Ang 1264
ਹਰਿ ਬੋਲਹੁ. ਗੁਰ ਕੇ ਸਿਖ ਮੇਰੇ ਭਾਈ; ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥
har bolahu. gur ke sikh mere bhaaee; har bhaujal jagat taraavai |1| rahaau |
Punjabi
ਤੁਸੀਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੋ, ਹੇ ਗੁਰੂ ਦੇ ਸਿੱਖੋ, ਮੇਰੇ ਵੀਰਨੋ! ਕੇਵਲ ਵਾਹਿਗੁਰੂ ਹੀ ਤੁਹਾਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰੇਗਾ। ਠਹਿਰਾਉ।
English
Chant the Name of the Lord, O Sikhs of the Guru, O my Siblings of Destiny. Only the Lord will carry you across the terrifying world-ocean. ||1||Pause||
ਜੋ ਗੁਰ ਕਉ ਜਨੁ ਪੂਜੇ ਸੇਵੇ; ਸੋ ਜਨੁ. ਮੇਰੇ ਹਰਿ ਪ੍ਰਭ ਭਾਵੈ ॥
jo gur kau jan pooje seve; so jan. mere har prabh bhaavai |
Punjabi
ਜਿਹੜਾ ਪ੍ਰਾਣੀ, ਗੁਰਾਂ ਦੀ ਪੂਜਾ ਅਤੇ ਸੇਵਾ ਕਰਦਾ ਹੈ, ਉਹ ਪ੍ਰਾਣੀ, ਮੇਰੇ ਵਾਹਿਗੁਰੂ ਸੁਆਮੀ ਨੂੰ ਚੰਗਾ ਲਗਦਾ ਹੈ।
English
That humble being who worships, adores and serves the Guru is pleasing to my Lord God.
ਹਰਿ ਕੀ ਸੇਵਾ ਸਤਿਗੁਰੁ ਪੂਜਹੁ; ਕਰਿ ਕਿਰਪਾ ਆਪਿ ਤਰਾਵੈ ॥੨॥
har kee sevaa satigur poojahu; kar kirapaa aap taraavai |2|
Punjabi
ਸੱਚੇ ਗੁਰਾਂ ਦੀ ਉਪਾਸ਼ਨਾ ਵਾਹਿਗੁਰੂ ਦੀ ਟਹਿਲ ਸੇਵਾ ਹੈ, ਜੋ ਆਪਣੀ ਮਿਹਰ ਦੁਆਰਾ ਖੁਦ ਜੀਵ ਦਾ ਪਾਰ ਉਤਾਰਾ ਕਰ ਦਿੰਦਾ ਹੈ।
English
To worship and adore the True Guru is to serve the Lord. In His Mercy, He saves us and carries us across. ||2||
ਭਰਮਿ ਭੂਲੇ ਅਗਿਆਨੀ ਅੰਧੁਲੇ; ਭ੍ਰਮਿ ਭ੍ਰਮਿ ਫੂਲ ਤੋਰਾਵੈ ॥
bharam bhoole agiaanee andhule; bhram bhram fool toraavai |
Punjabi
ਅੰਨ੍ਹੇ ਬੇਸਮਝ ਬੰਦੇ ਸੰਦੇਹ ਅੰਦਰ ਭੁਲੇ ਫਿਰਦੇ ਹਨ ਅਤੇ ਇਸ ਤਰ੍ਹਾਂ ਧੋਖੇ ਧੋਖੇ ਵਿੱਚ ਆਏ ਹੋਏ ਪੂਜਾ ਲਈ ਉਹ ਫੁੱਲ ਤੋਂ ਡਰਦੇ ਹਨ।
English
The ignorant and the blind wander deluded by doubt; deluded and confused, they pick flowers to offer to their idols.
ਨਿਰਜੀਉ ਪੂਜਹਿ. ਮੜਾ ਸਰੇਵਹਿ; ਸਭ ਬਿਰਥੀ ਘਾਲ ਗਵਾਵੈ ॥੩॥
nirajeeo poojeh. marraa sareveh; sabh birathee ghaal gavaavai |3|
Punjabi
ਉਹ ਬੇਜਾਨ ਪੰਖਰਾਂ ਦੀ ਉਪਾਸਨਾ ਕਰਦੇ ਤੇ ਸਮਾਧ ਨੂੰ ਪੂਜਦੇ ਹਨ। ਉਨ੍ਹਾਂ ਦੀ ਸੇਵਾ ਸਮੂਹ ਵਿਅਰਥ ਜਾਂਦੀ ਹੈ।
English
They worship lifeless stones and serve the tombs of the dead; all their efforts are useless. ||3||
ਬ੍ਰਹਮੁ ਬਿੰਦੇ. ਸੋ ਸਤਿਗੁਰੁ ਕਹੀਐ; ਹਰਿ ਹਰਿ ਕਥਾ ਸੁਣਾਵੈ ॥
braham binde. so satigur kaheeai; har har kathaa sunaavai |
Punjabi
ਕੇਵਲ ਉਹ ਹੀ ਸੱਚਾ ਗੁਰੂ ਆਖਿਆ ਜਾਂਦਾ ਹੈ ਜੋ ਸਾਈਂ ਨੂੰ ਅਨੁਭਵ ਕਰਦਾ ਅਤੇ ਸਾਈਂ ਵਾਹਿਗੁਰੂ ਦੀ ਕਥਾ-ਵਾਰਤਾ ਉਚਾਰਦਾ ਹੈ।
English
He alone is said to be the True Guru, who realizes God, and proclaims the Sermon of the Lord, Har, Har.
ਤਿਸੁ ਗੁਰ ਕਉ; ਛਾਦਨ ਭੋਜਨ ਪਾਟ ਪਟੰਬਰ; ਬਹੁ ਬਿਧਿ, ਸਤਿ ਕਰਿ ਮੁਖਿ ਸੰਚਹੁ; ਤਿਸੁ ਪੁੰਨ ਕੀ ਫਿਰਿ ਤੋਟਿ. ਨ ਆਵੈ ॥੪॥
tis gur kau; chhaadan bhojan paatt pattanbar; bahu bidh, sat kar mukh sanchahu; tis pun kee fir tott. na aavai |4|
Punjabi
ਗੁਰਾਂ ਨੂੰ ਸੱਚੇ ਤੇ ਮੁਖੀ ਜਾਣ ਕੇ, ਮੈਂ ਉਨ੍ਹਾਂ ਨੂੰ ਅਨੇਕਾਂ ਤਰੀਕਿਆਂ ਨਾਲ ਬਸਤਰ, ਖਾਦੇ ਰੇਸ਼ਮ ਅਤੇ ਅਤਾਲੀਸੀ ਪੁਸ਼ਾਕੇ ਭੇਟਾ ਕਰਦਾ ਹਾਂ ਅਤੇ ਉਸ ਭੇਟਾ ਦੀ ਕਦਰ ਕਦੇ ਭੀ ਘੱਟ ਨਹੀਂ ਹੁੰਦੀ।
English
Offer the Guru sacred foods, clothes, silk and satin robes of all sorts; know that He is True. The merits of this shall never leave you lacking. ||4||
ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ; ਜੋ ਅੰਮ੍ਰਿਤ ਬਚਨ ਸੁਣਾਵੈ ॥
satigur deo paratakh har moorat; jo amrit bachan sunaavai |
Punjabi
ਪ੍ਰਕਾਸ਼ਵਾਨ ਸੱਚੇ ਗੁਰੂ ਜੀ ਸਪਸ਼ਟ ਤੌਰ ਤੇ ਵਾਹਿਗੁਰੂ ਦਾ ਸਰੂਪ ਹਨ, ਜਿਹੜੇ ਅੰਮ੍ਰਿਤਮਈ ਬਾਣੀ ਉਚਾਰਦੇ ਹਨ।
English
The Divine True Guru is the Embodiment, the Image of the Lord; He utters the Ambrosial Word.
ਨਾਨਕ. ਭਾਗ ਭਲੇ ਤਿਸੁ ਜਨ ਕੇ; ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥
naanak. bhaag bhale tis jan ke; jo har charanee chit laavai |5|4|
Punjabi
ਨਾਨਕ ਸਰੇਸ਼ਟ ਹੈ ਪਰਾਲਭਧ ਉਸ ਪੁਰਸ਼ ਦੀ, ਜੋ ਆਪਣੇ ਮਨ ਨੂੰ ਪ੍ਰਭੂ ਦੇ ਪੈਰਾ ਨਾਲ ਜੋੜਦਾ ਹੈ।
English
O Nanak, blessed and good is the destiny of that humble being, who focuses his consciousness on the Feet of the Lord. ||5||4||
ਮਲਾਰ ਮਹਲਾ ੪ ॥
malaar mahalaa 4 |
Punjabi
ਮਲਾਰ ਚੌਥੀ ਪਾਤਿਸ਼ਾਹੀ।
English
Malaar, Fourth Mehl:
ਜਿਨੑ ਕੈ ਹੀਅਰੈ. ਬਸਿਓ ਮੇਰਾ ਸਤਿਗੁਰੁ; ਤੇ ਸੰਤ ਭਲੇ ਭਲ ਭਾਂਤਿ ॥
jina kai heearai. basio meraa satigur; te sant bhale bhal bhaant |
Punjabi
ਸਰੇਸ਼ਟ, ਹਰ ਤਰੀਕੇ ਨਾਲ ਸਰੇਸ਼ਟ ਹਨ ਉਹ ਸਾਧੂ ਜਿਨ੍ਹਾਂ ਦੇ ਮਨ ਅੰਦਰ ਮੇਰੇ ਸੱਚੇ ਗੁਰੂ ਜੀ ਵਸਦੇ ਹਨ।
English
Those whose hearts are filled with my True Guru - those Saints are good and noble in every way.
ਤਿਨੑ ਦੇਖੇ ਮੇਰਾ ਮਨੁ ਬਿਗਸੈ; ਹਉ ਤਿਨ ਕੈ ਸਦ ਬਲਿ ਜਾਂਤ ॥੧॥
tina dekhe meraa man bigasai; hau tin kai sad bal jaant |1|
Punjabi
ਉਨ੍ਹਾਂ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੁੰਦਾ ਹੈ ਅਤੇ ਉਹਨਾਂ ਉਤੋਂ ਮੈਂ ਹਮੇਸ਼ਾਂ ਹੀ ਘੋਲੀ ਜਾਂਦਾ ਹਾਂ।
English
Seeing them, my mind blossoms forth in bliss; I am forever a sacrifice to them. ||1||
ਗਿਆਨੀ; ਹਰਿ ਬੋਲਹੁ ਦਿਨੁ ਰਾਤਿ ॥
giaanee; har bolahu din raat |
Punjabi
ਹੇ ਰੱਬ ਨੂੰ ਜਾਣਨ ਵਾਲੇ, ਤੂੰ ਦਿਨ ਅਤੇ ਰੈਣ ਆਪਣੇ ਸੁਆਮੀ ਦੇ ਨਾਮ ਦਾ ਉਚਾਰਨ ਕਰ।
English
O spiritual teacher, chant the Name of the Lord, day and night.
ਤਿਨੑ ਕੀ ਤ੍ਰਿਸਨਾ ਭੂਖ ਸਭ ਉਤਰੀ; ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥
tina kee trisanaa bhookh sabh utaree; jo guramat raam ras khaant |1| rahaau |
Punjabi
ਜੋ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਦੇ ਅੰਮ੍ਰਿਤ ਨੂੰ ਭੁੰਚਦੇ ਹਨ, ਉਨ੍ਹਾਂ ਦੀ ਖਾਹਿਸ਼ ਅਤੇ ਖੁਧਿਆ ਸਮੂਹ ਨਵਿਰਤ ਹੋ ਜਾਂਦੇ ਹਨ। ਠਹਿਰਾਉ।
English
All hunger and thirst are satisfied, for those who partake of the sublime essence of the Lord, through the Guru's Teachings. ||1||Pause||
ਹਰਿ ਕੇ ਦਾਸ ਸਾਧ ਸਖਾ ਜਨ; ਜਿਨ ਮਿਲਿਆ ਲਹਿ ਜਾਇ ਭਰਾਂਤਿ ॥
har ke daas saadh sakhaa jan; jin miliaa leh jaae bharaant |
Punjabi
ਰੱਬ ਦੇ ਗੋਲੇ ਰੱਬ ਦੇ ਸੰਤ ਅਤੇ ਸਾਥੀ ਹਨ। ਜਿਨ੍ਹਾਂ ਨਾਲ ਮਿਲ ਕੇ, ਭਰਮ ਦੂਰ ਹੋ ਜਾਂਦਾ ਹੈ।
English
The slaves of the Lord are our Holy companions. Meeting with them, doubt is taken away.
ਜਿਉ ਜਲ ਦੁਧ. ਭਿੰਨ ਭਿੰਨ ਕਾਢੈ ਚੁਣਿ ਹੰਸੁਲਾ; ਤਿਉ ਦੇਹੀ ਤੇ. ਚੁਣਿ ਕਾਢੈ ਸਾਧੂ, ਹਉਮੈ ਤਾਤਿ ॥੨॥
jiau jal dudh. bhin bhin kaadtai chun hansulaa; tiau dehee te. chun kaadtai saadhoo, haumai taat |2|
Punjabi
ਜਿਸ ਤਰ੍ਹਾਂ ਛਾਂਟ ਕੇ ਹੰਸ ਪਾਣੀ ਅਤੇ ਦੁਧ ਨੂੰ ਅਲਗ ਅਲਗ ਕਰ ਦਿੰਦਾ ਹੈ, ਏਸੇ ਤਰਾਂ ਹੀ ਸੰਤ ਹੰਗਤਾ ਦੀ ਅੱਗ ਨੂੰ ਸਰੀਰ ਦੇ ਵਿਚੋਂ ਬੁਝਾ ਦਿੰਦਾ ਹੈ।
English
As the swan separates the milk from the water, the Holy Saint removes the fire of egotism from the body. ||2||
ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ; ਤੇ ਕਪਟੀ ਨਰ, ਨਿਤ ਕਪਟੁ ਕਮਾਂਤਿ ॥
jin kai preet naahee har hiradai; te kapattee nar, nit kapatt kamaant |
Punjabi
ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਪਿਆਰ ਲਈ ਉਹ ਛਲੀਏ ਪੁਰਸ਼ ਹਨ ਅਤੇ ਸਦੀਵ ਹੀ ਵਲਛਲ ਕਰਦੇ ਹਨ।
English
Those who do not love the Lord in their hearts are deceitful; they continually practice deception.
ਤਿਨ ਕਉ ਕਿਆ ਕੋਈ ਦੇਇ ਖਵਾਲੈ; ਓਇ ਆਪਿ ਬੀਜਿ, ਆਪੇ ਹੀ ਖਾਂਤਿ ॥੩॥
tin kau kiaa koee dee khavaalai; oe aap beej, aape hee khaant |3|
Punjabi
ਉਨ੍ਹਾਂ ਨੂੰ ਖਾਣ ਲਈ ਕੋਈ ਜਣਾ ਕੀ ਦੇ ਸਕਦਾ ਹੈ? ਉਹ ਖੁਦ ਬੀਜਦੇ ਹਨ ਅਤੇ ਖੁਦ ਹੀ ਖਾਂਦੇ ਹਨ।
English
What can anyone give them to eat? Whatever they themselves plant, they must eat. ||3||
ਹਰਿ ਕਾ ਚਿਹਨੁ, ਸੋਈ ਹਰਿ ਜਨ ਕਾ; ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥
har kaa chihan, soee har jan kaa; har aape jan meh aap rakhaant |
Punjabi
ਜਿਹੜਾ ਪ੍ਰਭੂ ਦਾ ਚਿਹਨ ਚੱਕਰ ਹੈ, ਉਹ ਹੀ ਪ੍ਰਭੂ ਦੇ ਸਾਧੂ ਦਾ ਹੈ। ਵਾਹਿਗੁਰੂ ਨੇ ਖੁਦ ਆਪਣੇ। ਆਪ ਨੂੰ ਸਾਧੂ ਵਿੱਚ ਰੱਖਿਆ ਹੋਇਆ ਹੈ।
English
This is the Quality of the Lord, and of the Lord's humble servants as well; the Lord places His Own Essence within them.
ਧਨੁ ਧੰਨੁ ਗੁਰੂ ਨਾਨਕੁ ਸਮਦਰਸੀ; ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥
dhan dhan guroo naanak samadarasee; jin nindaa usatat taree taraant |4|5|
Punjabi
ਹੇ ਨਾਨਕ! ਸੁਲੱਖਣੇ, ਸੁਲੱਖਣੇ ਹਨ ਪੱਖਪਾਤ-ਰਹਿਤ ਗੁਰੂ ਜੀ, ਜਿਨ੍ਹਾਂ ਨੇ ਬਦਨਾਮੀ ਅਤੇ ਮਹਿਮਾ ਦੀ ਨਦੀ ਖੁਦ ਪਾਰ ਕਰ ਲਈ ਹੈ ਅਤੇ ਹੋਰਨਾ ਨੂੰ ਉਸ ਤੋਂ ਪਾਰ ਕਰਦੇ ਹਨ।
English
Blessed, blessed, is Guru Nanak, who looks impartially on all; He crosses over and transcends both slander and praise. ||4||5||
ਮਲਾਰ ਮਹਲਾ ੪ ॥
malaar mahalaa 4 |
Punjabi
ਮਲਾਰ ਚੌਥੀ ਪਾਤਿਸ਼ਾਹੀ।
English
Malaar, Fourth Mehl:
ਅਗਮੁ ਅਗੋਚਰੁ ਨਾਮੁ ਹਰਿ ਊਤਮੁ; ਹਰਿ ਕਿਰਪਾ ਤੇ ਜਪਿ ਲਇਆ ॥
agam agochar naam har aootam; har kirapaa te jap leaa |
Punjabi
ਸਰੇਸ਼ਟ ਹੈ ਬੇਥਾਹ ਅਤੇ ਅਦ੍ਰਿਸ਼ਟ ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੀ ਦਇਆ ਦੁਆਰਾ ਇਹ ਸਿਮਰਿਆ ਜਾਂਦਾ ਹੈ।
English
The Name of the Lord is inaccessible, unfathomable, exalted and sublime. It is chanted by the Lord's Grace.
ਸਤਸੰਗਤਿ ਸਾਧ ਪਾਈ ਵਡਭਾਗੀ; ਸੰਗਿ ਸਾਧੂ ਪਾਰਿ ਪਇਆ ॥੧॥
satasangat saadh paaee vaddabhaagee; sang saadhoo paar peaa |1|
Punjabi
ਪਰਮ ਚੰਗੇ ਨਸੀਬਾਂ ਰਾਹੀਂ ਮੈਨੂੰ ਸੰਤਾਂ ਦਾ ਪਵਿੱਤਰ ਸਮਾਗਮ ਪਰਾਪਤ ਹੋਇਆ ਹੈ ਅਤੇ ਸੰਤਾ ਦੇ ਮੇਲ-ਮਿਲਾਪ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ।
English
By great good fortune, I have found the True Congregation, and in the Company of the Holy, I am carried across. ||1||
ਮੇਰੈ ਮਨਿ; ਅਨਦਿਨੁ ਅਨਦੁ ਭਇਆ ॥
merai man; anadin anad bheaa |
Punjabi
ਰੈਣ ਅਤੇ ਦਿਨ ਮੇਰਾ ਚਿੱਤ ਖੁਸ਼ੀ ਅੰਦਰ ਹੈ।
English
My mind is in ecstasy, night and day.
ਗੁਰ ਪਰਸਾਦਿ ਨਾਮੁ ਹਰਿ ਜਪਿਆ; ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥
gur parasaad naam har japiaa; mere man kaa bhram bhau geaa |1| rahaau |
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਮੇਰੇ ਚਿੱਤ ਦਾ ਸੰਦੇਹ ਤੇ ਡਰ ਦੂਰ ਹੋ ਗਏ ਹਨ। ਠਹਿਰਾਉ।
English
By Guru's Grace, I chant the Name of the Lord. Doubt and fear are gone from my mind. ||1||Pause||
ਜਿਨ ਹਰਿ ਗਾਇਆ, ਜਿਨ ਹਰਿ ਜਪਿਆ; ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ ॥
jin har gaaeaa, jin har japiaa; tin sangat har melahu, kar meaa |
Punjabi
ਜੋ ਤੈਨੂੰ ਗਾਉਂਦੇ ਹਨ, ਜੋ ਤੇਰਾ ਸਿਮਰਨ ਕਰਦੇ ਹਨ, ਹੈ ਸੁਆਮੀ ਵਾਹਿਗੁਰੂ! ਮਿਹਰ ਧਾਰ ਕੇ ਤੂੰ ਮੈਨੂੰ ਉਹਨਾਂ ਦੇ ਮੇਲ-ਮਿਲਾਪ ਨਾਲ ਜੋੜ ਦੇ।
English
Those who chant and meditate on the Lord - O Lord, in Your Mercy, please unite me with them.
ਤਿਨ ਕਾ ਦਰਸੁ ਦੇਖਿ. ਸੁਖੁ ਪਾਇਆ; ਦੁਖੁ ਹਉਮੈ ਰੋਗੁ ਗਇਆ ॥੨॥
tin kaa daras dekh. sukh paaeaa; dukh haumai rog geaa |2|
Punjabi
ਉਹਨਾਂ ਦਾ ਦੀਦਾਰ ਵੇਖ, ਮੈਂ ਆਰਾਮ ਪਾਉਂਦਾ ਹਾਂ ਅਤੇ ਮੈਂ ਪੀੜ ਤੇ ਹੰਗਤਾ ਦੀ ਬੀਮਾਰੀ ਤੋਂ ਖਲਾਸੀ ਪਾ ਗਿਆ ਹਾਂ।
English
Gazing upon them, I am at peace; the pain and disease of egotism are gone. ||2||
ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ; ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥
jo anadin hiradai naam dhiaaveh; sabh janam tinaa kaa safal bheaa |
Punjabi
ਜੋ ਰੈਣ ਅਤੇ ਦਿਨ ਆਪਣੇ ਮਨ ਅੰਤਰ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਸਾਰਾ ਜੀਵਨ ਫਲਦਾਇਕ ਹੋ ਜਾਂਦਾ ਹੈ।
English
Those who meditate on the Naam, the Name of the Lord in their hearts - their lives become totally fruitful.
ਓਇ ਆਪਿ ਤਰੇ. ਸ੍ਰਿਸਟਿ ਸਭ ਤਾਰੀ; ਸਭੁ ਕੁਲੁ ਭੀ ਪਾਰਿ ਪਇਆ ॥੩॥
oe aap tare. srisatt sabh taaree; sabh kul bhee paar peaa |3|
Punjabi
ਉਹ ਖੁਦ ਪਾਰ ਉਤਰ ਜਾਂਦੇ ਹਨ, ਸਾਰੇ ਸੰਸਾਰ ਨੂੰ ਪਾਰ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਸਮੂਹ ਵੰਸ਼ ਦਾ ਭੀ ਪਾਰ ਉਤਾਰਾ ਹੋ ਜਾਂਦਾ ਹੈ।
English
They themselves swim across, and carry the world across with them. Their ancestors and family cross over as well. ||3||
ਤੁਧੁ ਆਪੇ ਆਪਿ ਉਪਾਇਆ ਸਭੁ ਜਗੁ; ਤੁਧੁ ਆਪੇ ਵਸਿ ਕਰਿ ਲਇਆ ॥
tudh aape aap upaaeaa sabh jag; tudh aape vas kar leaa |
Punjabi
ਤੂੰ ਆਪਣੇ ਆਪ ਹੀ ਸਾਰੇ ਸੰਸਾਰ ਨੂੰ ਰਿਆ ਹੈ ਅਤੇ ਆਪ ਹੀ ਇਸ ਨੂੰ ਆਪਣੇ ਇਖਤਿਆਰ ਵਿੱਚ ਰਖਦਾ ਹੈ।
English
You Yourself created the whole world, and You Yourself keep it under Your control.