Ang 1301
ਗੁਣ ਰਮੰਤ, ਦੂਖ ਨਾਸਹਿ; ਰਿਦ ਭਇਅੰਤ ਸਾਂਤਿ ॥੩॥
gun ramant, dookh naaseh; rid bheiant saant |3|
Punjabi
ਸਾਹਿਬ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ ਅਤੇ ਮਨ ਤ੍ਰਿਪਤ ਹੋ ਜਾਂਦਾ ਹੈ।
English
Uttering His Glorious Praises, suffering is eradicated, and the heart becomes tranquil and calm. ||3||
ਅੰਮ੍ਰਿਤਾ ਰਸੁ ਪੀਉ ਰਸਨਾ; ਨਾਨਕ. ਹਰਿ ਰੰਗਿ ਰਾਤ ॥੪॥੪॥੧੫॥
amritaa ras peeo rasanaa; naanak. har rang raat |4|4|15|
Punjabi
ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗੀਜ, ਹੇ ਨਾਨਕ! ਤੂੰ ਆਪਣੀ ਜੀਭ੍ਹਾ ਨਾਲ ਵਾਹਿਗੁਰੂ ਦੇ ਮਿੱਠੇ ਨਾਮ-ਅੰਮ੍ਰਿਤ ਨੂੰ ਪਾਨ ਕਰ।
English
Drink in the Sweet, Sublime Ambrosial Nectar, O Nanak, and be imbued with the Love of the Lord. ||4||4||15||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਸਾਜਨਾ ਸੰਤ. ਆਉ ਮੇਰੈ ॥੧॥ ਰਹਾਉ ॥
saajanaa sant. aau merai |1| rahaau |
Punjabi
ਹੇ ਮਿਤ੍ਰੋ! ਅਤੇ ਸਾਧੂਓ! ਤੁਸੀਂ ਮੇਰੇ ਘਰ ਵਿੱਚ ਆਓ। ਠਹਿਰਾਉ।
English
O friends, O Saints, come to me. ||1||Pause||
ਆਨਦਾ ਗੁਨ ਗਾਇ ਮੰਗਲ; ਕਸਮਲਾ ਮਿਟਿ ਜਾਹਿ ਪਰੇਰੈ ॥੧॥
aanadaa gun gaae mangal; kasamalaa mitt jaeh parerai |1|
Punjabi
ਖੁਸ਼ੀ ਅਤੇ ਪ੍ਰਸੰਨਤਾ ਨਾਲ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰੋ ਅਤੇ ਤੁਹਾਡੇ ਪਾਪ ਨਸ਼ਟ ਹੋ ਦੂਰ ਹੋ ਜਾਣਗੇ।
English
Singing the Glorious Praises of the Lord with pleasure and joy, the sins will be erased and thrown away. ||1||
ਸੰਤ ਚਰਨ ਧਰਉ ਮਾਥੈ; ਚਾਂਦਨਾ ਗ੍ਰਿਹਿ ਹੋਇ. ਅੰਧੇਰੈ ॥੨॥
sant charan dhrau maathai; chaandanaa grihi hoe. andherai |2|
Punjabi
ਸਾਧੂਆਂ ਦੇ ਪੈਰਾਂ ਨੂੰ ਆਪਣੇ ਮੱਥੇ ਉਤੇ ਟਿਕਾਉ ਅਤੇ ਤੁਹਾਡਾ ਅਨ੍ਹੇਰਾ ਘਰ ਰੌਸ਼ਨ ਥੀ ਵੰਞੇਗਾ।
English
Touch your forehead to the feet of the Saints, and your dark household shall be illumined. ||2||
ਸੰਤ ਪ੍ਰਸਾਦਿ ਕਮਲੁ ਬਿਗਸੈ; ਗੋਬਿੰਦ ਭਜਉ ਪੇਖਿ ਨੇਰੈ ॥੩॥
sant prasaad kamal bigasai; gobind bhjau pekh nerai |3|
Punjabi
ਸਾਧੂਆਂ ਦੀ ਦਇਆ ਦੁਆਰਾ ਦਿਲ ਦਾ ਕੰਵਲ ਖਿੜ ਜਾਂਦਾ ਹੈ ਅਤੇ ਸ਼੍ਰਿਸ਼ਟੀ ਦੇ ਸਾਈਂ ਨੂੰ ਨੇੜੇ ਜਾਣ, ਤੁਸੀਂ ਉਸ ਦਾ ਸਿਮਰਨ ਕਰੋ?
English
By the Grace of the Saints, the heart-lotus blossoms forth. Vibrate and meditate on the Lord of the Universe, and see Him near at hand. ||3||
ਪ੍ਰਭ ਕ੍ਰਿਪਾ ਤੇ ਸੰਤ ਪਾਏ; ਵਾਰਿ ਵਾਰਿ ਨਾਨਕ. ਉਹ ਬੇਰੈ ॥੪॥੫॥੧੬॥
prabh kripaa te sant paae; vaar vaar naanak. uh berai |4|5|16|
Punjabi
ਨਾਨਕ ਉਸ ਘੜੀ ਤੋਂ ਘੋਲੀ, ਹਾਂ ਘੋਲੀ ਜਾਂਦਾ ਹੈ, ਜਦ ਸੁਆਮੀ ਦੀ ਦਇਆ ਦੁਆਰਾ ਉਹ ਸਾਧੂਆਂ ਨਾਲ ਮਿਲ ਪੈਂਦਾ ਹੈ।
English
By the Grace of God, I have found the Saints. Over and over again, Nanak is a sacrifice to that moment. ||4||5||16||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਚਰਨ ਸਰਨ; ਗੋਪਾਲ ਤੇਰੀ ॥
charan saran; gopaal teree |
Punjabi
ਹੇ ਠਾਕੁਰ! ਮੈਂ ਤੇਰੇ ਪੈਰਾਂ ਦੀ ਪਨਾਹ ਲੋਚਦਾ ਹਾਂ।
English
I seek the Sanctuary of Your Lotus Feet, O Lord of the World.
ਮੋਹ ਮਾਨ ਧੋਹ ਭਰਮ; ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥
moh maan dhoh bharam; raakh leejai kaatt beree |1| rahaau |
Punjabi
ਤੂੰ ਮੇਰੀ ਸੰਸਾਰੀ ਮਮਤ, ਹੰਕਾਰ ਛਲ-ਫਰੇਬ ਤੇ ਸੰਦੇਹ ਤੋਂ ਰਖਿਆ ਕਰ ਅਤੇ ਮੇਰੇ ਪੈਰਾਂ ਦੀਆਂ ਬੇੜੀਆਂ ਵੱਢ ਸੁਟ। ਠਹਿਰਾਉ।
English
Save me from emotional attachment, pride, deception and doubt; please cut away these ropes which bind me. ||1||Pause||
ਬੂਡਤ; ਸੰਸਾਰ ਸਾਗਰ ॥
booddat; sansaar saagar |
Punjabi
ਮੇਰੇ ਮਾਲਕ, ਮੈਂ ਜਗਤ ਸਮੁੰਦਰ ਅੰਦਰ ਡੁਬ ਰਿਹਾ ਹਾਂ।
English
I am drowning in the world-ocean.
ਉਧਰੇ; ਹਰਿ ਸਿਮਰਿ ਰਤਨਾਗਰ ॥੧॥
audhare; har simar ratanaagar |1|
Punjabi
ਨਾਮ-ਰਤਨ ਦੀ ਖਾਣ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੇਰਾ ਉਧਾਰ ਹੋ ਜਾਂਦਾ ਹੈ।
English
Meditating in remembrance on the Lord, the Source of Jewels, I am saved. ||1||
ਸੀਤਲਾ; ਹਰਿ ਨਾਮੁ ਤੇਰਾ ॥
seetalaa; har naam teraa |
Punjabi
ਸੁਖ ਸ਼ਾਤੀ ਦੇਣ ਵਾਲਾ ਹੈ ਤੇਰਾ ਨਾਮ, ਹੇ ਵਾਹਿਗੁਰੂ!
English
Your Name, Lord, is cooling and soothing.
ਪੂਰਨੋ; ਠਾਕੁਰ ਪ੍ਰਭੁ ਮੇਰਾ ॥੨॥
poorano; tthaakur prabh meraa |2|
Punjabi
ਸਰਵ-ਵਿਆਪਕ ਹੈ ਮੈਡਾ ਸੁਆਮੀ ਮਾਲਕ।
English
God, my Lord and Master, is Perfect. ||2||
ਦੀਨ ਦਰਦ ਨਿਵਾਰਿ; ਤਾਰਨ ॥
deen darad nivaar; taaran |
Punjabi
ਹੇ ਪਾਰ ਉਤਾਰਾ ਕਰਨਹਾਰ! ਤੂੰ ਮਸਕੀਨਾਂ ਦਾ ਦੁਖ ਨਾਸ ਕਰਨ ਵਾਲਾ ਹੈ।
English
You are the Deliverer, the Destroyer of the sufferings of the meek and the poor.
ਹਰਿ ਕ੍ਰਿਪਾ ਨਿਧਿ; ਪਤਿਤ. ਉਧਾਰਨ ॥੩॥
har kripaa nidh; patit. udhaaran |3|
Punjabi
ਵਾਹਿਗੁਰੂ ਰਹਿਮਤ ਦਾ ਖਜਾਨਾ ਅਤੇ ਪਾਪੀਆਂ ਨੂੰ ਪਾਰ ਕਰਨ ਵਾਲਾ ਹੈ।
English
The Lord is the Treasure of Mercy, the Saving Grace of sinners. ||3||
ਕੋਟਿ ਜਨਮ; ਦੂਖ ਕਰਿ ਪਾਇਓ ॥
kott janam; dookh kar paaeo |
Punjabi
ਮੈਂ ਕ੍ਰੋੜਾਂ ਹੀ ਜੂਨੀਆਂ ਅੰਦਰ ਭਰਮਿਆਂ ਹਾਂ ਅਤੇ ਤਕਲੀਫ ਉਠਾਈ ਹੈ।
English
I have suffered the pains of millions of incarnations.
ਸੁਖੀ ਨਾਨਕ; ਗੁਰਿ. ਨਾਮੁ ਦ੍ਰਿੜਾਇਓ ॥੪॥੬॥੧੭॥
sukhee naanak; gur. naam drirraaeo |4|6|17|
Punjabi
ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੈਂ ਹੁਣ ਪਰਮ ਆਰਾਮ ਅੰਦਰ ਹਾਂ।
English
Nanak is at peace; the Guru has implanted the Naam, the Name of the Lord, within me. ||4||6||17||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਧਨਿ ਉਹ ਪ੍ਰੀਤਿ; ਚਰਨ ਸੰਗਿ ਲਾਗੀ ॥
dhan uh preet; charan sang laagee |
Punjabi
ਮੁਬਾਰਕ ਹੈ ਉਹ ਪਿਆਰ ਜੋ ਪ੍ਰਭੂ ਦੇ ਪੈਰਾਂ ਨਾਲ ਪ੍ਰੇਮ ਕਰਦਾ ਹੈ।
English
Blessed is that love, which is attuned to the Lord's Feet.
ਕੋਟਿ ਜਾਪ ਤਾਪ ਸੁਖ ਪਾਏ; ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥
kott jaap taap sukh paae; aae mile pooran baddabhaagee |1| rahaau |
Punjabi
ਇਸ ਦੇ ਰਾਹੀਂ ਵਡੇ ਨਸੀਬਾਂ ਵਾਲੇ ਕ੍ਰੋੜਾਂ ਹੀ ਪੂਜਾ ਪਾਠਾ ਅਤੇ ਤਪਾ ਦਾ ਫਲ ਪਾ ਲੈਂਦੇ ਹਨ ਅਤੇ ਸੰਪੂਰਨ ਮਾਲਕ ਨੂੰ ਮਿਲ ਪੈਦੇ ਹਨ। ਠਹਿਰਾਉ।
English
The peace which comes from millions of chants and deep meditations is obtained by perfect good fortune and destiny. ||1||Pause||
ਮੋਹਿ ਅਨਾਥੁ. ਦਾਸੁ ਜਨੁ ਤੇਰਾ; ਅਵਰ ਓਟ ਸਗਲੀ ਮੋਹਿ ਤਿਆਗੀ ॥
mohi anaath. daas jan teraa; avar ott sagalee mohi tiaagee |
Punjabi
ਹੇ ਸੁਆਮੀ! ਮੈਂ ਤੇਰਾ ਗਰੀਬ ਸੇਵਕ ਅਤੇ ਗੁਲਾਮ ਹਾਂ। ਹੋਰ ਸਾਰੇ ਆਸਰੇ ਮੈਂ ਛੱਡ ਦਿੱਤੇ ਹਨ।
English
I am Your helpless servant and slave; I have given up all other support.
ਭੋਰ. ਭਰਮ ਕਾਟੇ, ਪ੍ਰਭ ਸਿਮਰਤ; ਗਿਆਨ ਅੰਜਨ ਮਿਲਿ, ਸੋਵਤ ਜਾਗੀ ॥੧॥
bhor. bharam kaatte, prabh simarat; giaan anjan mil, sovat jaagee |1|
Punjabi
ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਮੇਰੇ ਸੰਦੇਹ ਦਾ ਨਿਸ਼ਾਨ ਤੱਕ ਮਿਟ ਗਿਆ ਹੈ ਅਤੇ ਬ੍ਰਹਮ ਗਿਆਤ ਦਾ ਸੁਰਮਾ ਪ੍ਰਾਪਤ ਕਰ, ਮੇਰੀਆਂ ਅੱਖੀਆਂ ਜਾਗ ਉਠੀਆਂ ਹਨ।
English
Every trace of doubt has been eradicated, remembering God in meditation. I have applied the ointment of spiritual wisdom, and awakened from my sleep. ||1||
ਤੂ ਅਥਾਹੁ ਅਤਿ ਬਡੋ ਸੁਆਮੀ; ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥
too athaahu at baddo suaamee; kripaa sindh pooran ratanaagee |
Punjabi
ਤੂੰ ਹੇ ਬੇਥਾਹ, ਪਰਮ ਵਿਸ਼ਾਲ ਅਤੇ ਸੰਪੂਰਨ ਮਾਲਕ, ਰਹਿਮਤ ਦਾ ਸਮੁੰਦਰ ਅਤੇ ਹੀਰਿਆਂ ਦੀ ਖਾਣ ਹੈ।
English
You are Unfathomably Great and Utterly Vast, O my Lord and Master, Ocean of Mercy, Source of Jewels.
ਨਾਨਕੁ ਜਾਚਕੁ. ਹਰਿ ਹਰਿ ਨਾਮੁ ਮਾਂਗੈ; ਮਸਤਕੁ ਆਨਿ ਧਰਿਓ. ਪ੍ਰਭ ਪਾਗੀ ॥੨॥੭॥੧੮॥
naanak jaachak. har har naam maangai; masatak aan dhario. prabh paagee |2|7|18|
Punjabi
ਮੰਗਤਾ ਨਾਨਕ, ਸੁਆਮੀ ਵਾਹਿਗੁਰੂ ਦੇ ਨਾਮ ਦੀ ਯਾਚਨਾ ਕਰਦਾ ਹੈ ਅਤੇ ਉਸਨੇ ਆਪਣਾ ਮੱਥਾ ਆਪਣੇ ਪ੍ਰਭੂ ਦੇ ਪੈਰਾਂ ਤੇ ਰੱਖ ਦਿੱਤਾ ਹੈ।
English
Nanak, the beggar, begs for the Name of the Lord, Har, Har; he rests his forehead upon God's Feet. ||2||7||18||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਕੁਚਿਲ ਕਠੋਰ ਕਪਟ ਕਾਮੀ ॥
kuchil katthor kapatt kaamee |
Punjabi
ਮੈਂ ਮਲੀਣ, ਪੱਥਰ-ਦਿਲ, ਧੋਖੇ ਬਾਜ ਵਿਸ਼ਈ ਹਾਂ।
English
I am filthy, hard-hearted, deceitful and obsessed with sexual desire.
ਜਿਉ ਜਾਨਹਿ; ਤਿਉ ਤਾਰਿ ਸੁਆਮੀ ॥੧॥ ਰਹਾਉ ॥
jiau jaaneh; tiau taar suaamee |1| rahaau |
Punjabi
ਜਿਸ ਤਰ੍ਹਾਂ ਤੂੰ ਮੁਨਾਸਬ ਸਮਝਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ ਹੇ ਸਾਹਿਬ! ਠਹਿਰਾਉ।
English
Please carry me across, as You wish, O my Lord and Master. ||1||Pause||
ਤੂ ਸਮਰਥੁ. ਸਰਨਿ ਜੋਗੁ ਤੂ; ਰਾਖਹਿ ਅਪਨੀ ਕਲ ਧਾਰਿ ॥੧॥
too samarath. saran jog too; raakheh apanee kal dhaar |1|
Punjabi
ਤੂੰ ਸਰਬ-ਸ਼ਕਤੀਵਾਨ ਅਤੇ ਪਨਾਹ ਦੇਣ ਦੇ ਲਾਇਕ ਹੈ ਅਤੇ ਆਪਣੀ ਸ਼ਕਤੀ ਵਰਤ ਕੇ ਪ੍ਰਾਣੀਆਂ ਦੀ ਰੱਖਿਆ ਕਰਦਾ ਹੈ।
English
You are All-powerful and Potent to grant Sanctuary. Exerting Your Power, You protect us. ||1||
ਜਾਪ ਤਾਪ ਨੇਮ ਸੁਚਿ ਸੰਜਮ; ਨਾਹੀ ਇਨ ਬਿਧੇ ਛੁਟਕਾਰ ॥
jaap taap nem such sanjam; naahee in bidhe chhuttakaar |
Punjabi
ਪੂਜਾ-ਪਾਠ, ਤਪੱਸਿਆ, ਧਾਰਮਕ ਪ੍ਰਤੱਗਿਆ ਅਸਪਰਸਤਾ ਅਤੇ ਸਵੈ-ਰਿਆਜਤ ਇਨ੍ਹਾਂ ਤਰੀਕਿਆਂ ਰਾਹੀਂ, ਪਾਰ ਉਤਾਰਾ ਨਹੀਂ ਹੁੰਦਾ।
English
Chanting and deep meditation, penance and austere self-discipline, fasting and purification - salvation does not come by any of these means.
ਗਰਤ ਘੋਰ ਅੰਧ ਤੇ. ਕਾਢਹੁ; ਪ੍ਰਭ ਨਾਨਕ. ਨਦਰਿ ਨਿਹਾਰਿ ॥੨॥੮॥੧੯॥
garat ghor andh te. kaadtahu; prabh naanak. nadar nihaar |2|8|19|
Punjabi
ਆਪਣੀ ਮਿਹਰ ਦੀ ਨਜ਼ਰ ਨਾਲ ਤੱਕ ਕੇ ਹੇ ਸੁਆਮੀ! ਤੂੰ ਨਾਨਕ ਨੂੰ ਭਿਆਨਿਕ ਅੰਨ੍ਹੇ ਟੋਏ ਵਿਚੋਂ ਬਾਹਰ ਕੱਢ ਲੈ।
English
Please lift me up and out of this deep, dark ditch; O God, please bless Nanak with Your Glance of Grace. ||2||8||19||
ਕਾਨੜਾ ਮਹਲਾ ੫ ਘਰੁ ੪ ॥
kaanarraa mahalaa 5 ghar 4 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl, Fourth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਨਾਰਾਇਨ ਨਰਪਤਿ; ਨਮਸਕਾਰੈ ॥
naaraaein narapat; namasakaarai |
Punjabi
ਜੋ ਮਨੁਸ਼ਾਂ ਦੇ ਮਾਲਕ, ਪ੍ਰਿਥਮ ਪੁਰਖ ਨੂੰ ਪ੍ਰਣਾਮ ਕਰਦਾ ਹੈ,
English
The one who bows in humble reverence to the Primal Lord, the Lord of all beings
ਐਸੇ ਗੁਰ ਕਉ. ਬਲਿ ਬਲਿ ਜਾਈਐ; ਆਪਿ ਮੁਕਤੁ. ਮੋਹਿ ਤਾਰੈ ॥੧॥ ਰਹਾਉ ॥
aise gur kau. bal bal jaaeeai; aap mukat. mohi taarai |1| rahaau |
Punjabi
ਮੈਂ ਕੁਰਬਾਨ ਕੁਰਬਾਨ ਜਾਂਦਾ ਹਾਂ ਉਸ ਐਹੋ ਜੇਹੋ ਗੁਰੂ ਉਤੋਂ ਜੋ ਖੁਦ ਮੋਖਸ਼ ਹੈ ਅਤੇ ਮੈਨੂੰ ਭੀ ਮੁਕਤ ਕਰਦਾ ਹੈ। ਠਹਿਰਾਉ।
English
- I am a sacrifice, a sacrifice to such a Guru; He Himself is liberated, and He carries me across as well. ||1||Pause||
ਕਵਨ ਕਵਨ ਕਵਨ ਗੁਨ ਕਹੀਐ ਅੰਤੁ; ਨਹੀ ਕਛੁ ਪਾਰੈ ॥
kavan kavan kavan gun kaheeai ant; nahee kachh paarai |
Punjabi
ਹੇ ਸੁਆਮੀ, ਮੈਂ ਤੇਰੀਆਂ ਕਿਹੜੀਆਂ, ਅਨੇਕਾਂ ਅਤੇ ਅਨਗਿਣਤ ਸਿਫਤਾਂ ਦਾ ਉਚਾਰਨ ਕਰਾਂ, ਜਦ ਕਿ ਉਨ੍ਹਾਂ ਦਾ ਕੋਈ ਓੜਕ ਅਤੇ ਅਖੀਰ ਨਹੀਂ।
English
Which, which, which of Your Glorious Virtues should I chant? There is no end or limitation to them.
ਲਾਖ ਲਾਖ ਲਾਖ ਕਈ ਕੋਰੈ; ਕੋ ਹੈ ਐਸੋ ਬੀਚਾਰੈ ॥੧॥
laakh laakh laakh kee korai; ko hai aiso beechaarai |1|
Punjabi
ਲੱਖਾਂ ਉਤੇ ਲੱਖਾਂ ਤੇ ਅਣਗਿਣਤ ਕ੍ਰੋੜਾਂ ਹਨ ਸੁਆਮੀ ਦੀਆਂ ਨੇਕੀਆਂ, ਪ੍ਰੰਤੂ ਕੋਈ ਵਿਰਲਾ ਹੀ ਐਹੋ ਜੇਹਾ ਜੀਵ ਹੈ, ਜੋ ਉਨ੍ਹਾਂ ਦਾ ਧਿਆਨ ਧਾਰਦਾ ਹੈ।
English
There are thousands, tens of thousands, hundreds of thousands, many millions of them, but those who contemplate them are very rare. ||1||