Ang 1299
ਜਾ ਕਉ; ਸਤਿਗੁਰੁ ਮਇਆ ਕਰੇਹੀ ॥੨॥
jaa kau; satigur meaa karehee |2|
Punjabi
ਜਿਸ ਉਤੇ ਸੱਚੇ ਗੁਰਦੇਵ ਜੀ ਆਪਣੀ ਰਹਿਮਤ ਧਾਰਦੇ ਹਨ।
English
when the True Guru shows His Kindness. ||2||
ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥
agiaan bharam binasai dukh dderaa |
Punjabi
ਬੇਸਮਝੀ, ਸੰਦੇਹ ਅਤੇ ਤਕਲੀਫ ਦਾ ਵਾਸਾ ਉਸ ਪ੍ਰਾਣੀ ਦੇ ਅੰਦਰੋ ਚੁਕਿਆ ਜਾਂਦਾ ਹੈ,
English
The house of ignorance, doubt and pain is destroyed,
ਜਾ ਕੈ ਹ੍ਰਿਦੈ; ਬਸਹਿ ਗੁਰ ਪੈਰਾ ॥੩॥
jaa kai hridai; baseh gur pairaa |3|
Punjabi
ਜਿਸ ਦੇ ਮਨ ਵਿੱਚ ਗੁਰਾਂ ਦੇ ਚਰਨ ਨਿਵਾਸ ਰਖਦੇ ਹਨ।
English
for those within whose hearts the Guru's Feet abide. ||3||
ਸਾਧਸੰਗਿ ਰੰਗਿ; ਪ੍ਰਭੁ ਧਿਆਇਆ ॥
saadhasang rang; prabh dhiaaeaa |
Punjabi
ਜੋ ਕੋਈ, ਸਤਿਸੰਗਤ ਨਾਲ ਜੁੜ ਆਪਣੇ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹੈ,
English
In the Saadh Sangat, lovingly meditate on God.
ਕਹੁ ਨਾਨਕ; ਤਿਨਿ ਪੂਰਾ ਪਾਇਆ ॥੪॥੪॥
kahu naanak; tin pooraa paaeaa |4|4|
Punjabi
ਗੁਰੂ ਜੀ ਆਖਦੇ ਹਨ, ਉਹ ਪੁਰਨ ਪੁਰਖ ਨੂੰ ਪ੍ਰਾਪਤ ਹੋ ਜਾਂਦਾ ਹੈ।
English
Says Nanak, you shall obtain the Perfect Lord. ||4||4||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਭਗਤਿ; ਭਗਤਨ ਹੂੰ, ਬਨਿ ਆਈ ॥
bhagat; bhagatan hoon, ban aaee |
Punjabi
ਸੁਆਮੀ ਦਾ ਅਨੁਰਾਗ ਕੇਵਲ ਉਸ ਦੇ ਅਨੁਰਾਗੀਆਂ ਨੂੰ ਹੀ ਸੋਭਦਾ ਹੈ।
English
Devotion is the natural quality of God's devotees.
ਤਨ ਮਨ ਗਲਤ ਭਏ ਠਾਕੁਰ ਸਿਉ; ਆਪਨ ਲੀਏ ਮਿਲਾਈ ॥੧॥ ਰਹਾਉ ॥
tan man galat bhe tthaakur siau; aapan lee milaaee |1| rahaau |
Punjabi
ਉਸ ਦਾ ਸਰੀਰ ਤੇ ਚਿੱਤ ਪ੍ਰਭੂ ਨਾਲ ਅਭੇਦ ਹੋਏ ਹੋਏ ਹਨ ਅਤੇ ਉਹ ਖੁਦ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਠਹਿਰਾਉ।
English
Their bodies and minds are blended with their Lord and Master; He unites them with Himself. ||1||Pause||
ਗਾਵਨਹਾਰੀ; ਗਾਵੈ ਗੀਤ ॥
gaavanahaaree; gaavai geet |
Punjabi
ਗਾਉਣ ਵਾਲੀ ਪ੍ਰਭੂ ਦੇ ਗਾਉਣੇ ਗਾਉਂਦੀ ਹੈ,
English
The singer sings the songs,
ਤੇ ਉਧਰੇ; ਬਸੇ ਜਿਹ ਚੀਤ ॥੧॥
te udhare; base jih cheet |1|
Punjabi
ਪ੍ਰੰਤੂ ਕੇਵਲ ਉਹ ਹੀ ਪਾਰ ਉਤਰਦੀ ਹੈ, ਜੋ ਸਾਈਂ ਨੂੰ ਆਪਣੇ ਰਿਦੇ ਵਿੱਚ ਟਿਕਾਉਂਦੀ ਹੈ?
English
but she alone is saved, within whose consciousness the Lord abides. ||1||
ਪੇਖੇ ਬਿੰਜਨ; ਪਰੋਸਨਹਾਰੈ ॥
pekhe binjan; parosanahaarai |
Punjabi
ਖਾਣਾ ਲਾ ਕੇ ਦੇਣ ਵਾਲਾ ਖਾਣੇ ਨੂੰ ਵੇਖਦਾ ਹੈ,
English
The one who sets the table sees the food,
ਜਿਹ ਭੋਜਨੁ ਕੀਨੋ; ਤੇ ਤ੍ਰਿਪਤਾਰੈ ॥੨॥
jih bhojan keeno; te tripataarai |2|
Punjabi
ਪ੍ਰੰਤੂ ਰਜਦਾ ਕੇਵਲ ਉਹ ਹੀ ਹੈ ਜੋ ਪ੍ਰਸ਼ਾਦ ਨੂੰ ਛਕਦਾ ਹੈ।
English
but only one who eats the food is satisfied. ||2||
ਅਨਿਕ ਸ੍ਵਾਂਗ ਕਾਛੇ; ਭੇਖਧਾਰੀ ॥
anik svaang kaachhe; bhekhadhaaree |
Punjabi
ਬਰੂਪੀਆ ਅਨੇਕਾਂ ਭੇਸ ਧਾਰਦਾ ਹੈ,
English
People disguise themselves with all sorts of costumes,
ਜੈਸੋ ਸਾ; ਤੈਸੋ ਦ੍ਰਿਸਟਾਰੀ ॥੩॥
jaiso saa; taiso drisattaaree |3|
Punjabi
ਪ੍ਰੰਤੂ ਜੇਹੋ ਜੇਹਾ ਉਹ ਅਸਲ ਵਿੱਚ ਹੈ, ਓੜਕ ਨੂੰ ਉਹ ਉਹੋ ਜੇਹਾ ਹੀ ਦਿਸ ਪੈਂਦਾ ਹੈ।
English
but in the end, they are seen as they truly are. ||3||
ਕਹਨ ਕਹਾਵਨ; ਸਗਲ ਜੰਜਾਰ ॥
kehan kahaavan; sagal janjaar |
Punjabi
ਉਚਾਰਨਾ ਤੇ ਪੁਕਾਰਨਾ ਜੰਜਾਲ ਹੀ ਹਨ।
English
Speaking and talking are all just entanglements.
ਨਾਨਕ ਦਾਸ; ਸਚੁ ਕਰਣੀ ਸਾਰ ॥੪॥੫॥
naanak daas; sach karanee saar |4|5|
Punjabi
ਹੇ ਗੋਲੇ ਨਾਨਕ! ਸ਼੍ਰੇਸ਼ਟ ਹੈ ਕੇਵਲ ਸੱਚੀ ਜੀਵਨ ਰਹੁਰੀਤੀ।
English
O slave Nanak, the true way of life is excellent. ||4||5||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਤੇਰੋ ਜਨੁ; ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥
tero jan; har jas sunat umaahio |1| rahaau |
Punjabi
ਤੇਰੀ ਉਪਮਾ ਸ੍ਰਵਣ ਕਰਨ ਦੁਆਰਾ ਹੇ ਵਾਹਿਗੁਰੂ! ਤੇਰਾ ਗੋਲਾ ਪਰਮ ਪ੍ਰਸੰਨ ਹੋ ਗਿਆ ਹੈ। ਠਹਿਰਾਉ।
English
Your humble servant listens to Your Praises with delight. ||1||Pause||
ਮਨਹਿ ਪ੍ਰਗਾਸੁ. ਪੇਖਿ ਪ੍ਰਭ ਕੀ ਸੋਭਾ; ਜਤ ਕਤ ਪੇਖਉ. ਆਹਿਓ ॥੧॥
maneh pragaas. pekh prabh kee sobhaa; jat kat pekhau. aahio |1|
Punjabi
ਸੁਆਮੀ ਦੀ ਪ੍ਰਭਤਾ ਵੇਖ, ਮੇਰਾ ਮਨ ਰੋਸ਼ਨ ਹੋ ਗਿਆ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੀ ਹੈ।
English
My mind is enlightened, gazing upon the Glory of God. Wherever I look, there He is. ||1||
ਸਭ ਤੇ ਪਰੈ. ਪਰੈ ਤੇ ਊਚਾ; ਗਹਿਰ ਗੰਭੀਰ ਅਥਾਹਿਓ ॥੨॥
sabh te parai. parai te aoochaa; gahir ganbheer athaahio |2|
Punjabi
ਤੂੰ ਹੇ ਪ੍ਰਭੂ! ਪਰੇਡੇ ਤੋਂ ਪਰਮ ਪਰੇਡੇ, ਸਾਰਿਆਂ ਨਾਲੋਂ ਬਲੰਦ, ਡੂੰਘਾ, ਅਹਿਲ ਅਤੇ ਬੇਥਾਹ ਹੈ।
English
You are the farthest of all, the highest of the far, profound, unfathomable and unreachable. ||2||
ਓਤਿ ਪੋਤਿ ਮਿਲਿਓ ਭਗਤਨ ਕਉ; ਜਨ ਸਿਉ ਪਰਦਾ ਲਾਹਿਓ ॥੩॥
ot pot milio bhagatan kau; jan siau paradaa laahio |3|
Punjabi
ਤਾਣੇ ਅਤੇ ਪੇਟੇ ਦੀ ਮਾਨੰਦ, ਤੂੰ ਆਪਣੇ ਅਨੁਰਾਗੀਆਂ ਨਾਲ ਮਿਲਿਆ ਹੋਇਆ ਹੈ ਅਤੇ ਆਪਣੇ ਗੋਲਿਆ ਦੇ ਲਈ ਤੂੰ ਆਪਣੇ ਚਿਹਰੇ ਤੋਂ ਪੜਦਾ ਲਾਹ ਸੁਟਿਆ ਹੈ।
English
You are united with Your devotees, through and through; You have removed Your veil for Your humble servants. ||3||
ਗੁਰ ਪ੍ਰਸਾਦਿ ਗਾਵੈ ਗੁਣ ਨਾਨਕ; ਸਹਜ ਸਮਾਧਿ ਸਮਾਹਿਓ ॥੪॥੬॥
gur prasaad gaavai gun naanak; sehaj samaadh samaahio |4|6|
Punjabi
ਗੁਰਾਂ ਦੀ ਦਇਆ ਦੁਆਰਾ ਨਾਨਕ ਸੁਆਮੀ ਦੀਆਂ ਸਿਫਤਾ ਗਾਇਨ ਕਰਦਾ ਹੈ ਅਤੇ ਅਡੋਲਤਾ ਦੀ ਸਮਾਧੀ ਅੰਦਰ ਲੀਨ ਹੋਇਆ ਰਹਿੰਦਾ ਹੈ।
English
By Guru's Grace, Nanak sings Your Glorious Praises; he is intuitively absorbed in Samaadhi. ||4||6||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਸੰਤਨ ਪਹਿ ਆਪਿ; ਉਧਾਰਨ ਆਇਓ ॥੧॥ ਰਹਾਉ ॥
santan peh aap; udhaaran aaeo |1| rahaau |
Punjabi
ਆਪਣੇ ਆਪ ਦਾ ਪਾਰ ਉਤਾਰਾ ਕਰਨ ਲਈ, ਮੈਂ ਸਾਧੂਆਂ ਕੋਲ ਆਇਆ ਹਾਂ। ਠਹਿਰਾਉ।
English
I have come to the Saints to save myself. ||1||Pause||
ਦਰਸਨ ਭੇਟਤ ਹੋਤ ਪੁਨੀਤਾ; ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥
darasan bhettat hot puneetaa; har har mantru drirraaeo |1|
Punjabi
ਉਨ੍ਹਾਂ ਦਾ ਦੀਦਾਰ ਦੇਖ ਮੈਂ ਪਾਵਨ ਪਵਿੱਤ੍ਰ ਹੋ ਗਿਆ ਹਾਂ ਅਤੇ ਉਨ੍ਹਾਂ ਨੇ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
English
Gazing upon the Blessed Vision of their Darshan, I am sanctified; they have implanted the Mantra of the Lord, Har, Har, within me. ||1||
ਕਾਟੇ ਰੋਗ. ਭਏ ਮਨ ਨਿਰਮਲ; ਹਰਿ ਹਰਿ ਅਉਖਧੁ ਖਾਇਓ ॥੨॥
kaatte rog. bhe man niramal; har har aaukhadh khaaeo |2|
Punjabi
ਸਾਈਂ ਦੇ ਨਾਮ ਦੀ ਔਸ਼ਧੀ ਖਾ ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਮੇਰਾ ਮਨੂਆ ਪਵਿੱਤਰ ਹੋ ਗਿਆ ਹੈ।
English
The disease has been eradicated, and my mind has become immaculate. I have taken the healing medicine of the Lord, Har, Har. ||2||
ਅਸਥਿਤ ਭਏ. ਬਸੇ ਸੁਖ ਥਾਨਾ; ਬਹੁਰਿ. ਨ ਕਤਹੂ ਧਾਇਓ ॥੩॥
asathit bhe. base sukh thaanaa; bahur. na katahoo dhaaeo |3|
Punjabi
ਮੇਰਾ ਮਨ ਸਥਿਰ ਹੋ ਗਿਆ ਹੈ ਅਤੇ ਆਰਾਮ ਦੇ ਟਿਕਾਣੇ ਅੰਦਰ ਵਸਦਾ ਹੈ ਅਤੇ ਹੁਣ ਮੁੜ ਕੇ ਹੋਰ ਕਿਧਰੇ ਨਹੀਂ ਜਾਂਦਾ।
English
I have become steady and stable, and I dwell in the home of peace. I shall never again wander anywhere. ||3||
ਸੰਤ ਪ੍ਰਸਾਦਿ ਤਰੇ ਕੁਲ ਲੋਗਾ; ਨਾਨਕ. ਲਿਪਤ, ਨ ਮਾਇਓ ॥੪॥੭॥
sant prasaad tare kul logaa; naanak. lipat, na maaeo |4|7|
Punjabi
ਸਾਧੂਆਂ ਦੀ ਦਇਆ ਦੁਆਰਾ ਸਾਰੇ ਇਨਸਾਨ ਪਾਰ ਉਤਰ ਜਾਂਦੇ ਹਨ ਅਤੇ ਫਿਰ ਉਹ ਮੁੜ ਕੇ ਮਾਇਆ ਅੰਦਰ ਨਹੀਂ ਵਸਦੇ ਹੇ ਨਾਨਕ।
English
By the Grace of the Saints, the people and all their generations are saved; O Nanak, they are not engrossed in Maya. ||4||7||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਬਿਸਰਿ ਗਈ ਸਭ, ਤਾਤਿ ਪਰਾਈ ॥
bisar gee sabh, taat paraaee |
Punjabi
ਮੈਨੂੰ ਹੋਰਨਾ ਨਾਲ ਈਰਖਾ ਕਰਨੀ ਹਢੋ ਭੀ ਭੁਲ ਗਈ ਹੈ,
English
I have totally forgotten my jealousy of others,
ਜਬ ਤੇ ਸਾਧਸੰਗਤਿ; ਮੋਹਿ ਪਾਈ ॥੧॥ ਰਹਾਉ ॥
jab te saadhasangat; mohi paaee |1| rahaau |
Punjabi
ਜਦ ਦੀ, ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ। ਠਹਿਰਾਉ।
English
since I found the Saadh Sangat, the Company of the Holy. ||1||Pause||
ਨਾ ਕੋ ਬੈਰੀ. ਨਹੀ ਬਿਗਾਨਾ; ਸਗਲ ਸੰਗਿ. ਹਮ ਕਉ ਬਨਿ ਆਈ ॥੧॥
naa ko bairee. nahee bigaanaa; sagal sang. ham kau ban aaee |1|
Punjabi
ਹੁਣ ਕੋਈ ਭੀ ਮੇਰਾ ਦੁਸ਼ਮਨ ਨਹੀਂ ਨਾਂ ਹੀ ਕੋਈ ਮੈਨੂੰ ਪਰਾਇਆ ਲਗਦਾ ਹੈ ਅਤੇ ਮੈਂ ਸਾਰਿਆਂ ਦਾ ਮਿੱਤਰ ਹਾਂ।
English
No one is my enemy, and no one is a stranger. I get along with everyone. ||1||
ਜੋ ਪ੍ਰਭ ਕੀਨੋ. ਸੋ ਭਲ ਮਾਨਿਓ; ਏਹ ਸੁਮਤਿ. ਸਾਧੂ ਤੇ ਪਾਈ ॥੨॥
jo prabh keeno. so bhal maanio; eeh sumat. saadhoo te paaee |2|
Punjabi
ਜਿਹੜਾ ਕੁਝ ਭੀ ਸੁਆਮੀ ਕਰਦਾ ਹੈ। ਉਸ ਨੂੰ ਮੈਂ ਚੰਗਾ ਕਰਕੇ ਜਾਣਦਾ ਹਾਂ। ਇਹ ਸ਼੍ਰੇਸ਼ਟ ਸਮਝ ਮੈਨੂੰ ਸੰਤਾ ਕੋਲੋਂ ਪ੍ਰਾਪਤ ਹੋਈ ਹੈ।
English
Whatever God does, I accept that as good. This is the sublime wisdom I have obtained from the Holy. ||2||
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ; ਪੇਖਿ ਪੇਖਿ ਨਾਨਕ. ਬਿਗਸਾਈ ॥੩॥੮॥
sabh meh rav rahiaa prabh ekai; pekh pekh naanak. bigasaaee |3|8|
Punjabi
ਸਾਰਿਆਂ ਅੰਦਰ ਇਕੋ ਸੁਆਮੀ ਵਿਆਪਕ ਹੋ ਰਿਹਾ ਹੈ, ਉਸ ਨੂੰ ਵੇਖ ਅਤੇ ਤਕ ਕੇ ਨਾਨਕ ਪਰਮ ਪ੍ਰਸੰਨ ਹੋ ਗਿਆ ਹੈ।
English
The One God is pervading in all. Gazing upon Him, beholding Him, Nanak blossoms forth in happiness. ||3||8||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਠਾਕੁਰ ਜੀਉ; ਤੁਹਾਰੋ ਪਰਨਾ ॥
tthaakur jeeo; tuhaaro paranaa |
Punjabi
ਮੇਰੇ ਮਹਾਰਾਜ ਮਾਲਕ, ਕੇਵਲ ਤੂੰ ਹੀ ਮੇਰਾ ਆਸਰਾ ਹੈਂ।
English
O my Dear Lord and Master, You alone are my Support.
ਮਾਨੁ ਮਹਤੁ. ਤੁਮੑਾਰੈ ਊਪਰਿ; ਤੁਮੑਰੀ ਓਟ. ਤੁਮੑਾਰੀ ਸਰਨਾ ॥੧॥ ਰਹਾਉ ॥
maan mehat. tumaarai aoopar; tumaree ott. tumaaree saranaa |1| rahaau |
Punjabi
ਕੇਵਲ ਤੂੰ ਹੀ ਮੇਰੀ ਇੱਜ਼ਤ ਆਬਰੂ ਅਤੇ ਪ੍ਰਭਤਾ ਹੈਂ। ਕੇਵਲ ਤੇਰਾ ਹੀ ਆਸਰਾ ਅਤੇ ਤੇਰੀ ਹੀ ਸ਼ਰਨ ਮੈਂ ਲੋੜਦਾ ਹਾਂ, ਹੇ ਮੇਰੇ ਸੁਆਮੀ! ਠਹਿਰਾਉ।
English
You are my Honor and Glory; I seek Your Support, and Your Sanctuary. ||1||Pause||
ਤੁਮੑਰੀ ਆਸ. ਭਰੋਸਾ ਤੁਮੑਰਾ; ਤੁਮਰਾ ਨਾਮੁ. ਰਿਦੈ ਲੈ ਧਰਨਾ ॥
tumaree aas. bharosaa tumaraa; tumaraa naam. ridai lai dharanaa |
Punjabi
ਤੂੰ ਹੀ ਮੇਰੀ ਉਮੈਦ ਹੈ ਅਤੇ ਤੂੰ ਹੀ ਮੇਰਾ ਈਮਾਨ ਹੈ ਤੇਰੇ ਨਾਮ ਨੂੰ ਹੀ ਮੈਂ ਲੈਂਦਾ ਅਤੇ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
English
You are my Hope, and You are my Faith. I take Your Name and enshrine it within my heart.
ਤੁਮਰੋ ਬਲੁ. ਤੁਮ ਸੰਗਿ ਸੁਹੇਲੇ; ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥
tumaro bal. tum sang suhele; jo jo kahahu soee soee karanaa |1|
Punjabi
ਮੇਰੀ ਸਤਿਆ ਤੇਰੇ ਤੋਂ ਹੀ ਰਵਾ ਹੁੰਦੀ ਹੈ ਅਤੇ ਤੇਰੀ ਸੰਗਤ ਅੰਦਰ ਹੀ ਮੈਂ ਸ਼ਸ਼ੋਭਤ ਹੁੰਦਾ ਹਾਂ। ਜਿਹੜਾ ਕੁਛ ਤੂੰ ਆਖਦਾ ਹੈ, ਕੇਵਲ ਉਹ ਹੀ ਮੈਂ ਕਰਦਾ ਹਾਂ, ਹੇ ਮੇਰੇ ਸਾਈਂ।
English
You are my Power; associating with You, I am embellished and exalted. I do whatever You say. ||1||
ਤੁਮਰੀ ਦਇਆ ਮਇਆ ਸੁਖੁ ਪਾਵਉ; ਹੋਹੁ ਕ੍ਰਿਪਾਲ. ਤ ਭਉਜਲੁ ਤਰਨਾ ॥
tumaree deaa meaa sukh paavau; hohu kripaal. ta bhaujal taranaa |
Punjabi
ਤੇਰੀ ਰਹਿਮਤ ਅਤੇ ਮਿਹਰ ਰਾਹੀਂ, ਮੈਨੂੰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ, ਹੇ ਸੁਆਮੀ! ਜਦ ਤੂੰ ਮਿਹਰਬਾਨ ਹੁੰਦਾ ਹੈ, ਤਦ ਹੀ ਭਿਆਨਕ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਹੁੰਦਾ ਹੈ?
English
Through Your Kindness and Compassion, I find peace; when You are Merciful, I cross over the terrifying world-ocean.
ਅਭੈ ਦਾਨੁ ਨਾਮੁ ਹਰਿ ਪਾਇਓ; ਸਿਰੁ ਡਾਰਿਓ ਨਾਨਕ. ਸੰਤ ਚਰਨਾ ॥੨॥੯॥
abhai daan naam har paaeo; sir ddaario naanak. sant charanaa |2|9|
Punjabi
ਆਪਣੇ ਸੀਸ ਨੂੰ ਸਾਧੂਆਂ ਦੇ ਪੇਰਾ ਤੇ ਟਿਕਾਉਣ ਦੁਆਰਾ, ਨਾਨਕ ਨੇ ਨਿਰਭੈਤਾ ਪਦ ਬਖਸ਼ਹਾਰ ਸੁਆਮੀ ਦੇ ਨਾਮ ਦੀ ਦਾਤ ਸਦਕਾ ਪ੍ਰਾਪਤ ਕੀਤਾ ਹੈ।
English
Through the Name of the Lord, I obtain the gift of fearlessness; Nanak places his head on the feet of the Saints. ||2||9||