Ekam
Guru Granth Sahib

Ang 1319

Ang 1319 · Line 1

ਰਾਗੁ ਕਲਿਆਨ ਮਹਲਾ ੪ ॥

raag kaliaan mahalaa 4 |

Punjabi

ਰਾਗੁ ਕਲਿਆਨ। ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Kalyaan, Fourth Mehl:

Dr. Sant Singh Khalsa (Shabad OS, CC BY-SA)
Ang 1319 · Line 2

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ ਰਹਿਤ, ਅਜਨਮਾਂ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Dr. Sant Singh Khalsa (Shabad OS, CC BY-SA)
Ang 1319 · Line 3

ਰਾਮਾ. ਰਮ ਰਾਮੈ; ਅੰਤੁ. ਨ ਪਾਇਆ ॥

raamaa. ram raamai; ant. na paaeaa |

Punjabi

ਸੁੰਦਰ ਅਤੇ ਸਰਬ-ਵਿਆਪਕ ਸੁਆਮੀ ਦੇ ਓੜਕ ਦਾ ਕਿਸੇ ਨੂੰ ਭੀ ਪਤਾ ਨਹੀਂ ਲੱਗਾ।

Bhai Manmohan Singh (Shabad OS, CC BY-SA)

English

The Lord, the Beauteous Lord - no one has found His limits.

Dr. Sant Singh Khalsa (Shabad OS, CC BY-SA)
Ang 1319 · Line 4

ਹਮ ਬਾਰਿਕ ਪ੍ਰਤਿਪਾਰੇ ਤੁਮਰੇ; ਤੂ ਬਡ ਪੁਰਖੁ. ਪਿਤਾ ਮੇਰਾ ਮਾਇਆ ॥੧॥ ਰਹਾਉ ॥

ham baarik pratipaare tumare; too badd purakh. pitaa meraa maaeaa |1| rahaau |

Punjabi

ਹੇ ਵਿਸ਼ਾਲ ਵਾਹਿਗੁਰੂ! ਤੂੰ ਮੇਰਾ ਬਾਬਲ ਅਤੇ ਅੰਮੜੀ ਹੈਂ। ਮੈਂ ਤੇਰਾ ਬੱਚਾ ਹਾਂ ਅਤੇ ਤੂੰ ਹੀ ਮੇਰੀ ਪਾਲਣਾ ਪੋਸਣਾ ਕਰਦਾ ਹੈਂ। ਠਹਿਰਾਓ।

Bhai Manmohan Singh (Shabad OS, CC BY-SA)

English

I am a child - You cherish and sustain me. You are the Great Primal Being, my Mother and Father. ||1||Pause||

Dr. Sant Singh Khalsa (Shabad OS, CC BY-SA)
Ang 1319 · Line 5

ਹਰਿ ਕੇ ਨਾਮ ਅਸੰਖ ਅਗਮ ਹਹਿ; ਅਗਮ ਅਗਮ ਹਰਿ ਰਾਇਆ ॥

har ke naam asankh agam heh; agam agam har raaeaa |

Punjabi

ਅਣਗਿਣਤ ਹਨ ਅਤੇ ਅਜੋਖੇ ਹਨ, ਵਾਹਿਗੁਰੂ ਦੇ ਨਾਮ, ਮੇਰਾ ਵਾਹਿਗੁਰੂ, ਪਾਤਿਸ਼ਾਹ, ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।

Bhai Manmohan Singh (Shabad OS, CC BY-SA)

English

The Names of the Lord are Countless and Unfathomable. My Sovereign Lord is Unfathomable and Incomprehensible.

Dr. Sant Singh Khalsa (Shabad OS, CC BY-SA)
Ang 1319 · Line 6

ਗੁਣੀ ਗਿਆਨੀ ਸੁਰਤਿ ਬਹੁ ਕੀਨੀ; ਇਕੁ ਤਿਲੁ. ਨਹੀ ਕੀਮਤਿ ਪਾਇਆ ॥੧॥

gunee giaanee surat bahu keenee; ik til. nahee keemat paaeaa |1|

Punjabi

ਨੇਕ ਅਤੇ ਗਿਆਨਵਾਨ ਬੰਦਿਆਂ ਨੇ ਤੇਰੇ ਬਾਰੇ ਬਹੁਤਾ ਹੀ ਸੋਚਿਆ ਵੀਚਾਰਿਆ ਹੈ, ਪ੍ਰੰਤੂ ਤੇਰੇ ਮੁੱਲ ਦਾ ਉਹਨਾਂ ਨੂੰ ਇੱਕ ਭੋਰਾ ਭਰ ਭੀ ਪਤਾ ਨਹੀਂ ਲੱਗ ਸਕਿਆ।

Bhai Manmohan Singh (Shabad OS, CC BY-SA)

English

The virtuous and the spiritual teachers have given it great thought, but they have not found even an iota of His Value. ||1||

Dr. Sant Singh Khalsa (Shabad OS, CC BY-SA)
Ang 1319 · Line 7

ਗੋਬਿਦ ਗੁਣ ਗੋਬਿਦ ਸਦ ਗਾਵਹਿ; ਗੁਣ ਗੋਬਿਦ ਅੰਤੁ. ਨ ਪਾਇਆ ॥

gobid gun gobid sad gaaveh; gun gobid ant. na paaeaa |

Punjabi

ਉਹ ਸਦੀਵ ਦੀ ਸੰਸਾਰ ਦੇ ਸੁਆਮੀ, ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ, ਪ੍ਰੰਤੂ ਸੁਆਮੀ ਦੀਆਂ ਸਿਫਤਾਂ ਦੇ ਓੜਕ ਦਾ ਉਨ੍ਹਾਂ ਨੂੰ ਪਤਾ ਨਹੀਂ ਲਗ ਸਕਿਆ।

Bhai Manmohan Singh (Shabad OS, CC BY-SA)

English

They sing the Glorious Praises of the Lord, the Lord of the Universe forever. They sing the Glorious Praises of the Lord of the Universe, but they do not find His limits.

Dr. Sant Singh Khalsa (Shabad OS, CC BY-SA)
Ang 1319 · Line 8

ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ; ਬਹੁ ਜਪੀਐ ਥਾਹ. ਨ ਪਾਇਆ ॥੨॥

too amit atol aparanpar suaamee; bahu japeeai thaah. na paaeaa |2|

Punjabi

ਅਮਾਪ, ਅਜੋਖ ਅਤੇ ਹੱਦ ਬੰਨਾ-ਰਹਿਤ ਹੈਂ ਤੂੰ, ਹੇ ਸਾਹਿਬ! ਜਿੰਨਾ ਭੀ ਜਿਆਦਾ ਬੰਦਾ ਭਜਨ ਪਿਆ ਕਰੇ, ਉਸ ਨੂੰ ਤੇਰੀ ਡੂੰਘਾਈ ਦਾ ਪਤਾ ਨਹੀਂ ਲੱਗਦਾ।

Bhai Manmohan Singh (Shabad OS, CC BY-SA)

English

You are Immeasurable, Unweighable, and Infinite, O Lord and Master; no matter how much one may meditate on You, Your Depth cannot be fathomed. ||2||

Dr. Sant Singh Khalsa (Shabad OS, CC BY-SA)
Ang 1319 · Line 9

ਉਸਤਤਿ ਕਰਹਿ ਤੁਮਰੀ ਜਨ ਮਾਧੌ; ਗੁਨ ਗਾਵਹਿ ਹਰਿ ਰਾਇਆ ॥

ausatat kareh tumaree jan maadhau; gun gaaveh har raaeaa |

Punjabi

ਹੇ ਮਾਇਆ ਦੇ ਪਤੀ! ਸਾਧੂ ਤੇਰੀ ਪ੍ਰਸੰਸਾ ਕਰਦੇ ਹਨ ਅਤੇ ਤੇਰੀਆਂ ਨੇਕੀਆਂ ਗਾਉਂਦੇ ਹਨ, ਹੇ ਵਾਹਿਗੁਰੂ, ਪਾਤਿਸ਼ਾਹ!

Bhai Manmohan Singh (Shabad OS, CC BY-SA)

English

Lord, Your humble servants praise You, singing Your Glorious Praises, O Sovereign Lord.

Dr. Sant Singh Khalsa (Shabad OS, CC BY-SA)
Ang 1319 · Line 10

ਤੁਮੑ ਜਲ ਨਿਧਿ. ਹਮ ਮੀਨੇ ਤੁਮਰੇ; ਤੇਰਾ ਅੰਤੁ. ਨ ਕਤਹੂ ਪਾਇਆ ॥੩॥

tuma jal nidh. ham meene tumare; teraa ant. na katahoo paaeaa |3|

Punjabi

ਤੂੰ ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ। ਤੇਰੇ ਅਖੀਰ ਦਾ ਕਦੇ ਕਿਸੇ ਨੂੰ ਪਤਾ ਨਹੀਂ ਲੱਗਿਆ।

Bhai Manmohan Singh (Shabad OS, CC BY-SA)

English

You are the ocean of water, and I am Your fish. No one has ever found Your limits. ||3||

Dr. Sant Singh Khalsa (Shabad OS, CC BY-SA)
Ang 1319 · Line 11

ਜਨ ਕਉ ਕ੍ਰਿਪਾ ਕਰਹੁ ਮਧਸੂਦਨ; ਹਰਿ ਦੇਵਹੁ ਨਾਮੁ ਜਪਾਇਆ ॥

jan kau kripaa karahu madhasoodan; har devahu naam japaaeaa |

Punjabi

ਤੂੰ, ਮੈਂ, ਆਪਣੇ ਗੋਲੇ ਉਤੇ ਮਿਹਰ ਧਾਰ, ਹੇ ਹਰੀ! ਨਾਮ ਅੰਮ੍ਰਿਤ ਦੇ ਪ੍ਰੀਤਮ ਅਤੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ।

Bhai Manmohan Singh (Shabad OS, CC BY-SA)

English

Please be Kind to Your humble servant, Lord; please bless me with the meditation of Your Name.

Dr. Sant Singh Khalsa (Shabad OS, CC BY-SA)
Ang 1319 · Line 12

ਮੈ ਮੂਰਖ ਅੰਧੁਲੇ. ਨਾਮੁ ਟੇਕ ਹੈ; ਜਨ ਨਾਨਕ. ਗੁਰਮੁਖਿ ਪਾਇਆ ॥੪॥੧॥

mai moorakh andhule. naam ttek hai; jan naanak. guramukh paaeaa |4|1|

Punjabi

ਮੈਂ, ਅੰਨ੍ਹੇ ਮੂੜ੍ਹ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ। ਗੁਰਾਂ ਦੀ ਦਇਆ ਰਾਹੀਂ, ਗੋਲੇ ਨਾਨਕ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਹੋ ਗਿਆ ਹੈ।

Bhai Manmohan Singh (Shabad OS, CC BY-SA)

English

I am a blind fool; Your Name is my only Support. Servant Nanak, as Gurmukh, has found it. ||4||1||

Dr. Sant Singh Khalsa (Shabad OS, CC BY-SA)
Ang 1319 · Line 13

ਕਲਿਆਨੁ ਮਹਲਾ ੪ ॥

kaliaan mahalaa 4 |

Punjabi

ਕਲਿਆਨ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fourth Mehl:

Dr. Sant Singh Khalsa (Shabad OS, CC BY-SA)
Ang 1319 · Line 14

ਹਰਿ ਜਨੁ; ਗੁਨ ਗਾਵਤ ਹਸਿਆ ॥

har jan; gun gaavat hasiaa |

Punjabi

ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਸੁਆਮੀ ਦਾ ਗੋਲਾ ਪ੍ਰਫੁਲਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The humble servant of the Lord sings the Lord's Praise, and blossoms forth.

Dr. Sant Singh Khalsa (Shabad OS, CC BY-SA)
Ang 1319 · Line 15

ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ; ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥

har har bhagat banee mat guramat; dhur masatak prabh likhiaa |1| rahaau |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਵਾਹਿਗੁਰੂ ਦੇ ਸਿਮਰਨ ਨਾਲ ਮੇਰਾ ਮਨ ਸ਼ਸ਼ੋਭਤ ਹੋ ਗਿਆ ਹੈ। ਐਹੋ ਜਿਹੀ ਹੈ ਸੁਆਮੀ ਦੀ ਪਰਾਪੂਰਬਲੀ ਲਿਖਤਾਕਾਰ ਮੇਰੇ ਮੱਥੇ ਉਤੇ। ਠਹਿਰਾਓ।

Bhai Manmohan Singh (Shabad OS, CC BY-SA)

English

My intellect is embellished with devotion to the Lord, Har, Har, through the Guru's Teachings. This is the destiny which God has recorded on my forehead. ||1||Pause||

Dr. Sant Singh Khalsa (Shabad OS, CC BY-SA)
Ang 1319 · Line 16

ਗੁਰ ਕੇ ਪਗ ਸਿਮਰਉ ਦਿਨੁ ਰਾਤੀ; ਮਨਿ ਹਰਿ ਹਰਿ ਹਰਿ ਬਸਿਆ ॥

gur ke pag simrau din raatee; man har har har basiaa |

Punjabi

ਦਿਹੁੰ ਰੈਣ ਮੈਂ ਗੁਰਾਂ ਦੇ ਪੈਰਾਂ ਦਾ ਆਰਾਧਨ ਕਰਦਾ ਹਾਂ ਅਤੇ ਇਸ ਲਈ ਵਾਹਿਗੁਰੂ ਸੁਆਮੀ ਮਾਲਕ ਆ ਕੇ ਮੇਰੇ ਚਿੱਤ ਵਿੱਚ ਟਿਕ ਗਿਆ ਹੈ।

Bhai Manmohan Singh (Shabad OS, CC BY-SA)

English

I meditate in remembrance on the Guru's Feet, day and night. The Lord, Har, Har, Har, comes to dwell in my mind.

Dr. Sant Singh Khalsa (Shabad OS, CC BY-SA)
Ang 1319 · Line 17

ਹਰਿ ਹਰਿ ਹਰਿ ਕੀਰਤਿ ਜਗਿ ਸਾਰੀ; ਘਸਿ ਚੰਦਨੁ. ਜਸੁ ਘਸਿਆ ॥੧॥

har har har keerat jag saaree; ghas chandan. jas ghasiaa |1|

Punjabi

ਇਸ ਸੰਸਾਰ ਅੰਦਰ ਸ੍ਰੇਸ਼ਟ ਹੈ ਸੁਆਮੀ, ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ। ਮੈਂ ਸੁਆਮੀ ਦੀ ਉਸਤਤੀ ਦਾ ਉਚਾਰਨ ਕਰਦਾ ਹਾਂ ਅਤੇ ਇਹ ਹੀ ਹੈ ਚੰਨਣ ਜੋ ਮੈਂ ਘਸਾਉਂਦਾ ਹਾਂ।

Bhai Manmohan Singh (Shabad OS, CC BY-SA)

English

The Praise of the Lord, Har, Har, Har, is Excellent and Sublime in this world. His Praise is the sandalwood paste which I rub. ||1||

Dr. Sant Singh Khalsa (Shabad OS, CC BY-SA)
Ang 1319 · Line 18

ਹਰਿ ਜਨ. ਹਰਿ ਹਰਿ ਹਰਿ ਲਿਵ ਲਾਈ; ਸਭਿ ਸਾਕਤ ਖੋਜਿ ਪਇਆ ॥

har jan. har har har liv laaee; sabh saakat khoj peaa |

Punjabi

ਸਾਈਂ ਦੇ ਗੋਲੇ ਦੀ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਪਈ ਹੋਈ ਹੈ ਅਤੇ ਮਾਇਆ ਦੇ ਪੁਜਾਰੀ ਸਾਰੇ ਹੀ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਉਸ ਦਾ ਪਿੱਛਾ ਕਰਦੇ ਹਨ।

Bhai Manmohan Singh (Shabad OS, CC BY-SA)

English

The humble servant of the Lord is lovingly attuned to the Lord, Har, Har, Har; all the faithless cynics pursue him.

Dr. Sant Singh Khalsa (Shabad OS, CC BY-SA)
Ang 1319 · Line 19

ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ; ਪਗੁ ਨਾਗਨਿ ਛੁਹਿ ਜਲਿਆ ॥੨॥

jiau kirat sanjog chalio nar nindak; pag naagan chhuhi jaliaa |2|

Punjabi

ਜਿਸ ਤਰ੍ਹਾਂ ਦੀ ਉਸ ਦੇ ਪੂਰਬਲੇ ਕਰਮਾਂ ਦੀ ਲਿਖਤਕਾਰ ਹੈ ਉਸੇ ਤਰ੍ਹਾਂ ਦੀ ਛਿਦ੍ਰ ਲਾਉਣ ਵਾਲਾ ਪੁਰਸ਼ ਟੁਰਦਾ ਹੈ। ਉਸ ਦਾ ਪੈਰ ਸੱਪਣੀ ਨਾਲ ਟਕਰਾ ਜਾਂਦਾ ਹੈ ਅਤੇ ਉਹ (ਡੰਗਿਆ) ਜਾਂ (ਸੜ ਬਲ) ਜਾਂਦਾ ਹੈ।

Bhai Manmohan Singh (Shabad OS, CC BY-SA)

English

The slanderous person acts in accordance with the record of his past deeds; his foot trips over the snake, and he is stung by its bite. ||2||

Dr. Sant Singh Khalsa (Shabad OS, CC BY-SA)
Ang 1319 · Line 20

ਜਨ ਕੇ ਤੁਮੑ ਹਰਿ ਰਾਖੇ ਸੁਆਮੀ; ਤੁਮੑ ਜੁਗਿ ਜੁਗਿ ਜਨ ਰਖਿਆ ॥

jan ke tuma har raakhe suaamee; tuma jug jug jan rakhiaa |

Punjabi

ਹੇ ਮੇਰੇ ਸਾਈਂ ਹਰੀ! ਤੂੰ ਆਪਣੇ ਗੋਲੇ ਦਾ ਰਖਵਾਲਾ ਹੈਂ। ਹਰ ਯੁਗ ਅੰਦਰ ਤੂੰ ਆਪਣੇ ਗੋਲੇ ਦੀ ਰੱਖਿਆ ਕਰਦਾ ਹੈਂ।

Bhai Manmohan Singh (Shabad OS, CC BY-SA)

English

O my Lord and Master, You are the Saving Grace, the Protector of Your humble servants. You protect them, age after age.

Dr. Sant Singh Khalsa (Shabad OS, CC BY-SA)
Ang 1319 · Line 21

ਕਹਾ ਭਇਆ. ਦੈਤਿ ਕਰੀ ਬਖੀਲੀ; ਸਭ ਕਰਿ ਕਰਿ ਝਰਿ ਪਰਿਆ ॥੩॥

kahaa bheaa. dait karee bakheelee; sabh kar kar jhar pariaa |3|

Punjabi

ਕੀ ਹੋਇਆ, ਜੇਕਰ ਰਾਖਸ਼ ਸਾਧੂ ਦੀ ਬਦਖੋਈ ਕਰਦਾ ਹੈ। ਇਸ ਤਰ੍ਹਾਂ ਦੀ ਕਥਨੀ ਅਤੇ ਕਰਨੀ ਦੁਆਰਾ ਸਾਰੇ ਤਬਾਹ ਹੋ ਜਾਂਣੇ ਹਨ।

Bhai Manmohan Singh (Shabad OS, CC BY-SA)

English

What does it matter, if a demon speaks evil? By doing so, he only gets frustrated. ||3||

Dr. Sant Singh Khalsa (Shabad OS, CC BY-SA)
Ang 1319 · Line 22

ਜੇਤੇ ਜੀਅ ਜੰਤ ਪ੍ਰਭਿ ਕੀਏ; ਸਭਿ ਕਾਲੈ ਮੁਖਿ ਗ੍ਰਸਿਆ ॥

jete jeea jant prabh kee; sabh kaalai mukh grasiaa |

Punjabi

ਜਿੰਨੇ ਭੀ ਜੀਵ-ਜੰਤੂ, ਪ੍ਰਭੂ ਨੇ ਪੈਦਾ ਕੀਤੇ ਹਨ, ਉਹ ਸਾਰੇ ਆਖਰ ਨੂੰ ਮੌਤ ਦੇ ਮੂੰਹ ਵਿੱਚ ਪਕੜੇ ਜਾਂਦੇ ਹਨ।

Bhai Manmohan Singh (Shabad OS, CC BY-SA)

English

All the beings and creatures created by God are caught in the mouth of Death.

Dr. Sant Singh Khalsa (Shabad OS, CC BY-SA)
Ang 1319 · Line 23

ਹਰਿ ਜਨ. ਹਰਿ ਹਰਿ ਹਰਿ ਪ੍ਰਭਿ ਰਾਖੇ; ਜਨ ਨਾਨਕ. ਸਰਨਿ ਪਇਆ ॥੪॥੨॥

har jan. har har har prabh raakhe; jan naanak. saran peaa |4|2|

Punjabi

ਹਰੀ ਦੇ ਸੰਤਾਂ ਦੀ, ਹਰੀ ਅਕਾਲ ਪੁਰਖ, ਵਾਹਿਗੁਰੂ ਸੁਆਮੀ ਖੁਦ ਹੀ ਰੱਖਿਆ ਕਰਦਾ ਹੈ, ਹੇ ਗੋਲੇ ਨਾਨਕ! ਕਿਉਂ ਜੋ ਉਹ ਉਸ ਦੀ ਪਨਾਹ ਲੈਂਦੇ ਹਨ।

Bhai Manmohan Singh (Shabad OS, CC BY-SA)

English

The humble servants of the Lord are protected by the Lord God, Har, Har, Har; servant Nanak seeks His Sanctuary. ||4||2||

Dr. Sant Singh Khalsa (Shabad OS, CC BY-SA)
Ang 1319 · Line 24

ਕਲਿਆਨ ਮਹਲਾ ੪ ॥

kaliaan mahalaa 4 |

Punjabi

ਕਲਿਆਨ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fourth Mehl:

Dr. Sant Singh Khalsa (Shabad OS, CC BY-SA)