Ang 1321
ਕਲਿਆਨ ਮਹਲਾ ੪ ॥
kaliaan mahalaa 4 |
Punjabi
ਕਲਿਆਨ ਚੌਥੀ ਪਾਤਿਸ਼ਾਹੀ।
English
Kalyaan, Fourth Mehl:
ਪ੍ਰਭ ਕੀਜੈ ਕ੍ਰਿਪਾ ਨਿਧਾਨ; ਹਮ ਹਰਿ ਗੁਨ ਗਾਵਹਗੇ ॥
prabh keejai kripaa nidhaan; ham har gun gaavahage |
Punjabi
ਹੇ ਖੁਸ਼ੀ ਦੇ ਖ਼ਜ਼ਾਨੇ ਸਾਈਂ ਹਰੀ! ਤੂੰ ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀਆਂ ਸਿਫ਼ਤਾਂ ਗਾਇਨ ਕਰਾਂ।
English
O God, Treasure of Mercy, please bless me, that I may sing the Glorious Praises of the Lord.
ਹਉ ਤੁਮਰੀ ਕਰਉ, ਨਿਤ ਆਸ ਪ੍ਰਭ; ਮੋਹਿ. ਕਬ ਗਲਿ ਲਾਵਹਿਗੇ ॥੧॥ ਰਹਾਉ ॥
hau tumaree krau, nit aas prabh; mohi. kab gal laavahige |1| rahaau |
Punjabi
ਮੈਂ ਸਦੀਵ ਹੀ ਤੇਰੇ ਵਿੱਚ ਉਮੈਦ ਬੰਨ੍ਹੀ ਰੱਖਦਾ ਹਾਂ, ਹੇ ਸੁਆਮੀ! ਤੂੰ ਮੈਨੂੰ ਕਦੋਂ ਆਪਣੀ ਗਲਵੱਕੜੀ ਵਿੱਚ ਲਵੇਗਾਂ? ਠਹਿਰਾਓ।
English
I always place my hopes in You; O God, when will you take me in Your Embrace? ||1||Pause||
ਹਮ ਬਾਰਿਕ ਮੁਗਧ ਇਆਨ; ਪਿਤਾ ਸਮਝਾਵਹਿਗੇ ॥
ham baarik mugadh eaan; pitaa samajhaavahige |
Punjabi
ਮੈਂ ਤੇਰਾ ਬੇਸਮਝਠ ਅਤੇ ਨਾਦਾਨ ਬੱਚਾ ਹਾਂ, ਹੇ ਸੁਆਮੀ ਮਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲੱਗਦਾ ਹੈ, ਹੇ ਆਲਮ ਦੇ ਬਾਬਲ! ਤੂੰ ਮੈਨੂੰ ਕਦੋ ਆਪਣੀ ਸਿਖ਼ਮਤ ਪ੍ਰਦਾਨ ਕਰ।
English
I am a foolish and ignorant child; Father, please teach me!
ਸੁਤੁ ਖਿਨੁ ਖਿਨੁ ਭੂਲਿ ਬਿਗਾਰਿ; ਜਗਤ ਪਿਤ ਭਾਵਹਿਗੇ ॥੧॥
sut khin khin bhool bigaar; jagat pit bhaavahige |1|
Punjabi
ਤੇਰਾ ਬੱਚਾ, ਹਰ ਮੁਹਤ ਭੁਲਦਾ ਅਤੇ ਗ਼ਲਤੀਆਂ ਕਰਦਾ ਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲਗਦਾ ਹੈ, ਹੇ ਆਲਮ ਦੇ ਬਾਬਲ।
English
Your child makes mistakes again and again, but still, You are pleased with him, O Father of the Universe. ||1||
ਜੋ ਹਰਿ ਸੁਆਮੀ ਤੁਮ ਦੇਹੁ; ਸੋਈ ਹਮ ਪਾਵਹਗੇ ॥
jo har suaamee tum dehu; soee ham paavahage |
Punjabi
ਜਿਹੜਾ ਕੁਝ ਤੂੰ ਮੈਨੂੰ ਦਿੰਦਾ ਹੈਂ, ਹੇ ਸੁਅਮੀ ਵਾਹਿਗੁਰੂ ਕੇਵਲ ਉਹ ਹੀ ਮੈਂ ਪਾਉਂਦਾ ਹਾਂ।
English
Whatever You give me, O my Lord and Master - that is what I receive.
ਮੋਹਿ ਦੂਜੀ. ਨਾਹੀ ਠਉਰ; ਜਿਸੁ ਪਹਿ ਹਮ ਜਾਵਹਗੇ ॥੨॥
mohi doojee. naahee tthaur; jis peh ham jaavahage |2|
Punjabi
ਮੇਰੇ ਲਈ ਹੋਰ ਕੋਈ ਥਾਂ ਨਹੀਂ, ਜਿਥੇ ਮੈਂ ਜਾ ਸਕਾਂਗੇ ਬਾਬਲ! ਤੂੰ ਮੈਨੂੰ ਆਪਣੀ ਸਿਖਮਤ ਪ੍ਰਦਾਨ ਕਰ।
English
There is no other place where I can go. ||2||
ਜੋ ਹਰਿ ਭਾਵਹਿ ਭਗਤ ਤਿਨਾ; ਹਰਿ ਭਾਵਹਿਗੇ ॥
jo har bhaaveh bhagat tinaa; har bhaavahige |
Punjabi
ਉਹ ਸੰਤ, ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਕੇਵਲ ਉਨ੍ਹਾਂ ਨੂੰ ਹੀ ਵਾਹਿਗੁਰੂ ਚੰਗਾ ਲੱਗਦਾ ਹੈ।
English
Those devotees who are pleasing to the Lord - the Lord is pleasing to them.
ਜੋਤੀ ਜੋਤਿ ਮਿਲਾਇ; ਜੋਤਿ ਰਲਿ ਜਾਵਹਗੇ ॥੩॥
jotee jot milaae; jot ral jaavahage |3|
Punjabi
ਪ੍ਰਕਾਸ਼ਵਾਨ ਪ੍ਰਭੂ ਉਨ੍ਹਾਂ ਦੇ ਪ੍ਰਕਾਸ਼ ਨੂੰ ਆਪਣੇ ਪ੍ਰਕਾਸ਼ ਵਿੱਚ ਅਭੇਦ ਕਰ ਲਵੇਗਾ, ਤੇ ਦੋਨੋਂ ਪ੍ਰਕਾਸ਼ ਇਸ ਤਰ੍ਹਾਂ ਇਕ-ਮਿਕ ਹੋ ਜਾਣਗੇ।
English
Their light merges into the Light; the lights are merged and blended together. ||3||
ਹਰਿ ਆਪੇ ਹੋਇ ਕ੍ਰਿਪਾਲੁ; ਆਪਿ ਲਿਵ ਲਾਵਹਿਗੇ ॥
har aape hoe kripaal; aap liv laavahige |
Punjabi
ਖ਼ੁਦ ਬਖ਼ੁਦ ਮਿਹਰਬਾਨ ਹੋ, ਹਰੀ ਮੇਰਾ ਪਿਆਰ ਆਪਣੇ ਨਾਲ ਪਾ ਲਵੇਗਾ।
English
The Lord Himself has shown mercy; He lovingly attunes me to Himself.
ਜਨੁ ਨਾਨਕੁ. ਸਰਨਿ ਦੁਆਰਿ; ਹਰਿ. ਲਾਜ ਰਖਾਵਹਿਗੇ ॥੪॥੬॥ ਛਕਾ ੧ ॥
jan naanak. saran duaar; har. laaj rakhaavahige |4|6| chhakaa 1 |
Punjabi
ਗੋਲੇ ਨਾਨਕ ਨੇ ਸੁਆਮੀ ਦੇ ਦਰ ਦੀ ਪਨਾਹ ਲਈ ਹੈ ਅਤੇ ਉਹ ਸੁਆਮੀ ਹੀ ਉਸ ਦੀ ਲੱਜਿਆ ਰੱਖੇਗਾ।
English
Servant Nanak seeks the Sanctuary of the Door of the Lord, who protects his honor. ||4||6|| First Set of Six ||
ਕਲਿਆਨੁ ਭੋਪਾਲੀ ਮਹਲਾ ੪ ॥
kaliaan bhopaalee mahalaa 4 |
Punjabi
ਕਲਿਆਨ ਭੋਪਾਲੀ। ਚੌਥੀ ਪਾਤਿਸ਼ਾਹੀ।
English
Kalyaan Bhopaalee, Fourth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਪਾਰਬ੍ਰਹਮੁ ਪਰਮੇਸੁਰੁ ਸੁਆਮੀ; ਦੂਖ ਨਿਵਾਰਣੁ ਨਾਰਾਇਣੇ ॥
paarabraham paramesur suaamee; dookh nivaaran naaraaeine |
Punjabi
ਹੇ ਆਦੀ ਪੁਰਖ! ਅਤੇ ਸ਼੍ਰੋਮਣੀ ਵਾਹਿਗੁਰੂ, ਸਾਹਿਬ ਮਾਲਕ, ਤੂੰ ਦੁਖੜੇ ਦੂਰ ਕਰਨ ਵਾਲਾ ਹੈ।
English
O Supreme Lord God, Transcendent Lord and Master, Destroyer of pain, Transcendental Lord God.
ਸਗਲ ਭਗਤ. ਜਾਚਹਿ ਸੁਖ ਸਾਗਰ; ਭਵ ਨਿਧਿ ਤਰਣ. ਹਰਿ ਚਿੰਤਾਮਣੇ ॥੧॥ ਰਹਾਉ ॥
sagal bhagat. jaacheh sukh saagar; bhav nidh taran. har chintaamane |1| rahaau |
Punjabi
ਜਿਸ ਕੋਲੋਂ ਤੇਰੇ ਸਾਰੇ ਅਨੁਰਾਗੀ ਮੰਗਦੇ ਹਨ, ਤੂੰ ਭਿਆਨਕ ਸੰਸਾਰ ਸਮੁੰਦਰ ਪਾਰ ਕਰਨ ਲਈ ਇਕ ਜਹਾਜ਼ ਅਤੇ ਮਨਸ਼ਾ ਪੂਰਨ ਕਰਨ ਵਾਲਾ ਮਾਲਕ ਹੈਂ। ਠਹਿਰਾਓ।
English
All Your devotees beg of You. Ocean of peace, carry us across the terrifying world-ocean; You are the Wish-fulfilling Jewel. ||1||Pause||
ਦੀਨ ਦਇਆਲ ਜਗਦੀਸ ਦਮੋਦਰ; ਹਰਿ ਅੰਤਰਜਾਮੀ ਗੋਬਿੰਦੇ ॥
deen deaal jagadees damodar; har antarajaamee gobinde |
Punjabi
ਹੇ ਧਰਤੀ ਦੇ ਆਸਰੇ ਅਤੇ ਆਲਮ ਦੇ ਮਾਲਕ! ਸੁਆਮੀ ਵਾਹਿਗੁਰੂ, ਤੂੰ ਮਸਕੀਨਾਂ ਤੇ ਮਿਹਰਬਾਨ ਅਤੇ ਦਿਲਾਂ ਦੀਆਂ ਜਾਨਣਹਾਰ ਹੈਂ।
English
Merciful to the meek and poor, Lord of the world, Support of the earth, Inner-knower, Searcher of hearts, Lord of the Universe.
ਤੇ ਨਿਰਭਉ. ਜਿਨ ਸ੍ਰੀਰਾਮੁ ਧਿਆਇਆ; ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥
te nirbhau. jin sreeraam dhiaaeaa; guramat muraar har mukande |1|
Punjabi
ਜੋ ਗੁਰਾਂ ਦੇ ਉਪਦੇਸ਼ ਦੁਆਰਾ ਹੰਕਾਰ ਦੇ ਵੈਰੀ ਅਤੇ ਮੋਖਸ਼ ਦੇਣਹਾਰ ਮਹਾਰਾਜ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਭੈ-ਰਹਿਤ ਹੋ ਜਾਂਦੇ ਹਨ।
English
Those who meditate on the Supreme Lord become fearless. Through the Wisdom of the Guru's Teachings, they meditate on the Lord, the Liberator Lord. ||1||
ਜਗਦੀਸੁਰ ਚਰਨ ਸਰਨ ਜੋ ਆਏ; ਤੇ ਜਨ ਭਵ ਨਿਧਿ ਪਾਰਿ ਪਰੇ ॥
jagadeesur charan saran jo aae; te jan bhav nidh paar pare |
Punjabi
ਜੋ ਸੰਸਾਰ ਸੁਆਮੀ ਦੇ ਪੈਰਾਂ ਦੀ ਪਨਾਹ ਲੈਂਦੇ ਹਨ, ਉਹ ਪੁਰਸ਼ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
English
Those who come to Sanctuary at the Feet of the Lord of the Universe - those humble beings cross over the terrifying world-ocean.
ਭਗਤ ਜਨਾ ਕੀ ਪੈਜ ਹਰਿ ਰਾਖੈ; ਜਨ ਨਾਨਕ. ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥
bhagat janaa kee paij har raakhai; jan naanak. aap har kripaa kare |2|1|7|
Punjabi
ਵਾਹਿਗੁਰੂ ਸੰਤ ਸਰੂਪ ਪੁਰਸ਼ਾਂ ਦੀ ਇਜ਼ਤ ਆਬਰੂ ਰੱਖਦਾ ਹੈ, ਹੇ ਗੋਲੇ ਨਾਨਕ, ਸੁਆਮੀ ਖੁਦ ਹੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
English
The Lord preserves the honor of His humble devotees; O servant Nanak, the Lord Himself showers them with His Grace. ||2||1||7||
ਰਾਗੁ ਕਲਿਆਨੁ ਮਹਲਾ ੫ ਘਰੁ ੧ ॥
raag kaliaan mahalaa 5 ghar 1 |
Punjabi
ਰਾਗੁ ਕਲਿਆਨ ਪੰਜਵੀਂ ਪਾਤਿਸ਼ਾਹੀ।
English
Raag Kalyaan, Fifth Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਹਮਾਰੈ; ਏਹ ਕਿਰਪਾ ਕੀਜੈ ॥
hamaarai; eeh kirapaa keejai |
Punjabi
ਮੇਰੇ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ।
English
Please grant me this blessing:
ਅਲਿ ਮਕਰੰਦ ਚਰਨ ਕਮਲ ਸਿਉ; ਮਨੁ. ਫੇਰਿ ਫੇਰਿ ਰੀਝੈ ॥੧॥ ਰਹਾਉ ॥
al makarand charan kamal siau; man. fer fer reejhai |1| rahaau |
Punjabi
ਕਿ ਮੇਰੇ ਚਿੱਤ ਦਾ ਭੌਰਾ ਤੇਰੇ ਕੰਵਲ ਪੈਰਾਂ ਦੇ ਸ਼ਹਿਦ ਨਾਲ ਮੁੜ ਮੁੜ ਕੇ ਜੁੜਿਆ ਰਹੇ। ਠਹਿਰਾਓ।
English
May the bumble-bee of my mind be immersed again and again in the Honey of Your Lotus Feet. ||1||Pause||
ਆਨ ਜਲਾ ਸਿਉ ਕਾਜੁ. ਨ ਕਛੂਐ; ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥
aan jalaa siau kaaj. na kachhooai; har boond chaatrik kau deejai |1|
Punjabi
ਮੇਰਾ ਕਿਸੇ ਹੋਰਸ ਪ੍ਰਾਣੀ ਨਾਲ ਲਗਾਓ ਨਹੀਂ, ਹੇ ਵਾਹਿਗੁਰੂ! ਤੂੰ ਮੈਂ, ਪਪੀਹੇ ਨੂੰ, ਆਪਣੇ ਨਾਮ-ਭਾਣੀ ਦੀ ਇੱਕ ਕਣੀ ਪ੍ਰਦਾਨ ਕਰ।
English
I am not concerned with any other water; please bless this songbird with a Drop of Your Water, Lord. ||1||
ਬਿਨੁ ਮਿਲਬੇ. ਨਾਹੀ ਸੰਤੋਖਾ; ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥
bin milabe. naahee santokhaa; pekh darasan naanak jeejai |2|1|
Punjabi
ਆਪਣੇ ਵਾਹਿਗੁਰੂ ਦੇ ਮਿਲਣ ਦੇ ਬਗੈਰ, ਮੈਨੂੰ ਸਬਰ ਨਹੀਂ ਆਉਂਦਾ। ਨਾਨਕ ਆਪਣੇ ਸੁਆਮੀ ਦਾ ਦੀਦਾਰ ਦੇਖਣ ਦੁਆਰਾ ਹੀ ਜੀਉਂਦਾ ਹੈ।
English
Unless I meet my Lord, I am not satisfied. Nanak lives, gazing upon the Blessed Vision of His Darshan. ||2||1||
ਕਲਿਆਨ ਮਹਲਾ ੫ ॥
kaliaan mahalaa 5 |
Punjabi
ਕਲਿਆਨ ਪੰਜਵੀਂ ਪਾਤਿਸ਼ਾਹੀ।
English
Kalyaan, Fifth Mehl:
ਜਾਚਿਕੁ; ਨਾਮੁ ਜਾਚੈ ਜਾਚੈ ॥
jaachik; naam jaachai jaachai |
Punjabi
ਤੇਰਾ ਮੰਗਤਾ, ਹੇ ਸਾਈਂ! ਤੇਰਾ ਨਾਮ ਹੀ ਮੰਗਦਾ ਅਤੇ ਲੋਚਦਾ ਹੈ।
English
This beggar begs and begs for Your Name, Lord.
ਸਰਬ ਧਾਰ ਸਰਬ ਕੇ ਨਾਇਕ; ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥
sarab dhaar sarab ke naaeik; sukh samooh ke daate |1| rahaau |
Punjabi
ਤੂੰ ਹੇ ਸਾਈਂ! ਸਾਰਿਆਂ ਦਾ ਆਸਰਾ, ਸਾਰਿਆਂ ਦਾ ਮਾਲਕ ਅਤੇ ਸਾਰੇ ਆਰਾਮ ਦੇਣ ਵਾਲਾ ਹੈਂ। ਠਹਿਰਾਓ।
English
You are the Support of all, the Master of all, the Giver of absolute peace. ||1||Pause||
ਕੇਤੀ ਕੇਤੀ ਮਾਂਗਨਿ ਮਾਗੈ; ਭਾਵਨੀਆ ਸੋ ਪਾਈਐ ॥੧॥
ketee ketee maangan maagai; bhaavaneea so paaeeai |1|
Punjabi
ਕ੍ਰੋੜਾਂ ਹੀ ਤੇਰੇ ਬੂਹੇ ਤੇ ਖੈਰ ਮੰਗਦੇ ਹਨ, ਪ੍ਰੰਤੂ ਉਨ੍ਹਾਂ ਨੂੰ ਕੇਵਲ ਉਹ ਹੀ ਮਿਲਦਾ ਹੈ, ਜੋ ਕੁਝ ਤੂੰ ਪ੍ਰਸੰਨ ਹੋ ਕੇ ਦਿੰਦਾ ਹੈਂ।
English
So many, so very many, beg for charity at Your Door; they receive only what You are pleased to give. ||1||
ਸਫਲ ਸਫਲ ਸਫਲ ਦਰਸੁ ਰੇ; ਪਰਸਿ ਪਰਸਿ ਗੁਨ ਗਾਈਐ ॥
safal safal safal daras re; paras paras gun gaaeeai |
Punjabi
ਐ ਇਨਸਾਨ, ਫਲਦਾਇਕ! ਲਾਭਦਾਇਕ ਅਤੇ ਸਫਲ ਹੈ ਸਾਈਂ ਦਾ ਦਰਸ਼ਨ, ਜਿਸ ਨੂੰ ਵੇਖਣ, ਵੇਖਣ ਦੁਆਰਾ ਮੈਂ ਉਸ ਦੀਆਂ ਸਿਫ਼ਤਾਂ ਗਾਇਨ ਕਰਦਾ ਹਾਂ।
English
Fruitful, fruitful, fruitful is the Blessed Vision of His Darshan; touching His Touch, I sing His Glorious Praises.
ਨਾਨਕ. ਤਤ ਤਤ ਸਿਉ ਮਿਲੀਐ; ਹੀਰੈ ਹੀਰੁ ਬਿਧਾਈਐ ॥੨॥੨॥
naanak. tat tat siau mileeai; heerai heer bidhaaeeai |2|2|
Punjabi
ਨਾਨਕ, ਮੇਰਾ ਸਾਰ-ਅੰਸ਼ ਸੁਆਮੀ ਦੇ ਸਾਰ-ਅੰਸ਼ ਨਾਲ ਅਭੇਦ ਹੋ ਗਿਆ ਹੈ ਅਤੇ ਮੇਰੇ ਮਨ ਦਾ ਜਵੇਹਰ ਉਸ ਦੇ ਪਿਆਰ ਦੇ ਜਵੇਹਰ ਨਾਲ ਵਿੰਨ੍ਹਿਆਂ ਗਿਆ ਹੈ।
English
O Nanak, one's essence is blended into the Essence; the diamond of the mind is pierced through by the Diamond of the Lord. ||2||2||