Ang 1313
ਗੋਵਿਦੁ ਗੋਵਿਦੁ ਗੋਵਿਦੁ ਜਪਿ; ਮੁਖੁ ਊਜਲਾ ਪਰਧਾਨੁ ॥
govid govid govid jap; mukh aoojalaa paradhaan |
Punjabi
ਆਪਣੇ ਵਾਹਿਗੁਰੂ, ਸੁਆਮੀ ਮਾਲਕ ਦਾ ਮਿਸਰਨ ਕਰਨ ਦੁਆਰਾ, ਬੰਦੇ ਦਾ ਚਿਹਰਾ ਰੌਸ਼ਨ ਹੋ ਜਾਂਦਾ ਹੈ ਅਤੇ ਉਹ ਇਨਸਾਨਾਂ ਵਿੱਚੋਂ ਮੁਖੀਆ ਹੋ ਜਾਂਦਾ ਹੈ।
English
Meditating on God, chanting Govind, Govind, Govind, your face shall be radiant; you shall be famous and exalted.
ਨਾਨਕ. ਗੁਰੁ ਗੋਵਿੰਦੁ ਹਰਿ; ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥
naanak. gur govind har; jit mil har paaeaa naam |2|
Punjabi
ਨਾਨਕ, ਗੁਰੂ ਜੀ ਸੁਆਮੀ ਵਾਹਿਗੁਰੂ ਦੇ ਸਰੂਪ ਹਨ। ਜਿਨ੍ਹਾਂ ਨਾਲ ਮਿਲਣ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ।
English
O Nanak, the Guru is the Lord God, the Lord of the Universe; meeting Him, you shall obtain the Name of the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਤੂੰ ਆਪੇ ਹੀ. ਸਿਧ ਸਾਧਿਕੋ; ਤੂ ਆਪੇ ਹੀ. ਜੁਗ ਜੋਗੀਆ ॥
toon aape hee. sidh saadhiko; too aape hee. jug jogeea |
Punjabi
ਹੇ ਪ੍ਰਭੂ! ਤੂੰ ਖੁਦ ਹੀ ਪੂਰਨ ਪੁਰਸ਼ ਅਤੇ ਅਭਿਆਸੀ ਹੈਂ। ਤੂੰ ਖੁਦ ਹੀ ਯੋਗੀਆਂ ਦਾ ਯੋਗੀ ਹੈਂ।
English
You Yourself are the Siddha and the seeker; You Yourself are the Yoga and the Yogi.
ਤੂ ਆਪੇ ਹੀ ਰਸ ਰਸੀਅੜਾ; ਤੂ ਆਪੇ ਹੀ ਭੋਗ ਭੋਗੀਆ ॥
too aape hee ras raseearraa; too aape hee bhog bhogeea |
Punjabi
ਤੂੰ ਆਪ ਹੀ ਸੁਆਦਾਂ ਦਾ ਸੁਆਦ ਲੈਣ ਵਾਲਾ ਹੈਂ ਅਤੇ ਆਪ ਹੀ ਨਿਆਮਤਾਂ ਨੂੰ ਮਾਨਣ ਵਾਲਾ ਹੈਂ।
English
You Yourself are the Taster of tastes; You Yourself are the Enjoyer of pleasures.
ਤੂ ਆਪੇ ਆਪਿ ਵਰਤਦਾ; ਤੂ ਆਪੇ ਕਰਹਿ ਸੁ ਹੋਗੀਆ ॥
too aape aap varatadaa; too aape kareh su hogeea |
Punjabi
ਤੂੰ ਆਪਣੇ ਆਪ ਹੀ ਸਾਰੇ ਰਮ ਰਿਹਾ ਹੈਂ ਅਤੇ ਜੋ ਤੂੰ ਆਪ ਕਰਦਾ ਹੈਂ, ਕੇਵਲ ਉਹ ਹੀ ਹੁੰਦਾ ਹੈ।
English
You Yourself are All-pervading; whatever You do comes to pass.
ਸਤਸੰਗਤਿ ਸਤਿਗੁਰ ਧੰਨੁ ਧਨੋੁ. ਧੰਨ ਧੰਨ ਧਨੋ; ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥
satasangat satigur dhan dhanuo. dhan dhan dhano; jit mil har bulag bulogeea |
Punjabi
ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ ਹੈ ਸੱਚੇ ਗੁਰਾਂ ਦਾ ਸੱਚਾ ਮੇਲ-ਮਿਲਾਪ, ਜਿਸ ਦੇ ਰਾਹੀਂ ਬੰਦਾ ਹਰੀ ਨੂੰ ਮਿਲ ਪੈਂਦਾ ਹੈ ਤੇ ਉਸ ਦੇ ਨਾਮ ਨੂੰ ਉਚਾਰਦਾ, ਅਤੇ ਗਾਉਂਦਾ ਹੈ।
English
Blessed, blessed, blessed, blessed, blessed is the Sat Sangat, the True Congregation of the True Guru. Join them - speak and chant the Lord's Name.
ਸਭਿ ਕਹਹੁ ਮੁਖਹੁ. ਹਰਿ ਹਰਿ ਹਰੇ. ਹਰਿ ਹਰਿ ਹਰੇ; ਹਰਿ ਬੋਲਤ. ਸਭਿ ਪਾਪ ਲਹੋਗੀਆ ॥੧॥
sabh kahahu mukhahu. har har hare. har har hare; har bolat. sabh paap lahogeea |1|
Punjabi
ਆਪਣੇ ਮੂੰਹ ਨਾਲ ਸਾਰੇ ਜਣੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਉਚਾਰਨ ਕਰੋ। ਵਾਹਿਗੁਰੂ ਉਚਾਰਨ ਕਰਨ ਦੁਆਰਾ ਸਾਰੇ ਗੁਨਾਹ ਧੋਤੇ ਜਾਂਦੇ ਹਨ।
English
Let everyone chant together the Name of the Lord, Har, Har, Haray, Har, Har, Haray; chanting Har, all sins are washed away. ||1||
ਸਲੋਕ ਮਃ ੪ ॥
salok mahalaa 4 |
Punjabi
ਸਲੋਕ ਚੌਥੀ ਪਾਤਿਸ਼ਾਹੀ।
English
Salok, Fourth Mehl:
ਹਰਿ ਹਰਿ ਹਰਿ ਹਰਿ ਨਾਮੁ ਹੈ; ਗੁਰਮੁਖਿ ਪਾਵੈ ਕੋਇ ॥
har har har har naam hai; guramukh paavai koe |
Punjabi
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਨਾਮ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦਾ ਹੈ।
English
Har, Har, Har, Har is the Name of the Lord; rare are those who, as Gurmukh, obtain it.
ਹਉਮੈ ਮਮਤਾ ਨਾਸੁ ਹੋਇ; ਦੁਰਮਤਿ ਕਢੈ ਧੋਇ ॥
haumai mamataa naas hoe; duramat kadtai dhoe |
Punjabi
ਉਸ ਦੀ ਹੰਗਤਾ ਅਤੇ ਮੋਹ ਨਸ਼ਟ ਹੋ ਜਾਂਦੇ ਹਨ ਅਤੇ ਨਾਮ ਉਸ ਦੀਆਂ ਮੰਦੀਆਂ ਭਾਵਨਾਵਾਂ ਨੂੰ ਧੋ ਸੁਟਦਾ ਹੈ।
English
Egotism and possessiveness are eradicated, and evil-mindedness is washed away.
ਨਾਨਕ. ਅਨਦਿਨੁ ਗੁਣ ਉਚਰੈ; ਜਿਨ ਕਉ ਧੁਰਿ ਲਿਖਿਆ ਹੋਇ ॥੧॥
naanak. anadin gun ucharai; jin kau dhur likhiaa hoe |1|
Punjabi
ਨਾਨਕ, ਜਿਸ ਦੇ ਲਈ ਮੁਢਲੀ ਐਸੀ ਲਿਖਤਕਾਰ ਹੈ, ਉਹ, ਰੈਣ ਅਤੇ ਦਿਹੁੰ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
English
O Nanak, one who is blessed with such pre-ordained destiny chants the Lord's Praises, night and day. ||1||
ਮਃ ੪ ॥
mahalaa 4 |
Punjabi
ਚੌਥੀ ਪਾਤਿਸ਼ਾਹੀ।
English
Fourth Mehl:
ਹਰਿ ਆਪੇ ਆਪਿ ਦਇਆਲੁ ਹਰਿ; ਆਪੇ ਕਰੇ ਸੁ ਹੋਇ ॥
har aape aap deaal har; aape kare su hoe |
Punjabi
ਮਿਹਰਬਾਨ ਸੁਆਮੀ ਸਾਰਾ ਕੁਝ ਆਪ ਹੀ ਹੈ। ਜਿਹੜਾ ਕੁਝ ਵਾਹਿਗੁਰੂ ਆਪ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
English
The Lord Himself is Merciful; whatever the Lord Himself does, comes to pass.
ਹਰਿ ਆਪੇ ਆਪਿ ਵਰਤਦਾ; ਹਰਿ ਜੇਵਡੁ ਅਵਰੁ. ਨ ਕੋਇ ॥
har aape aap varatadaa; har jevadd avar. na koe |
Punjabi
ਆਪੇ ਹੀ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਵਾਹਿਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ।
English
The Lord Himself is All-pervading. There is no other as Great as the Lord.
ਜੋ ਹਰਿ ਪ੍ਰਭ ਭਾਵੈ ਸੋ ਥੀਐ; ਜੋ ਹਰਿ ਪ੍ਰਭੁ ਕਰੇ ਸੁ ਹੋਇ ॥
jo har prabh bhaavai so theeai; jo har prabh kare su hoe |
Punjabi
ਜਿਹੜਾ ਕੁਝ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹ ਹੀ ਹੁੰਦਾ ਹੈ ਅਤੇ ਜੋ ਕੁਝ ਸੁਆਮੀ ਵਾਹਿਗੁਰੂ ਕਰਦਾ ਹੈ, ਕੇਵਲ ਉਹ ਹੀ ਨੇਪਰੇ ਚੜ੍ਹਦਾ ਹੈ।
English
Whatever pleases the Lord God's Will comes to pass; whatever the Lord God does is done.
ਕੀਮਤਿ ਕਿਨੈ. ਨ ਪਾਈਆ; ਬੇਅੰਤੁ ਪ੍ਰਭੂ ਹਰਿ ਸੋਇ ॥
keemat kinai. na paaeea; beant prabhoo har soe |
Punjabi
ਕੋਈ ਜਣਾ ਉਸ ਦਾ ਮੁੱਲ ਨਹੀਂ ਪਾ ਸਕਦਾ। ਕਿਉਂਕਿ ਅਨੰਤ ਹੈ ਉਹ ਸੁਆਮੀ ਵਾਹਿਗੁਰੂ।
English
No one can appraise His Value; the Lord God is Endless.
ਨਾਨਕ. ਗੁਰਮੁਖਿ ਹਰਿ ਸਾਲਾਹਿਆ; ਤਨੁ ਮਨੁ ਸੀਤਲੁ ਹੋਇ ॥੨॥
naanak. guramukh har saalaahiaa; tan man seetal hoe |2|
Punjabi
ਨਾਨਕ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦੀਆਂ ਸਿਫਤਾਂ ਕਰਨ ਨਾਲ ਬੰਦੇ ਦੇ ਸਰੀਰ ਤੇ ਚਿੱਤ ਵਿੱਚ ਠੰਡ ਵਰਤ ਜਾਂਦੀ ਹੈ।
English
O Nanak, as Gurmukh, praise the Lord; your body and mind shall be cooled and soothed. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਭ ਜੋਤਿ ਤੇਰੀ ਜਗਜੀਵਨਾ; ਤੂ ਘਟਿ ਘਟਿ ਹਰਿ ਰੰਗ ਰੰਗਨਾ ॥
sabh jot teree jagajeevanaa; too ghatt ghatt har rang ranganaa |
Punjabi
ਹੇ ਜਗਤ ਦੀ ਜਿੰਦ-ਜਾਨ ਵਾਹਿਗੁਰੂ! ਤੇਰਾ ਨੂਰ ਸਾਰਿਆਂ ਨੂਰਾਂ ਨੂੰ ਪ੍ਰਕਾਸ਼ਵਾਨ ਕਰ ਰਿਹਾ ਹੈ। ਤੂੰ, ਹੇ ਸੁਆਮੀ! ਸਾਰਿਆਂ ਦਿਲਾਂ ਨੂੰ ਆਪਣੀ ਪ੍ਰੀਤ ਨਾਲ ਰੰਗਦਾ ਹੈ।
English
You are the Light of all, the Life of the World; You imbue each and every heart with Your Love.
ਸਭਿ ਧਿਆਵਹਿ ਤੁਧੁ. ਮੇਰੇ ਪ੍ਰੀਤਮਾ; ਤੂ ਸਤਿ ਸਤਿ ਪੁਰਖ ਨਿਰੰਜਨਾ ॥
sabh dhiaaveh tudh. mere preetamaa; too sat sat purakh niranjanaa |
Punjabi
ਸਾਰੇ ਤੇਰਾ ਸਿਮਰਨ ਕਰਦੇ ਹਨ, ਹੇ ਮੇਰੇ ਪਿਆਰਿਆਂ! ਸੱਚਾ, ਸੱਚਾ, ਹਾਂ ਸੱਚਾ ਹੈ, ਤੂੰ ਹੇ ਮੇਰੇ ਪਵਿੱਤਰ ਪ੍ਰਭੂ!
English
All meditate on You, O my Beloved; You are the True, True Primal Being, the Immaculate Lord.
ਇਕੁ ਦਾਤਾ. ਸਭੁ ਜਗਤੁ ਭਿਖਾਰੀਆ; ਹਰਿ ਜਾਚਹਿ ਸਭ ਮੰਗ ਮੰਗਨਾ ॥
eik daataa. sabh jagat bhikhaareea; har jaacheh sabh mang manganaa |
Punjabi
ਕੇਵਲ ਇਕ ਸੁਆਮੀ ਹੀ ਦੇਣ ਵਾਲਾ ਹੈ ਅਤੇ ਸਾਰਾ ਸੰਸਾਰ ਮੰਗਤਾ ਹੀ ਹੈ। ਸਾਰੇ ਮੰਗਤੇ ਪ੍ਰਭੂ ਪਾਸੋ ਖੈਰ ਮੰਗਦੇ ਅਤੇ ਪਿੰਨਦੇ ਹਨ।
English
The One is the Giver; the whole world is the beggar. All the beggars beg for His Gifts.
ਸੇਵਕੁ ਠਾਕੁਰੁ ਸਭੁ ਤੂਹੈ ਤੂਹੈ; ਗੁਰਮਤੀ ਹਰਿ ਚੰਗ ਚੰਗਨਾ ॥
sevak tthaakur sabh toohai toohai; guramatee har chang changanaa |
Punjabi
ਤੂੰ ਆਪ ਹੀ ਨੌਕਰ ਹੈ ਅਤੇ ਸੁਆਮੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਸ਼੍ਰੇਸ਼ਟਾ ਦਾ ਪਰਮ ਸ਼੍ਰੇਸ਼ਟ ਹੋ ਜਾਂਦਾ ਹੈ ਜਾਂਦਾ ਹੈ।
English
You are the servant, and You are the Lord and Master of all. Through the Guru's Teachings, we are ennobled and uplifted.
ਸਭਿ ਕਹਹੁ ਮੁਖਹੁ, ਰਿਖੀਕੇਸੁ ਹਰੇ; ਰਿਖੀਕੇਸੁ ਹਰੇ, ਜਿਤੁ ਪਾਵਹਿ ਸਭ ਫਲ ਫਲਨਾ ॥੨॥
sabh kahahu mukhahu, rikheekes hare; rikheekes hare, jit paaveh sabh fal falanaa |2|
Punjabi
ਸਾਰੇ ਜਣੇ, ਆਪਣੇ ਮੂੰਹ ਨਾਲ, ਉਚਾਰਨ ਕਰੋ ਕਿ ਵਾਹਿਗੁਰੂ ਸਾਰੀਆਂ ਇੰਦ੍ਰੀਆਂ ਦਾ ਸੁਆਮੀ ਹੈ, ਵਾਹਿਗੁਰੂ ਸਾਰੀਆਂ ਇੰਦ੍ਰੀਆਂ ਦਾ ਸੁਆਮੀ ਹੈ। ਇਸ ਤਰ੍ਹਾਂ ਤੁਸੀਂ ਸਾਰਿਆਂ ਮੇਵਿਆਂ ਦੇ ਮੇਵੇ ਨੂੰ ਪਾ ਲਉਗੇ।
English
Let everyone say that the Lord is the Master of the senses, the Master of all faculties; through Him, we obtain all fruits and rewards. ||2||
ਸਲੋਕ ਮਃ ੪ ॥
salok mahalaa 4 |
Punjabi
ਸਲੋਕ ਚੋਥੀ ਪਾਤਿਸ਼ਾਹੀ।
English
Salok, Fourth Mehl:
ਹਰਿ ਹਰਿ ਨਾਮੁ ਧਿਆਇ ਮਨ; ਹਰਿ ਦਰਗਹ ਪਾਵਹਿ ਮਾਨੁ ॥
har har naam dhiaae man; har daragah paaveh maan |
Punjabi
ਹੇ ਮੇਰੇ ਮਨੂਏ! ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਅਤੇ ਤੂੰ ਸੁਆਮੀ ਦੇ ਦਰਬਾਰ ਅੰਦਰ ਇੱਜ਼ਤ ਪਾਵੇਗਾ।
English
O mind, meditate on the Name of the Lord, Har, Har; you shall be honored in the Court of the Lord.
ਜੋ ਇਛਹਿ ਸੋ ਫਲੁ ਪਾਇਸੀ; ਗੁਰਸਬਦੀ ਲਗੈ ਧਿਆਨੁ ॥
jo ichheh so fal paaeisee; gurasabadee lagai dhiaan |
Punjabi
ਗੁਰਾਂ ਦੀ ਬਾਣੀ ਨਾਲ ਬਿਰਤੀ ਜੋੜਨ ਦੁਆਰਾ, ਤੂੰ ਉਸ ਮੇਵੇ ਨੂੰ ਪਾ ਲਵੇਗਾ, ਜਿਸ ਨੂੰ ਤੂੰ ਚਾਹੁੰਦਾ ਹੈ।
English
You shall obtain the fruits that you desire, focusing your meditation on the Word of the Guru's Shabad.
ਕਿਲਵਿਖ ਪਾਪ ਸਭਿ ਕਟੀਅਹਿ; ਹਉਮੈ ਚੁਕੈ ਗੁਮਾਨੁ ॥
kilavikh paap sabh katteeeh; haumai chukai gumaan |
Punjabi
ਤੇਰੇ ਸਾਰੇ ਕੁਕਰਮ ਅਤੇ ਗੁਨਾਹ ਮਿਟ ਜਾਣਗੇ ਅਤੇ ਤੂੰ ਆਪਣੇ ਹੰਕਾਰ ਅਤੇ ਸਵੈ-ਹੰਗਤਾ ਤੋਂ ਖਲਾਸੀ ਪਾ ਜਾਵੇਗਾ।
English
All your sins and mistakes shall be wiped away, and you shall be rid of egotism and pride.
ਗੁਰਮੁਖਿ ਕਮਲੁ ਵਿਗਸਿਆ; ਸਭੁ ਆਤਮ ਬ੍ਰਹਮੁ ਪਛਾਨੁ ॥
guramukh kamal vigasiaa; sabh aatam braham pachhaan |
Punjabi
ਗੁਰਾਂ ਦੀ ਦਇਆ ਦੁਆਰਾ, ਬੰਦੇ ਦਾ ਦਿਲ ਕੰਵਲ ਪ੍ਰਫੁਲਤ ਹੋ ਜਾਂਦਾ ਹੈ ਅਤੇ ਉਹ ਹਰ ਮਨ ਅੰਦਰ ਸਾਈਂ ਨੂੰ ਅਨੁਭਵ ਕਰਦਾ ਹੈ।
English
The heart-lotus of the Gurmukh blossoms forth, recognizing God within every soul.
ਹਰਿ ਹਰਿ ਕਿਰਪਾ ਧਾਰਿ ਪ੍ਰਭ; ਜਨ ਨਾਨਕ. ਜਪਿ ਹਰਿ ਨਾਮੁ ॥੧॥
har har kirapaa dhaar prabh; jan naanak. jap har naam |1|
Punjabi
ਹੇ ਵਾਹਿਗੁਰੂ ਸੁਆਮੀ ਮਾਲਕ! ਤੂੰ ਗੋਲੇ ਨਾਨਕ ਤੇ ਮਿਹਰ ਕਰ ਤਾਂ ਜੋ ਉਹ ਸੁਆਮੀ ਦੇ ਨਾਮ ਦਾ ਉਚਾਰਨ ਕਰੇ।
English
O Lord God, please shower Your Mercy upon servant Nanak, that he may chant the Lord's Name. ||1||
ਮਃ ੪ ॥
mahalaa 4 |
Punjabi
ਚੋਥੀ ਪਾਤਿਸ਼ਾਹੀ।
English
Fourth Mehl:
ਹਰਿ ਹਰਿ ਨਾਮੁ ਪਵਿਤੁ ਹੈ; ਨਾਮੁ ਜਪਤ ਦੁਖੁ ਜਾਇ ॥
har har naam pavit hai; naam japat dukh jaae |
Punjabi
ਪਾਵਨ ਪੁਨੀਤ ਹੈ ਸੁਆਮੀ ਵਾਹਿਗੁਰੂ ਦਾ ਨਾਮ। ਨਾਮ ਦਾ ਉਚਾਰਨ ਕਰਨ ਦੁਆਰਾ, ਬੰਦੇ ਦੀ ਪੀੜ ਨਵਿਰਤ ਹੋ ਜਾਂਦੀ ਹੈ।
English
The Name of the Lord, Har, Har, is Sacred and Immaculate. Chanting the Naam, pain is dispelled.
ਜਿਨ ਕਉ ਪੂਰਬਿ ਲਿਖਿਆ; ਤਿਨ ਮਨਿ ਵਸਿਆ ਆਇ ॥
jin kau poorab likhiaa; tin man vasiaa aae |
Punjabi
ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਵਿੱਚ ਟਿਕ ਜਾਂਦਾ ਹੈ, ਜਿਨ੍ਹਾਂ ਲਈ ਮੁੱਢ ਤੋਂ ਐਹੋ ਜੇਹੀ ਲਿਖਤਾਕਾਰ ਹੈ।
English
God comes to abide in the minds of those who have such pre-ordained destiny.
ਸਤਿਗੁਰ ਕੈ ਭਾਣੈ ਜੋ ਚਲੈ; ਤਿਨ ਦਾਲਦੁ ਦੁਖੁ ਲਹਿ ਜਾਇ ॥
satigur kai bhaanai jo chalai; tin daalad dukh leh jaae |
Punjabi
ਜੋ ਕੋਈ ਭੀ ਸੱਚੇ ਗੁਰਾਂ ਦੀ ਰਜਾ ਅੰਦਰ ਟੁਰਦਾ ਹੈ, ਉਸ ਦੀ ਕੰਗਾਲਤਾ ਤੇ ਦੁਖੜਾ ਦੂਰ ਹੋ ਜਾਂਦੇ ਹਨ।
English
Those who walk in harmony with the Will of the True Guru are rid of pain and poverty.
ਆਪਣੈ ਭਾਣੈ ਕਿਨੈ. ਨ ਪਾਇਓ; ਜਨ ਵੇਖਹੁ ਮਨਿ ਪਤੀਆਇ ॥
aapanai bhaanai kinai. na paaeo; jan vekhahu man pateeae |
Punjabi
ਆਪਣੀ ਮਰਜੀ ਅੰਦਰ ਟੁਰਨ ਦੁਆਰਾ, ਕਿਸੇ ਨੂੰ ਭੀ ਪ੍ਰਭੂ ਪ੍ਰਾਪਤ ਨਹੀਂ ਹੁੰਦਾ। ਹੇ ਬੰਦੇ! ਤੂੰ ਇਸ ਨੂੰ ਵੇਖ ਵਿਚਾਰ ਕੇ ਆਪਣੀ ਆਤਮਾ ਦੀ ਤਸੱਲੀ ਕਰ ਲੈ।
English
No one finds the Lord by his own will; see this, and satisfy your mind.
ਜਨੁ ਨਾਨਕੁ ਦਾਸਨ ਦਾਸੁ ਹੈ; ਜੋ ਸਤਿਗੁਰ ਲਾਗੇ ਪਾਇ ॥੨॥
jan naanak daasan daas hai; jo satigur laage paae |2|
Punjabi
ਦਾਸ ਨਾਨਕ ਉਸ ਦੇ ਗੋਲਿਆਂ ਦਾ ਭੀ ਗੋਲਾ ਹੈ, ਜੋ ਸੱਚੇ ਗੁਰਾਂ ਦੇ ਪੈਰੀ ਪੈਦਾ ਹੈ।
English
Servant Nanak is the slave of the slave of those who fall at the Feet of the True Guru. ||2||
ਪਉੜੀ ॥
paurree |
Punjabi
ਪਉੜੀ।
English
Pauree: