Ekam
Guru Granth Sahib

Ang 1306

Ang 1306 · Line 1

ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥

tattan khattan jattan homan naahee ddanddadhaar suaau |1|

Punjabi

ਦਰਿਆਵਾ ਦੇ ਕਿਨਾਰੇ, ਛੇ ਕਰਮਕਾਡ, ਜਟਾਂ, ਹਵਨ ਕਰਨੇ ਅਤੇ ਸੋਟਾ ਧਾਰੀ ਹੋਣਾ, ਇਨ੍ਹਾਂ ਨਾਲ ਪ੍ਰਯੋਜਨ ਪੂਰਾ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Making pilgrimages to sacred rivers, observing the six rituals, wearing matted and tangled hair, performing fire sacrifices and carrying ceremonial walking sticks - none of these are of any use. ||1||

Dr. Sant Singh Khalsa (Shabad OS, CC BY-SA)
Ang 1306 · Line 2

ਜਤਨ ਭਾਂਤਨ ਤਪਨ ਭ੍ਰਮਨ, ਅਨਿਕ ਕਥਨ ਕਥਤੇ; ਨਹੀ ਥਾਹ ਪਾਈ ਠਾਉ ॥

jatan bhaantan tapan bhraman, anik kathan kathate; nahee thaah paaee tthaau |

Punjabi

ਕ੍ਰੋੜਾ ਹੀ ਕਿਸਮ ਦੇ ਉਪਰਾਲੇ ਤਪੱਸਿਆਵਾਂ ਰਟਨਾ ਅਤੇ ਅਨੇਕਾਂ ਭਾਸ਼ਨ ਉਚਾਰਨੇ, ਇਨ੍ਹਾਂ ਸਾਧਨਾ ਦੁਆਰਾ ਪ੍ਰਭੂ ਦੀ ਓੜਕ ਤੇ ਅਸਥਾਨ ਪਾਏ ਨਹੀਂ ਜਾ ਸਕਦੇ?

Bhai Manmohan Singh (Shabad OS, CC BY-SA)

English

All sorts of efforts, austerities, wanderings and various speeches - none of these will lead you to find the Lord's Place.

Dr. Sant Singh Khalsa (Shabad OS, CC BY-SA)
Ang 1306 · Line 3

ਸੋਧਿ ਸਗਰ ਸੋਧਨਾ; ਸੁਖੁ ਨਾਨਕਾ. ਭਜੁ ਨਾਉ ॥੨॥੨॥੩੯॥

sodh sagar sodhanaa; sukh naanakaa. bhaj naau |2|2|39|

Punjabi

ਮੈਂ ਹੋਰ ਸਾਰੇ ਤਰੀਕਿਆਂ ਨੂੰ ਸੋਚਿਆ ਵੀਚਾਰਿਆਂ ਹੈ, ਪ੍ਰੰਤੂ ਆਨੰਦ ਕੇਵਲ ਨਾਮ ਦੇ ਸਿਮਰਨ ਵਿੱਚ ਹੀ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

I have considered all considerations, O Nanak, but peace comes only by vibrating and meditating on the Name. ||2||2||39||

Dr. Sant Singh Khalsa (Shabad OS, CC BY-SA)
Ang 1306 · Line 4

ਕਾਨੜਾ ਮਹਲਾ ੫ ਘਰੁ ੯ ॥

kaanarraa mahalaa 5 ghar 9 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl, Ninth House:

Dr. Sant Singh Khalsa (Shabad OS, CC BY-SA)
Ang 1306 · Line 5

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1306 · Line 6

ਪਤਿਤ. ਪਾਵਨੁ ਭਗਤਿ ਬਛਲੁ; ਭੈ ਹਰਨ. ਤਾਰਨ ਤਰਨ ॥੧॥ ਰਹਾਉ ॥

patit. paavan bhagat bachhal; bhai haran. taaran taran |1| rahaau |

Punjabi

ਪ੍ਰਭੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਆਪਣੇ ਸੰਤਾਂ ਦਾ ਸਨੇਹੀ ਡਰ ਨਾਸ ਕਰਨਹਾਰ ਅਤੇ ਪਾਰ ਉਤਾਰਨ ਲਈ ਇਕ ਜਹਾਜ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Purifier of sinners, the Lover of His devotees, the Destroyer of fear - He carries us across to the other side. ||1||Pause||

Dr. Sant Singh Khalsa (Shabad OS, CC BY-SA)
Ang 1306 · Line 7

ਨੈਨ ਤਿਪਤੇ ਦਰਸੁ ਪੇਖਿ; ਜਸੁ ਤੋਖਿ ਸੁਨਤ ਕਰਨ ॥੧॥

nain tipate daras pekh; jas tokh sunat karan |1|

Punjabi

ਮੇਰੀਆਂ ਅੱਖਾਂ ਪ੍ਰਭੂ ਦਾ ਦਰਸ਼ਨ ਦੇਖਣ ਦੁਆਰਾ ਧ੍ਰਾਪ ਗਈਆਂ ਹਨ ਅਤੇ ਕੰਨ ਉਸ ਦੀ ਮਹਿਮਾ ਸੁਣ ਰੱਜ ਗਏ ਹਨ।

Bhai Manmohan Singh (Shabad OS, CC BY-SA)

English

My eyes are satisfied, gazing upon the Blessed Vision of His Darshan; my ears are satisfied, hearing His Praise. ||1||

Dr. Sant Singh Khalsa (Shabad OS, CC BY-SA)
Ang 1306 · Line 8

ਪ੍ਰਾਨ ਨਾਥ. ਅਨਾਥ ਦਾਤੇ; ਦੀਨ ਗੋਬਿਦ ਸਰਨ ॥

praan naath. anaath daate; deen gobid saran |

Punjabi

ਮੈਂ ਮਸਕੀਨ, ਸੰਸਾਰ ਦੇ ਸੁਆਮੀ ਦਾਤਾਰ ਦੀ ਪਨਾਹ ਲੋੜਦਾ ਹਾਂ, ਜੋ ਮੇਰੀ ਜਿੰਦਜਾਨ ਦਾ ਆਸਰਾ ਅਤੇ ਨਿਖਸਮਿਆਂ ਦਾ ਖਸਮ ਹੈ।

Bhai Manmohan Singh (Shabad OS, CC BY-SA)

English

He is the Master of the praanaa, the breath of life; He is the Giver of Support to the unsupported. I am meek and poor - I seek the Sanctuary of the Lord of the Universe.

Dr. Sant Singh Khalsa (Shabad OS, CC BY-SA)
Ang 1306 · Line 9

ਆਸ ਪੂਰਨ ਦੁਖ ਬਿਨਾਸਨ; ਗਹੀ ਓਟ ਨਾਨਕ. ਹਰਿ ਚਰਨ ॥੨॥੧॥੪੦॥

aas pooran dukh binaasan; gahee ott naanak. har charan |2|1|40|

Punjabi

ਵਾਹਿਗੁਰੂ ਉਮੈਦ ਪੂਰੀ ਕਰਨਹਾਰ ਅਤੇ ਪੀੜ ਨਾਸ ਕਰਨ ਵਾਲਾ ਹੈ। ਨਾਨਕ ਨੇ ਉਸ ਦੇ ਪਵਿੱਤਰ ਪੈਰਾਂ ਦੀ ਪਨਾਹ ਪਕੜੀ ਹੈ।

Bhai Manmohan Singh (Shabad OS, CC BY-SA)

English

He is the Fulfiller of hope, the Destroyer of pain. Nanak grasps the Support of the Feet of the Lord. ||2||1||40||

Dr. Sant Singh Khalsa (Shabad OS, CC BY-SA)
Ang 1306 · Line 10

ਕਾਨੜਾ ਮਹਲਾ ੫ ॥

kaanarraa mahalaa 5 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl:

Dr. Sant Singh Khalsa (Shabad OS, CC BY-SA)
Ang 1306 · Line 11

ਚਰਨ ਸਰਨ ਦਇਆਲ ਠਾਕੁਰ; ਆਨ. ਨਾਹੀ ਜਾਇ ॥

charan saran deaal tthaakur; aan. naahee jaae |

Punjabi

ਮੈਂ ਮਿਹਰਬਾਨ ਮਾਲਕ ਦੇ ਪੈਰਾਂ ਦੀ ਪਨਾਹ ਲੋੜਦਾ ਹਾਂ। ਮੇਰੇ ਲਈ ਹੋਰ ਕੋਈ ਜਗਾ ਜਾਣ ਨੂੰ ਨਹੀਂ।

Bhai Manmohan Singh (Shabad OS, CC BY-SA)

English

I seek the Sanctuary of the Feet of my Merciful Lord and Master; I do not go anywhere else.

Dr. Sant Singh Khalsa (Shabad OS, CC BY-SA)
Ang 1306 · Line 12

ਪਤਿਤ. ਪਾਵਨ ਬਿਰਦੁ ਸੁਆਮੀ; ਉਧਰਤੇ ਹਰਿ ਧਿਆਇ ॥੧॥ ਰਹਾਉ ॥

patit. paavan birad suaamee; udharate har dhiaae |1| rahaau |

Punjabi

ਪਾਪੀਆਂ ਨੂੰ ਪਵਿੱਤਰ ਕਰਨ, ਪ੍ਰਭੂ ਦਾ ਨਿਤ ਕਰਮ ਹੈ। ਪ੍ਰਭੂ ਦਾ ਸਿਮਰਨ ਕਰਨ ਦੁਆਰਾ ਜੀਵਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

It is the Inherent Nature of our Lord and Master to purify sinners. Those who meditate on the Lord are saved. ||1||Pause||

Dr. Sant Singh Khalsa (Shabad OS, CC BY-SA)
Ang 1306 · Line 13

ਸੈਸਾਰ ਗਾਰ ਬਿਕਾਰ ਸਾਗਰ; ਪਤਿਤ ਮੋਹ ਮਾਨ ਅੰਧ ॥

saisaar gaar bikaar saagar; patit moh maan andh |

Punjabi

ਅੰਨ੍ਹਾਂ ਇਨਸਾਨ ਜਗਤ ਸਮੁੰਦਰ ਦੇ ਪਾਪ, ਮਮਤਾ ਅਤੇ ਹੰਕਾਰ ਦੀ ਖੁਭਣ ਵਿੱਚ ਡਿਗ ਪਿਆ ਹੈ,

Bhai Manmohan Singh (Shabad OS, CC BY-SA)

English

The world is a swamp of wickedness and corruption. The blind sinner has fallen into the ocean of emotional attachment and pride,

Dr. Sant Singh Khalsa (Shabad OS, CC BY-SA)
Ang 1306 · Line 14

ਬਿਕਲ ਮਾਇਆ ਸੰਗਿ ਧੰਧ ॥

bikal maaeaa sang dhandh |

Punjabi

ਅਤੇ ਸੰਸਾਰੀ ਵਿਹਾਰਾਂ ਨਾਲ ਚਿਮੜ ਉਹ ਵਿਆਕੁਲ ਹੋ ਗਿਆ ਹੈ।

Bhai Manmohan Singh (Shabad OS, CC BY-SA)

English

bewildered by the entanglements of Maya.

Dr. Sant Singh Khalsa (Shabad OS, CC BY-SA)
Ang 1306 · Line 15

ਕਰੁ ਗਹੇ ਪ੍ਰਭ ਆਪਿ ਕਾਢਹੁ; ਰਾਖਿ ਲੇਹੁ ਗੋਬਿੰਦ ਰਾਇ ॥੧॥

kar gahe prabh aap kaadtahu; raakh lehu gobind raae |1|

Punjabi

ਮੈਨੂੰ ਹਥੋ ਪਕੜ ਕੇ ਤੂੰ ਖੁਦ ਹੀ ਇਸ ਵਿਚੋਂ ਮੈਨੂੰ ਬਾਹਰ ਕੱਢ ਲੈ, ਹੇ ਮੇਰੇ ਸੁਆਮੀ ਮਾਲਕ, ਪਾਤਿਸ਼ਾਹ! ਅਤੇ ਇਸ ਤਰ੍ਹਾਂ ਤੂੰ ਮੇਰੀ ਰੱਖਿਆ ਕਰ।

Bhai Manmohan Singh (Shabad OS, CC BY-SA)

English

God Himself has taken me by the hand and lifted me up and out of it; save me, O Sovereign Lord of the Universe. ||1||

Dr. Sant Singh Khalsa (Shabad OS, CC BY-SA)
Ang 1306 · Line 16

ਅਨਾਥ ਨਾਥ ਸਨਾਥ ਸੰਤਨ; ਕੋਟਿ ਪਾਪ ਬਿਨਾਸ ॥

anaath naath sanaath santan; kott paap binaas |

Punjabi

ਵਾਹਿਗੁਰੂ ਨਿਖਸਮਿਆ ਦਾ ਖਸਮ, ਸਾਧੂਆਂ ਦਾ ਸੁਆਮੀ ਅਤੇ ਕ੍ਰੋੜਾ ਹੀ ਕਸਮਲਾਂ ਦੇ ਨਾਸ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

He is the Master of the masterless, the Supporting Lord of the Saints, the Neutralizer of millions of sins.

Dr. Sant Singh Khalsa (Shabad OS, CC BY-SA)
Ang 1306 · Line 17

ਮਨਿ. ਦਰਸਨੈ ਕੀ ਪਿਆਸ ॥

man. darasanai kee piaas |

Punjabi

ਮੇਰੇ ਚਿੱਤ ਨੂੰ ਤੇਰੇ ਦੀਦਾਰ ਦੀ ਤ੍ਰੇਹ ਲਗੀ ਹੋਈ ਹੈ,

Bhai Manmohan Singh (Shabad OS, CC BY-SA)

English

My mind thirsts for the Blessed Vision of His Darshan.

Dr. Sant Singh Khalsa (Shabad OS, CC BY-SA)
Ang 1306 · Line 18

ਪ੍ਰਭ ਪੂਰਨ ਗੁਨਤਾਸ ॥

prabh pooran gunataas |

Punjabi

ਹੇ ਨੇਕੀਆਂ ਦੇ ਖਜਾਨੇ ਮੇਰੇ ਸੰਪੂਰਨ ਮਾਲਕ!

Bhai Manmohan Singh (Shabad OS, CC BY-SA)

English

God is the Perfect Treasure of Virtue.

Dr. Sant Singh Khalsa (Shabad OS, CC BY-SA)
Ang 1306 · Line 19

ਕ੍ਰਿਪਾਲ ਦਇਆਲ ਗੁਪਾਲ ਨਾਨਕ; ਹਰਿ ਰਸਨਾ ਗੁਨ ਗਾਇ ॥੨॥੨॥੪੧॥

kripaal deaal gupaal naanak; har rasanaa gun gaae |2|2|41|

Punjabi

ਹੇ ਨਾਨਕ! ਆਪਣੀ ਜੀਹਭਾ ਨਾਲ, ਤੂੰ ਸ਼੍ਰਿਸ਼ਟੀ ਦੇ ਪਾਲਣ-ਪੋਸ਼ਨਹਾਰ ਆਪਣੇ ਮਿਹਰਬਾਨ ਤੇ ਮਇਆਵਾਨ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।

Bhai Manmohan Singh (Shabad OS, CC BY-SA)

English

O Nanak, sing and savor the Glorious Praises of the Lord, the Kind and Compassionate Lord of the World. ||2||2||41||

Dr. Sant Singh Khalsa (Shabad OS, CC BY-SA)
Ang 1306 · Line 20

ਕਾਨੜਾ ਮਹਲਾ ੫ ॥

kaanarraa mahalaa 5 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl:

Dr. Sant Singh Khalsa (Shabad OS, CC BY-SA)
Ang 1306 · Line 21

ਵਾਰਿ ਵਾਰਉ; ਅਨਿਕ ਡਾਰਉ ॥

vaar vaarau; anik ddaarau |

Punjabi

ਮੈਂ ਅਨੇਕ ਵਾਰੀ ਕੁਰਬਾਨ ਕੁਰਬਾਨ ਵੰਞਦੀ ਹਾਂ,

Bhai Manmohan Singh (Shabad OS, CC BY-SA)

English

Countless times, I am a sacrifice, a sacrifice

Dr. Sant Singh Khalsa (Shabad OS, CC BY-SA)
Ang 1306 · Line 22

ਸੁਖੁ ਪ੍ਰਿਅ ਸੁਹਾਗ; ਪਲਕ ਰਾਤ ॥੧॥ ਰਹਾਉ ॥

sukh pria suhaag; palak raat |1| rahaau |

Punjabi

ਆਪਣੇ ਪ੍ਰੀਤਮ ਦੇ ਰਾਤ੍ਰੀ ਦੇ ਇਕ ਪਲ ਦੇ ਮਿਲਾਪ ਦੀ ਖੁਸ਼ੀ ਉਤੋਂ। ਠਹਿਰਾਉ।

Bhai Manmohan Singh (Shabad OS, CC BY-SA)

English

to that moment of peace, on that night when I was joined with my Beloved. ||1||Pause||

Dr. Sant Singh Khalsa (Shabad OS, CC BY-SA)
Ang 1306 · Line 23

ਕਨਿਕ ਮੰਦਰ, ਪਾਟ ਸੇਜ ਸਖੀ; ਮੋਹਿ. ਨਾਹਿ ਇਨ ਸਿਉ ਤਾਤ ॥੧॥

kanik mandar, paatt sej sakhee; mohi. naeh in siau taat |1|

Punjabi

ਸੋਲੇ ਦੀਆਂ ਮਹਿਲਮਾੜੀਆਂ ਅਤੇ ਰੇਸ਼ਮੀ ਸੇਜਾ ਨੇ ਇਨ੍ਹਾਂ ਨਾਲ ਮੇਰੀ ਪ੍ਰੀਤ ਨਹੀਂ, ਹੇ ਮੇਰੀ ਸਖੀਏ!

Bhai Manmohan Singh (Shabad OS, CC BY-SA)

English

Mansions of gold, and beds of silk sheets - O sisters, I have no love for these. ||1||

Dr. Sant Singh Khalsa (Shabad OS, CC BY-SA)
Ang 1306 · Line 24

ਮੁਕਤ ਲਾਲ ਅਨਿਕ ਭੋਗ; ਬਿਨੁ ਨਾਮ ਨਾਨਕ. ਹਾਤ ॥

mukat laal anik bhog; bin naam naanak. haat |

Punjabi

ਮੋਤੀ, ਜਵੇਹਰ ਅਤੇ ਅਨੇਕਾਂ ਰੰਗਰਲੀਆਂ, ਨਾਮ ਦੇ ਬਗੈਰ ਤਬਾਹ ਕਰਨ ਵਾਲੀਆਂ ਹਨ, ਹੇ ਨਾਨਕ!

Bhai Manmohan Singh (Shabad OS, CC BY-SA)

English

Pearls, jewels and countless pleasures, O Nanak, are useless and destructive without the Naam, the Name of the Lord.

Dr. Sant Singh Khalsa (Shabad OS, CC BY-SA)
Ang 1306 · Line 25

ਰੂਖੋ ਭੋਜਨੁ. ਭੂਮਿ ਸੈਨ ਸਖੀ; ਪ੍ਰਿਅ ਸੰਗਿ. ਸੂਖਿ ਬਿਹਾਤ ॥੨॥੩॥੪੨॥

rookho bhojan. bhoom sain sakhee; pria sang. sookh bihaat |2|3|42|

Punjabi

ਰੁਖੀ ਰੋਟੀ ਖਾਣ ਅਤੇ ਭੁੰਜੇ ਸੋਣ ਦੇ ਬਾਵਜੂਦ ਮੇਰੀ ਜੀਵਨ ਰਾਤ੍ਰੀ ਆਪਣੇ ਪਤੀ ਨਾਲ ਆਰਾਮ ਅੰਦਰ ਬੀਤਦੀ ਹੈ, ਹੇ ਮੇਰੀ ਸਹੀਏ!

Bhai Manmohan Singh (Shabad OS, CC BY-SA)

English

Even with only dry crusts of bread, and a hard floor on which to sleep, my life passes in peace and pleasure with my Beloved, O sisters. ||2||3||42||

Dr. Sant Singh Khalsa (Shabad OS, CC BY-SA)
Ang 1306 · Line 26

ਕਾਨੜਾ ਮਹਲਾ ੫ ॥

kaanarraa mahalaa 5 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl:

Dr. Sant Singh Khalsa (Shabad OS, CC BY-SA)
Ang 1306 · Line 27

ਅਹੰ ਤੋਰੋ; ਮੁਖੁ ਜੋਰੋ ॥

ahan toro; mukh joro |

Punjabi

ਤੂੰ ਆਪਣੀ ਹੰਗਤਾ ਨੂੰ ਛੱਡ ਦੇ ਤੇ ਆਪਣਾ ਮੂੰਹ ਗੁਰਾਂ ਵਲ ਮੋੜ,

Bhai Manmohan Singh (Shabad OS, CC BY-SA)

English

Give up your ego, and turn your face to God.

Dr. Sant Singh Khalsa (Shabad OS, CC BY-SA)
Ang 1306 · Line 28

ਗੁਰੁ ਗੁਰੁ ਕਰਤ; ਮਨੁ ਲੋਰੋ ॥

gur gur karat; man loro |

Punjabi

ਅਤੇ ਗੁਰਾਂ ਦਾ ਨਾਮ ਉਚਾਰਨ ਕਰਦਾ ਹੋਇਆ ਤੂੰ ਆਪਣੇ ਚਿੱਤ ਅੰਦਰ ਉਨ੍ਹਾਂ ਦੀ ਚਾਹਨਾ ਕਰ।

Bhai Manmohan Singh (Shabad OS, CC BY-SA)

English

Let your yearning mind call out, "Guru, Guru".

Dr. Sant Singh Khalsa (Shabad OS, CC BY-SA)
Ang 1306 · Line 29

ਪ੍ਰਿਅ ਪ੍ਰੀਤਿ; ਪਿਆਰੋ ਮੋਰੋ ॥੧॥ ਰਹਾਉ ॥

pria preet; piaaro moro |1| rahaau |

Punjabi

ਮੇਰਾ ਕੰਮ ਮੁਹੱਬਤ ਦਾ ਪ੍ਰੇਮੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

My Beloved is the Lover of Love. ||1||Pause||

Dr. Sant Singh Khalsa (Shabad OS, CC BY-SA)
Ang 1306 · Line 30

ਗ੍ਰਿਹਿ ਸੇਜ ਸੁਹਾਵੀ, ਆਗਨਿ ਚੈਨਾ; ਤੋਰੋ ਰੀ ਤੋਰੋ. ਪੰਚ ਦੂਤਨ ਸਿਉ, ਸੰਗੁ ਤੋਰੋ ॥੧॥

grihi sej suhaavee, aagan chainaa; toro ree toro. panch dootan siau, sang toro |1|

Punjabi

ਤੋੜ ਲੈ, ਓ ਤੋੜ ਲੈ, ਹਾਂ ਤੋੜ ਲੈ ਤੂੰ ਆਪਣਾ ਸੰਬੰਧ ਪੰਜਾਂ ਭੂਤਨਿਆਂ ਨਾਲੋ ਅਤੇ ਸੁੰਦਰ ਥੀ ਵੰਞੇਗਾ ਤੇਰੇ ਘਰ ਦਾ ਪਲੰਘ ਅਤੇ ਸੁਖਦਾਈ ਤੇਰਾ ਵਿਹੜਾ।

Bhai Manmohan Singh (Shabad OS, CC BY-SA)

English

The bed of your household shall be cozy, and your courtyard shall be comfortable; shatter and break the bonds which tie you to the five thieves. ||1||

Dr. Sant Singh Khalsa (Shabad OS, CC BY-SA)
Ang 1306 · Line 31

ਆਇ ਨ ਜਾਇ. ਬਸੇ ਨਿਜ ਆਸਨਿ; ਊਂਧ ਕਮਲ ਬਿਗਸੋਰੋ ॥

aae na jaae. base nij aasan; aoondh kamal bigasoro |

Punjabi

ਤਦ ਤੂੰ ਆਵੇ ਅਤੇ ਜਾਵੇਗਾ ਨਹੀਂ, ਪ੍ਰੰਤੂ ਆਪਣੇ ਨਿੱਜ ਦੇ ਟਿਕਾਣੇ ਤੇ ਵਸੇਗਾ ਅਤੇ ਤੇਰਾ ਮੁਧਾ ਹੋਇਆ ਹੋਇਆ ਦਿਲ ਕੰਵਲ ਖਿੜ ਪਊਗਾ।

Bhai Manmohan Singh (Shabad OS, CC BY-SA)

English

You shall not come and go in reincarnation; you shall dwell in your own home deep within, and your inverted heart-lotus shall blossom forth.

Dr. Sant Singh Khalsa (Shabad OS, CC BY-SA)
Ang 1306 · Line 32

ਛੁਟਕੀ ਹਉਮੈ ਸੋਰੋ ॥

chhuttakee haumai soro |

Punjabi

ਇਸ ਤਰ੍ਹਾਂ ਤੇਰੀ ਸਵੈ-ਹੰਗਤਾ ਦਾ ਰੌਲਾ ਮਿਟ ਜਾਵੇਗਾ;

Bhai Manmohan Singh (Shabad OS, CC BY-SA)

English

The turmoil of egotism shall be silenced.

Dr. Sant Singh Khalsa (Shabad OS, CC BY-SA)
Ang 1306 · Line 33

ਗਾਇਓ ਰੀ ਗਾਇਓ; ਪ੍ਰਭ ਨਾਨਕ. ਗੁਨੀ ਗਹੇਰੋ ॥੨॥੪॥੪੩॥

gaaeo ree gaaeo; prabh naanak. gunee gahero |2|4|43|

Punjabi

ਗਾਇਨ ਕਰ, ਓ ਗਾਇਨ ਕਰ ਤੂੰ ਨੇਕੀਆਂ ਦੇ ਸਮੁੰਦਰ ਆਪਣੇ ਸੁਆਮੀ ਦੀ ਸਿਫ਼ਤ-ਸ਼ਲਾਘਾ।

Bhai Manmohan Singh (Shabad OS, CC BY-SA)

English

Nanak sings - he sings the Praises of God, the Ocean of Virtue. ||2||4||43||

Dr. Sant Singh Khalsa (Shabad OS, CC BY-SA)
Ang 1306 · Line 34

ਕਾਨੜਾ ਮਃ ੫ ਘਰੁ ੯ ॥

kaanarraa mahalaa 5 ghar 9 |

Punjabi

ਕਾਨੜਾ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fifth Mehl, Ninth House:

Dr. Sant Singh Khalsa (Shabad OS, CC BY-SA)
Ang 1306 · Line 35

ਤਾਂ ਤੇ ਜਾਪਿ ਮਨਾ; ਹਰਿ ਜਾਪਿ ॥

taan te jaap manaa; har jaap |

Punjabi

ਤੂੰ ਆਪਣੇ ਸੁਆਮੀ ਦਾ ਸਿਮਰਨ ਸਿਮਰਨ ਕਰ, ਹੇ ਬੰਦੇ;

Bhai Manmohan Singh (Shabad OS, CC BY-SA)

English

This is why you should chant and meditate on the Lord, O mind.

Dr. Sant Singh Khalsa (Shabad OS, CC BY-SA)
Ang 1306 · Line 36

ਜੋ ਸੰਤ ਬੇਦ ਕਹਤ, ਪੰਥੁ ਗਾਖਰੋ; ਮੋਹ ਮਗਨ ਅਹੰ ਤਾਪ ॥ ਰਹਾਉ ॥

jo sant bed kehat, panth gaakharo; moh magan ahan taap | rahaau |

Punjabi

ਇਹ ਉਹ ਰਸਤਾ ਹੈ, ਜਿਸ ਨੂੰ ਸਾਧੂ ਅਤੇ ਵੇਦ ਕਠਨ ਦਸਦੇ ਹਨ। ਪ੍ਰੰਤੂ ਤੂੰ ਮਮਤਾ ਅਤੇ ਹੰਗਤਾ ਦੇ ਬੁਖਾਰ ਨਾਲ ਮਤਵਾਲਾ ਹੋਇਆ ਹੋਇਆ ਹੈਂ। ਠਹਿਰਾਉ।

Bhai Manmohan Singh (Shabad OS, CC BY-SA)

English

The Vedas and the Saints say that the path is treacherous and difficult. You are intoxicated with emotional attachment and the fever of egotism. ||Pause||

Dr. Sant Singh Khalsa (Shabad OS, CC BY-SA)
Ang 1306 · Line 37

ਜੋ ਰਾਤੇ ਮਾਤੇ, ਸੰਗਿ ਬਪੁਰੀ; ਮਾਇਆ ਮੋਹ ਸੰਤਾਪ ॥੧॥

jo raate maate, sang bapuree; maaeaa moh santaap |1|

Punjabi

ਜਿਹੜੇ ਨਿਕਰਮਣ ਮੋਹਣੀ ਦੇ ਨਾਲ ਰੰਗੀਜੇ ਅਤੇ ਮਤਵਾਲੇ ਹੋਏ ਹੋਏ ਹਨ, ਉਹ ਇਸ ਦੀ ਲਗਨ ਦੀ ਪੀੜ ਅੰਦਰ ਤੜਫਦੇ ਹਨ।

Bhai Manmohan Singh (Shabad OS, CC BY-SA)

English

Those who are imbued and intoxicated with the wretched Maya, suffer the pains of emotional attachment. ||1||

Dr. Sant Singh Khalsa (Shabad OS, CC BY-SA)
Ang 1306 · Line 38

ਨਾਮੁ ਜਪਤ ਸੋਊ ਜਨੁ ਉਧਰੈ; ਜਿਸਹਿ ਉਧਾਰਹੁ ਆਪ ॥

naam japat soaoo jan udharai; jiseh udhaarahu aap |

Punjabi

ਨਾਮ ਦਾ ਸਿਮਰਨ ਕਰਨ ਦੁਆਰਾ, ਕੇਵਲ ਉਹ ਪੁਰਸ਼ ਹੀ ਬੰਦਖਲਾਸ ਹੁੰਦਾ ਹੈ, ਜਿਸ ਨੂੰ ਤੂੰ ਬੰਦਖਲਾਸ ਕਰਦਾ ਹੈ, ਹੇ ਸੁਆਮੀ!।

Bhai Manmohan Singh (Shabad OS, CC BY-SA)

English

That humble being is saved, who chants the Naam; You Yourself save him.

Dr. Sant Singh Khalsa (Shabad OS, CC BY-SA)
Ang 1306 · Line 39

ਬਿਨਸਿ ਜਾਇ ਮੋਹ ਭੈ ਭਰਮਾ; ਨਾਨਕ. ਸੰਤ ਪ੍ਰਤਾਪ ॥੨॥੫॥੪੪॥

binas jaae moh bhai bharamaa; naanak. sant prataap |2|5|44|

Punjabi

ਸਾਧੂਆਂ ਦੀ ਦਇਆ ਦੁਆਰਾ, ਹੇ ਨਾਨਕ! ਮਮਤਾ, ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Emotional attachment, fear and doubt are dispelled, O Nanak, by the Grace of the Saints. ||2||5||44||

Dr. Sant Singh Khalsa (Shabad OS, CC BY-SA)