Ang 1312
ਕਾਨੜਾ ਛੰਤ ਮਹਲਾ ੫ ॥
kaanarraa chhant mahalaa 5 |
Punjabi
ਕਾਨੜਾ ਛੰਦ ਪੰਜਵੀਂ ਪਾਤਿਸ਼ਾਹੀ।
English
Kaanraa, Chhant, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੇ ਉਧਰੇ; ਜਿਨ ਰਾਮ ਧਿਆਏ ॥
se udhare; jin raam dhiaae |
Punjabi
ਕੇਵਲ ਉਨ੍ਹਾਂ ਦਾ ਹੀ ਹੀ ਪਾਰ ਉਤਾਰਾ ਹੁੰਦਾ ਹੈ, ਜੋ ਆਪਣੇ ਸਾਈਂ ਦਾ ਸਿਮਰਨ ਕਰਦੇ ਹਨ।
English
They alone are saved, who meditate on the Lord.
ਜਤਨ ਮਾਇਆ ਕੇ; ਕਾਮਿ. ਨ ਆਏ ॥
jatan maaeaa ke; kaam. na aae |
Punjabi
ਧੰਨ ਦੋਲਤ ਇਕੱਤਰ ਕਰਨ ਲਈ ਕੀਤੇ ਉਪਰਾਲੇ ਬੰਦੇ ਦੇ ਕੰਮ ਨਹੀਂ ਆਉਂਦੇ।
English
Working for Maya is useless.
ਰਾਮ ਧਿਆਏ. ਸਭਿ ਫਲ ਪਾਏ; ਧਨਿ ਧੰਨਿ ਤੇ ਬਡਭਾਗੀਆ ॥
raam dhiaae. sabh fal paae; dhan dhan te baddabhaageea |
Punjabi
ਜੋ ਆਪਣੇ ਪ੍ਰਭੂ ਦਾ ਆਰਾਧਨ ਕਰਦੇ ਹਨ, ਉਨ੍ਹਾਂ ਨੂੰ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ। ਮੁਬਾਰਕ, ਮੁਬਾਰਕ ਅਤੇ ਭਾਰੇ ਨਸੀਬਾਂ ਵਾਲੇ ਹਨ ਉਹ।
English
Meditating on the Lord, all fruits and rewards are obtained. They are blessed, blessed and very fortunate.
ਸਤਸੰਗਿ ਜਾਗੇ. ਨਾਮਿ ਲਾਗੇ; ਏਕ ਸਿਉ ਲਿਵ ਲਾਗੀਆ ॥
satasang jaage. naam laage; ek siau liv laageea |
Punjabi
ਉਹ ਸਾਧ ਸੰਗਤ ਅੰਦਰ ਜਾਗਦੇ ਰਹਿੰਦੇ ਹਨ, ਨਾਮ ਨਾਲ ਜੁੜ ਜਾਂਦੇ ਹਨ ਅਤੇ ਇਕ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ।
English
They are awake and aware in the True Congregation; attached to the Naam, they are lovingly attuned to the One.
ਤਜਿ ਮਾਨ ਮੋਹ ਬਿਕਾਰ; ਸਾਧੂ ਲਗਿ ਤਰਉ ਤਿਨ ਕੈ ਪਾਏ ॥
taj maan moh bikaar; saadhoo lag trau tin kai paae |
Punjabi
ਸੰਤਾਂ ਦੀ ਦਇਆ ਦੁਆਰਾ, ਮੈਂ ਹੰਗਤਾ, ਮਮਤਾ ਤੇ ਪਾਪ ਛੱਡ ਦਿਤੇ ਹਨ ਅਤੇ ਉਨ੍ਹਾਂ ਦੇ ਪੈਰੀ ਪੈ ਕੇ, ਮੇਰਾ ਪਾਰ ਉਤਾਰਾ ਹੋ ਗਿਆ ਹੈ।
English
I have renounced pride, emotional attachment, wickedness and corruption; attached to the Holy, I am carried across at their feet.
ਬਿਨਵੰਤਿ ਨਾਨਕ. ਸਰਣਿ ਸੁਆਮੀ; ਬਡਭਾਗਿ ਦਰਸਨੁ ਪਾਏ ॥੧॥
binavant naanak. saran suaamee; baddabhaag darasan paae |1|
Punjabi
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਭਾਰੇ ਚੰਗੇ ਨਸੀਬਾ ਰਾਹੀਂ ਮੈਨੂੰ ਉਸ ਦਾ ਦੀਦਾਰ ਪ੍ਰਾਪਤ ਹੋ ਗਿਆ ਹੈ।
English
Prays Nanak, I have come to the Sanctuary of my Lord and Master; by great good fortune, I obtain the Blessed Vision of His Darshan. ||1||
ਮਿਲਿ ਸਾਧੂ; ਨਿਤ ਭਜਹ ਨਾਰਾਇਣ ॥
mil saadhoo; nit bhajah naaraaein |
Punjabi
ਇਕੱਠੇ ਹੋ ਸੰਤ ਸਦਾ ਹੀ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ।
English
The Holy meet together, and continually vibrate and meditate on the Lord.
ਰਸਕਿ ਰਸਕਿ; ਸੁਆਮੀ ਗੁਣ ਗਾਇਣ ॥
rasak rasak; suaamee gun gaaein |
Punjabi
ਸੁਆਦ ਅਤੇ ਪ੍ਰੇਮ ਨਾਲ ਉਹ ਸਾਈਂ ਦੀਆਂ ਸਿਫਤਾਂ ਗਾਉਂਦੇ ਹਨ।
English
With love and excitement, they sing the Glorious Praises of their Lord and Master.
ਗੁਣ ਗਾਇ ਜੀਵਹ. ਹਰਿ ਅਮਿਉ ਪੀਵਹ; ਜਨਮ ਮਰਣਾ ਭਾਗਏ ॥
gun gaae jeevah. har amiau peevah; janam maranaa bhaage |
Punjabi
ਉਹ ਹਰੀ ਦੀ ਮਹਿਮਾ ਗਾ ਕੇ ਜੀਉਂਦੇ ਹਨ, ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ ਅਤੇ ਉਨ੍ਹਾਂ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
English
Singing His Praises they live, drinking in the Lord's Nectar; the cycle of birth and death is over for them.
ਸਤਸੰਗਿ ਪਾਈਐ ਹਰਿ ਧਿਆਈਐ; ਬਹੁੜਿ ਦੂਖੁ. ਨ ਲਾਗਏ ॥
satasang paaeeai har dhiaaeeai; bahurr dookh. na laage |
Punjabi
ਸਾਧ ਸੰਗਤ ਕਰਨ ਅਤੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਮੁੜ ਕੇ ਕਸ਼ਟ ਨਹੀਂ ਉਠਾਉਂਦਾ।
English
Finding the True Congregation and meditating on the Lord, one is never again afflicted with pain.
ਕਰਿ ਦਇਆ ਦਾਤੇ ਪੁਰਖ ਬਿਧਾਤੇ; ਸੰਤ ਸੇਵ ਕਮਾਇਣ ॥
kar deaa daate purakh bidhaate; sant sev kamaaein |
Punjabi
ਜਿਸ ਕਿਸੇ ਉਤੇ ਸਰਬ-ਸ਼ਕਤੀਵਾਨ ਅਤੇ ਦਾਤਾਰ ਸਿਰਜਣਹਾਰ ਸੁਆਮੀ ਦੀ ਮਿਹਰ ਹੈ, ਉਹ ਸਾਧੂਆਂ ਦੀ ਟਹਿਲ ਕਮਾਉਂਦਾ ਹੈ।
English
By the Grace of the Great Giver, the Architect of Destiny, we work to serve the Saints.
ਬਿਨਵੰਤਿ ਨਾਨਕ. ਜਨ ਧੂਰਿ ਬਾਂਛਹਿ; ਹਰਿ ਦਰਸਿ ਸਹਜਿ ਸਮਾਇਣ ॥੨॥
binavant naanak. jan dhoor baanchheh; har daras sehaj samaaein |2|
Punjabi
ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ! ਮੈਂ ਤੇਰੇ ਸੰਤਾਂ ਦੇ ਪੈਰਾ ਦੀ ਧੂੜ ਲੋਚਦਾ ਹਾਂ, ਤਾਂ ਜੋ ਮੈਂ ਸੁਤੇ ਸਿਧ ਹੀ ਤੇਰੇ ਦੀਦਾਰ ਵਿੱਚ ਲੀਨ ਹੋ ਜਾਵਾਂ।
English
Prays Nanak, I long for the dust of the feet of the humble; I am intuitively absorbed in the Blessed Vision of the Lord. ||2||
ਸਗਲੇ ਜੰਤ; ਭਜਹੁ ਗੋਪਾਲੈ ॥
sagale jant; bhajahu gopaalai |
Punjabi
ਸਾਰਿਆਂ ਪ੍ਰਾਣੀਆਂ ਨੂੰ ਸੰਸਾਰ ਦੇ ਪਾਲਣ-ਪੋਸਣਹਾਰ, ਆਪਣੇ ਪ੍ਰਭੂ ਦਾ ਸਿਮਰਨ ਕਰਨਾ ਉਚਿਤ ਹੈ।
English
All beings vibrate and meditate on the Lord of the World.
ਜਪ ਤਪ ਸੰਜਮ; ਪੂਰਨ ਘਾਲੈ ॥
jap tap sanjam; pooran ghaalai |
Punjabi
ਸੁਆਮੀ ਦੇ ਸਿਮਰਨ ਅੰਦਰ ਪੂਜਾ ਪਾਠ, ਤਪਸਿਆ ਸਵੈ-ਸੰਜਮ ਅਤੇ ਪੂਰੀ ਟਹਿਲ ਸੇਵਾ ਦਾ ਫਲ ਆ ਜਾਂਦਾ ਹੈ।
English
This brings the merits of chanting and meditation, austere self-discipline and perfect service.
ਨਿਤ ਭਜਹੁ ਸੁਆਮੀ ਅੰਤਰਜਾਮੀ; ਸਫਲ ਜਨਮੁ ਸਬਾਇਆ ॥
nit bhajahu suaamee antarajaamee; safal janam sabaaeaa |
Punjabi
ਅੰਦਰਲੀਆਂ ਜਾਣਨਹਾਰ ਸਾਹਿਬ ਦਾ ਸਦੀਵੀ ਸਿਮਰਨ ਕਰਨ ਦੁਆਰਰਾ, ਸਾਰਾ ਜੀਵਨ ਫਲਦਾਇਕ ਹੋ ਜਾਂਦਾ ਹੈ।
English
Vibrating and meditating continuously on our Lord and Master, the Inner-knower, the Searcher of hearts, one's life becomes totally fruitful.
ਗੋਬਿਦੁ ਗਾਈਐ. ਨਿਤ ਧਿਆਈਐ; ਪਰਵਾਣੁ ਸੋਈ ਆਇਆ ॥
gobid gaaeeai. nit dhiaaeeai; paravaan soee aaeaa |
Punjabi
ਜੋ ਕੋਈ ਭੀ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ ਅਤੇ ਸਦਾ ਉਸਨੂੰ ਸਿਮਰਦਾ ਹੈ, ਇਸ ਜਗ੍ਹਾ ਅੰਦਰ ਉਸ ਦਾ ਆਉਣਾ ਕਬੂਲ ਪੈ ਜਾਂਦਾ ਹੈ।
English
Those who sing and meditate continually on the Lord of the Universe - their coming into the world is blessed and approved.
ਜਪ ਤਾਪ ਸੰਜਮ, ਹਰਿ ਹਰਿ ਨਿਰੰਜਨ; ਗੋਬਿੰਦ ਧਨੁ ਸੰਗਿ ਚਾਲੈ ॥
jap taap sanjam, har har niranjan; gobind dhan sang chaalai |
Punjabi
ਪਵਿੱਤਰ ਪ੍ਰਭੂ ਦੇ ਨਾਮ ਦਾ ਸਿਮਰਨ ਹੀ ਮੇਰਾ ਪੂਜਾ ਪਾਠ, ਤਪੱਸਿਆ ਅਤੇ ਸਵੈ-ਜ਼ਬਤ ਹੈ। ਕੇਵਲ ਸਾਈਂ ਦੇ ਨਾਮ ਦੀ ਦੌਲਤ ਹੀ ਮੇਰੇ ਨਾਲ ਜਾਊਗੀ।
English
The Immaculate Lord, Har, Har, is meditation and chanting, and austere self-discipline; only the Wealth of the Lord of the Universe shall go along with you in the end.
ਬਿਨਵੰਤਿ ਨਾਨਕ. ਕਰਿ ਦਇਆ ਦੀਜੈ; ਹਰਿ ਰਤਨੁ ਬਾਧਉ ਪਾਲੈ ॥੩॥
binavant naanak. kar deaa deejai; har ratan baadhau paalai |3|
Punjabi
ਗੁਰੂ ਜੀ ਬੇਨਤੀ ਕਰਦੇ ਹਨ, ਹੇ ਸੁਆਮੀ! ਮਿਹਰ ਧਾਰ ਕੇ, ਤੂੰ ਮੈਨੂੰ ਆਪਣੇ ਨਾਮ ਦਾ ਜਵੇਹਰ ਬਖਸ਼, ਤਾਂ ਜੋ ਮੈਂ ਇਸ ਨੂੰ ਆਪਣੇ ਪੱਲੇ ਬੰਨ੍ਹ ਲਵਾਂ।
English
Prays Nanak, please grant Your Grace, O Lord, and bless me with the Jewel, that I may carry it in my pocket. ||3||
ਮੰਗਲਚਾਰ; ਚੋਜ ਆਨੰਦਾ ॥
mangalachaar; choj aanandaa |
Punjabi
ਮੈਨੂੰ ਜਿੱਤ ਦੇ ਗੀਤਾਂ ਅਦਭੁਤ ਖੇਡਾਂ ਤੇ ਖੁਸ਼ੀ ਦੀ ਦਾਤ ਮਿਲ ਗਈ ਹੈ,
English
His Wondrous and Amazing Plays are blissful
ਕਰਿ ਕਿਰਪਾ; ਮਿਲੇ ਪਰਮਾਨੰਦਾ ॥
kar kirapaa; mile paramaanandaa |
Punjabi
ਜਿਉਂ ਮਹਾਨ ਪ੍ਰਸੰਨਤਾ ਦਾ ਸੁਆਮੀ, ਮਿਹਰ ਧਾਰ ਕੇ ਮੈਨੂੰ ਮਿਲ ਪਿਆ ਹੈ।
English
granting His Grace, He bestows supreme ecstasy.
ਪ੍ਰਭ ਮਿਲੇ ਸੁਆਮੀ ਸੁਖਹਗਾਮੀ; ਇਛ ਮਨ ਕੀ ਪੁੰਨੀਆ ॥
prabh mile suaamee sukhahagaamee; ichh man kee puneea |
Punjabi
ਆਰਾਮ ਦਾ ਹਲਕਾਰਾ ਵਾਹਿਗੁਰੂ ਸਾਂਈਂ, ਮੈਨੂੰ ਮਿਲ ਪਿਆ ਹੈ ਤੇ ਮੇਰੇ ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ।
English
God, my Lord and Master, the Bringer of peace, has met me, and the desires of my mind are fulfilled.
ਬਜੀ ਬਧਾਈ ਸਹਜੇ ਸਮਾਈ; ਬਹੁੜਿ ਦੂਖਿ. ਨ ਰੁੰਨੀਆ ॥
bajee badhaaee sahaje samaaee; bahurr dookh. na runeea |
Punjabi
ਲੋਕ ਮੈਨੂੰ ਮੁਬਾਰਕਬਾਦਾਂ ਦਿੰਦੇ ਹਨ, ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ ਅਤੇ ਮੈਂ, ਮੁੜ ਕੇ ਪੀੜ ਅੰਦਰ ਨਹੀਂ ਰੋਵਾਂਗਾ।
English
Congratulations pour in; I am intuitively absorbed in the Lord. I shall never again cry out in pain.
ਲੇ ਕੰਠਿ ਲਾਏ. ਸੁਖ ਦਿਖਾਏ; ਬਿਕਾਰ ਬਿਨਸੇ ਮੰਦਾ ॥
le kantth laae. sukh dikhaae; bikaar binase mandaa |
Punjabi
ਸੁਆਮੀ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਮੈਨੂੰ ਖੁਸ਼ੀ ਬਖਸ਼ੀ ਹੈ ਅਤੇ ਮੈਂ ਸਾਰਿਆਂ ਮੰਦੇ ਪਾਪਾਂ ਤੋਂ ਖਲਾਸੀ ਪਾ ਗਿਆ ਹਾਂ।
English
He hugs me close in His Embrace, and blesses me with peace; the evil of sin and corruption is gone.
ਬਿਨਵੰਤਿ ਨਾਨਕ. ਮਿਲੇ ਸੁਆਮੀ; ਪੁਰਖ ਪਰਮਾਨੰਦਾ ॥੪॥੧॥
binavant naanak. mile suaamee; purakh paramaanandaa |4|1|
Punjabi
ਗੁਰੂ ਜੀ ਬਿਨੇ ਕਰਦੇ ਹਨ, ਮੈਂ ਮਹਾਨ ਪ੍ਰਸੰਨਤਾ ਦੇ ਸਰੂਪ ਆਪਣੇ ਸਾਈਂ ਹਰੀ ਨੂੰ ਮਿਲ ਪਿਆ ਹਾਂ।
English
Prays Nanak, I have met my Lord and Master, the Primal Lord, the Embodiment of Bliss. ||4||1||
ਕਾਨੜੇ ਕੀ, ਵਾਰ ਮਹਲਾ ੪, ਮੂਸੇ ਕੀ ਵਾਰ ਕੀ ਧੁਨੀ ॥
kaanarre kee, vaar mahalaa 4, moose kee vaar kee dhunee |
Punjabi
ਕਾਨੜੇ ਕੀ ਵਾਰ ਚੌਥੀ ਪਾਤਿਸ਼ਾਹੀ। ਮੂਸੇ ਦੀ ਵਾਰ ਦੀ ਸੁਰ ਤੇ ਗਾਉਣੀ।
English
Vaar Of Kaanraa, Fourth Mehl, Sung To The Tune Of The Ballad Of Musa:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਲੋਕ ਮਃ ੪ ॥
salok mahalaa 4 |
Punjabi
ਸਲੋਕ ਚੌਥੀ ਪਾਤਿਸ਼ਾਹੀ।
English
Salok, Fourth Mehl:
ਰਾਮ ਨਾਮੁ ਨਿਧਾਨੁ ਹਰਿ; ਗੁਰਮਤਿ ਰਖੁ ਉਰ ਧਾਰਿ ॥
raam naam nidhaan har; guramat rakh ur dhaar |
Punjabi
ਗੁਰਾਂ ਦੇ ਊਪਦੇਸ਼ ਦੁਆਰਾ, ਤੂੰ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਦੇ ਖਜਾਨੇ ਨੂੰ ਟਿਕਾਈ ਰੱਖ।
English
Follow the Guru's Teachings, and enshrine the Treasure of the Lord's Name within your heart.
ਦਾਸਨ ਦਾਸਾ ਹੋਇ ਰਹੁ; ਹਉਮੈ ਬਿਖਿਆ ਮਾਰਿ ॥
daasan daasaa hoe rahu; haumai bikhiaa maar |
Punjabi
ਆਪਣੀ ਸਵੈ-ਹੰਗਤਾ ਦੀ ਜਹਿਰ ਨੂੰ ਤਿਆਗ ਕੇ, ਤੂੰ ਸਦਾ ਹੀ ਸੁਆਮੀ ਦੇ ਗੋਲਿਆਂ ਦਾ ਗੋਲਾ ਬਣਿਆ ਰਹੁ।
English
Become the slave of the Lord's slaves, and conquer egotism and corruption.
ਜਨਮੁ ਪਦਾਰਥੁ ਜੀਤਿਆ; ਕਦੇ. ਨ ਆਵੈ ਹਾਰਿ ॥
janam padaarath jeetiaa; kade. na aavai haar |
Punjabi
ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਖਜਾਨੇ ਨੂੰ ਜਿੱਤ ਕੇ ਕਦਾਚਿੱਤ ਸ਼ਿਕਸਤ ਨਹੀਂ ਉਠਾਵੇਗਾਂ।
English
You shall win this treasure of life; you shall never lose.
ਧਨੁ ਧਨੁ ਵਡਭਾਗੀ ਨਾਨਕਾ; ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥
dhan dhan vaddabhaagee naanakaa; jin guramat har ras saar |1|
Punjabi
ਮੁਬਾਰਕ, ਮੁਬਾਰਕ, ਅਤੇ ਭਾਰੇ ਨਸੀਬਾਂ ਵਾਲੇ ਹਨ ਉਹ, ਹੇ ਨਾਨਕ! ਜੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਅੰਮ੍ਰਿਤ ਦੀ ਸੰਭਾਲ ਕਰਦੇ ਹਨ।
English
Blessed, blessed and very fortunate are those, O Nanak, who savor the Sublime Essence of the Lord through the Guru's Teachings. ||1||
ਮਃ ੪ ॥
mahalaa 4 |
Punjabi
ਚੌਥੀ ਪਾਤਿਸ਼ਾਹੀ।
English
Fourth Mehl:
ਗੋਵਿੰਦੁ ਗੋਵਿਦੁ ਗੋਵਿਦੁ ਹਰਿ; ਗੋਵਿਦੁ ਗੁਣੀ ਨਿਧਾਨੁ ॥
govind govid govid har; govid gunee nidhaan |
Punjabi
ਵਾਹਿਗੁਰੂ ਅਕਾਲ ਪੁਰਖ, ਹਾਂ ਵਾਹਿਗੁਰੂ ਅਕਾਲ ਪੁਰਖ, ਸੰਸਾਰ ਦਾ ਸੁਆਮੀ ਹੀ ਨੇਕੀਆਂ ਦਾ ਖ਼ਜ਼ਾਨਾ ਹੈ।
English
Govind, Govind, Govind - the Lord God, the Lord of the Universe is the Treasure of Virtue.
ਗੋਵਿਦੁ ਗੋਵਿਦੁ ਗੁਰਮਤਿ ਧਿਆਈਐ; ਤਾਂ ਦਰਗਹ ਪਾਈਐ ਮਾਨੁ ॥
govid govid guramat dhiaaeeai; taan daragah paaeeai maan |
Punjabi
ਗੁਰਾਂ ਦੇ ਉਪਦੇਸ਼ ਰਾਹੀਂ, ਜੇਕਰ ਅਸੀਂ ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰੀਏ ਤਦ ਸਾਨੂੰ ਪ੍ਰਭੂ ਦੇ ਦਰਬਾਰ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।
English
Meditating on Govind, Govind, the Lord of the Universe, through the Guru's Teachings, you shall be honored in the Court of the Lord.