Ang 1267
ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ; ਤਬ ਹਮ ਮੰਗਲੁ ਗਾਇਆ ॥
jab pria aae base grihi aasan; tab ham mangal gaaeaa |
Punjabi
ਜਦ ਮੇਰੇ ਕੰਤ ਨੇ ਆ ਕੇ ਮੇਰੇ ਮਨ ਦੇ ਘਰ ਦੇ ਟਿਕਾਣੇ ਤੇ ਨਿਵਾਸ ਕਰ ਲਿਆ, ਤਦ ਮੈਂ ਖੁਸ਼ੀ ਦੇ ਗੀਤ ਗਾਇਨ ਕੀਤੇ।
English
When my Beloved came to live in my house, I began to sing the songs of bliss.
ਮੀਤ ਸਾਜਨ ਮੇਰੇ ਭਏ ਸੁਹੇਲੇ; ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥
meet saajan mere bhe suhele; prabh pooraa guroo milaaeaa |3|
Punjabi
ਜਦ ਗੁਰਦੇਵ ਜੀ ਨੇ ਮੈਨੂੰ ਮੇਰੇ ਪੂਰਨ ਪ੍ਰਭੂ ਨਾਲ ਮਿਲਾ ਦਿਤਾ, ਤਦ ਮੇਰੇ ਮਿਤ੍ਰ ਅਤੇ ਯਾਰ ਸੁਖੀ ਹੋ ਗਏ।
English
My friends and companions are happy; God leads me to meet the Perfect Guru. ||3||
ਸਖੀ ਸਹੇਲੀ ਭਏ ਅਨੰਦਾ; ਗੁਰਿ ਕਾਰਜ ਹਮਰੇ ਪੂਰੇ ॥
sakhee sahelee bhe anandaa; gur kaaraj hamare poore |
Punjabi
ਮੇਰੀਆਂ ਸਾਥਣਾ ਅਤੇ ਸਹੀਆਂ ਖੁਸ਼ੀ ਵਿੱਚ ਹਨ ਅਤੇ ਗੁਰਦੇਵ ਜੀ ਨੇ ਮੇਰੇ ਕੰਮ ਸੰਪੂਰਨ ਕਰ ਦਿਤੇ ਹਨ।
English
My friends and companions are in ecstasy; the Guru has completed all my projects.
ਕਹੁ ਨਾਨਕ. ਵਰੁ ਮਿਲਿਆ ਸੁਖਦਾਤਾ; ਛੋਡਿ. ਨ ਜਾਈ ਦੂਰੇ ॥੪॥੩॥
kahu naanak. var miliaa sukhadaataa; chhodd. na jaaee doore |4|3|
Punjabi
ਗੁਰੂ ਜੀ ਫੁਰਮਾਉਂਦੇ ਹਨ, ਮੈਨੂੰ ਆਪਣਾ, ਆਰਾਮ-ਬਖਸ਼ਣਹਾਰ ਪਤੀ ਮਿਲ ਪਿਆ ਹੈ ਅਤੇ ਮੈਨੂੰ ਛੱਡ ਕੇ ਉਹ ਦੁਰੇਡੇ ਨਹੀਂ ਜਾਂਦਾ।
English
Says Nanak, I have met my Husband, the Giver of peace; He shall never leave me and go away. ||4||3||
ਮਲਾਰ ਮਹਲਾ ੫ ॥
malaar mahalaa 5 |
Punjabi
ਮਲਾਰ ਪੰਜਵੀਂ ਪਾਤਿਸ਼ਾਹੀ।
English
Malaar, Fifth Mehl:
ਰਾਜ ਤੇ ਕੀਟ. ਕੀਟ ਤੇ ਸੁਰਪਤਿ; ਕਰਿ ਦੋਖ. ਜਠਰ ਕਉ ਭਰਤੇ ॥
raaj te keett. keett te surapat; kar dokh. jatthar kau bharate |
Punjabi
ਪਾਤਿਸ਼ਾਹ ਤੋਂ ਕੀੜੇ ਤਾਂਈ ਅਤੇ ਕੀੜੇ ਤੋਂ ਦੇਵਤਿਆਂ ਦੇ ਸੁਆਮੀ ਤਾਂਈ, ਸਾਰੇ ਹੀ ਪਾਪ ਕਮਾ ਆਪਣੇ ਢਿਡਾਂ ਨੂੰ ਭਰਦੇ ਹਨ।
English
From a king to a worm, and from a worm to the lord of gods, they engage in evil to fill their bellies.
ਕ੍ਰਿਪਾ ਨਿਧਿ ਛੋਡਿ. ਆਨ ਕਉ ਪੂਜਹਿ; ਆਤਮ ਘਾਤੀ ਹਰਤੇ ॥੧॥
kripaa nidh chhodd. aan kau poojeh; aatam ghaatee harate |1|
Punjabi
ਰਹਿਮਤ ਦੇ ਸਮੁੰਦਰ ਹਰੀ ਨੂੰ ਤਿਆਗ ਜੋ ਹੋਰਸ ਦੀ ਉਪਾਸ਼ਨਾ ਕਰਦੇ ਹਨ, ਉਹ ਆਪਣੇ ਆਪ ਦੇ ਕਾਤਲ ਤੇ ਚੋਰ ਹਨ।
English
They renounce the Lord, the Ocean of Mercy, and worship some other; they are thieves and killers of the soul. ||1||
ਹਰਿ ਬਿਸਰਤ; ਤੇ ਦੁਖਿ ਦੁਖਿ ਮਰਤੇ ॥
har bisarat; te dukh dukh marate |
Punjabi
ਜੋ ਆਪਣੇ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਕਸ਼ਟ ਤੇ ਪੀੜ ਅੰਦਰ ਮਰਦੇ ਹਨ।
English
Forgetting the Lord, they suffer in sorrow and die.
ਅਨਿਕ ਬਾਰ ਭ੍ਰਮਹਿ ਬਹੁ ਜੋਨੀ; ਟੇਕ. ਨ ਕਾਹੂ ਧਰਤੇ ॥੧॥ ਰਹਾਉ ॥
anik baar bhrameh bahu jonee; ttek. na kaahoo dharate |1| rahaau |
Punjabi
ਅਨੇਕਾਂ ਵਾਰੀ ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦੇ ਹਨ ਅਤੇ ਉਹਨਾਂ ਨੂੰ ਕਿਧਰੇ ਭੀ ਪਨਾਹ ਨਹੀਂ ਮਿਲਦੀ। ਠਹਿਰਾਉ।
English
They wander lost in reincarnation through all sorts of species; they do not find shelter anywhere. ||1||Pause||
ਤਿਆਗਿ ਸੁਆਮੀ. ਆਨ ਕਉ ਚਿਤਵਤ; ਮੂੜ ਮੁਗਧ ਖਲ ਖਰ ਤੇ ॥
tiaag suaamee. aan kau chitavat; moorr mugadh khal khar te |
Punjabi
ਜੋ ਪ੍ਰਭੂ ਨੂੰ ਛੱਡ ਕੇ ਹੋਰਸ ਨੂੰ ਸਿਮਰਦੇ ਹਨ, ਉਹ ਮੂਰਖ, ਬੁੱਧੂ, ਬੇਵਕੂਫ ਅਤੇ ਖੋਤੇ ਹਨ।
English
Those who abandon their Lord and Master and think of some other, are foolish, stupid, idiotic donkeys.
ਕਾਗਰ ਨਾਵ. ਲੰਘਹਿ ਕਤ ਸਾਗਰੁ; ਬ੍ਰਿਥਾ ਕਥਤ. ਹਮ ਤਰਤੇ ॥੨॥
kaagar naav. langheh kat saagar; brithaa kathat. ham tarate |2|
Punjabi
ਕਾਗਜ ਦੀ ਬੇੜੀ ਵਿੱਚ ਉਹ ਕਿਸ ਤਰ੍ਹਾਂ ਸਮੁੰਦਰੋਂ ਪਾਰ ਹੋ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਉਹ ਪਾਰ ਉਤਰ ਜਾਣਗੇ।
English
How can they cross over the ocean in a paper boat? Their eogtistical boasts that they will cross over are meaningless. ||2||
ਸਿਵ ਬਿਰੰਚਿ ਅਸੁਰ ਸੁਰ ਜੇਤੇ; ਕਾਲ ਅਗਨਿ ਮਹਿ ਜਰਤੇ ॥
siv biranch asur sur jete; kaal agan meh jarate |
Punjabi
ਮਹਾਂਦੇਵ, ਬ੍ਰਹਮਾ, ਰਾਖਸ਼ ਅਤੇ ਦੇਵਤੇ, ਜਿੰਨੇ ਭੀ ਹਨ, ਮੌਤ ਦੀ ਅੱਗ ਵਿੱਚ ਸੜਦੇ ਹਨ।
English
Shiva, Brahma, angels and demons, all burn in the fire of death.
ਨਾਨਕ ਸਰਨਿ. ਚਰਨ ਕਮਲਨ ਕੀ; ਤੁਮੑ. ਨ ਡਾਰਹੁ, ਪ੍ਰਭ ਕਰਤੇ ॥੩॥੪॥
naanak saran. charan kamalan kee; tuma. na ddaarahu, prabh karate |3|4|
Punjabi
ਨਾਨਕ ਨੇ ਸੁਆਮੀ ਦੇ ਕੰਵਲ ਪੈਰਾਂ ਦੀ ਪਨਾਹ ਲਈ ਹੈ। ਹੇ ਮੇਰੇ ਸਿਰਜਣਹਾਰ ਸੁਆਮੀ! ਤੂੰ ਮੈਨੂੰ ਆਪਣੇ ਕੋਲੋਂ ਬਹੁਤ ਦੂਰ ਨਾਂ ਹਟਾ।
English
Nanak seeks the Sanctuary of the Lord's Lotus Feet; O God, Creator, please do not send me into exile. ||3||4||
ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧ ॥
raag malaar mahalaa 5 dupade ghar 1 |
Punjabi
ਰਾਗੁ ਮਲਾਰ ਪੰਜਵੀਂ ਪਾਤਿਸ਼ਾਹੀ।
English
Raag Malaar, Fifth Mehl, Dho-Padhay, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਪ੍ਰਭ ਮੇਰੇ ਓਇ; ਬੈਰਾਗੀ ਤਿਆਗੀ ॥
prabh mere oe; bairaagee tiaagee |
Punjabi
ਉਹ ਮੇਰਾ ਸੁਆਮੀ! ਇੱਛਾ-ਰਹਿਤ ਅਤੇ ਨਿਰਲੇਪ ਹੈ।
English
My God is detached and free of desire.
ਹਉ ਇਕੁ ਖਿਨੁ ਤਿਸੁ ਬਿਨੁ, ਰਹਿ. ਨ ਸਕਉ; ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥
hau ik khin tis bin, reh. na skau; preet hamaaree laagee |1| rahaau |
Punjabi
ਉਸ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ। ਉਸ ਨਾਲ ਮੇਰੀ ਪਿਰਹੜੀ ਪੈ ਗਈ ਹੈ। ਠਹਿਰਾਉ।
English
I cannot survive without Him, even for an instant. I am so in love with Him. ||1||Pause||
ਉਨ ਕੈ ਸੰਗਿ ਮੋਹਿ, ਪ੍ਰਭੁ ਚਿਤਿ ਆਵੈ; ਸੰਤ ਪ੍ਰਸਾਦਿ ਮੋਹਿ ਜਾਗੀ ॥
aun kai sang mohi, prabh chit aavai; sant prasaad mohi jaagee |
Punjabi
ਸਾਧੂਆਂ ਦੀ ਦਇਆ ਦੁਆਰਾ, ਮੈਂ ਜਾਗ ਉਠੀ ਹਾਂ ਅਤੇ ਉਨ੍ਹਾਂ ਦੀ ਸੰਗਤ ਅੰਦਰ ਮੈਂ ਆਪਣੇ ਸੁਆਮੀ ਨੂੰ ਸਿਮਰਦੀ ਹਾਂ।
English
Associating with the Saints, God has come into my consciousness. By their Grace, I have been awakened.
ਸੁਨਿ ਉਪਦੇਸੁ. ਭਏ ਮਨ ਨਿਰਮਲ; ਗੁਨ ਗਾਏ ਰੰਗਿ ਰਾਂਗੀ ॥੧॥
sun upades. bhe man niramal; gun gaae rang raangee |1|
Punjabi
ਸਾਧੂਆਂ ਦੀ ਸਿੱਖਮਤ ਸੁਣਨ ਦੁਆਰਾ, ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਪ੍ਰਭੂ ਦੇ ਪਿਆਰ ਨਾਲ ਰੰਗੀਜ ਮੈਂ ਉਸ ਦੀ ਕੀਰਤੀ ਗਾਇਨ ਕਰਦਾ ਹਾਂ।
English
Hearing the Teachings, my mind has become immaculate. Imbued with the Lord's Love, I sing His Glorious Praises. ||1||
ਇਹੁ ਮਨੁ ਦੇਇ. ਕੀਏ ਸੰਤ ਮੀਤਾ; ਕ੍ਰਿਪਾਲ ਭਏ ਬਡਭਾਗਂੀ ॥
eihu man dee. kee sant meetaa; kripaal bhe baddabhaaganee |
Punjabi
ਆਪਣੀ ਇਹ ਜਿੰਦੜੀ ਸਮਰਪਣ ਕਰ, ਮੈਂ ਸਾਧੂਆਂ ਨੂੰ ਮਿਤ੍ਰ ਬਣਾ ਲਿਆ ਹੈ ਤੇ ਭਾਰੇ ਚੰਗੇ ਨਸੀਬਾ ਰਾਹੀਂ ਉਹ ਮੇਰੇ ਤੇ ਦਇਆਵਾਨ ਹੋ ਗਏ ਹਨ।
English
Dedicating this mind, I have made friends with the Saints. They have become merciful to me; I am very fortunate.
ਮਹਾ ਸੁਖੁ ਪਾਇਆ. ਬਰਨਿ, ਨ ਸਾਕਉ; ਰੇਨੁ ਨਾਨਕ ਜਨ ਪਾਗੀ ॥੨॥੧॥੫॥
mahaa sukh paaeaa. baran, na saakau; ren naanak jan paagee |2|1|5|
Punjabi
ਸੰਤਾਂ ਦੇ ਪੈਰਾਂ ਦੀ ਧੂੜ ਪਾ ਕੇ, ਨਾਨਕ ਨੂੰ ਪਰਮ ਪ੍ਰਸੰਨਤਾ ਪਰਦਾਨ ਹੋ ਗਈ ਹੈ, ਜੋ ਵਰਣਨ ਨਹੀਂ ਕੀਤੀ ਜਾ ਸਕਦੀ।
English
I have found absolute peace - I cannot describe it. Nanak has obtained the dust of the feet of the humble. ||2||1||5||
ਮਲਾਰ ਮਹਲਾ ੫ ॥
malaar mahalaa 5 |
Punjabi
ਮਲਾਰ ਪੰਜਵੀਂ ਪਾਤਿਸ਼ਾਹੀ।
English
Malaar, Fifth Mehl:
ਮਾਈ; ਮੋਹਿ ਪ੍ਰੀਤਮੁ ਦੇਹੁ ਮਿਲਾਈ ॥
maaee; mohi preetam dehu milaaee |
Punjabi
ਹੇ ਮੇਰੀ ਮਾਤਾ! ਤੂੰ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇ।
English
O mother, please lead me to union with my Beloved.
ਸਗਲ ਸਹੇਲੀ ਸੁਖ ਭਰਿ ਸੂਤੀ; ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥
sagal sahelee sukh bhar sootee; jih ghar laal basaaee |1| rahaau |
Punjabi
ਮੇਰੀਆਂ ਸਾਰੀਆਂ ਸਹੇਲੀਆਂ, ਜਿਨ੍ਹਾਂ ਦੇ ਧਾਮ ਅੰਦਰ ਪ੍ਰੀਤਮ ਵੱਸਦਾ ਹੈ, ਰੱਜ ਕੇ ਆਰਾਮ ਅੰਦਰ ਸੌਦੀਆਂ ਹਨ। ਠਹਿਰਾਉ।
English
All my friends and companions sleep totally in peace; their Beloved Lord has come into the homes of their hearts. ||1||Pause||
ਮੋਹਿ ਅਵਗਨ. ਪ੍ਰਭੁ ਸਦਾ ਦਇਆਲਾ; ਮੋਹਿ ਨਿਰਗੁਨਿ ਕਿਆ ਚਤੁਰਾਈ ॥
mohi avagan. prabh sadaa deaalaa; mohi niragun kiaa chaturaaee |
Punjabi
ਮੈਂ ਖੂਬੀਆਂ-ਰਹਿਤ ਹਾਂ ਅਤੇ ਮੇਰਾ ਮਾਲਕ ਸਦੀਵ ਹੀ ਮਿਹਰਬਾਨ ਹੈ। ਮੈਂ ਨੇਕੀ-ਵਿਹੂਣੀ ਆਪਣੇ ਸੁਆਮੀ ਨਾਲ ਕਿਸ ਤਰ੍ਹਾਂ ਚਲਾਕੀ ਖੇਲ੍ਹ ਸਕਦੀ ਹਾਂ?
English
I am worthless; God is forever Merciful. I am unworthy; what clever tricks could I try?
ਕਰਉ ਬਰਾਬਰਿ. ਜੋ ਪ੍ਰਿਅ ਸੰਗਿ ਰਾਤਂੀ; ਇਹ ਹਉਮੈ ਕੀ ਢੀਠਾਈ ॥੧॥
krau baraabar. jo pria sang raatanee; ih haumai kee dteetthaaee |1|
Punjabi
ਮੈਂ ਉਨ੍ਹਾਂ ਦੀ ਬਰਾਬਰੀ ਕਰਦੀ ਹਾਂ ਜੋ ਆਪਣੇ ਪ੍ਰੀਤਮ ਦੀ ਪ੍ਰੀਤ ਨਾਲ ਰੰਗੀਆਂ ਹੋਈਆਂ ਹਨ। ਸਵੈ-ਹੰਗਤਾ ਤੋਂ ਉਪਜੀ ਹੋਈ, ਇਹ ਹੈ ਮੇਰੀ ਬੇ-ਇਸਾਈ।
English
I claim to be on a par with those who are imbued with the Love of their Beloved. This is my stubborn egotism. ||1||
ਭਈ ਨਿਮਾਣੀ. ਸਰਨਿ ਇਕ ਤਾਕੀ; ਗੁਰ ਸਤਿਗੁਰ ਪੁਰਖ ਸੁਖਦਾਈ ॥
bhee nimaanee. saran ik taakee; gur satigur purakh sukhadaaee |
Punjabi
ਆਜਜ਼ ਹੋ, ਮੈਂ ਹਮੇਸ਼ਾਂ ਖੁਸ਼ੀ ਦੇਣਹਾਰ ਵਿਸ਼ਾਲ ਅਤੇ ਸਰੱਬ-ਸ਼ਕਤੀਵਾਨ ਸੱਚੇ ਗੁਰਾਂ ਦੀ ਇਕੋ ਇਕ ਪਨਾਹ ਤਕਾਉਂਦਾ ਹਾਂ।
English
I am dishonored - I seek the Sanctuary of the One, the Guru, the True Guru, the Primal Being, the Giver of peace.
ਏਕ ਨਿਮਖ ਮਹਿ. ਮੇਰਾ ਸਭੁ ਦੁਖੁ ਕਾਟਿਆ; ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥
ek nimakh meh. meraa sabh dukh kaattiaa; naanak sukh rain bihaaee |2|2|6|
Punjabi
ਇਕ ਮੁਹਤ ਵਿੱਚ, ਗੁਰਾਂ ਨੇ ਮੇਰਾ ਸਮੂਹ ਕਸ਼ਟ ਨਵਿਰਤ ਕਰ ਦਿਤਾ ਹੈ ਅਤੇ ਹੁਣ ਨਾਨਕ ਦੀ ਜੀਵਨ ਰਾਤ੍ਰੀ ਆਰਾਮ ਅੰਦਰ ਬੀਤਦੀ ਹੈ।
English
In an instant, all my pains have been taken away; Nanak passes the night of his life in peace. ||2||2||6||
ਮਲਾਰ ਮਹਲਾ ੫ ॥
malaar mahalaa 5 |
Punjabi
ਮਲਾਰ ਪੰਜਵੀਂ ਪਾਤਿਸ਼ਾਹੀ।
English
Malaar, Fifth Mehl:
ਬਰਸੁ ਮੇਘ ਜੀ; ਤਿਲੁ ਬਿਲਮੁ. ਨ ਲਾਉ ॥
baras megh jee; til bilam. na laau |
Punjabi
ਤੂੰ ਵਰ੍ਹ ਪਉ, ਹੇ ਸਰੇਸ਼ਟ ਬੱਦਲਾ! ਅਤੇ ਇਕ ਮੁਹਤ ਦੀ ਭੀ ਢਿੱਲ ਨਾਂ ਕਰ।
English
Rain down, O cloud; do not delay.
ਬਰਸੁ ਪਿਆਰੇ ਮਨਹਿ ਸਧਾਰੇ; ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥
baras piaare maneh sadhaare; hoe anad sadaa man chaau |1| rahaau |
Punjabi
ਹੇ ਮੇਰੀ ਆਤਮਾ ਦੇ ਆਸਰੇ, ਲਾਡਲੇ ਬੱਦਲਾ! ਤੂੰ ਵਰ੍ਹ ਪਉ ਤਾਂ ਜੋ ਮੇਰਾ ਚਿੱਤ ਸੁਖੀ ਹੋ ਜਾਵੇ ਅਤੇ ਸਦਾ ਖੁਸ਼ੀ ਅੰਦਰ ਵਿਚਰੇ। ਠਹਿਰਾਉ।
English
O beloved cloud, O support of the mind, you bring lasting bliss and joy to the mind. ||1||Pause||
ਹਮ ਤੇਰੀ ਧਰ ਸੁਆਮੀਆ ਮੇਰੇ; ਤੂ ਕਿਉ ਮਨਹੁ ਬਿਸਾਰੇ ॥
ham teree dhar suaameea mere; too kiau manahu bisaare |
Punjabi
ਤੂੰ ਮੇਰਾ ਆਸਰਾ ਹੈਂ, ਹੇ ਮੇਰੇ ਸਾਈਂ! ਤੂੰ ਮੈਨੂੰ ਆਪਣੇ ਦਿਲੋਂ ਕਿਉਂ ਭੁਲਾਉਂਦਾ ਹੈਂ?
English
I take to Your Support, O my Lord and Master; how could You forget me?