Ekam
Guru Granth Sahib

Ang 1302

Ang 1302 · Line 1

ਬਿਸਮ ਬਿਸਮ ਬਿਸਮ ਹੀ ਭਈ ਹੈ; ਲਾਲ ਗੁਲਾਲ ਰੰਗਾਰੈ ॥

bisam bisam bisam hee bhee hai; laal gulaal rangaarai |

Punjabi

ਆਪਣੇ ਪ੍ਰੀਤਮ ਨੂੰ ਵੇਖ ਮੈਂ ਵਿਸਮਾਦ, ਵਿਸਮਾਦ, ਵਿਸਮਾਦ ਹੋ ਗਿਆ ਹਾਂ ਅਤੇ ਗੂੜ੍ਹਾ ਲਾਲ ਰੰਗਿਆ ਗਿਆ ਹਾਂ।

Bhai Manmohan Singh (Shabad OS, CC BY-SA)

English

I am wonder-struck, wonder-struck, wonder-struck and amazed, dyed in the deep crimson color of my Beloved.

Dr. Sant Singh Khalsa (Shabad OS, CC BY-SA)
Ang 1302 · Line 2

ਕਹੁ ਨਾਨਕ. ਸੰਤਨ ਰਸੁ ਆਈ ਹੈ; ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥

kahu naanak. santan ras aaee hai; jiau chaakh goongaa musakaarai |2|1|20|

Punjabi

ਗੁਰੂ ਜੀ ਆਖਦੇ ਹਨ, ਸਾਧੂ ਐਸ ਤਰ੍ਹਾਂ ਰੱਬ ਦੇ ਨਾਮ ਅੰਮ੍ਰਿਤ ਨੂੰ ਮਾਣਦੇ ਹਨ, ਜਿਸ ਤਰ੍ਹਾਂ ਗੁੰਗਾ ਮਿਠਿਆਈ ਨੂੰ ਚਖ ਕੇ ਮੁਸਕਰਾਉਂਦਾ ਹੈ।

Bhai Manmohan Singh (Shabad OS, CC BY-SA)

English

Says Nanak, the Saints savor this sublime essence, like the mute, who tastes the sweet candy, but only smiles. ||2||1||20||

Dr. Sant Singh Khalsa (Shabad OS, CC BY-SA)
Ang 1302 · Line 3

ਕਾਨੜਾ ਮਹਲਾ ੫ ॥

kaanarraa mahalaa 5 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl:

Dr. Sant Singh Khalsa (Shabad OS, CC BY-SA)
Ang 1302 · Line 4

ਨ ਜਾਨੀ ਸੰਤਨ; ਪ੍ਰਭ ਬਿਨੁ ਆਨ ॥

n jaanee santan; prabh bin aan |

Punjabi

ਆਪਣੇ ਸੁਆਮੀ ਦੇ ਬਾਝੋਂ, ਸਾਧੂ ਹੋਰ ਕਿਸੇ ਨੂੰ ਨਹੀਂ ਜਾਣਦੇ?

Bhai Manmohan Singh (Shabad OS, CC BY-SA)

English

The Saints do not know any other except God.

Dr. Sant Singh Khalsa (Shabad OS, CC BY-SA)
Ang 1302 · Line 5

ਊਚ ਨੀਚ ਸਭ ਪੇਖਿ ਸਮਾਨੋ; ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥

aooch neech sabh pekh samaano; mukh bakano man maan |1| rahaau |

Punjabi

ਉਹ ਵਡਿਆ ਅਤੇ ਛੋਟਿਆਂ ਸਾਰਿਆਂ ਵਿੱਚ ਆਪਣੇ ਸਾਈਂ ਨੂੰ ਰਖਿਆ ਹੋਇਆ ਵੇਖਦੇ ਹਨ ਅਤੇ ਆਪਣੇ ਰਿਦੇ ਅੰਦਰ ਉਹ ਸਤਿਕਾਰਦੇ ਹੋਏ, ਉਸ ਦੇ ਨਾਮ ਨੂੰ ਆਪਣੇ ਮੂੰਹ ਨਾਲ ਉਚਾਰਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

They look upon all equally, the high and the low; they speak of Him with their mouths, and honor Him in their minds. ||1||Pause||

Dr. Sant Singh Khalsa (Shabad OS, CC BY-SA)
Ang 1302 · Line 6

ਘਟਿ ਘਟਿ ਪੂਰਿ ਰਹੇ ਸੁਖ ਸਾਗਰ; ਭੈ ਭੰਜਨ ਮੇਰੇ ਪ੍ਰਾਨ ॥

ghatt ghatt poor rahe sukh saagar; bhai bhanjan mere praan |

Punjabi

ਆਰਾਮ ਦਾ ਸਮੁੰਦਰ, ਡਰ ਨਾਸ ਕਰਨਹਾਰ ਤੇ ਮੇਰੀ ਜਿੰਦਜਾਨ ਵਾਹਿਗੁਰੂ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ।

Bhai Manmohan Singh (Shabad OS, CC BY-SA)

English

He is pervading and permeating each and every heart; He is the Ocean of Peace, the Destroyer of fear. He is my praanaa - the Breath of Life.

Dr. Sant Singh Khalsa (Shabad OS, CC BY-SA)
Ang 1302 · Line 7

ਮਨਹਿ ਪ੍ਰਗਾਸੁ ਭਇਓ. ਭ੍ਰਮੁ ਨਾਸਿਓ; ਮੰਤ੍ਰੁ ਦੀਓ ਗੁਰ ਕਾਨ ॥੧॥

maneh pragaas bheo. bhram naasio; mantru deeo gur kaan |1|

Punjabi

ਜਦ ਗੁਰਾਂ ਨੇ ਵਾਹਿਗੁਰੂ ਦਾ ਨਾਮ ਮੇਰੇ ਕੰਨਾਂ ਵਿੱਚ ਫੂਕਿਆਂ, ਤਾਂ ਮੇਰਾ ਹਿਰਦਾ ਰੌਸ਼ਨ ਹੋ ਗਿਆ ਅਤੇ ਮੇਰਾ ਸੰਦੇਹ ਦੂਰ ਹੋ ਗਿਆ।

Bhai Manmohan Singh (Shabad OS, CC BY-SA)

English

My mind was enlightened, and my doubt was dispelled, when the Guru whispered His Mantra into my ears. ||1||

Dr. Sant Singh Khalsa (Shabad OS, CC BY-SA)
Ang 1302 · Line 8

ਕਰਤ ਰਹੇ ਕ੍ਰਤਗੵ ਕਰੁਣਾ ਮੈ; ਅੰਤਰਜਾਮੀ ਗੵਿਾਨ ॥

karat rahe kratagay karunaa mai; antarajaamee gayiaan |

Punjabi

ਰਹਿਮਤ ਸਰੂਪ, ਅੰਦਰਲੀਆਂ ਜਾਣਨਹਾਰ ਅਤੇ ਸਮੂਹ ਗਿਆਤ ਕਰਨ-ਯੋਗ ਸੁਆਮੀ ਸਾਰਾ ਕੁਛ ਕਰ ਰਿਹਾ ਹੈ।

Bhai Manmohan Singh (Shabad OS, CC BY-SA)

English

He is All-powerful, the Ocean of Mercy, the All-knowing Searcher of Hearts.

Dr. Sant Singh Khalsa (Shabad OS, CC BY-SA)
Ang 1302 · Line 9

ਆਠ ਪਹਰ ਨਾਨਕ. ਜਸੁ ਗਾਵੈ; ਮਾਂਗਨ ਕਉ ਹਰਿ ਦਾਨ ॥੨॥੨॥੨੧॥

aatth pehar naanak. jas gaavai; maangan kau har daan |2|2|21|

Punjabi

ਅਠੇ ਪਹਿਰ ਹੀ, ਨਾਨਕ ਤੇਰੀ ਮਹਿਮਾ ਗਾਇਨ ਕਰਦਾ ਹੈ, ਹੇ ਵਾਹਿਗੁਰੂ! ਅਤੇ ਤੇਰੇ ਪਾਸੋਂ ਕੇਵਲ ਤੇਰੇ ਨਾਮ ਦੀ ਹੀ ਦਾਤ ਮੰਗਦਾ ਹੈ।

Bhai Manmohan Singh (Shabad OS, CC BY-SA)

English

Twenty-four hours a day Nanak sings His Praises, and begs for the Gift of the Lord. ||2||2||21||

Dr. Sant Singh Khalsa (Shabad OS, CC BY-SA)
Ang 1302 · Line 10

ਕਾਨੜਾ ਮਹਲਾ ੫ ॥

kaanarraa mahalaa 5 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl:

Dr. Sant Singh Khalsa (Shabad OS, CC BY-SA)
Ang 1302 · Line 11

ਕਹਨ ਕਹਾਵਨ ਕਉ; ਕਈ ਕੇਤੈ ॥

kehan kahaavan kau; kee ketai |

Punjabi

ਅਨੇਕਾਂ ਅਤੇ ਅਣਗਿਣਤ ਹੀ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਹਨ।

Bhai Manmohan Singh (Shabad OS, CC BY-SA)

English

Many speak and talk about God.

Dr. Sant Singh Khalsa (Shabad OS, CC BY-SA)
Ang 1302 · Line 12

ਐਸੋ ਜਨੁ ਬਿਰਲੋ ਹੈ ਸੇਵਕੁ; ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥

aiso jan biralo hai sevak; jo tat jog kau betai |1| rahaau |

Punjabi

ਪ੍ਰੰਤੂ ਕੋਈ ਵਿਰਲਾ ਹੀ ਐਹੋ ਜਿਹਾ ਸੁਆਮੀ ਦਾ ਸੇਵਕ ਅਤੇ ਗੁਲਾਮ ਹੈ, ਜੋ ਉਸ ਦੇ ਨਾਮ ਮਿਲਾਪ ਦੀ ਅਸਲੀਅਤ ਨੂੰ ਸਮਝਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

But one who understands the essence of Yoga - such a humble servant is very rare||1||Pause||

Dr. Sant Singh Khalsa (Shabad OS, CC BY-SA)
Ang 1302 · Line 13

ਦੁਖੁ ਨਾਹੀ. ਸਭੁ ਸੁਖੁ ਹੀ ਹੈ ਰੇ; ਏਕੈ ਏਕੀ ਨੇਤੈ ॥

dukh naahee. sabh sukh hee hai re; ekai ekee netai |

Punjabi

ਉਸ ਨੂੰ ਕੋਈ ਪੀੜ ਨਹੀਂ ਪ੍ਰੰਤੂ ਸਮੂਹ ਆਰਾਮ ਹੀ ਹੈ ਅਤੇ ਆਪਛਿਆਂ ਨੇਤ੍ਰਾਂ ਨਾਲ, ਉਹ ਕੇਵਲ ਇਕ ਪ੍ਰਭੂ ਨੂੰ ਹੀ ਵੇਖਦਾ ਹੈ?

Bhai Manmohan Singh (Shabad OS, CC BY-SA)

English

He has no pain - he is totally at peace. With his eyes, he sees only the One Lord.

Dr. Sant Singh Khalsa (Shabad OS, CC BY-SA)
Ang 1302 · Line 14

ਬੁਰਾ ਨਹੀ. ਸਭੁ ਭਲਾ ਹੀ ਹੈ ਰੇ; ਹਾਰ ਨਹੀ. ਸਭ ਜੇਤੈ ॥੧॥

buraa nahee. sabh bhalaa hee hai re; haar nahee. sabh jetai |1|

Punjabi

ਉਸ ਦੇ ਲਈ ਕੋਈ ਜਣਾ ਮੰਦਾ ਨਹੀਂ ਪ੍ਰੰਤੂ ਸਾਰੇ ਜਣੇ ਚੰਗੇ ਹੀ ਹਨ। ਉਸ ਲਈ ਕੋਈ ਸ਼ਿਕਸਤ ਨਹੀਂ ਪ੍ਰੰਤੂ ਸਮੂਹ ਫਤਹ ਹੀ ਹੈ।

Bhai Manmohan Singh (Shabad OS, CC BY-SA)

English

No one seems evil to him - all are good. There is no defeat - he is totally victorious. ||1||

Dr. Sant Singh Khalsa (Shabad OS, CC BY-SA)
Ang 1302 · Line 15

ਸੋਗੁ ਨਾਹੀ. ਸਦਾ ਹਰਖੀ ਹੈ ਰੇ; ਛੋਡਿ ਨਾਹੀ ਕਿਛੁ. ਲੇਤੈ ॥

sog naahee. sadaa harakhee hai re; chhodd naahee kichh. letai |

Punjabi

ਉਹ ਕਦੇ ਭੀ ਅਫਸੋਸ ਵਿੱਚ ਨਹੀਂ ਹੁੰਦਾ, ਪ੍ਰੰਤੂ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ, ਇਸ ਖੁਸ਼ੀ ਨੂੰ ਤਿਆਗ ਉਹ ਹੋਰ ਕੁਝ ਭੀ ਨਹੀਂ ਲੈਂਦਾ?

Bhai Manmohan Singh (Shabad OS, CC BY-SA)

English

He is never in sorrow - he is always happy; but he gives this up, and does not take anything.

Dr. Sant Singh Khalsa (Shabad OS, CC BY-SA)
Ang 1302 · Line 16

ਕਹੁ ਨਾਨਕ. ਜਨੁ ਹਰਿ ਹਰਿ ਹਰਿ ਹੈ; ਕਤ ਆਵੈ ਕਤ ਰਮਤੈ ॥੨॥੩॥੨੨॥

kahu naanak. jan har har har hai; kat aavai kat ramatai |2|3|22|

Punjabi

ਗੁਰੂ ਜੀ ਆਖਦੇ ਹਨ, ਵਾਹਿਗੁਰੂ ਦਾ ਗੋਲਾ, ਆਪ ਹੀ ਸੁਆਮੀ ਵਾਹਿਗੁਰੂ ਹੈ। ਇਸ ਲਈ ਨਾਂ ਉਸ ਨੂੰ ਆਉਣ ਦੀ ਲੋੜ ਹੈ ਅਤੇ ਨਾਂ ਜਾਣ ਦੀ।

Bhai Manmohan Singh (Shabad OS, CC BY-SA)

English

Says Nanak, the humble servant of the Lord is himself the Lord, Har, Har; he does not come and go in reincarnation. ||2||3||22||

Dr. Sant Singh Khalsa (Shabad OS, CC BY-SA)
Ang 1302 · Line 17

ਕਾਨੜਾ ਮਹਲਾ ੫ ॥

kaanarraa mahalaa 5 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl:

Dr. Sant Singh Khalsa (Shabad OS, CC BY-SA)
Ang 1302 · Line 18

ਹੀਏ ਕੋ ਪ੍ਰੀਤਮੁ; ਬਿਸਰਿ. ਨ ਜਾਇ ॥

hee ko preetam; bisar. na jaae |

Punjabi

ਐ ਮੇਰੇ ਦਿਲ ਆਪਣੇ ਸੁਆਮੀ ਨੂੰ ਭੁਲਾ ਨਾਂ ਬੈਠੀ।

Bhai Manmohan Singh (Shabad OS, CC BY-SA)

English

I pray that my heart may never forget my Beloved.

Dr. Sant Singh Khalsa (Shabad OS, CC BY-SA)
Ang 1302 · Line 19

ਤਨ ਮਨ ਗਲਤ ਭਏ ਤਿਹ ਸੰਗੇ; ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥

tan man galat bhe tih sange; mohanee mohi rahee moree maae |1| rahaau |

Punjabi

ਮੇਰਾ ਸਰੀਰ ਅਤੇ ਮਨੂਆ ਉਸ ਦੇ ਨਾਲ ਅਭੇਦ ਹੋਏ ਹੋਏ ਹਨ, ਭਾਵੇਂ ਮਾਇਆ ਮੈਨੂੰ ਲੁਭਾਇਮਾਨ ਕਰ ਰਹੀ ਹੈ, ਹੇ ਮੇਰੀ ਮਾਤਾ! ਠਹਿਰਾਉ।

Bhai Manmohan Singh (Shabad OS, CC BY-SA)

English

My body and mind are blended with Him, but the Enticer, Maya, is enticing me, O my mother. ||1||Pause||

Dr. Sant Singh Khalsa (Shabad OS, CC BY-SA)
Ang 1302 · Line 20

ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ; ਤੇਊ ਤੇਊ ਗਹੇ ਰਹੇ ਅਟਕਾਇ ॥

jai jai peh khau brithaa hau apunee; teaoo teaoo gahe rahe attakaae |

Punjabi

ਜਿਸ ਕਿਸੇ ਕੋਲ ਭੀ ਮੈਂ ਆਪਣੀ ਪੀੜ ਦਸਦਾ ਹਾਂ, ਉਨ੍ਹਾਂ ਸਾਰਿਆਂ ਨੂੰ ਹੀ ਮਾਇਆ ਨੇ ਪਕੜਿਆ ਅਤੇ ਰੋਕਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Those unto whom I tell my pain and frustration - they themselves are caught and stuck.

Dr. Sant Singh Khalsa (Shabad OS, CC BY-SA)
Ang 1302 · Line 21

ਅਨਿਕ ਭਾਂਤਿ ਕੀ ਏਕੈ ਜਾਲੀ; ਤਾ ਕੀ ਗੰਠਿ, ਨਹੀ ਛੋਰਾਇ ॥੧॥

anik bhaant kee ekai jaalee; taa kee gantth, nahee chhoraae |1|

Punjabi

ਅਨੇਕਾਂ ਤਰੀਕਿਆਂ ਨਾਲ, ਮਾਇਆ ਨੇ ਇਕ ਜਾਲ ਪਾਇਆ ਹੋਇਆ ਹੈ, ਜਿਸ ਦੀਆਂ ਗੰਢਾਂ ਖੁਲ੍ਹਦੀਆਂ ਨਹੀਂ।

Bhai Manmohan Singh (Shabad OS, CC BY-SA)

English

In all sorts of ways, Maya has cast the net; the knots cannot be loosened. ||1||

Dr. Sant Singh Khalsa (Shabad OS, CC BY-SA)
Ang 1302 · Line 22

ਫਿਰਤ ਫਿਰਤ, ਨਾਨਕ ਦਾਸੁ. ਆਇਓ; ਸੰਤਨ ਹੀ ਸਰਨਾਇ ॥

firat firat, naanak daas. aaeo; santan hee saranaae |

Punjabi

ਭਰਮ ਅਤੇ ਭਟਕ ਕੇ, ਗੋਲੇ ਨਾਨਕ ਨੇ ਆ ਕੇ ਸਾਧੂਆਂ ਦੀ ਪਨਾਹ ਲਈ ਹੈ।

Bhai Manmohan Singh (Shabad OS, CC BY-SA)

English

Wandering and roaming, slave Nanak has come to the Sanctuary of the Saints.

Dr. Sant Singh Khalsa (Shabad OS, CC BY-SA)
Ang 1302 · Line 23

ਕਾਟੇ ਅਗਿਆਨ ਭਰਮ ਮੋਹ ਮਾਇਆ; ਲੀਓ ਕੰਠਿ ਲਗਾਇ ॥੨॥੪॥੨੩॥

kaatte agiaan bharam moh maaeaa; leeo kantth lagaae |2|4|23|

Punjabi

ਮੈਂ ਹੁਣ ਬੇਸਮਝੀ, ਸੰਦੇਹ ਅਤੇ ਸੰਸਾਰੀ ਮਮਤਾ ਤੋਂ ਖਲਾਸੀ ਪਾ ਗਿਆ ਹਾਂ ਅਤੇ ਪ੍ਰਭੂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ।

Bhai Manmohan Singh (Shabad OS, CC BY-SA)

English

The bonds of ignorance, doubt, emotional attachment and the love of Maya have been cut; God hugs me close in His Embrace. ||2||4||23||

Dr. Sant Singh Khalsa (Shabad OS, CC BY-SA)
Ang 1302 · Line 24

ਕਾਨੜਾ ਮਹਲਾ ੫ ॥

kaanarraa mahalaa 5 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl:

Dr. Sant Singh Khalsa (Shabad OS, CC BY-SA)
Ang 1302 · Line 25

ਆਨਦ ਰੰਗ ਬਿਨੋਦ ਹਮਾਰੈ ॥

aanad rang binod hamaarai |

Punjabi

ਮੇਰੇ ਗ੍ਰਹਿ ਵਿੱਚ ਖੁਸ਼ੀ ਪ੍ਰਸੰਨਤਾ ਅਤੇ ਮਲ੍ਹਾਰ ਹੈ।

Bhai Manmohan Singh (Shabad OS, CC BY-SA)

English

My home is filled with ecstasy, pleasure and joy.

Dr. Sant Singh Khalsa (Shabad OS, CC BY-SA)
Ang 1302 · Line 26

ਨਾਮੋ ਗਾਵਨੁ. ਨਾਮੁ ਧਿਆਵਨੁ; ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥

naamo gaavan. naam dhiaavan; naam hamaare praan adhaarai |1| rahaau |

Punjabi

ਮੈਂ ਨਾਮ ਦਾ ਜੱਸ ਗਾਉਂਦਾ ਹਾਂ, ਨਾਮ ਦਾ ਚਿੰਤਨ ਕਰਦਾ ਹਾਂ ਅਤੇ ਨਾਮ ਹੀ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

I sing the Naam, and I meditate on the Naam. The Naam is the Support of my breath of life. ||1||Pause||

Dr. Sant Singh Khalsa (Shabad OS, CC BY-SA)
Ang 1302 · Line 27

ਨਾਮੋ ਗਿਆਨੁ. ਨਾਮੁ ਇਸਨਾਨਾ; ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥

naamo giaan. naam isanaanaa; har naam hamaare kaaraj savaarai |

Punjabi

ਰੱਬ ਦਾ ਨਾਮ ਮੇਰੀ ਸਿਆਣਪ ਹੈ, ਰੱਬ ਦਾ ਨਾਮ ਹੀ ਮੇਰਾ ਨ੍ਹਾਉਣ ਧੋਣਾ ਅਤੇ ਕੇਵਲ ਰੱਬ ਦਾ ਨਾਮ ਹੀ ਮੇਰੇ ਕੰਮ ਰਾਸ ਕਰਦਾ ਹੈ।

Bhai Manmohan Singh (Shabad OS, CC BY-SA)

English

The Naam is spiritual wisdom, the Naam is my purifying bath. The Naam resolves all my affairs.

Dr. Sant Singh Khalsa (Shabad OS, CC BY-SA)
Ang 1302 · Line 28

ਹਰਿ ਨਾਮੋ ਸੋਭਾ. ਨਾਮੁ ਬਡਾਈ; ਭਉਜਲੁ ਬਿਖਮੁ. ਨਾਮੁ ਹਰਿ ਤਾਰੈ ॥੧॥

har naamo sobhaa. naam baddaaee; bhaujal bikham. naam har taarai |1|

Punjabi

ਸਾਈਂ ਦਾ ਨਾਮ ਹੀ ਮੇਰੀ ਪ੍ਰਭੂਤਾ ਹੈ, ਸਾਈਂ ਦਾ ਨਾਮ ਹੀ ਮੇਰੀ ਮਹਾਨਤਾ ਅਤੇ ਸਾਈਂ ਦਾ ਨਾਮ ਹੀ ਕਠਨ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਕਰਦਾ ਹੈ।

Bhai Manmohan Singh (Shabad OS, CC BY-SA)

English

The Naam, the Name of the Lord, is glorious grandeur; the Naam is glorious greatness. The Name of the Lord carries me across the terrifying world-ocean. ||1||

Dr. Sant Singh Khalsa (Shabad OS, CC BY-SA)
Ang 1302 · Line 29

ਅਗਮ ਪਦਾਰਥ ਲਾਲ ਅਮੋਲਾ; ਭਇਓ ਪਰਾਪਤਿ ਗੁਰ ਚਰਨਾਰੈ ॥

agam padaarath laal amolaa; bheo paraapat gur charanaarai |

Punjabi

ਰੱਬ ਦੇ ਨਾਮ ਦੀ ਅਮਾਪ ਦੌਲਤ ਅਤੇ ਅਣਮੁੱਲੇ ਹੀਰੇ ਨੂੰ ਮੈਂ ਗੁਰਾਂ ਦੇ ਪੈਰਾਂ ਦੇ ਰਾਹੀਂ ਹਾਸਲ ਕਰ ਲਿਆ ਹੈ।

Bhai Manmohan Singh (Shabad OS, CC BY-SA)

English

The Unfathomable Treasure, the Priceless Gem - I have received it, through the Guru's Feet.

Dr. Sant Singh Khalsa (Shabad OS, CC BY-SA)
Ang 1302 · Line 30

ਕਹੁ ਨਾਨਕ. ਪ੍ਰਭ ਭਏ ਕ੍ਰਿਪਾਲਾ; ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥

kahu naanak. prabh bhe kripaalaa; magan bhe heearai darasaarai |2|5|24|

Punjabi

ਗੁਰੂ ਜੀ ਫੁਰਮਾਉਂਦੇ ਹਨ, ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਦਾ ਦਰਸ਼ਨ ਦੇਖ, ਮੇਰਾ ਮਨ ਮਤਵਾਲਾ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Says Nanak, God has become Merciful; my heart is intoxicated by the Blessed Vision of His Darshan. ||2||5||24||

Dr. Sant Singh Khalsa (Shabad OS, CC BY-SA)
Ang 1302 · Line 31

ਕਾਨੜਾ ਮਹਲਾ ੫ ॥

kaanarraa mahalaa 5 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl:

Dr. Sant Singh Khalsa (Shabad OS, CC BY-SA)
Ang 1302 · Line 32

ਸਾਜਨ ਮੀਤ ਸੁਆਮੀ ਨੇਰੋ ॥

saajan meet suaamee nero |

Punjabi

ਮੇਰਾ ਮਿੱਤ੍ਰ ਅਤੇ ਸਜਨ ਪ੍ਰਭੂ ਨੇੜੇ, ਐਨ ਨੇੜੇ ਹੀ ਹੈ।

Bhai Manmohan Singh (Shabad OS, CC BY-SA)

English

My Friend, my Best Friend, my Lord and Master, is near.

Dr. Sant Singh Khalsa (Shabad OS, CC BY-SA)
Ang 1302 · Line 33

ਪੇਖਤ ਸੁਨਤ ਸਭਨ ਕੈ ਸੰਗੇ; ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥

pekhat sunat sabhan kai sange; thorai kaaj buro keh fero |1| rahaau |

Punjabi

ਸਾਰਿਆਂ ਦੇ ਸਦਾ ਅੰਗ ਸੰਗ ਹੋਣ ਕਰਕੇ, ਉਹ ਸਭ ਕੁਛ ਹੀ ਵੇਖਦਾ ਅਤੇ ਸੁਣਦਾ ਹੈ। ਜਿੰਦਗੀ ਦੇ ਥੋੜੇ ਜੇਹੇ ਸਮੇ ਦੀ ਖਾਤਰ ਤੂੰ ਕਿਉਂ ਪਾਪ ਕਮਾਉਂਦਾ ਹੈ, ਹੇ ਇਨਸਾਨ! ਠਹਿਰਾਉ।

Bhai Manmohan Singh (Shabad OS, CC BY-SA)

English

He sees and hears everything; He is with everyone. You are here for such short time - why do you do evil? ||1||Pause||

Dr. Sant Singh Khalsa (Shabad OS, CC BY-SA)
Ang 1302 · Line 34

ਨਾਮ ਬਿਨਾ ਜੇਤੋ ਲਪਟਾਇਓ; ਕਛੂ ਨਹੀ. ਨਾਹੀ ਕਛੁ ਤੇਰੋ ॥

naam binaa jeto lapattaaeo; kachhoo nahee. naahee kachh tero |

Punjabi

ਸੁਆਮੀ ਦੇ ਨਾਮ ਦੇ ਬਗੈਰ, ਜਿਸ ਕਿਸੇ ਨਾਲ ਭੀ ਤੂੰ ਜੁੜਿਆ ਹੋਇਆ ਹੈ, ਉਹ ਕੁਝ ਭੀ ਨਹੀਂ ਅਤੇ ਉਸ ਵਿਚੋਂ ਕੁਝ ਭੀ ਤੇਰਾ ਨਹੀਂ।

Bhai Manmohan Singh (Shabad OS, CC BY-SA)

English

Except for the Naam, whatever you are involved with is nothing - nothing is yours.

Dr. Sant Singh Khalsa (Shabad OS, CC BY-SA)
Ang 1302 · Line 35

ਆਗੈ ਦ੍ਰਿਸਟਿ ਆਵਤ ਸਭ ਪਰਗਟ; ਈਹਾ ਮੋਹਿਓ ਭਰਮ ਅੰਧੇਰੋ ॥੧॥

aagai drisatt aavat sabh paragatt; eehaa mohio bharam andhero |1|

Punjabi

ਪ੍ਰਲੋਕ ਵਿੱਚ, ਹਰ ਸ਼ੈ ਸਪੱਸ਼ਟ ਤੌਰ ਤੇ ਦਿਸ ਪੈਦੀ ਹੈ ਪ੍ਰੰਤੂ ਏਥੇ ਸੰਦੇਹ ਅਨ੍ਹੇਰਾ ਪ੍ਰਾਣੀ ਨੂੰ ਛਲ ਲੈਂਦਾ ਹੈ।

Bhai Manmohan Singh (Shabad OS, CC BY-SA)

English

Hereafter, everything is revealed to your gaze; but in this world, all are enticed by the darkness of doubt. ||1||

Dr. Sant Singh Khalsa (Shabad OS, CC BY-SA)
Ang 1302 · Line 36

ਅਟਕਿਓ ਸੁਤ ਬਨਿਤਾ ਸੰਗ ਮਾਇਆ; ਦੇਵਨਹਾਰੁ ਦਾਤਾਰੁ ਬਿਸੇਰੋ ॥

attakio sut banitaa sang maaeaa; devanahaar daataar bisero |

Punjabi

ਇਨਸਾਨ ਆਪਣੇ ਪੁਤ੍ਰਾਂ, ਵਹੁਟੀ ਅਤੇ ਧਨ-ਦੌਲਤ ਨਾਲ ਉਲਝਿਆ ਹੋਇਆ ਹੈ ਅਤੇ ਉਸ ਨੇ ਦਰਿਆ ਦਿਲ ਤੇ ਉਦਾਰਚਿਤ ਪ੍ਰਭੂ ਨੂੰ ਭੁਲਾ ਛੱਡਿਆ ਹੈ।

Bhai Manmohan Singh (Shabad OS, CC BY-SA)

English

People are caught in Maya, attached to their children and spouses. They have forgotten the Great and Generous Giver.

Dr. Sant Singh Khalsa (Shabad OS, CC BY-SA)