥
gangaa jamunaa godaavaree sarasutee; te kareh udam, dhoor saadhoo kee taaee |
Punjabi
ਗੰਗਾ, ਜਮਨਾ, ਗੋਦਾਵਰੀ ਅਤੇ ਸੁਰਸਤੀ, ਉਹ ਸੰਤ ਦੇ ਪੈਰਾਂ ਦੀ ਧੂੜ ਦੇ ਲਈ ਉਪਰਾਲਾ ਕਰਦੀਆਂ ਹਨ।
English
The Ganges, the Jamunaa, the Godaavari and the Saraswati - these rivers strive for the dust of the feet of the Holy.
ਕਿਲਵਿਖ ਮੈਲੁ ਭਰੇ. ਪਰੇ ਹਮਰੈ ਵਿਚਿ; ਹਮਰੀ ਮੈਲੁ. ਸਾਧੂ ਕੀ ਧੂਰਿ ਗਵਾਈ ॥੧॥
kilavikh mail bhare. pare hamarai vich; hamaree mail. saadhoo kee dhoor gavaaee |1|
Punjabi
ਉਹ ਆਖਦੀਆਂ ਹਨ, "ਪਾਪਾਂ ਦੀ ਗੰਦਗੀ ਨਾਲ ਪੂਰਤ ਪ੍ਰਾਣੀ ਸਾਡੇ ਵਿੱਚ ਟੁੱਭਾ ਲਾਉਂਦੇ ਹਨ, ਸੰਤਾਂ ਦੇ ਪੈਰਾਂ ਦੀ ਧੂੜ ਸਾਡੀ ਗੰਦਗੀ ਨੂੰ ਸੁਟਦੀ ਹੈ।
English
Overflowing with their filthy sins, the mortals take cleansing baths in them; the rivers' pollution is washed away by the dust of the feet of the Holy. ||1||
ਤੀਰਥਿ ਅਠਸਠਿ; ਮਜਨੁ ਨਾਈ ॥
teerath atthasatth; majan naaee |
Punjabi
ਅਠਾਹਟ ਧਰਮ ਅਸਥਾਨ ਦੀ ਬਜਾਏ, ਹੇ ਬੰਦੇ! ਤੂੰ ਪ੍ਰਭੂ ਦੇ ਨਾਮ ਅੰਦਰ ਇਸ਼ਨਾਨ ਕਰ।
English
Instead of bathing at the sixty-eight sacred shrines of pilgrimage, take your cleansing bath in the Name.
ਸਤਸੰਗਤਿ ਕੀ ਧੂਰਿ. ਪਰੀ ਉਡਿ ਨੇਤ੍ਰੀ; ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥
satasangat kee dhoor. paree udd netree; sabh duramat mail gavaaee |1| rahaau |
Punjabi
ਜਦ ਸਾਧ ਸੰਗਤ ਦੀ ਧੂੜ ਉਡ ਕੇ ਅੱਖਾਂ ਵਿੱਚ ਪੈਦੀ ਹੈ, ਤਾਂ ਇਹ ਮੰਦੀ ਅਕਲ ਦੀ ਸਮੂਹ ਗੰਦਗੀ ਨੂੰ ਦੂਰ ਕਰ ਦਿੰਦੀ ਹੈ। ਠਹਿਰਾਉ।
English
When the dust of the feet of the Sat Sangat rises up into the eyes, all filthy evil-mindedness is removed. ||1||Pause||
ਜਾਹਰਨਵੀ. ਤਪੈ ਭਾਗੀਰਥਿ ਆਣੀ; ਕੇਦਾਰੁ ਥਾਪਿਓ, ਮਹਸਾਈ ॥
jaaharanavee. tapai bhaageerath aanee; kedaar thaapio, mahasaaee |
Punjabi
ਭਾਗੀਰਥ, ਤਪੱਸਵੀ ਲੇ ਗੰਗਾ ਲਿਆਦੀ ਅਤੇ ਸ਼ਿਵਜੀ ਨੇ ਕਿਦਾਰ ਨਾਥ ਅਸਥਾਪਨ ਕੀਤਾ।
English
Bhaageerat'h the penitent brought the Ganges down, and Shiva established Kaydaar.
ਕਾਂਸੀ ਕ੍ਰਿਸਨੁ ਚਰਾਵਤ ਗਾਊ; ਮਿਲਿ ਹਰਿ ਜਨ ਸੋਭਾ ਪਾਈ ॥੨॥
kaansee krisan charaavat gaaoo; mil har jan sobhaa paaee |2|
Punjabi
ਕ੍ਰਿਸ਼ਨ ਜੀ ਬਨਾਰਸ ਵਿੱਚ ਗਾਂਈਆਂ ਚਾਰਦੇ ਸੀ। ਪ੍ਰਭੂ ਦੇ ਗੋਲਿਆਂ ਦੀ ਛੋਹ ਰਾਹੀਂ, ਇਨ੍ਹਾਂ ਅਸਥਾਨਾਂ ਨੂੰ ਪ੍ਰਭਤਾ ਪ੍ਰਾਪਤ ਹੋਈ।
English
Krishna grazed cows in Kaashi; through the humble servant of the Lord, these places became famous. ||2||
ਜਿਤਨੇ ਤੀਰਥ ਦੇਵੀ ਥਾਪੇ; ਸਭਿ ਤਿਤਨੇ ਲੋਚਹਿ, ਧੂਰਿ ਸਾਧੂ ਕੀ ਤਾਈ ॥
jitane teerath devee thaape; sabh titane locheh, dhoor saadhoo kee taaee |
Punjabi
ਜਿੰਨੇ ਭੀ ਯਾਤ੍ਰਾ-ਅਸਥਾਨ ਦੇਵਤਿਆਂ ਨੇ ਅਸਕਾਪਨ ਕੀਤੇ ਹਨ, ਉਤਨੇ ਸਾਰੇ ਹੀ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ।
English
And all the sacred shrines of pilgrimage established by the gods, long for the dust of the feet of the Holy.
ਹਰਿ ਕਾ ਸੰਤੁ ਮਿਲੈ ਗੁਰ ਸਾਧੂ; ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥
har kaa sant milai gur saadhoo; lai tis kee dhoor mukh laaee |3|
Punjabi
ਜੇਕਰ ਮੈਨੂੰ ਪ੍ਰਭੂ ਦਾ ਸਾਧੂ ਜਾਂ ਗੁਰਾਂ ਦਾ ਸੰਤ ਮਿਲ ਪਵੇ, ਤਾਂ ਮੈਂ ਉਸ ਦੇ ਪੈਰਾਂ ਦੀ ਖਾਕ ਆਪਣੇ ਚਿਹਰੇ ਨੂੰ ਲਾਵਾਂਗਾ।
English
Meeting with the Lord's Saint, the Holy Guru, I apply the dust of His feet to my face. ||3||
ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ; ਸਭ ਤਿਤਨੀ ਲੋਚੈ, ਧੂਰਿ ਸਾਧੂ ਕੀ ਤਾਈ ॥
jitanee srisatt tumaree mere suaamee; sabh titanee lochai, dhoor saadhoo kee taaee |
Punjabi
ਜਿੰਨੇ ਭੀ ਤੇਰੇ ਜੀਵ ਜੰਤੂ ਹਨ, ਹੇ ਮੇਰੇ ਸਾਹਿਬ! ਉਤਨੇ ਸਾਰੇ ਹੀ ਸੰਤਾਂ ਦੇ ਪੈਰਾਂ ਦੀ ਖਾਕ ਦੀ ਚਾਹਨਾ ਕਰਦੇ ਹਨ।
English
And all the creatures of Your Universe, O my Lord and Master, long for the dust of the feet of the Holy.
ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ; ਤਿਸੁ ਸਾਧੂ ਧੂਰਿ ਦੇ, ਹਰਿ ਪਾਰਿ ਲੰਘਾਈ ॥੪॥੨॥
naanak lilaatt hovai jis likhiaa; tis saadhoo dhoor de, har paar langhaaee |4|2|
Punjabi
ਨਾਨਕ ਜਿਸ ਦੇ ਮੱਥੇ ਉਤੇ ਐਹੋ ਜਿਹੀ ਲਿਖਤਾਕਾਰ ਹੈ, ਉਸ ਨੂੰ ਸੰਤਾਂ ਦੇ ਪੈਰਾ ਦੀ ਧੂੜ ਪਰਦਾਨ ਕਰਕੇ, ਪ੍ਰਭੂ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ।
English
O Nanak, one who has such destiny inscribed on his forehead, is blessed with the dust of the feet of the Holy; the Lord carries him across. ||4||2||
ਮਲਾਰ ਮਹਲਾ ੪ ॥
malaar mahalaa 4 |
Punjabi
ਮਲਾਰ ਚੌਥੀ ਪਾਤਿਸ਼ਾਹੀ।
English
Malaar, Fourth Mehl:
ਤਿਸੁ ਜਨ ਕਉ. ਹਰਿ ਮੀਠ ਲਗਾਨਾ; ਜਿਸੁ ਹਰਿ ਹਰਿ ਕ੍ਰਿਪਾ ਕਰੈ ॥
tis jan kau. har meetth lagaanaa; jis har har kripaa karai |
Punjabi
ਕੇਵਲ ਉਸ ਪੁਰਸ਼ ਨੂੰ ਹੀ ਵਾਹਿਗੁਰੂ ਮਿੱਠਾ ਲਗਦਾ ਹੈ, ਜਿਸ ਉਤੇ ਸੁਆਮੀ ਵਾਹਿਗੁਰੂ ਦੀ ਰਹਿਮਤ ਹੈ।
English
The Lord seems sweet to that humble being who is blessed by the Grace of the Lord.
ਤਿਸ ਕੀ ਭੂਖ ਦੂਖ ਸਭਿ ਉਤਰੈ; ਜੋ ਹਰਿ ਗੁਣ. ਹਰਿ ਉਚਰੈ ॥੧॥
tis kee bhookh dookh sabh utarai; jo har gun. har ucharai |1|
Punjabi
ਜੋ ਵਾਹਿਗੁਰੂ ਅਤੇ ਵਾਹਿਗੁਰੂ ਦੇ ਜੱਸ ਨੂੰ ਉਚਾਰਦਾ ਹੈ, ਉਸ ਦੀ ਭੁੱਖ ਅਤੇ ਦੁਖ ਸਮੂਹ ਦੂਰ ਹੋ ਜਾਂਦੇ ਹਨ।
English
His hunger and pain are totally taken away; he chants the Glorious Praises of the Lord, Har, Har. ||1||
ਜਪਿ ਮਨ ਹਰਿ ਹਰਿ ਹਰਿ; ਨਿਸਤਰੈ ॥
jap man har har har; nisatarai |
Punjabi
ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ।
English
Meditating on the Lord, Har, Har, Har, the mortal is emancipated.
ਗੁਰ ਕੇ ਬਚਨ ਕਰਨ ਸੁਨਿ ਧਿਆਵੈ; ਭਵ ਸਾਗਰੁ ਪਾਰਿ ਪਰੈ ॥੧॥ ਰਹਾਉ ॥
gur ke bachan karan sun dhiaavai; bhav saagar paar parai |1| rahaau |
Punjabi
ਜੋ ਗੁਰਾਂ ਦੀ ਬਾਣੀ ਨੂੰ ਪੜਦਾ ਅਤੇ ਆਪਣੇ ਕੰਨਾਂ ਨਾਲ ਸੁਣਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।
English
One who listens to the Guru's Teachings and meditates on them, is carried across the terrifying world-ocean. ||1||Pause||
ਤਿਸੁ ਜਨ ਕੇ ਹਮ ਹਾਟਿ ਬਿਹਾਝੇ; ਜਿਸੁ ਹਰਿ ਹਰਿ ਕ੍ਰਿਪਾ ਕਰੈ ॥
tis jan ke ham haatt bihaajhe; jis har har kripaa karai |
Punjabi
ਮੈਂ ਉਸ ਪੁਰਸ਼ ਦਾ ਹੱਟੀ ਤੋਂ ਮੁੱਲ ਲਿਆ ਹੋਇਆ ਗੋਲਾ ਹਾਂ, ਜਿਸ ਉਤੇ ਮੇਰੇ ਸੁਆਮੀ ਮਾਲਕ ਦੀ ਰਹਿਮਤ ਹੈ।
English
I am the slave of that humble being, who is blessed by the Grace of the Lord, Har, Har.
ਹਰਿ ਜਨ ਕਉ ਮਿਲਿਆਂ. ਸੁਖੁ ਪਾਈਐ; ਸਭ ਦੁਰਮਤਿ ਮੈਲੁ ਹਰੈ ॥੨॥
har jan kau miliaan. sukh paaeeai; sabh duramat mail harai |2|
Punjabi
ਹਰੀ ਦੇ ਸੰਤਾਂ ਨਾਲ ਮਿਲਣ ਦੁਆਰਾ, ਆਰਾਮ ਪਰਾਪਤ ਹੁੰਦਾ ਹੈ ਤੇ ਖੋਟੀ-ਬੁੱਧੀ ਦੀ ਸਾਰੀ ਮਲੀਣਤਾ ਧੋਤੀ ਜਾਂਦੀ ਹੈ।
English
Meeting with the Lord's humble servant, peace is obtained; all the pollution and filth of evil-mindedness is washed away. ||2||
ਹਰਿ ਜਨ ਕਉ. ਹਰਿ ਭੂਖ ਲਗਾਨੀ; ਜਨੁ ਤ੍ਰਿਪਤੈ. ਜਾ ਹਰਿ ਗੁਨ ਬਿਚਰੈ ॥
har jan kau. har bhookh lagaanee; jan tripatai. jaa har gun bicharai |
Punjabi
ਵਾਹਿਗੁਰੂ ਦੇ ਗੋਲੇ ਨੂੰ ਕੇਵਲ ਵਾਹਿਗੁਰੂ ਦੀ ਹੀ ਭੁੱਖ ਹੈ ਅਤੇ ਜਦ ਉਹ ਹਰੀ ਦਾ ਜੱਸ ਉਚਾਰਦਾ ਹੈ ਤਾਂ ਗੋਲਾ ਰੱਜ ਜਾਂਦਾ ਹੈ।
English
The humble servant of the Lord feels hunger only for the Lord. He is satisfied only when he chants the Lord's Glories.
ਹਰਿ ਕਾ ਜਨੁ, ਹਰਿ ਜਲ ਕਾ ਮੀਨਾ; ਹਰਿ ਬਿਸਰਤ ਫੂਟਿ ਮਰੈ ॥੩॥
har kaa jan, har jal kaa meenaa; har bisarat foott marai |3|
Punjabi
ਵਾਹਿਗੁਰੂ ਦਾ ਗੋਲਾ ਵਾਹਿਗੁਰੂ ਦੇ ਪਾਣੀ ਦੀ ਮੱਛੀ ਹੈ। ਵਾਹਿਗੁਰੂ ਨੂੰ ਭੁਲਾ, ਉਹ ਤੜਫ ਕੇ ਮਰ ਜਾਂਦਾ ਹੈ।
English
The humble servant of the Lord is a fish in the Water of the Lord. Forgetting the Lord, he would dry up and die. ||3||
ਜਿਨਿ ਏਹ ਪ੍ਰੀਤਿ ਲਾਈ ਸੋ ਜਾਨੈ; ਕੈ ਜਾਨੈ ਜਿਸੁ ਮਨਿ ਧਰੈ ॥
jin eeh preet laaee so jaanai; kai jaanai jis man dharai |
Punjabi
ਕੇਵਲ ਉਹ ਹੀ ਇਸ ਪਿਰਹੜੀ ਨੂੰ ਸਮਝਦਾ ਹੈ, ਜਿਸ ਨੇ ਇਹ ਅੰਦਰ ਫੂਕੀ ਹੈ, ਜਾ ਉਹ ਜਾਣਦਾ ਹੈ, ਜਿਸ ਦੇ ਹਿਰਦੇ ਅੰਦਰ ਇਹ ਟਿਕਾਈ ਗਈ ਹੈ।
English
He alone knows this love, who enshrines it within his mind.
ਜਨੁ ਨਾਨਕੁ. ਹਰਿ ਦੇਖਿ ਸੁਖੁ ਪਾਵੈ; ਸਭ ਤਨ ਕੀ ਭੂਖ ਟਰੈ ॥੪॥੩॥
jan naanak. har dekh sukh paavai; sabh tan kee bhookh ttarai |4|3|
Punjabi
ਆਪਣੇ ਵਾਹਿਗੁਰੂ ਨੂੰ ਵੇਖ, ਗੋਲੇ ਨਾਨਕ ਨੂੰ ਆਰਾਮ ਪਰਾਪਤ ਹੁੰਦਾ ਹੈ ਅਤੇ ਉਸ ਦੀ ਦੇਹ ਦੀ ਤ੍ਰਿਸ਼ਨਾ ਸਮੂਹ ਨਵਿਰਤ ਹੋ ਜਾਂਦੀ ਹੈ।
English
Servant Nanak gazes upon the Lord and is at peace; The hunger of his body is totally satisfied. ||4||3||
ਮਲਾਰ ਮਹਲਾ ੪ ॥
malaar mahalaa 4 |
Punjabi
ਮਲਾਰ ਚੌਥੀ ਪਾਤਿਸ਼ਾਹੀ।
English
Malaar, Fourth Mehl:
ਜਿਤਨੇ ਜੀਅ ਜੰਤ ਪ੍ਰਭਿ ਕੀਨੇ; ਤਿਤਨੇ ਸਿਰਿ ਕਾਰ ਲਿਖਾਵੈ ॥
jitane jeea jant prabh keene; titane sir kaar likhaavai |
Punjabi
ਜਿੰਨੇ ਭੀ ਜੀਵ-ਜੰਤੂ ਸੁਆਮੀ ਨੇ ਸਾਜੇ ਹਨ, ਓਨਿਆਂ ਦੇ ਮੱਥਿਆਂ ਉਤੇ ਹੀ ਉਸ ਨੇ ਉਹਨਾਂ ਦੇ ਕੰਮ ਲਿਖ ਦਿਤੇ ਹਨ।
English
All the beings and creatures which God has created - on their foreheds, He has written their destiny.
ਹਰਿ ਜਨ ਕਉ ਹਰਿ ਦੀਨੑ ਵਡਾਈ; ਹਰਿ ਜਨੁ ਹਰਿ ਕਾਰੈ ਲਾਵੈ ॥੧॥
har jan kau har deena vaddaaee; har jan har kaarai laavai |1|
Punjabi
ਆਪਣੇ ਗੋਲੇ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ। ਆਪਣੇ ਗੋਲੇ ਨੂੰ ਪ੍ਰਭੂ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।
English
The Lord blesses His humble servant with glorious greatness. The Lord enjoins him to his tasks. ||1||
ਸਤਿਗੁਰੁ; ਹਰਿ ਹਰਿ ਨਾਮੁ ਦ੍ਰਿੜਾਵੈ ॥
satigur; har har naam drirraavai |
Punjabi
ਸੱਚੇ ਗੁਰੂ ਜੀ ਮਨੁੱਖ ਦੇ ਮਨ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪੱਕਾ ਕਰ ਦਿੰਦੇ ਹਨ।
English
The True Guru implants the Naam, the Name of the Lord, Har, Har, within.