Ang 1300
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਸਾਧ ਸਰਨਿ; ਚਰਨ ਚਿਤੁ ਲਾਇਆ ॥
saadh saran; charan chit laaeaa |
Punjabi
ਸੰਤਾ ਦੇ ਤਾਬੇ ਆਉਣ ਦੁਆਰਾ, ਮੈਂ ਆਪਣੇ ਮਨ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜ ਲਿਆ ਹੈ।
English
In the Sanctuary of the Holy, I focus my consciousness on the Lord's Feet.
ਸੁਪਨ ਕੀ ਬਾਤ ਸੁਨੀ, ਪੇਖੀ ਸੁਪਨਾ; ਨਾਮ ਮੰਤ੍ਰੁ. ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥
supan kee baat sunee, pekhee supanaa; naam mantru. satiguroo drirraaeaa |1| rahaau |
Punjabi
ਜਦ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦਾ ਜਾਦੂ ਟਿਕਾ ਦਿੱਤਾ, ਤਦ ਮੈਂ ਜਿਸ ਤਰ੍ਹਾਂ ਕਿ ਮੈਂ ਸੁਣਿਆ ਹੋਇਆ ਸੀ ਸੰਸਾਰ ਨੂੰ ਇਕ ਸੁਫਨੇ ਕੇਵਲ ਇਕ ਸੁਫਨੇ ਦੀ ਚੀਜ ਹੀ ਵੇਖ ਲਿਆ। ਠਹਿਰਾਉ।
English
When I was dreaming, I heard and saw only dream-objects. The True Guru has implanted the Mantra of the Naam, the Name of the Lord, within me. ||1||Pause||
ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ; ਬਹੁਰਿ ਬਹੁਰਿ ਫਿਰਿ ਧਾਇਆ ॥
neh tripataano raaj joban dhan; bahur bahur fir dhaaeaa |
Punjabi
ਇਨਸਾਨ ਪਾਤਿਸ਼ਾਹੀ, ਜੁਆਨੀ ਅਤੇ ਦੌਲਤ ਨਾਲ ਰੱਜਦਾ ਨਹੀਂ ਅਤੇ ਮੁੜ ਮੁੜ ਕੇ ਉਨ੍ਹਾਂ ਮਗਰ ਭੱਜਦਾ ਹੈ।
English
Power, youth and wealth do not bring satisfaction; people chase after them again and again.
ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ; ਸਾਂਤਿ ਪਾਈ ਗੁਨ ਗਾਇਆ ॥੧॥
sukh paaeaa trisanaa sabh bujhee hai; saant paaee gun gaaeaa |1|
Punjabi
ਪ੍ਰਭੂ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ। ਮੈਨੂੰ ਠੰਡ ਚੈਨ ਪ੍ਰਾਪਤ ਹੋ ਗਈ ਹੈ ਅਤੇ ਮੇਰੀ ਖਾਹਿਸ਼ ਪੂਰੀ ਤਰ੍ਹਾਂ ਨਵਿੱਰਤ ਹੋ ਗਈ ਹੈ।
English
I have found peace and tranquility, and all my thirsty desires have been quenched, singing His Glorious Praises. ||1||
ਬਿਨੁ ਬੂਝੇ ਪਸੂ ਕੀ ਨਿਆਈ; ਭ੍ਰਮਿ ਮੋਹਿ ਬਿਆਪਿਓ ਮਾਇਆ ॥
bin boojhe pasoo kee niaaee; bhram mohi biaapio maaeaa |
Punjabi
ਸੱਚੀ ਸਮਝ ਦੇ ਬਗੈ, ਪ੍ਰਾਣੀ ਡੰਗਰ ਦੀ ਮਾਨੰਦ ਹੈ ਅਤੇ ਉਹ ਸੰਦੇਹ ਸੰਸਾਰੀ ਮਮਤਾ ਤੇ ਧਨ ਦੌਲਤ ਅੰਦਰ ਖਚਤ ਹੋਇਆ ਹੋਇਆ ਹੈ।
English
Without understanding, they are like beasts, engrossed in doubt, emotional attachment and Maya.
ਸਾਧਸੰਗਿ. ਜਮ ਜੇਵਰੀ ਕਾਟੀ; ਨਾਨਕ. ਸਹਜਿ ਸਮਾਇਆ ॥੨॥੧੦॥
saadhasang. jam jevaree kaattee; naanak. sehaj samaaeaa |2|10|
Punjabi
ਸਤਿਸੰਗਤ ਨਾਲ ਜੁੜਨ, ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਇਨਸਾਨ ਆਪਣੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ!
English
But in the Saadh Sangat, the Company of the Holy, the noose of Death is cut, O Nanak, and one intuitively merges in celestial peace. ||2||10||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਹਰਿ ਕੇ ਚਰਨ; ਹਿਰਦੈ ਗਾਇ ॥
har ke charan; hiradai gaae |
Punjabi
ਆਪਣੇ ਰਿਦੇ ਅੰਦਰ ਤੂੰ ਆਪਣੇ ਪ੍ਰਭੂ ਦੇ ਪੈਰਾਂ ਦੀ ਮਹਿਮਾ ਗਾਇਨ ਕਰ, ਹੇ ਬੰਦੇ!
English
Sing of the Lord's Feet within your heart.
ਸੀਤਲਾ ਸੁਖ ਸਾਂਤਿ ਮੂਰਤਿ; ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥
seetalaa sukh saant moorat; simar simar nit dhiaae |1| rahaau |
Punjabi
ਖੁਸ਼ੀ ਅਤੇ ਆਰਾਮ ਚੈਨ ਦੇ ਸਰੂਪ ਵਾਹਿਗੁਰੂ ਦਾ ਸਦਾ ਹੀ ਚਿੰਤਨ, ਧਿਆਨ ਅਤੇ ਆਰਾਧਨ ਕਰਨ ਦੁਆਰਾ ਤੂੰ ਤ੍ਰਿਪਤ ਹੋ ਜਾਵੇਗਾ। ਠਹਿਰਾਉ।
English
Meditate, meditate in constant remembrance on God, the Embodiment of soothing peace and cooling tranquility. ||1||Pause||
ਸਗਲ ਆਸ ਹੋਤ ਪੂਰਨ; ਕੋਟਿ ਜਨਮ ਦੁਖੁ ਜਾਇ ॥੧॥
sagal aas hot pooran; kott janam dukh jaae |1|
Punjabi
ਇਸ ਤਰ੍ਹਾਂ ਤੇਰੀਆਂ ਉਮੈਦਾ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਕ੍ਰੋੜਾਂ ਜਨਮਾਂ ਦੀਆਂ ਮੁਸੀਬਤਾ ਤੋਂ ਖਲਾਸੀ ਪਾ ਜਾਵੇਗਾ?
English
All your hopes shall be fulfilled, and the pain of millions of deaths and births shall be gone. ||1||
ਪੁੰਨ ਦਾਨ ਅਨੇਕ ਕਿਰਿਆ; ਸਾਧੂ ਸੰਗਿ ਸਮਾਇ ॥
pun daan anek kiriaa; saadhoo sang samaae |
Punjabi
ਸਤਿਸੰਗ ਅੰਦਰ ਲੀਨ ਹੋਣਾ ਖੈਰਾਤਾ ਤੇ ਦਾਤਾਂ ਦੇਣ ਅਤੇ ਅਨੇਕਾ ਚੰਗੇ ਕਰਮ ਕਰਨ ਨਾਲੋ ਵੀ ਉਤਮ ਹੈ।
English
Immerse yourself in the Saadh Sangat, the Company of the Holy, and you shall obtain the benefits of giving charitable gifts, and all sorts of good deeds.
ਤਾਪ ਸੰਤਾਪ ਮਿਟੇ. ਨਾਨਕ; ਬਾਹੁੜਿ ਕਾਲੁ. ਨ ਖਾਇ ॥੨॥੧੧॥
taap santaap mitte. naanak; baahurr kaal. na khaae |2|11|
Punjabi
ਇਸ ਤਰ੍ਹਾਂ ਬੰਦੇ ਦੇ ਦੁਖੜੇ ਅਤੇ ਝੁਰੇਵੇ ਮੁਕ ਜਾਂਦੇ ਹਨ, ਹੇ ਨਾਨਕ! ਅਤੇ ਮੌਤ ਉਸ ਨੂੰ ਮੁੜ ਕੇ ਹੜਪ ਨਹੀਂ ਸਕਦੀ।
English
Sorrow and suffering shall be erased, O Nanak, and you shall never again be devoured by death. ||2||11||
ਕਾਨੜਾ ਮਹਲਾ ੫ ਘਰੁ ੩ ॥
kaanarraa mahalaa 5 ghar 3 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl, Third House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕਥੀਐ ਸੰਤਸੰਗਿ; ਪ੍ਰਭ ਗਿਆਨੁ ॥
katheeai santasang; prabh giaan |
Punjabi
ਆਉ ਆਪਾ ਸਤਿਸੰਗਤ ਅੰਦਰ ਪ੍ਰਭੂ ਦੇ ਬ੍ਰਹਮ ਵਿਚਾਰ ਦਾ ਵਰਨਣ ਕਰੀਏ।
English
Speak of God's Wisdom in the Sat Sangat, the True Congregation.
ਪੂਰਨ ਪਰਮ ਜੋਤਿ ਪਰਮੇਸੁਰ; ਸਿਮਰਤ ਪਾਈਐ ਮਾਨੁ ॥੧॥ ਰਹਾਉ ॥
pooran param jot paramesur; simarat paaeeai maan |1| rahaau |
Punjabi
ਸਰਬ-ਵਿਆਪਕ ਤੇ ਮਹਾਨ ਪ੍ਰਕਾਸ਼ਵਾਨ ਪ੍ਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ। ਠਹਿਰਾਉ।
English
Meditating in remembrance on the Perfect Supreme Divine Light, the Transcendent Lord God, honor and glory are obtained. ||1||Pause||
ਆਵਤ ਜਾਤ ਰਹੇ. ਸ੍ਰਮ ਨਾਸੇ; ਸਿਮਰਤ ਸਾਧੂ ਸੰਗਿ ॥
aavat jaat rahe. sram naase; simarat saadhoo sang |
Punjabi
ਸਤਿਸੰਗਤ ਅੰਦਰ ਸੁਆਮੀ ਦਾ ਸਿਮਰਨ ਕਰਨ ਦੁਆਰਾ, ਜੀਵ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ਅਤੇ ਉਸ ਦੇ ਦੁਖੜੇ ਭੀ ਦੂਰ ਥੀ ਵੰਞਦੇ ਹਨ।
English
One's comings and goings in reincarnation cease, and suffering is dispelled, meditating in remembrance in the Saadh Sangat, the Company of the Holy.
ਪਤਿਤ. ਪੁਨੀਤ ਹੋਹਿ ਖਿਨ ਭੀਤਰਿ; ਪਾਰਬ੍ਰਹਮ ਕੈ ਰੰਗਿ ॥੧॥
patit. puneet hohi khin bheetar; paarabraham kai rang |1|
Punjabi
ਪਰਮ ਪ੍ਰੀਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਇਕ ਮੁਹਤ ਵਿੱਚ ਹੀ ਪਾਪੀ ਪਵਿੱਤਰ ਹੋ ਜਾਂਦੇ ਹਨ।
English
Sinners are sanctified in an instant, in the love of the Supreme Lord God. ||1||
ਜੋ ਜੋ ਕਥੈ ਸੁਨੈ ਹਰਿ ਕੀਰਤਨੁ; ਤਾ ਕੀ ਦੁਰਮਤਿ ਨਾਸ ॥
jo jo kathai sunai har keeratan; taa kee duramat naas |
Punjabi
ਜੋ ਕੋਈ ਭੀ ਪ੍ਰਭੂ ਦਾ ਜੱਸ ਵਰਨਣ ਅਤੇ ਸ੍ਰਵਣ ਕਰਦਾ ਹੈ, ਉਸ ਦੀ ਮੰਦੀ ਭਾਵਨਾ ਮਿਟ ਜਾਂਦੀ ਹੈ,
English
Whoever speaks and listens to the Kirtan of the Lord's Praises is rid of evil-mindedness.
ਸਗਲ ਮਨੋਰਥ ਪਾਵੈ ਨਾਨਕ; ਪੂਰਨ ਹੋਵੈ ਆਸ ॥੨॥੧॥੧੨॥
sagal manorath paavai naanak; pooran hovai aas |2|1|12|
Punjabi
ਅਤੇ ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰਨ ਹੋ ਜਾਂਦੀਆਂ ਹਨ ਅਤੇ ਉਮੈਦ ਬਰ ਆਉਂਦੀਆਂ ਹਨ, ਹੇ ਨਾਨਕ।
English
All hopes and desires, O Nanak, are fulfilled. ||2||1||12||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਸਾਧਸੰਗਤਿ; ਨਿਧਿ ਹਰਿ ਕੋ ਨਾਮ ॥
saadhasangat; nidh har ko naam |
Punjabi
ਸਤਿਸੰਗਤ ਅੰਦਰ, ਇਨਸਾਨ ਨੂੰ ਪ੍ਰਭੂ ਦੇ ਨਾਮ ਦੇ ਖਜਾਨੇ ਦੀ ਦਾਤ ਮਿਲਦੀ ਹੈ।
English
The Treasure of the Naam, the Name of the Lord, is found in the Saadh Sangat, the Company of the Holy.
ਸੰਗਿ ਸਹਾਈ; ਜੀਅ ਕੈ ਕਾਮ ॥੧॥ ਰਹਾਉ ॥
sang sahaaee; jeea kai kaam |1| rahaau |
Punjabi
ਪ੍ਰਭੂ ਦਾ ਨਾਮ ਪ੍ਰਾਣੀ ਦਾ ਸਾਥੀ ਅਤੇ ਸਹਾਇਕ ਹੈ ਅਤੇ ਉਸ ਦੀ ਜਿੰਦੜੀ ਲਈ ਗੁਣਕਾਰੀ ਹੈ। ਠਹਿਰਾਉ।
English
It is the Companion of the soul, its Helper and Support. ||1||Pause||
ਸੰਤ ਰੇਨੁ; ਨਿਤਿ ਮਜਨੁ ਕਰੈ ॥
sant ren; nit majan karai |
Punjabi
ਜੋ ਕੋਈ ਭੀ ਹਮੇਸ਼ਾਂ ਸਾਧੂਆਂ ਦੇ ਪੈਰਾਂ ਦੀ ਧੂੜ ਅੰਦਰ ਨਹਾਉਂਦਾ ਹੈ,
English
Continually bathing in the dust of the feet of the Saints,
ਜਨਮ ਜਨਮ ਕੇ; ਕਿਲਬਿਖ ਹਰੈ ॥੧॥
janam janam ke; kilabikh harai |1|
Punjabi
ਉਹ ਆਪਣੇ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਧੋ ਸੁਟਦਾ ਹੈ।
English
the sins of countless incarnations are washed away. ||1||
ਸੰਤ ਜਨਾ ਕੀ; ਊਚੀ ਬਾਨੀ ॥
sant janaa kee; aoochee baanee |
Punjabi
ਸ਼੍ਰੇਸ਼ਟ ਹੈ ਕਲਾਮ ਉਹਨਾਂ ਸਾਧ ਸਰੂਪ ਪੁਰਸ਼ਾਂ ਦਾ,
English
The words of the humble Saints are lofty and exalted.
ਸਿਮਰਿ ਸਿਮਰਿ; ਤਰੇ ਨਾਨਕ ਪ੍ਰਾਨੀ ॥੨॥੨॥੧੩॥
simar simar; tare naanak praanee |2|2|13|
Punjabi
ਜਿਸ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ, ਫਾਨੀ ਬੰਦੇ ਪਾਰ ਉਤਰ ਜਾਂਦੇ ਹਨ, ਹੇ ਨਾਨਕ।
English
Meditating, meditating in remembrance, O Nanak, mortal beings are carried across and saved. ||2||2||13||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਸਾਧੂ; ਹਰਿ ਹਰੇ ਗੁਨ ਗਾਇ ॥
saadhoo; har hare gun gaae |
Punjabi
ਹੇ ਸੰਤੋ! ਤੁਸੀਂ ਸਾਈਂ ਹਰੀ ਦੀਆਂ ਸਿਫਤਾ ਗਾਇਨ ਕਰੋ।
English
O Holy people, sing the Glorious Praises of the Lord, Har, Haray.
ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ; ਸਿਮਰਤ ਦੁਖੁ ਜਾਇ ॥੧॥ ਰਹਾਉ ॥
maan tan dhan praan prabh ke; simarat dukh jaae |1| rahaau |
Punjabi
ਸਾਡਾ ਮਨ, ਸਰੀਰ ਦੌਲਤ ਅਤੇ ਜਿੰਦ-ਜਾਨ ਸਾਰੇ ਹੀ ਸੁਆਮੀ ਦੀ ਮਲਕੀਅਤ ਹਨ, ਜਿਸ ਦਾ ਆਰਾਧਨ ਕਰਨ ਦੁਆਰਾ ਦੁਖੜਾ ਦੂਰ ਹੋ ਜਾਂਦਾ ਹੈ। ਠਹਿਰਾਉ।
English
Mind, body, wealth and the breath of life - all come from God; remembering Him in meditation, pain is taken away. ||1||Pause||
ਈਤ ਊਤ ਕਹਾ ਲੋੁਭਾਵਹਿ; ਏਕ ਸਿਉ ਮਨੁ ਲਾਇ ॥੧॥
eet aoot kahaa luobhaaveh; ek siau man laae |1|
Punjabi
ਤੂੰ ਇਸ ਅਤੇ ਉਸ ਅੰਦਰ ਕਿਉਂ ਦਸਿਆ ਹੋਇਆ ਹੈ, ਹੇ ਬੰਦੇ? ਤੂੰ ਆਪਣੇ ਚਿੱਤ ਨੂੰ ਇਕ ਸੁਆਮੀ ਨਾਲ ਜੋੜ।
English
Why are you entangled in this and that? Let your mind be attuned to the One. ||1||
ਮਹਾ ਪਵਿਤ੍ਰ ਸੰਤ ਆਸਨੁ; ਮਿਲਿ ਸੰਗਿ ਗੋਬਿਦੁ ਧਿਆਇ ॥੨॥
mahaa pavitr sant aasan; mil sang gobid dhiaae |2|
Punjabi
ਪਰਮ ਪਾਵਨ ਪੁਨੀਤ ਹੈ ਸਾਧੂਆਂ ਦਾ ਅਸਥਾਨ। ਉਨ੍ਹਾਂ ਨਾਲ ਮਿਲ ਕੇ ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ।
English
The place of the Saints is utterly sacred; meet with them, and meditate on the Lord of the Universe. ||2||
ਸਗਲ ਤਿਆਗਿ. ਸਰਨਿ ਆਇਓ; ਨਾਨਕ. ਲੇਹੁ ਮਿਲਾਇ ॥੩॥੩॥੧੪॥
sagal tiaag. saran aaeo; naanak. lehu milaae |3|3|14|
Punjabi
ਸਾਰਿਆਂ ਨੂੰ ਛੱਡ ਕੇ, ਨਾਨਕ ਨੇ ਤੇਰੀ ਪਨਾਹ ਲਈ, ਹੇ ਠਾਕੁਰ! ਤੂੰ ਉਸ ਨੂੰ ਆਪਣੇ ਅੰਦਰ ਲੀਣ ਕਰ ਲੈ।
English
O Nanak, I have abandoned everything and come to Your Sanctuary. Please let me merge with You. ||3||3||14||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਪੇਖਿ ਪੇਖਿ ਬਿਗਸਾਉ ਸਾਜਨ; ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥
pekh pekh bigasaau saajan; prabh aapanaa ikaant |1| rahaau |
Punjabi
ਆਪਣੇ ਮਿੱਤ੍ਰ, ਵਾਹਿਗੁਰੂ ਨੂੰ ਵੇਖ, ਵੇਖ ਮੈਂ ਖਿੜਾਉ ਵਿੱਚ ਰਹਿੰਦਾ ਹਾਂ। ਮੈਡਾ ਮਾਲਕ ਸਦਾ ਹੀ ਕੱਲਮਕੱਲਾ ਅਤੇ ਨਿਰਲੇਪ ਵਿਚਰਦਾ ਹੈ। ਠਹਿਰਾਉ।
English
Gazing upon and beholding my Best Friend, I blossom forth in bliss; my God is the One and Only. ||1||Pause||
ਆਨਦਾ ਸੁਖ ਸਹਜ ਮੂਰਤਿ; ਤਿਸੁ. ਆਨ ਨਾਹੀ ਭਾਂਤਿ ॥੧॥
aanadaa sukh sehaj moorat; tis. aan naahee bhaant |1|
Punjabi
ਉਹ ਖੁਸ਼ੀ, ਆਰਾਮ ਅਤੇ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ।
English
He is the Image of Ecstasy, Intuitive Peace and Poise. There is no other like Him. ||1||
ਸਿਮਰਤ ਇਕ ਬਾਰ ਹਰਿ ਹਰਿ; ਮਿਟਿ ਕੋਟਿ ਕਸਮਲ ਜਾਂਤਿ ॥੨॥
simarat ik baar har har; mitt kott kasamal jaant |2|
Punjabi
ਕੇਵਲ ਇਕ ਦਫਾ ਹੀ ਸਾਈਂ ਹਰੀ ਦਾ ਆਰਾਧਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।
English
Meditating in remembrance on the Lord, Har, Har, even once, millions of sins are erased. ||2||