Ekam
Guru Granth Sahib

Ang 1276

Ang 1276 · Line 1

ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥

malaar mahalaa 3 asattapadeea ghar 1 |

Punjabi

ਮਲਾਰ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।

Bhai Manmohan Singh (Shabad OS, CC BY-SA)

English

Malaar, Third Mehl, Ashtpadheeyaa, First House:

Dr. Sant Singh Khalsa (Shabad OS, CC BY-SA)
Ang 1276 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1276 · Line 3

ਕਰਮੁ ਹੋਵੈ. ਤਾ ਸਤਿਗੁਰੁ ਪਾਈਐ; ਵਿਣੁ ਕਰਮੈ ਪਾਇਆ. ਨ ਜਾਇ ॥

karam hovai. taa satigur paaeeai; vin karamai paaeaa. na jaae |

Punjabi

ਜਦ ਮਾਲਕ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ। ਉਸ ਦੀ ਮਿਹਰ ਦੇ ਬਗੈਰ ਉਹ ਪਰਾਪਤ ਨਹੀਂ ਹੁੰਦੇ।

Bhai Manmohan Singh (Shabad OS, CC BY-SA)

English

If it is in his karma, then he finds the True Guru; without such karma, He cannot be found.

Dr. Sant Singh Khalsa (Shabad OS, CC BY-SA)
Ang 1276 · Line 4

ਸਤਿਗੁਰੁ ਮਿਲਿਐ. ਕੰਚਨੁ ਹੋਈਐ; ਜਾਂ ਹਰਿ ਕੀ ਹੋਇ ਰਜਾਇ ॥੧॥

satigur miliai. kanchan hoeeai; jaan har kee hoe rajaae |1|

Punjabi

ਜਦ ਵਾਹਿਗੁਰੂ ਦੀ ਐਸੀ ਰਜਾ ਹੁੰਦੀ ਹੈ ਬੰਦਾ ਸੱਚੇ ਗੁਰਾਂ ਨਾਲ ਮਿਲ ਕੇ ਸੋਨਾ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

He meets the True Guru, and he is transformed into gold, if it is the Lord's Will. ||1||

Dr. Sant Singh Khalsa (Shabad OS, CC BY-SA)
Ang 1276 · Line 5

ਮਨ ਮੇਰੇ; ਹਰਿ ਹਰਿ ਨਾਮਿ ਚਿਤੁ ਲਾਇ ॥

man mere; har har naam chit laae |

Punjabi

ਹੇ ਮੇਰੀ ਜਿੰਦੜੀਏ! ਤੂੰ ਆਪਣੇ ਮਨ ਨੂੰ ਆਪਣੇ ਸੁਆਮੀ ਮਾਲਕ ਦੇ ਨਾਮ ਨਾਲ ਜੋੜ।

Bhai Manmohan Singh (Shabad OS, CC BY-SA)

English

O my mind, focus your consciousness on the Name of the Lord, Har, Har.

Dr. Sant Singh Khalsa (Shabad OS, CC BY-SA)
Ang 1276 · Line 6

ਸਤਿਗੁਰ ਤੇ ਹਰਿ ਪਾਈਐ ਸਾਚਾ; ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥

satigur te har paaeeai saachaa; har siau rahai samaae |1| rahaau |

Punjabi

ਸੱਚੇ ਗੁਰਾਂ ਦੇ ਰਾਹੀਂ, ਸੱਚਾ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਮਨੁਖ ਆਪਣੇ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Lord is found through the True Guru, and then he remains merged with the True Lord. ||1||Pause||

Dr. Sant Singh Khalsa (Shabad OS, CC BY-SA)
Ang 1276 · Line 7

ਸਤਿਗੁਰ ਤੇ. ਗਿਆਨੁ ਊਪਜੈ; ਤਾਂ ਇਹ ਸੰਸਾ ਜਾਇ ॥

satigur te. giaan aoopajai; taan ih sansaa jaae |

Punjabi

ਸੱਚੇ ਗੁਰਾਂ ਦੇ ਰਾਹੀਂ, ਬ੍ਰਹਮ ਗਿਆਤ ਉਤਪੰਨ ਹੁੰਦੀ ਹੈ ਅਤੇ ਤਦ ਇਹ ਭਰਮ ਦੂਰ ਹੁੰਦਾ ਹੈ।

Bhai Manmohan Singh (Shabad OS, CC BY-SA)

English

Spiritual wisdom wells up through the True Guru, and then this cynicism is dispelled.

Dr. Sant Singh Khalsa (Shabad OS, CC BY-SA)
Ang 1276 · Line 8

ਸਤਿਗੁਰ ਤੇ. ਹਰਿ ਬੁਝੀਐ; ਗਰਭ ਜੋਨੀ. ਨਹ ਪਾਇ ॥੨॥

satigur te. har bujheeai; garabh jonee. neh paae |2|

Punjabi

ਸੱਚੇ ਗੁਰਾਂ ਦੇ ਰਾਹੀਂ ਸਾਹਿਬ ਅਨੁਭਵ ਕੀਤਾ ਜਾਂਦਾ ਹੈ ਅਤੇ ਪ੍ਰਾਨੀ ਨੂੰ ਮੁੜ ਕੇ ਉਦਰਾ ਦੀਆਂ ਜੂਨੀਆਂ ਵਿੱਚ ਨਹੀਂ ਪਾਇਆ ਜਾਂਦਾ।

Bhai Manmohan Singh (Shabad OS, CC BY-SA)

English

Through the True Guru, the Lord is realized, and then, he is not consigned to the womb of reincarnation ever again. ||2||

Dr. Sant Singh Khalsa (Shabad OS, CC BY-SA)
Ang 1276 · Line 9

ਗੁਰ ਪਰਸਾਦੀ ਜੀਵਤ ਮਰੈ; ਮਰਿ ਜੀਵੈ. ਸਬਦੁ ਕਮਾਇ ॥

gur parasaadee jeevat marai; mar jeevai. sabad kamaae |

Punjabi

ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਇਸ ਤਰ੍ਹਾਂ ਮਰ ਕੇ, ਕੇਵਲ ਨਾਮ ਦੀ ਕਮਾਈ ਕਰਨ ਲਈ ਜੀਉਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, the mortal dies in life, and by so dying, lives to practice the Word of the Shabad.

Dr. Sant Singh Khalsa (Shabad OS, CC BY-SA)
Ang 1276 · Line 10

ਮੁਕਤਿ ਦੁਆਰਾ ਸੋਈ ਪਾਏ; ਜਿ ਵਿਚਹੁ ਆਪੁ ਗਵਾਇ ॥੩॥

mukat duaaraa soee paae; ji vichahu aap gavaae |3|

Punjabi

ਕੇਵਲ ਉਹ ਹੀ ਮੋਖਸ਼ ਦੇ ਦਰ ਨੂੰ ਪਰਾਪਤ ਹੁੰਦਾ ਹੈ ਜੋ ਆਪੇ ਅੰਦਰੋਂ ਆਪਣੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He alone finds the Door of Salvation, who eradicates self-conceit from within himself. ||3||

Dr. Sant Singh Khalsa (Shabad OS, CC BY-SA)
Ang 1276 · Line 11

ਗੁਰ ਪਰਸਾਦੀ. ਸਿਵ ਘਰਿ ਜੰਮੈ; ਵਿਚਹੁ ਸਕਤਿ ਗਵਾਇ ॥

gur parasaadee. siv ghar jamai; vichahu sakat gavaae |

Punjabi

ਗੁਰਾਂ ਦੀ ਦਇਆ ਦੁਆਰਾ, ਆਪਣੇ ਅੰਦਰੋਂ ਮਾਇਆ ਨੂੰ ਬਾਹਰ ਕਢ, ਬੰਦਾ ਸਾਈਂ ਦੇ ਧਾਮ ਅੰਦਰ ਮੁੜ ਜੰਮ ਪੈਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, the mortal is reincarnated into the Home of the Lord, having eradicated Maya from within.

Dr. Sant Singh Khalsa (Shabad OS, CC BY-SA)
Ang 1276 · Line 12

ਅਚਰੁ ਚਰੈ. ਬਿਬੇਕ ਬੁਧਿ ਪਾਏ; ਪੁਰਖੈ ਪੁਰਖੁ ਮਿਲਾਇ ॥੪॥

achar charai. bibek budh paae; purakhai purakh milaae |4|

Punjabi

ਜਿਹੜਾ ਪੁਰਸ਼, ਅਖਾਧ ਨੂੰ ਖਾ ਜਾਂਦਾ ਹੈ, ਉਸ ਨੂੰ ਪ੍ਰਬੀਨ ਅਕਲ ਦੀ ਬਖਸ਼ਸ਼ ਹੁੰਦੀ ਹੈ ਅਤੇ ਉਹ ਪਰਮ ਪੁਰਸ਼ ਨਾਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

He eats the uneatable, and is blessed with a discriminating intellect; he meets the Supreme Person, the Primal Lord God. ||4||

Dr. Sant Singh Khalsa (Shabad OS, CC BY-SA)
Ang 1276 · Line 13

ਧਾਤੁਰ ਬਾਜੀ ਸੰਸਾਰੁ ਅਚੇਤੁ ਹੈ; ਚਲੈ ਮੂਲੁ ਗਵਾਇ ॥

dhaatur baajee sansaar achet hai; chalai mool gavaae |

Punjabi

ਬੇਸਮਝ ਦੁਨੀਆਂ ਇਕ ਉਡਪੁਡ ਜਾਣ ਵਾਲਾ ਤਮਾਸ਼ਾ ਹੈ ਅਤੇ ਇਸ ਅੰਦਰ ਬੰਦਾ ਆਪਣੀ ਮੁੜੀ ਗੁਆ ਟੁਰ ਜਾਂਦਾ ਹੈ।

Bhai Manmohan Singh (Shabad OS, CC BY-SA)

English

The world is unconscious, like a passing show; the mortal departs, having lost his capital.

Dr. Sant Singh Khalsa (Shabad OS, CC BY-SA)
Ang 1276 · Line 14

ਲਾਹਾ ਹਰਿ ਸਤਸੰਗਤਿ ਪਾਈਐ; ਕਰਮੀ ਪਲੈ ਪਾਇ ॥੫॥

laahaa har satasangat paaeeai; karamee palai paae |5|

Punjabi

ਵਾਹਿਗੁਰੂ ਦੇ ਨਾਮ ਦਾ ਲਾਭ ਸਾਧ ਸੰਗਤ ਅੰਦਰ ਪਰਾਪਤ ਹੁੰਦਾ ਹੈ, ਪਰੰਤੂ ਪ੍ਰਭੂ ਦੀ ਦਇਆ ਦੁਆਰਾ, ਇਨਸਾਨ ਇਸ ਦੀ ਬਖਸ਼ਸ਼ ਹੁੰਦੀ ਹੈ।

Bhai Manmohan Singh (Shabad OS, CC BY-SA)

English

The profit of the Lord is obtained in the Sat Sangat, the True Congregation; by good karma, it is found. ||5||

Dr. Sant Singh Khalsa (Shabad OS, CC BY-SA)
Ang 1276 · Line 15

ਸਤਿਗੁਰ ਵਿਣੁ ਕਿਨੈ. ਨ ਪਾਇਆ; ਮਨਿ ਵੇਖਹੁ ਰਿਦੈ ਬੀਚਾਰਿ ॥

satigur vin kinai. na paaeaa; man vekhahu ridai beechaar |

Punjabi

ਸੱਚੇ ਗੁਰਾਂ ਦੇ ਬਗੈਰ, ਕੋਈ ਭੀ ਪ੍ਰਭੂ ਨੂੰ ਪਰਾਪਤ ਨਹੀਂ ਹੁੰਦਾ, ਤੂੰ ਆਪਣੇ ਚਿੱਤ ਅੰਦਰ ਸੋਚ ਕੇ ਦੇਖ ਲੈ, ਹੇ ਬੰਦੇ!

Bhai Manmohan Singh (Shabad OS, CC BY-SA)

English

Without the True Guru, no one finds it; see this in your mind, and consider this in your heart.

Dr. Sant Singh Khalsa (Shabad OS, CC BY-SA)
Ang 1276 · Line 16

ਵਡਭਾਗੀ ਗੁਰੁ ਪਾਇਆ; ਭਵਜਲੁ ਉਤਰੇ ਪਾਰਿ ॥੬॥

vaddabhaagee gur paaeaa; bhavajal utare paar |6|

Punjabi

ਵੱਡੀ ਚੰਗੀ ਪ੍ਰਾਲਭਧ ਦੁਆਰਾ, ਬੰਦਾ ਗੁਰਦੇਵ ਜੀ ਨੂੰ ਮਿਲਦਾ ਹੈ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹੈ।

Bhai Manmohan Singh (Shabad OS, CC BY-SA)

English

By great good fortune, the mortal finds the Guru, and crosses over the terrifying world-ocean. ||6||

Dr. Sant Singh Khalsa (Shabad OS, CC BY-SA)
Ang 1276 · Line 17

ਹਰਿ ਨਾਮਾਂ. ਹਰਿ ਟੇਕ ਹੈ; ਹਰਿ ਹਰਿ ਨਾਮੁ ਅਧਾਰੁ ॥

har naamaan. har ttek hai; har har naam adhaar |

Punjabi

ਸੁਆਮੀ ਤੇ ਸੁਆਮੀ ਦਾ ਨਾਮ ਹੀ ਮੇਰੀ ਕਲਮਕੱਲੀ ਪਨਾਹ ਹੈ ਅਤੇ ਮੈਨੂੰ ਕੇਵਲ ਸਾਈਂ ਹਰੀ ਦੇ ਨਾਮ ਦਾ ਹੀ ਆਸਰਾ ਹੈ।

Bhai Manmohan Singh (Shabad OS, CC BY-SA)

English

The Name of the Lord is my Anchor and Support. I take only the Support of the Name of the Lord, Har, Har.

Dr. Sant Singh Khalsa (Shabad OS, CC BY-SA)
Ang 1276 · Line 18

ਕ੍ਰਿਪਾ ਕਰਹੁ. ਗੁਰੁ ਮੇਲਹੁ ਹਰਿ ਜੀਉ; ਪਾਵਉ ਮੋਖ ਦੁਆਰੁ ॥੭॥

kripaa karahu. gur melahu har jeeo; paavau mokh duaar |7|

Punjabi

ਹੇ ਮਹਾਰਾਜ ਹਰੀ! ਤੂੰ ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਮੁਕਤੀ ਦੇ ਦਰ ਨੂੰ ਪਾ ਲਵਾਂ।

Bhai Manmohan Singh (Shabad OS, CC BY-SA)

English

O Dear Lord, please be kind and lead me to meet the Guru, that I may find the Door of Salvation. ||7||

Dr. Sant Singh Khalsa (Shabad OS, CC BY-SA)
Ang 1276 · Line 19

ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ; ਮੇਟਣਾ. ਨ ਜਾਇ ॥

masatak lilaatt likhiaa dhur tthaakur; mettanaa. na jaae |

Punjabi

ਸ਼ਰੋਮਣੀ ਸਾਹਿਬ ਦੀ ਮੁੱਢ ਤੋਂ ਲਿਖੀ ਹੋਈ ਮੱਥੇ ਦੀ ਲਿਖਤਾਕਾਰ, ਮੇਟੀ ਨਹੀਂ ਜਾ ਸਕਦੀ।

Bhai Manmohan Singh (Shabad OS, CC BY-SA)

English

The pre-ordained destiny inscribed on the mortal's forehead by our Lord and Master cannot be erased.

Dr. Sant Singh Khalsa (Shabad OS, CC BY-SA)
Ang 1276 · Line 20

ਨਾਨਕ. ਸੇ ਜਨ ਪੂਰਨ ਹੋਏ; ਜਿਨ ਹਰਿ ਭਾਣਾ ਭਾਇ ॥੮॥੧॥

naanak. se jan pooran hoe; jin har bhaanaa bhaae |8|1|

Punjabi

ਹੇ ਨਾਨਕ! ਕੇਵਲ ਉਹ ਪੁਰਸ਼ ਹੀ ਮੁਕੰਮਲ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਦੀ ਰਜਾ ਚੰਗੀ ਲਗਦੀ ਹੈ।

Bhai Manmohan Singh (Shabad OS, CC BY-SA)

English

O Nanak, those humble beings are perfect, who are pleased by the Lord's Will. ||8||1||

Dr. Sant Singh Khalsa (Shabad OS, CC BY-SA)
Ang 1276 · Line 21

ਮਲਾਰ ਮਹਲਾ ੩ ॥

malaar mahalaa 3 |

Punjabi

ਮਲਾਰ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Malaar, Third Mehl:

Dr. Sant Singh Khalsa (Shabad OS, CC BY-SA)
Ang 1276 · Line 22

ਬੇਦ ਬਾਣੀ ਜਗੁ ਵਰਤਦਾ; ਤ੍ਰੈ ਗੁਣ ਕਰੇ ਬੀਚਾਰੁ ॥

bed baanee jag varatadaa; trai gun kare beechaar |

Punjabi

ਦੁਨੀਆਂ ਵੇਦਾਂ ਦੇ ਮੰਤਰਾਂ ਅੰਦਰ ਪ੍ਰਵਿਰਤ ਹੋਈ ਹੋਈ ਹੈ ਅਤੇ ਤਿੰਨਾਂ ਅਵਸਥਾਂਵਾਂ ਨੂੰ ਹੀ ਸੋਚਦੀ ਵੀਚਾਰਦੀ ਹੈ।

Bhai Manmohan Singh (Shabad OS, CC BY-SA)

English

The world is involved with the words of the Vedas, thinking about the three gunas - the three dispositions.

Dr. Sant Singh Khalsa (Shabad OS, CC BY-SA)
Ang 1276 · Line 23

ਬਿਨੁ ਨਾਵੈ. ਜਮ ਡੰਡੁ ਸਹੈ; ਮਰਿ ਜਨਮੈ ਵਾਰੋ ਵਾਰ ॥

bin naavai. jam ddandd sahai; mar janamai vaaro vaar |

Punjabi

ਨਾਮ ਦੇ ਬਾਝੋਂ, ਇਹ ਮੌਤ ਦੇ ਦੂਤ ਦੀ ਸਜ਼ਾ ਸਹਾਰਦੀ ਹੈ ਅਤੇ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਹੈ।

Bhai Manmohan Singh (Shabad OS, CC BY-SA)

English

Without the Name, it suffers punishment by the Messenger of Death; it comes and goes in reincarnation, over and over again.

Dr. Sant Singh Khalsa (Shabad OS, CC BY-SA)
Ang 1276 · Line 24

ਸਤਿਗੁਰ ਭੇਟੇ ਮੁਕਤਿ ਹੋਇ; ਪਾਏ ਮੋਖ ਦੁਆਰੁ ॥੧॥

satigur bhette mukat hoe; paae mokh duaar |1|

Punjabi

ਸੱਚੇ ਗੁਰਾਂ ਨਾਲ ਮਿਲਾ ਕੇ, ਇਹ ਬੰਦਖਲਾਸ ਹੋ ਜਾਂਦੀ ਹੈ ਅਤੇ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੀ ਹੈ।

Bhai Manmohan Singh (Shabad OS, CC BY-SA)

English

Meeting with the True Guru, the world is liberated, and finds the Door of Salvation. ||1||

Dr. Sant Singh Khalsa (Shabad OS, CC BY-SA)
Ang 1276 · Line 25

ਮਨ ਰੇ; ਸਤਿਗੁਰੁ ਸੇਵਿ ਸਮਾਇ ॥

man re; satigur sev samaae |

Punjabi

ਹੇ ਬੰਦੇ! ਤੂੰ ਸੱਚੇ ਗੁਰਾਂ ਦੀ ਟਹਿਲ-ਸੇਵਾ ਅੰਦਰ ਲੀਨ ਹੋ ਜਾ।

Bhai Manmohan Singh (Shabad OS, CC BY-SA)

English

O mortal, immerse yourself in service to the True Guru.

Dr. Sant Singh Khalsa (Shabad OS, CC BY-SA)
Ang 1276 · Line 26

ਵਡੈ ਭਾਗਿ ਗੁਰੁ ਪੂਰਾ ਪਾਇਆ; ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥

vaddai bhaag gur pooraa paaeaa; har har naam dhiaae |1| rahaau |

Punjabi

ਭਾਰੀ ਚੰਗੀ ਪ੍ਰਾਲਭਧ ਦੁਆਰਾ ਪੂਰਨ ਗੁਰਦੇਵ ਜੀ ਪਰਾਪਤ ਹੁੰਦੇ ਹਨ ਅਤੇ ਇਨਸਾਨ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

By great good fortune, the mortal finds the Perfect Guru, and meditates on the Name of the Lord, Har, Har. ||1||Pause||

Dr. Sant Singh Khalsa (Shabad OS, CC BY-SA)
Ang 1276 · Line 27

ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ; ਹਰਿ ਆਪੇ ਦੇਇ ਅਧਾਰੁ ॥

har aapanai bhaanai srisatt upaaee; har aape dee adhaar |

Punjabi

ਆਪਣੀ ਰਜਾ ਅੰਦਰ ਵਾਹਿਗੁਰੂ ਨੇ ਦੁਨੀਆ ਰਚੀ ਹੈ ਅਤੇ ਆਪ ਹੀ ਇਸ ਨੂੰ ਰੋਜ਼ੀ ਦਿੰਦਾ ਹੈ।

Bhai Manmohan Singh (Shabad OS, CC BY-SA)

English

The Lord, by the Pleasure of His Own Will, created the Universe, and the Lord Himself gives it sustenance and support.

Dr. Sant Singh Khalsa (Shabad OS, CC BY-SA)
Ang 1276 · Line 28

ਹਰਿ ਆਪਣੈ ਭਾਣੈ. ਮਨੁ ਨਿਰਮਲੁ ਕੀਆ; ਹਰਿ ਸਿਉ ਲਾਗਾ ਪਿਆਰੁ ॥

har aapanai bhaanai. man niramal keea; har siau laagaa piaar |

Punjabi

ਆਪਣੀ ਰਜ਼ਾ ਅੰਦਰ ਪ੍ਰਭੂ ਮਨੁੱਖ ਦੇ ਮਨੂਏ ਨੂੰ ਪਵਿੱਤਰ ਕਰ ਦਿੰਦਾ ਹੈ ਅਤੇ ਉਸ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।

Bhai Manmohan Singh (Shabad OS, CC BY-SA)

English

The Lord, by His Own Will, makes the mortal's mind immaculate, and lovingly attunes him to the Lord.

Dr. Sant Singh Khalsa (Shabad OS, CC BY-SA)
Ang 1276 · Line 29

ਹਰਿ ਕੈ ਭਾਣੈ. ਸਤਿਗੁਰੁ ਭੇਟਿਆ; ਸਭੁ ਜਨਮੁ ਸਵਾਰਣਹਾਰੁ ॥੨॥

har kai bhaanai. satigur bhettiaa; sabh janam savaaranahaar |2|

Punjabi

ਪ੍ਰਭੂ ਦੀ ਰਜ਼ਾ ਅੰਦਰ ਇਨਸਾਨ ਸੱਚੇ ਗੁਰੂ ਨੂੰ ਮਿਲ ਪੈਦਾ ਹੈ, ਜੋ ਉਸ ਦੇ ਸਾਰੇ ਜੀਵਨ ਨੂੰ ਸ਼ਸ਼ੋਭਤ ਕਰਨ ਵਾਲੇ ਹਨ।

Bhai Manmohan Singh (Shabad OS, CC BY-SA)

English

The Lord, by His Own Will, leads the mortal to meet the True Guru, the Embellisher of all his lives. ||2||

Dr. Sant Singh Khalsa (Shabad OS, CC BY-SA)
Ang 1276 · Line 30

ਵਾਹੁ ਵਾਹੁ ਬਾਣੀ ਸਤਿ ਹੈ; ਗੁਰਮੁਖਿ ਬੂਝੈ ਕੋਇ ॥

vaahu vaahu baanee sat hai; guramukh boojhai koe |

Punjabi

ਸ਼ਲਾਘਾ ਯੋਗ, ਸ਼ਲਾਘਾ ਯੋਗ, ਅਤੇ ਸੱਚੀ ਹੈ ਗੁਰ ਦੀ ਬਾਣੀ, ਕੋਈ ਵਿਰਲਾ ਰੱਬ ਨੂੰ ਜਾਨਣ ਵਾਲਾ ਜੀਵ ਇਸ ਗੱਲ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

Waaho! Waaho! Blessed and Great is the True Word of His Bani. Only a few, as Gurmukh, understand.

Dr. Sant Singh Khalsa (Shabad OS, CC BY-SA)
Ang 1276 · Line 31

ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ; ਤਿਸੁ ਜੇਵਡੁ ਅਵਰੁ. ਨ ਕੋਇ ॥

vaahu vaahu kar prabh saalaaheeai; tis jevadd avar. na koe |

Punjabi

ਸ਼ਾਬਾਸ਼! ਸ਼ਾਬਾਸ਼!" ਉਚਾਰਦਾ ਹੋਇਆ ਤੂੰ ਆਪਣੇ ਸਾਹਿਬ ਦੀ ਸਿਫ਼ਤ-ਸ਼ਲਾਘਾ ਕਰ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

Waaho! Waaho! Praise God as Great! No one else is as Great as He.

Dr. Sant Singh Khalsa (Shabad OS, CC BY-SA)
Ang 1276 · Line 32

ਆਪੇ ਬਖਸੇ ਮੇਲਿ ਲਏ; ਕਰਮਿ ਪਰਾਪਤਿ ਹੋਇ ॥੩॥

aape bakhase mel le; karam paraapat hoe |3|

Punjabi

ਜਦ ਬੰਦਾ ਹਰੀ ਦੀ ਮਿਹਰ ਦਾ ਪਾਤ੍ਰ ਹੋ ਜਾਂਦਾ ਹੈ, ਤਦ ਉਹ ਉਸ ਨੂੰ ਮੁਆਫ ਕਰ ਆਪਣੇ ਨਾਲ ਮਿਲ ਲੈਂਦਾ ਹੈ।

Bhai Manmohan Singh (Shabad OS, CC BY-SA)

English

When God's Grace is received, He Himself forgives the mortal, and unites him with Himself. ||3||

Dr. Sant Singh Khalsa (Shabad OS, CC BY-SA)
Ang 1276 · Line 33

ਸਾਚਾ ਸਾਹਿਬੁ ਮਾਹਰੋ; ਸਤਿਗੁਰਿ ਦੀਆ ਦਿਖਾਇ ॥

saachaa saahib maaharo; satigur deea dikhaae |

Punjabi

ਸੱਚੇ ਗੁਰਾਂ ਨੇ ਮੈਨੂੰ ਸ਼ਰੋਮਣੀ ਸੱਚਾ ਸੁਆਮੀ ਵਿਖਾਲ ਦਿੱਤਾ ਹੈ।

Bhai Manmohan Singh (Shabad OS, CC BY-SA)

English

The True Guru has revealed our True, Supreme Lord and Master.

Dr. Sant Singh Khalsa (Shabad OS, CC BY-SA)
Ang 1276 · Line 34

ਅੰਮ੍ਰਿਤੁ ਵਰਸੈ. ਮਨੁ ਸੰਤੋਖੀਐ; ਸਚਿ ਰਹੈ ਲਿਵ ਲਾਇ ॥

amrit varasai. man santokheeai; sach rahai liv laae |

Punjabi

ਜਦ ਸੱਚਾ ਸੁਆਮੀ ਆਪਣੇ ਨਾਮ ਦੇ ਆਬਿ-ਹਿਯਾਤ ਦੀ ਬਰਖਾ ਕਰਦਾ ਹੈ ਤਾਂ ਮੇਰੀ ਆਤਮਾ ਰੱਜ ਜਾਂਦੀ ਹੈ ਤੇ ਉਸ ਨਾਲ ਪ੍ਰੀਤ ਅੰਦਰ ਜੁੜੀ ਰਹਿੰਦੀ ਹੈ।

Bhai Manmohan Singh (Shabad OS, CC BY-SA)

English

The Ambrosial Nectar rains down and the mind is satisfied, remaining lovingly attuned to the True Lord.

Dr. Sant Singh Khalsa (Shabad OS, CC BY-SA)
Ang 1276 · Line 35

ਹਰਿ ਕੈ ਨਾਇ ਸਦਾ ਹਰੀਆਵਲੀ; ਫਿਰਿ. ਸੁਕੈ ਨਾ ਕੁਮਲਾਇ ॥੪॥

har kai naae sadaa hareeaavalee; fir. sukai naa kumalaae |4|

Punjabi

ਰੱਬ ਦੇ ਨਾਮ ਰਾਹੀਂ ਜਿੰਦੜੀ ਸਦੀਵ ਹੀ ਤਰੋ ਤਾਜ਼ਾ ਰਹਿੰਦੀ ਹੈ ਅਤੇ ਮੁੜ ਕੇ ਸੁਕਦੀ ਤੇ ਮੁਰਝਾਉਂਦੀ ਨਹੀਂ।

Bhai Manmohan Singh (Shabad OS, CC BY-SA)

English

In the Lord's Name, it is forever rejuvenated; it shall never wither and dry up again. ||4||

Dr. Sant Singh Khalsa (Shabad OS, CC BY-SA)