Ang 1274
ਕਾਗਦ ਕੋਟੁ. ਇਹੁ ਜਗੁ ਹੈ ਬਪੁਰੋ; ਰੰਗਨਿ ਚਿਹਨ ਚਤੁਰਾਈ ॥
kaagad kott. ihu jag hai bapuro; rangan chihan chaturaaee |
Punjabi
ਇਹ ਗਰੀਬੜਾ ਸੰਸਾਰ ਆਪਣੀ ਰੰਗਤ, ਸਰੂਪ ਅਤੇ ਹੁਸ਼ਿਆਰੀ ਸਮੇਤ ਕਾਗਜ਼ ਦਾ ਇਕ ਕਿਲ੍ਹਾ ਹੈ।
English
This wretched world is a fortress of paper, of color and form and clever tricks.
ਨਾਨੑੀ ਸੀ ਬੂੰਦ. ਪਵਨੁ ਪਤਿ ਖੋਵੈ; ਜਨਮਿ ਮਰੈ ਖਿਨੁ ਤਾੲਂੀ ॥੪॥
naanaee see boond. pavan pat khovai; janam marai khin taaenee |4|
Punjabi
ਪਾਣੀ ਦਾ ਇਕ ਛੋਟਾ ਜੇਹਾ ਤੁਪਕਾ ਜਾ ਹਵਾ ਦਾ ਇਕ ਬੁਲਾ ਇਸ ਦੀ ਸੋਭਾ ਨੂੰ ਨਾਸ ਅਤੇ ਇਸ ਦੀ ਹੋਂਦ ਨੂੰ ਇਕ ਮੁਹਤ ਵਿੱਚ ਖਤਮ ਕਰ ਦਿੰਦਾ ਹੈ।
English
A tiny drop of water or a little puff of wind destroys its glory; in an instant, its life is ended. ||4||
ਨਦੀ ਉਪਕੰਠਿ, ਜੈਸੇ ਘਰੁ. ਤਰਵਰੁ; ਸਰਪਨਿ ਘਰੁ. ਘਰ ਮਾਹੀ ॥
nadee upakantth, jaise ghar. taravar; sarapan ghar. ghar maahee |
Punjabi
ਜਿਸ ਤਰ੍ਹਾਂ ਦਰਿਆ ਦੇ ਕਿਨਾਰੇ ਦੇ ਲਾਗੇ ਮਕਾਨ ਜਾ ਬਿਰਛ ਹੁੰਦਾ ਹੈ ਜਾਂ ਗ੍ਰਹਿ ਅੰਦਰ ਨਾਗਨੀ ਦੀ ਖੁੰਡ ਹੈ ਏਸੇ ਤਰ੍ਹਾਂ ਹੀ ਹੈ ਦਵੈਤ ਭਾਵ ਪ੍ਰਾਣੀ ਦੇ ਹਿਰਦੇ ਅੰਦਰ।
English
It is like a tree-house near the bank of a river, with a serpent's den in that house.
ਉਲਟੀ ਨਦੀ. ਕਹਾਂ ਘਰੁ ਤਰਵਰੁ; ਸਰਪਨਿ ਡਸੈ. ਦੂਜਾ ਮਨ ਮਾਂਹੀ ॥੫॥
aulattee nadee. kahaan ghar taravar; sarapan ddasai. doojaa man maanhee |5|
Punjabi
ਜਦ ਦਰਿਆ ਉਛਲਦਾ ਹੈ ਤਾਂ ਮਕਾਨ ਜਾ ਬਿਰਛ ਕਿਥੋਂ ਠਹਿਰ ਸਕਦਾ ਹੈ, ਜਾਂ ਜਦੋਂ ਨਾਗਨੀ ਡੰਗ ਮਾਰਦੀ ਹੈ, ਤਾਂ ਪ੍ਰਾਣੀ ਮੌਤ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ?
English
When the river overflows, what happens to the tree house? The snake bites, like duality in the mind. ||5||
ਗਾਰੁੜ ਗੁਰ ਗਿਆਨੁ. ਧਿਆਨੁ ਗੁਰ ਬਚਨੀ; ਬਿਖਿਆ ਗੁਰਮਤਿ ਜਾਰੀ ॥
gaarurr gur giaan. dhiaan gur bachanee; bikhiaa guramat jaaree |
Punjabi
ਗੁਰਾਂ ਦੀ ਦਇਆ, ਗੁਰਬਾਣੀ ਦੇ ਸਿਮਰਨ ਅਤੇ ਗੁਰਾਂ ਦੇ ਉਪਦੇਸ਼ ਦੇ ਮੰਤਰ ਰਾਹੀਂ, ਪਾਪ ਸੜ ਬਲ ਜਾਂਦੇ ਹਨ।
English
Through the magic spell of the Guru's spiritual wisdom, and meditation on the Word of the Guru's Teachings, vice and corruption are burnt away.
ਮਨ ਤਨ ਹੇਂਵ ਭਏ ਸਚੁ ਪਾਇਆ; ਹਰਿ ਕੀ ਭਗਤਿ ਨਿਰਾਰੀ ॥੬॥
man tan henv bhe sach paaeaa; har kee bhagat niraaree |6|
Punjabi
ਸੁਆਮੀ ਦੇ ਅਦਭੁਤ ਸਿਮਰਨ ਦੇ ਰਾਹੀਂ, ਆਤਮਾ ਅਤੇ ਦੇਹ ਸੀਤਲ ਹੋ ਜਾਂਦੇ ਹਨ ਅਤੇ ਇਨਸਾਨ ਸੱਚ ਨੂੰ ਪਾ ਲੈਂਦਾ ਹੈ।
English
The mind and body are cooled and soothed and Truth is obtained, through the wondrous and unique devotional worship of the Lord. ||6||
ਜੇਤੀ ਹੈ. ਤੇਤੀ ਤੁਧੁ ਜਾਚੈ; ਤੂ ਸਰਬ ਜੀਆਂ ਦਇਆਲਾ ॥
jetee hai. tetee tudh jaachai; too sarab jeean deaalaa |
Punjabi
ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੇ ਕੋਲੋ ਮੰਗਦੀ ਹੈ, ਹੇ ਸੁਆਮੀ! ਤੂੰ ਸਮੂਹ ਜੀਵਾਂ ਉਤੇ ਮਿਹਰਬਾਨ ਹੈ।
English
All that exists begs of You; You are merciful to all beings.
ਤੁਮੑਰੀ ਸਰਣਿ ਪਰੇ. ਪਤਿ ਰਾਖਹੁ; ਸਾਚੁ ਮਿਲੈ ਗੋਪਾਲਾ ॥੭॥
tumaree saran pare. pat raakhahu; saach milai gopaalaa |7|
Punjabi
ਹੇ ਸੁਆਮੀ! ਮੈਂ ਤੇਰੀ ਸ਼ਰਣ ਆਇਆ ਹਾਂ। ਤੂੰ ਮੇਰੀ ਇਜ਼ਤ ਰੱਖ ਅਤੇ ਮੈਨੂੰ ਆਪਣਾ ਸੱਚਾ ਨਾਮ ਬਖਸ਼।
English
I seek Your Sanctuary; please save my honor, O Lord of the World, and bless me with Truth. ||7||
ਬਾਧੀ ਧੰਧਿ ਅੰਧ. ਨਹੀ ਸੂਝੈ; ਬਧਿਕ ਕਰਮ ਕਮਾਵੈ ॥
baadhee dhandh andh. nahee soojhai; badhik karam kamaavai |
Punjabi
ਸੰਸਾਰੀ ਧੰਧਿਆ ਅੰਦਰ ਬੱਝੇ ਹੋਏ ਅੰਨ੍ਹੇ ਮਨੁੱਖ ਨੂੰ ਦਿੱਸਦਾ ਨਹੀਂ ਤੇ ਉਹ ਬੁਚੜਾਂ ਵਾਲੇ ਕੰਮ ਕਰਦਾ ਹੈ।
English
Bound in worldly affairs and entanglements, the blind one does not understand; he acts like a murderous butcher.
ਸਤਿਗੁਰ ਮਿਲੈ. ਤ ਸੂਝਸਿ ਬੂਝਸਿ; ਸਚ ਮਨਿ ਗਿਆਨੁ ਸਮਾਵੈ ॥੮॥
satigur milai. ta soojhas boojhas; sach man giaan samaavai |8|
Punjabi
ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਹ ਵੇਖਦਾ ਅਤੇ ਅਨੁਭਵ ਕਰਦਾ ਹੈ ਅਤੇ ਉਸ ਦੇ ਰਿਦੇ ਅੰਦਰ ਸੱਚੀ ਗਿਆਤ ਪ੍ਰਵੇਸ਼ ਕਰਦੀ ਹੈ।
English
But if he meets with the True Guru, then he comprehends and understands, and his mind is imbued with true spiritual wisdom. ||8||
ਨਿਰਗੁਣ ਦੇਹ. ਸਾਚ ਬਿਨੁ ਕਾਚੀ; ਮੈ ਪੂਛਉ ਗੁਰੁ ਅਪਨਾ ॥
niragun deh. saach bin kaachee; mai poochhau gur apanaa |
Punjabi
ਆਪਣੇ ਗੁਰਦੇਵ ਜੀ ਪਾਸੋਂ ਪੁੱਛ ਕੇ ਮੈਨੂੰ ਪਤਾ ਲੱਗਾ ਹੈ ਕਿ ਸੱਚੇ ਨਾਮ ਦੇ ਬਗੈਰ, ਇਹ ਖੂਬੀ ਵਿਹੁਣਾ ਸਰੀਰ ਕੇਵਲ ਕੂੜਾ ਹੀ ਹੈ।
English
Without the Truth, this worthless body is false; I have consulted my Guru on this.
ਨਾਨਕ ਸੋ ਪ੍ਰਭੁ. ਪ੍ਰਭੂ ਦਿਖਾਵੈ; ਬਿਨੁ ਸਾਚੇ. ਜਗੁ ਸੁਪਨਾ ॥੯॥੨॥
naanak so prabh. prabhoo dikhaavai; bin saache. jag supanaa |9|2|
Punjabi
ਨਾਨਕ ਉਸ ਗੁਰੂ-ਪ੍ਰਮੇਸ਼ਰ ਨੇ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ। ਸੱਚੇ ਨਾਮ ਦੇ ਬਾਝੋਂ, ਸੰਸਾਰ ਸਮੂਹ ਇਕ ਸੁਫਨਾ ਹੀ ਹੈ।
English
O Nanak, that God has revealed God to me; without the Truth, all the world is just a dream. ||9||2||
ਮਲਾਰ ਮਹਲਾ ੧ ॥
malaar mahalaa 1 |
Punjabi
ਮਲਾਰ ਪਹਿਲੀ ਪਾਤਿਸ਼ਾਹੀ।
English
Malaar, First Mehl:
ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ; ਸਾਰਿੰਗ ਸਬਦਿ ਸੁਹਾਈ ॥੧॥
chaatrik meen jal hee te sukh paaveh; saaring sabad suhaaee |1|
Punjabi
ਪਪੀਹਾ ਅਤੇ ਮੱਛੀ ਪਾਣੀ ਦੇ ਰਾਹੀਂ ਆਰਾਮ ਪਾਉਂਦੇ ਹਨ ਅਤੇ ਹਰਨ ਨੂੰ ਘੰਡੇ ਹੇੜੇ ਦੀ ਆਵਾਜ਼ ਚੰਗੀ ਲਗਦੀ ਹੈ।
English
The rainbird and the fish find peace in water; the deer is pleased by the sound of the bell. ||1||
ਰੈਨਿ ਬਬੀਹਾ ਬੋਲਿਓ; ਮੇਰੀ ਮਾਈ ॥੧॥ ਰਹਾਉ ॥
rain babeehaa bolio; meree maaee |1| rahaau |
Punjabi
ਪਪੀਹਾ ਰਾਤ ਨੂੰ ਚਹਿਚਹਾਉਂਦਾ ਹੈ, ਹੇ ਮੇਰੀ ਮਾਤਾ। ਠਹਿਰਾਉ।
English
The rainbird chirps in the night, O my mother. ||1||Pause||
ਪ੍ਰਿਅ ਸਿਉ ਪ੍ਰੀਤਿ, ਨ ਉਲਟੈ ਕਬਹੂ; ਜੋ ਤੈ ਭਾਵੈ ਸਾਈ ॥੨॥
pria siau preet, na ulattai kabahoo; jo tai bhaavai saaee |2|
Punjabi
ਜੇਕਰ ਤੇਰੀ ਐਸੀ ਰਜਾ ਹੋਵੇ, ਹੇ ਸਾਹਿਬ! ਤਾਂ ਮੇਰਾ ਪਿਆਰ ਤੇਰੇ ਨਾਲੋਂ, ਹੇ ਪ੍ਰੀਤਮਾਂ! ਕਦੇ ਭੀ ਨਹੀਂ ਟੁਟੇਗਾ।
English
O my Beloved, my love for You shall never end, if it is Your Will. ||2||
ਨੀਦ ਗਈ. ਹਉਮੈ ਤਨਿ ਥਾਕੀ; ਸਚ ਮਤਿ ਰਿਦੈ ਸਮਾਈ ॥੩॥
need gee. haumai tan thaakee; sach mat ridai samaaee |3|
Punjabi
ਮੇਰੀ ਨੀਂਦ੍ਰ ਜਾਂਦੀ ਰਹੀ ਹੈ, ਮੇਰੀ ਸਵੈ-ਹੰਗਤਾ ਮੇਰੀ ਦੇਹ ਵਿੱਚੋਂ ਨਵਿਰਤ ਹੋ ਗਈ ਹੈ ਅਤੇ ਸੱਚਾ ਉਪਦੇਸ਼ ਮੇਰੇ ਅੰਤਰ-ਆਤਮੇ ਹਮ ਗਿਆ ਹੈ।
English
Sleep is gone, and egotism is exhausted from my body; my heart is permeated with the Teachings of Truth. ||3||
ਰੂਖਂੀ ਬਿਰਖਂੀ, ਊਡਉ ਭੂਖਾ; ਪੀਵਾ ਨਾਮੁ ਸੁਭਾਈ ॥੪॥
rookhanee birakhanee, aooddau bhookhaa; peevaa naam subhaaee |4|
Punjabi
ਬਿਰਛਾ ਤੇ ਪੌਦਿਆਂ ਵਿੱਚ ਉਡਣ ਦੁਆਰਾ, ਮੈਂ ਭੁੱਖਾ ਰਹਿੰਦਾ ਹਾਂ, ਪ੍ਰੰਤੂ ਪਿਆਰ ਨਾਲ ਨਾਮ ਨੂੰ ਪਾਨ ਕਰ ਕੇ ਮੈਂ ਸੰਤੁਸ਼ਟ ਹੋ ਜਾਂਦਾ ਹਾਂ।
English
Flying among the trees and plants, I remain hungry; lovingly drinking in the Naam, the Name of the Lord, I am satisfied. ||4||
ਲੋਚਨ ਤਾਰ ਲਲਤਾ ਬਿਲਲਾਤੀ; ਦਰਸਨ ਪਿਆਸ ਰਜਾਈ ॥੫॥
lochan taar lalataa bilalaatee; darasan piaas rajaaee |5|
Punjabi
ਮੇਰੀਆਂ ਅੱਖਾਂ ਦੀ ਟਿਕ ਟਿਕੀ ਤੇਰੇ ਤੇ ਬੱਝੀ ਹੋਈ ਹੈ, ਮੇਰੀ ਜੀਭ ਤੇਰੇ ਨਾਮ ਨੂੰ ਪੁਕਾਰਦੀ ਹੈ ਅਤੇ ਮੈਨੂੰ ਤੇਰੇ ਦੀਦਾਰ ਦੀ ਤਰੇਹ ਹੈ, ਹੇ ਰਜ਼ਾ ਦੇ ਸੁਆਮੀ!
English
I stare at You, and my tongue cries out to You; I am so thirsty for the Blessed Vision of Your Darshan. ||5||
ਪ੍ਰਿਅ ਬਿਨੁ. ਸੀਗਾਰੁ ਕਰੀ. ਤੇਤਾ ਤਨੁ ਤਾਪੈ; ਕਾਪਰੁ ਅੰਗਿ. ਨ ਸੁਹਾਈ ॥੬॥
pria bin. seegaar karee. tetaa tan taapai; kaapar ang. na suhaaee |6|
Punjabi
ਆਪਣੇ ਪਿਆਰੇ ਦੇ ਬਾਝੋਂ, ਜਿੰਨੇ ਬਹੁਤੇ ਮੈਂ ਸ਼ਿੰਗਾਰ ਕਰਦੀ ਹਾਂ ਓਨੀ ਬਹੁਤੀ ਮੇਰੀ ਦੇਹ ਸੜਦੀ ਹੈ ਅਤੇ ਕਪੜੇ ਮੇਰੀ ਦੇਹ ਨੂੰ ਚੰਗੇ ਨਹੀਂ ਲਗਦੇ।
English
Without my Beloved, the more I decorate myself, the more my body burns; these clothes do not look good on my body. ||6||
ਅਪਨੇ ਪਿਆਰੇ ਬਿਨੁ. ਇਕੁ ਖਿਨੁ ਰਹਿ, ਨ ਸਕਂਉ; ਬਿਨ ਮਿਲੇ ਨਂੀਦ ਨ ਪਾਈ ॥੭॥
apane piaare bin. ik khin reh, na saknau; bin mile naneed na paaee |7|
Punjabi
ਆਪਣੇ ਪ੍ਰੀਤਮ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਨਹੀਂ ਰਹਿ ਸਕਦੀ ਅਤੇ ਉਸ ਨੂੰ ਮਿਲਣ ਦੇ ਬਾਝੋਂ, ਮੈਨੂੰ ਨੀਦਰ ਨਹੀਂ ਪੈਦੀ।
English
Without my Beloved, I cannot survive even for an instant; without meeting Him, I cannot sleep. ||7||
ਪਿਰੁ ਨਜੀਕਿ. ਨ ਬੂਝੈ ਬਪੁੜੀ; ਸਤਿਗੁਰਿ ਦੀਆ ਦਿਖਾਈ ॥੮॥
pir najeek. na boojhai bapurree; satigur deea dikhaaee |8|
Punjabi
ਕੰਤ ਐਨ-ਨੇੜੇ ਹੀ ਹੈ ਪਰੰਤੂ ਨਿਕਰਮਣ ਪਤਨੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ। ਸੱਚੇ ਗੁਰੂ ਜੀ ਉਸ ਨੂੰ ਉਸ ਦਾ ਕੰਤ ਵਿਖਾਲ ਦਿੰਦੇ ਹਨ।
English
Her Husband Lord is nearby, but the wretched bride does not know it. The True Guru reveals Him to her. ||8||
ਸਹਜਿ ਮਿਲਿਆ ਤਬ ਹੀ ਸੁਖੁ ਪਾਇਆ; ਤ੍ਰਿਸਨਾ ਸਬਦਿ ਬੁਝਾਈ ॥੯॥
sehaj miliaa tab hee sukh paaeaa; trisanaa sabad bujhaaee |9|
Punjabi
ਜਦ ਭਰਤਾ ਸੁਤੇ ਸਿਧ ਹੀ ਮਿਲ ਪੈਂਦਾ ਹੈ, ਤਦ ਮੈਨੂੰ ਆਰਾਮ ਪਰਾਪਤ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਮੇਰੀ ਖ਼ਾਹਿਸ਼ ਬੁਝ ਜਾਂਦੀ ਹੈ।
English
When she meets Him with intuitive ease, she finds peace; the Word of the Shabad quenches the fire of desire. ||9||
ਕਹੁ ਨਾਨਕ. ਤੁਝ ਤੇ ਮਨੁ ਮਾਨਿਆ; ਕੀਮਤਿ ਕਹਨੁ. ਨ ਜਾਈ ॥੧੦॥੩॥
kahu naanak. tujh te man maaniaa; keemat kehan. na jaaee |10|3|
Punjabi
ਗੁਰੂ ਜੀ ਫੁਰਮਾਉਂਦੇ ਹਨ, ਹੇ ਸੁਆਮੀ! ਤੇਰੇ ਰਾਹੀਂ ਮੇਰੇ ਚਿੱਤ ਦੀ ਤਸੱਲੀ ਹੋ ਗਈ ਹੈ। ਮੈਂ ਤੇਰਾ ਮੁੱਲ ਦੱਸ ਨਹੀਂ ਸਕਦਾ, ਹੇ ਮੇਰੇ ਮਾਲਕ!
English
Says Nanak, through You, O Lord, my mind is pleased and appeased; I cannot express Your worth. ||10||3||
ਮਲਾਰ ਮਹਲਾ ੧ ਅਸਟਪਦੀਆ ਘਰੁ ੨ ॥
malaar mahalaa 1 asattapadeea ghar 2 |
Punjabi
ਮਲਾਰ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।
English
Malaar, First Mehl, Ashtpadheeyaa, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਅਖਲੀ ਊਂਡੀ; ਜਲੁ ਭਰ ਨਾਲਿ ॥
akhalee aoonddee; jal bhar naal |
Punjabi
ਸਾਰੀ ਧਰਤੀ ਝੁਕੀ ਹੋਈ ਹੈ ਇਹਨਾਂ ਦੇ ਭਾਰ ਨਾਲ: ਸਮੁੰਦਰਾਂ ਦੇ ਪਾਣੀ,
English
The earth bends under the weight of the water,
ਡੂਗਰੁ ਊਚਉ; ਗੜੁ ਪਾਤਾਲਿ ॥
ddoogar aoochau; garr paataal |
Punjabi
ਉਚੇ ਪਹਾੜ ਅਤੇ ਪਇਆਲ ਵਰਗੀਆਂ ਡੂੰਘੀਆਂ ਖਾਈਆਂ।
English
the lofty mountains and the caverns of the underworld.
ਸਾਗਰੁ ਸੀਤਲੁ; ਗੁਰਸਬਦ ਵੀਚਾਰਿ ॥
saagar seetal; gurasabad veechaar |
Punjabi
ਗੁਰਾਂ ਦੀ ਬਾਣੀ ਦੀ ਸੋਚ ਵੀਚਾਰ ਕਰਨ ਦੁਆਰਾ ਸਮੁੰਦਰ ਸ਼ਾਤ ਹੋ ਜਾਂਦੇ ਹਨ,
English
Contemplating the Word of the Guru's Shabad, the oceans become calm.
ਮਾਰਗੁ ਮੁਕਤਾ; ਹਉਮੈ ਮਾਰਿ ॥੧॥
maarag mukataa; haumai maar |1|
Punjabi
ਸਵੈ-ਹੰਗਤਾ ਮਿਟ ਜਾਂਦੀ ਹੈ ਅਤੇ ਮੁਕਤੀ ਦਾ ਰਸਤਾ ਲੱਭ ਪੈਂਦਾ ਹੈ।
English
The path of liberation is found by subduing the ego. ||1||
ਮੈ ਅੰਧੁਲੇ; ਨਾਵੈ ਕੀ ਜੋਤਿ ॥
mai andhule; naavai kee jot |
Punjabi
ਮੈ, ਅੰਨ੍ਹਾ, ਵਾਹਿਗੁਰੂ ਦੇ ਨਾਮ ਨਾਲ ਰੌਸ਼ਨ ਹੁੰਦਾ ਹਾਂ।
English
I am blind; I seek the Light of the Name.
ਨਾਮ ਅਧਾਰਿ; ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥
naam adhaar; chalaa gur kai bhai bhet |1| rahaau |
Punjabi
ਮੈਨੂੰ ਕੇਵਲ ਨਾਮ ਦਾ ਹੀ ਆਸਰਾ ਹੈ ਅਤੇ ਗੁਰਾਂ ਦੇ ਡਰ ਵਿੱਚ ਮੈਂ ਗੈਬੀ ਰਸਤੇ ਤੇ ਟੁਰਦਾ ਹਾਂ। ਠਹਿਰਾਉ।
English
I take the Support of the Naam, the Name of the Lord. I walk on the path of mystery of the Guru's Fear. ||1||Pause||