Ekam
Guru Granth Sahib

Ang 1266

Ang 1266 · Line 1

ਹਰਿ. ਹਮ ਗਾਵਹਿ, ਹਰਿ. ਹਮ ਬੋਲਹਿ; ਅਉਰੁ ਦੁਤੀਆ ਪ੍ਰੀਤਿ. ਹਮ ਤਿਆਗੀ ॥੧॥

har. ham gaaveh, har. ham boleh; aaur duteea preet. ham tiaagee |1|

Punjabi

ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਹਰੀ ਦਾ ਨਾਮ ਹੀ ਮੈਂ ਉਚਾਰਦਾ ਹਾਂ ਅਤੇ ਹੋਰ ਸਾਰੇ ਪਿਆਰ ਮੈਂ ਛੱਡ ਦਿੱਤੇ ਹਨ।

Bhai Manmohan Singh (Shabad OS, CC BY-SA)

English

I sing of the Lord, and I speak of the Lord; I have discarded all other loves. ||1||

Dr. Sant Singh Khalsa (Shabad OS, CC BY-SA)
Ang 1266 · Line 2

ਮਨਮੋਹਨ ਮੋਰੋ ਪ੍ਰੀਤਮ ਰਾਮੁ; ਹਰਿ ਪਰਮਾਨੰਦੁ ਬੈਰਾਗੀ ॥

manamohan moro preetam raam; har paramaanand bairaagee |

Punjabi

ਫਰੇਫਤਾ ਕਰ ਲੈਣ ਵਾਲਾ ਹੈ ਮੇਰਾ ਪਿਆਰਾ। ਨਿਰਲੇਪ ਸੁਆਮੀ ਵਾਹਿਗੁਰੂ ਮਹਾਨ ਪਰਸੰਨਤਾ ਦਾ ਸਰੂਪ ਹੈ।

Bhai Manmohan Singh (Shabad OS, CC BY-SA)

English

My Beloved is the Enticer of the mind; The Detached Lord God is the Embodiment of Supreme bliss.

Dr. Sant Singh Khalsa (Shabad OS, CC BY-SA)
Ang 1266 · Line 3

ਹਰਿ ਦੇਖੇ ਜੀਵਤ ਹੈ ਨਾਨਕੁ; ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥

har dekhe jeevat hai naanak; ik nimakh palo mukh laagee |2|2|9|9|13|9|31|

Punjabi

ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ, ਹੇ ਵਾਹਿਗੁਰੂ ਮੇਰੇ ਮਾਲਕ! ਤੂੰ ਇਕ ਮੁਹਤ ਅਤੇ ਇਕ ਛਿਨ ਭਰ ਲਈ ਮੈਨੂੰ ਆਪਣਾ ਦਰਸ ਵਿਖਾਲ।

Bhai Manmohan Singh (Shabad OS, CC BY-SA)

English

Nanak lives by gazing upon the Lord; may I see Him for a moment, for even just an instant. ||2||2||9||9||13||9||31||

Dr. Sant Singh Khalsa (Shabad OS, CC BY-SA)
Ang 1266 · Line 4

ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ ॥

raag malaar mahalaa 5 chaupade ghar 1 |

Punjabi

ਰਾਗ ਮਲਾਰ ਪੰਜਵੀਂ ਪਾਤਿਸ਼ਾਹੀ। ਚਊਪਦੇ।

Bhai Manmohan Singh (Shabad OS, CC BY-SA)

English

Raag Malaar, Fifth Mehl, Chau-Padhay, First House:

Dr. Sant Singh Khalsa (Shabad OS, CC BY-SA)
Ang 1266 · Line 5

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1266 · Line 6

ਕਿਆ ਤੂ ਸੋਚਹਿ. ਕਿਆ ਤੂ ਚਿਤਵਹਿ; ਕਿਆ ਤੂੰ ਕਰਹਿ ਉਪਾਏ ॥

kiaa too socheh. kiaa too chitaveh; kiaa toon kareh upaae |

Punjabi

ਤੂੰ ਕੀ ਵਿਚਾਰਦਾ ਹੈਂ, ਤੂੰ ਕੀ ਖਿਆਲ ਕਰਦਾ ਹੈਂ ਅਤੇ ਤੂੰ ਕੀ ਉਪਰਾਲਾ ਕਰਦਾ ਹੈਂ?

Bhai Manmohan Singh (Shabad OS, CC BY-SA)

English

What are you so worried about? What are you thinking? What have you tried?

Dr. Sant Singh Khalsa (Shabad OS, CC BY-SA)
Ang 1266 · Line 7

ਤਾ ਕਉ ਕਹਹੁ ਪਰਵਾਹ ਕਾਹੂ ਕੀ; ਜਿਹ ਗੋਪਾਲ ਸਹਾਏ ॥੧॥

taa kau kahahu paravaah kaahoo kee; jih gopaal sahaae |1|

Punjabi

ਜਿਸ ਦਾ ਸਹਾਇਕ ਜਗਤ ਦਾ ਪਾਲਣ-ਪੋਸਣਹਾਰ ਹੈ, ਦੱਸੋ! ਉਹ ਕਿਸ ਦੀ ਮੁਛੰਦਗੀ ਧਰਾ ਸਕਦਾ ਹੈ?

Bhai Manmohan Singh (Shabad OS, CC BY-SA)

English

Tell me - the Lord of the Universe - who controls Him? ||1||

Dr. Sant Singh Khalsa (Shabad OS, CC BY-SA)
Ang 1266 · Line 8

ਬਰਸੈ ਮੇਘੁ ਸਖੀ; ਘਰਿ ਪਾਹੁਨ ਆਏ ॥

barasai megh sakhee; ghar paahun aae |

Punjabi

ਬਦਲ ਵਰ੍ਹਦਾ ਹੈ, ਹੇ ਸਹੇਲੀਏ! ਪ੍ਰਾਹੁਣਾ ਮੇਰੇ ਗ੍ਰਹਿ ਵਿੱਚ ਆ ਗਿਆ ਹੈ।

Bhai Manmohan Singh (Shabad OS, CC BY-SA)

English

The rain showers down from the clouds, O companion. The Guest has come into my home.

Dr. Sant Singh Khalsa (Shabad OS, CC BY-SA)
Ang 1266 · Line 9

ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ; ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥

mohi deen kripaa nidh tthaakur; nav nidh naam samaae |1| rahaau |

Punjabi

ਮੈਂ ਮਸਕੀਨ ਹਾਂ। ਮੇਰਾ ਮਾਲਕ ਰਹਿਮਤ ਦਾ ਸਮੁੰਦਰ ਹੈ। ਹੇ ਵਾਹਿਗੁਰੂ ਤੂੰ ਮੈਨੂੰ ਆਪਣੇ ਨਾਮ, ਨੌ ਖਜਾਨੇ ਬਖਸ਼ਣਹਾਰ ਵਿੱਚ ਲੀਨ ਕਰ ਲੈ। ਠਹਿਰਾਉ।

Bhai Manmohan Singh (Shabad OS, CC BY-SA)

English

I am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||

Dr. Sant Singh Khalsa (Shabad OS, CC BY-SA)
Ang 1266 · Line 10

ਅਨਿਕ ਪ੍ਰਕਾਰ ਭੋਜਨ ਬਹੁ ਕੀਏ; ਬਹੁ ਬਿੰਜਨ ਮਿਸਟਾਏ ॥

anik prakaar bhojan bahu kee; bahu binjan misattaae |

Punjabi

ਮੈਂ ਅਨੇਕਾਂ ਤਰੀਕਿਆਂ ਨਾਲ ਘਣੇਰੇ ਖਾਣੇ ਅਤੇ ਬਹੁਤੀਆਂ ਮਿਠਾਈਆਂ ਨਿਆਮ੍ਹਤਾ ਤਿਆਰ ਕੀਤੀਆਂ ਹਨ।

Bhai Manmohan Singh (Shabad OS, CC BY-SA)

English

I have prepared all sorts of foods in various ways, and all sorts of sweet deserts.

Dr. Sant Singh Khalsa (Shabad OS, CC BY-SA)
Ang 1266 · Line 11

ਕਰੀ ਪਾਕਸਾਲ ਸੋਚ ਪਵਿਤ੍ਰਾ; ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥

karee paakasaal soch pavitraa; hun laavahu bhog har raae |2|

Punjabi

ਰਸੋਈ ਨੂੰ ਮੈਂ ਸਾਫ ਅਤੇ ਪਵਿੱਤਰ ਕੀਤਾ ਹੈ। ਹੁਣ, ਹੇ ਪ੍ਰਭੂ ਪਾਤਿਸ਼ਾਹ! ਤੂੰ ਆ ਕੇ ਪ੍ਰਸ਼ਾਦ ਛਕ।

Bhai Manmohan Singh (Shabad OS, CC BY-SA)

English

I have made my kitchen pure and sacred. Now, O my Sovereign Lord King, please sample my food. ||2||

Dr. Sant Singh Khalsa (Shabad OS, CC BY-SA)
Ang 1266 · Line 12

ਦੁਸਟ ਬਿਦਾਰੇ. ਸਾਜਨ ਰਹਸੇ; ਇਹਿ ਮੰਦਿਰ ਘਰ ਅਪਨਾਏ ॥

dusatt bidaare. saajan rahase; ihi mandir ghar apanaae |

Punjabi

ਪਾਂਬਰ ਨਸ਼ਟ ਹੋ ਗਏ ਹਨ ਅਤੇ ਮਿੱਤਰ ਪ੍ਰਸੰਨ, ਹੇ ਸੁਆਮੀ! ਤੂੰ ਹੁਣ ਇਸ ਮੇਰੀ ਦੇਹ ਦੇ ਮਹਿਲ ਤੇ ਧਾਮ ਨੂੰ ਆਪਣਾ ਬਣਾ ਲੈ।

Bhai Manmohan Singh (Shabad OS, CC BY-SA)

English

The villains have been destroyed, and my friends are delighted. This is Your Own Mansion and Temple, O Lord.

Dr. Sant Singh Khalsa (Shabad OS, CC BY-SA)
Ang 1266 · Line 13

ਜਉ ਗ੍ਰਿਹਿ. ਲਾਲੁ ਰੰਗੀਓ ਆਇਆ; ਤਉ ਮੈ. ਸਭਿ ਸੁਖ ਪਾਏ ॥੩॥

jau grihi. laal rangeeo aaeaa; tau mai. sabh sukh paae |3|

Punjabi

ਜਦ ਖਿਲੰਦੜਾ ਪ੍ਰੀਤਮ ਮੇਰੇ ਝੁੱਗੇ ਵਿੱਚ ਆ ਗਿਆ, ਤਦ ਮੈਨੂੰ ਸਾਰੇ ਆਰਾਮ ਪਰਾਪਤ ਹੋ ਗਏ।

Bhai Manmohan Singh (Shabad OS, CC BY-SA)

English

When my Playful Beloved came into my household, then I found total peace. ||3||

Dr. Sant Singh Khalsa (Shabad OS, CC BY-SA)
Ang 1266 · Line 14

ਸੰਤ ਸਭਾ ਓਟ ਗੁਰ ਪੂਰੇ; ਧੁਰਿ ਮਸਤਕਿ ਲੇਖੁ ਲਿਖਾਏ ॥

sant sabhaa ott gur poore; dhur masatak lekh likhaae |

Punjabi

ਸਤਿਸੰਗਤ ਅੰਦਰ ਮੈਨੂੰ ਪੂਰਨ ਗੁਰਾਂ ਦੀ ਪਨਾਹ ਪਰਾਪਤ ਹੋ ਗਈ ਹੈ ਕਿਉਂਕਿ ਐਹੋ ਜੇਹੀ ਲਿਖਤਾਕਾਰ ਮੁਢ ਤੋਂ ਮੇਰੇ ਮੱਥੇ ਉਤੇ ਲਿਖੀ ਹੋਈ ਸੀ।

Bhai Manmohan Singh (Shabad OS, CC BY-SA)

English

In the Society of the Saints, I have the Support and Protection of the Perfect Guru; this is the pre-ordained destiny inscribed upon my forehead.

Dr. Sant Singh Khalsa (Shabad OS, CC BY-SA)
Ang 1266 · Line 15

ਜਨ ਨਾਨਕ. ਕੰਤੁ ਰੰਗੀਲਾ ਪਾਇਆ; ਫਿਰਿ ਦੂਖੁ. ਨ ਲਾਗੈ ਆਏ ॥੪॥੧॥

jan naanak. kant rangeelaa paaeaa; fir dookh. na laagai aae |4|1|

Punjabi

ਗੋਲੇ ਨਾਨਕ ਨੂੰ ਉਸ ਦਾ ਖੁਸ਼ਬਾਸ਼ ਭਰਤਾ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਉਹ ਮੁੜ ਕਸ਼ਟ ਨਹੀਂ ਉਠਾਵੇਗਾ।

Bhai Manmohan Singh (Shabad OS, CC BY-SA)

English

Servant Nanak has found his Playful Husband Lord. He shall never suffer in sorrow again. ||4||1||

Dr. Sant Singh Khalsa (Shabad OS, CC BY-SA)
Ang 1266 · Line 16

ਮਲਾਰ ਮਹਲਾ ੫ ॥

malaar mahalaa 5 |

Punjabi

ਮਲਾਰ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Malaar, Fifth Mehl:

Dr. Sant Singh Khalsa (Shabad OS, CC BY-SA)
Ang 1266 · Line 17

ਖੀਰ ਅਧਾਰਿ. ਬਾਰਿਕੁ ਜਬ ਹੋਤਾ; ਬਿਨੁ ਖੀਰੈ ਰਹਨੁ. ਨ ਜਾਈ ॥

kheer adhaar. baarik jab hotaa; bin kheerai rehan. na jaaee |

Punjabi

ਜਦ ਬੱਚੇ ਦੀ ਖੁਰਾਕ ਕੇਵਲ ਦੁੱਧ ਹੀ ਹੈ, ਤਾਂ ਦੁੱਧ ਦੇ ਬਗੈਰ ਇਹ ਰਹਿ ਨਹੀਂ ਸਕਦਾ।

Bhai Manmohan Singh (Shabad OS, CC BY-SA)

English

When the baby's only food is milk, it cannot survive without its milk.

Dr. Sant Singh Khalsa (Shabad OS, CC BY-SA)
Ang 1266 · Line 18

ਸਾਰਿ ਸਮੑਾਲਿ ਮਾਤਾ ਮੁਖਿ ਨੀਰੈ; ਤਬ ਓਹੁ ਤ੍ਰਿਪਤਿ ਅਘਾਈ ॥੧॥

saar samaal maataa mukh neerai; tab ohu tripat aghaaee |1|

Punjabi

ਮਾਂ ਇਸ ਦੀ ਸੰਭਾਲ ਕਰਦੀ ਹੈ ਅਤੇ ਇਸ ਦੇ ਮੂੰਹ ਵਿੱਚ ਦੁੱਧ ਪਾਉਂਦੀ ਅਤੇ ਤਦ ਉਹ ਰੱਜਦਾ ਅਤੇ ਧ੍ਰਾਪਦਾ ਹੈ।

Bhai Manmohan Singh (Shabad OS, CC BY-SA)

English

The mother takes care of it, and pours milk into its mouth; then, it is satisfied and fulfilled. ||1||

Dr. Sant Singh Khalsa (Shabad OS, CC BY-SA)
Ang 1266 · Line 19

ਹਮ ਬਾਰਿਕ; ਪਿਤਾ ਪ੍ਰਭੁ ਦਾਤਾ ॥

ham baarik; pitaa prabh daataa |

Punjabi

ਮੈਂ ਬੱਚਾ ਹਾਂ ਅਤੇ ਦਾਤਾਰ ਸੁਆਮੀ ਮੇਰਾ ਬਾਪੂ ਹੈ।

Bhai Manmohan Singh (Shabad OS, CC BY-SA)

English

I am just a baby; God, the Great Giver, is my Father.

Dr. Sant Singh Khalsa (Shabad OS, CC BY-SA)
Ang 1266 · Line 20

ਭੂਲਹਿ ਬਾਰਿਕ. ਅਨਿਕ ਲਖ ਬਰੀਆ; ਅਨ ਠਉਰ ਨਾਹੀ. ਜਹ ਜਾਤਾ ॥੧॥ ਰਹਾਉ ॥

bhooleh baarik. anik lakh bareea; an tthaur naahee. jeh jaataa |1| rahaau |

Punjabi

ਬੱਚਾ ਅਨੇਕਾ ਅਤੇ ਲੱਖਾਂ ਵਾਰੀ ਗਲਤੀਆਂ ਕਰਦਾ ਹੈ। ਉਸ ਨੂੰ ਹੋਰ ਕੋਈ ਥਾਂ ਨਹੀਂ ਜਿਥੇ ਉਹ ਜਾ ਸਕਦਾ ਹੈ।

Bhai Manmohan Singh (Shabad OS, CC BY-SA)

English

The child is so foolish; it makes so many mistakes. But it has nowhere else to go. ||1||Pause||

Dr. Sant Singh Khalsa (Shabad OS, CC BY-SA)
Ang 1266 · Line 21

ਚੰਚਲ ਮਤਿ ਬਾਰਿਕ ਬਪੁਰੇ ਕੀ; ਸਰਪ ਅਗਨਿ ਕਰ ਮੇਲੈ ॥

chanchal mat baarik bapure kee; sarap agan kar melai |

Punjabi

ਚੁਲਬੁਲਾ ਹੈ ਚਿੱਤ ਗਰੀਬ ਬੱਚੇ ਦਾ। ਉਹ ਸੱਪ ਅਤੇ ਅੰਗ ਨੂੰ ਭੀ ਹੱਥ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The mind of the poor child is fickle; he touches even snakes and fire.

Dr. Sant Singh Khalsa (Shabad OS, CC BY-SA)
Ang 1266 · Line 22

ਮਾਤਾ ਪਿਤਾ ਕੰਠਿ ਲਾਇ ਰਾਖੈ; ਅਨਦ ਸਹਜਿ ਤਬ ਖੇਲੈ ॥੨॥

maataa pitaa kantth laae raakhai; anad sehaj tab khelai |2|

Punjabi

ਮਾਂ ਅਤੇ ਪਿਉ ਉਸ ਨੂੰ ਆਪਣੀ ਛਾਤੀ ਨਾਲ ਲਾਈ ਰੱਖਦੇ ਹਨ। ਤਦ ਉਹ ਕੁਦਰਤੀ ਤੌਰ ਤੇ ਖੁਸ਼ੀ ਨਾਲ ਖੇਡਦਾ ਹੈ।

Bhai Manmohan Singh (Shabad OS, CC BY-SA)

English

His mother and father hug him close in their embrace, and so he plays in joy and bliss. ||2||

Dr. Sant Singh Khalsa (Shabad OS, CC BY-SA)
Ang 1266 · Line 23

ਜਿਸ ਕਾ ਪਿਤਾ. ਤੂ ਹੈ ਮੇਰੇ ਸੁਆਮੀ; ਤਿਸੁ ਬਾਰਿਕ ਭੂਖ ਕੈਸੀ ॥

jis kaa pitaa. too hai mere suaamee; tis baarik bhookh kaisee |

Punjabi

ਜਿਸ ਬਾਪੂ ਦਾ ਤੂੰ ਹੈ, ਹੇ ਮੇਰੇ ਮਾਲਕ! ਉਸ ਇਆਣੇ ਨੂੰ ਕਿਸ ਕਿਸਮ ਦੀ ਭੁੱਖ ਲਗ ਸਕਦੀ ਹੈ?

Bhai Manmohan Singh (Shabad OS, CC BY-SA)

English

What hunger can the child ever have, O my Lord and Master, when You are his Father?

Dr. Sant Singh Khalsa (Shabad OS, CC BY-SA)
Ang 1266 · Line 24

ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ; ਮਨਿ ਬਾਂਛੈ ਸੋ ਲੈਸੀ ॥੩॥

nav nidh naam nidhaan grihi terai; man baanchhai so laisee |3|

Punjabi

ਤੇਰੇ ਧਾਮ ਅੰਦਰ ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਹਨ। ਜਿਹੜਾ ਕੁਛ ਉਸ ਦਾ ਚਿੱਤ ਚਾਹੁੰਦਾ ਹੈ, ਉਹੋ ਕੁਛ ਹੀ ਉਹ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The treasure of the Naam and the nine treasures are in Your celestial household. You fulfill the desires of the mind. ||3||

Dr. Sant Singh Khalsa (Shabad OS, CC BY-SA)
Ang 1266 · Line 25

ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ; ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥

pitaa kripaal aagiaa ih deenee; baarik mukh maangai so denaa |

Punjabi

ਦਇਆਵਾਨ ਬਾਬਲ ਨੇ ਇਹ ਹੁਕਮ ਦਿੱਤਾ ਹੈ ਕਿ ਜਿਹੜਾ ਕੁਝ ਭੀ ਬਾਲ ਆਪਣੇ ਮੁੰਹੋ ਮੰਗੇ, ਉਸ ਨੂੰ ਉਹੀ ਕੁਝ ਦੇ ਦਿੱਤਾ ਜਾਵੇ।

Bhai Manmohan Singh (Shabad OS, CC BY-SA)

English

My Merciful Father has issued this Command: whatever the child asks for, is put into his mouth.

Dr. Sant Singh Khalsa (Shabad OS, CC BY-SA)
Ang 1266 · Line 26

ਨਾਨਕ ਬਾਰਿਕੁ. ਦਰਸੁ ਪ੍ਰਭ ਚਾਹੈ; ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥

naanak baarik. daras prabh chaahai; mohi hridai baseh nit charanaa |4|2|

Punjabi

ਬਾਲ ਨਾਨਕ ਸੁਆਮੀ ਦੇ ਦਰਸ਼ਨ ਨੂੰ ਲੋਚਦਾ ਹੈ। ਰੱਬ ਕਰੇ, ਸੁਆਮੀ ਦੇ ਚਰਨ ਸਦਾ ਲਈ ਮੇਰੇ ਮਨ ਵਿੱਚ ਨਿਵਾਸ ਕਰ ਲੈਣ।

Bhai Manmohan Singh (Shabad OS, CC BY-SA)

English

Nanak, the child, longs for the Blessed Vision of God's Darshan. May His Feet always dwell within my heart. ||4||2||

Dr. Sant Singh Khalsa (Shabad OS, CC BY-SA)
Ang 1266 · Line 27

ਮਲਾਰ ਮਹਲਾ ੫ ॥

malaar mahalaa 5 |

Punjabi

ਮਲਾਰ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Malaar, Fifth Mehl:

Dr. Sant Singh Khalsa (Shabad OS, CC BY-SA)
Ang 1266 · Line 28

ਸਗਲ ਬਿਧੀ ਜੁਰਿ. ਆਹਰੁ ਕਰਿਆ; ਤਜਿਓ ਸਗਲ ਅੰਦੇਸਾ ॥

sagal bidhee jur. aahar kariaa; tajio sagal andesaa |

Punjabi

ਸਾਰੇ ਸਾਧਨ ਮੇਲ ਕੇ ਮੈਂ ਉਪਰਾਲਾ ਕੀਤਾ ਹੈ ਅਤੇ ਸਾਰਾ ਫਿਕਰ ਲਾਹ ਛੱਡਿਆ ਹੈ।

Bhai Manmohan Singh (Shabad OS, CC BY-SA)

English

I tried everything, and gathered all devices together; I have discarded all my anxieties.

Dr. Sant Singh Khalsa (Shabad OS, CC BY-SA)
Ang 1266 · Line 29

ਕਾਰਜੁ ਸਗਲ ਅਰੰਭਿਓ ਘਰ ਕਾ; ਠਾਕੁਰ ਕਾ ਭਾਰੋਸਾ ॥੧॥

kaaraj sagal aranbhio ghar kaa; tthaakur kaa bhaarosaa |1|

Punjabi

ਪ੍ਰਭੂ ਉਤੇ ਵਿਸ਼ਵਾਸ ਧਾਰ ਕੇ, ਮੈਂ ਆਪਣੇ ਸਾਰੇ ਘਰੋਗੀ ਕੰਮ-ਕਾਜ ਰਾਸ ਕਰਨੇ ਸ਼ੁਰੂ ਕਰ ਦਿੱਤੇ ਹਨ।

Bhai Manmohan Singh (Shabad OS, CC BY-SA)

English

I have begun to set all my household affairs right; I have placed my faith in my Lord and Master. ||1||

Dr. Sant Singh Khalsa (Shabad OS, CC BY-SA)
Ang 1266 · Line 30

ਸੁਨੀਐ. ਬਾਜੈ ਬਾਜ ਸੁਹਾਵੀ ॥

suneeai. baajai baaj suhaavee |

Punjabi

ਮੈਂ ਹੁਣ ਦਸਮ ਦੁਆਰ ਦੇ ਬੈਕੁੰਠੀ ਕੀਰਤਨ ਦਾ ਸੁੰਦਰ ਰਾਗੁ ਸੁਣਦਾ ਹਾਂ।

Bhai Manmohan Singh (Shabad OS, CC BY-SA)

English

I listen to the celestial vibrations resonating and resounding.

Dr. Sant Singh Khalsa (Shabad OS, CC BY-SA)
Ang 1266 · Line 31

ਭੋਰੁ ਭਇਆ. ਮੈ ਪ੍ਰਿਅ ਮੁਖ ਪੇਖੇ; ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥

bhor bheaa. mai pria mukh pekhe; grihi mangal suhalaavee |1| rahaau |

Punjabi

ਪਹੁ ਫੁਟਾਲਾ ਹੋ ਗਿਆ ਹੈ ਅਤੇ ਮੈਨੂੰ ਹੁਣ ਆਪਣੇ ਪ੍ਰੀਤਮ ਦਾ ਮੁਖੜਾ ਦਿੱਸਦਾ ਹੈ ਅਤੇ ਮੇਰਾ ਘਰ ਖੁਸ਼ੀ ਅਤੇ ਸੁਖ ਨਾਲ ਭਰ ਗਿਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Sunrise has come, and I gaze upon the Face of my Beloved. My household is filled with peace and pleasure. ||1||Pause||

Dr. Sant Singh Khalsa (Shabad OS, CC BY-SA)
Ang 1266 · Line 32

ਮਨੂਆ ਲਾਇ ਸਵਾਰੇ ਥਾਨਾਂ; ਪੂਛਉ ਸੰਤਾ ਜਾਏ ॥

manooaa laae savaare thaanaan; poochhau santaa jaae |

Punjabi

ਆਪਣੀ ਜੋੜ ਮੈਂ ਆਪਣੇ ਮਨ ਦੇ ਅਸਥਾਨ ਨੂੰ ਸਾਫ ਕਰ ਲਿਆ ਹੈ ਤੇ ਹੁਣ ਮੈਂ ਸਾਧੂਆਂ ਕੋਲ ਆਪਣੀ ਸਾਈਂ ਬਾਰੇ ਪੁਛਣ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I focus my mind, and embellish and adorn the place within; then I go out to speak with the Saints.

Dr. Sant Singh Khalsa (Shabad OS, CC BY-SA)
Ang 1266 · Line 33

ਖੋਜਤ ਖੋਜਤ ਮੈ ਪਾਹੁਨ ਮਿਲਿਓ; ਭਗਤਿ ਕਰਉ ਨਿਵਿ ਪਾਏ ॥੨॥

khojat khojat mai paahun milio; bhagat krau niv paae |2|

Punjabi

ਢੂੰਡ ਅਤੇ ਭਾਲ ਕਰਦੀ ਹੋਈ ਮੈਂ ਆਪਣੇ ਪ੍ਰਾਹੁਣੇ ਨੂੰ ਮਿਲ ਪਈ ਹਾਂ ਅਤੇ ਉਸ ਦੇ ਪੈਰਾਂ ਨੂੰ ਨਿਮਸਕਾਰ ਕਰ, ਮੈਂ ਹੁਣ ਉਸ ਦੀ ਪ੍ਰੇਮਮਈ ਸੇਵਾ ਕਮਾਉਂਦੀ ਹਾਂ।

Bhai Manmohan Singh (Shabad OS, CC BY-SA)

English

Seeking and searching, I have found my Husband Lord; I bow at His Feet and worship Him with devotion. ||2||

Dr. Sant Singh Khalsa (Shabad OS, CC BY-SA)