Ang 1297
ਹਰਿ ਤੁਮ. ਵਡ ਵਡੇ. ਵਡੇ ਵਡ ਊਚੇ. ਸੋ ਕਰਹਿ ਜਿ ਤੁਧੁ ਭਾਵੀਸ ॥
har tum. vadd vadde. vadde vadd aooche. so kareh ji tudh bhaavees |
Punjabi
ਹੇ ਸਾਹਿਬ ਤੂੰ ਵਿਸ਼ਾਲਾਂ ਦਾ ਪਰਮ ਵਿਸ਼ਾਲ, ਵਿਸ਼ਾਲਾਂ ਦਾ ਪਰਮ ਵਿਸ਼ਾਲ ਅਤੇ ਉਚਾ ਹੈਂ। ਤੂੰ ਕੇਵਲ ਉਹ ਹੀ ਕਰਦਾ ਹੈਂ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ।
English
O Lord, You are the Greatest of the Great, the Greatest of the Great, the most Lofty and High. You do whatever You please.
ਜਨ ਨਾਨਕ. ਅੰਮ੍ਰਿਤੁ ਪੀਆ ਗੁਰਮਤੀ; ਧਨੁ ਧੰਨੁ ਧਨੁ ਧੰਨੁ. ਧੰਨੁ ਗੁਰੂ ਸਾਬੀਸ ॥੨॥੨॥੮॥
jan naanak. amrit peea guramatee; dhan dhan dhan dhan. dhan guroo saabees |2|2|8|
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਗੋਲੇ ਨਾਨਕ ਨੇ ਨਾਮ-ਸੁਧਾਰਸ ਨੂੰ ਪਾਨ ਕੀਤਾ ਹੈ। ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ ਅਤੇ ਸ਼ਲਾਘਾਯੋਗ ਹਨ ਗੁਰਦੇਵ ਜੀ।
English
Servant Nanak drinks in the Ambrosial Nectar through the Guru's Teachings. Blessed, blessed, blessed, blessed, blessed and praised is the Guru. ||2||2||8||
ਕਾਨੜਾ ਮਹਲਾ ੪ ॥
kaanarraa mahalaa 4 |
Punjabi
ਕਾਨੜਾ ਚੋਥੀ ਪਾਤਿਸ਼ਾਹੀ।
English
Kaanraa, Fourth Mehl:
ਭਜੁ ਰਾਮੋ; ਮਨਿ ਰਾਮ ॥
bhaj raamo; man raam |
Punjabi
ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ,
English
O mind, meditate and vibrate on the Lord, Raam, Raam.
ਜਿਸੁ. ਰੂਪ ਨ ਰੇਖ, ਵਡਾਮ ॥
jis. roop na rekh, vaddaam |
Punjabi
ਜਿਸ ਦਾ ਕੋਈ ਸਰੂਪ ਅਤੇ ਚਿੰਨ੍ਹ ਨਹੀਂ ਅਤੇ ਜੋ ਵੱਡਿਆ ਦਾ ਪਰਮ ਵੱਡਾ ਹੈ।
English
He has no form or feature - He is Great!
ਸਤਸੰਗਤਿ ਮਿਲੁ ਭਜੁ ਰਾਮ ॥
satasangat mil bhaj raam |
Punjabi
ਜਿਸ ਕਿਸੇ ਦੇ ਮੱਥੇ ਉਤੇ ਭਾਰੀ ਪ੍ਰਾਲਭਧ ਲਿਖੀ ਹੋਈ ਹੈ,
English
Joining the Sat Sangat, the True Congregation, vibrate and meditate on the Lord.
ਬਡ ਹੋ; ਹੋ ਭਾਗ ਮਥਾਮ ॥੧॥ ਰਹਾਉ ॥
badd ho; ho bhaag mathaam |1| rahaau |
Punjabi
ਉਹ ਸਤਿਸੰਗਤ ਨਾਲ ਜੁੜ ਕੇ ਆਪਣੇ ਸਾਹਿਬ ਦਾ ਆਰਾਧਨ ਕਰਦਾ ਹੈ। ਠਹਿਰਾਉ।
English
This is the high destiny written on your forehead. ||1||Pause||
ਜਿਤੁ ਗ੍ਰਿਹਿ ਮੰਦਰਿ, ਹਰਿ ਹੋਤੁ ਜਾਸੁ; ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥
jit grihi mandar, har hot jaas; tith ghar aanado aanand bhaj raam raam raam |
Punjabi
ਉਹ ਧਾਮ ਅਤੇ ਮਹਿਲ, ਜਿਥੇ ਹਰੀ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ, ਉਹ ਧਾਮ ਖੁਸ਼ੀਆਂ ਦੀ ਖੁਸ਼ੀ ਨਾਲ ਪਰੀਪੂਰਨ ਹੋ ਜਾਂਦਾ ਹੈ। ਸੋ ਤੂੰ ਸਾਈਂ ਮਾਲਕ ਦੇ ਨਾਮ ਦਾ ਉਚਾਰਨ ਕਰ, ਹੇ ਬੰਦੇ!
English
That household, that mansion, in which the Lord's Praises are sung - that home is filled with ecstasy and joy; so vibrate and meditate on the Lord, Raam, Raam, Raam.
ਰਾਮ ਨਾਮ ਗੁਨ ਗਾਵਹੁ, ਹਰਿ ਪ੍ਰੀਤਮ; ਉਪਦੇਸਿ ਗੁਰੂ ਗੁਰ ਸਤਿਗੁਰਾ; ਸੁਖੁ ਹੋਤੁ ਹਰਿ ਹਰੇ ਹਰਿ ਹਰੇ, ਹਰੇ ਭਜੁ; ਰਾਮ ਰਾਮ ਰਾਮ ॥੧॥
raam naam gun gaavahu, har preetam; upades guroo gur satiguraa; sukh hot har hare har hare, hare bhaj; raam raam raam |1|
Punjabi
ਵੱਡੇ ਗੁਰਾਂ, ਸੱਚੇ ਗੁਰਾਂ ਦੀ ਸਿਖਮਤ ਤਾਬੇ, ਪਿਆਰੇ ਪ੍ਰਭੂ ਪ੍ਰਮੇਸ਼ਰ ਦੇ ਨਾਮ ਦੀ ਕੀਰਤੀ ਗਾਇਨ ਕਰਨ ਦੁਆਰਾ, ਜੀਵ ਨੂੰ ਆਰਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਆਪਕ ਵਾਹਿਗੁਰੂ ਦਾ ਭਜਨ ਕਰ।
English
Sing the Glorious Praises of the Name of the Lord, the Beloved Lord. Through the Teachings of the Guru, the Guru, the True Guru, you shall find peace. So vibrate and meditate on the Lord, Har, Haray, the Lord, Raam |1|
ਸਭ ਸਿਸਟਿ ਧਾਰ, ਹਰਿ ਤੁਮ ਕਿਰਪਾਲ; ਕਰਤਾ. ਸਭੁ ਤੂ ਤੂ ਤੂ; ਰਾਮ ਰਾਮ ਰਾਮ ॥
sabh sisatt dhaar, har tum kirapaal; karataa. sabh too too too; raam raam raam |
Punjabi
ਹੇ ਮੇਰੇ ਮਿਹਰਬਾਨ ਵਾਹਿਗੁਰੂ! ਤੂੰ ਸਾਰੇ ਸੰਸਾਰ ਨੂੰ ਆਸਾਰਾ ਦਿੰਦਾ ਹੈਂ ਅਤੇ ਕੇਵਲ ਤੂੰ ਤੂੰ ਤੂੰ ਹੇ ਸਾਂਈਂ, ਸਾਂਈਂ, ਸਾਈਂ! ਸਾਰਿਆਂ ਦਾ ਸਿਰਜਣਹਾਰ ਹੈਂ।
English
You are the Support of the whole universe, Lord; O Merciful Lord, You, You, You are the Creator of all, Raam, Raam, Raam.
ਜਨ ਨਾਨਕੋ ਸਰਣਾਗਤੀ, ਦੇਹੁ ਗੁਰਮਤੀ; ਭਜੁ ਰਾਮ ਰਾਮ ਰਾਮ ॥੨॥੩॥੯॥
jan naanako saranaagatee, dehu guramatee; bhaj raam raam raam |2|3|9|
Punjabi
ਗੋਲਾ ਨਾਨਕ ਤੇਰੀ ਪਨਾਹ ਲੋੜਦਾ ਹੈ, ਹੇ ਵਾਹਿਗੁਰੂ! ਤੂੰ ਉਸ ਨੂੰ ਗੁਰਾਂ ਦਾ ਉਪਦੇਸ਼ ਬਖਸ਼, ਤਾਂ ਜੋ ਉਹ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰੇ।
English
Servant Nanak seeks Your Sanctuary; please bless him with the Guru's Teachings, that he may vibrate and meditate on the Lord, Raam, Raam, Raam. ||2||3||9||
ਕਾਨੜਾ ਮਹਲਾ ੪ ॥
kaanarraa mahalaa 4 |
Punjabi
ਕਾਨੜਾ ਚੋਥੀ ਪਾਤਿਸ਼ਾਹੀ।
English
Kaanraa, Fourth Mehl:
ਸਤਿਗੁਰ; ਚਾਟਉ ਪਗ. ਚਾਟ ॥
satigur; chaattau pag. chaatt |
Punjabi
ਬੜੀ ਚਾਹਨਾ ਨਾਲ, ਮੈਂ ਆਪਣੇ ਸੱਚੇ ਗੁਰਾਂ ਦੇ ਪੈਰ ਚੁੰਮਦਾ ੲਾਂ।
English
I eagerly kiss the Feet of the True Guru.
ਜਿਤੁ ਮਿਲਿ; ਹਰਿ ਪਾਧਰ ਬਾਟ ॥
jit mil; har paadhar baatt |
Punjabi
ਜਿਨ੍ਹਾਂ ਨਾਲ ਮਿਲਣ ਦੁਆਰਾ, ਪ੍ਰਭੂ ਦਾ ਮਾਰਗ ਪਧਰਾ ਹੋ ਜਾਂਦਾ ਹੈ।
English
Meeting Him, the Path to the Lord becomes smooth and easy.
ਭਜੁ ਹਰਿ ਰਸੁ; ਰਸ ਹਰਿ ਗਾਟ ॥
bhaj har ras; ras har gaatt |
Punjabi
ਮੈਂ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹਾਂ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਗਟ ਗਟ ਕਰਕੇ ਪੀਦਾ ਹਾਂ।
English
I lovingly vibrate and meditate on the Lord, and gulp down His Sublime Essence.
ਹਰਿ ਹੋ; ਹੋ ਲਿਖੇ ਲਿਲਾਟ ॥੧॥ ਰਹਾਉ ॥
har ho; ho likhe lilaatt |1| rahaau |
Punjabi
ਹਰੀ ਦਾ ਪ੍ਰੇਮ ਮੇਰੇ ਮੱਥੇ ਦੀ ਪ੍ਰਾਲਭਧ ਵਿੱਚ ਲਿਖਿਆ ਹੋਇਆ ਹੈ। ਠਹਿਰਾਉ।
English
The Lord has written this destiny on my forehead. ||1||Pause||
ਖਟ ਕਰਮ ਕਿਰਿਆ ਕਰਿ, ਬਹੁ ਬਹੁ ਬਿਸਥਾਰ; ਸਿਧ ਸਾਧਿਕ ਜੋਗੀਆ, ਕਰਿ ਜਟ ਜਟਾ ਜਟ ਜਾਟ ॥
khatt karam kiriaa kar, bahu bahu bisathaar; sidh saadhik jogeea, kar jatt jattaa jatt jaatt |
Punjabi
ਕਈ ਛੇ ਪ੍ਰਕਾਰ ਦੇ ਕਰਮਕਾਡ ਅਤੇ ਕਰਮ ਕਰਦੇ ਹਨ ਪੂਰਨ ਪੂਰਸ਼, ਅਭਿਆਸੀ ਅਤੇ ਯੋਗੀ ਘਣੇਰੇ ਹੀ ਅਡੰਬਰ ਰਚਦੇ ਹਨ। ਕਈ ਜਟਾਜੂਟ ਰਹਿੰਦੇ ਹਨ ਅਤੇ ਕਈ ਲਿਟਾ ਅਤੇ ਗੁੰਦੇ ਹੋਏ ਵਾਲ ਰਖਦੇ ਹਨ।
English
Some perform the six rituals and rites; the Siddhas, seekers and Yogis put on all sorts of pompous shows, with their hair all tangled and matted.
ਕਰਿ ਭੇਖ. ਨ ਪਾਈਐ, ਹਰਿ ਬ੍ਰਹਮ ਜੋਗੁ, ਹਰਿ ਪਾਈਐ, ਸਤਸੰਗਤੀ; ਉਪਦੇਸਿ ਗੁਰੂ ਗੁਰ. ਸੰਤ ਜਨਾ; ਖੋਲਿ ਖੋਲਿ ਕਪਾਟ ॥੧॥
kar bhekh. na paaeeai, har braham jog, har paaeeai, satasangatee; upades guroo gur. sant janaa; khol khol kapaatt |1|
Punjabi
ਭੇਸ ਧਾਰਨ ਕਰਨ ਦੁਆਰਾ, ਹਰੀ ਸਾਈਂ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ। ਸਾਧ ਸੰਗਤ ਅਤੇ ਵੱਡੇ ਗੁਰਾਂ ਦੀ ਸਿਖਿਆ ਰਾਹੀਂ ਹਰੀ ਮਿਲਦਾ ਹੈ। ਨੇਕ ਪੁਰਸ਼ ਮੋਖਸ਼ ਦੇ ਦਰਵਾਜੇ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੰਦੇ ਹਨ?
English
Yoga - Union with the Lord God - is not obtained by wearing religious robes; the Lord is found in the Sat Sangat, the True Congregation, and the Guru's Teachings. The humble Saints throw the doors wide open. ||1||
ਤੂ ਅਪਰੰਪਰੁ ਸੁਆਮੀ, ਅਤਿ ਅਗਾਹੁ; ਤੂ ਭਰਪੁਰਿ ਰਹਿਆ ਜਲ ਥਲੇ; ਹਰਿ ਇਕੁ ਇਕੋ, ਇਕ ਏਕੈ ਹਰਿ ਥਾਟ ॥
too aparanpar suaamee, at agaahu; too bharapur rahiaa jal thale; har ik iko, ik ekai har thaatt |
Punjabi
ਤੂੰ ਹੇ, ਪ੍ਰਭੂ! ਪਰੇ ਤੋਂ ਪਰਮ ਪਰੇ ਹੈਂ ਅਤੇ ਅਤਿਅੰਤ ਹੀ ਅਥਾਹ ਹੈਂ। ਤੂੰ ਪਾਣੀ ਅਤੇ ਧਰਤੀ ਵਿੱਚ ਪੂਰੀ ਤਰ੍ਹਾਂ ਵਿਆਪਕ ਹੈ। ਤੂੰ ਕੱਲਮ ਕੱਲੇ ਨੇ ਹੀ, ਹੇ ਅਦੁੱਤੀ ਵਾਹਦ ਸੁਆਮੀ ਮਾਲਕ! ਰਚਨਾ ਰਚੀ ਹੈ।
English
O my Lord and Master, You are the farthest of the far, utterly unfathomable. You are totally pervading the water and the land. You alone are the One and Only Unique Lord of all creation.
ਤੂ ਜਾਣਹਿ ਸਭ ਬਿਧਿ, ਬੂਝਹਿ ਆਪੇ; ਜਨ ਨਾਨਕ ਕੇ ਪ੍ਰਭ, ਘਟਿ ਘਟੇ ਘਟਿ ਘਟੇ; ਘਟਿ ਹਰਿ ਘਾਟ ॥੨॥੪॥੧੦॥
too jaaneh sabh bidh, boojheh aape; jan naanak ke prabh, ghatt ghatte ghatt ghatte; ghatt har ghaatt |2|4|10|
Punjabi
ਤੂੰ, ਹੇ ਸੁਆਮੀ! ਸਾਰੀਆਂ ਜੁਗਤੀਆਂ ਨੂੰ ਜਾਣਦਾ ਹੈ, ਅਤੇ ਆਪ ਹੀ ਹਰ ਗਲ ਨੂੰ ਸਮਝਦਾ ਹੈ। ਹਰ ਇਕਸ ਦਿਲ ਅੰਦਰ ਗੋਲੇ ਨਾਨਕ ਦਾ ਸੁਆਮੀ ਹੀ ਰਮਿਆ ਹੋਇਆ ਹੈ।
English
You alone know all Your ways and means. You alone understand Yourself. Servant Nanak's Lord God is in each heart, in every heart, in the home of each and every heart. ||2||4||10||
ਕਾਨੜਾ ਮਹਲਾ ੪ ॥
kaanarraa mahalaa 4 |
Punjabi
ਕਾਨੜਾ ਚੌਥੀ ਪਾਤਿਸ਼ਾਹੀ।
English
Kaanraa, Fourth Mehl:
ਜਪਿ ਮਨ; ਗੋਬਿਦ ਮਾਧੋ ॥
jap man; gobid maadho |
Punjabi
ਹੇ ਮੇਰੀ ਜਿੰਦੜੀਏ! ਤੂੰ ਜਗਤ ਦੇ ਮਾਲਕ ਅਤੇ ਧਨ-ਦੌਲਤ ਦੇ ਸੁਆਮੀ ਦਾ ਸਿਮਰਨ ਕਰ।
English
O mind, chant and meditate on the Lord, the Lord of the Universe.
ਹਰਿ ਹਰਿ ਅਗਮ ਅਗਾਧੋ ॥
har har agam agaadho |
Punjabi
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਸੁਆਮੀ ਮਾਲਕ।
English
The Lord, Har, Har, is inaccessible and unfathomable.
ਮਤਿ ਗੁਰਮਤਿ; ਹਰਿ ਪ੍ਰਭੁ ਲਾਧੋ ॥
mat guramat; har prabh laadho |
Punjabi
ਹੇ ਮੇਰੇ ਮਨ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਵਾਹਿਗੁਰੂ ਸੁਆਮੀ ਨੂੰ ਪ੍ਰਾਪਤ ਹੋ,
English
Through the Guru's Teachings, my intellect attains the Lord God.
ਧੁਰਿ ਹੋ ਹੋ; ਲਿਖੇ ਲਿਲਾਧੋ ॥੧॥ ਰਹਾਉ ॥
dhur ho ho; likhe lilaadho |1| rahaau |
Punjabi
ਕਿਉਂਕਿ ਤੇਰੇ ਮੱਥੇ ਉਤੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਕਾਰ ਹੈ। ਠਹਿਰਾਉ।
English
This is the pre-ordained destiny written on my forehead. ||1||Pause||
ਬਿਖੁ ਮਾਇਆ ਸੰਚਿ, ਬਹੁ ਚਿਤੈ ਬਿਕਾਰ; ਸੁਖੁ ਪਾਈਐ ਹਰਿ ਭਜੁ, ਸੰਤ ਸੰਤ ਸੰਗਤੀ ਮਿਲਿ ਸਤਿਗੁਰੂ, ਗੁਰੁ ਸਾਧੋ ॥
bikh maaeaa sanch, bahu chitai bikaar; sukh paaeeai har bhaj, sant sant sangatee mil satiguroo, gur saadho |
Punjabi
ਜਹਿਰੀਲੀ ਧਨ-ਦੌਲਤ ਇਕੱਤਰ ਕਰ, ਇਨਸਾਨ ਬਹੁਤਿਆਂ ਬਦੀਆਂ ਸੋਚਦਾ ਹੈ। ਕੇਵਲ ਸਾਧੂਆਂ ਦੀ ਸਾਧ ਸੰਗਤ ਅਤੇ ਵੱਡੇ ਸਾਧ ਸਰੂਪ ਸੱਚੇ ਗੁਰਾਂ ਨਾਲ ਮਿਲ ਕੇ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਹੀ ਉਹ ਆਰਾਮ ਪਾ ਸਕਦਾ ਹੈ।
English
Collecting the poison of Maya, people think of all sorts of evil. But peace is found only by vibrating and meditating on the Lord; with the Saints, in the Sangat, the Society of the Saints, meet the True Guru, the Holy Guru.
ਜਿਉ ਛੁਹਿ ਪਾਰਸ. ਮਨੂਰ, ਭਏ ਕੰਚਨ; ਤਿਉ ਪਤਿਤ ਜਨ, ਮਿਲਿ ਸੰਗਤੀ ਸੁਧ ਹੋਵਤ; ਗੁਰਮਤੀ, ਸੁਧ ਹਾਧੋ ॥੧॥
jiau chhuhi paaras. manoor, bhe kanchan; tiau patit jan, mil sangatee sudh hovat; guramatee, sudh haadho |1|
Punjabi
ਜਿਸ ਤਰ੍ਹਾਂ ਮਲੀਣ ਲੋਹਾ, ਅਮੋਲਕ ਪੱਥਰ ਨਾਲ ਲੱਗ ਸੋਨਾ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਇਕ ਪਾਪੀ ਪੁਰਸ਼ ਸਤਿਸੰਗਤ ਅੰਦਰ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੋ ਬੇਦਾਗ ਹੋ ਜਾਂਦਾ ਹੈ ਅਤੇ ਪਾਵਨ ਪਵਿੱਤਰ ਬਣ ਜਾਂਦਾ ਹੈ।
English
Just as when the iron slag is transmuted into gold by touching the Philosopher's Stone - when the sinner joins the Sangat, he becomes pure, through the Guru's Teachings. ||1||
ਜਿਉ ਕਾਸਟ ਸੰਗਿ. ਲੋਹਾ ਬਹੁ ਤਰਤਾ; ਤਿਉ ਪਾਪੀ. ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ, ਗੁਰ ਸਾਧੋ ॥
jiau kaasatt sang. lohaa bahu tarataa; tiau paapee. sang tare saadh saadh sangatee gur satiguroo, gur saadho |
Punjabi
ਜਿਸ ਤਰ੍ਹਾਂ ਲਕੜ ਦੀ ਬੇੜੀ ਨਾਲ ਬਹੁਤਾ ਲੋਹਾ ਪਾਰ ਉਤਰ ਜਾਂਦਾ ਹੈ, ਏਸੇ ਤਰ੍ਹਾਂ ਹੀ ਸੰਤ ਸੰਤਿਸੰਗਤ ਅਤੇ ਵੱਡੇ, ਵਿਸ਼ਾਲ ਅਤੇ ਸੰਤ ਸਰੂਪ ਸੱਚੇ ਗੁਰੂ ਜੀ ਪਾਬਰਾਂ ਨੂੰ ਪਾਰ ਕਰ ਦਿੰਦੇ ਹਨ।
English
Just like the heavy iron which is carried across on the wooden raft, sinners are carried across in the Saadh Sangat, the Company of the Holy, and the Guru, the True Guru, the Holy Guru.
ਚਾਰਿ ਬਰਨ. ਚਾਰਿ ਆਸ੍ਰਮ ਹੈ; ਕੋਈ ਮਿਲੈ, ਗੁਰੂ ਗੁਰ ਨਾਨਕ; ਸੋ ਆਪਿ ਤਰੈ, ਕੁਲ ਸਗਲ ਤਰਾਧੋ ॥੨॥੫॥੧੧॥
chaar baran. chaar aasram hai; koee milai, guroo gur naanak; so aap tarai, kul sagal taraadho |2|5|11|
Punjabi
ਚੌਹਾਂ ਜਾਤਾ ਅਤੇ ਚੌਹਾਂ ਹੀ ਸੰਪ੍ਰਦਾਵਾ ਵਿਚੋਂ ਜੋ ਕਸਈ ਭੀ ਵਿਸ਼ਾਲ ਗੁਰੂ ਨਾਨਕ ਦੇਵ ਜੀ ਨੂੰ ਮਿਲ ਪੈਂਦਾ ਹੈ, ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਭੀ ਤਾਰ ਲੈਂਦਾ ਹੈ।
English
There are four castes, four social classes, and four stages of life. Whoever meets the Guru, Guru Nanak, is himself carried across, and he carries all his ancestors and generations across as well. ||2||5||11||
ਕਾਨੜਾ ਮਹਲਾ ੪ ॥
kaanarraa mahalaa 4 |
Punjabi
ਕਾਨੜਾ ਚੌਥੀ ਪਾਤਿਸ਼ਾਹੀ।
English
Kaanraa, Fourth Mehl:
ਹਰਿ ਜਸੁ ਗਾਵਹੁ; ਭਗਵਾਨ ॥
har jas gaavahu; bhagavaan |
Punjabi
ਹੇ ਇਨਸਾਨ! ਤੂੰ ਆਪਣੇ ਵਾਹਿਗੁਰੂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰ।
English
Sing the Praises of the Lord God.
ਜਸੁ ਗਾਵਤ; ਪਾਪ ਲਹਾਨ ॥
jas gaavat; paap lahaan |
Punjabi
ਸਾਹਿਬ ਦੀ ਉਸਤਤੀ ਗਾਇਨ ਕਰਨ ਦੁਆਰਾ, ਤੇਰੇ ਕਸਮਲ ਧੋਤੇ ਜਾਣਗੇ।
English
Singing His Praises, sins are washed away.
ਮਤਿ ਗੁਰਮਤਿ; ਸੁਨਿ ਜਸੁ ਕਾਨ ॥
mat guramat; sun jas kaan |
Punjabi
ਗੁਰਾਂ ਦੀ ਸਿਖਮਤ ਅਤੇ ਉਪਦੇਸ਼ ਰਾਹੀਂ, ਤੂੰ ਆਪਣੇ ਕੰਨਾਂ ਨਾਲ ਸਾਈਂ ਦੀ ਸਿਫ਼ਤ ਸ਼ਲਾਘਾ ਸ੍ਰਵਣ ਕਰ।
English
Through the Word of the Guru's Teachings, listen to His Praises with your ears.
ਹਰਿ ਹੋ; ਹੋ ਕਿਰਪਾਨ ॥੧॥ ਰਹਾਉ ॥
har ho; ho kirapaan |1| rahaau |
Punjabi
ਇਸ ਤਰ੍ਹਾਂ ਸੁਆਮੀ ਤੇਰੇ ਉਤੇ ਮਿਹਰਵਾਨ ਹੋ ਜਾਵੇਗਾ ਠਹਿਰਾਉ।
English
The Lord shall be Merciful to you. ||1||Pause||