Ang 1268
ਇਸਤ੍ਰੀ ਰੂਪ ਚੇਰੀ ਕੀ ਨਿਆਈ; ਸੋਭ ਨਹੀ. ਬਿਨੁ ਭਰਤਾਰੇ ॥੧॥
eisatree roop cheree kee niaaee; sobh nahee. bin bharataare |1|
Punjabi
ਮੈਂ, ਤੇਰੀ ਰੂਪਵੰਤੀ ਪਤਨੀ, ਤੇਰੀ ਗੋਲੀ ਦੀ ਮਾਨੰਦ ਹਾਂ। ਤੇਰੇ ਬਗੈਰ, ਹੇ ਮੇਰੇ ਕੰਤ! ਮੈਂ ਸੁਭਾਇਮਾਨ ਨਹੀਂ ਲਗਦੀ।
English
I am Your beautiful bride, Your servant and slave. I have no nobility without my Husband Lord. ||1||
ਬਿਨਉ ਸੁਨਿਓ. ਜਬ ਠਾਕੁਰ ਮੇਰੈ; ਬੇਗਿ ਆਇਓ ਕਿਰਪਾ ਧਾਰੇ ॥
binau sunio. jab tthaakur merai; beg aaeo kirapaa dhaare |
Punjabi
ਜਦ ਮੇਰੇ ਮਾਲਕ ਨੇ ਮੇਰੀ ਪ੍ਰਾਰਥਨਾ ਸੁਣੀ ਤਾਂ ਦਇਆਵਾਨ ਹੋ, ਉਹ ਤੁਰੰਤ ਹੀ ਮੇਰੇ ਕੋਲ ਆ ਗਿਆ।
English
When my Lord and Master listened to my prayer, He hurried to shower me with His Mercy.
ਕਹੁ ਨਾਨਕ. ਮੇਰੋ ਬਨਿਓ ਸੁਹਾਗੋ; ਪਤਿ ਸੋਭਾ ਭਲੇ ਅਚਾਰੇ ॥੨॥੩॥੭॥
kahu naanak. mero banio suhaago; pat sobhaa bhale achaare |2|3|7|
Punjabi
ਗੁਰੂ ਜੀ ਆਖਦੇ ਹਨ, ਹੁਣ ਮੈਂ ਆਪਣੇ ਪਤੀ ਨੂੰ ਪਰਾਪਤ ਹੋ ਗਈ ਹਾਂ ਅਤੇ ਮੈਂ ਇਜ਼ਤ-ਆਬਰੂ, ਪ੍ਰਭਤਾ ਅਤੇ ਸਰੇਸ਼ਟ ਜੀਵਨ ਰਹੁ-ਰੀਤੀ ਪਾ ਲਈ ਹੈ।
English
Says Nanak, I have become just like my Husband Lord; I am blessed with honor, nobility and the lifestyle of goodness. ||2||3||7||
ਮਲਾਰ ਮਹਲਾ ੫ ॥
malaar mahalaa 5 |
Punjabi
ਮਾਲਰ ਪੰਜਵੀਂ ਪਾਤਿਸ਼ਾਹੀ।
English
Malaar, Fifth Mehl:
ਪ੍ਰੀਤਮ; ਸਾਚਾ ਨਾਮੁ ਧਿਆਇ ॥
preetam; saachaa naam dhiaae |
Punjabi
ਹੇ ਬੰਦੇ! ਤੂੰ ਆਪਣੇ ਪਿਆਰੇ ਦੇ ਸੱਚੇ ਨਾਮ ਦਾ ਆਰਾਧਨ ਕਰ।
English
Meditate on the True Name of your Beloved.
ਦੂਖ ਦਰਦ ਬਿਨਸੈ ਭਵ ਸਾਗਰੁ; ਗੁਰ ਕੀ ਮੂਰਤਿ ਰਿਦੈ ਬਸਾਇ ॥੧॥ ਰਹਾਉ ॥
dookh darad binasai bhav saagar; gur kee moorat ridai basaae |1| rahaau |
Punjabi
ਗੁਰਾਂ ਦੀ ਵਿਅਕਤੀ ਨੂੰ ਆਪਣੇ ਅੰਤਰ ਆਤਮੇ ਟਿਕਾਉਣ ਦੁਆਰਾ, ਤੂੰ ਭਿਆਨਕ ਸੰਸਾਰ-ਸਮੁੰਦਰ ਦੀ ਪੀੜ ਅਤੇ ਕਸ਼ਟ ਤੋਂ ਖਲਾਸੀ ਪਾ ਜਾਵੇਗਾਂ। ਠਹਿਰਾਉ।
English
The pains and sorrows of the terrifying world-ocean are dispelled, by enshrining the Image of the Guru within your heart. ||1||Pause||
ਦੁਸਮਨ ਹਤੇ. ਦੋਖੀ ਸਭਿ ਵਿਆਪੇ; ਹਰਿ ਸਰਣਾਈ ਆਇਆ ॥
dusaman hate. dokhee sabh viaape; har saranaaee aaeaa |
Punjabi
ਸੁਆਮੀ ਦੀ ਸ਼ਰਣਾਗਤ ਲੈਣ ਦੁਆਰਾ ਵੈਰੀ ਨਾਸ ਹੋ ਜਾਂਦੇ ਹਨ ਅਤੇ ਬੁਰਾ ਕਰਨ ਵਾਲੇ ਸਾਰੇ ਬਰਬਾਦ ਹੋ ਜਾਂਦੇ ਹਨ।
English
Your enemies shall be destroyed, and all the evil-doers shall perish, when you come to the Sanctuary of the Lord.
ਰਾਖਨਹਾਰੈ ਹਾਥ ਦੇ ਰਾਖਿਓ; ਨਾਮੁ ਪਦਾਰਥੁ ਪਾਇਆ ॥੧॥
raakhanahaarai haath de raakhio; naam padaarath paaeaa |1|
Punjabi
ਆਪਣਾ ਹੱਥ ਦੇ ਕੇ, ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੈਨੂੰ ਨਾਮ ਦੀ ਦੌਲਤ ਪਰਾਪਤ ਹੋ ਗਈ ਹੈ।
English
The Savior Lord has given me His Hand and saved me; I have obtained the wealth of the Naam. ||1||
ਕਰਿ ਕਿਰਪਾ ਕਿਲਵਿਖ ਸਭਿ ਕਾਟੇ; ਨਾਮੁ ਨਿਰਮਲੁ ਮਨਿ ਦੀਆ ॥
kar kirapaa kilavikh sabh kaatte; naam niramal man deea |
Punjabi
ਆਪਣੀ ਮਿਹਰ ਧਾਰ, ਸਾਈਂ ਨੇ ਮੇਰੇ ਸਾਰੇ ਪਾਪ ਮੇਟ ਦਿਤੇ ਹਨ ਅਤੇ ਪਵਿਤਰ ਨਾਮ ਮੇਰੇ ਅੰਤਰ-ਆਤਮੇ ਟਿਕਾ ਦਿਤਾ ਹੈ।
English
Granting His Grace, He has eradicated all my sins; He has placed the Immaculate Naam within my mind.
ਗੁਣ ਨਿਧਾਨੁ ਨਾਨਕ ਮਨਿ ਵਸਿਆ; ਬਾਹੁੜਿ ਦੂਖ. ਨ ਥੀਆ ॥੨॥੪॥੮॥
gun nidhaan naanak man vasiaa; baahurr dookh. na theea |2|4|8|
Punjabi
ਨੇਕੀਆਂ ਦਾ ਖ਼ਜ਼ਾਨਾ ਵਾਹਿਗੁਰੂ ਮੇਰੇ ਚਿੱਤ ਅੰਦਰ ਵਸਦਾ ਹੈ ਅਤੇ ਇਸ ਲਈ ਮੈਨੂੰ ਮੁੜ ਕੇ ਤਕਲੀਫ ਨਹੀਂ ਵਾਪਰੇਗੀ, ਹੇ ਨਾਨਕ!
English
O Nanak, the Treasure of Virtue fills my mind; I shall never again suffer in pain. ||2||4||8||
ਮਲਾਰ ਮਹਲਾ ੫ ॥
malaar mahalaa 5 |
Punjabi
ਮਲਾਰ ਪੰਜਵੀਂ ਪਾਤਿਸ਼ਾਹੀ।
English
Malaar, Fifth Mehl:
ਪ੍ਰਭ ਮੇਰੇ ਪ੍ਰੀਤਮ; ਪ੍ਰਾਨ ਪਿਆਰੇ ॥
prabh mere preetam; praan piaare |
Punjabi
ਮੇਰਾ ਮਿੱਠੜਾ ਮਾਲਕ ਮੈਨੂੰ ਆਪਣੀ ਜਿੰਦਜਾਨ ਵਰਗਾ ਲਾਡਲਾ ਹੈ।
English
My Beloved God is the Lover of my breath of life.
ਪ੍ਰੇਮ ਭਗਤਿ ਅਪਨੋ ਨਾਮੁ ਦੀਜੈ; ਦਇਆਲ ਅਨੁਗ੍ਰਹੁ ਧਾਰੇ ॥੧॥ ਰਹਾਉ ॥
prem bhagat apano naam deejai; deaal anugrahu dhaare |1| rahaau |
Punjabi
ਹੇ ਮੇਰੇ ਮਿਹਰਬਾਨ ਮਾਲਕ! ਆਪਣੀ ਮਿਹਰ ਕਰਕੇ ਤੂੰ ਮੈਨੂੰ ਆਪਣੀ ਪਿਆਰੀ-ਉਪਾਸ਼ਨਾ ਅਤੇ ਨਾਮ ਪਰਦਾਨ ਕਰ। ਠਹਿਰਾਉ।
English
Please bless me with the loving devotional worship of the Naam, O Kind and Compassionate Lord. ||1||Pause||
ਸਿਮਰਉ ਚਰਨ ਤੁਹਾਰੇ ਪ੍ਰੀਤਮ; ਰਿਦੈ ਤੁਹਾਰੀ ਆਸਾ ॥
simrau charan tuhaare preetam; ridai tuhaaree aasaa |
Punjabi
ਮੈਂ ਤੇਰੇ ਪੈਰਾਂ ਦਾ ਧਿਆਨ ਧਰਦਾ ਹਾਂ, ਹੇ ਮੇਰੇ ਪਿਆਰਿਆ ਅਤੇ ਆਪਣੇ ਦਿਲ ਅੰਦਰ ਮੈਂ ਤੇਰੇ ਤੇ ਹੀ ਉਮੈਦ ਬੰਨ੍ਹੀ ਹੋਈ ਹੈ।
English
I meditate in remembrance on Your Feet, O my Beloved; my heart is filled with hope.
ਸੰਤ ਜਨਾ ਪਹਿ ਕਰਉ ਬੇਨਤੀ; ਮਨਿ ਦਰਸਨ ਕੀ ਪਿਆਸਾ ॥੧॥
sant janaa peh krau benatee; man darasan kee piaasaa |1|
Punjabi
ਮੈਂ ਪਵਿੱਤਰ ਪੁਰਸ਼ਾਂ ਅੱਗੇ ਪ੍ਰਾਰਥਨਾ ਕਰਦਾ ਹਾਂ ਅਤੇ ਮੇਰੇ ਚਿੱਤ ਵਿੱਚ ਆਪਣੇ ਪ੍ਰਭੂ ਦੇ ਦੀਦਾਰ ਦੀ ਤਰੇਹ ਹੈ।
English
I offer my prayer to the humble Saints; my mind thirsts for the Blssed Vision of the Lord's Darshan. ||1||
ਬਿਛੁਰਤ ਮਰਨੁ. ਜੀਵਨੁ ਹਰਿ ਮਿਲਤੇ; ਜਨ ਕਉ ਦਰਸਨੁ ਦੀਜੈ ॥
bichhurat maran. jeevan har milate; jan kau darasan deejai |
Punjabi
ਵਾਹਿਗੁਰੂ ਨਾਲੋ ਵਿਛੋੜਾ ਮੌਤ ਹੈ ਅਤੇ ਉਸ ਦੇ ਨਾਲ ਮਿਲਾਪ ਜਿੰਦਗੀ। ਹੇ ਸੁਆਮੀ! ਤੂੰ ਆਪਣੇ ਗੋਲੇ ਨੂੰ ਆਪਣਾ ਦੀਦਾਰ ਬਖਸ਼।
English
Separation is death, and Union with the Lord is life. Please bless Your humble servant with Your Darshan.
ਨਾਮ ਅਧਾਰੁ ਜੀਵਨ ਧਨੁ ਨਾਨਕ; ਪ੍ਰਭ ਮੇਰੇ ਕਿਰਪਾ ਕੀਜੈ ॥੨॥੫॥੯॥
naam adhaar jeevan dhan naanak; prabh mere kirapaa keejai |2|5|9|
Punjabi
ਹੇ ਪ੍ਰਭੂ! ਤੂੰ ਨਾਨਕ ਤੇ ਦਇਆਵਾਨ ਹੈ ਅਤੇ ਉਸ ਨੂੰ ਆਪਣਾ ਨਾਮ ਬਖਸ਼, ਜੋ ਉਸ ਦਾ ਆਸਰਾ, ਜਿੰਦਗੀ ਅਤੇ ਦੌਲਤ ਹੈ।
English
O my God, please be Merciful, and bless Nanak with the support, the life and wealth of the Naam. ||2||5||9||
ਮਲਾਰ ਮਹਲਾ ੫ ॥
malaar mahalaa 5 |
Punjabi
ਮਲਾਰ ਪੰਜਵੀਂ ਪਾਤਿਸ਼ਾਹੀ।
English
Malaar, Fifth Mehl:
ਅਬ ਅਪਨੇ ਪ੍ਰੀਤਮ ਸਿਉ. ਬਨਿ ਆਈ ॥
ab apane preetam siau. ban aaee |
Punjabi
ਹੁਣ ਮੇਰੇ ਪਿਆਰੇ ਨਾਲ ਗੂੜ੍ਹੇ ਤਅਲੁਕਾਤ ਹਨ।
English
Now, I have become just like my Beloved.
ਰਾਜਾ ਰਾਮੁ ਰਮਤ, ਸੁਖੁ ਪਾਇਓ; ਬਰਸੁ ਮੇਘ ਸੁਖਦਾਈ ॥੧॥ ਰਹਾਉ ॥
raajaa raam ramat, sukh paaeo; baras megh sukhadaaee |1| rahaau |
Punjabi
ਆਪਣੇ ਪ੍ਰਭੂ ਪਾਤਿਸ਼ਾਹੀ ਨੂੰ ਸਿਮਰ ਕੇ, ਮੈਂ ਆਰਾਮ ਪਾ ਲਿਆ ਹੈ। ਤੂੰ ਵਰ੍ਹ ਪਉ ਹੇ ਖੁਸ਼ੀ-ਬਖਸ਼ਣਹਾਰ ਬੱਦਲਾ। ਠਹਿਰਾਉ।
English
Dwelling on my Sovereign Lord King, I have found peace. Rain down, O peace-giving cloud. ||1||Pause||
ਇਕੁ ਪਲੁ ਬਿਸਰਤ ਨਹੀ. ਸੁਖ ਸਾਗਰੁ; ਨਾਮੁ ਨਵੈ ਨਿਧਿ ਪਾਈ ॥
eik pal bisarat nahee. sukh saagar; naam navai nidh paaee |
Punjabi
ਇਕ ਮੁਹਤ ਭਰ ਲਈ ਭੀ, ਮੈਂ ਠੰਡ-ਚੈਨ ਦੇ ਸੰਮੁਦਰ ਆਪਣੇ ਪ੍ਰਭੂ ਨੂੰ ਨਹੀਂ ਭੁਲਾਉੋਦਾ। ਨਾਮ ਦੇ ਰਾਹੀਂ, ਮੈਨੂੰ ਨੌਂ ਖ਼ਜ਼ਾਨੇ ਪਰਾਪਤ ਹੋ ਗਏ ਹਨ।
English
I cannot forget Him, even for an instant; He is the Ocean of peace. Through the Naam, the Name of the Lord, I have obtained the nine treasures.
ਉਦੌਤੁ ਭਇਓ ਪੂਰਨ ਭਾਵੀ ਕੋ; ਭੇਟੇ ਸੰਤ ਸਹਾਈ ॥੧॥
audauat bheo pooran bhaavee ko; bhette sant sahaaee |1|
Punjabi
ਸਹਾਇਕ ਸਾਧੂਆਂ ਨਾਲ ਮਿਲ ਪੈਣ ਦੁਆਰਾ, ਮੇਰੀ ਪੂਰੀ ਪ੍ਰਾਲਭਧ ਜਾਗ ਉਠੀ ਹੈ।
English
My perfect destiny has been activated, meeting with the Saints, my help and support. ||1||
ਸੁਖ ਉਪਜੇ ਦੁਖ ਸਗਲ ਬਿਨਾਸੇ; ਪਾਰਬ੍ਰਹਮ ਲਿਵ ਲਾਈ ॥
sukh upaje dukh sagal binaase; paarabraham liv laaee |
Punjabi
ਸ਼ਰੋਮਣੀ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ ਅਰਾਮ ਉਤਪੰਨ ਹੋ ਆਇਆ ਹੈ ਤੇ ਸਾਰੇ ਦੁਖੜੇ ਨਾਸ ਹੋ ਗਏ ਹਨ।
English
Peace has welled up, and all pain has been dispelled, lovingly attuned to the Supreme Lord God.
ਤਰਿਓ ਸੰਸਾਰੁ ਕਠਿਨ ਭੈ ਸਾਗਰੁ; ਹਰਿ ਨਾਨਕ ਚਰਨ ਧਿਆਈ ॥੨॥੬॥੧੦॥
tario sansaar katthin bhai saagar; har naanak charan dhiaaee |2|6|10|
Punjabi
ਸੁਆਮੀ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਨਾਨਕ ਮੁਸ਼ਕਿਲ ਅਤੇ ਭਿਆਨਕ ਜਗਤ-ਸਮੁੰਦਰ ਤੋਂ ਪਾਰ ਹੋ ਗਿਆ ਹੈ।
English
The arduous and terrifying world-ocean is crossed over, O Nanak, by meditating on the Feet of the Lord. ||2||6||10||
ਮਲਾਰ ਮਹਲਾ ੫ ॥
malaar mahalaa 5 |
Punjabi
ਮਲਾਰ ਪੰਜਵੀਂ ਪਾਤਿਸ਼ਾਹੀ।
English
Malaar, Fifth Mehl:
ਘਨਿਹਰ ਬਰਸਿ; ਸਗਲ ਜਗੁ ਛਾਇਆ ॥
ghanihar baras; sagal jag chhaaeaa |
Punjabi
ਸਾਰੇ ਪਾਸੀਂ ਫੈਲ ਕੇ ਬੱਦਲ ਸਾਰੇ ਸੰਸਾਰ ਤੇ ਵਸਿਆ ਹੈ।
English
The clouds have rained down all over the world.
ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ; ਅਨਦ ਮੰਗਲ ਸੁਖ ਪਾਇਆ ॥੧॥ ਰਹਾਉ ॥
bhe kripaal preetam prabh mere; anad mangal sukh paaeaa |1| rahaau |
Punjabi
ਮੇਰਾ ਪਿਆਰਾ ਪ੍ਰਭੂ ਮੇਰੇ ਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਨੂੰ ਖੁਸ਼ੀ, ਪ੍ਰਸੰਨਤਾ ਅਤੇ ਆਰਾਮ ਪਰਾਪਤ ਹੋ ਗਏ ਹਨ। ਠਹਿਰਾਉ।
English
My Beloved Lord God has become merciful to me; I am blessed with ecstasy, bliss and peace. ||1||Pause||
ਮਿਟੇ ਕਲੇਸ. ਤ੍ਰਿਸਨ ਸਭ ਬੂਝੀ; ਪਾਰਬ੍ਰਹਮੁ ਮਨਿ ਧਿਆਇਆ ॥
mitte kales. trisan sabh boojhee; paarabraham man dhiaaeaa |
Punjabi
ਆਪਣੇ ਚਿੱਤ ਅੰਦਰ ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਮੇਰੇ ਦੁਖੜੇ ਦੂਰ ਹੋ ਗਏ ਹਨ ਅਤੇ ਮੇਰੀ ਸਾਰੀ ਖਾਹਿਸ਼ ਬੁਝ ਗਈ ਹੈ।
English
My sorrows are erased, and all my thirsts are quenched, meditating on the Supreme Lord God.
ਸਾਧਸੰਗਿ ਜਨਮ ਮਰਨ ਨਿਵਾਰੇ; ਬਹੁਰਿ. ਨ ਕਤਹੂ ਧਾਇਆ ॥੧॥
saadhasang janam maran nivaare; bahur. na katahoo dhaaeaa |1|
Punjabi
ਸਤਿਸੰਗਤ ਕਰਨ ਦੁਆਰਾ, ਆਉਣੇ ਅਤੇ ਜਾਣੇ ਮੁਕ ਜਾਂਦੇ ਹਨ ਅਤੇ ਬੰਦਾ ਮੁੜ ਕੇ ਕਿਧਰੇ ਭਟਕਦਾ ਨਹੀਂ।
English
In the Saadh Sangat, the Company of the Holy, death and birth come to an end, and the mortal does not wander anywhere, ever again. ||1||
ਮਨੁ ਤਨੁ ਨਾਮਿ ਨਿਰੰਜਨਿ ਰਾਤਉ; ਚਰਨ ਕਮਲ ਲਿਵ ਲਾਇਆ ॥
man tan naam niranjan raatau; charan kamal liv laaeaa |
Punjabi
ਮੇਰੀ ਆਤਮਾ ਤੇ ਦੇਹ ਪ੍ਰਭੂ ਦੇ ਪਵਿੱਤ੍ਰ ਨਾਮ ਨਾਲ ਰੰਗੇ ਹੋਏ ਹਨ ਅਤੇ ਉਸ ਦੇ ਕੰਵਲ ਪੈਰਾਂ ਨਾਲ ਮੇਰੀ ਪ੍ਰੀਤ ਪਈ ਹੋਈ ਹੈ।
English
My mind and body are imbued with the Immaculate Naam, the Name of the Lord; I am lovingly attuned to His Lotus Feet.
ਅੰਗੀਕਾਰੁ ਕੀਓ ਪ੍ਰਭਿ ਅਪਨੈ; ਨਾਨਕ ਦਾਸ ਸਰਣਾਇਆ ॥੨॥੭॥੧੧॥
angeekaar keeo prabh apanai; naanak daas saranaaeaa |2|7|11|
Punjabi
ਨੌਕਰ ਨਾਨਕ ਨੇ ਆਪਣੇ ਸੁਆਮੀ ਦੀ ਪਨਾਹ ਲਈ ਹੈ ਅਤੇ ਸੁਆਮੀ ਨੇ ਉਸ ਨੂੰ ਆਪਣਾ ਨਿਜ ਦਾ ਬਣਾ ਲਿਆ ਹੈ।
English
God has made Nanak His Own; slave Nanak seeks His Sanctuary. ||2||7||11||
ਮਲਾਰ ਮਹਲਾ ੫ ॥
malaar mahalaa 5 |
Punjabi
ਮਲਾਰ ਪੰਜਵੀਂ ਪਾਤਿਸ਼ਾਹੀ।
English
Malaar, Fifth Mehl:
ਬਿਛੁਰਤ ਕਿਉ ਜੀਵੇ; ਓਇ ਜੀਵਨ ॥
bichhurat kiau jeeve; oe jeevan |
Punjabi
ਪ੍ਰਭੁ ਨਾਲੋਂ ਵਿਛੁੜ ਕੇ, ਹੇ ਬੰਦੇ! ਜਿੰਦਗੀ ਕਿਸ ਤਰ੍ਹਾਂ ਜੀਉਂਦੀ ਰਹਿ ਸਕਦੀ ਹੇ?
English
Separated from the Lord, how can any living being live?
ਚਿਤਹਿ ਉਲਾਸ. ਆਸ ਮਿਲਬੇ ਕੀ; ਚਰਨ ਕਮਲ ਰਸ ਪੀਵਨ ॥੧॥ ਰਹਾਉ ॥
chiteh ulaas. aas milabe kee; charan kamal ras peevan |1| rahaau |
Punjabi
ਮੇਰੇ ਮਨ ਅੰਦਰ ਆਪਣੇ ਵਾਹਿਗੁਰੂ ਨੂੰ ਮਿਲਣ ਅਤੇ ਉਸ ਦਾ ਕੰਵਲ ਰੂਪੀ ਪੈਰਾਂ ਦਾ ਅੰਮ੍ਰਿਤ ਪਾਨ ਕਰਨ ਦੀ ਉਮੰਗ ਅਤੇ ਊਮੈਦ ਹੈ। ਠਹਿਰਾਉ।
English
My consciousness is filled with yearning and hope to meet my Lord, and drink in the sublime essence of His Lotus Feet. ||1||Pause||
ਜਿਨ ਕਉ ਪਿਆਸ ਤੁਮਾਰੀ ਪ੍ਰੀਤਮ; ਤਿਨ ਕਉ ਅੰਤਰੁ ਨਾਹੀ ॥
jin kau piaas tumaaree preetam; tin kau antar naahee |
Punjabi
ਜਿਨ੍ਹਾਂ ਨੂੰ ਤੇਰੀ ਤੇਹਿ ਹੈ, ਹੇ ਮੇਰੇ ਪਿਆਰਿਆ। ਉਨ੍ਹਾਂ ਦੇ ਅਤੇ ਤੇਰੇ ਵਿਚਕਾਰ ਕੋਈ ਵੱਖਰਾਪਣ ਨਹੀਂ।
English
Those who are thirsty for You, O my Beloved, are not separated from You.
ਜਿਨ ਕਉ ਬਿਸਰੈ. ਮੇਰੋ ਰਾਮੁ ਪਿਆਰਾ; ਸੇ ਮੂਏ ਮਰਿ ਜਾਂਹੀਂ ॥੧॥
jin kau bisarai. mero raam piaaraa; se mooe mar jaanheen |1|
Punjabi
ਜੋ ਮੇਰੇ ਪ੍ਰੀਤਮ ਪ੍ਰਭੂ ਨੂੰ ਭੁਲਾਉਂਦੇ ਹਨ, ਉਹ ਮੁਰਾਦ ਦੀ ਮਾਨੰਦ ਹਨ ਅਤੇ ਮਰ ਮਿਟ ਜਾਣਗੇ।
English
Those who forget my Beloved Lord are dead and dying. ||1||