Ang 1284
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਬਾਬੀਹਾ ਬੇਨਤੀ ਕਰੇ; ਕਰਿ ਕਿਰਪਾ ਦੇਹੁ ਜੀਅ ਦਾਨ ॥
baabeehaa benatee kare; kar kirapaa dehu jeea daan |
Punjabi
ਪਪੀਹਾ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਮੈਨੂੰ ਰੂਹਾਨੀ ਜਿੰਦਗੀ ਦੀ ਦਾਤ ਬਖਸ਼।
English
The rainbird prays: O Lord, grant Your Grace, and bless me with the gift of the life of the soul.
ਜਲ ਬਿਨੁ ਪਿਆਸ. ਨ ਊਤਰੈ; ਛੁਟਕਿ ਜਾਂਹਿ ਮੇਰੇ ਪ੍ਰਾਨ ॥
jal bin piaas. na aootarai; chhuttak jaanhi mere praan |
Punjabi
ਤੇਰੇ ਨਾਮ ਦੇ ਪਾਣੀ ਦੇ ਬਗੈਰ, ਮੇਰੀ ਤਰੇਹ ਨਹੀਂ ਬੁਝਦੀ ਅਤੇ ਮੇਰੀ ਜਿੰਦਗੀ ਮੁਕ ਜਾਂਦੀ ਹੈ।
English
Without the water, my thirst is not quenched, and my breath of life is ended and gone.
ਤੂ ਸੁਖਦਾਤਾ ਬੇਅੰਤੁ ਹੈ; ਗੁਣਦਾਤਾ ਨੇਧਾਨੁ ॥
too sukhadaataa beant hai; gunadaataa nedhaan |
Punjabi
ਤੂੰ ਹੇ ਪ੍ਰਸੰਨਤਾ ਪਰਦਾਨ ਕਰਨਹਾਰ ਅਨੰਤ ਸਾਈਂ ਨੇਕੀਆਂ ਦਾ ਖਜਾਨਾ ਦੇਣਹਾਰ ਹੈ।
English
You are the Giver of peace, O Infinite Lord God; You are the Giver of the treasure of virtue.
ਨਾਨਕ. ਗੁਰਮੁਖਿ ਬਖਸਿ ਲਏ; ਅੰਤਿ ਬੇਲੀ ਹੋਇ ਭਗਵਾਨੁ ॥੨॥
naanak. guramukh bakhas le; ant belee hoe bhagavaan |2|
Punjabi
ਨਾਨਕ ਕੀਰਤੀਮਾਨ ਪ੍ਰਭੂ ਪਵਿੱਤਰ ਪੁਰਸ਼ ਨੂੰ ਮੁਆਫ ਕਰ ਦਿੰਦਾ ਹੈ ਅਤੇ ਅਖੀਰ ਦੇ ਵੇਲੇ ਉਸ ਦਾ ਮਿਤ੍ਰ ਹੋ ਜਾਂਦਾ ਹੈ।
English
O Nanak, the Gurmukh is forgiven; in the end, the Lord God shall be your only friend. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਜਗਤੁ ਉਪਾਇ ਕੈ; ਗੁਣ ਅਉਗਣ ਕਰੇ ਬੀਚਾਰੁ ॥
aape jagat upaae kai; gun aaugan kare beechaar |
Punjabi
ਖੁਦ ਸੰਸਾਰ ਨੂੰ ਰਚ ਕੇ ਸੁਆਮੀ ਪ੍ਰਾਣੀਆਂ ਦੀਆਂ ਨੇਕੀਆਂ ਅਤੇ ਬਦੀਆਂ ਵਲ ਧਿਆਨ ਦਿੰਦਾ ਹੈ।
English
He created the world; He considers the merits and demerits of the mortals.
ਤ੍ਰੈ ਗੁਣ ਸਰਬ ਜੰਜਾਲੁ ਹੈ; ਨਾਮਿ. ਨ ਧਰੇ ਪਿਆਰੁ ॥
trai gun sarab janjaal hai; naam. na dhare piaar |
Punjabi
ਜੋ ਕੋਈ ਭੀ ਨਾਮ ਨਾਲ ਪ੍ਰੇਮ ਨਹੀਂ ਕਰਦਾ, ਉਹ ਤਿੰਨਾਂ ਲੱਛਣਾ ਵਾਲੇ ਸੰਸਾਰ ਦੇ ਅਲਸੇਟਿਆਂ ਵਿੱਚ ਪੂਰੀ ਤਰ੍ਹਾਂ ਫਸ ਜਾਂਦਾ ਹੈ।
English
Those who are entangled in the three gunas - the three dispositions - do not love the Naam, the Name of the Lord.
ਗੁਣ ਛੋਡਿ. ਅਉਗਣ ਕਮਾਵਦੇ; ਦਰਗਹ ਹੋਹਿ ਖੁਆਰੁ ॥
gun chhodd. aaugan kamaavade; daragah hohi khuaar |
Punjabi
ਨੇਕੀ ਨੂੰ ਤਿਆਗ ਜੋ ਪਾਪ ਕਰਦੇ ਹਨ, ਉਹ ਪ੍ਰਭੂ ਦੇ ਦਰਬਾਰ ਅੰਦਰ ਅਵਾਜਾਰ ਹੁੰਦੇ ਹਨ।
English
Forsaking virtue, they practice evil; they shall be miserable in the Court of the Lord.
ਜੂਐ ਜਨਮੁ ਤਿਨੀ ਹਾਰਿਆ; ਕਿਤੁ ਆਏ ਸੰਸਾਰਿ ॥
jooai janam tinee haariaa; kit aae sansaar |
Punjabi
ਉਹ ਆਪਣਾ ਜੀਵਨ ਜੂਲੇ (ਜੂਏ) ਵਿੱਚ ਗੁਆ ਲੈਂਦੇ ਹਨ। ਉਹ ਕਾਹਦੇ ਲਈ ਜਗਤ ਵਿੱਚ ਆਏ ਸਨ?
English
They lose their life in the gamble; why did they even come into the world?
ਸਚੈ ਸਬਦਿ ਮਨੁ ਮਾਰਿਆ; ਅਹਿਨਿਸਿ ਨਾਮਿ ਪਿਆਰਿ ॥
sachai sabad man maariaa; ahinis naam piaar |
Punjabi
ਉਹ ਸੱਚੇ ਨਾਮ ਦੇ ਰਾਹੀਂ ਆਪਣੇ ਮਨੂਏ ਨੂੰ ਕਾਬੂ ਕਰ ਲੈਂਦੇ ਹਨ ਅਤੇ ਦਿਨ ਤੇ ਰੈਣ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰਦੇ ਹਨ,
English
But those who conquer and subdue their minds, through the True Word of the Shabad - night and day, they love the Naam.
ਜਿਨੀ ਪੁਰਖੀ ਉਰਿ ਧਾਰਿਆ; ਸਚਾ ਅਲਖ ਅਪਾਰੁ ॥
jinee purakhee ur dhaariaa; sachaa alakh apaar |
Punjabi
ਜਿਹੜੇ ਪੁਰਸ਼ ਸੱਚੇ, ਅਦ੍ਰਿਸ਼ਟ ਅਤੇ ਬੇਅੰਤ ਸੁਅਮੀ ਨੂੰ ਆਪਣੇ ਅੰਤਰ-ਆਤਮੇ ਟਿਕਾ ਲੈਂਦੇ ਹਨ।
English
Those people enshrine the True, Invisible and Infinite Lord in their hearts.
ਤੂ ਗੁਣਦਾਤਾ ਨਿਧਾਨੁ ਹਹਿ; ਅਸੀ ਅਵਗਣਿਆਰ ॥
too gunadaataa nidhaan heh; asee avaganiaar |
Punjabi
ਤੂੰ ਹੇ ਸੁਆਮੀ। ਨੇਕੀਆਂ ਦਾ ਦਾਤਾਰ ਅਤੇ ਖਜਾਨਾ ਹੈ, ਅਤੇ ਮੈਂ ਨਿਰਾਪੁਰਾ ਪਾਪੀ ਹੀ ਹਾਂ।
English
You, O Lord, are the Giver, the Treasure of virtue; I am unvirtuous and unworthy.
ਜਿਸੁ ਬਖਸੇ. ਸੋ ਪਾਇਸੀ; ਗੁਰਸਬਦੀ ਵੀਚਾਰੁ ॥੧੩॥
jis bakhase. so paaeisee; gurasabadee veechaar |13|
Punjabi
ਕੇਵਲ ਉਹ ਹੀ ਤੈਨੂੰ ਪਰਾਪਤ ਹੁੰਦਾ ਹੈ, ਹੈ ਸਾਈਂ! ਜਿਸ ਨੂੰ ਤੂੰ ਮੁਆਫ ਕਰ ਦਿੰਦਾ ਹੈ ਤੇ ਕੇਵਲ ਉਹ ਹੀ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ।
English
He alone finds You, whom You bless and forgive, and inspire to contemplate the Word of the Guru's Shabad. ||13||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਰਾਤਿ. ਨ ਵਿਹਾਵੀ ਸਾਕਤਾਂ; ਜਿਨੑਾ ਵਿਸਰੈ ਨਾਉ ॥
raat. na vihaavee saakataan; jinaa visarai naau |
Punjabi
ਮਾਇਆ ਦੇ ਪੁਜਾਰੀਆਂ ਜੋ ਪ੍ਰਭੂ ਦੇ ਨਾਮ ਨੂੰਭੁਲਾਉਂਦੇ ਹਨ, ਦੀ ਜੀਵਲ ਰਾਤ੍ਰੀ ਆਰਾਮ ਅੰਦਰ ਨਹੀਂ ਬੀਤਦੀ।
English
The faithless cynics forget the Name of the Lord; the night of their lives does not pass in peace.
ਰਾਤੀ ਦਿਨਸ ਸੁਹੇਲੀਆ; ਨਾਨਕ. ਹਰਿ ਗੁਣ ਗਾਂਉ ॥੧॥
raatee dinas suheleea; naanak. har gun gaanau |1|
Punjabi
ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਹੇ ਨਾਨਕ ਸੁਖਦਾਈ ਹੋ ਜਾਂਦੇ ਹਨ ਰਾਤ੍ਰੀਆਂ ਅਤੇ ਦਿਹਾੜੇ।
English
Their days and nights become comfortable, O Nanak, singing the Glorious Praises of the Lord. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਰਤਨ ਜਵੇਹਰ ਮਾਣਕਾ; ਹਭੇ ਮਣੀ ਮਥੰਨਿ ॥
ratan javehar maanakaa; habhe manee mathan |
Punjabi
ਸਮੂਹ ਨਾਲ ਜਵਾਹਰਾਂ ਮੋਤੀਆਂ ਅਤੇ ਹੀਰਿਆਂ ਦੀ ਪਰਾਪਤੀ ਜੀਵ ਦੇ ਮਥੇ ਉਤੇ ਲਿਖੀ ਹੋਈ ਹੈ।
English
All sorts of jewels and gems, diamonds and rubies, shine forth from their foreheads.
ਨਾਨਕ. ਜੋ ਪ੍ਰਭਿ ਭਾਣਿਆ; ਸਚੈ ਦਰਿ ਸੋਹੰਨਿ ॥੨॥
naanak. jo prabh bhaaniaa; sachai dar sohan |2|
Punjabi
ਨਾਨਕ ਜੋ ਸੁਆਮੀ ਨੂੰ ਚੰਗੇ ਲਗਦੇ ਹਨ, ਉਹ ਸੱਚੇ ਦਰਬਾਰ ਅੰਦਰ ਸੁੰਦਰ ਜਾਪਦੇ ਹਨ।
English
O Nanak, those who are pleasing to God, look beautiful in the Court of the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਚਾ ਸਤਿਗੁਰੁ ਸੇਵਿ; ਸਚੁ ਸਮੑਾਲਿਆ ॥
sachaa satigur sev; sach samaaliaa |
Punjabi
ਸੱਚੇ ਸਤਿਗੁਰਾਂ ਦੀ ਘਾਲ ਕਮਾਉਣ ਦੁਆਰਾ, ਮੈਂ ਸੱਚੇ ਸਾਈਂ ਦਾ ਸਿਮਰਨ ਕੀਤਾ ਹੈ।
English
Serving the True Guru, I dwell on the True Lord.
ਅੰਤਿ ਖਲੋਆ ਆਇ; ਜਿ ਸਤਿਗੁਰ ਅਗੈ ਘਾਲਿਆ ॥
ant khaloaa aae; ji satigur agai ghaaliaa |
Punjabi
ਸੱਚੇ ਗੁਰਾਂ ਮੂਹਰੇ ਟਹਿਲ ਕਮਾਈ ਹੋਈ, ਅਖੀਰ ਨੂੰ ਜੀਵ ਦੇ ਕੰਮ ਆਉਂਦੀ ਹੈ।
English
The work you have done for the True Guru shall be very useful in the end.
ਪੋਹਿ. ਨ ਸਕੈ ਜਮਕਾਲੁ; ਸਚਾ ਰਖਵਾਲਿਆ ॥
pohi. na sakai jamakaal; sachaa rakhavaaliaa |
Punjabi
ਮੌਤ ਦਾ ਦੂਤ ਉਸ ਨੂੰ ਛੋਹ ਨਹੀਂ ਸਕਦਾ ਜਿਸ ਦੀ ਰੱਖਿਆ ਸੱਚਾ ਸੁਆਮੀ ਕਰਦਾ ਹੈ।
English
The Messenger of Death cannot even touch that person who is protected by the True Lord.
ਗੁਰ ਸਾਖੀ ਜੋਤਿ ਜਗਾਇ; ਦੀਵਾ ਬਾਲਿਆ ॥
gur saakhee jot jagaae; deevaa baaliaa |
Punjabi
ਗੁਰਾਂ ਦੇ ਉਪਦੇਸ਼ ਦੀ ਜੋਤ ਨੂੰ ਜਗਾ ਕੇ, ਮੈਂ ਆਪਣੇ ਮਨ ਨੂੰ ਰੋਸ਼ਨ ਕਰ ਲਿਆ ਹੈ।
English
Lighting the lamp of the Guru's Teachings, my awareness has been awakened.
ਮਨਮੁਖ ਵਿਣੁ ਨਾਵੈ. ਕੂੜਿਆਰ; ਫਿਰਹਿ ਬੇਤਾਲਿਆ ॥
manamukh vin naavai. koorriaar; fireh betaaliaa |
Punjabi
ਕੂੜੇ ਹਨ ਮਨਮਤੀਏ, ਪ੍ਰਭੂ ਦੇ ਨਾਮ ਦੇ ਬਗੈਰ। ਉਹ ਭੂਤਨਿਆਂ ਦੀ ਮਾਨੰਦ ਭਟਕਦੇ ਫਿਰਦੇ ਹਨ ਹਨ।
English
The self-willed manmukhs are false; without the Name, they wander around like demons.
ਪਸੂ ਮਾਣਸ ਚੰਮਿ ਪਲੇਟੇ; ਅੰਦਰਹੁ ਕਾਲਿਆ ॥
pasoo maanas cham palette; andarahu kaaliaa |
Punjabi
ਉਹ ਇਨਸਾਨ ਦੀ ਖਲ ਅੰਦਰ ਵਲ੍ਹੇਟੇ ਹੋਏ ਡੰਗਰ ਹਨ ਅਤੇ ਅੰਦਰਵਾਰੇ ਕਾਲੇ ਸਿਆਹ ਹਨ।
English
They are nothing more than beasts, wrapped up in human skin; they are black-hearted within.
ਸਭੋ ਵਰਤੈ ਸਚੁ; ਸਚੈ ਸਬਦਿ ਨਿਹਾਲਿਆ ॥
sabho varatai sach; sachai sabad nihaaliaa |
Punjabi
ਸੱਚਾ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਸੱਚੇ ਨਾਮ ਦੇ ਰਾਹੀਂ, ਉਹ ਵੇਖਿਆ ਜਾਂਦਾ ਹੈ।
English
The True Lord is pervading all; through the True Word of the Shabad, He is seen.
ਨਾਨਕ. ਨਾਮੁ ਨਿਧਾਨੁ ਹੈ; ਪੂਰੈ ਗੁਰਿ ਦੇਖਾਲਿਆ ॥੧੪॥
naanak. naam nidhaan hai; poorai gur dekhaaliaa |14|
Punjabi
ਨਾਨਕ ਨਾਮ ਖੁਸ਼ੀ ਦਾ ਖ਼ਜ਼ਾਨਾ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ।
English
O Nanak, the Naam is the greatest treasure. The Perfect Guru has revealed it to me. ||14||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਬਾਬੀਹੈ. ਹੁਕਮੁ ਪਛਾਣਿਆ; ਗੁਰ ਕੈ ਸਹਜਿ ਸੁਭਾਇ ॥
baabeehai. hukam pachhaaniaa; gur kai sehaj subhaae |
Punjabi
ਗੁਰਾਂ ਦੇ ਰਾਹੀਂ, ਚਾਤ੍ਰਿਕ ਪ੍ਰਭੂ ਦੀ ਰਜ਼ਾ ਨੂੰ ਸੁਤੇਸਿਧ ਹੀ ਅਨੁਭਵ ਕਰ ਸਕਦਾ ਹੈ।
English
The rainbird realizes the Hukam of the Lord's Command with intuitive ease through the Guru.
ਮੇਘੁ ਵਰਸੈ ਦਇਆ ਕਰਿ; ਗੂੜੀ ਛਹਬਰ ਲਾਇ ॥
megh varasai deaa kar; goorree chhahabar laae |
Punjabi
ਮਿਹਰ ਧਾਰ ਕੇ ਬੱਦਲ ਬਹੁਤ ਹੀ ਮੁਸਲਾਧਾਰ ਬਰਸਦਾ ਹੈ।
English
The clouds mercifully burst forth, and the rain pours down in torrents.
ਬਾਬੀਹੇ. ਕੂਕ ਪੁਕਾਰ ਰਹਿ ਗਈ; ਸੁਖੁ ਵਸਿਆ ਮਨਿ ਆਇ ॥
baabeehe. kook pukaar reh gee; sukh vasiaa man aae |
Punjabi
ਚਾਤ੍ਰਿਕ ਦੇ ਚੀਕ-ਚਿਹਾੜੇ ਤੇ ਰੈਣ-ਪਿਟਣੇ ਮੁਕ ਗਏ ਹਨ ਅਤੇ ਆਰਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਗਿਆ ਹੈ।
English
The cries and wailings of the rainbird have ceased, and peace has come to abide in its mind.
ਨਾਨਕ. ਸੋ ਸਾਲਾਹੀਐ; ਜਿ ਦੇਂਦਾ ਸਭਨਾਂ ਜੀਆ, ਰਿਜਕੁ ਸਮਾਇ ॥੧॥
naanak. so saalaaheeai; ji dendaa sabhanaan jeea, rijak samaae |1|
Punjabi
ਨਾਨਕ ਤੂੰ ਉਸ ਸਾਈਂ ਦੀ ਕੀਤਰੀ ਕਰ, ਜੋ ਸਾਰਿਆਂ ਜੀਵਾਂ ਨੂੰ ਰੋਜੀ ਅਪੜਾਉਂਦਾ ਅਤੇ ਦਿੰਦਾ ਹੈ।
English
O Nanak, praise that Lord, who reaches out and gives sustenance to all beings and creatures. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਚਾਤ੍ਰਿਕ ਤੂ. ਨ ਜਾਣਹੀ, ਕਿਆ ਤੁਧੁ ਵਿਚਿ ਤਿਖਾ ਹੈ; ਕਿਤੁ ਪੀਤੈ ਤਿਖ ਜਾਇ ॥
chaatrik too. na jaanahee, kiaa tudh vich tikhaa hai; kit peetai tikh jaae |
Punjabi
ਹੇ ਪਪੀਹੇ! ਤੂੰ ਨਹੀਂ ਜਾਣਦਾ ਕਿ ਤੇਰੇ ਅੰਦਰ ਕਿਹੜੀ ਪਿਆਸ ਹੈ ਅਤੇ ਕਾਹਦੇ ਪੀਣ ਦੁਆਰਾ ਇਹ ਪਿਆਸ ਨਵਿਰਤ ਹੋਵੇਗੀ।
English
O rainbird, you do not know what thirst is within you, or what you can drink to quench it.
ਦੂਜੈ ਭਾਇ ਭਰੰਮਿਆ; ਅੰਮ੍ਰਿਤ ਜਲੁ. ਪਲੈ. ਨ ਪਾਇ ॥
doojai bhaae bharamiaa; amrit jal. palai. na paae |
Punjabi
ਤੂੰ ਹੋਰਸ ਦੇ ਪਿਆਰ ਅੰਦਰ ਭਟਕਦਾ ਰਿਫਦਾ ਹੈ ਅਤੇ ਪ੍ਰਭੂ ਦੇ ਸੁਧਾ-ਸਰੂਪ ਪਾਣੀ ਨੂੰ ਪ੍ਰਾਪਤ ਨਹੀਂ ਕਰਦਾ।
English
You wander in the love of duality, and you do not obtain the Ambrosial Water.
ਨਦਰਿ ਕਰੇ ਜੇ ਆਪਣੀ; ਤਾਂ ਸਤਿਗੁਰੁ ਮਿਲੈ ਸੁਭਾਇ ॥
nadar kare je aapanee; taan satigur milai subhaae |
Punjabi
ਜੇਕਰ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰੇ ਤਦ ਸੱਚੇ ਗੁਰੂ ਜੀ ਸੁਤੇਸਿਧ ਹੀ ਮਿਲ ਪੈਦੇ ਹਨ।
English
When God casts His Glance of Grace, then the mortal automatically meets the True Guru.
ਨਾਨਕ. ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ; ਸਹਜੇ ਰਹਿਆ ਸਮਾਇ ॥੨॥
naanak. satigur te amrit jal paaeaa; sahaje rahiaa samaae |2|
Punjabi
ਨਾਨਕ ਸੁਧਾ ਸਰੂਪ ਪਾਣੀ ਸੱਚੇ ਗੁਰਾਂ ਪਾਸ ਪ੍ਰਾਪਤ ਹੁੰਦਾ ਹੈ ਅਤੇ ਜੀਵ ਪ੍ਰਭੂ ਅੰਦਰ ਲੀਨ ਹੋਇਆ ਰਹਿੰਦਾ ਹੈ।
English
O Nanak, the Ambrosial Water is obtained from the True Guru, and then the mortal remains merged in the Lord with intuitive ease. ||2||
ਪਉੜੀ ॥
paurree |
Punjabi
ਪਉੜੀ।
English
Pauree:
ਇਕਿ ਵਣ ਖੰਡਿ ਬੈਸਹਿ ਜਾਇ; ਸਦੁ. ਨ ਦੇਵਹੀ ॥
eik van khandd baiseh jaae; sad. na devahee |
Punjabi
ਕਈ ਜਾ ਕੇ ਜੰਗਲਾਂ ਦੇ ਖਿਤਿਆਂ ਅੰਦਰ ਬਹਿ ਜਾਂਦੇ ਹਨ ਅਤੇ ਹਾਕ ਦਾ ਉਤਰ ਨਹੀਂ ਦਿੰਦੇ।
English
Some go and sit in the forest realms, and do not answer any calls.
ਇਕਿ ਪਾਲਾ ਕਕਰੁ ਭੰਨਿ; ਸੀਤਲੁ ਜਲੁ ਹੇਂਵਹੀ ॥
eik paalaa kakar bhan; seetal jal henvahee |
Punjabi
ਕਈ ਇਕ ਪਾਲੇ ਦੀ ਰੁਤ ਵਿੱਚ ਬਰਫ ਅਤੇ ਬਰਫ ਵਰਗੇ ਠੰਢੇ ਪਾਣੀ ਨਾਲ ਆਪਣੀ ਦੇਹ ਨੂੰ ਚਕਨਾਚੂਰ ਕਰ ਲੈਂਦੇ ਹਨ।
English
Some, in the dead of winter, break the ice and immerse themselves in freezing water.
ਇਕਿ ਭਸਮ ਚੜੑਾਵਹਿ ਅੰਗਿ; ਮੈਲੁ. ਨ ਧੋਵਹੀ ॥
eik bhasam charraaveh ang; mail. na dhovahee |
Punjabi
ਕਈ ਆਪਣੀ ਦੇਹ ਦੀ ਅੰਗਾਂ ਨੂੰ ਸੁਆਹ ਮਲਦੇ ਹਨ ਅਤੇ ਆਪਣੀ ਗੰਦਗੀ ਨੂੰ ਧੋਦੇ ਨਹੀਂ।
English
Some rub ashes on their bodies, and never wash off their dirt.
ਇਕਿ ਜਟਾ ਬਿਕਟ ਬਿਕਰਾਲ; ਕੁਲੁ ਘਰੁ ਖੋਵਹੀ ॥
eik jattaa bikatt bikaraal; kul ghar khovahee |
Punjabi
ਕਈ ਇਕ ਅਣਮੁੰਨੀਆਂ ਗੂੰਦੀਆਂ ਹੋਈਆਂ ਲਿਟਾ ਰਖਦੇ ਹਨ ਅਤੇ ਭਿਆਨਕ ਦਿਸਦੇ ਹਨ। ਉਹ ਆਪਣੀ ਵੰਸ ਅਤੇ ਘਰਾਣੇ ਨੂੰ ਐਕੁਰ ਬੇਇਜ਼ਤ ਕਰਦੇ ਹਨ।
English
Some look hideous, with their uncut hair matted and dishevelled. They bring dishonor to their family and ancestry.