Ekam
Guru Granth Sahib

Ang 1265

Ang 1265 · Line 1

ਜਨ ਨਾਨਕ ਕਉ. ਪ੍ਰਭਿ ਕਿਰਪਾ ਧਾਰੀ; ਬਿਖੁ ਡੁਬਦਾ ਕਾਢਿ ਲਇਆ ॥੪॥੬॥

jan naanak kau. prabh kirapaa dhaaree; bikh ddubadaa kaadt leaa |4|6|

Punjabi

ਗੋਲੇ ਨਾਨਕ ਤੇ ਮਾਲਕ ਨੇ ਮਿਹਰ ਕੀਤੀ ਹੈ ਅਤੇ ਪਾਪਾਂ ਦੇ ਸਮੁੰਦਰ ਵਿੱਚ ਡੁਬਦੇ ਹੋਏ ਨੂੰ ਉਸ ਨੂੰ ਬਾਹਰ ਕੱਢ ਲਿਆ ਹੈ।

Bhai Manmohan Singh (Shabad OS, CC BY-SA)

English

God has showered His Mercy on servant Nanak; He has lifted him up, and rescued him from the ocean of poison. ||4||6||

Dr. Sant Singh Khalsa (Shabad OS, CC BY-SA)
Ang 1265 · Line 2

ਮਲਾਰ ਮਹਲਾ ੪ ॥

malaar mahalaa 4 |

Punjabi

ਮਲਾਰ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Malaar, Fourth Mehl:

Dr. Sant Singh Khalsa (Shabad OS, CC BY-SA)
Ang 1265 · Line 3

ਗੁਰ ਪਰਸਾਦੀ ਅੰਮ੍ਰਿਤੁ. ਨਹੀ ਪੀਆ; ਤ੍ਰਿਸਨਾ ਭੂਖ. ਨ ਜਾਈ ॥

gur parasaadee amrit. nahee peea; trisanaa bhookh. na jaaee |

Punjabi

ਜੋ ਗੁਰਾਂ ਦੀ ਦਇਆ ਦੁਆਰਾ ਨਾਮ-ਅੰਮ੍ਰਿਤ ਨੂੰ ਪਾਨ ਨਹੀਂ ਕਰਦਾ, ਉਸ ਦੀ ਤਰੇਹ ਅਤੇ ਖੁਧਿਆ ਦੂਰ ਨਹੀਂ ਹੁੰਦੀਆਂ।

Bhai Manmohan Singh (Shabad OS, CC BY-SA)

English

Those who do not drink in the Ambrosial Nectar by Guru's Grace - their thirst and hunger are not relieved.

Dr. Sant Singh Khalsa (Shabad OS, CC BY-SA)
Ang 1265 · Line 4

ਮਨਮੁਖ ਮੂੜੑ ਜਲਤ ਅਹੰਕਾਰੀ; ਹਉਮੈ ਵਿਚਿ ਦੁਖੁ ਪਾਈ ॥

manamukh moorra jalat ahankaaree; haumai vich dukh paaee |

Punjabi

ਮੂਰਖ ਮਨਮਤੀਆਂ ਹੰਕਾਰ ਦੀ ਅੱਗ ਵਿੱਚ ਸੜਦਾ ਹੈ ਅਤੇ ਸਵੈ-ਹੰਗਤਾ ਅੰਦਰ ਤਕਲੀਫ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

The foolish self-willed manmukh burns in the fire of egotistical pride; he suffers painfully in egotism.

Dr. Sant Singh Khalsa (Shabad OS, CC BY-SA)
Ang 1265 · Line 5

ਆਵਤ ਜਾਤ ਬਿਰਥਾ ਜਨਮੁ ਗਵਾਇਆ; ਦੁਖਿ ਲਾਗੈ ਪਛੁਤਾਈ ॥

aavat jaat birathaa janam gavaaeaa; dukh laagai pachhutaaee |

Punjabi

ਆਉਣ ਅਤੇ ਜਾਣ ਵਿੱਚ ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ ਤੇ ਜਦ ਤਕਲੀਫ ਆ ਵਾਪਰਦੀ ਹੈ ਤਾਂ ਉਹ ਪਸ਼ਚਾਤਾਪ ਕਰਦਾ ਹੈ।

Bhai Manmohan Singh (Shabad OS, CC BY-SA)

English

Coming and going, he wastes his life uselessly; afflicted with pain, he regrets and repents.

Dr. Sant Singh Khalsa (Shabad OS, CC BY-SA)
Ang 1265 · Line 6

ਜਿਸ ਤੇ ਉਪਜੇ ਤਿਸਹਿ. ਨ ਚੇਤਹਿ; ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥

jis te upaje tiseh. na cheteh; dhrig jeevan dhrig khaaee |1|

Punjabi

ਉਹ ਉਸ ਦਾ ਸਿਮਰਨ ਨਹੀਂ ਕਰਦਾ, ਜਿਸ ਤੋਂ ਉਹ ਉਤਪੰਨ ਹੋਇਆ ਹੈ। ਲਾਹਨਤ ਮਾਰੀ ਹੈ ਉਸ ਦੀ ਜਿੰਦਗੀ ਤੇ ਲਾਹਨਤ ਮਾਰਿਆ ਉਸ ਦਾ ਭੋਜਨ।

Bhai Manmohan Singh (Shabad OS, CC BY-SA)

English

He does not even think of the One, from whom he originated. Cursed is his life, and cursed is his food. ||1||

Dr. Sant Singh Khalsa (Shabad OS, CC BY-SA)
Ang 1265 · Line 7

ਪ੍ਰਾਣੀ; ਗੁਰਮੁਖਿ ਨਾਮੁ ਧਿਆਈ ॥

praanee; guramukh naam dhiaaee |

Punjabi

ਹੇ ਫਾਨੀ ਬੰਦੇ! ਤੂੰ ਗੁਰਾਂ ਦੀ ਦਇਆ ਦੁਆਰਾ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

O mortal, as Gurmukh, meditate on the Naam, the Name of the Lord.

Dr. Sant Singh Khalsa (Shabad OS, CC BY-SA)
Ang 1265 · Line 8

ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ; ਹਰਿ ਹਰਿ ਨਾਮਿ ਸਮਾਈ ॥੧॥ ਰਹਾਉ ॥

har har kripaa kare gur mele; har har naam samaaee |1| rahaau |

Punjabi

ਆਪਣੀ ਮਿਹਰ ਧਾਰ, ਸਾਈਂ ਹਰੀ ਬੰਦੇ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਉਹ ਸਾਈਂ ਹਰੀ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Lord, Har, Har, in His Mercy leads the mortal to meet the Guru; he is absorbed in the Name of the Lord, Har, Har. ||1||Pause||

Dr. Sant Singh Khalsa (Shabad OS, CC BY-SA)
Ang 1265 · Line 9

ਮਨਮੁਖ ਜਨਮੁ ਭਇਆ ਹੈ ਬਿਰਥਾ; ਆਵਤ ਜਾਤ ਲਜਾਈ ॥

manamukh janam bheaa hai birathaa; aavat jaat lajaaee |

Punjabi

ਆਪ-ਹੁਦਰੇ ਦਾ ਜੀਵਨ ਵਿਅਰਥ ਚਲਿਆ ਜਾਂਦਾ ਹੈ ਅਤੇ ਆਉਣ ਤੇ ਜਾਣ ਵਿੱਚ ਉਸ ਨੂੰ ਸ਼ਰਮ ਆਉਂਦੀ ਹੈ।

Bhai Manmohan Singh (Shabad OS, CC BY-SA)

English

The life of the self-willed manmukh is useless; he comes and goes in shame.

Dr. Sant Singh Khalsa (Shabad OS, CC BY-SA)
Ang 1265 · Line 10

ਕਾਮਿ ਕ੍ਰੋਧਿ ਡੂਬੇ ਅਭਿਮਾਨੀ; ਹਉਮੈ ਵਿਚਿ ਜਲਿ ਜਾਈ ॥

kaam krodh ddoobe abhimaanee; haumai vich jal jaaee |

Punjabi

ਸ਼ਹਿਵਤ ਅਤੇ ਗੁੱਸੇ ਵਿੱਚ, ਹੰਕਾਰੀ ਪੁਰਸ਼ ਡੁਬ ਜਾਂਦੇ ਹਨ ਅਤੇ ਹੰਗਤਾ ਅੰਦਰ ਸੜ ਬਲ ਜਾਂਦੇ ਹਨ।

Bhai Manmohan Singh (Shabad OS, CC BY-SA)

English

In sexual desire and anger, the proud ones are drowned. They are burnt in their egotism.

Dr. Sant Singh Khalsa (Shabad OS, CC BY-SA)
Ang 1265 · Line 11

ਤਿਨ ਸਿਧਿ ਨ ਬੁਧਿ, ਭਈ ਮਤਿ ਮਧਿਮ; ਲੋਭ ਲਹਰਿ ਦੁਖੁ ਪਾਈ ॥

tin sidh na budh, bhee mat madhim; lobh lehar dukh paaee |

Punjabi

ਉਨ੍ਹਾਂ ਦੇ ਪੱਲੇ ਪੂਰਣਤਾ ਅਤੇ ਸਮਝ ਨਹੀਂ, ਉਹਨਾਂ ਦੀ ਅਕਲ ਧੁੰਦਲੀ ਹੋ ਗਈ ਹੈ ਅਤੇ ਲਾਲਚ ਦੇ ਤਰੰਗ ਰਾਹੀਂ ਉਹ ਤਕਲੀਫ ਉਠਾਉਂਦੇ ਹਨ।

Bhai Manmohan Singh (Shabad OS, CC BY-SA)

English

They do not attain perfection or understanding; their intellect is dimmed. Tossed by the waves of greed, they suffer in pain.

Dr. Sant Singh Khalsa (Shabad OS, CC BY-SA)
Ang 1265 · Line 12

ਗੁਰ ਬਿਹੂਨ. ਮਹਾ ਦੁਖੁ ਪਾਇਆ; ਜਮ ਪਕਰੇ ਬਿਲਲਾਈ ॥੨॥

gur bihoon. mahaa dukh paaeaa; jam pakare bilalaaee |2|

Punjabi

ਗੁਰਾਂ ਦੇ ਬਗੈਰ, ਉਨ੍ਹਾਂ ਨੂੰ ਭਾਰੀ ਕਸ਼ਟ ਵਾਪਰਦਾ ਹੈ ਅਤੇ ਜਦ ਮੌਤ ਦਾ ਦੂਤ ਉਨ੍ਹਾਂ ਨੂੰ ਪਕੜਦਾ ਹੈ, ਉਹ ਵਿਰਲਾਪ ਕਰਦੇ ਹਨ।

Bhai Manmohan Singh (Shabad OS, CC BY-SA)

English

Without the Guru, they suffer in terrible pain. Seized by Death, they weep and wail. ||2||

Dr. Sant Singh Khalsa (Shabad OS, CC BY-SA)
Ang 1265 · Line 13

ਹਰਿ ਕਾ ਨਾਮੁ ਅਗੋਚਰੁ ਪਾਇਆ; ਗੁਰਮੁਖਿ ਸਹਜਿ ਸੁਭਾਈ ॥

har kaa naam agochar paaeaa; guramukh sehaj subhaaee |

Punjabi

ਗੁਰਾਂ ਦੀ ਦਇਆ ਦੁਆਰਾ, ਅਗਾਧ ਸੁਆਮੀ ਦਾ ਨਾਮ ਮੈਂ ਸੁਖੈਨ ਹੀ ਪਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

As Gurmukh, I have attained the Unfathomable Name of the Lord, with intuitive peace and poise.

Dr. Sant Singh Khalsa (Shabad OS, CC BY-SA)
Ang 1265 · Line 14

ਨਾਮੁ ਨਿਧਾਨੁ ਵਸਿਆ ਘਟ ਅੰਤਰਿ; ਰਸਨਾ ਹਰਿ ਗੁਣ ਗਾਈ ॥

naam nidhaan vasiaa ghatt antar; rasanaa har gun gaaee |

Punjabi

ਨਾਮ ਦਾ ਖ਼ਜ਼ਾਨਾ ਮੇਰੇ ਹਿਰਦੇ ਅੰਦਰ ਵਸਦਾ ਹੈ ਅਤੇ ਮੇਰੀ ਜੀਹਭਾ ਪ੍ਰਭੁ ਦੀ ਮਹਿਮਾ ਗਾਇਨ ਕਰਦੀ ਹੈ।

Bhai Manmohan Singh (Shabad OS, CC BY-SA)

English

The treasure of the Naam abides deep within my heart. My tongue sings the Glorious Praises of the Lord.

Dr. Sant Singh Khalsa (Shabad OS, CC BY-SA)
Ang 1265 · Line 15

ਸਦਾ ਅਨੰਦਿ ਰਹੈ ਦਿਨੁ ਰਾਤੀ; ਏਕ ਸਬਦਿ ਲਿਵ ਲਾਈ ॥

sadaa anand rahai din raatee; ek sabad liv laaee |

Punjabi

ਇਕ ਨਾਮ ਨਾਲ ਪਿਰਹੜੀ ਪਾਉਣ ਦੁਆਰਾ ਦਿਨ ਤੇ ਰੈਣ, ਮੈਂ ਹਮੇਸ਼ਾਂ ਖੁਸ਼ੀ ਅੰਦਰ ਵਿਚਰਦਾ ਹਾਂ।

Bhai Manmohan Singh (Shabad OS, CC BY-SA)

English

I am forever in bliss, day and night, lovingly attuned to the One Word of the Shabad.

Dr. Sant Singh Khalsa (Shabad OS, CC BY-SA)
Ang 1265 · Line 16

ਨਾਮੁ ਪਦਾਰਥੁ ਸਹਜੇ ਪਾਇਆ; ਇਹ ਸਤਿਗੁਰ ਕੀ ਵਡਿਆਈ ॥੩॥

naam padaarath sahaje paaeaa; ih satigur kee vaddiaaee |3|

Punjabi

ਨਾਮ ਦੀ ਦੌਲਤ ਮੈਂ ਸੁਖੈਨ ਹੀ ਪ੍ਰਾਪਤ ਕਰ ਲਈ ਹੈ। ਇਹ ਸਾਰੀ ਪ੍ਰਭਤਾ ਸੱਚੇ ਗੁਰਾਂ ਦੀ ਹੀ ਹੈ।

Bhai Manmohan Singh (Shabad OS, CC BY-SA)

English

I have obtained the treasure of the Naam with intuitive ease; this is the glorious greatness of the True Guru. ||3||

Dr. Sant Singh Khalsa (Shabad OS, CC BY-SA)
Ang 1265 · Line 17

ਸਤਿਗੁਰ ਤੇ ਹਰਿ ਹਰਿ ਮਨਿ ਵਸਿਆ; ਸਤਿਗੁਰ ਕਉ ਸਦ ਬਲਿ ਜਾਈ ॥

satigur te har har man vasiaa; satigur kau sad bal jaaee |

Punjabi

ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਪ੍ਰਮੇਸ਼ਰ ਮੇਰੇ ਰਿਦੇ ਅੰਦਰ ਟਿਕ ਗਿਆ ਹੈ। ਸੱਚੇ ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਵਾਰਨੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

Through the True Guru, the Lord, Har, Har, comes to dwell within my mind. I am forever a sacrifice to the True Guru.

Dr. Sant Singh Khalsa (Shabad OS, CC BY-SA)
Ang 1265 · Line 18

ਮਨੁ ਤਨੁ ਅਰਪਿ ਰਖਉ ਸਭੁ ਆਗੈ; ਗੁਰ ਚਰਣੀ ਚਿਤੁ ਲਾਈ ॥

man tan arap rkhau sabh aagai; gur charanee chit laaee |

Punjabi

ਆਪਣੀ ਜਿੰਦੜੀ ਅਤੇ ਦੇਹ ਨੂੰ ਸਮਰਪਣ ਕਰ, ਮੈਂ ਉਨ੍ਹਾਂ ਸਾਰਿਆਂ ਨੂੰ ਗੁਰਾਂ ਮੂਹਰੇ ਟਿਕਾ ਦਿੰਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦਾ ਹਾਂ।

Bhai Manmohan Singh (Shabad OS, CC BY-SA)

English

I have dedicated my mind and body to Him, and placed everything before Him in offering. I focus my consciousness on His Feet.

Dr. Sant Singh Khalsa (Shabad OS, CC BY-SA)
Ang 1265 · Line 19

ਅਪਣੀ ਕ੍ਰਿਪਾ ਕਰਹੁ ਗੁਰ ਪੂਰੇ; ਆਪੇ ਲੈਹੁ ਮਿਲਾਈ ॥

apanee kripaa karahu gur poore; aape laihu milaaee |

Punjabi

ਹੇ ਮੇਰੇ ਪੂਰਨ ਗੁਰਦੇਵ ਜੀ! ਤੁਸੀਂ ਆਪਣੀ ਰਹਿਮਤ ਮੇਰੇ ਤੇ ਧਾਰੋ ਅਤੇ ਮੈਨੂੰ ਆਪਣੇ ਨਾਲ ਮਿਲਾ ਲਓ।

Bhai Manmohan Singh (Shabad OS, CC BY-SA)

English

Please be merciful to me, O my Perfect Guru, and unite me with Yourself.

Dr. Sant Singh Khalsa (Shabad OS, CC BY-SA)
Ang 1265 · Line 20

ਹਮ ਲੋਹ. ਗੁਰ ਨਾਵ ਬੋਹਿਥਾ; ਨਾਨਕ ਪਾਰਿ ਲੰਘਾਈ ॥੪॥੭॥

ham loh. gur naav bohithaa; naanak paar langhaaee |4|7|

Punjabi

ਮੈਂ ਨਿਰਾਪੁਰਾ ਲੋਹਾ ਹੀ ਹਾਂ ਅਤੇ ਗੁਰਾਂ ਦੀ ਬੇੜੀ ਤੇ ਜਹਾਜ਼ ਰਾਹੀਂ ਹੀ ਮੇਰਾ ਪਾਰ ਉਤਾਰਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

I am just iron; the Guru is the boat, to carry me across. ||4||7||

Dr. Sant Singh Khalsa (Shabad OS, CC BY-SA)
Ang 1265 · Line 21

ਮਲਾਰ ਮਹਲਾ ੪ ਪੜਤਾਲ ਘਰੁ ੩ ॥

malaar mahalaa 4 parrataal ghar 3 |

Punjabi

ਮਲਾਰ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Malaar, Fourth Mehl, Partaal, Third House:

Dr. Sant Singh Khalsa (Shabad OS, CC BY-SA)
Ang 1265 · Line 22

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1265 · Line 23

ਹਰਿ ਜਨ ਬੋਲਤ. ਸ੍ਰੀਰਾਮ ਨਾਮਾ; ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥

har jan bolat. sreeraam naamaa; mil saadhasangat har tor |1| rahaau |

Punjabi

ਹੇ ਮੇਰੇ ਪੂਜਯ ਸੁਆਮੀ ਵਾਹਿਗੁਰੂ! ਤੇਰਿਆਂ ਸੰਤਾਂ ਦੀ ਸੰਗਤ ਨਾਲ ਜੁੜ, ਤੇਰਾ ਗੋਲਾ ਸਦੀਵ ਹੀ ਤੇਰੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The humble servant of the Lord chants the Name of the Supreme Lord; he joins the Saadh Sangat, the Company of the Lord's Holy. ||1||Pause||

Dr. Sant Singh Khalsa (Shabad OS, CC BY-SA)
Ang 1265 · Line 24

ਹਰਿ ਧਨੁ ਬਨਜਹੁ. ਹਰਿ ਧਨੁ ਸੰਚਹੁ; ਜਿਸੁ ਲਾਗਤ ਹੈ ਨਹੀ ਚੋਰ ॥੧॥

har dhan banajahu. har dhan sanchahu; jis laagat hai nahee chor |1|

Punjabi

ਹੇ ਬੰਦੇ! ਤੂੰ ਕੇਵਲ ਪ੍ਰਭੂ ਦੀ ਦੌਲਤ ਦਾ ਹੀ ਵਾਪਾਰ ਕਰ ਅਤੇ ਕੇਵਲ ਪ੍ਰਭੂ ਦੀ ਦੌਲਤ ਨੂੰ ਹੀ ਇਕੱਤਰ ਕਰ, ਜਿਸ ਨੂੰ ਕੋਈ ਤਸਕਰ ਚੁਰਾ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Deal only in the wealth of the Lord, and gather only the wealth of the Lord. No thief can ever steal it. ||1||

Dr. Sant Singh Khalsa (Shabad OS, CC BY-SA)
Ang 1265 · Line 25

ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ; ਸੁਨਿ ਘਨਿਹਰ ਕੀ ਘੋਰ ॥੨॥

chaatrik mor bolat din raatee; sun ghanihar kee ghor |2|

Punjabi

ਬੱਦਲਾਂ ਦੀ ਗਰਜ ਨੂੰ ਸੁਣ ਕੇ, ਪਪੀਹਾ ਅਤੇ ਸਿਖਾਧਾਰ ਦਿਨ ਅਤੇ ਰੈਣ ਚਹਿਚਹਾਉਂਦੇ ਹਨ।

Bhai Manmohan Singh (Shabad OS, CC BY-SA)

English

The rainbirds and the peacocks sing day and night, hearing the thunder in the clouds. ||2||

Dr. Sant Singh Khalsa (Shabad OS, CC BY-SA)
Ang 1265 · Line 26

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ. ਜਾਪਤ ਹੈ ਨਹੀ ਹੋਰ ॥੩॥

jo bolat hai mrig meen pankheroo; su bin har. jaapat hai nahee hor |3|

Punjabi

ਜਿਹੜਾ ਕੁਛ ਭੀ ਹਰਨ, ਮੱਛੀਆਂ ਅਤੇ ਪੰਛੀ ਬੋਲਦੇ ਹਨ, ਬਗੈਰ ਹਰੀ ਦੇ ਉਹ ਹੋਰ ਕੁਝ ਭੀ ਉਚਾਰਨ ਨਹੀਂ ਕਰਦੇ।

Bhai Manmohan Singh (Shabad OS, CC BY-SA)

English

Whatever the deer, the fish and the birds sing, they chant to the Lord, and no other. ||3||

Dr. Sant Singh Khalsa (Shabad OS, CC BY-SA)
Ang 1265 · Line 27

ਨਾਨਕ ਜਨ ਹਰਿ ਕੀਰਤਿ ਗਾਈ; ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥

naanak jan har keerat gaaee; chhoott geo jam kaa sabh sor |4|1|8|

Punjabi

ਗੋਲਾ ਨਾਨਕ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਮੌਤ ਦੇ ਫਰੇਸ਼ਤੇ ਦਾ ਰੌਲਾ ਗੋਲਾ ਸਮੂਹ ਅਲੋਪ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Servant Nanak sings the Kirtan of the Lord's Praises; the sound and fury of Death has totally gone away. ||4||1||8||

Dr. Sant Singh Khalsa (Shabad OS, CC BY-SA)
Ang 1265 · Line 28

ਮਲਾਰ ਮਹਲਾ ੪ ॥

malaar mahalaa 4 |

Punjabi

ਮਲਾਰ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Malaar, Fourth Mehl:

Dr. Sant Singh Khalsa (Shabad OS, CC BY-SA)
Ang 1265 · Line 29

ਰਾਮ ਰਾਮ ਬੋਲਿ ਬੋਲਿ; ਖੋਜਤੇ ਬਡਭਾਗੀ ॥

raam raam bol bol; khojate baddabhaagee |

Punjabi

ਤੂੰ ਕੇਵਲ ਪ੍ਰਭੂ ਦੇ ਨਾਮ ਦਾ ਹੀ ਉਚਾਰਨ ਕਰ। ਪਰਮ ਚੰਗੀ ਪ੍ਰਾਲਭਧ ਵਾਲੇ ਹੀ ਉਸ ਸੁਆਮੀ ਨੂੰ ਖੋਜਦੇ ਹਨ।

Bhai Manmohan Singh (Shabad OS, CC BY-SA)

English

They speak and chant the Name of the Lord, Raam, Raam; the very fortunate ones seek Him.

Dr. Sant Singh Khalsa (Shabad OS, CC BY-SA)
Ang 1265 · Line 30

ਹਰਿ ਕਾ ਪੰਥੁ ਕੋਊ ਬਤਾਵੈ; ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥

har kaa panth koaoo bataavai; hau taa kai paae laagee |1| rahaau |

Punjabi

ਜੋ ਕੋਈ ਭੀ ਮੈਨੂੰ ਵਾਹਿਗੁਰੂ ਦਾ ਮਾਰਗ ਦੱਸਦਾ ਹੈ, ਮੈਂ ਉਸ ਦੇ ਪੈਰੀ ਪੈਂਦਾ ਹਾਂ। ਠਹਿਰਾਓ।

Bhai Manmohan Singh (Shabad OS, CC BY-SA)

English

Whoever shows me the Way of the Lord - I fall at his feet. ||1||Pause||

Dr. Sant Singh Khalsa (Shabad OS, CC BY-SA)
Ang 1265 · Line 31

ਹਰਿ ਹਮਾਰੋ ਮੀਤੁ ਸਖਾਈ; ਹਮ ਹਰਿ ਸਿਉ ਪ੍ਰੀਤਿ ਲਾਗੀ ॥

har hamaaro meet sakhaaee; ham har siau preet laagee |

Punjabi

ਵਾਹਿਗੁਰੂ ਮੇਰਾ ਮਿੱਤਰ ਅਤੇ ਮਦਦਗਾਰ ਹੈ ਅਤੇ ਵਾਹਿਗੁਰੂ ਨਾਲ ਹੀ ਮੇਰਾ ਪ੍ਰੇਮ ਪਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The Lord is my Friend and Compansion; I am in love with the Lord.

Dr. Sant Singh Khalsa (Shabad OS, CC BY-SA)