Ekam
Guru Granth Sahib

Ang 1314

Ang 1314 · Line 1

ਤੂੰ ਥਾਨ ਥਨੰਤਰਿ, ਭਰਪੂਰੁ ਹਹਿ ਕਰਤੇ; ਸਭ ਤੇਰੀ ਬਣਤ ਬਣਾਵਣੀ ॥

toon thaan thanantar, bharapoor heh karate; sabh teree banat banaavanee |

Punjabi

ਮੇਰੇ ਸਿਰਜਣਹਾਰ ਸੁਆਮੀ, ਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਨੂੰ ਪਰੀਪੂਰਨ ਕਰ ਰਿਹਾ ਹੈ। ਕੇਵਲ ਤੂੰ ਹੀ ਸਾਰੀ ਘਾੜਤ ਘੜੀ ਹੈ।

Bhai Manmohan Singh (Shabad OS, CC BY-SA)

English

You are pervading and permeating all places and interspaces, O Creator. You made all that has been made.

Dr. Sant Singh Khalsa (Shabad OS, CC BY-SA)
Ang 1314 · Line 2

ਰੰਗ ਪਰੰਗ. ਸਿਸਟਿ ਸਭ ਸਾਜੀ; ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥

rang parang. sisatt sabh saajee; bahu bahu bidh bhaant upaavanee |

Punjabi

ਅਨੇਕਾਂ ਰੰਗਤਾ ਅਤੇ ਵਿਚਿਤ੍ਰ ਭਾਹਾਂ ਦੀ ਸਾਰੀ ਦੁਨੀਆਂ ਤੂੰ ਹੀ ਰਚੀ ਹੈ। ਇਸ ਨੂੰ ਤੂੰ ਬਹੁਤਿਆਂ ਤਰੀਕਿਆਂ ਨਾਲ ਬਹੁਤੀਆਂ ਕਿਸਮਾਂ ਵਿੱਚ ਘੜਿਆਂ ਹੈ।

Bhai Manmohan Singh (Shabad OS, CC BY-SA)

English

You created the entire universe, with all its colors and shades; in so many ways and means and forms You formed it.

Dr. Sant Singh Khalsa (Shabad OS, CC BY-SA)
Ang 1314 · Line 3

ਸਭ ਤੇਰੀ ਜੋਤਿ. ਜੋਤੀ ਵਿਚਿ ਵਰਤਹਿ; ਗੁਰਮਤੀ ਤੁਧੈ ਲਾਵਣੀ ॥

sabh teree jot. jotee vich varateh; guramatee tudhai laavanee |

Punjabi

ਮੇਰੇ ਪ੍ਰਕਾਸ਼ਵਾਨ ਪ੍ਰਭੂ! ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰਮ ਰਿਹਾ ਹੈ ਅਤੇ ਕੇਵਲ ਤੂੰ ਹੀ ਬੰਦੇ ਨੂੰ ਗੁਰਾਂ ਦੇ ਉਪਦੇਸ਼ ਨਾਲ ਜੋੜਦਾ ਹੈ।

Bhai Manmohan Singh (Shabad OS, CC BY-SA)

English

O Lord of Light, Your Light is infused within all; You link us to the Guru's Teachings.

Dr. Sant Singh Khalsa (Shabad OS, CC BY-SA)
Ang 1314 · Line 4

ਜਿਨ ਹੋਹਿ ਦਇਆਲੁ. ਤਿਨ ਸਤਿਗੁਰੁ ਮੇਲਹਿ; ਮੁਖਿ ਗੁਰਮੁਖਿ ਹਰਿ ਸਮਝਾਵਣੀ ॥

jin hohi deaal. tin satigur meleh; mukh guramukh har samajhaavanee |

Punjabi

ਮੇਰੇ ਵਾਹਿਗੁਰੂ, ਜਿਨ੍ਹਾਂ ਉਤੇ ਤੂੰ ਮਿਹਰਬਾਨ ਹੈ, ਉਨ੍ਹਾਂ ਨੂੰ ਤੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈਂ ਅਤੇ ਮੁਖੀ ਗੁਰਾਂ ਦੀ ਬਾਣੀ ਰਾਹੀਂ ਤੂੰ ਉਨ੍ਹਾਂ ਨੂੰ ਸਿਖਮਤ ਪ੍ਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

They alone meet the True Guru, unto whom You are Merciful; O Lord, You instruct them in the Guru's Word.

Dr. Sant Singh Khalsa (Shabad OS, CC BY-SA)
Ang 1314 · Line 5

ਸਭਿ ਬੋਲਹੁ ਰਾਮ ਰਮੋ. ਸ੍ਰੀ ਰਾਮ ਰਮੋ; ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥

sabh bolahu raam ramo. sree raam ramo; jit daalad dukh bhukh sabh leh jaavanee |3|

Punjabi

ਤੁਸੀਂ ਸਾਰੇ ਜਣੇ ਪ੍ਰਭੂ ਦੇ ਨਾਮ, ਪੂਜਯ ਪ੍ਰਭੂ ਦੇ ਨਾਮ ਦਾ ਉਚਾਰਨ ਕਰੋ, ਜਿਸ ਦੁਆਰਾ ਗਰੀਬੀ ਪੀੜ ਅਤੇ ਖੁਧਿਆ ਸਮੂਹ ਦੂਰ ਹੋ ਜਾਣਗੇ।

Bhai Manmohan Singh (Shabad OS, CC BY-SA)

English

Let everyone chant the Name of the Lord, chant the Name of the Great Lord; all poverty, pain and hunger shall be taken away. ||3||

Dr. Sant Singh Khalsa (Shabad OS, CC BY-SA)
Ang 1314 · Line 6

ਸਲੋਕ ਮਃ ੪ ॥

salok mahalaa 4 |

Punjabi

ਸਲੋਕ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fourth Mehl:

Dr. Sant Singh Khalsa (Shabad OS, CC BY-SA)
Ang 1314 · Line 7

ਹਰਿ ਹਰਿ ਅੰਮ੍ਰਿਤੁ ਨਾਮ ਰਸੁ; ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥

har har amrit naam ras; har amrit har ur dhaar |

Punjabi

ਮਿੱਠਾ ਹੈ ਸੁਆਮੀ, ਵਾਹਿਗੁਰੂ ਦਾ ਨਾਮ ਅੰਮ੍ਰਿਤ ਇਸ ਲਈ ਤੂੰ ਸੁਆਮੀ ਵਾਹਿਗੁਰੂ ਦੇ ਅਮਿਊ ਨੂੰ ਆਪਣੇ ਮਨ ਵਿੱਚ ਟਿਕਾ।

Bhai Manmohan Singh (Shabad OS, CC BY-SA)

English

The Ambrosial Nectar of the Name of the Lord, Har, Har, is sweet; enshrine this Ambrosial Nectar of the Lord within your heart.

Dr. Sant Singh Khalsa (Shabad OS, CC BY-SA)
Ang 1314 · Line 8

ਵਿਚਿ ਸੰਗਤਿ. ਹਰਿ ਪ੍ਰਭੁ ਵਰਤਦਾ; ਬੁਝਹੁ ਸਬਦ ਵੀਚਾਰਿ ॥

vich sangat. har prabh varatadaa; bujhahu sabad veechaar |

Punjabi

ਸੁਆਮੀ ਵਾਹਿਗੁਰੂ ਸਤਿਸੰਗਤ ਅੰਦਰ ਵਸਦਾ ਹੈ। ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਤੂੰ ਉਸ ਨੂੰ ਅਨੁਭਵ ਕਰ ਲਵੇਗਾ।

Bhai Manmohan Singh (Shabad OS, CC BY-SA)

English

The Lord God prevails in the Sangat, the Holy Congregation; reflect upon the Shabad and understand.

Dr. Sant Singh Khalsa (Shabad OS, CC BY-SA)
Ang 1314 · Line 9

ਮਨਿ ਹਰਿ ਹਰਿ ਨਾਮੁ ਧਿਆਇਆ; ਬਿਖੁ ਹਉਮੈ ਕਢੀ ਮਾਰਿ ॥

man har har naam dhiaaeaa; bikh haumai kadtee maar |

Punjabi

ਆਪਣੇ ਰਿਦੇ ਅੰਦਰ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਆਪਣੀ ਸਵੈ-ਹੰਗਤਾ ਦੀ ਜ਼ਹਿਰ ਤੋਂ ਖਲਾਸੀ ਪਾ ਗਿਆ ਹਾਂ।

Bhai Manmohan Singh (Shabad OS, CC BY-SA)

English

Meditating on the Name of the Lord, Har, Har, within the mind, the poison of egotism is eradicated.

Dr. Sant Singh Khalsa (Shabad OS, CC BY-SA)
Ang 1314 · Line 10

ਜਿਨ ਹਰਿ ਹਰਿ ਨਾਮੁ. ਨ ਚੇਤਿਓ; ਤਿਨ ਜੂਐ ਜਨਮੁ ਸਭੁ ਹਾਰਿ ॥

jin har har naam. na chetio; tin jooai janam sabh haar |

Punjabi

ਜੋ ਕੋਈ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਉਹ ਆਪਣਾ ਸਾਰਾ ਜੀਵਨ ਜੂਨੇ (ਜੂਏ) ਵਿੱਚ ਗੁਆ ਲੈਂਦਾ ਹੈ।

Bhai Manmohan Singh (Shabad OS, CC BY-SA)

English

One who does not remember the Name of the Lord, Har, Har, shall totally lose this life in the gamble.

Dr. Sant Singh Khalsa (Shabad OS, CC BY-SA)
Ang 1314 · Line 11

ਗੁਰਿ ਤੁਠੈ. ਹਰਿ ਚੇਤਾਇਆ; ਹਰਿ ਨਾਮਾ ਹਰਿ ਉਰ ਧਾਰਿ ॥

gur tutthai. har chetaaeaa; har naamaa har ur dhaar |

Punjabi

ਜਦ ਗੁਰੂ ਜੀ ਮਿਹਰਬਾਨ ਹੁੰਦੇ ਹਨ, ਪ੍ਰਾਣੀ ਆਪਣੇ ਵਾਹਿਗੁਰੂ ਦਾ ਚਿੰਤਨ ਕਰਦਾ ਹੈ ਅਤੇ ਪ੍ਰਭੂ ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, one remembers the Lord, and enshrines the Lord's Name within the heart.

Dr. Sant Singh Khalsa (Shabad OS, CC BY-SA)
Ang 1314 · Line 12

ਜਨ ਨਾਨਕ. ਤੇ ਮੁਖ ਉਜਲੇ; ਤਿਤੁ ਸਚੈ ਦਰਬਾਰਿ ॥੧॥

jan naanak. te mukh ujale; tith sachai darabaar |1|

Punjabi

ਦਾਸ ਨਾਨਕ! ਉਸ ਸੁਆਮੀ ਦੀ ਸੱਚੀ ਦਰਗਾਹ ਅੰਦਰ ਉਸ ਆਦਮੀ ਦਾ ਚਿਹਰਾ ਰੌਸ਼ਨ ਹੁੰਦਾ ਹੈ।

Bhai Manmohan Singh (Shabad OS, CC BY-SA)

English

O servant Nanak, his face shall be radiant in the Court of the True Lord. ||1||

Dr. Sant Singh Khalsa (Shabad OS, CC BY-SA)
Ang 1314 · Line 13

ਮਃ ੪ ॥

mahalaa 4 |

Punjabi

ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fourth Mehl:

Dr. Sant Singh Khalsa (Shabad OS, CC BY-SA)
Ang 1314 · Line 14

ਹਰਿ ਕੀਰਤਿ ਉਤਮੁ ਨਾਮੁ ਹੈ; ਵਿਚਿ ਕਲਿਜੁਗ ਕਰਣੀ ਸਾਰੁ ॥

har keerat utam naam hai; vich kalijug karanee saar |

Punjabi

ਮਹਾਨ ਹੈ ਪ੍ਰਭੂ ਦਾ ਜੱਸ ਅਤੇ ਪ੍ਰਭੂ ਦਾ ਨਾਮ। ਸ਼੍ਰੇਸ਼ਟ ਹੈ ਇਹ ਕਰਮ ਕਾਲੇ ਯੁਗ ਅੰਦਰ।

Bhai Manmohan Singh (Shabad OS, CC BY-SA)

English

To chant the Lord's Praise and His Name is sublime and exalted. This is the most excellent deed in this Dark Age of Kali Yuga.

Dr. Sant Singh Khalsa (Shabad OS, CC BY-SA)
Ang 1314 · Line 15

ਮਤਿ ਗੁਰਮਤਿ ਕੀਰਤਿ ਪਾਈਐ; ਹਰਿ ਨਾਮਾ ਹਰਿ ਉਰਿ ਹਾਰੁ ॥

mat guramat keerat paaeeai; har naamaa har ur haar |

Punjabi

ਗੁਰਾਂ ਦੇ ਉਪਦੇਸ਼ ਅਤੇ ਸਿਖਮਤ ਦੁਆਰਾ, ਬੰਦੇ ਨੂੰ ਪ੍ਰਭੂ ਦਾ ਜੱਸ ਪ੍ਰਾਪਤ ਹੁੰਦਾ ਹੈ ਅਤੇ ਉਹ ਵਾਹਿਗੁਰੂ ਪ੍ਰਭੂ ਦੇ ਨਾਮ ਦੀ ਮਾਲਾ ਆਪਣੇ ਹਿਰਦੇ ਅੰਦਰ ਪਹਿਨ ਲੈਂਦਾ ਹੈ।

Bhai Manmohan Singh (Shabad OS, CC BY-SA)

English

His Praises come through the Guru's Teachings and Instructions; wear the Necklace of the Lord's Name.

Dr. Sant Singh Khalsa (Shabad OS, CC BY-SA)
Ang 1314 · Line 16

ਵਡਭਾਗੀ ਜਿਨ ਹਰਿ ਧਿਆਇਆ; ਤਿਨ ਸਉਪਿਆ ਹਰਿ ਭੰਡਾਰੁ ॥

vaddabhaagee jin har dhiaaeaa; tin saupiaa har bhanddaar |

Punjabi

ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਵਾਹਿਗੁਰੂ ਦਾ ਆਰਾਧਨ ਕਰਦੇ ਹਨ। ਵਾਹਿਗੁਰੂ ਦੇ ਖਜਾਨੇ ਉਨ੍ਹਾਂ ਦੇ ਸਪੁਰਦ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who meditate on the Lord are very fortunate. They are entrusted with the Treasure of the Lord.

Dr. Sant Singh Khalsa (Shabad OS, CC BY-SA)
Ang 1314 · Line 17

ਬਿਨੁ ਨਾਵੈ. ਜਿ ਕਰਮ ਕਮਾਵਣੇ; ਨਿਤ ਹਉਮੈ ਹੋਇ ਖੁਆਰੁ ॥

bin naavai. ji karam kamaavane; nit haumai hoe khuaar |

Punjabi

ਨਾਮ ਦੇ ਬਗੈਰ, ਹੋਰ ਜਿਹੜੇ ਭੀ ਕੰਮ ਬੰਦਾ ਕਰਦਾ ਹੈ, ਉਹ ਸਦਾ ਹੰਕਾਰ ਅੰਦਰ ਬਰਬਾਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Without the Name, no matter what people may do, they continue to waste away in egotism.

Dr. Sant Singh Khalsa (Shabad OS, CC BY-SA)
Ang 1314 · Line 18

ਜਲਿ ਹਸਤੀ ਮਲਿ ਨਾਵਾਲੀਐ; ਸਿਰਿ ਭੀ ਫਿਰਿ ਪਾਵੈ ਛਾਰੁ ॥

jal hasatee mal naavaaleeai; sir bhee fir paavai chhaar |

Punjabi

ਹਾਥੀ (ਹੰਕਾਰੀ ਮਨ) ਨੂੰ ਪਾਣੀ ਨਾਲ ਮਲ ਕੇ ਨੁਹਾਇਆ ਜਾਂਦਾ ਹੈ, ਤਾਂ ਭੀ ਉਹ ਮੁੜ ਕੇ ਆਪਣੇ ਮੂੰਡ ਉਤੇ ਖੇਹ ਸੁਟਦਾ ਹੈ।

Bhai Manmohan Singh (Shabad OS, CC BY-SA)

English

Elephants can be washed and bathed in water, but they only throw dust on their heads again.

Dr. Sant Singh Khalsa (Shabad OS, CC BY-SA)
Ang 1314 · Line 19

ਹਰਿ ਮੇਲਹੁ ਸਤਿਗੁਰੁ ਦਇਆ ਕਰਿ; ਮਨਿ ਵਸੈ ਏਕੰਕਾਰੁ ॥

har melahu satigur deaa kar; man vasai ekankaar |

Punjabi

ਹੇ ਮੇਰੇ ਸੱਚੇ ਗੁਰਦੇਵ ਜੀ! ਮਿਹਰਬਾਨੀ ਕਰਕੇ ਮੈਨੂੰ ਸੁਆਮੀ ਨਾਲ ਮਿਲਾ ਦਿਓ ਤਾਂ ਜੋ ਇਕ ਅਕਾਲ ਪੁਰਖ ਮੇਰੇ ਹਿਰਦੇ ਅੰਦਰ ਟਿਕ ਜਾਵੇ।

Bhai Manmohan Singh (Shabad OS, CC BY-SA)

English

O Kind and Compassionate True Guru, please unite me with the Lord, that the One Creator of the Universe may abide within my mind.

Dr. Sant Singh Khalsa (Shabad OS, CC BY-SA)
Ang 1314 · Line 20

ਜਿਨ ਗੁਰਮੁਖਿ ਸੁਣਿ ਹਰਿ ਮੰਨਿਆ; ਜਨ ਨਾਨਕ. ਤਿਨ ਜੈਕਾਰੁ ॥੨॥

jin guramukh sun har maniaa; jan naanak. tin jaikaar |2|

Punjabi

ਗੁਰੂ-ਸਮਰਪਨ ਜੋ ਹਰੀ ਬਾਰੇ ਸੁਣਦੇ ਹਨ ਅਤੇ ਉਸ ਅੰਦਰ ਭਰੋਸਾ ਧਾਰਦੇ ਹਨ, ਗੋਲਾ ਨਾਨਕ ਉਨ੍ਹਾਂ ਨੂੰ ਨਿਮਸ਼ਕਾਰ ਕਰਦਾ ਹੈ।

Bhai Manmohan Singh (Shabad OS, CC BY-SA)

English

Those Gurmukhs who listen to the Lord and believe in Him - servant Nanak salutes them. ||2||

Dr. Sant Singh Khalsa (Shabad OS, CC BY-SA)
Ang 1314 · Line 21

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1314 · Line 22

ਰਾਮ ਨਾਮੁ ਵਖਰੁ ਹੈ ਊਤਮੁ; ਹਰਿ ਨਾਇਕੁ ਪੁਰਖੁ ਹਮਾਰਾ ॥

raam naam vakhar hai aootam; har naaeik purakh hamaaraa |

Punjabi

ਸ਼੍ਰੇਸ਼ਟ ਹੈ ਸੌਦਾਸੂਤ ਸੁਆਮੀ ਦੇ ਨਾਮ ਦਾ। ਉਹ ਸੁਆਮੀ ਵਾਹਿਗੁਰੂ ਹੀ ਮੇਰਾ ਮਾਲਕ ਹੈ।

Bhai Manmohan Singh (Shabad OS, CC BY-SA)

English

The Lord's Name is the most sublime and precious merchandise. The Primal Lord God is my Lord and Master.

Dr. Sant Singh Khalsa (Shabad OS, CC BY-SA)
Ang 1314 · Line 23

ਹਰਿ ਖੇਲੁ ਕੀਆ ਹਰਿ ਆਪੇ ਵਰਤੈ; ਸਭੁ ਜਗਤੁ ਕੀਆ ਵਣਜਾਰਾ ॥

har khel keea har aape varatai; sabh jagat keea vanajaaraa |

Punjabi

ਸੁਆਮੀ ਵਾਹਿਗੁਰੂ ਨੇ ਖੇਡ ਰੱਚੀ ਹੈ ਅਤੇ ਉਹ ਆਪ ਹੀ ਉਸ ਅੰਦਰ ਵਿਆਪਕ ਹੋ ਰਿਹਾ ਹੈ। ਸਾਰੇ ਸੰਸਾਰ ਨੂੰ ਉਸਨੇ ਆਪਣੇ ਨਾਮ ਦਾ ਵਾਪਾਰੀ ਬਣਾਇਆ ਹੋਇਆ ਹੈ।

Bhai Manmohan Singh (Shabad OS, CC BY-SA)

English

The Lord has staged His Play, and He Himself permeates it. The whole world deals in this merchandise.

Dr. Sant Singh Khalsa (Shabad OS, CC BY-SA)
Ang 1314 · Line 24

ਸਭ ਜੋਤਿ ਤੇਰੀ, ਜੋਤੀ ਵਿਚਿ ਕਰਤੇ; ਸਭੁ ਸਚੁ, ਤੇਰਾ ਪਾਸਾਰਾ ॥

sabh jot teree, jotee vich karate; sabh sach, teraa paasaaraa |

Punjabi

ਹੇ ਮੇਰੇ ਪ੍ਰਕਾਸ਼ਵਾਨ ਸਿਰਜਣਹਾਰ! ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰੋਸ਼ਨ ਹੋ ਰਿਹਾ ਹੈ ਅਤੇ ਸੱਚਾ ਹੈ ਤੇਰਾ ਪਸਾਰ।

Bhai Manmohan Singh (Shabad OS, CC BY-SA)

English

Your Light is the light in all beings, O Creator. All Your Expanse is True.

Dr. Sant Singh Khalsa (Shabad OS, CC BY-SA)
Ang 1314 · Line 25

ਸਭਿ ਧਿਆਵਹਿ ਤੁਧੁ, ਸਫਲ ਸੇ ਗਾਵਹਿ; ਗੁਰਮਤੀ ਹਰਿ ਨਿਰੰਕਾਰਾ ॥

sabh dhiaaveh tudh, safal se gaaveh; guramatee har nirankaaraa |

Punjabi

ਅਮੋਘ ਹਨ ਉਹ ਸਾਰੇ ਜੋ ਗੁਰਾਂ ਦੇ ਉਪਦੇਸ਼ ਦੁਆਰਾ, ਤੈਨੂੰ ਸਿਮਰਦੇ ਅਤੇ ਤੇਰੀਆਂ ਸਿਫਤਾਂ ਗਾਇਨ ਕਰਦੇ ਹਨ, ਹੇ ਸਰੂਪ-ਰਹਿਤ ਸੁਆਮੀ!

Bhai Manmohan Singh (Shabad OS, CC BY-SA)

English

All those who meditate on You become prosperous; through the Guru's Teachings, they sing Your Praises, O Formless Lord.

Dr. Sant Singh Khalsa (Shabad OS, CC BY-SA)
Ang 1314 · Line 26

ਸਭਿ ਚਵਹੁ ਮੁਖਹੁ. ਜਗੰਨਾਥੁ ਜਗੰਨਾਥੁ ਜਗਜੀਵਨੋ; ਜਿਤੁ ਭਵਜਲ ਪਾਰਿ ਉਤਾਰਾ ॥੪॥

sabh chavahu mukhahu. jaganaath jaganaath jagajeevano; jit bhavajal paar utaaraa |4|

Punjabi

ਤੁਸੀਂ ਸਾਰੇ ਆਪਣੇ ਮੂੰਹ ਨਾਲ ਸੰਸਾਰ ਦੇ ਸੁਆਮੀ ਹਾਂ, ਸੰਸਾਰ ਦੇ ਸੁਆਮੀ ਅਤੇ ਆਲਮ ਦੀ ਜਿੰਦ-ਜਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੋ, ਜਿਸ ਦੁਆਰਾ ਤੁਸੀਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਉਗੇ।

Bhai Manmohan Singh (Shabad OS, CC BY-SA)

English

Let everyone chant the Lord, the Lord of the World, the Lord of the Universe, and cross over the terrifying world-ocean. ||4||

Dr. Sant Singh Khalsa (Shabad OS, CC BY-SA)
Ang 1314 · Line 27

ਸਲੋਕ ਮਃ ੪ ॥

salok mahalaa 4 |

Punjabi

ਸਲੋਕ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fourth Mehl:

Dr. Sant Singh Khalsa (Shabad OS, CC BY-SA)
Ang 1314 · Line 28

ਹਮਰੀ ਜਿਹਬਾ ਏਕ; ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥

hamaree jihabaa ek; prabh har ke gun agam athaah |

Punjabi

ਮੇਰੀ ਕੇਵਲ ਇਕ ਜੀਭ ਹੈ, ਪ੍ਰੰਤੂ ਪਹੁੰਚ ਤੋਂ ਪਰੇ ਅਤੇ ਬੇਥਾਹ ਹਨ ਸਾਈਂ ਹਰੀ ਦੀਆਂ ਵਡਿਆਈਆਂ।

Bhai Manmohan Singh (Shabad OS, CC BY-SA)

English

I have only one tongue, and the Glorious Virtues of the Lord God are Unapproachable and Unfathomable.

Dr. Sant Singh Khalsa (Shabad OS, CC BY-SA)
Ang 1314 · Line 29

ਹਮ ਕਿਉ ਕਰਿ ਜਪਹ ਇਆਣਿਆ; ਹਰਿ ਤੁਮ ਵਡ ਅਗਮ ਅਗਾਹ ॥

ham kiau kar japah eaaniaa; har tum vadd agam agaah |

Punjabi

ਮੈਂ ਬੇ-ਸਮਝ, ਕਿਸ ਤਰ੍ਹਾਂ ਤੇਰਾ ਸਿਮਰਨ ਕਰ ਸਕਦਾ ਹਾਂ, ਹੇ ਹਰੀ? ਤੂੰ ਵਿਸ਼ਾਲ, ਬੇਥਾਹ ਅਤੇ ਅਜੋਖ ਹੈ।

Bhai Manmohan Singh (Shabad OS, CC BY-SA)

English

I am ignorant - how can I meditate on You, Lord? You are Great, Unapproachable and Immeasurable.

Dr. Sant Singh Khalsa (Shabad OS, CC BY-SA)
Ang 1314 · Line 30

ਹਰਿ ਦੇਹੁ ਪ੍ਰਭੂ ਮਤਿ ਊਤਮਾ; ਗੁਰ ਸਤਿਗੁਰ ਕੈ ਪਗਿ ਪਾਹ ॥

har dehu prabhoo mat aootamaa; gur satigur kai pag paah |

Punjabi

ਹੇ ਸੁਆਮੀ! ਤੂੰ ਮੈਨੂੰ ਸ਼੍ਰੇਸ਼ਟ ਸਮਝ ਬਖਸ਼, ਤਾਂ ਜੋ ਮੈਂ ਵੱਡੇ ਸੱਚੇ ਗੁਰਾਂ ਦੇ ਪੈਰੀ ਡਿਗ ਪਵਾ।

Bhai Manmohan Singh (Shabad OS, CC BY-SA)

English

O Lord God, please bless me with that sublime wisdom, that I may fall at the Feet of the Guru, the True Guru.

Dr. Sant Singh Khalsa (Shabad OS, CC BY-SA)
Ang 1314 · Line 31

ਸਤਸੰਗਤਿ ਹਰਿ ਮੇਲਿ ਪ੍ਰਭ; ਹਮ ਪਾਪੀ ਸੰਗਿ ਤਰਾਹ ॥

satasangat har mel prabh; ham paapee sang taraah |

Punjabi

ਮੇਰੇ ਵਾਹਿਗੁਰੂ ਸੁਆਮੀ! ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ, ਤਾਂ ਜੋ ਮੈਂ ਗੁਨਾਹਗਾਰ ਭੀ ਉਨ੍ਹਾਂ ਦੇ ਨਾਲ ਪਾਰ ਉਤਰ ਜਾਵਾਂ।

Bhai Manmohan Singh (Shabad OS, CC BY-SA)

English

O Lord God, please lead me to the Sat Sangat, the True Congregation, where even a sinner like myself may be saved.

Dr. Sant Singh Khalsa (Shabad OS, CC BY-SA)
Ang 1314 · Line 32

ਜਨ ਨਾਨਕ ਕਉ. ਹਰਿ ਬਖਸਿ ਲੈਹੁ; ਹਰਿ ਤੁਠੈ ਮੇਲਿ ਮਿਲਾਹ ॥

jan naanak kau. har bakhas laihu; har tutthai mel milaah |

Punjabi

ਹੇ ਸੁਆਮੀ ਮਾਲਕ! ਤੂੰ ਆਪਣੇ ਗੋਲੇ ਨਾਨਕ ਨੂੰ ਮਾਫ ਕਰ ਦੇ ਅਤੇ ਆਪਣੀ ਮਿਹਰ ਕਰਕੇ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈ।

Bhai Manmohan Singh (Shabad OS, CC BY-SA)

English

O Lord, please bless and forgive servant Nanak; please unite him in Your Union.

Dr. Sant Singh Khalsa (Shabad OS, CC BY-SA)
Ang 1314 · Line 33

ਹਰਿ ਕਿਰਪਾ ਕਰਿ ਸੁਣਿ ਬੇਨਤੀ; ਹਮ ਪਾਪੀ ਕਿਰਮ ਤਰਾਹ ॥੧॥

har kirapaa kar sun benatee; ham paapee kiram taraah |1|

Punjabi

ਹੇ ਵਾਹਿਗੁਰੂ! ਮਿਹਰ ਧਾਰ ਕੇ, ਤੂੰ ਮੇਰੀ ਪ੍ਰਾਰਥਨਾ ਸ੍ਰਵਨ ਕਰ ਅਤੇ ਮੈ, ਪਾਂਬਰ ਅਤੇ ਕੀੜੇ ਦਾ ਪਾਰ-ਉਤਾਰਾ ਕਰ ਦੇ।

Bhai Manmohan Singh (Shabad OS, CC BY-SA)

English

O Lord, please be merciful and hear my prayer; I am a sinner and a worm - please save me! ||1||

Dr. Sant Singh Khalsa (Shabad OS, CC BY-SA)
Ang 1314 · Line 34

ਮਃ ੪ ॥

mahalaa 4 |

Punjabi

ਚੋਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fourth Mehl:

Dr. Sant Singh Khalsa (Shabad OS, CC BY-SA)
Ang 1314 · Line 35

ਹਰਿ ਕਰਹੁ ਕ੍ਰਿਪਾ ਜਗਜੀਵਨਾ; ਗੁਰੁ ਸਤਿਗੁਰੁ ਮੇਲਿ ਦਇਆਲੁ ॥

har karahu kripaa jagajeevanaa; gur satigur mel deaal |

Punjabi

ਹੇ ਜਗਤ ਦੀ ਜਿੰਦ-ਜਾਨ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਮਿਹਰਬਾਨ, ਵੱਡੇ ਸੱਚੇ ਗੁਰਾਂ ਨਾਲ ਮਿਲਾ ਦੇ।

Bhai Manmohan Singh (Shabad OS, CC BY-SA)

English

O Lord, Life of the World, please bless me with Your Grace, and lead me to meet the Guru, the Merciful True Guru.

Dr. Sant Singh Khalsa (Shabad OS, CC BY-SA)
Ang 1314 · Line 36

ਗੁਰ ਸੇਵਾ ਹਰਿ. ਹਮ ਭਾਈਆ; ਹਰਿ ਹੋਆ ਹਰਿ ਕਿਰਪਾਲੁ ॥

gur sevaa har. ham bhaaeea; har hoaa har kirapaal |

Punjabi

ਵਾਹਿਗੁਰੂ ਸੁਆਮੀ ਮਾਲਕ ਮੇਰੇ ਤੇ ਮਇਆਵਾਨ ਹੋ ਗਿਆ ਹੈ ਅਤੇ ਮੈਂ ਹੁਣ ਗੁਰਾ ਦੀ ਟਹਿਲ ਸੇਵਾ ਨੂੰ ਪਿਆਰ ਕਰਦਾ ਹਾਂ।

Bhai Manmohan Singh (Shabad OS, CC BY-SA)

English

I am happy to serve the Guru; the Lord has become merciful to me.

Dr. Sant Singh Khalsa (Shabad OS, CC BY-SA)