Ekam
Guru Granth Sahib

Ang 1286

Ang 1286 · Line 1

ਗੁਰਮੁਖਿ ਸਬਦੁ ਸਮੑਾਲੀਐ; ਸਚੇ ਕੇ ਗੁਣ ਗਾਉ ॥

guramukh sabad samaaleeai; sache ke gun gaau |

Punjabi

ਗੁਰਾਂ ਦੇ ਰਾਹੀਂ, ਤੂੰ ਨਾਮ ਦਾ ਸਿਮਰਨ ਕਰ ਅਤੇ ਸੱਚੇ ਸੁਆਮੀ ਦੀ ਸਿਫ਼ਤ ਅਲਾਪ।

Bhai Manmohan Singh (Shabad OS, CC BY-SA)

English

The Gurmukhs dwell on the Word of the Shabad. They sing the Glorious Praises of the True Lord.

Dr. Sant Singh Khalsa (Shabad OS, CC BY-SA)
Ang 1286 · Line 2

ਨਾਨਕ. ਨਾਮਿ ਰਤੇ ਜਨ ਨਿਰਮਲੇ; ਸਹਜੇ ਸਚਿ ਸਮਾਉ ॥੨॥

naanak. naam rate jan niramale; sahaje sach samaau |2|

Punjabi

ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਪੁਰਸ਼ ਹਨ ਅਤੇ ਸੁਖੈਨ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, those humble beings who are imbued with the Naam are pure and immaculate. They are intuitively merged in the True Lord. ||2||

Dr. Sant Singh Khalsa (Shabad OS, CC BY-SA)
Ang 1286 · Line 3

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1286 · Line 4

ਪੂਰਾ ਸਤਿਗੁਰੁ ਸੇਵਿ; ਪੂਰਾ ਪਾਇਆ ॥

pooraa satigur sev; pooraa paaeaa |

Punjabi

ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਮੈਂ ਆਪਣੇ ਪੂਰਨ ਪ੍ਰਭੂ ਨੂੰ ਪਾ ਲਿਆ ਹੈ।

Bhai Manmohan Singh (Shabad OS, CC BY-SA)

English

Serving the Perfect True Guru, I have found the Perfect Lord.

Dr. Sant Singh Khalsa (Shabad OS, CC BY-SA)
Ang 1286 · Line 5

ਪੂਰੈ ਕਰਮਿ ਧਿਆਇ; ਪੂਰਾ ਸਬਦੁ ਮੰਨਿ ਵਸਾਇਆ ॥

poorai karam dhiaae; pooraa sabad man vasaaeaa |

Punjabi

ਪੂਰਨ ਪ੍ਰਾਲਭਧ ਰਾਹੀਂ ਸੁਆਮੀ ਦਾ ਸਿਮਰਨ ਕਰਨ ਦੁਆਰਾ ਮੈਂ ਪੂਰਨ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।

Bhai Manmohan Singh (Shabad OS, CC BY-SA)

English

Meditating on the Perfect Lord, by perfect karma, I have enshrined the Shabad within my mind.

Dr. Sant Singh Khalsa (Shabad OS, CC BY-SA)
Ang 1286 · Line 6

ਪੂਰੈ ਗਿਆਨਿ ਧਿਆਨਿ; ਮੈਲੁ ਚੁਕਾਇਆ ॥

poorai giaan dhiaan; mail chukaaeaa |

Punjabi

ਪੂਰਨ ਬ੍ਰਹਮ-ਵੀਚਾਰ ਅਤੇ ਸਿਮਰਨ ਰਾਹੀਂ, ਮੈਂ ਆਪਣੀ ਮਲੀਣਤਾ ਧੋ ਛੱਡੀ ਹੈ।

Bhai Manmohan Singh (Shabad OS, CC BY-SA)

English

Through perfect spiritual wisdom and meditation, my filth has been washed away.

Dr. Sant Singh Khalsa (Shabad OS, CC BY-SA)
Ang 1286 · Line 7

ਹਰਿ ਸਰਿ ਤੀਰਥਿ ਜਾਣਿ; ਮਨੂਆ ਨਾਇਆ ॥

har sar teerath jaan; manooaa naaeaa |

Punjabi

ਵਾਹਿਗੁਰੂ ਨੂੰ ਯਾਤ੍ਰਾ ਅਸਥਾਨਾ ਦਾ ਸਰੋਵਰ ਜਾਣ ਕੇ, ਮੈਂ ਆਪਣੇ ਮਨ ਨੂੰ ਉਸ ਵਿੱਚ ਨੁਹਾ ਲਿਆ ਹੈ।

Bhai Manmohan Singh (Shabad OS, CC BY-SA)

English

The Lord is my sacred shrine of pilgrimage and pool of purification; I wash my mind in Him.

Dr. Sant Singh Khalsa (Shabad OS, CC BY-SA)
Ang 1286 · Line 8

ਸਬਦਿ ਮਰੈ. ਮਨੁ ਮਾਰਿ; ਧੰਨੁ ਜਣੇਦੀ ਮਾਇਆ ॥

sabad marai. man maar; dhan janedee maaeaa |

Punjabi

ਜੋ ਸਾਈਂ ਦੇ ਨਾਮ ਰਾਹੀਂ ਮਰਦਾ ਅਤੇ ਆਪਣੇ ਮਨੁਏ ਨੂੰ ਕਾਬੂ ਕਰਦਾ ਹੈ ਮੁਬਾਰਕ ਹੈ, ਉਹ ਮਾਤਾ ਜਿਸ ਨੇ ਉਸ ਨੂੰ ਜਾਣਿਆ ਸੀ।

Bhai Manmohan Singh (Shabad OS, CC BY-SA)

English

One who dies in the Shabad and conquers his mind - blessed is the mother who gave birth to him.

Dr. Sant Singh Khalsa (Shabad OS, CC BY-SA)
Ang 1286 · Line 9

ਦਰਿ ਸਚੈ ਸਚਿਆਰੁ; ਸਚਾ ਆਇਆ ॥

dar sachai sachiaar; sachaa aaeaa |

Punjabi

ਸਚੇ ਦਰਬਾਰ ਅੰਦਰ ਉਹ ਸੱਚਾ ਕਰਾਰ ਦਿਤਾ ਜਾਂਦਾ ਹੈ ਅਤੇ ਸਚਾ ਹੈ ਉਸ ਦਾ ਆਗਮਨ ਇਸ ਜਹਾਨ ਵਿੱਚ।

Bhai Manmohan Singh (Shabad OS, CC BY-SA)

English

He is true in the Court of the Lord, and his coming into this world is judged to be true.

Dr. Sant Singh Khalsa (Shabad OS, CC BY-SA)
Ang 1286 · Line 10

ਪੁਛਿ. ਨ ਸਕੈ ਕੋਇ; ਜਾਂ ਖਸਮੈ ਭਾਇਆ ॥

puchh. na sakai koe; jaan khasamai bhaaeaa |

Punjabi

ਜਦ ਸੁਆਮੀ ਦੀ ਉਸ ਉਤੇ ਖੁਸ਼ੀ ਹੈ, ਤਦ ਕੋਈ ਭੀ ਉਸ ਨੂੰ ਉਸ ਦੇ ਇਸਾਬ ਕਿਤਾਬ ਬਾਰੇ ਪੁਛ ਨਹੀਂ ਸਕਦਾ।

Bhai Manmohan Singh (Shabad OS, CC BY-SA)

English

No one can challenge that person, with whom our Lord and Master is pleased.

Dr. Sant Singh Khalsa (Shabad OS, CC BY-SA)
Ang 1286 · Line 11

ਨਾਨਕ. ਸਚੁ ਸਲਾਹਿ; ਲਿਖਿਆ ਪਾਇਆ ॥੧੮॥

naanak. sach salaeh; likhiaa paaeaa |18|

Punjabi

ਚੰਗੀ ਪ੍ਰਾਲਭਧ ਦੀ ਬਰਕਤ, ਹੇ ਨਾਨਕ! ਸੱਚੇ ਸਾਈਂ ਦੀ ਸਿਫ਼ਤ-ਸ਼ਲਾਘਾ ਕਰਨ ਦੁਆਰਾ, ਉਸ ਨੇ ਉਸ ਨੂੰ ਪਾ ਲਿਆ ਹੈ।

Bhai Manmohan Singh (Shabad OS, CC BY-SA)

English

O Nanak, praising the True Lord, his pre-ordained destiny is activated. ||18||

Dr. Sant Singh Khalsa (Shabad OS, CC BY-SA)
Ang 1286 · Line 12

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ!

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1286 · Line 13

ਕੁਲਹਾਂ ਦੇਂਦੇ ਬਾਵਲੇ; ਲੈਂਦੇ ਵਡੇ ਨਿਲਜ ॥

kulahaan dende baavale; lainde vadde nilaj |

Punjabi

ਜੋ ਆਪਣੇ ਚੇਲਿਆਂ ਨੂੰ ਕੁੱਲ੍ਹੇ ਦਿੰਦੇ ਹਨ, ਉਹ ਮੂਰਖ ਹਨ ਅਤੇ ਜੋ ਉਨ੍ਹਾਂ ਨੂੰ ਹਾਸਲ ਕਰਦੇ ਹਨ, ਉਹ ਭਾਰੀ ਬੇਸ਼ਰਮ ਹਨ।

Bhai Manmohan Singh (Shabad OS, CC BY-SA)

English

Those who give out ceremonial hats of recognition are fools; those who receive them have no shame.

Dr. Sant Singh Khalsa (Shabad OS, CC BY-SA)
Ang 1286 · Line 14

ਚੂਹਾ ਖਡ. ਨ ਮਾਵਈ; ਤਿਕਲਿ ਬੰਨੑੈ ਛਜ ॥

choohaa khadd. na maavee; tikal banai chhaj |

Punjabi

ਆਪਣੇ ਲਕ ਨਾਲ ਦਾਣੇ ਉਡਾਉਣ ਵਾਲੀ ਛਜਲੀ ਨੂੰ ਬੰਨ੍ਹ ਕੇ ਚੂਹਾ ਆਪਣੀ ਖੁਡ ਵਿੱਚ ਮਿਉ ਨਹੀਂ ਸਕਦਾ।

Bhai Manmohan Singh (Shabad OS, CC BY-SA)

English

The mouse cannot enter its hole with a basket tied around its waist.

Dr. Sant Singh Khalsa (Shabad OS, CC BY-SA)
Ang 1286 · Line 15

ਦੇਨਿੑ ਦੁਆਈ, ਸੇ ਮਰਹਿ; ਜਿਨ ਕਉ ਦੇਨਿ, ਸਿ ਜਾਹਿ ॥

dena duaaee, se mareh; jin kau den, si jaeh |

Punjabi

ਜੋ ਅਸੀਸਾ ਦਿੰਦੇ ਹਨ ਉਹ ਮਰ ਜਾਣਗੇ ਅਤੇ ਜਿਨ੍ਹਾਂ ਨੂੰ ਉਹ ਦਿੱਤੀਆਂ ਜਾਂਦੀਆਂ ਹਨ, ਉਹ ਭੀ ਟੁਰ ਜਾਣਗੇ।

Bhai Manmohan Singh (Shabad OS, CC BY-SA)

English

Those who give out blessings shall die, and those that they bless shall also depart.

Dr. Sant Singh Khalsa (Shabad OS, CC BY-SA)
Ang 1286 · Line 16

ਨਾਨਕ. ਹੁਕਮੁ, ਨ ਜਾਪਈ; ਕਿਥੈ ਜਾਇ ਸਮਾਹਿ ॥

naanak. hukam, na jaapee; kithai jaae samaeh |

Punjabi

ਨਾਨਕ ਇਹ ਨਹੀਂ ਜਾਣਿਆ ਜਾਂਦਾ, ਕਿ ਪ੍ਰਭੂ ਦੀ ਰਜਾ ਦੁਆਰਾ ਉਹ ਕਿਕੇ ਜਾ ਕੇ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, no one knows the Lord's Command, by which all must depart.

Dr. Sant Singh Khalsa (Shabad OS, CC BY-SA)
Ang 1286 · Line 17

ਫਸਲਿ ਅਹਾੜੀ ਏਕੁ ਨਾਮੁ; ਸਾਵਣੀ ਸਚੁ ਨਾਉ ॥

fasal ahaarree ek naam; saavanee sach naau |

Punjabi

ਮੇਰੇ ਲਈ ਰੱਬੀ ਦੀ ਪੈਦਾਵਾਰ ਇਕ ਨਾਮ ਹੈ ਅਤੇ ਖਰੀਫ ਦੀ ਪੈਦਾਵਾਰ ਸੱਚਾ ਨਾਮ ਹੈ।

Bhai Manmohan Singh (Shabad OS, CC BY-SA)

English

The spring harvest is the Name of the One Lord; the harvest of autumn is the True Name.

Dr. Sant Singh Khalsa (Shabad OS, CC BY-SA)
Ang 1286 · Line 18

ਮੈ. ਮਹਦੂਦੁ ਲਿਖਾਇਆ; ਖਸਮੈ ਕੈ ਦਰਿ ਜਾਇ ॥

mai. mahadood likhaaeaa; khasamai kai dar jaae |

Punjabi

ਆਪਣੇ ਸੁਆਮੀ ਦੇ ਦਰਬਾਰ ਅੰਦਰ ਪੁਜ ਕੇ ਮੈਂ ਆਪਣੇ ਹੱਕ ਵਿੱਚ ਮੁਆਫੀ ਦਾ ਪਟਾ ਲਿਖਵਾ ਲਿਆ ਹੈ।

Bhai Manmohan Singh (Shabad OS, CC BY-SA)

English

I receive a letter of pardon from my Lord and Master, when I reach His Court.

Dr. Sant Singh Khalsa (Shabad OS, CC BY-SA)
Ang 1286 · Line 19

ਦੁਨੀਆ ਕੇ ਦਰ ਕੇਤੜੇ; ਕੇਤੇ ਆਵਹਿ ਜਾਂਹਿ ॥

duneea ke dar ketarre; kete aaveh jaanhi |

Punjabi

ਅਣਗਿਣਤ ਹਨ ਜਹਾਨ ਦੀਆਂ ਕਚਹਿਰੀਆਂ ਅਤੇ ਅਣਗਿਣਤ ਹੀ ਉਥੇ ਆਉਂਦੇ ਤੇ ਜਾਂਦੇ ਹਨ।

Bhai Manmohan Singh (Shabad OS, CC BY-SA)

English

There are so many courts of the world, and so many who come and go there.

Dr. Sant Singh Khalsa (Shabad OS, CC BY-SA)
Ang 1286 · Line 20

ਕੇਤੇ ਮੰਗਹਿ ਮੰਗਤੇ; ਕੇਤੇ ਮੰਗਿ ਮੰਗਿ ਜਾਹਿ ॥੧॥

kete mangeh mangate; kete mang mang jaeh |1|

Punjabi

ਅਨੇਕਾਂ ਹੀ ਭਿਖਾਰੀ ਹਨ ਜੋ ਖੈਰ ਮੰਗਦ ਹਨ ਅਤੇ ਅਨੇਕਾਂ ਆਪਣੀ ਮੌਤ ਦੇ ਵੇਲੇ ਤਾਈ ਮੰਗਦੇ ਹੀ ਰਹਿੰਦੇ ਹਨ।

Bhai Manmohan Singh (Shabad OS, CC BY-SA)

English

There are so many beggars begging; so many beg and beg until death. ||1||

Dr. Sant Singh Khalsa (Shabad OS, CC BY-SA)
Ang 1286 · Line 21

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 1286 · Line 22

ਸਉ ਮਣੁ. ਹਸਤੀ ਘਿਉ ਗੁੜੁ ਖਾਵੈ; ਪੰਜਿ ਸੈ ਦਾਣਾ ਖਾਇ ॥

sau man. hasatee ghiau gurr khaavai; panj sai daanaa khaae |

Punjabi

ਹਾਥੀ ਸੌ ਮਣ ਘੀ ਅਤੇ ਗੁੜ ਖਾ ਜਾਂਦਾ ਹੈ ਅਤੇ ਪੰਜ ਸੌ ਮਣ ਅਨਾਜ ਨਿਗਲ ਜਾਂਦਾ ਹੈ।

Bhai Manmohan Singh (Shabad OS, CC BY-SA)

English

The elephant eats a hundred pounds of ghee and molasses, and five hundred pounds of corn.

Dr. Sant Singh Khalsa (Shabad OS, CC BY-SA)
Ang 1286 · Line 23

ਡਕੈ ਫੂਕੈ. ਖੇਹ ਉਡਾਵੈ; ਸਾਹਿ ਗਇਐ, ਪਛੁਤਾਇ ॥

ddakai fookai. kheh uddaavai; saeh geiai, pachhutaae |

Punjabi

ਉਹ ਡਕਾਰ ਮਾਰਦਾ, ਫੁੰਕਾਰੇ ਛਡਦਾ ਤੇ ਘੱਟਾ ਉਡਾਉਂਦਾ ਹੈ ਅਤੇ ਜਦ ਸੁਆਸ ਸਰੀਰ ਨੂੰ ਛੱਡ ਜਾਂਦਾ ਹੈ, ਅਫਸੋਸ ਕਰਦਾ ਹੈ।

Bhai Manmohan Singh (Shabad OS, CC BY-SA)

English

He belches and grunts and scatters dust, and when the breath leaves his body, he regrets it.

Dr. Sant Singh Khalsa (Shabad OS, CC BY-SA)
Ang 1286 · Line 24

ਅੰਧੀ; ਫੂਕਿ ਮੁਈ, ਦੇਵਾਨੀ ॥

andhee; fook muee, devaanee |

Punjabi

ਅੰਨ੍ਹੀ ਤੇ ਮੂਰਖ ਦੁਨੀਆਂ ਸਵੈ-ਹੰਗਤਾ ਨਾਲ ਮਰ ਰਹੀ ਹੈ।

Bhai Manmohan Singh (Shabad OS, CC BY-SA)

English

The blind and arrogant die insane.

Dr. Sant Singh Khalsa (Shabad OS, CC BY-SA)
Ang 1286 · Line 25

ਖਸਮਿ; ਮਿਟੀ ਫਿਰਿ ਭਾਨੀ ॥

khasam; mittee fir bhaanee |

Punjabi

ਜਦੋਂ ਇਹ ਸੁਆਮੀ ਅੰਦਰ ਸਮਾ ਜਾਂਦੀ ਹੈ, ਤਦ ਇਹ ਉਸ ਨੂੰ ਚੰਗੀ ਲਗਦੀ ਏ।

Bhai Manmohan Singh (Shabad OS, CC BY-SA)

English

Submitting to the Lord, one become pleasing to Him.

Dr. Sant Singh Khalsa (Shabad OS, CC BY-SA)
Ang 1286 · Line 26

ਅਧੁ ਗੁਲ੍ਹਾ. ਚਿੜੀ ਕਾ ਚੁਗਣੁ; ਗੈਣਿ ਚੜੀ ਬਿਲਲਾਇ ॥

adh gulhaa. chirree kaa chugan; gain charree bilalaae |

Punjabi

ਅੱਧਾ ਦਾਣਾ ਚਿੜੀਆਂ ਦਾ ਚੋਗਾ ਹੈ ਅਤੇ ਹਿਹ ਅਸਮਾਨ ਚੜ੍ਹ ਕੇ ਚਹਿਕਦੀ ਹੈ।

Bhai Manmohan Singh (Shabad OS, CC BY-SA)

English

The sparrow eats only half a grain, then it flies through the sky and chirps.

Dr. Sant Singh Khalsa (Shabad OS, CC BY-SA)
Ang 1286 · Line 27

ਖਸਮੈ ਭਾਵੈ. ਓਹਾ ਚੰਗੀ; ਜਿ ਕਰੇ ਖੁਦਾਇ ਖੁਦਾਇ ॥

khasamai bhaavai. ohaa changee; ji kare khudaae khudaae |

Punjabi

ਉਹ ਭਲੀ ਚਿੜੀਆਂ ਜੋ ਰੱਬ ਦਾ ਨਾਮ ਉਚਾਰਨ ਕਰਦੀ ਹੈ, ਸੁਆਮੀ ਨੂੰ ਭਾਉਂਦੀ ਹੈ।

Bhai Manmohan Singh (Shabad OS, CC BY-SA)

English

The good sparrow is pleasing to her Lord and Master, if she chirps the Name of the Lord.

Dr. Sant Singh Khalsa (Shabad OS, CC BY-SA)
Ang 1286 · Line 28

ਸਕਤਾ ਸੀਹੁ. ਮਾਰੇ ਸੈ ਮਿਰਿਆ; ਸਭ ਪਿਛੈ ਪੈ. ਖਾਇ ॥

sakataa seehu. maare sai miriaa; sabh pichhai pai. khaae |

Punjabi

ਬਲਵਾਨ ਸ਼ੇਰ ਸੈਕੜੇ ਮਿਰਗ ਨੂੰ ਮਾਰਦਾ ਹੈ ਅਤੇ ਮਗਰੋ ਅਨੇਕਾਂ ਹੋਰ ਉਸ ਦੀ ਜੂਠ ਨੂੰ ਪਏ ਖਾਂਦੇ ਹਨ।

Bhai Manmohan Singh (Shabad OS, CC BY-SA)

English

The powerful tiger kills hundreds of deer, and all sorts of other animals eat what it leaves.

Dr. Sant Singh Khalsa (Shabad OS, CC BY-SA)
Ang 1286 · Line 29

ਹੋਇ ਸਤਾਣਾ ਘੁਰੈ. ਨ ਮਾਵੈ; ਸਾਹਿ ਗਇਐ ਪਛੁਤਾਇ ॥

hoe sataanaa ghurai. na maavai; saeh geiai pachhutaae |

Punjabi

ਬਹੁਤ ਜਬਰਦਸਤ ਹੋਣ ਕਰਕੇ, ਉਹ ਆਪਣੇ ਘੁਰਨੇ ਵਿੱਚ ਨਹੀਂ ਮਿਉਂਦਾ, ਪਰ ਜਦ ਉਹ ਮਰਦਾ ਹੈ, ਉਹ ਸ਼ੋਕ ਕਰਦਾ ਹੈ।

Bhai Manmohan Singh (Shabad OS, CC BY-SA)

English

It becomes very strong, and cannot be contained in its den, but when it must go, it regrets.

Dr. Sant Singh Khalsa (Shabad OS, CC BY-SA)
Ang 1286 · Line 30

ਅੰਧਾ. ਕਿਸ ਨੋ ਬੁਕਿ ਸੁਣਾਵੈ ॥

andhaa. kis no buk sunaavai |

Punjabi

ਅੰਨ੍ਹਾ ਪਸ਼ੂ ਆਪਣੀ ਗਰਜ ਨਾਲ ਕਿਸ ਤੇ ਅਸਰ ਪਾਉਣਾ ਚਾਹੁੰਦਾ ਹੈ?

Bhai Manmohan Singh (Shabad OS, CC BY-SA)

English

So who is impressed by the roar of the blind beast?

Dr. Sant Singh Khalsa (Shabad OS, CC BY-SA)
Ang 1286 · Line 31

ਖਸਮੈ; ਮੂਲਿ. ਨ ਭਾਵੈ ॥

khasamai; mool. na bhaavai |

Punjabi

ਉਹ ਆਪਣੇ ਸਾਹਿਬ ਨੂੰ ਹੱਦੋਂ ਹੀ ਚੰਗਾ ਨਹੀਂ ਲੱਗਦਾ।

Bhai Manmohan Singh (Shabad OS, CC BY-SA)

English

He is not pleasing at all to his Lord and Master.

Dr. Sant Singh Khalsa (Shabad OS, CC BY-SA)
Ang 1286 · Line 32

ਅਕ ਸਿਉ ਪ੍ਰੀਤਿ ਕਰੇ, ਅਕ ਤਿਡਾ; ਅਕ ਡਾਲੀ ਬਹਿ ਖਾਇ ॥

ak siau preet kare, ak tiddaa; ak ddaalee beh khaae |

Punjabi

ਅੱਕ ਦਾ ਟਿੱਡਾ ਅੱਕ ਨੂੰ ਪਿਆਰ ਕਰਦਾ ਹੈ ਅਤੇ ਇਸ ਦੀ ਟਹਿਣੀ ਤੇ ਬੇਠ ਕੇ ਇਸ ਨੂੰ ਖਾਂਦਾ ਹੈ।

Bhai Manmohan Singh (Shabad OS, CC BY-SA)

English

The insect loves the milkweed plant; perched on its branch, it eats it.

Dr. Sant Singh Khalsa (Shabad OS, CC BY-SA)
Ang 1286 · Line 33

ਖਸਮੈ ਭਾਵੈ. ਓਹੋ ਚੰਗਾ; ਜਿ ਕਰੇ ਖੁਦਾਇ ਖੁਦਾਇ ॥

khasamai bhaavai. oho changaa; ji kare khudaae khudaae |

Punjabi

ਜੇਕਰ ਸਾਈਂ ਨੂੰ ਤਰ੍ਹਾਂ ਚੰਗਾ ਲੱਗੇ ਤਾਂ ਉਹ ਟਿੱਡਾ ਪ੍ਰਭੂ ਦੇ ਨਾਮ ਨੂੰ ਉਚਾਰ ਕੇ ਸਰੇਸ਼ਟ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

It becomes good and pleasing to its Lord and Master, if it chirps the Name of the Lord.

Dr. Sant Singh Khalsa (Shabad OS, CC BY-SA)
Ang 1286 · Line 34

ਨਾਨਕ. ਦੁਨੀਆ ਚਾਰਿ ਦਿਹਾੜੇ; ਸੁਖਿ ਕੀਤੈ. ਦੁਖੁ ਹੋਈ ॥

naanak. duneea chaar dihaarre; sukh keetai. dukh hoee |

Punjabi

ਨਾਨਕ ਸੰਸਾਰ ਦੀ ਇਹ ਖੇਡ ਕੇਵਲ ਚਹੂੰ ਦਿਨਾਂ ਲਈ ਹੈ। ਰੰਗਰਲੀਆਂ ਮਾਨਣ ਦੁਆਰਾ, ਪੀੜ ਉਤਪੰਨ ਹੁੰਦੀ ਹੈ।

Bhai Manmohan Singh (Shabad OS, CC BY-SA)

English

O Nanak, the world lasts for only a few days; indulging in pleasures, pain is produced.

Dr. Sant Singh Khalsa (Shabad OS, CC BY-SA)
Ang 1286 · Line 35

ਗਲਾ ਵਾਲੇ ਹੈਨਿ ਘਣੇਰੇ; ਛਡਿ. ਨ ਸਕੈ ਕੋਈ ॥

galaa vaale hain ghanere; chhadd. na sakai koee |

Punjabi

ਨਿਰੇ ਪੁਰੇ ਲਫਜ਼ਾਂ ਵਾਲੇ ਬੰਦੇ ਬਹੁਤੇ ਹੀ ਹਨ, ਪ੍ਰੰਤੂ ਕੋਈ ਭੀ ਦੁਨੀਆਂ ਨੂੰ ਤਿਆਗ ਨਹੀਂ ਸਕਦਾ।

Bhai Manmohan Singh (Shabad OS, CC BY-SA)

English

There are many who boast and brag, but none of them can remain detached from the world.

Dr. Sant Singh Khalsa (Shabad OS, CC BY-SA)
Ang 1286 · Line 36

ਮਖਂੀ; ਮਿਠੈ ਮਰਣਾ ॥

makhanee; mitthai maranaa |

Punjabi

ਮੱਖੀ ਮਿਠਾਸ ਲਈ ਮਰ ਜਾਂਦੀ ਹੈ।

Bhai Manmohan Singh (Shabad OS, CC BY-SA)

English

The fly dies for the sake of sweets.

Dr. Sant Singh Khalsa (Shabad OS, CC BY-SA)
Ang 1286 · Line 37

ਜਿਨ ਤੂ ਰਖਹਿ. ਤਿਨ ਨੇੜਿ, ਨ ਆਵੈ; ਤਿਨ ਭਉ ਸਾਗਰੁ ਤਰਣਾ ॥੨॥

jin too rakheh. tin nerr, na aavai; tin bhau saagar taranaa |2|

Punjabi

ਮਾਇਆ ਉਨ੍ਹਾਂ ਦੇ ਲਾਗੇ ਨਹੀਂ ਲਗਦੀ, ਜਿਨ੍ਹਾਂ ਦੀ ਤੂੰ ਹੈ ਸੁਆਮੀ ਰੱਖਿਆ ਕਰਦਾ ਹੈ, ਕੇਵਲ ਉਹ ਹੀ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੁੰਦੇ ਹਨ।

Bhai Manmohan Singh (Shabad OS, CC BY-SA)

English

O Lord, death does not even approach those whom You protect. You carry them across the terrifying world-ocean. ||2||

Dr. Sant Singh Khalsa (Shabad OS, CC BY-SA)
Ang 1286 · Line 38

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1286 · Line 39

ਅਗਮ ਅਗੋਚਰੁ ਤੂ ਧਣੀ; ਸਚਾ ਅਲਖ ਅਪਾਰੁ ॥

agam agochar too dhanee; sachaa alakh apaar |

Punjabi

ਹੇ ਪਹੁੰਚ ਤੋਂ ਪਰੇ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਸੱਚੇ ਸੁਅਮੀ! ਤੁੰ ਸਾਰਿਆਂ ਦਾ ਮਾਲਕ ਹੈ।

Bhai Manmohan Singh (Shabad OS, CC BY-SA)

English

You are Inaccessible and Unfathomable, O Invisible and Infinite True Lord Master.

Dr. Sant Singh Khalsa (Shabad OS, CC BY-SA)
Ang 1286 · Line 40

ਤੂ ਦਾਤਾ ਸਭਿ ਮੰਗਤੇ; ਇਕੋ ਦੇਵਣਹਾਰੁ ॥

too daataa sabh mangate; iko devanahaar |

Punjabi

ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈ ਅਤੇ ਹੋਰ ਸਾਰੇ ਤੇਰੇ ਭਿਖਾਰੀ ਹਨ। ਕੇਵਲ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ ਹੈ।

Bhai Manmohan Singh (Shabad OS, CC BY-SA)

English

You are the Giver, all are beggars of You. You alone are the Great Giver.

Dr. Sant Singh Khalsa (Shabad OS, CC BY-SA)
Ang 1286 · Line 41

ਜਿਨੀ ਸੇਵਿਆ. ਤਿਨੀ ਸੁਖੁ ਪਾਇਆ; ਗੁਰਮਤੀ ਵੀਚਾਰੁ ॥

jinee seviaa. tinee sukh paaeaa; guramatee veechaar |

Punjabi

ਜੋ ਤੇਰੀ ਚਾਕਰੀ ਕਮਾਉਂਦੇ ਹਨ, ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਣ ਸਮਝਣ ਦੁਆਰਾ, ਆਰਾਮ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Those who serve You find peace, reflecting on the Guru's Teachings.

Dr. Sant Singh Khalsa (Shabad OS, CC BY-SA)
Ang 1286 · Line 42

ਇਕਨਾ ਨੋ ਤੁਧੁ ਏਵੈ ਭਾਵਦਾ; ਮਾਇਆ ਨਾਲਿ ਪਿਆਰੁ ॥

eikanaa no tudh evai bhaavadaa; maaeaa naal piaar |

Punjabi

ਕਈ ਸੰਸਾਰੀ ਪਦਾਰਥਾਂ ਨੂੰ ਮੁਹੱਬਤ ਕਰਦੇ ਹਨ। ਕਿਉਂ ਜੋ ਇਹੋ ਜੇਹੀ ਹੈ ਤੇਰੀ ਰਜ਼ਾ, ਹੇ ਸਾਹਿਬ!

Bhai Manmohan Singh (Shabad OS, CC BY-SA)

English

Some, according to Your Will, are in love with Maya.

Dr. Sant Singh Khalsa (Shabad OS, CC BY-SA)
Ang 1286 · Line 43

ਗੁਰ ਕੈ ਸਬਦਿ ਸਲਾਹੀਐ; ਅੰਤਰਿ ਪ੍ਰੇਮ ਪਿਆਰੁ ॥

gur kai sabad salaaheeai; antar prem piaar |

Punjabi

ਗੁਰਾਂ ਦੇ ਉਪਦੇਸ਼ ਰਾਹੀਂ ਹੀ, ਜੀਵ ਪ੍ਰਭੂ ਦੀ ਦਿਲੀ ਪ੍ਰੀਤ ਤੇ ਪਿਰਹੜੀ ਨਾਲ ਸਿਫਤਸਨਾ ਕਰਦਾ ਹੈ।

Bhai Manmohan Singh (Shabad OS, CC BY-SA)

English

Through the Word of the Guru's Shabad, praise the Lord with love and affection within.

Dr. Sant Singh Khalsa (Shabad OS, CC BY-SA)
Ang 1286 · Line 44

ਵਿਣੁ ਪ੍ਰੀਤੀ. ਭਗਤਿ, ਨ ਹੋਵਈ; ਵਿਣੁ ਸਤਿਗੁਰ. ਨ ਲਗੈ ਪਿਆਰੁ ॥

vin preetee. bhagat, na hovee; vin satigur. na lagai piaar |

Punjabi

ਪਿਰਹੜੀ ਦੇ ਬਗੈਰ, ਪ੍ਰਭੂ ਦੀ ਉਪਾਸ਼ਨਾ ਨਹੀਂ ਹੁੰਦੀ ਅਤੇ ਸੱਚੇ ਗੁਰਾਂ ਦੇ ਬਗੈਰ, ਪਿਰਹੜੀ ਨਹੀਂ ਪੈ ਸਕਦੀ।

Bhai Manmohan Singh (Shabad OS, CC BY-SA)

English

Without love, there is no devotion. Without the True Guru, love is not enshrined.

Dr. Sant Singh Khalsa (Shabad OS, CC BY-SA)
Ang 1286 · Line 45

ਤੂ ਪ੍ਰਭੁ. ਸਭਿ ਤੁਧੁ ਸੇਵਦੇ; ਇਕ ਢਾਢੀ ਕਰੇ ਪੁਕਾਰ ॥

too prabh. sabh tudh sevade; ik dtaadtee kare pukaar |

Punjabi

ਮੈਂ ਤੇਰਾ ਜੱਸ ਗਾਉਣ ਵਾਲਾ, ਇਕ ਬਿਨੇ ਕਰਦਾ ਹਾਂ, " ਤੂੰ ਸਾਰਿਆਂ ਦਾ ਸੁਆਮੀ ਹੈ ਅਤੇ ਹਰ ਕੋਈ ਤੇਰੀ ਟਹਿਲ ਕਮਾਉਂਦਾ ਹੈ।

Bhai Manmohan Singh (Shabad OS, CC BY-SA)

English

You are the Lord God; everyone serves You. This is the prayer of Your humble minstrel.

Dr. Sant Singh Khalsa (Shabad OS, CC BY-SA)
Ang 1286 · Line 46

ਦੇਹਿ ਦਾਨੁ ਸੰਤੋਖੀਆ; ਸਚਾ ਨਾਮੁ ਮਿਲੈ ਆਧਾਰੁ ॥੧੯॥

dehi daan santokheea; sachaa naam milai aadhaar |19|

Punjabi

ਮੇਰੇ ਮਾਲਕ, ਤੂੰ ਮੇਨੂੰ ਇਹ ਖੈਰ ਪਾ, ਕਿ ਤੇਰੇ ਸੱਚੇ ਨਾਮ ਨੂੰ ਆਪਣਾ ਜੀਵਨ ਆਸਰਾ ਬਨਾਉਣ ਦੁਆਰਾ ਮੈਂ ਸੰਤੁਸ਼ਟ ਰਹਾ।

Bhai Manmohan Singh (Shabad OS, CC BY-SA)

English

Please bless me with the gift of contentment, that I may receive the True Name as my Support. ||19||

Dr. Sant Singh Khalsa (Shabad OS, CC BY-SA)