Ekam
Guru Granth Sahib

Ang 1322

Ang 1322 · Line 1

ਕਲਿਆਨ ਮਹਲਾ ੫ ॥

kaliaan mahalaa 5 |

Punjabi

ਕਲਿਆਨ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fifth Mehl:

Dr. Sant Singh Khalsa (Shabad OS, CC BY-SA)
Ang 1322 · Line 2

ਮੇਰੇ ਲਾਲਨ ਕੀ ਸੋਭਾ ॥

mere laalan kee sobhaa |

Punjabi

ਅਦਭੁਤ ਹੈ ਪ੍ਰਭਤਾ ਮੇਰੇ ਪ੍ਰੀਤਮ ਦੀ।

Bhai Manmohan Singh (Shabad OS, CC BY-SA)

English

O, the Wondrous Glory of my Beloved!

Dr. Sant Singh Khalsa (Shabad OS, CC BY-SA)
Ang 1322 · Line 3

ਸਦ ਨਵਤਨ; ਮਨ ਰੰਗੀ ਸੋਭਾ ॥੧॥ ਰਹਾਉ ॥

sad navatan; man rangee sobhaa |1| rahaau |

Punjabi

ਸਦੀਵ ਹੀ ਨਵੀਂ ਨਕੋਰ ਅਤੇ ਚਿੱਤ ਨੂੰ ਖੁਸ਼ ਕਰਨ ਵਾਲੀ ਹੈ ਉਸ ਦੀ ਕੀਰਤੀ। ਠਹਿਰਾਓ।

Bhai Manmohan Singh (Shabad OS, CC BY-SA)

English

My mind is rejuvenated forever by His Wondrous Love. ||1||Pause||

Dr. Sant Singh Khalsa (Shabad OS, CC BY-SA)
Ang 1322 · Line 4

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ; ਭਗਤਿ ਦਾਨੁ ਜਸੁ ਮੰਗੀ ॥੧॥

braham mahes sidh mun indraa; bhagat daan jas mangee |1|

Punjabi

ਬ੍ਰਹਮਾ, ਸ਼ਿਵਜੀ, ਕਰਾਮਾਤੀ ਪੁਰਸ਼, ਚੁਪ ਕਰੀਤੇ ਰਿਸ਼ੀ ਅਤੇ ਇੱਦਰ, ਸੁਆਮੀ ਦੇ ਸਿਮਰਨ ਅਤੇ ਕੀਰਤੀ ਦੀ ਖ਼ੈਰ ਮੰਗਦੇ ਹਨ।

Bhai Manmohan Singh (Shabad OS, CC BY-SA)

English

Brahma, Shiva, the Siddhas, the silent sages and Indra beg for the charity of His Praise and devotion to Him. ||1||

Dr. Sant Singh Khalsa (Shabad OS, CC BY-SA)
Ang 1322 · Line 5

ਜੋਗ ਗਿਆਨ ਧਿਆਨ ਸੇਖਨਾਗੈ; ਸਗਲ ਜਪਹਿ, ਤਰੰਗੀ ॥

jog giaan dhiaan sekhanaagai; sagal japeh, tarangee |

Punjabi

ਯੋਗੀ, ਬ੍ਰਹਮ ਬੇਤੇ, ਵਿਚਾਰਵਾਨ ਅਤੇ ਹਜ਼ਾਰਾਂ ਫਣਾਂ ਵਾਲਾ ਸਰੂਪ, ਸਾਰੇ ਹੀ ਚੋਜੀ ਪ੍ਰਭੂ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Yogis, spiritual teachers, meditators and the thousand-headed serpent all meditate on the Waves of God.

Dr. Sant Singh Khalsa (Shabad OS, CC BY-SA)
Ang 1322 · Line 6

ਕਹੁ ਨਾਨਕ. ਸੰਤਨ ਬਲਿਹਾਰੈ; ਜੋ ਪ੍ਰਭ ਕੇ ਸਦ ਸੰਗੀ ॥੨॥੩॥

kahu naanak. santan balihaarai; jo prabh ke sad sangee |2|3|

Punjabi

ਗੁਰੂ ਜੀ ਆਖਦੇ ਹਨ, ਮੈਂ ਸਾਧੂਆਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਸੁਆਮੀ ਦੇ ਨਿੱਤ ਦੇ ਹਮਜੋਲੀ ਹਨ।

Bhai Manmohan Singh (Shabad OS, CC BY-SA)

English

Says Nanak, I am a sacrifice to the Saints, who are the Eternal Companions of God. ||2||3||

Dr. Sant Singh Khalsa (Shabad OS, CC BY-SA)
Ang 1322 · Line 7

ਕਲਿਆਨ ਮਹਲਾ ੫ ਘਰੁ ੨ ॥

kaliaan mahalaa 5 ghar 2 |

Punjabi

ਕਲਿਆਨ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fifth Mehl, Second House:

Dr. Sant Singh Khalsa (Shabad OS, CC BY-SA)
Ang 1322 · Line 8

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1322 · Line 9

ਤੇਰੈ ਮਾਨਿ; ਹਰਿ ਹਰਿ ਮਾਨਿ ॥

terai maan; har har maan |

Punjabi

ਤੇਰੇ ਉਤੇ ਭਰੋਸਾ ਧਾਰਨ ਦੁਆਰਾ, ਹੇ ਸੁਆਮੀ ਵਾਹਿਗੁਰੂ! ਇਨਸਾਨ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ।

Bhai Manmohan Singh (Shabad OS, CC BY-SA)

English

Belief in You, Lord, brings honor.

Dr. Sant Singh Khalsa (Shabad OS, CC BY-SA)
Ang 1322 · Line 10

ਨੈਨ ਬੈਨ ਸ੍ਰਵਨ ਸੁਨੀਐ; ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥

nain bain sravan suneeai; ang ange sukh praan |1| rahaau |

Punjabi

ਜੇਕਰ ਬੰਦਾ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖੇ, ਆਪਣਿਆਂ ਕੰਨਾਂ ਨਾਲ ਉਸ ਬਾਰੇ ਸੁਣੇ ਅਤੇ ਮੂੰਹ ਦੁਆਰਾ ਉਸ ਦੇ ਨਾਮ ਨੂੰ ਉਚਾਰੇ, ਤਾਂ ਉਸ ਦੇ ਸਰੀਰ ਦੇ ਸਮੂਹ ਭਾਗ ਤੇ ਜਿੰਦ ਖੁਸ਼ ਹੋ ਜਾਂਦੇ ਹਨ। ਠਹਿਰਾਓ।

Bhai Manmohan Singh (Shabad OS, CC BY-SA)

English

To see with my eyes, and hear with my ears - every limb and fiber of my being, and my breath of life are in bliss. ||1||Pause||

Dr. Sant Singh Khalsa (Shabad OS, CC BY-SA)
Ang 1322 · Line 11

ਇਤ ਉਤ, ਦਹ ਦਿਸਿ ਰਵਿਓ; ਮੇਰ ਤਿਨਹਿ ਸਮਾਨਿ ॥੧॥

eit ut, deh dis ravio; mer tineh samaan |1|

Punjabi

ਏਥੇ ਉਥੇ ਤੇ ਦਸਾਂ ਹੀ ਦਿਸ਼ਾਵਾਂ ਅੰਦਰ ਸਾਈਂ ਵਿਆਪਕ ਹੋ ਰਿਹਾ ਹੈ। ਪਹਾੜ ਫੂਸ ਅੰਦਰ ਉਹ ਇਕਰਸ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

Here and there, and in the ten directions You are pervading, in the mountain and the blade of grass. ||1||

Dr. Sant Singh Khalsa (Shabad OS, CC BY-SA)
Ang 1322 · Line 12

ਜਤ ਕਤਾ ਤਤ ਪੇਖੀਐ; ਹਰਿ ਪੁਰਖ ਪਤਿ ਪਰਧਾਨ ॥

jat kataa tat pekheeai; har purakh pat paradhaan |

Punjabi

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਸ਼੍ਰੋਮਣੀ ਵਾਹਿਗੁਰੂ ਸੁਆਮੀ, ਆਪਣੇ ਕੰਤ ਨੂੰ ਹੀ ਵੇਖਦਾ ਹਾਂ।

Bhai Manmohan Singh (Shabad OS, CC BY-SA)

English

Wherever I look, I see the Lord, the Supreme Lord, the Primal Being.

Dr. Sant Singh Khalsa (Shabad OS, CC BY-SA)
Ang 1322 · Line 13

ਸਾਧਸੰਗਿ ਭ੍ਰਮ ਭੈ ਮਿਟੇ; ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥

saadhasang bhram bhai mitte; kathe naanak braham giaan |2|1|4|

Punjabi

ਸੰਤਾ ਦੀ ਸੰਗਤ ਕਰਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ। ਇਹ ਹੈ ਰੱਬੀ ਗਿਆਤ ਜਿਸ ਦਾ ਨਾਨਕ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

In the Saadh Sangat, the Company of the Holy, doubt and fear are dispelled. Nanak speaks the Wisdom of God. ||2||1||4||

Dr. Sant Singh Khalsa (Shabad OS, CC BY-SA)
Ang 1322 · Line 14

ਕਲਿਆਨ ਮਹਲਾ ੫ ॥

kaliaan mahalaa 5 |

Punjabi

ਕਲਿਆਨ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fifth Mehl:

Dr. Sant Singh Khalsa (Shabad OS, CC BY-SA)
Ang 1322 · Line 15

ਗੁਨ ਨਾਦ; ਧੁਨਿ ਅਨੰਦ ਬੇਦ ॥

gun naad; dhun anand bed |

Punjabi

ਜੋ ਕਿ ਖੁਸ਼ੀ ਦੇਣਹਾਰ ਸੁਰੀਲਾ ਰਾਗ ਅਤੇ ਬ੍ਰਹਮਿ-ਗਿਆਨ ਹੈ,

Bhai Manmohan Singh (Shabad OS, CC BY-SA)

English

The Glory of God is the Sound-current of the Naad, the Celestial Music of Bliss, and the Wisdom of the Vedas.

Dr. Sant Singh Khalsa (Shabad OS, CC BY-SA)
Ang 1322 · Line 16

ਕਥਤ ਸੁਨਤ ਮੁਨਿ ਜਨਾ; ਮਿਲਿ ਸੰਤ ਮੰਡਲੀ ॥੧॥ ਰਹਾਉ ॥

kathat sunat mun janaa; mil sant manddalee |1| rahaau |

Punjabi

ਮੋਨੀ ਸਾਧੂ ਉਸ ਪ੍ਰਭੂ ਦੀ ਕੀਰਤੀ ਉਚਾਰਦੇ ਅਤੇ ਸੁਣਦੇ ਹਨ, ਸਤਿਸੰਗਤ ਨਾਲ ਜੁੜ ਕੇ। ਠਹਿਰਾਉ।

Bhai Manmohan Singh (Shabad OS, CC BY-SA)

English

Speaking and listening, the silent sages and humble beings join together, in the Realm of the Saints. ||1||Pause||

Dr. Sant Singh Khalsa (Shabad OS, CC BY-SA)
Ang 1322 · Line 17

ਗਿਆਨ ਧਿਆਨ ਮਾਨ ਦਾਨ; ਮਨ ਰਸਿਕ, ਰਸਨ ਨਾਮੁ ਜਪਤ; ਤਹ ਪਾਪ ਖੰਡਲੀ ॥੧॥

giaan dhiaan maan daan; man rasik, rasan naam japat; teh paap khanddalee |1|

Punjabi

ਉਥੇ ਸਾਧੂ ਬ੍ਰਹਿਮ-ਗਿਆਤ ਨੂੰ ਵੀਚਾਰਦੇ, ਸਾਈਂ ਨੂੰ ਪੂਜਦੇ, ਪੁੰਨ ਦਾਨ ਕਰਦੇ ਅਤੇ ਆਪਣੇ ਦਿਲ ਤੇ ਜੀਭ੍ਹਾ ਨਾਲ ਪਿਆਰ ਸਹਿਤ ਨਾਮ ਨੂੰ ਜਪਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਕਸਮਲ ਧੋਤੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Spiritual wisdom, meditation, faith and charity are there; their minds savor the Taste of the Naam, the Name of the Lord. Chanting it, sins are destroyed. ||1||

Dr. Sant Singh Khalsa (Shabad OS, CC BY-SA)
Ang 1322 · Line 18

ਜੋਗ ਜੁਗਤਿ, ਗਿਆਨ ਭੁਗਤਿ; ਸੁਰਤਿ ਸਬਦ, ਤਤ ਬੇਤੇ; ਜਪੁ ਤਪੁ ਅਖੰਡਲੀ ॥

jog jugat, giaan bhugat; surat sabad, tat bete; jap tap akhanddalee |

Punjabi

ਰੱਬ ਨਾਲ ਮਿਲਾਪ ਦੀ ਜੁਗਤੀ ਬ੍ਰਹਮ ਗਿਆਤ ਦੇ ਭੋਜਨ, ਗੁਰਾਂ ਦੇ ਉਪਦੇਸ਼ ਦੇ ਬੋਧ ਅਤੇ ਸਾਈਂ ਦੇ ਸਿਮਰਨ ਰਾਹੀਂ, ਅਸਲੀਅਤ ਨੂੰ ਜਾਣਨ ਵਾਲੇ, ਇਕ ਰਸ ਰੱਬ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ।

Bhai Manmohan Singh (Shabad OS, CC BY-SA)

English

This is the technology of Yoga, spiritual wisdom, devotion, intuitive knowledge of the Shabad, certain knowledge of the Essence of Reality, chanting and unbroken intensive meditation.

Dr. Sant Singh Khalsa (Shabad OS, CC BY-SA)
Ang 1322 · Line 19

ਓਤਿ ਪੋਤਿ ਮਿਲਿ ਜੋਤਿ ਨਾਨਕ; ਕਛੂ ਦੁਖੁ. ਨ ਡੰਡਲੀ ॥੨॥੨॥੫॥

ot pot mil jot naanak; kachhoo dukh. na ddanddalee |2|2|5|

Punjabi

ਤਾਣੇ ਅਤੇ ਪੇਟੇ ਦੀ ਮਾਨੰਦ, ਉਹ ਪ੍ਰਭੂ ਦੇ ਪ੍ਰਕਾਸ਼ ਅੰਦਰ ਲੀਨ ਹੋ ਜਾਂਦੇ ਹਨ ਅਤੇ ਕੋਈ ਤਕਲੀਫ ਅਤੇ ਸਜਾ ਨਹੀਂ ਪਾਉਂਦੇ ਹੇ ਨਾਨਕ।

Bhai Manmohan Singh (Shabad OS, CC BY-SA)

English

Through and through, O Nanak, merging into the Light, you shall never again suffer pain and punishment. ||2||2||5||

Dr. Sant Singh Khalsa (Shabad OS, CC BY-SA)
Ang 1322 · Line 20

ਕਲਿਆਨੁ ਮਹਲਾ ੫ ॥

kaliaan mahalaa 5 |

Punjabi

ਕਲਿਆਨ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fifth Mehl:

Dr. Sant Singh Khalsa (Shabad OS, CC BY-SA)
Ang 1322 · Line 21

ਕਉਨੁ ਬਿਧਿ ਤਾ ਕੀ; ਕਹਾ ਕਰਉ ॥

kaun bidh taa kee; kahaa krau |

Punjabi

ਕਿਸ ਜੁਗਤੀ ਦੁਆਰਾ, ਮੈਂ ਉਸ ਨਾਲ ਮਿਲ ਸਕਦਾ ਹਾਂ ਅਤੇ ਇਸ ਮਨੋਰਥ ਦੀ ਪ੍ਰਾਪਤੀ ਲਈ ਮੈਂ ਕੀ ਕਰਾਂ?

Bhai Manmohan Singh (Shabad OS, CC BY-SA)

English

What should I do, and how should I do it?

Dr. Sant Singh Khalsa (Shabad OS, CC BY-SA)
Ang 1322 · Line 22

ਧਰਤ ਧਿਆਨੁ ਗਿਆਨੁ ਸਸਤ੍ਰਗਿਆ; ਅਜਰ ਪਦੁ. ਕੈਸੇ ਜਰਉ ॥੧॥ ਰਹਾਉ ॥

dharat dhiaan giaan sasatragiaa; ajar pad. kaise jrau |1| rahaau |

Punjabi

ਕਈ ਸ਼ਾਸਤਰਾਂ ਨੂੰ ਜਾਣਨ ਵਾਲੇ ਆਪਣੀ ਬਿਰਤੀ ਨੂੰ ਬ੍ਰਹਿਮ-ਬੀਚਾਰ ਅੰਦਰ ਜੋੜਦੇ ਹਨ। ਮੈਂ ਅਸਹਿ ਅਵਸਥਾ ਨੂੰ ਕਿਸ ਤਰ੍ਹਾਂ ਸਹਾਰਾ? ਠਹਿਰਾਉ।

Bhai Manmohan Singh (Shabad OS, CC BY-SA)

English

Should I center myself in meditation, or study the spiritual wisdom of the Shaastras? How can I endure this unendurable state? ||1||Pause||

Dr. Sant Singh Khalsa (Shabad OS, CC BY-SA)
Ang 1322 · Line 23

ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ਕੈ ਦਰਿ ਸਰਨਿ ਪਰਉ ॥੧॥

bisan mahes sidh mun indraa; kai dar saran prau |1|

Punjabi

ਵਿਸ਼ਨ੍ਹੂ ਸਿਵਜੀ, ਪੂਰਨ ਪੁਰਸ਼, ਖਾਮੋਸ਼ ਬੰਦੇ ਅਤੇ ਇੰਦ੍ਰ, ਇਨ੍ਹਾਂ ਵਿਚੋਂ ਮੈਂ ਕਿਸ ਦੇ ਬੂਹੇ ਦੀ ਪਨਾਹ ਲਵਾਂ?

Bhai Manmohan Singh (Shabad OS, CC BY-SA)

English

Vishnu, Shiva, the Siddhas, the silent sages and Indra - at whose door should I seek sanctuary? ||1||

Dr. Sant Singh Khalsa (Shabad OS, CC BY-SA)
Ang 1322 · Line 24

ਕਾਹੂ ਪਹਿ ਰਾਜੁ. ਕਾਹੂ ਪਹਿ ਸੁਰਗਾ; ਕੋਟਿ ਮਧੇ ਮੁਕਤਿ ਕਹਉ ॥

kaahoo peh raaj. kaahoo peh suragaa; kott madhe mukat khau |

Punjabi

ਕਿਸੇ ਕੋਲ ਪਾਤਿਸ਼ਾਹੀ ਹੈ, ਕਿਸੇ ਕੋਲ ਬਹਿਸ਼ਤ ਪ੍ਰੰਤੂ ਕ੍ਰੋੜਾ ਵਿਚੋਂ ਕਿਸੇ ਵਿਰਲੇ ਦੇ ਪੱਲੇ ਹੀ ਕਲਿਆਨ ਦੀ ਬਖਸ਼ਸ਼ ਦੱਸੀ ਜਾਂਦੀ ਹੈ।

Bhai Manmohan Singh (Shabad OS, CC BY-SA)

English

Some have power and influence, and some are blessed with heavenly paradise, but out of millions, will anyone find liberation?

Dr. Sant Singh Khalsa (Shabad OS, CC BY-SA)
Ang 1322 · Line 25

ਕਹੁ ਨਾਨਕ. ਨਾਮ ਰਸੁ ਪਾਈਐ; ਸਾਧੂ ਚਰਨ ਗਹਉ ॥੨॥੩॥੬॥

kahu naanak. naam ras paaeeai; saadhoo charan ghau |2|3|6|

Punjabi

ਗੁਰੂ ਜੀ ਆਖਦੇ ਹਨ, ਸੰਤਾਂ ਦੇ ਪੈਰ ਪਕੜਨ ਦੁਆਰਾ ਮੈਨੂੰ ਨਾਮ-ਅੰਮ੍ਰਿਤ ਪ੍ਰਾਪਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Says Nanak, I have attained the Sublime Essence of the Naam, the Name of the Lord. I touch the feet of the Holy. ||2||3||6||

Dr. Sant Singh Khalsa (Shabad OS, CC BY-SA)
Ang 1322 · Line 26

ਕਲਿਆਨ ਮਹਲਾ ੫ ॥

kaliaan mahalaa 5 |

Punjabi

ਕਲਿਆਨ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fifth Mehl:

Dr. Sant Singh Khalsa (Shabad OS, CC BY-SA)
Ang 1322 · Line 27

ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥

praanapat deaal purakh prabh sakhe |

Punjabi

ਬਲਵਾਨ ਪ੍ਰਭੂ ਮੇਰਾ ਮਿਹਰਬਾਨ ਸਾਥੀ ਅਤੇ ਮੇਰੀ ਜਿੰਦ ਜਾਨ ਦਾ ਸੁਆਮੀ ਹੈ।

Bhai Manmohan Singh (Shabad OS, CC BY-SA)

English

The Lord of the Breath of Life, the Merciful Primal Lord God, is my Friend.

Dr. Sant Singh Khalsa (Shabad OS, CC BY-SA)
Ang 1322 · Line 28

ਗਰਭ ਜੋਨਿ. ਕਲਿ ਕਾਲ ਜਾਲ; ਦੁਖ ਬਿਨਾਸਨੁ. ਹਰਿ ਰਖੇ ॥੧॥ ਰਹਾਉ ॥

garabh jon. kal kaal jaal; dukh binaasan. har rakhe |1| rahaau |

Punjabi

ਰਖਿਅਕ ਵਾਹਿਗੁਰੂ, ਪੇਟ ਦੀਆਂ ਜੂਨੀਆਂ ਤੋਂ ਬਚਾਉਂਦਾ ਹੈ ਅਤੇ ਕਲਜੁਗ ਵਿੱਚ ਸਾਡੀ ਪੀੜ ਅਤੇ ਮੌਤ ਦੀ ਫਾਹੀ ਦਾ ਕਟਣਹਾਰ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Lord saves us from the womb of reincarnation and the noose of death in this Dark Age of Kali Yuga; He takes away our pain. ||1||Pause||

Dr. Sant Singh Khalsa (Shabad OS, CC BY-SA)
Ang 1322 · Line 29

ਨਾਮ ਧਾਰੀ; ਸਰਨਿ ਤੇਰੀ ॥

naam dhaaree; saran teree |

Punjabi

ਆਪਣੇ ਮਨ ਅੰਦਰ ਮੈਂ ਤੇਰੇ ਨਾਮ ਨੂੰ ਟਿਕਾਊਦਾ ਅਤੇ ਤੇਰੀ ਪਨਾਹ ਲੋੜਦਾ ਹਾਂ,

Bhai Manmohan Singh (Shabad OS, CC BY-SA)

English

I enshrine the Naam, the Name of the Lord, within; I seek Your Sanctuary, Lord.

Dr. Sant Singh Khalsa (Shabad OS, CC BY-SA)
Ang 1322 · Line 30

ਪ੍ਰਭ ਦਇਆਲ; ਟੇਕ ਮੇਰੀ ॥੧॥

prabh deaal; ttek meree |1|

Punjabi

ਅਤੇ ਕੇਵਲ ਤੂੰ ਹੀ ਮੇਰਾ ਆਸਰਾ ਹੈ, ਹੇ ਮੇਰੇ ਮਇਆਵਾਨ ਮਾਲਕ!

Bhai Manmohan Singh (Shabad OS, CC BY-SA)

English

O Merciful Lord God, You are my only Support. ||1||

Dr. Sant Singh Khalsa (Shabad OS, CC BY-SA)
Ang 1322 · Line 31

ਅਨਾਥ ਦੀਨ; ਆਸਵੰਤ ॥

anaath deen; aasavant |

Punjabi

ਕੇਵਲ ਤੂੰ ਹੀ ਮੇਰੇ ਵਰਗੇ ਮਸਕੀਨ ਯਤੀਮ ਦੀ ਊਮੈਦ ਹੈਂ,

Bhai Manmohan Singh (Shabad OS, CC BY-SA)

English

You are the only Hope of the helpless, the meek and the poor.

Dr. Sant Singh Khalsa (Shabad OS, CC BY-SA)
Ang 1322 · Line 32

ਨਾਮੁ ਸੁਆਮੀ; ਮਨਹਿ ਮੰਤ ॥੨॥

naam suaamee; maneh mant |2|

Punjabi

ਅਤੇ ਤੇਰਾ ਨਾਮ ਹੀ ਮੇਰੇ ਮਨ ਦਾ ਕੱਲਮ-ਕੱਲਾ ਮਨੋਰਥ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

Your Name, O my Lord and Master, is the Mantra of the mind. ||2||

Dr. Sant Singh Khalsa (Shabad OS, CC BY-SA)
Ang 1322 · Line 33

ਤੁਝ ਬਿਨਾ ਪ੍ਰਭ; ਕਿਛੂ. ਨ ਜਾਨੂ ॥

tujh binaa prabh; kichhoo. na jaanoo |

Punjabi

ਤੇਰੇ ਬਗੈਰ, ਹੇ ਸੁਆਮੀ! ਮੈਂ ਕੁਝ ਭੀ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

I know of nothing except You, God.

Dr. Sant Singh Khalsa (Shabad OS, CC BY-SA)
Ang 1322 · Line 34

ਸਰਬ ਜੁਗ ਮਹਿ; ਤੁਮ ਪਛਾਨੂ ॥੩॥

sarab jug meh; tum pachhaanoo |3|

Punjabi

ਸਾਰਿਆਂ ਯੁਗਾਂ ਅੰਦਰ, ਹੇ ਸਾਈਂ! ਮੈਂ ਸਿਰਫ ਤੈਨੂੰ ਹੀ ਜਾਣਦਾ ਹਾਂ।

Bhai Manmohan Singh (Shabad OS, CC BY-SA)

English

Throughout all the ages, I realize You. ||3||

Dr. Sant Singh Khalsa (Shabad OS, CC BY-SA)
Ang 1322 · Line 35

ਹਰਿ ਮਨਿ ਬਸੇ; ਨਿਸਿ ਬਾਸਰੋ ॥

har man base; nis baasaro |

Punjabi

ਹੇ ਵਾਹਿਗੁਰੂ! ਰੈਣ ਤੇ ਦਿਹੁੰ ਮੈਂ ਤੈਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।

Bhai Manmohan Singh (Shabad OS, CC BY-SA)

English

O Lord, You dwell in my mind night and day.

Dr. Sant Singh Khalsa (Shabad OS, CC BY-SA)
Ang 1322 · Line 36

ਗੋਬਿੰਦ; ਨਾਨਕ ਆਸਰੋ ॥੪॥੪॥੭॥

gobind; naanak aasaro |4|4|7|

Punjabi

ਸ਼੍ਰਿਸ਼ਟੀ ਦਾ ਸੁਆਮੀ, ਵਾਹਿਗੁਰੂ ਹੀ ਮੇਰਾ ਕੱਲਮਕੱਲਾ ਆਸਰਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

The Lord of the Universe is Nanak's only Support. ||4||4||7||

Dr. Sant Singh Khalsa (Shabad OS, CC BY-SA)
Ang 1322 · Line 37

ਕਲਿਆਨ ਮਹਲਾ ੫ ॥

kaliaan mahalaa 5 |

Punjabi

ਕਲਿਆਨ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fifth Mehl:

Dr. Sant Singh Khalsa (Shabad OS, CC BY-SA)
Ang 1322 · Line 38

ਮਨਿ ਤਨਿ ਜਾਪੀਐ ਭਗਵਾਨ ॥

man tan jaapeeai bhagavaan |

Punjabi

ਆਪਣੇ ਚਿੱਤ ਅਤੇ ਦੇਹ ਅੰਦਰ ਮੈਂ ਆਪਣੇ ਸੁਲਖਣੇ ਸੁਆਮੀ ਦਾ ਸਿਮਰਨ ਕਰਦਾ ਹਾਂ।

Bhai Manmohan Singh (Shabad OS, CC BY-SA)

English

Within my mind and body I meditate on the Lord God.

Dr. Sant Singh Khalsa (Shabad OS, CC BY-SA)
Ang 1322 · Line 39

ਗੁਰ ਪੂਰੇ ਸੁਪ੍ਰਸੰਨ ਭਏ; ਸਦਾ ਸੂਖ ਕਲਿਆਨ ॥੧॥ ਰਹਾਉ ॥

gur poore suprasan bhe; sadaa sookh kaliaan |1| rahaau |

Punjabi

ਜਦ ਪੂਰਨ ਗੁਰੂ ਪਰਮ ਖੁਸ਼ ਹੋ ਜਾਂਦੇ ਹਨ, ਤਦ ਮੈਨੂੰ ਸਦੀਵੀ ਆਰਾਮ ਅਤੇ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Perfect Guru is pleased and satisfied; I am blessed with eternal peace and happiness. ||1||Pause||

Dr. Sant Singh Khalsa (Shabad OS, CC BY-SA)
Ang 1322 · Line 40

ਸਰਬ ਕਾਰਜ ਸਿਧਿ ਭਏ; ਗਾਇ ਗੁਨ ਗੁਪਾਲ ॥

sarab kaaraj sidh bhe; gaae gun gupaal |

Punjabi

ਸੰਸਾਰ ਦੇ ਪਾਲਨਹਾਰ ਹਰੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਸਾਰੇ ਕੰਮ ਰਾਸ ਥੀ ਵੰਞਦੇ ਹਨ।

Bhai Manmohan Singh (Shabad OS, CC BY-SA)

English

All affairs are successfuly resolved, singing the Glorious Praises of the Lord of the World.

Dr. Sant Singh Khalsa (Shabad OS, CC BY-SA)
Ang 1322 · Line 41

ਮਿਲਿ ਸਾਧਸੰਗਤਿ ਪ੍ਰਭੂ ਸਿਮਰੇ; ਨਾਠਿਆ ਦੁਖ ਕਾਲ ॥੧॥

mil saadhasangat prabhoo simare; naatthiaa dukh kaal |1|

Punjabi

ਸਤਿਸੰਗਤ ਨਾਲ ਜੁੜ ਕੇ ਜਦ ਮੈਂ ਸੁਆਮੀ ਨੂੰ ਸਿਮਰਦਾ ਹਾਂ, ਤਾਂ ਮੇਰੀ ਮੌਤ ਦੀ ਪੀੜ ਦੌੜ ਜਾਂਦੀ ਹੈ।

Bhai Manmohan Singh (Shabad OS, CC BY-SA)

English

Joining the Saadh Sangat, the Company of the Holy, I dwell upon God, and the pain of death is taken away. ||1||

Dr. Sant Singh Khalsa (Shabad OS, CC BY-SA)
Ang 1322 · Line 42

ਕਰਿ ਕਿਰਪਾ ਪ੍ਰਭ ਮੇਰਿਆ; ਕਰਉ ਦਿਨੁ ਰੈਨਿ ਸੇਵ ॥

kar kirapaa prabh meriaa; krau din rain sev |

Punjabi

ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ ਤਾਂ ਜੋ ਦਿਹੂੰ ਅਤੇ ਰਾਤ, ਮੈਂ ਤੇਰੀ ਟਹਿਲ ਕਮਾਵਾਂ।

Bhai Manmohan Singh (Shabad OS, CC BY-SA)

English

Please take pity on me, O my God, that I may serve You day and night.

Dr. Sant Singh Khalsa (Shabad OS, CC BY-SA)