Ang 1315
ਸਭ ਆਸਾ ਮਨਸਾ ਵਿਸਰੀ; ਮਨਿ ਚੂਕਾ ਆਲ ਜੰਜਾਲੁ ॥
sabh aasaa manasaa visaree; man chookaa aal janjaal |
Punjabi
ਮੈਂ ਆਪਣੀਆਂ ਸਾਰੀਆਂ ਉਮੈਦਾਂ ਤੇ ਖਾਹਿਸ਼ਾ ਭੁਲਾ ਛੱਡੀਆਂ ਹਨ ਅਤੇ ਮੇਰਾ ਮਨੂਆ ਸੰਸਾਰੀ ਪੁਆੜਿਆ ਤੋਂ ਖਲਾਸੀ ਪਾ ਗਿਆ ਹੈ।
English
All my hopes and desires have been forgotten; my mind is rid of its worldly entanglements.
ਗੁਰਿ ਤੁਠੈ. ਨਾਮੁ ਦ੍ਰਿੜਾਇਆ; ਹਮ ਕੀਏ ਸਬਦਿ ਨਿਹਾਲੁ ॥
gur tutthai. naam drirraaeaa; ham kee sabad nihaal |
Punjabi
ਆਪਣੀ ਮਿਹਰ ਸਦਕਾ ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ ਅਤੇ ਆਪਣੀ ਬਾਣੀ ਨਾਲ ਮੈਨੂੰ ਪ੍ਰਸੰਨ ਕਰ ਦਿੱਤਾ ਹੈ।
English
The Guru, in His Mercy, implanted the Naam within me; I am enraptured with the Word of the Shabad.
ਜਨ ਨਾਨਕਿ. ਅਤੁਟੁ ਧਨੁ ਪਾਇਆ; ਹਰਿ ਨਾਮਾ ਹਰਿ ਧਨੁ ਮਾਲੁ ॥੨॥
jan naanak. atutt dhan paaeaa; har naamaa har dhan maal |2|
Punjabi
ਦਾਸ ਨਾਨਕ ਨੂੰ ਅਖੁਟ ਦੌਲਤ ਪ੍ਰਾਪਤ ਹੋ ਗਈ ਹੈ, ਪ੍ਰਭੂ ਪ੍ਰਮੇਸ਼ਰ ਦਾ ਨਾਮ ਉਸ ਦੀ ਦੌਲਤ ਅਤੇ ਜਾਇਦਾਦਾ ਹੈ।
English
Servant Nanak has obtained the inexhaustible wealth; the Lord's Name is his wealth and property. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਤੁਮੑ ਵਡ ਵਡੇ. ਵਡੇ ਵਡ ਊਚੇ; ਸਭ ਊਪਰਿ ਵਡੇ ਵਡੌਨਾ ॥
har tuma vadd vadde. vadde vadd aooche; sabh aoopar vadde vaddauanaa |
Punjabi
ਹੇ ਸੁਆਮੀ! ਤੂੰ ਵਿਸ਼ਾਲਾਂ ਦਾ ਮਹਾਨ ਵਿਸ਼ਾਲ, ਸ਼੍ਰੇਸ਼ਟ ਵਿੱਚ ਪਰਮ ਸ਼੍ਰੇਸ਼ਟ ਅਤੇ ਬੁਲੰਦ ਹੈਂ। ਸਾਰਿਆਂ ਤੋਂ ਪਰਮ ਉੱਚਾ, ਤੂੰ ਪ੍ਰਧਾਨਾਂ ਦਾ ਪਰਮ ਪ੍ਰਧਾਨ ਹੈ।
English
O Lord, You are the Greatest of the Great, the Greatest of the Great, the Most Lofty and Exalted of all, the Greatest of the Great.
ਜੋ ਧਿਆਵਹਿ ਹਰਿ, ਅਪਰੰਪਰੁ ਹਰਿ ਹਰਿ; ਹਰਿ ਧਿਆਇ, ਹਰੇ ਤੇ ਹੋਨਾ ॥
jo dhiaaveh har, aparanpar har har; har dhiaae, hare te honaa |
Punjabi
ਜਿਹੜੇ ਆਪਣੇ ਬੇਅੰਤ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਪ੍ਰਮੇਸ਼ਰ ਦਾ ਸਿਮਰਨ ਅਤੇ ਆਰਾਧਨ ਕਰਦੇ ਹਨ, ਉਹ ਸਰਸਬਜ਼ ਹੋ ਜਾਂਦੇ ਹਨ।
English
Those who meditate on the Infinite Lord, who meditate on the Lord, Har, Har, Har, are rejuvenated.
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ; ਤਿਨ ਕਾਟੇ ਪਾਪ ਕਟੋਨਾ ॥
jo gaaveh suneh teraa jas suaamee; tin kaatte paap kattonaa |
Punjabi
ਜਿਹੜੇ ਤੇਰੀ ਮਹਿਮਾ ਗਾਉਂਦੇ ਅਤੇ ਸੁਣਦੇ ਹਨ, ਹੇ ਸਾਹਿਬ! ਉਨ੍ਹਾਂ ਦੇ ਕ੍ਰੋੜਾ ਹੀ ਪਾਪ ਨਸ਼ਟ ਹੋ ਜਾਂਦੇ ਹਨ।
English
Those who sing and listen to Your Praises, O my Lord and Master, have millions of sins destroyed.
ਤੁਮ ਜੈਸੇ ਹਰਿ ਪੁਰਖ ਜਾਨੇ, ਮਤਿ ਗੁਰਮਤਿ; ਮੁਖਿ ਵਡ ਵਡ ਭਾਗ ਵਡੋਨਾ ॥
tum jaise har purakh jaane, mat guramat; mukh vadd vadd bhaag vaddonaa |
Punjabi
ਹੇ ਵਿiਾਲਾਂ ਪਰਮ ਵਿਸ਼ਾਲ ਸ਼੍ਰੇਮਣੀ ਸਾਹਿਬ, ਗੁਰਾਂ ਦੇ ਉਪਦੇਸ਼ ਅਤੇ ਸਿਖਮਤਿ ਰਾਹੀਂ ਮੈਂ ਪਰਮ ਵਡੇ ਭਾਗਾ ਵਾਲੇ ਈਸ਼ਵਰੀ ਪੁਰਸ਼ਾਂ ਨੂੰ ਤੇਰੇ ਵਰਗੇ ਹੀ ਜਾਣਦਾ ਹਾਂ।
English
I know that those divine beings who follow the Guru's Teachings are just like You, Lord. They are the greatest of the great, so very fortunate.
ਸਭਿ ਧਿਆਵਹੁ ਆਦਿ ਸਤੇ, ਜੁਗਾਦਿ ਸਤੇ; ਪਰਤਖਿ ਸਤੇ, ਸਦਾ ਸਦਾ ਸਤੇ; ਜਨੁ ਨਾਨਕੁ. ਦਾਸੁ ਦਸੋਨਾ ॥੫॥
sabh dhiaavahu aad sate, jugaad sate; paratakh sate, sadaa sadaa sate; jan naanak. daas dasonaa |5|
Punjabi
ਹਰ ਕੋਈ ਉਸ ਦਾ ਆਰਾਧਨ ਕਰੋ, ਜੋ ਐਨ ਆਰੰਭ ਅਤੇ ਯੁਗਾਂ ਦੇ ਆਰੰਭ ਵਿੱਚ ਸੱਚਾ ਸੀ। ਜੋ ਹੁਣ ਸੱਚਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਹੀ ਸੱਚਾ ਰਹੇਗਾ ਅਤੇ ਦਾਸ ਨਾਨਕ ਜਿਸ ਦੇ ਗੋਲਿਆਂ ਦਾ ਗੋਲਾ ਹੈ।
English
Let everyone meditate on the Lord, who was True in the primal beginning, and True throughout the ages; He is revealed as True here and now, and He shall be True forever and ever. Servant Nanak is the slave of His slaves. ||5||
ਸਲੋਕ ਮਃ ੪ ॥
salok mahalaa 4 |
Punjabi
ਸਲੋਕ ਚੌਥੀ ਪਾਤਿਸ਼ਾਹੀ।
English
Salok, Fourth Mehl:
ਹਮਰੇ ਹਰਿ ਜਗਜੀਵਨਾ; ਹਰਿ ਜਪਿਓ ਹਰਿ ਗੁਰ ਮੰਤ ॥
hamare har jagajeevanaa; har japio har gur mant |
Punjabi
ਮੇਰੇ ਮਨ ਅੰਦਰ, ਜਗਤ ਦੀ ਜਿੰਦ-ਜਾਨ ਵਾਹਿਗੁਰਾਂ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।
English
I meditate on my Lord, the Life of the World, the Lord, chanting the Guru's Mantra.
ਹਰਿ ਅਗਮੁ ਅਗੋਚਰੁ ਅਗਮੁ ਹਰਿ; ਹਰਿ ਮਿਲਿਆ ਆਇ ਅਚਿੰਤ ॥
har agam agochar agam har; har miliaa aae achint |
Punjabi
ਬੇਥਾਹ, ਸੋਚ ਸਮਝ ਤੋਂ ਪਰੇ ਅਤੇ ਅਪੁੱਜ ਹੈ ਮੇਰਾ ਸੁਆਮੀ ਮਾਲਕ ਅਤੇ ਉਹ ਸੁਆਮੀ ਸੁਤੇ ਸਿਧ ਹੀ ਆ ਕੇ ਮੈਨੂੰ ਮਿਲ ਪਿਆ ਹੈ।
English
The Lord is Unapproachable, Inaccessible and Unfathomable; the Lord, Har, Har, has spontaneously come to meet me.
ਹਰਿ ਆਪੇ ਘਟਿ ਘਟਿ ਵਰਤਦਾ; ਹਰਿ ਆਪੇ ਆਪਿ ਬਿਅੰਤ ॥
har aape ghatt ghatt varatadaa; har aape aap biant |
Punjabi
ਆਪ ਹੀ ਸੁਆਮੀ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਆਪ ਹੀ ਸੁਆਮੀ-ਅਨੰਤ ਹੈ।
English
The Lord Himself is pervading each and every heart; the Lord Himself is Endless.
ਹਰਿ ਆਪੇ ਸਭ ਰਸ ਭੋਗਦਾ; ਹਰਿ ਆਪੇ ਕਵਲਾ ਕੰਤ ॥
har aape sabh ras bhogadaa; har aape kavalaa kant |
Punjabi
ਖੁਦ ਸੁਆਮੀ ਵਾਹਿਗੁਰੂ ਸਾਰੀਆਂ ਮੌਜਾਂ ਮਾਣਦਾ ਹੈ ਅਤੇ ਖੁਦ ਹੀ ਮਾਇਆ ਦਾ ਪਤੀ ਹੈ।
English
The Lord Himself enjoys all pleasures; the Lord Himself is the Husband of Maya.
ਹਰਿ ਆਪੇ ਭਿਖਿਆ ਪਾਇਦਾ; ਸਭ ਸਿਸਟਿ ਉਪਾਈ ਜੀਅ ਜੰਤ ॥
har aape bhikhiaa paaeidaa; sabh sisatt upaaee jeea jant |
Punjabi
ਵਾਹਿਗੁਰੂ ਆਪ ਹੀ ਸਾਰੇ ਸੰਸਾਰ ਅਤੇ ਜੀਵ-ਜੰਤੂਆਂ ਨੂੰ ਜੋ ਉਸ ਨੇ ਰਚੇ ਹਨ, ਖੈਰ ਪਾਉਂਦਾ ਹੈ।
English
The Lord Himself gives in charity to the whole world, and all the beings and creatures which He created.
ਹਰਿ ਦੇਵਹੁ ਦਾਨੁ ਦਇਆਲ ਪ੍ਰਭ; ਹਰਿ ਮਾਂਗਹਿ ਹਰਿ ਜਨ ਸੰਤ ॥
har devahu daan deaal prabh; har maangeh har jan sant |
Punjabi
ਹੇ ਮਿਹਰਬਾਨ ਵਾਹਿਗੁਰੂ ਸੁਆਮੀ ਮਾਲਕ! ਤੂੰ ਮੈਨੂੰ ਆਪਣੇ ਨਾਮ ਦੀ ਦਾਤ ਪ੍ਰਦਾਨ ਕਰ। ਤੇਰੇ ਗੋਲੇ ਅਤੇ ਸਾਧੂ ਸਦਾ ਹੀ ਇਸ ਦੀ ਯਾਚਨਾ ਕਰਦੇ ਹਨ।
English
O Merciful Lord God, please bless me with Your Bountiful Gifts; the humble Saints of the Lord beg for them.
ਜਨ ਨਾਨਕ ਕੇ ਪ੍ਰਭ ਆਇ ਮਿਲੁ; ਹਮ ਗਾਵਹ ਹਰਿ ਗੁਣ ਛੰਤ ॥੧॥
jan naanak ke prabh aae mil; ham gaavah har gun chhant |1|
Punjabi
ਹੇ ਦਾਸ ਨਾਨਕ ਦੇ ਸੁਆਮੀ! ਤੂੰ ਆ ਕੇ ਮੈਨੂੰ ਮਿਲ ਪਊ ਮੈਂ ਤੇਰੇ ਜੱਸ ਦੇ ਗੀਤ ਗਾਉਂਦਾ ਹਾਂ, ਹੇ ਵਾਹਿਗੁਰੂ।
English
O God of servant Nanak, please come and meet me; I sing the Songs of the Glorious Praises of the Lord. ||1||
ਮਃ ੪ ॥
mahalaa 4 |
Punjabi
ਚੌਥੀ ਪਾਤਿਸ਼ਾਹੀ।
English
Fourth Mehl:
ਹਰਿ ਪ੍ਰਭੁ ਸਜਣੁ ਨਾਮੁ ਹਰਿ; ਮੈ ਮਨਿ ਤਨਿ ਨਾਮੁ ਸਰੀਰਿ ॥
har prabh sajan naam har; mai man tan naam sareer |
Punjabi
ਸੁਆਮੀ ਵਾਹਿਗੁਰੂ ਦਾ ਨਾਮ ਹੀ ਮੇਰਾ ਸੱਚਾ ਮਿੱਤਰ ਹੈ। ਵਾਹਿਗੁਰੂ ਦਾ ਨਾਮ ਮੇਰਾ ਜਿਸਮ, ਮਨੂਏ ਅਤੇ ਢਾਚੇ ਵਿੱਚ ਰਮਿਆ ਹੋਇਆ ਹੈ।
English
The Name of the Lord God is my Best Friend. My mind and body are drenched with the Naam.
ਸਭਿ ਆਸਾ ਗੁਰਮੁਖਿ ਪੂਰੀਆ; ਜਨ ਨਾਨਕ. ਸੁਣਿ ਹਰਿ ਧੀਰ ॥੨॥
sabh aasaa guramukh pooreea; jan naanak. sun har dheer |2|
Punjabi
ਗੁਰਾ ਦੀ ਦਇਆ ਦੁਆਰਾ, ਮੇਰੀਆਂ ਸਾਰੀਆਂ ਉਮੈਦਾ ਪੂਰੀਆਂ ਹੋ ਗਈਆਂ ਹਨ ਅਤੇ ਆਪਣੇ ਹਰੀ ਬਾਰੇ ਸੁਣ ਕੇ ਗੋਲੇ ਨਾਨਕ ਦਾ ਧੀਰਜ ਬੱਝ ਗਿਆ ਹੈ।
English
All the hopes of the Gurmukh are fulfilled; servant Nanak is comforted, hearing the Naam, the Name of the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਊਤਮੁ. ਹਰਿਆ ਨਾਮੁ ਹੈ; ਹਰਿ ਪੁਰਖੁ ਨਿਰੰਜਨੁ ਮਉਲਾ ॥
har aootam. hariaa naam hai; har purakh niranjan maulaa |
Punjabi
ਸੁਆਮੀ ਦਾ ਸ਼੍ਰੇਸ਼ਟ ਨਾਮ ਸਦਾ ਹੀ ਸਰਸਬਜ ਕਰਨ ਵਾਲਾ ਹੈ। ਪਵਿੱਤ੍ਰ ਪ੍ਰਭੂ ਪ੍ਰਮੇਸ਼ਰ ਪ੍ਰਾਣੀਆਂ ਦੀ ਕਲਿਆਨ ਕਰਨਹਾਰ ਹੈ।
English
The Lord's Sublime Name is energizing and rejuvenating. The Immaculate Lord, the Primal Being, blossoms forth.
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ; ਤਿਨ ਸੇਵੇ ਚਰਨ ਨਿਤ ਕਉਲਾ ॥
jo japade har har dinas raat; tin seve charan nit kaulaa |
Punjabi
ਜੋ ਦਿਹੁੰ ਅਤੇ ਰੈਣ ਸਾਈਂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਨ੍ਹਾਂ ਦੇ ਪੈਰਾ ਨੂੰ ਮਾਇਆ ਦੀ ਦੇਵੀ ਸਦਾ ਹੀ ਪੂਜਦੀ ਹੈ।
English
Maya serves at the feet of those who chant and meditate on the Lord, Har, Har, day and night.
ਨਿਤ ਸਾਰਿ ਸਮੑਾਲੇ. ਸਭ ਜੀਅ ਜੰਤ; ਹਰਿ ਵਸੈ ਨਿਕਟਿ ਸਭ ਜਉਲਾ ॥
nit saar samaale. sabh jeea jant; har vasai nikatt sabh jaulaa |
Punjabi
ਵਾਹਿਗੁਰੂ ਸਾਰੇ ਜੀਵ-ਜੰਤੂਆਂ ਦੀ ਸੰਭਾਲ ਕਰਦਾ ਹੈ, ਅਤੇ ਸਾਰਿਆ ਦੇ ਨੇੜੇ ਤੇ ਦੂਰ ਵਸਦਾ ਹੈ।
English
The Lord always looks after and cares for all His beings and creatures; He is with all, near and far.
ਸੋ ਬੂਝੈ. ਜਿਸੁ ਆਪਿ ਬੁਝਾਇਸੀ; ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥
so boojhai. jis aap bujhaaeisee; jis satigur purakh prabh saulaa |
Punjabi
ਕੇਵਲ ਉਹ ਹੀ ਸੁਆਮੀ ਮਾਲਕ ਨੂੰ ਅਨੁਭਵ ਕਰਦਾ ਹੈ, ਜਿਸ ਨੂੰ ਉਹ ਸਦਾ ਦਰਸਾਉਂਦਾ ਹੈ ਅਤੇ ਜਿਸ ਉਤੇ ਸੱਚੇ ਗੁਰਦੇਵ ਜੀ ਦੀ ਰਹਿਮਤ ਹੈ।
English
Those whom the Lord inspires to understand, understand; the True Guru, God, the Primal Being, is pleased with them.
ਸਭਿ ਗਾਵਹੁ, ਗੁਣ ਗੋਵਿੰਦ ਹਰੇ; ਗੋਵਿੰਦ ਹਰੇ, ਗੋਵਿੰਦ ਹਰੇ; ਗੁਣ ਗਾਵਤ ਗੁਣੀ ਸਮਉਲਾ ॥੬॥
sabh gaavahu, gun govind hare; govind hare, govind hare; gun gaavat gunee smaulaa |6|
Punjabi
ਸਾਰੇ ਜਣੇ ਸੁਆਮੀ ਵਾਹਿਗੁਰੂ, ਹਾਂ ਸੁਆਮੀ ਵਾਹਿਗੁਰੂ, ਅਤੇ ਕੇਵਲ ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰੋ। ਇਸ ਤਰ੍ਹਾਂ ਉਸ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਇਨਸਾਨ ਗੁਣਵਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
English
Let everyone sing the Praise of the Lord of the Universe, the Lord, the Lord of the Universe, the Lord, the Lord of the Universe; singing the Praise of the Lord, one is absorbed in His Glorious Virtues. ||6||
ਸਲੋਕ ਮਃ ੪ ॥
salok mahalaa 4 |
Punjabi
ਸਲੋਕ ਚੌਥੀ ਪਾਤਿਸ਼ਾਹੀ।
English
Salok, Fourth Mehl:
ਸੁਤਿਆ. ਹਰਿ ਪ੍ਰਭੁ ਚੇਤਿ ਮਨਿ; ਹਰਿ ਸਹਜਿ ਸਮਾਧਿ ਸਮਾਇ ॥
sutiaa. har prabh chet man; har sehaj samaadh samaae |
Punjabi
ਹੇ ਮੇਰੀ ਜਿੰਦੇ! ਅਡੋਲਤਾ ਦੀ ਤਾੜੀ ਅੰਦਰ ਲੀਨ ਹੋ ਤੂੰ ਨੀਦਰ ਵਿੱਚ ਭੀ ਆਪਣੇ ਹਰੀ ਸਾਈਂ ਦਾ ਸਿਮਰਨ ਕਰ।
English
O mind, even in sleep, remember the Lord God; let yourself be intuitively absorbed into the Celestial State of Samaadhi.
ਜਨ ਨਾਨਕ. ਹਰਿ ਹਰਿ ਚਾਉ ਮਨਿ; ਗੁਰੁ ਤੁਠਾ ਮੇਲੇ ਮਾਇ ॥੧॥
jan naanak. har har chaau man; gur tutthaa mele maae |1|
Punjabi
ਹੇ ਮਾਤਾ! ਗੋਲੇ ਨਾਨਕ ਦਾ ਚਿੱਤ ਆਪਣੇ ਸਾਈਂ ਹਰੀ ਨੂੰ ਵੇਖਣ ਲਈ ਲਲਚਾਉਂਦਾ ਹੈ ਅਤੇ ਜੇਕਰ ਗੁਰੂ ਜੀ ਉਸ ਉਤੇ ਮਿਹਰਬਾਨ ਹੋਣ, ਤਾਂ ਉਹ ਉਸ ਨੂੰ ਮਿਲ ਪਵੇਗਾ।
English
Servant Nanak's mind longs for the Lord, Har, Har. As the Guru pleases, he is absorbed into the Lord, O mother. ||1||
ਮਃ ੪ ॥
mahalaa 4 |
Punjabi
ਚੋਥੀ ਪਾਤਿਸ਼ਾਹੀ।
English
Fourth Mehl:
ਹਰਿ ਇਕਸੁ ਸੇਤੀ ਪਿਰਹੜੀ; ਹਰਿ ਇਕੋ ਮੇਰੈ ਚਿਤਿ ॥
har ikas setee piraharree; har iko merai chit |
Punjabi
ਇਕ ਪ੍ਰਭੂ ਨਾਲ ਹੀ, ਮੇਰਾ ਪਿਆਰ ਹੈ ਅਤੇ ਇਕ ਵਾਹਿਗੁਰੂ ਨੂੰ ਹੀ ਮੈਂ ਆਪਣੇ ਰਿਦੇ ਵਿੱਚ ਟਿਕਾਉਂਦਾ ਹਾਂ।
English
I am in love with the One and Only Lord; the One Lord fills my consciousness.
ਜਨ ਨਾਨਕ. ਇਕੁ ਅਧਾਰੁ ਹਰਿ; ਪ੍ਰਭ ਇਕਸ ਤੇ. ਗਤਿ ਪਤਿ ॥੨॥
jan naanak. ik adhaar har; prabh ikas te. gat pat |2|
Punjabi
ਦਾਸ ਨਾਨਕ ਨੂੰ ਕੇਵਲ ਸੁਆਮੀ ਦਾ ਹੀ ਆਸਰਾ ਹੈ ਅਤੇ ਕੇਵਲ ਸੁਆਮੀ ਤੋਂ ਹੀ ਉਸ ਦੀ ਇਜ਼ਤ ਤੇ ਕਲਿਆਨ ਪ੍ਰਾਪਤ ਹੁੰਦੀ ਹੈ।
English
Servant Nanak takes the Support of the One Lord God; through the One, he obtains honor and salvation. ||2||
ਪਉੜੀ ॥
paurree |
Punjabi
ਪਉੜੀ।
English
Pauree:
ਪੰਚੇ ਸਬਦ ਵਜੇ ਮਤਿ ਗੁਰਮਤਿ; ਵਡਭਾਗੀ ਅਨਹਦੁ ਵਜਿਆ ॥
panche sabad vaje mat guramat; vaddabhaagee anahad vajiaa |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਮੇਰੇ ਮਨ ਅੰਦਰ ਪੰਜ ਧੁਨਾਂ ਗੂੰਜ ਦੀਆਂ ਹਨ ਅਤੇ ਭਾਰੇ ਚੰਗੇ ਨਸੀਬਾਂ ਰਾਹੀਂ ਮੈਨੂੰ ਬੈਕੂਠੀ ਕੀਰਤਨ ਦੀ ਗੂੰਜ ਸੁਣਾਈ ਦਿੰਦੀ ਹੈ।
English
The Panch Shabad, the Five Primal Sounds, vibrate with the Wisdom of the Guru's Teachings; by great good fortune, the Unstruck Melody resonates and resounds.
ਆਨਦ ਮੂਲੁ ਰਾਮੁ ਸਭੁ ਦੇਖਿਆ; ਗੁਰਸਬਦੀ ਗੋਵਿਦੁ ਗਜਿਆ ॥
aanad mool raam sabh dekhiaa; gurasabadee govid gajiaa |
Punjabi
ਗੁਰਾਂ ਦੀ ਸਿਖਮਤ ਰਾਹੀਂ, ਸ਼੍ਰਿਸ਼ਟ ਦਾ ਸੁਆਮੀ ਮੇਰੇ ਉਤੇ ਨਾਜ਼ਲ ਹੋ ਗਿਆ ਹੈ ਅਤੇ ਮੈਂ ਹੁਣ ਖੁਸ਼ੀ ਦੇ ਸੋਮੇ ਸੁਆਮੀ ਨੂੰ ਹਰ ਥਾਂ ਵਿਆਪਕ ਵੇਖਦਾ ਹਾਂ।
English
I see the Lord, the Source of Bliss, everywhere; through the Word of the Guru's Shabad, the Lord of the Universe is revealed.
ਆਦਿ ਜੁਗਾਦਿ ਵੇਸੁ ਹਰਿ ਏਕੋ; ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥
aad jugaad ves har eko; mat guramat har prabh bhajiaa |
Punjabi
ਐਨ ਆਰੰਭ ਅਤੇ ਯੁਗਾਂ ਦੇ ਆਰੰਭ ਤੋਂ ਸੁਆਮੀ ਦਾ ਕੇਵਲ ਇਕ ਸਰੂਪ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਹਿਰਦੇ ਅੰਦਰ ਹੁਣ ਮੈਂ ਕੇਵਲ ਸੁਆਮੀ ਵਾਹਿਗੁਰੂ ਦਾ ਹੀ ਸਿਮਰਨ ਕਰਦਾ ਹਾਂ।
English
From the primal beginning, and throughout the ages, the Lord has One Form. Through the Wisdom of the Guru's Teachings, I vibrate and meditate on the Lord God.
ਹਰਿ ਦੇਵਹੁ ਦਾਨੁ ਦਇਆਲ ਪ੍ਰਭ; ਜਨ ਰਾਖਹੁ ਹਰਿ ਪ੍ਰਭ ਲਜਿਆ ॥
har devahu daan deaal prabh; jan raakhahu har prabh lajiaa |
Punjabi
ਹੇ ਮੇਰੇ ਮਇਆਵਾਨ ਵਾਹਿਗੁਰੂ ਸੁਆਮੀ! ਵਾਹਿਗੁਰੂ ਸੁਆਮੀ, ਤੂੰ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਅਤੇ ਆਪਣੇ ਗੋਲੇ ਦੀ ਇੱਜ਼ਤ-ਆਬਰੂ ਰੱਖ।
English
O Merciful Lord God, please bless me with Your Bounty; O Lord God, please preserve and protect the honor of Your humble servant.