Ekam
Guru Granth Sahib

Ang 1316

Ang 1316 · Line 1

ਸਭਿ ਧੰਨੁ ਕਹਹੁ. ਗੁਰੁ ਸਤਿਗੁਰੂ. ਗੁਰੁ ਸਤਿਗੁਰੂ; ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥

sabh dhan kahahu. gur satiguroo. gur satiguroo; jit mil har parradaa kajiaa |7|

Punjabi

ਸਾਰੇ ਜਣੇ ਆਖੋ ਮੁਬਾਰਕ ਮੁਬਾਰਕ ਹਨ ਵੱਡੇ ਸੱਚੇ ਗੁਰਦੇਵ ਜੀ, ਵੱਡੇ ਸੱਚੇ ਗੁਰਦੇਵ ਜੀ, ਜਿਨ੍ਹਾਂ ਨਾਲ ਮਿਲਣ ਦੁਆਰਾ ਪ੍ਰਭੂ ਪ੍ਰਾਣੀ ਦੇ ਐਬ ਢਕ ਦਿੰਦਾ ਹੈ।

Bhai Manmohan Singh (Shabad OS, CC BY-SA)

English

Let everyone proclaim: Blessed is the Guru, the True Guru, the Guru, the True Guru; meeting Him, the Lord covers their faults and deficiencies. ||7||

Dr. Sant Singh Khalsa (Shabad OS, CC BY-SA)
Ang 1316 · Line 2

ਸਲੋਕੁ ਮਃ ੪ ॥

salok mahalaa 4 |

Punjabi

ਸਲੋਕ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fourth Mehl:

Dr. Sant Singh Khalsa (Shabad OS, CC BY-SA)
Ang 1316 · Line 3

ਭਗਤਿ ਸਰੋਵਰੁ ਉਛਲੈ; ਸੁਭਰ ਭਰੇ ਵਹੰਨਿ ॥

bhagat sarovar uchhalai; subhar bhare vahan |

Punjabi

ਪਰੀਪੂਰਨ ਹੈ ਸ਼ਰਧਾ-ਪ੍ਰੇਮ ਦਾ ਤਾਲਾਬ! ਕੰਢਿਆ ਤਾਈਂ ਪੂਰਤ ਹੋ ਇਹ ਵਗ ਰਿਹਾ ਹੈ।

Bhai Manmohan Singh (Shabad OS, CC BY-SA)

English

The sacred pool of devotional worship is filled to the brim and overflowing in torrents.

Dr. Sant Singh Khalsa (Shabad OS, CC BY-SA)
Ang 1316 · Line 4

ਜਿਨਾ ਸਤਿਗੁਰੁ ਮੰਨਿਆ; ਜਨ ਨਾਨਕ. ਵਡਭਾਗ ਲਹੰਨਿ ॥੧॥

jinaa satigur maniaa; jan naanak. vaddabhaag lahan |1|

Punjabi

ਕੇਵਲ ਪਰਮ ਚੰਗੇ ਨਸੀਬਾ ਵਾਲੇ, ਜੋ ਸੱਚੇ ਗੁਰਾਂ ਦੀ ਆਗਿਆ ਦਾ ਪਾਲਣ ਕਰਦੇ ਹਨ, ਇਸ ਨੂੰ ਪਾ ਲੈਂਦੇ ਹਨ, ਹੇ ਗੋਲੇ ਨਾਨਕ!

Bhai Manmohan Singh (Shabad OS, CC BY-SA)

English

Those who obey the True Guru, O servant Nanak, are very fortunate - they find it. ||1||

Dr. Sant Singh Khalsa (Shabad OS, CC BY-SA)
Ang 1316 · Line 5

ਮਃ ੪ ॥

mahalaa 4 |

Punjabi

ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fourth Mehl:

Dr. Sant Singh Khalsa (Shabad OS, CC BY-SA)
Ang 1316 · Line 6

ਹਰਿ ਹਰਿ ਨਾਮ ਅਸੰਖ ਹਰਿ; ਹਰਿ ਕੇ ਗੁਨ ਕਥਨੁ. ਨ ਜਾਹਿ ॥

har har naam asankh har; har ke gun kathan. na jaeh |

Punjabi

ਅਣਗਿਣਤ ਹਨ ਸੁਆਮੀ ਵਾਹਿਗੁਰੂ ਦੇ ਨਾਮ। ਸੁਆਮੀ ਮਾਲਕ ਦੀਆਂ ਨੇਕੀਆਂ ਆਖੀਆਂ ਨਹੀਂ ਜਾ ਸਕਦੀਆਂ।

Bhai Manmohan Singh (Shabad OS, CC BY-SA)

English

The Names of the Lord, Har, Har, are countless. The Glorious Virtues of the Lord, Har, Har, cannot be described.

Dr. Sant Singh Khalsa (Shabad OS, CC BY-SA)
Ang 1316 · Line 7

ਹਰਿ ਹਰਿ ਅਗਮੁ ਅਗਾਧਿ ਹਰਿ; ਜਨ ਕਿਤੁ ਬਿਧਿ. ਮਿਲਹਿ ਮਿਲਾਹਿ ॥

har har agam agaadh har; jan kit bidh. mileh milaeh |

Punjabi

ਪਹੁੰਚ ਤੋਂ ਪਰ੍ਹੇ ਅਤੇ ਬੇਬਾਹ ਹੈ ਪ੍ਰਭੂ ਪ੍ਰਮੇਸਰ। ਕਿਸ ਤਰੀਕੇ ਨਾਲ ਸਾਈਂ ਦੇ ਗੋਲੇ ਉਸ ਦੇ ਮਿਲਾਪ ਅੰਦਰ ਮਿਲ ਸਕਦੇ ਹਨ?

Bhai Manmohan Singh (Shabad OS, CC BY-SA)

English

The Lord, Har, Har, is Inaccessible and Unfathomable; how can the humble servants of the Lord be united in His Union?

Dr. Sant Singh Khalsa (Shabad OS, CC BY-SA)
Ang 1316 · Line 8

ਹਰਿ ਹਰਿ ਜਸੁ. ਜਪਤ ਜਪੰਤ ਜਨ; ਇਕੁ ਤਿਲੁ. ਨਹੀ ਕੀਮਤਿ ਪਾਇ ॥

har har jas. japat japant jan; ik til. nahee keemat paae |

Punjabi

ਸਾਧੂ ਸੁਆਮੀ ਮਾਲਕ ਦੀ ਮਹਿਮਾਂ ਆਖਦੇ ਅਤੇ ਉਚਾਰਨ ਕਰਦੇ ਹਨ, ਪਰੰਤੂ ਉਸ ਦੇ ਮੁੱਲ ਨੂੰ ਇੱਕ ਭੋਰਾ ਭਰ ਭੀ ਨਹੀਂ ਜਾਣਦੇ।

Bhai Manmohan Singh (Shabad OS, CC BY-SA)

English

Those humble beings meditate and chant the Praises of the Lord, Har, Har, but they do not attain even a tiny bit of His Worth.

Dr. Sant Singh Khalsa (Shabad OS, CC BY-SA)
Ang 1316 · Line 9

ਜਨ ਨਾਨਕ. ਹਰਿ ਅਗਮ ਪ੍ਰਭ; ਹਰਿ ਮੇਲਿ ਲੈਹੁ ਲੜਿ ਲਾਇ ॥੨॥

jan naanak. har agam prabh; har mel laihu larr laae |2|

Punjabi

ਹੇ ਦਾਸ ਨਾਨਕ! ਪਹੁੰਚ ਤੋਂ ਪਰ੍ਹੇ ਹੇ ਸੁਆਮੀ ਮਾਲਕ। ਆਪਣੇ ਪੱਲੇ ਨਾਲ ਜੋੜ ਕੇ, ਹੇ ਵਾਹਿਗੁਰੂ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।

Bhai Manmohan Singh (Shabad OS, CC BY-SA)

English

O servant Nanak, the Lord God is Inaccessible; the Lord has attached me to His Robe, and united me in His Union. ||2||

Dr. Sant Singh Khalsa (Shabad OS, CC BY-SA)
Ang 1316 · Line 10

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1316 · Line 11

ਹਰਿ ਅਗਮੁ ਅਗੋਚਰੁ ਅਗਮੁ ਹਰਿ; ਕਿਉ ਕਰਿ. ਹਰਿ ਦਰਸਨੁ ਪਿਖਾ ॥

har agam agochar agam har; kiau kar. har darasan pikhaa |

Punjabi

ਬੇਬਾਹ, ਅਗਾਧ ਅਤੇ ਅਜੋਖ ਹੈ ਪ੍ਰਭੂ ਪ੍ਰਮੇਸਰ। ਮੈਂ ਕਿਸ ਤਰ੍ਹਾਂ ਉਸ ਦਾ ਦੀਦਾਰ ਦੇਖ ਸਕਦਾ ਹਾਂ?

Bhai Manmohan Singh (Shabad OS, CC BY-SA)

English

The Lord is Inaccessible and Unfathomable. How will I see the Blessed Vision of the Lord's Darshan?

Dr. Sant Singh Khalsa (Shabad OS, CC BY-SA)
Ang 1316 · Line 12

ਕਿਛੁ ਵਖਰੁ ਹੋਇ ਸੁ ਵਰਨੀਐ; ਤਿਸੁ ਰੂਪੁ ਨ ਰਿਖਾ ॥

kichh vakhar hoe su varaneeai; tis roop na rikhaa |

Punjabi

ਜੇਕਰ ਰੱਬ ਕੋਈ ਮਾਦੀ ਸ਼ੈ ਹੋਵੇ, ਮੈਂ ਉਸ ਨੂੰ ਬਿਆਨ ਕਰਾਂ, ਪ੍ਰੰਤੂ ਉਸ ਦਾ ਕੋਈ ਸਰੂਪ ਅਤੇ ਨੁਹਾਰ ਨਹੀਂ।

Bhai Manmohan Singh (Shabad OS, CC BY-SA)

English

If He were a material object, then I could describe Him, but He has no form or feature.

Dr. Sant Singh Khalsa (Shabad OS, CC BY-SA)
Ang 1316 · Line 13

ਜਿਸੁ ਬੁਝਾਏ, ਆਪਿ ਬੁਝਾਇ ਦੇਇ; ਸੋਈ ਜਨੁ ਦਿਖਾ ॥

jis bujhaae, aap bujhaae dee; soee jan dikhaa |

Punjabi

ਜਿਸ ਕਿਸੇ ਨੂੰ ਉਹ ਸਿਖਮਤ ਦਿੰਦਾ ਹੈ, ਕੇਵਲ ਉਸ ਨੂੰ ਹੀ ਸਿਖਮਤ ਆਉਂਦੀ ਹੈ। ਐਹੋ ਜਿਹਾ ਪੁਰਸ਼ ਸਾਈਂ ਦੇ ਦੀਦਾਰ ਨੂੰ ਵੇਖ ਲੈਂਦਾ ਹੈ।

Bhai Manmohan Singh (Shabad OS, CC BY-SA)

English

Understanding comes only when the Lord Himself gives understanding; only such a humble being sees it.

Dr. Sant Singh Khalsa (Shabad OS, CC BY-SA)
Ang 1316 · Line 14

ਸਤਸੰਗਤਿ ਸਤਿਗੁਰ ਚਟਸਾਲ ਹੈ; ਜਿਤੁ ਹਰਿ ਗੁਣ ਸਿਖਾ ॥

satasangat satigur chattasaal hai; jit har gun sikhaa |

Punjabi

ਸੱਚੇ ਗੁਰਾਂ ਦੀ ਸੁਹਬਤ ਇੱਕ ਪਾਠਸ਼ਾਲਾ ਹੈ, ਜਿਥੇ ਪ੍ਰਾਣੀ ਨੂੰ ਸੁਆਮੀ ਦੀਆਂ ਨੇਕੀਆਂ ਬਾਰੇ ਸਿਖਮਤ ਆਉਂਦੀ ਹੈ।

Bhai Manmohan Singh (Shabad OS, CC BY-SA)

English

The Sat Sangat, the True Congregation of the True Guru, is the school of the soul, where the Glorious Virtues of the Lord are studied.

Dr. Sant Singh Khalsa (Shabad OS, CC BY-SA)
Ang 1316 · Line 15

ਧਨੁ ਧੰਨੁ ਸੁ ਰਸਨਾ. ਧੰਨੁ ਕਰ, ਧੰਨੁ ਸੁ ਪਾਧਾ ਸਤਿਗੁਰੂ; ਜਿਤੁ ਮਿਲਿ. ਹਰਿ ਲੇਖਾ ਲਿਖਾ ॥੮॥

dhan dhan su rasanaa. dhan kar, dhan su paadhaa satiguroo; jit mil. har lekhaa likhaa |8|

Punjabi

ਮੁਬਾਰਕ, ਮੁਬਾਰਕ ਹੈ ਉਹ ਜੀਭ, ਮੁਬਾਰਕ ਹੱਥ ਅਤੇ ਮੁਬਾਰਕ ਹਨ ਉਹ ਸੱਚੇ ਗੁਰੂ ਉਸਤਾਦ, ਜਿਨ੍ਹਾਂ ਨਾਲ ਮਿਲ ਕੇ ਹਰੀ ਦਾ ਹਿਸਾਬ-ਕਿਤਾਬ ਲਿਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Blessed, blessed is the tongue, blessed is the hand, and blessed is the Teacher, the True Guru; meeting Him, the Account of the Lord is written. ||8||

Dr. Sant Singh Khalsa (Shabad OS, CC BY-SA)
Ang 1316 · Line 16

ਸਲੋਕ ਮਃ ੪ ॥

salok mahalaa 4 |

Punjabi

ਸਲੋਕ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fourth Mehl:

Dr. Sant Singh Khalsa (Shabad OS, CC BY-SA)
Ang 1316 · Line 17

ਹਰਿ ਹਰਿ ਨਾਮੁ ਅੰਮ੍ਰਿਤੁ ਹੈ; ਹਰਿ ਜਪੀਐ ਸਤਿਗੁਰ ਭਾਇ ॥

har har naam amrit hai; har japeeai satigur bhaae |

Punjabi

ਅਮਿਉ ਵਰਗਾ ਮਿੱਠਾ ਹੈ ਸੁਆਮੀ ਵਾਹਿਗੁਰੂ ਦਾ ਨਾਮ। ਜੇਕਰ ਜੀਵ ਸੱਚੇ ਗੁਰਾਂ ਨਾਲ ਪ੍ਰੇਮ ਕਰੇ, ਕੇਵਲ ਤਾਂ ਹੀ ਉਹ ਆਪਣੇ ਸੁਆਮੀ ਦਾ ਸਿਮਰਨ ਕਰ ਸਕਦਾ ਹੈ।

Bhai Manmohan Singh (Shabad OS, CC BY-SA)

English

The Name of the Lord, Har, Har, is Ambrosial Nectar. Meditate on the Lord, with love for the True Guru.

Dr. Sant Singh Khalsa (Shabad OS, CC BY-SA)
Ang 1316 · Line 18

ਹਰਿ ਹਰਿ ਨਾਮੁ ਪਵਿਤੁ ਹੈ; ਹਰਿ ਜਪਤ ਸੁਨਤ ਦੁਖੁ ਜਾਇ ॥

har har naam pavit hai; har japat sunat dukh jaae |

Punjabi

ਪਾਵਨ-ਪਵਿੱਤਰ ਹੈ ਸੁਆਮੀ ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੇ ਨਾਮ ਨੂੰ ਸਿਮਰਨ ਤੇ ਸੁਣਨ ਨਾਲ, ਪੀੜ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The Name of the Lord, Har, Har is Sacred and Pure. Chanting it and listening to it, pain is taken away.

Dr. Sant Singh Khalsa (Shabad OS, CC BY-SA)
Ang 1316 · Line 19

ਹਰਿ ਨਾਮੁ ਤਿਨੀ ਆਰਾਧਿਆ; ਜਿਨ ਮਸਤਕਿ ਲਿਖਿਆ ਧੁਰਿ ਪਾਇ ॥

har naam tinee aaraadhiaa; jin masatak likhiaa dhur paae |

Punjabi

ਕੇਵਲ ਉਹ ਹੀ ਹਰੀ ਦੇ ਨਾਮ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਹਰੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।

Bhai Manmohan Singh (Shabad OS, CC BY-SA)

English

They alone worship and adore the Lord's Name, upon whose foreheads such pre-ordained destiny is written.

Dr. Sant Singh Khalsa (Shabad OS, CC BY-SA)
Ang 1316 · Line 20

ਹਰਿ ਦਰਗਹ ਜਨ ਪੈਨਾਈਅਨਿ; ਜਿਨ ਹਰਿ ਮਨਿ ਵਸਿਆ ਆਇ ॥

har daragah jan painaaeean; jin har man vasiaa aae |

Punjabi

ਜਿਨ੍ਹਾਂ ਪੁਰਸ਼ਾਂ ਦੇ ਚਿੱਤ ਵਿੱਚ ਹਰੀ ਆ ਕੇ ਟਿਕ ਜਾਂਦਾ ਹੈ, ਉਹਨਾਂ ਨੂੰ ਸਾਈਂ ਦੇ ਦਰਬਾਰ ਅੰਦਰ ਖਿੱਲਤ ਪਹਿਰਾਈ ਜਾਂਦੀ ਹੈ।

Bhai Manmohan Singh (Shabad OS, CC BY-SA)

English

Those humble beings are honored in the Court of the Lord; the Lord comes to abide in their minds.

Dr. Sant Singh Khalsa (Shabad OS, CC BY-SA)
Ang 1316 · Line 21

ਜਨ ਨਾਨਕ. ਤੇ ਮੁਖ ਉਜਲੇ; ਜਿਨ ਹਰਿ ਸੁਣਿਆ ਮਨਿ ਭਾਇ ॥੧॥

jan naanak. te mukh ujale; jin har suniaa man bhaae |1|

Punjabi

ਹੇ ਗੋਲੇ ਨਾਨਕ! ਰੌਸ਼ਨ ਹਨ ਉਹਨਾਂ ਦੇ ਚਿਹਰੇ, ਜੋ ਪ੍ਰਭੂ ਦੇ ਨਾਮ ਨੂੰ ਦਿਲੀ-ਪਿਆਰ ਨਾਲ ਸੁਣਦੇ ਹਨ।

Bhai Manmohan Singh (Shabad OS, CC BY-SA)

English

O servant Nanak, their faces are radiant. They listen to the Lord; their minds are filled with love. ||1||

Dr. Sant Singh Khalsa (Shabad OS, CC BY-SA)
Ang 1316 · Line 22

ਮਃ ੪ ॥

mahalaa 4 |

Punjabi

ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fourth Mehl:

Dr. Sant Singh Khalsa (Shabad OS, CC BY-SA)
Ang 1316 · Line 23

ਹਰਿ ਹਰਿ ਨਾਮੁ ਨਿਧਾਨੁ ਹੈ; ਗੁਰਮੁਖਿ ਪਾਇਆ ਜਾਇ ॥

har har naam nidhaan hai; guramukh paaeaa jaae |

Punjabi

ਖੁਸ਼ੀ ਦਾ ਖਜਾਨਾ ਹੈ ਸੁਆਮੀ ਮਾਲਕ ਦਾ ਨਾਮ। ਗੁਰਾਂ ਦੀ ਦਇਆ ਦੁਆਰਾ, ਜੀਵ ਇਸ ਨੂੰ ਹਾਂਸਲ ਕਰਦਾ ਹੈ।

Bhai Manmohan Singh (Shabad OS, CC BY-SA)

English

The Name of the Lord, Har, Har, is the greatest treasure. The Gurmukhs obtain it.

Dr. Sant Singh Khalsa (Shabad OS, CC BY-SA)
Ang 1316 · Line 24

ਜਿਨ ਧੁਰਿ ਮਸਤਕਿ ਲਿਖਿਆ; ਤਿਨ ਸਤਿਗੁਰੁ ਮਿਲਿਆ ਆਇ ॥

jin dhur masatak likhiaa; tin satigur miliaa aae |

Punjabi

ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹਨਾਂ ਨੂੰ ਸੱਚੇ ਗੁਰਦੇਵ ਆ ਕੇ ਮਿਲ ਪੈਦੇ ਹਨ।

Bhai Manmohan Singh (Shabad OS, CC BY-SA)

English

The True Guru comes to meet those who have such pre-ordained destiny written upon their foreheads.

Dr. Sant Singh Khalsa (Shabad OS, CC BY-SA)
Ang 1316 · Line 25

ਤਨੁ ਮਨੁ ਸੀਤਲੁ ਹੋਇਆ; ਸਾਂਤਿ ਵਸੀ ਮਨਿ ਆਇ ॥

tan man seetal hoeaa; saant vasee man aae |

Punjabi

ਉਹਨਾਂ ਦੀ ਦੇਹ ਅਤੇ ਆਤਮਾਂ, ਠੰਢੀਆਂ ਥੀ ਵੰਞਦੀਆਂ ਹਨ ਅਤੇ ਅਮਨ-ਚੈਨ ਆ ਕੇ ਉਹਨਾਂ ਦੇ ਚਿੱਤ ਵਿੱਚ ਟਿੱਕ ਜਾਂਦਾ ਹੈ।

Bhai Manmohan Singh (Shabad OS, CC BY-SA)

English

Their bodies and minds are cooled and soothed; peace and tranquility come to dwell in their minds.

Dr. Sant Singh Khalsa (Shabad OS, CC BY-SA)
Ang 1316 · Line 26

ਨਾਨਕ. ਹਰਿ ਹਰਿ ਚਉਦਿਆ; ਸਭੁ ਦਾਲਦੁ ਦੁਖੁ ਲਹਿ ਜਾਇ ॥੨॥

naanak. har har chaudiaa; sabh daalad dukh leh jaae |2|

Punjabi

ਨਾਨਕ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਕੰਗਾਲਤਾ ਅਤੇ ਪੀੜ ਸਮੂਹ ਦੂਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, chanting the Name of the Lord, Har, Har, all poverty and pain is dispelled. ||2||

Dr. Sant Singh Khalsa (Shabad OS, CC BY-SA)
Ang 1316 · Line 27

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1316 · Line 28

ਹਉ ਵਾਰਿਆ ਤਿਨ ਕਉ ਸਦਾ ਸਦਾ; ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥

hau vaariaa tin kau sadaa sadaa; jinaa satigur meraa piaaraa dekhiaa |

Punjabi

ਹਮੇਸ਼ਾਂ, ਹਮੇਸ਼ਾਂ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰਾ ਪ੍ਰੀਤਮ ਸੱਚਾ ਗੁਰੂ ਵੇਖਿਆ ਹੈ।

Bhai Manmohan Singh (Shabad OS, CC BY-SA)

English

I am a sacrifice, forever and ever, to those who have seen my Beloved True Guru.

Dr. Sant Singh Khalsa (Shabad OS, CC BY-SA)
Ang 1316 · Line 29

ਤਿਨ ਕਉ ਮਿਲਿਆ ਮੇਰਾ ਸਤਿਗੁਰੂ; ਜਿਨ ਕਉ ਧੁਰਿ ਮਸਤਕਿ ਲੇਖਿਆ ॥

tin kau miliaa meraa satiguroo; jin kau dhur masatak lekhiaa |

Punjabi

ਕੇਵਲ ਉਹ ਹੀ ਮੇਰੇ ਸੱਚੇ ਗੁਰਾਂ ਨੂੰ ਮਿਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।

Bhai Manmohan Singh (Shabad OS, CC BY-SA)

English

They alone meet my True Guru, who have such pre-ordaind destiny written upon their foreheads.

Dr. Sant Singh Khalsa (Shabad OS, CC BY-SA)
Ang 1316 · Line 30

ਹਰਿ ਅਗਮੁ ਧਿਆਇਆ ਗੁਰਮਤੀ; ਤਿਸੁ ਰੂਪੁ ਨਹੀ ਪ੍ਰਭ ਰੇਖਿਆ ॥

har agam dhiaaeaa guramatee; tis roop nahee prabh rekhiaa |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਆਪਣੇ ਬੇਬਾਹ ਹਰੀ ਦਾ ਸਿਮਰਨ ਕਰਦਾ ਹਾਂ। ਉਸ ਸੁਆਮੀ ਦਾ ਕੋਈ ਸਰੂਪ ਅਤੇ ਚਿੰਨ੍ਹ ਨਹੀਂ।

Bhai Manmohan Singh (Shabad OS, CC BY-SA)

English

I meditate on the Inaccessible Lord, according to the Guru's Teachings; God has no form or feature.

Dr. Sant Singh Khalsa (Shabad OS, CC BY-SA)
Ang 1316 · Line 31

ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ; ਤੇ ਠਾਕੁਰ ਸੇਵਕ ਰਲਿ. ਏਕਿਆ ॥

gur bachan dhiaaeaa jinaa agam har; te tthaakur sevak ral. ekiaa |

Punjabi

ਜੋ ਗੁਰਾਂ ਦੀ ਬਾਣੀ ਦੁਆਰਾ, ਪਹੁੰਚ ਤੋਂ ਪਰ੍ਹੇ ਪ੍ਰਭੂ ਦਾ ਆਰਾਧਨ ਕਰਦੇ ਹਨ, ਉਹ ਗੋਲੇ ਆਪਣੇ ਮਾਲਕ ਨੂੰ ਮਿਲ ਕੇ ਉਸ ਨਾਲ ਇੱਕ ਮਿੱਕ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who follow the Guru's Teachings and meditate on the Inaccessible Lord, merge with their Lord and Master and become one with Him.

Dr. Sant Singh Khalsa (Shabad OS, CC BY-SA)
Ang 1316 · Line 32

ਸਭਿ ਕਹਹੁ ਮੁਖਹੁ, ਨਰ ਨਰਹਰੇ; ਨਰ ਨਰਹਰੇ, ਨਰ ਨਰਹਰੇ; ਹਰਿ ਲਾਹਾ, ਹਰਿ ਭਗਤਿ ਵਿਸੇਖਿਆ ॥੯॥

sabh kahahu mukhahu, nar narahare; nar narahare, nar narahare; har laahaa, har bhagat visekhiaa |9|

Punjabi

ਤੁਸੀਂ ਆਪਣੇ ਮੂੰਹ ਨਾਲ ਮਨੁਸ਼-ਸ਼ੇਰ ਸਰੂਪ ਹਰੀ, ਮਨੁਸ਼-ਸ਼ੇਰ ਸਰੂਪ ਹਰੀ, ਮਨੁਸ਼-ਸ਼ੇਰ ਸਰੂਪ ਹਰੀ ਦੇ ਨਾਮ ਦਾ ਉਚਾਰਨ ਕਰੋ। ਸ੍ਰੇਸ਼ਟ ਹੈ ਮੁਨਾਫ਼ਾ ਸੁਆਮੀ ਵਾਹਿਗੁਰੂ ਦੇ ਸਿਮਰਨ ਦਾ।

Bhai Manmohan Singh (Shabad OS, CC BY-SA)

English

Let everyone proclaim out loud, the Name of the Lord, the Lord, the Lord; the profit of devotional worship of the Lord is blessed and sublime. ||9||

Dr. Sant Singh Khalsa (Shabad OS, CC BY-SA)
Ang 1316 · Line 33

ਸਲੋਕ ਮਃ ੪ ॥

salok mahalaa 4 |

Punjabi

ਸਲੋਕ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fourth Mehl:

Dr. Sant Singh Khalsa (Shabad OS, CC BY-SA)
Ang 1316 · Line 34

ਰਾਮ ਨਾਮੁ ਰਮੁ ਰਵਿ ਰਹੇ; ਰਮੁ ਰਾਮੋ ਰਾਮੁ ਰਮੀਤਿ ॥

raam naam ram rav rahe; ram raamo raam rameet |

Punjabi

ਸਾਹਿਬ ਦਾ ਨਾਮ ਸਾਰੇ ਵਿਆਪਕ ਅਤੇ ਪਰੀਪੂਰਨ ਹੋ ਰਿਹਾ ਹੈ। ਤੂੰ ਕੇਵਲ ਵਿਆਪਕ ਸਾਹਿਬ ਦੇ ਨਾਮ ਦਾ ਹੀ ਉਚਾਰਨ ਕਰ।

Bhai Manmohan Singh (Shabad OS, CC BY-SA)

English

The Lord's Name is permeating and pervading all. Repeat the Name of the Lord, Raam, Raam.

Dr. Sant Singh Khalsa (Shabad OS, CC BY-SA)
Ang 1316 · Line 35

ਘਟਿ ਘਟਿ ਆਤਮ ਰਾਮੁ ਹੈ; ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥

ghatt ghatt aatam raam hai; prabh khel keeo rang reet |

Punjabi

ਹਰ ਦਿਲ ਅੰਦਰ, ਸਰ ਵਿਆਪਕ ਰੂਹ ਰਮ ਰਹੀ ਹੈ, ਸੁਆਮੀ ਨੇ ਸੰਸਾਰ ਦੀ ਖੇਡ ਅਨੇਕਾਂ ਰੰਗਤਾਂ ਅਤੇ ਅਨੇਕਾਂ ਤਰੀਕਿਆਂ ਨਾਲ ਰਚੀ ਹੈ।

Bhai Manmohan Singh (Shabad OS, CC BY-SA)

English

The Lord is in the home of each and every soul. God created this play with its various colors and forms.

Dr. Sant Singh Khalsa (Shabad OS, CC BY-SA)
Ang 1316 · Line 36

ਹਰਿ ਨਿਕਟਿ ਵਸੈ ਜਗਜੀਵਨਾ; ਪਰਗਾਸੁ ਕੀਓ ਗੁਰ ਮੀਤਿ ॥

har nikatt vasai jagajeevanaa; paragaas keeo gur meet |

Punjabi

ਜਗਤ ਦੀ ਜਿੰਦ ਜਾਨ ਸੁਆਮੀ ਨਿਹਾਇਤ ਹੀ ਨੇੜੇ ਵੱਸਦਾ ਹੈ। ਗੁਰੂ ਮਿੱਤਰ ਨੇ ਮੇਰੇ ਤਾਂਈ ਇਹ ਸਪੱਸ਼ਟ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

The Lord, the Life of the World, dwells near at hand. The Guru, my Friend, has made this clear.

Dr. Sant Singh Khalsa (Shabad OS, CC BY-SA)