Ang 1292
ਰਾਗੁ ਮਲਾਰ ਬਾਣੀ. ਭਗਤ ਨਾਮਦੇਵ ਜੀਉ ਕੀ ॥
raag malaar baanee. bhagat naamadev jeeo kee |
Punjabi
ਰਾਗੁ ਮਲਾਰ। ਸ਼ਬਦ ਪੂਜਯ। ਸੰਤ ਨਾਮ ਦੇਵ।
English
Raag Malaar, The Word Of The Devotee Naam Dayv Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੇਵੀਲੇ ਗੋਪਾਲ ਰਾਇ; ਅਕੁਲ ਨਿਰੰਜਨ ॥
seveele gopaal raae; akul niranjan |
Punjabi
ਤੂੰ ਆਪਣੇ ਪ੍ਰਭੂ ਪਾਤਿਸ਼ਾਹ ਦੀ ਸੇਵਾ ਕਰ, ਜੋ ਕੁਲ-ਰਹਿਤ ਅਤੇ ਪਾਵਨ ਪਵਿੱਤਰ ਹੈ।
English
Serve the King, the Sovereign Lord of the World. He has no ancestry; He is immaculate and pure.
ਭਗਤਿ ਦਾਨੁ ਦੀਜੈ; ਜਾਚਹਿ ਸੰਤ ਜਨ ॥੧॥ ਰਹਾਉ ॥
bhagat daan deejai; jaacheh sant jan |1| rahaau |
Punjabi
ਤੂੰ ਮੈਨੂੰ ਆਪਣੇ ਸਿਮਰਨ ਦੀ ਦਾਤ ਪਰਦਾਨ ਕਰ, ਜਿਸ ਦੀ ਸਾਧੂ ਪੁਰਸ਼ ਤੇਰੇ ਕੋਲੋ ਯਾਚਨਾ ਕਰਦੇ ਹਨ, ਹੇ ਸੁਆਮੀ! ਠਹਿਰਾਉ।
English
Please bless me with the gift of devotion, which the humble Saints beg for. ||1||Pause||
ਜਾਂ ਚੈ ਘਰਿ, ਦਿਗ ਦਿਸੈ ਸਰਾਇਚਾ; ਬੈਕੁੰਠ ਭਵਨ ਚਿਤ੍ਰਸਾਲਾ; ਸਪਤ ਲੋਕ. ਸਾਮਾਨਿ ਪੂਰੀਅਲੇ ॥
jaan chai ghar, dig disai saraaeichaa; baikuntth bhavan chitrasaalaa; sapat lok. saamaan pooreeale |
Punjabi
ਐਹੋ ਜੇਹਾ ਹੈ ਸੁਆਮੀ, ਜਿਸ ਦੇ ਗ੍ਰਹਿ ਵਿੱਚ ਸਾਰੀਆਂ ਤਰਫਾਂ ਦਾ ਬਣਿਆ ਹੋਇਆ ਤੰਬੂ ਦਿਸਦਾ ਹੈ, ਜਿਸ ਦਾ ਚਿਤ੍ਰਕਾਰੀ ਕੀਤਾ ਹੋਇਆ ਸਵਰਗੀ ਮੰਦਰ ਹੈ ਅਤੇ ਜੋ ਸੱਤਾਂ ਹੀ ਸੰਸਾਰ ਨੂੰ ਇਕ ਸਾਰ ਪਰੀਪੂਰਨ ਕਰ ਰਿਹਾ ਹੈ।
English
His Home is the pavilion seen in all directions; His ornamental heavenly realms fill the seven worlds alike.
ਜਾਂ ਚੈ ਘਰਿ. ਲਛਿਮੀ ਕੁਆਰੀ; ਚੰਦੁ ਸੂਰਜੁ ਦੀਵੜੇ. ਕਉਤਕੁ ਕਾਲੁ ਬਪੁੜਾ; ਕੋਟਵਾਲੁ ਸੁ ਕਰਾ ਸਿਰੀ ॥
jaan chai ghar. lachhimee kuaaree; chand sooraj deevarre. kautak kaal bapurraa; kottavaal su karaa siree |
Punjabi
ਜਿਸ ਦੇ ਧਾਮ ਅੰਦਰ ਅਣਵਿਆਹੀ ਦੋਲਤ ਦੀ ਦੇਵੀ ਵਸਦੀ ਹੈ। ਚੰਦਰਮਾ ਅਤੇ ਆਫਤਾਬ ਉਸ ਦੇ ਦੋ ਦੀਵੇ ਹਨ। ਗਰੀਬ ਮੌਤ, ਜਿਹੜੀ ਅਸਚਰਜ ਖੇਡਾਂ ਵਿਖਾਲਦੀ ਹੈ ਅਤੇ ਜੋ ਸਾਰਿਆਂ ਨੂੰ ਮਸੂਲ ਲਾਉਂਦੀ ਹੈ, ਉਸ ਦੀ ਪੁਲੀਸ ਅਫਸਰ ਹੈ।
English
In His Home, the virgin Lakshmi dwells. The moon and the sun are His two lamps; the wretched Messenger of Death stages his dramas, and levies taxes on all.
ਸੁ ਐਸਾ ਰਾਜਾ; ਸ੍ਰੀ ਨਰਹਰੀ ॥੧॥
su aisaa raajaa; sree naraharee |1|
Punjabi
ਐਹੋ ਜੇਹਾ ਹੈ ਉਹ ਪੂਜਯ ਮਨੂਸ਼-ਸ਼ੇਰ ਸਰੂਪ ਪਾਤਿਸ਼ਾਹ।
English
Such is my Sovereign Lord King, the Supreme Lord of all. ||1||
ਜਾਂ ਚੈ ਘਰਿ, ਕੁਲਾਲੁ ਬ੍ਰਹਮਾ, ਚਤੁਰ ਮੁਖੁ ਡਾਂਵੜਾ; ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥
jaan chai ghar, kulaal brahamaa, chatur mukh ddaanvarraa; jin bisv sansaar raacheele |
Punjabi
ਜਿਸ ਦੇ ਮੰਦਰ ਵਿੱਚ ਹੈ ਘਾੜਤ ਘੜਨ ਵਾਲਾ ਘੁਮਾਰ, ਚਾਰ-ਮੂੰਹਾਂ ਵਾਲਾ ਬ੍ਰਹਮਾ, ਜਿਸਨੇ ਸਾਰਾ ਜਹਾਨ ਰਚਿਆ ਹੈ।
English
In His House, the four-faced Brahma, the cosmic potter lives. He created the entire universe.
ਜਾਂ ਕੈ ਘਰਿ, ਈਸਰੁ ਬਾਵਲਾ, ਜਗਤ ਗੁਰੂ ਤਤ ਸਾਰਖਾ; ਗਿਆਨੁ ਭਾਖੀਲੇ ॥
jaan kai ghar, eesar baavalaa, jagat guroo tat saarakhaa; giaan bhaakheele |
Punjabi
ਜਿਸ ਦੇ ਧਾਮ ਵਿੱਚ ਬੈਰਾ ਮਹਾਦੇਵ, ਸੰਸਾਰ ਦਾ ਮੁਰਸ਼ਿਦ, ਜੋ ਸੱਚਾ ਬ੍ਰਹਮ ਵੀਚਾਰ ਉਚਾਰਨ ਕਰਦਾ ਹੈ।
English
In His House, the insane Shiva, the Guru of the World, lives; he imparts spiritual wisdom to expain the essence of reality.
ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ; ਚਿਤ੍ਰ ਗੁਪਤੁ ਲੇਖੀਆ ॥
paap pun jaan chai ddaangeea duaarai; chitr gupat lekheea |
Punjabi
ਜਿਸ ਦੇ ਬੂਹੇ ਉਤੇ ਬਦੀ ਅਤੇ ਨੇਕੀ ਚੇਬਦਾਰ ਹਨ ਅਤੇ ਚਿਤਰ ਤੇ ਗੁਪ, ਲਿਖਾਰੀ।
English
Sin and virtue are the standard-bearers at His Door; Chitr and Gupt are the recording angels of the conscious and subconscious.
ਧਰਮ ਰਾਇ; ਪਰੁਲੀ ਪ੍ਰਤਿਹਾਰੁ ॥
dharam raae; parulee pratihaar |
Punjabi
ਪਰਲੋਕ ਦਾ ਸੁਆਮੀ, ਧਰਮਰਾਜ ਉਸ ਦਾ ਦੁਆਰਪਾਲ ਹੈ।
English
The Righteous Judge of Dharma, the Lord of Destruction, is the door-man.
ਸੋੁ ਐਸਾ ਰਾਜਾ; ਸ੍ਰੀ ਗੋਪਾਲੁ ॥੨॥
suo aisaa raajaa; sree gopaal |2|
Punjabi
ਐਹੋ ਜੇਹਾ ਸੁਲਤਾਨ ਹੈ ਉਹ ਪੁਜਨੀਯ ਜਗਤ ਦੀ ਪਾਲਣਾ-ਪੋਸਣਾ ਕਰਨਹਾਰ।
English
Such is the Supreme Sovereign Lord of the World. ||2||
ਜਾਂ ਚੈ ਘਰਿ ਗਣ ਗੰਧਰਬ, ਰਿਖੀ ਬਪੁੜੇ; ਢਾਢੀਆ ਗਾਵੰਤ ਆਛੈ ॥
jaan chai ghar gan gandharab, rikhee bapurre; dtaadteea gaavant aachhai |
Punjabi
ਜਿਸ ਦੇ ਗ੍ਰਹਿ ਅੰਦਰ ਹਨ ਇਲਾਹੀ ਏਲਚੀ, ਸਵਰਗੇ ਗਵੱਈਏ, ਰਿਸ਼ੀ ਅਤੇ ਗਰੀਬ ਕੀਰਤਨੀਏ, ਜੋ ਮਿਠਾਸ ਨਾਲ ਗਾਉਂਦੇ ਹਨ।
English
In His Home are the heavenly heralds, celestial singers, Rishis and poor minstrels, who sing so sweetly.
ਸਰਬ ਸਾਸਤ੍ਰ ਬਹੁ ਰੂਪੀਆ, ਅਨਗਰੂਆ ਆਖਾੜਾ; ਮੰਡਲੀਕ. ਬੋਲ ਬੋਲਹਿ ਕਾਛੇ ॥
sarab saasatr bahu roopeea, anagarooaa aakhaarraa; manddaleek. bol boleh kaachhe |
Punjabi
ਸਾਰੇ ਸ਼ਾਸਤਰ ਉਸ ਦੇ ਨਟ ਹਨ, ਬਹੁਤ ਵੱਡਾ ਹੈ ਉਸ ਦਾ ਅਖਾੜਾ! ਮਹਾਰਾਜੇ ਉਸ ਦੀ ਮਹਿਮਾ ਅੰਦਰ ਸੁੰਦਰ ਗੀਤ ਉਚਾਰਨ ਕਰਦੇ ਹਨ।
English
All the Shaastras take various forms in His theater, singing beautiful songs.
ਚਉਰ ਢੂਲ; ਜਾਂ ਚੈ ਹੈ ਪਵਣੁ ॥
chaur dtool; jaan chai hai pavan |
Punjabi
ਐਸਾ ਹੈ ਸੁਆਮੀ, ਹਵਾ ਜਿਸ ਦੀ ਝੁਲਾਉਣ ਵਾਲੀ ਚਉਰੀ,
English
The wind waves the fly-brush over Him;
ਚੇਰੀ ਸਕਤਿ; ਜੀਤਿ ਲੇ ਭਵਣੁ ॥
cheree sakat; jeet le bhavan |
Punjabi
ਜਿਸ ਦੀ ਨੌਕਰਾਣੀ ਹੈ ਮਾਇਆ, ਜਿਸਨੇ ਸੰਸਾਰ ਨੂੰ ਜਿੱਤ ਲਿਆ ਹੈ।
English
His hand-maiden is Maya, who has conquered the world.
ਅੰਡ ਟੂਕ; ਜਾ ਚੈ ਭਸਮਤੀ ॥
andd ttook; jaa chai bhasamatee |
Punjabi
(ਮਾਤ ਲੋਕ) ਜਾਂ (ਅੱਧਾ ਆਂਡਾ) ਹੈ ਜਿਸ ਦਾ ਚੁਲ੍ਹਾ।
English
The shell of the earth is His fireplace.
ਸੋੁ ਐਸਾ ਰਾਜਾ; ਤ੍ਰਿਭਵਣ ਪਤੀ ॥੩॥
suo aisaa raajaa; tribhavan patee |3|
Punjabi
ਐਹੋ ਜੇਹਾ ਹੈ, ਉਹ ਤਿੰਨਾਂ ਜਹਾਨਾਂ ਦਾ ਸੁਆਮੀ ਸੁਲਤਾਨ।
English
Such is the Sovereign Lord of the three worlds. ||3||
ਜਾਂ ਚੈ ਘਰਿ ਕੂਰਮਾ ਪਾਲੁ; ਸਹਸ੍ਰ ਫਨੀ, ਬਾਸਕੁ ਸੇਜ ਵਾਲੂਆ ॥
jaan chai ghar kooramaa paal; sahasr fanee, baasak sej vaalooaa |
Punjabi
ਜਿਸ ਦੇ ਧਾਮ ਵਿੱਚ ਕਛੂਕੁਮੇ ਦਾ ਪਲੰਘ ਹੈ ਅਤੇ ਹਜਾਰ ਫਣਾ ਵਾਲੇ ਸ਼ੇਸ਼ ਨਾਗ ਦਾ ਛੇਜ-ਬੰਦ।
English
In His Home, the celestial turtle is the bed-frame, woven with the strings of the thousand-headed snake.
ਅਠਾਰਹ ਭਾਰ ਬਨਾਸਪਤੀ ਮਾਲਣੀ; ਛਿਨਵੈ ਕਰੋੜੀ ਮੇਘ ਮਾਲਾ, ਪਾਣੀਹਾਰੀਆ ॥
atthaarah bhaar banaasapatee maalanee; chhinavai karorree megh maalaa, paaneehaareea |
Punjabi
ਜਿਸ ਦੀ ਮਾਲਣ ਹੈ ਅਠਾਰਾ ਬੋਝ ਨਬਾਤਾਤ ਦੇ ਅਤੇ ਜਿਸ ਦਾ ਪਾਣੀ ਲਿਆਉਣ ਵਾਲੀਆਂ ਹਨ ਛਿਆਨਵੇ ਕ੍ਰੋੜਾਂ ਬੱਦਲਾਂ ਦੀਆਂ ਕਤਾਰਾ।
English
His flower-girls are the eighteen loads of vegetation; His water-carriers are the nine hundred sixty million clouds.
ਨਖ ਪ੍ਰਸੇਵ; ਜਾ ਚੈ ਸੁਰਸਰੀ ॥
nakh prasev; jaa chai surasaree |
Punjabi
ਜਿਸ ਦੇ ਨੌਹਾਂ ਦਾ ਮੁੜ੍ਹਕਾ ਗੰਗਾ ਹੈ।
English
His sweat is the Ganges River.
ਸਪਤ ਸਮੁੰਦ; ਜਾਂ ਚੈ ਘੜਥਲੀ ॥
sapat samund; jaan chai gharrathalee |
Punjabi
ਸਤ ਸਮੁੰਦਰ ਜਿਸ ਦੀਆਂ ਘੜਵੰਜੀਆਂ ਹਨ।
English
The seven seas are His water-pitchers.
ਏਤੇ ਜੀਅ; ਜਾਂ ਚੈ ਵਰਤਣੀ ॥
ete jeea; jaan chai varatanee |
Punjabi
ਐਨੇ ਜੀਵ-ਜੰਤੂ ਜਿਸ ਦੇ ਹਨ ਬਰਤਨ।
English
The creatures of the world are His household utensils.
ਸੋੁ ਐਸਾ ਰਾਜਾ; ਤ੍ਰਿਭਵਣ ਧਣੀ ॥੪॥
suo aisaa raajaa; tribhavan dhanee |4|
Punjabi
ਐਹੋ ਜੇਹਾ ਹੈ ਉਹ ਤਿੰਨਾਂ ਜਹਾਨਾਂ ਦਾ ਮਾਲਕ, ਪਾਤਿਸ਼ਾਹ।
English
Such is the Sovereign Lord King of the three worlds. ||4||
ਜਾਂ ਚੈ ਘਰਿ ਨਿਕਟ ਵਰਤੀ, ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ; ਸਿਧ ਬੁਧ ਗਣ ਗੰਧਰਬ, ਬਾਨਵੈ ਹੇਲਾ ॥
jaan chai ghar nikatt varatee, arajan dhraoo prahalaad anbareek naarad nejai; sidh budh gan gandharab, baanavai helaa |
Punjabi
ਜਿਸ ਦੇ ਧਾਮ ਵਿੱਚ ਅਰਜਨ, ਧੂ ਪ੍ਰਹਿਲਾਦ, ਅੰਬਰੀਕ, ਨਾਰਦ, ਨੇਜਾ, ਪੂਰਨ ਪੁਰਸ਼, ਗੋਤਮੇ ਇਲਾਹੀ ਏਲਚੀ ਤੇ ਬਾਨਵੇ ਸਵਰਗੀ ਗਵੱਈਏ, ਬਤੋਂ ਤ ਮੁਸਾਹਿਬ ਹਨ, ਜੋ ਅਸਚਰਜ ਕੌਤਕ ਕਰਦੇ ਹਨ।
English
In His home are Arjuna, Dhroo, Prahlaad, Ambreek, Naarad, Nayjaa, the Siddhas and Buddhas, the ninety-two heavenly heralds and celestial singers in their wondrous play.
ਏਤੇ ਜੀਅ; ਜਾਂ ਚੈ ਹਹਿ ਘਰੀ ॥
ete jeea; jaan chai heh gharee |
Punjabi
ਜਿਸ ਦੇ ਮੰਦਰ ਅੰਦਰ, ਐਨੀਆਂ ਕਿਸਮਾਂ ਦੇ ਜੀਵ-ਜੰਤੂ ਹਨ।
English
All the creatures of the world are in His House.
ਸਰਬ ਬਿਆਪਿਕ; ਅੰਤਰ ਹਰੀ ॥
sarab biaapik; antar haree |
Punjabi
ਸਾਰਿਆਂ ਜੀਵਾਂ ਦੇ ਅੰਦਰ ਮੇਰਾ ਮਾਲਕ ਰਮ ਰਿਹਾ ਹੈ।
English
The Lord is diffused in the inner beings of all.
ਪ੍ਰਣਵੈ ਨਾਮਦੇਉ; ਤਾਂ ਚੀ ਆਣਿ ॥
pranavai naamadeo; taan chee aan |
Punjabi
ਨਾਮ ਦੇਵ ਜੀ ਬੇਨਤੀ ਕਰਦੇ ਹਨ, ਹੇ ਬੰਦੇ,
English
Prays Naam Dayv, seek His Protection.
ਸਗਲ ਭਗਤ; ਜਾ ਚੈ ਨੀਸਾਣਿ ॥੫॥੧॥
sagal bhagat; jaa chai neesaan |5|1|
Punjabi
ਤੂੰ ਉਸ ਦੀ ਪਨਾਹ ਲੈ, ਜਿਸ ਦੇ ਜ਼ਹੂਰ ਹਨ ਉਸ ਦੇ ਸਾਰੇ ਸੰਤ।
English
All the devotees are His banner and insignia. ||5||1||
ਮਲਾਰ ॥
malaar |
Punjabi
ਮਲਾਰ।
English
Malaar:
ਮੋ ਕਉ ਤੂੰ. ਨ ਬਿਸਾਰਿ; ਤੂ. ਨ ਬਿਸਾਰਿ ॥
mo kau toon. na bisaar; too. na bisaar |
Punjabi
ਤੂੰ ਮੈਨੂੰ ਨਾਂ ਭੁਲਾ, ਤੂੰ ਮੈਨੂੰ ਨਾਂ ਭੁਲਾ।
English
Please do not forget me; please do not forget me,
ਤੂ. ਨ ਬਿਸਾਰੇ; ਰਾਮਈਆ ॥੧॥ ਰਹਾਉ ॥
too. na bisaare; raameea |1| rahaau |
Punjabi
ਤੂੰ ਮੈਨੂੰ ਨਾਂ ਭੁਲਾ, ਮੇਰੇ ਹੈ ਵਿਆਪਕ ਵਾਹਿਗੁਰੂ! ਠਹਿਰਾਉ।
English
please do not forget me, O Lord. ||1||Pause||
ਆਲਾਵੰਤੀ ਇਹੁ ਭ੍ਰਮੁ ਜੋ ਹੈ; ਮੁਝ ਊਪਰਿ ਸਭ ਕੋਪਿਲਾ ॥
aalaavantee ihu bhram jo hai; mujh aoopar sabh kopilaa |
Punjabi
ਮੰਦਰ ਦੇ ਪੁਜਾਰੀਆਂ ਨੂੰ ਇਹ ਸੰਦੇਹ ਹੈ, ਕਿ ਹਰ ਕੋਈ ਮੇਰੇ ਉਤੇ ਲੋਹਾ ਲਾਖਾ ਹੈ।
English
The temple priests have doubts about this, and everyone is furious with me.
ਸੂਦੁ ਸੂਦੁ ਕਰਿ. ਮਾਰਿ ਉਠਾਇਓ; ਕਹਾ ਕਰਉ. ਬਾਪ ਬੀਠੁਲਾ ॥੧॥
sood sood kar. maar utthaaeo; kahaa krau. baap beetthulaa |1|
Punjabi
"ਕਮੀਣ, ਕਮੀਣ" ਆਖ ਉਨ੍ਹਾਂ ਨੇ ਮਾਰ ਕੁਟ ਕੇ ਮੈਨੂੰ ਬਾਹਰ ਕਢ ਦਿੱਤਾ। ਮੈਂ ਹੁਣ ਕੀ ਕਰਾਂ, ਹੈ ਮੇਰੇ ਪਿਆਰੇ ਪਿਤਾ!
English
Calling me low-caste and untouchable, they beat me and drove me out; what should I do now, O Beloved Father Lord? ||1||
ਮੂਏ ਹੂਏ, ਜਉ ਮੁਕਤਿ ਦੇਹੁਗੇ; ਮੁਕਤਿ. ਨ ਜਾਨੈ, ਕੋਇਲਾ ॥
mooe hooe, jau mukat dehuge; mukat. na jaanai, koeilaa |
Punjabi
ਜੇਕਰ ਤੂੰ ਮੇਰੇ ਮਰੇ ਹੋਏ ਦੀ ਕਲਿਆਣ ਕਰੇਗਾ, ਕਿਸੇ ਨੂੰ ਭੀ ਇਸ ਕਲਿਆਣ ਦਾ ਪਤਾ ਨਹੀਂ ਲਗਣਾ।
English
If You liberate me after I am dead, no one will know that I am liberated.
ਏ ਪੰਡੀਆ, ਮੋ ਕਉ ਢੇਢ ਕਹਤ; ਤੇਰੀ ਪੈਜ ਪਿਛੰਉਡੀ, ਹੋਇਲਾ ॥੨॥
e panddeea, mo kau dtedt kehat; teree paij pichhnauddee, hoeilaa |2|
Punjabi
ਇਹ ਬ੍ਰਾਹਮਣ ਮੇਨੂੰ ਨੀਚ-ਘਰਾਣੇ ਦਾ ਆਖਦੇ ਹਨ, ਇਸ ਤਰ੍ਹਾਂ ਤੇਰੀ ਇਜ਼ਤ ਨੂੰ ਹੈ ਸਾਈਂ! ਦਾਗ ਲੱਗੇਗਾ।
English
These Pandits, these religious scholars, call me low-born; when they say this, they tarnish Your honor as well. ||2||
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ; ਅਤਿਭੁਜ ਭਇਓ ਅਪਾਰਲਾ ॥
too ju deaal kripaal kaheeat hain; atibhuj bheo apaaralaa |
Punjabi
ਤੂੰ ਦਇਆਵਾਨ ਅਤੇ ਮਿਹਰਬਾਨ ਆਖਿਆ ਜਾਂਦਾ ਹੈ ਅਤੇ ਪਰਮ ਲਾਸਾਨੀ ਹੈ ਤੇਰੀ ਬਾਂਹ।
English
You are called kind and compassionate; the power of Your Arm is absolutely unrivalled.
ਫੇਰਿ ਦੀਆ ਦੇਹੁਰਾ ਨਾਮੇ ਕਉ; ਪੰਡੀਅਨ ਕਉ ਪਿਛਵਾਰਲਾ ॥੩॥੨॥
fer deea dehuraa naame kau; panddeean kau pichhavaaralaa |3|2|
Punjabi
ਸੁਆਮੀ ਨੇ ਮੋੜ ਕੇ ਮੰਦਰ ਦਾ ਮੂਹਰਲਾ ਪਾਸਾ ਨਾਮੇ ਵਲ ਕਰ ਦਿੱਤਾ ਅਤੇ ਪਿਛਲਾ ਪਾਸਾ ਬ੍ਰਾਹਮਣਾ ਵਲ।
English
The Lord turned the temple around to face Naam Dayv; He turned His back on the Brahmins. ||3||2||