Ang 1324
ਰਾਮ ਨਾਮ ਤੁਲਿ ਅਉਰੁ. ਨ ਉਪਮਾ; ਜਨ ਨਾਨਕ. ਕ੍ਰਿਪਾ ਕਰੀਜੈ ॥੮॥੧॥
raam naam tul aaur. na upamaa; jan naanak. kripaa kareejai |8|1|
Punjabi
ਹੇ ਪ੍ਰਭੂ! ਤੂੰ ਗੋਲੇ ਨਾਨਕ ਤੇ ਮਿਹਰ ਧਾਰ ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ, ਜਿਸ ਦੇ ਬਰਾਬਰ ਦੀ ਹੋਰ ਕੋਈ ਵਡਿਆਈ ਨਹੀਂ।
English
Nothing else can equal the Glory of the Lord's Name; please bless servant Nanak with Your Grace. ||8||1||
ਕਲਿਆਨ ਮਹਲਾ ੪ ॥
kaliaan mahalaa 4 |
Punjabi
ਕਲਿਆਨ ਚੋਥੀ ਪਾਤਿਸ਼ਾਹੀ।
English
Kalyaan, Fourth Mehl:
ਰਾਮ ਗੁਰੁ ਪਾਰਸੁ; ਪਰਸੁ ਕਰੀਜੈ ॥
raam gur paaras; paras kareejai |
Punjabi
ਮੇਰੇ ਸੁਆਮੀ! ਤੂੰ ਮੈਨੂੰ ਗੁਰਦੇਵ ਰਸਾਇਣ ਦੀ ਛੂਹ ਪ੍ਰਦਾਨ ਕਰ।
English
O Lord, please bless me with the Touch of the Guru, the Philosopher's Stone.
ਹਮ ਨਿਰਗੁਣੀ ਮਨੂਰ ਅਤਿ ਫੀਕੇ; ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥
ham niragunee manoor at feeke; mil satigur paaras keejai |1| rahaau |
Punjabi
ਮੈਂ ਗੁਣ ਵਿਹੁਣ ਅਤੇ ਬਿਲਕੁਲ ਨਿਕੰਮਾ ਜੰਗਾਲਿਆਂ ਹੋਇਆ ਲੋਹਾ ਸੀ। ਸੱਚੇ ਗੁਰਾਂ ਨਾਲ ਮਿਲ ਕੇ ਮੈਂ ਇਕ ਅਮੋਲਕ ਹਸਤੀ ਹੋ ਗਿਆ ਹਾਂ।
English
I was unworthy, utterly useless, rusty slag; meeting with the True Guru, I was transformed by the Philosopher's Stone. ||1||Pause||
ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ; ਨਿਤਿ ਆਸਾ ਆਸ ਕਰੀਜੈ ॥
surag mukat baikuntth sabh baanchheh; nit aasaa aas kareejai |
Punjabi
ਹਰ ਕੋਈ ਬਹਿਸ਼ਤ ਕਲਿਆਣ ਅਤੇ ਸੱਚਖੰਡ ਨੂੰ ਲੋਚਦਾ ਹੈ ਅਤੇ ਸਦੀਵ ਹੀ ਆਪਣੀਆਂ ਸਾਰੀਆਂ ਉਮੈਦਾ ਉਨ੍ਹਾਂ ਉਤੇ ਬੰਨ੍ਹਦਾ ਹੈ।
English
Everyone longs for paradise, liberation and heaven; all place their hopes in them.
ਹਰਿ ਦਰਸਨ ਕੇ ਜਨ ਮੁਕਤਿ. ਨ ਮਾਂਗਹਿ; ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥
har darasan ke jan mukat. na maangeh; mil darasan tripat man dheejai |1|
Punjabi
ਰੰਬ ਦੇ ਦੀਦਾਰ ਦੇ ਚਾਹਵਾਨ ਪੁਰਸ਼ ਕਲਿਆਨ ਦੀ ਯਾਚਨਾ ਨਹੀਂ ਕਰਦੇ। ਉਸ ਦਾ ਦੀਦਾਰ ਪਾ ਕੇ ਉਨ੍ਹਾਂ ਦੀ ਆਤਮਾ ਰੱਜ ਕੇ ਧੀਰਜਵਾਨ ਹੋ ਜਾਂਦੀ ਹੈ।
English
The humble long for the Blessed Vision of His Darshan; they do not ask for liberation. Their minds are satisfied and comforted by His Darshan. ||1||
ਮਾਇਆ ਮੋਹੁ ਸਬਲੁ ਹੈ ਭਾਰੀ; ਮੋਹੁ ਕਾਲਖ ਦਾਗ ਲਗੀਜੈ ॥
maaeaa mohu sabal hai bhaaree; mohu kaalakh daag lageejai |
Punjabi
ਬੜੀ ਬਲਵਾਨ ਹੈ ਧਨ-ਪਦਾਰਥ ਦੀ ਲਗਨ ਅਤੇ ਇਹ ਲਗਨ ਇਨਸਾਨ ਨੂੰ ਕਾਲਾ ਧੱਬਾ ਲਾ ਦਿੰਦੀ ਹੈ।
English
Emotional attachment to Maya is very powerful; this attachment is a black stain which sticks.
ਮੇਰੇ ਠਾਕੁਰ ਕੇ ਜਨ. ਅਲਿਪਤ ਹੈ ਮੁਕਤੇ; ਜਿਉ ਮੁਰਗਾਈ ਪੰਕੁ. ਨ ਭੀਜੈ ॥੨॥
mere tthaakur ke jan. alipat hai mukate; jiau muragaaee pank. na bheejai |2|
Punjabi
ਨਿਰਲੇਪ ਅਤੇ ਬੰਦਖਲਾਸ ਹਨ ਮੇਰੇ ਮਾਲਕ ਦੇ ਸਾਧੂ, ਮੁਰਗਾਬੀ ਦੀ ਮਾਨੰਦ, ਜਿਸ ਦੀ ਖੰਭ ਗਿੱਲੇ ਨਹੀਂ ਹੁੰਦੇ।
English
The humble servants of my Lord and Master are unattached and liberated. They are like ducks, whose feathers do not get wet. ||2||
ਚੰਦਨ ਵਾਸੁ. ਭੁਇਅੰਗਮ ਵੇੜੀ; ਕਿਵ ਮਿਲੀਐ. ਚੰਦਨੁ ਲੀਜੈ ॥
chandan vaas. bhueiangam verree; kiv mileeai. chandan leejai |
Punjabi
ਸੁਗੰਧਤ ਚੰਨਣ ਦੇ ਬਿਰਛ ਨੂੰ ਸਰਪਾਂ ਨੇ ਘੇਰਿਆ ਹੋਇਆ ਹੈ। ਚੰਨਣ ਦੇ ਬਿਰਛ ਨੂੰ ਇਨਸਾਨ ਕਿਸ ਤਰ੍ਹਾਂ ਅੱਪੜ ਅਤੇ ਪਹੁੰਚ ਸਕਦਾ ਹੈ।
English
The fragrant sandalwood tree is encircled by snakes; how can anyone get to the sandalwood?
ਕਾਢਿ ਖੜਗੁ. ਗੁਰ ਗਿਆਨੁ ਕਰਾਰਾ; ਬਿਖੁ ਛੇਦਿ ਛੇਦਿ. ਰਸੁ ਪੀਜੈ ॥੩॥
kaadt kharrag. gur giaan karaaraa; bikh chhed chhed. ras peejai |3|
Punjabi
ਗੁਰਾਂ ਦੇ ਬ੍ਰਹਮ-ਬੋਧ ਦੀ ਜਬਰਦਸਤ ਤਲਵਾਰ ਧੂ ਮੈਂ ਉਸ ਨਾਲ ਜ਼ਹਿਰੀਲੀ ਸਰਪਾਂ ਨੂੰ ਮਾਰ ਅਤੇ ਤਬਾਹ ਕਰ ਕੇ ਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹਾਂ।
English
Drawing out the Mighty Sword of the Guru's Spiritual Wisdom, I slaughter and kill the poisonous snakes, and drink in the Sweet Nectar. ||3||
ਆਨਿ ਆਨਿ ਸਮਧਾ ਬਹੁ ਕੀਨੀ; ਪਲੁ ਬੈਸੰਤਰ ਭਸਮ ਕਰੀਜੈ ॥
aan aan samadhaa bahu keenee; pal baisantar bhasam kareejai |
Punjabi
ਲੱਕੜ ਨੂੰ ਲਿਆ ਅਤੇ ਕਠਾ ਕਰਕੇ ਇਨਸਾਨ ਇਸ ਦਾ ਢੇਰ ਲਾਉਂਦਾ ਹੈ, ਪ੍ਰੰਤੂ ਇਕ ਮੁਹਤ ਵਿੱਚ, ਅੱਗ ਇਸ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ।
English
You may gather wood and stack it in a pile, but in an instant, fire reduces it to ashes.
ਮਹਾ ਉਗ੍ਰ ਪਾਪ. ਸਾਕਤ ਨਰ ਕੀਨੇ; ਮਿਲਿ ਸਾਧੂ ਲੂਕੀ ਦੀਜੈ ॥੪॥
mahaa ugr paap. saakat nar keene; mil saadhoo lookee deejai |4|
Punjabi
ਇਸੇ ਤਰ੍ਹਾਂ ਅਧਰਮੀ ਪੁਰਸ਼ ਨੇ ਪਰਮ ਬੱਜਰ ਗੁਨਾਹ ਕੀਤੇ ਹਨ, ਪ੍ਰੰਤੂ ਸੰਤ-ਗੁਰਦੇਵ ਜੀ ਨੂੰ ਮਿਲ ਕੇ ਉਹ ਉਨ੍ਹਾਂ ਨੂੰ ਅੱਗ ਲਾ ਦਿੰਦਾ ਹੈ।
English
The faithless cynic gathers the most horrendous sins, but meeting with the Holy Saint, they are placed in the fire. ||4||
ਸਾਧੂ ਸਾਧ ਸਾਧ ਜਨ ਨੀਕੇ; ਜਿਨ ਅੰਤਰਿ ਨਾਮੁ ਧਰੀਜੈ ॥
saadhoo saadh saadh jan neeke; jin antar naam dhareejai |
Punjabi
ਸ਼੍ਰੇਸ਼ਟ ਹਨ ਸੰਤ ਸ਼ਰਧਾਲੂ ਅਤੇ ਸੰਤ ਸਰੂਪ ਪੁਰਸ਼ ਜੋ ਸੁਆਮੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
English
The Holy, Saintly devotees are sublime and exalted. They enshrine the Naam, the Name of the Lord, deep within.
ਪਰਸ ਨਿਪਰਸੁ, ਭਏ ਸਾਧੂ ਜਨ; ਜਨੁ ਹਰਿ ਭਗਵਾਨੁ ਦਿਖੀਜੈ ॥੫॥
paras niparas, bhe saadhoo jan; jan har bhagavaan dikheejai |5|
Punjabi
ਸੰਤਾਂ ਨੂੰ ਵੇਖ ਕੇ, ਮੈਂ ਪ੍ਰਸੰਨ ਹੋ ਗਿਆ ਹਾਂ। ਸੰਤਾਂ ਦੇ ਰਾਹੀਂ ਹੀ ਵਾਹਿਗੁਰੂ ਸੁਆਮੀ ਵੇਖਿਆ ਜਾਂਦਾ ਹੈ।
English
By the touch of the Holy and the humble servants of the Lord, the Lord God is seen. ||5||
ਸਾਕਤ ਸੂਤੁ. ਬਹੁ ਗੁਰਝੀ ਭਰਿਆ; ਕਿਉ ਕਰਿ ਤਾਨੁ ਤਨੀਜੈ ॥
saakat soot. bahu gurajhee bhariaa; kiau kar taan taneejai |
Punjabi
ਅਧਰਮੀ ਦਾ ਧਾਗਾ ਬਹੁਤੀਆਂ ਗੁੰਝਲਾ ਨਾਲ ਪਰੀਪੂਰਨ ਹੈ। ਇਸ ਵਿਚੋਂ ਤਾਣਾ ਕਿਸ ਤਰ੍ਹਾਂ ਤਣਿਆ ਜਾ ਸਕਦਾ ਹੈ?
English
The thread of the faithless cynic is totally knotted and tangled; how can anything be woven with it?
ਤੰਤੁ ਸੂਤੁ ਕਿਛੁ ਨਿਕਸੈ ਨਾਹੀ; ਸਾਕਤ ਸੰਗੁ. ਨ ਕੀਜੈ ॥੬॥
tant soot kichh nikasai naahee; saakat sang. na keejai |6|
Punjabi
ਉਸ ਦੇ ਅਮਲਾਂ ਵਿਚੋਂ ਨੇਕੀ ਦੀ ਕੋਈ ਤੰਦ ਅਤੇ ਤਾਰ ਨਹੀਂ ਨਿਕਲਦੀ। ਇਸ ਲਈ ਤੂੰ ਮਾਇਆ ਦੇ ਪੁਜਾਰੀ ਦੀ ਸੰਗਤ ਨਾਂ ਕਰ।
English
This thread cannot be woven into yarn; do not associate with those faithless cynics. ||6||
ਸਤਿਗੁਰ ਸਾਧਸੰਗਤਿ ਹੈ ਨੀਕੀ; ਮਿਲਿ ਸੰਗਤਿ ਰਾਮੁ ਰਵੀਜੈ ॥
satigur saadhasangat hai neekee; mil sangat raam raveejai |
Punjabi
ਸ਼ੇਸ਼ਟ ਹਨ ਸੱਚੇ ਗੁਰਦੇਵ ਜੀ ਅਤੇ ਸਤਿਸੰਗਤ, ਜਿਨ੍ਹਾਂ ਨਾਲ ਜੋੜ-ਮੇਲ ਕਰਨ ਦੁਆਰਾ, ਸੁਆਮੀ ਦਾ ਸਿਮਰਨ ਕੀਤਾ ਜਾਂਦਾ ਹੈ।
English
The True Guru and the Saadh Sangat, the Company of the Holy, are exalted and sublime. Joining the Congregation, meditate on the Lord.
ਅੰਤਰਿ ਰਤਨ ਜਵੇਹਰ ਮਾਣਕ; ਗੁਰ ਕਿਰਪਾ ਤੇ ਲੀਜੈ ॥੭॥
antar ratan javehar maanak; gur kirapaa te leejai |7|
Punjabi
ਮਨ ਦੇ ਅੰਦਰ ਹੀਰੇ, ਜਵਾਹਿਰਾਤ ਅਤੇ ਮਨੀਆਂ ਹਨ। ਗੁਰਾਂ ਦੀ ਰਹਿਮਤ ਰਾਹੀਂ ਪ੍ਰਾਣੀ ਉਨ੍ਹਾਂ ਨੂੰ ਪ੍ਰਾਪਤ ਕਰ ਲੈਂਦਾ ਹੈ।
English
The gems, jewels and precious stones are deep within; by Guru's Grace, they are found. ||7||
ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ; ਹਮ ਕਿਉ ਕਰਿ ਮਿਲਹ ਮਿਲੀਜੈ ॥
meraa tthaakur vaddaa vaddaa hai suaamee; ham kiau kar milah mileejai |
Punjabi
ਮਹਾਨ ਅਤੇ ਵਿਸ਼ਾਲ ਹੈ ਮੇਰਾ ਪ੍ਰਭੂ ਪ੍ਰਮੇਸ਼ਰ। ਉਸ ਦੇ ਮਿਲਾਪ ਅੰਦਰ ਮੈਂ ਕਿਸ ਤਰ੍ਹਾਂ ਮਿਲ ਸਕਦਾ ਹਾਂ?
English
My Lord and Master is Glorious and Great. How can I be united in His Union?
ਨਾਨਕ. ਮੇਲਿ ਮਿਲਾਏ ਗੁਰੁ ਪੂਰਾ; ਜਨ ਕਉ ਪੂਰਨੁ ਦੀਜੈ ॥੮॥੨॥
naanak. mel milaae gur pooraa; jan kau pooran deejai |8|2|
Punjabi
ਨਾਨਕ, ਪੂਰਨ ਗੁਰਦੇਵ ਜੀ, ਮਨੁਸ਼ ਨੂੰ ਮਾਲਕ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ ਅਤੇ ਉਸ ਨੂੰ ਮੁਕੰਮਲ ਖੁਸ਼ੀ ਦੀ ਅਵਸਥਾ ਪ੍ਰਦਾਨ ਕਰ ਦਿੰਦੇ ਹਨ।
English
O Nanak, the Perfect Guru unites His humble servant in His Union, and blesses him with perfection. ||8||2||
ਕਲਿਆਨੁ ਮਹਲਾ ੪ ॥
kaliaan mahalaa 4 |
Punjabi
ਕਲਿਆਣ ਚੋਥੀ ਪਾਤਿਸ਼ਾਹੀ।
English
Kalyaan, Fourth Mehl:
ਰਾਮਾ; ਰਮ ਰਾਮੋ ਰਾਮੁ ਰਵੀਜੈ ॥
raamaa; ram raamo raam raveejai |
Punjabi
ਹੇ ਮੇਰੇ ਸੁੰਦਰ ਵਿਆਪਕ ਵਾਹਿਗੁਰੂ! ਮੈਂ ਕੇਵਲ ਸਾਈਂ ਦੇ ਨਾਮ ਦਾ ਹੀ ਉਚਾਰਨ ਕਰਦਾ ਹਾਂ।
English
Chant the Name of the Lord, the Lord, the All-pervading Lord.
ਸਾਧੂ ਸਾਧ ਸਾਧ ਜਨ ਨੀਕੇ; ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥
saadhoo saadh saadh jan neeke; mil saadhoo har rang keejai |1| rahaau |
Punjabi
ਸ਼੍ਰੇਸ਼ਟ ਹਨ ਸੰਤ, ਸ਼ਰਧਾਲੂ ਅਤੇ ਸੰਤ ਸਰੂਪ ਪੁਰਸ਼। ਸੰਤਾਂ ਨਾਲ ਮਿਲਕੇ ਮੇਰਾ ਆਪਣੇ ਪ੍ਰਭੂ ਨਾਲ ਪਿਆਰ ਪੈ ਗਿਆ ਹੈ। ਠਹਿਰਾਉ।
English
The Holy, the humble and Holy, are noble and sublime. Meeting with the Holy, I joyfully love the Lord. ||1||Pause||
ਜੀਅ ਜੰਤ ਸਭੁ ਜਗੁ ਹੈ ਜੇਤਾ; ਮਨੁ ਡੋਲਤ ਡੋਲ ਕਰੀਜੈ ॥
jeea jant sabh jag hai jetaa; man ddolat ddol kareejai |
Punjabi
ਸੰਸਾਰ ਅਤੇ ਸਾਰੇ ਜੀਵ-ਜੰਤੂ ਜਿੰਨੇ ਭੀ ਹਨ, ਉਨ੍ਹਾਂ ਦੇ ਮਨੂਏ ਡਗਮਗਾਉਂਦੇ ਅਤੇ ਡਿਕਡੋਲੇ ਖਾਂਦੇ ਹਨ।
English
The minds of all the beings and creatures of the world waver unsteadily.
ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ; ਜਗੁ ਥੰਮਨ ਕਉ ਥੰਮੁ ਦੀਜੈ ॥੧॥
kripaa kripaa kar saadh milaavahu; jag thaman kau tham deejai |1|
Punjabi
ਹੇ ਸੁਆਮੀ! ਮਿਹਰ, ਅਤੇ ਰਹਿਮਤ ਧਾਰ ਕੇ ਤੂੰ ਉਨ੍ਹਾਂ ਨੂੰ ਸੰਤਾ ਨਾਲ ਮਿਲਾ ਦੇ ਅਤੇ ਇਸ ਤਰ੍ਹਾਂ ਜਗਤ ਨੂੰ ਆਸਰਾ ਦੇਣ ਲਈ ਤੂੰ ਉਨ੍ਹਾਂ ਨੂੰ ਆਸਰਾ ਦੇ।
English
Please take pity on them, be merciful to them, and unite them with the Holy; establish this support to support the world. ||1||
ਬਸੁਧਾ ਤਲੈ ਤਲੈ ਸਭ ਊਪਰਿ; ਮਿਲਿ ਸਾਧੂ ਚਰਨ ਰੁਲੀਜੈ ॥
basudhaa talai talai sabh aoopar; mil saadhoo charan ruleejai |
Punjabi
ਮਿੱਟੀ ਸਾਰਿਆਂ ਦੇ ਪੈਰਾ ਹੇਠਾ ਹੈ ਅਤੇ ਹੇਠਾ ਤੋਂ ਇਹ ਸਾਰਿਆਂ ਉਤੇ ਪੈਦੀ ਹੈ। ਇਸ ਲਈ, ਤੂੰ ਸੰਤਾਂ ਦੇ ਪੈਰਾ ਦੀ ਖਾਕ ਅੰਦਰ ਇਸ਼ਲਾਨ ਕਰੀ ਜਾ (ਰੁਲ)।
English
The earth is beneath us, and yet its dust falls down on all; let yourself be covered by the dust of the feet of the Holy.
ਅਤਿ ਊਤਮ ਅਤਿ ਊਤਮ ਹੋਵਹੁ; ਸਭ ਸਿਸਟਿ ਚਰਨ ਤਲ ਦੀਜੈ ॥੨॥
at aootam at aootam hovahu; sabh sisatt charan tal deejai |2|
Punjabi
ਇਸ ਤਰ੍ਹਾਂ ਤੂੰ ਪਰਮ ਸ਼੍ਰੇਸ਼ਟ, ਪਰਮ ਸ਼੍ਰੇਸ਼ਟ ਹੋ ਜਾਵੇਗਾ ਅਤੇ ਸਾਰਾ ਸੰਸਾਰ ਆਪਣਾ ਸਿਰ ਤੇਰੇ ਪੈਰਾਂ ਦੇ ਹੇਠਾਂ ਰੱਖੇਗਾ।
English
You shall be utterly exalted, the most noble and sublime of all; the whole world will place itself at your feet. ||2||
ਗੁਰਮੁਖਿ ਜੋਤਿ ਭਲੀ ਸਿਵ ਨੀਕੀ; ਆਨਿ ਪਾਨੀ ਸਕਤਿ ਭਰੀਜੈ ॥
guramukh jot bhalee siv neekee; aan paanee sakat bhareejai |
Punjabi
ਗੁਰੂ-ਅਨੁਸਾਰੀ ਨੂੰ ਪ੍ਰਭੂ ਦਾ ਚੰਗਾ ਅਤੇ ਸ਼੍ਰੇਸ਼ਟ ਪ੍ਰਕਾਸ਼ ਪ੍ਰਦਾਨ ਹੁੰਦਾ ਹੈ ਅਤੇ ਮਾਇਆ ਆ ਕੇ ਉਸ ਨੂੰ ਨਮਸ਼ਕਾਰ ਰਕਦੀ ਹੈ।
English
The Gurmukhs are blessed with the Divine Light of the Lord; Maya comes to serve them.
ਮੈਨਦੰਤ ਨਿਕਸੇ ਗੁਰ ਬਚਨੀ; ਸਾਰੁ ਚਬਿ. ਚਬਿ. ਹਰਿ ਰਸੁ ਪੀਜੈ ॥੩॥
mainadant nikase gur bachanee; saar chab. chab. har ras peejai |3|
Punjabi
ਗੁਰਾਂ ਦੀ ਬਾਣੀ ਦੁਆਰਾ, ਉਸ ਦੇ ਮੋਮ (ਰਹਿਮ) ਦੇ ਦੰਦ ਨਿਕਲ ਆਉਂਦੇ ਹਨ, ਜਿਨ੍ਹਾਂ ਨਾਲ ਉਹ ਸਖਤ ਲੋਹੇ ਨੂੰ ਚਕ ਮਾਰਦਾ ਅਤੇ ਬਾ ਲੈਂਦਾ ਹੈ ਤੇ ਇਸ ਤਰ੍ਹਾਂ ਰਬੀ-ਅੰਮ੍ਰਿਤ ਪਾਨ ਕਰਦਾ ਹੈ।
English
Through the Word of the Guru's Teachings, they bite with teeth of wax and chew iron, drinking in the Sublime Essence of the Lord. ||3||
ਰਾਮ ਨਾਮ ਅਨੁਗ੍ਰਹੁ ਬਹੁ ਕੀਆ; ਗੁਰ ਸਾਧੂ ਪੁਰਖ ਮਿਲੀਜੈ ॥
raam naam anugrahu bahu keea; gur saadhoo purakh mileejai |
Punjabi
ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਬੜੀ ਰਹਿਮਤ ਧਾਰੀ ਹੈ ਅਤੇ ਮੈਂ ਸੰਤ ਸਰੂਪ ਪੁਰਸ਼ ਗੁਰਾਂ ਨੂੰ ਮਿਲ ਪਿਆ ਹਾਂ।
English
The Lord has shown great mercy, and bestowed His Name; I have met with the Holy Guru, the Primal Being.
ਗੁਨ ਰਾਮ ਨਾਮ ਬਿਸਥੀਰਨ ਕੀਏ; ਹਰਿ ਸਗਲ ਭਵਨ ਜਸੁ ਦੀਜੈ ॥੪॥
gun raam naam bisatheeran kee; har sagal bhavan jas deejai |4|
Punjabi
ਸੁਆਮੀ ਦੇ ਨਾਮ ਦੀਆਂ ਸਿਫਤਾਂ ਮੈਂ ਸਾਰੀ ਪਾਸੀ ਫੈਲਾਈਆਂ ਹਨ ਅਤੇ ਸੁਆਮੀ ਨੇ ਮੈਨੂੰ ਸਾਰੇ ਜਹਾਨ ਅੰਦਰ ਪ੍ਰਭਤਾ ਬਖਸ਼ੀ ਹੈ।
English
The Glorious Praises of the Lord's Name have spread out everywhere; the Lord bestows fame all over the world. ||4||
ਸਾਧੂ ਸਾਧ ਸਾਧ ਮਨਿ ਪ੍ਰੀਤਮ; ਬਿਨੁ ਦੇਖੇ ਰਹਿ. ਨ ਸਕੀਜੈ ॥
saadhoo saadh saadh man preetam; bin dekhe reh. na sakeejai |
Punjabi
ਸੰਤ ਸ਼ਰਧਾਲੂ ਅਤੇ ਸੰਤ ਸਰੂਪ ਦੇ ਚਿੱਤ ਅੰਦਰ ਮੇਰਾ ਪਿਆਰਾ ਪ੍ਰਭੂ ਹੈ ਅਤੇ ਉਸ ਨੂੰ ਵੇਖਣ ਦੇ ਬਗੈਰ ਉਹ ਰਹਿ ਨਹੀਂ ਸਕਦਾ।
English
The Beloved Lord is within the minds of the Holy, the Holy Saadhus; without seeing Him, they cannot survive.
ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ; ਖਿਨੁ ਜਲ ਬਿਨੁ. ਫੂਟਿ ਮਰੀਜੈ ॥੫॥
jiau jal meen jalan jal preet hai; khin jal bin. foott mareejai |5|
Punjabi
ਜਿਸ ਤਰ੍ਹਾਂ ਪਾਣੀ ਦੀ ਮੱਛੀ ਦਾ ਕੇਵਲ ਪਾਣੀ ਨਾਲ ਹੀ ਪਿਆਰ ਹੈ ਅਤੇ ਪਾਣੀ ਦੇ ਬਾਝੋਂ ਇਹ ਇਕ ਮੁਹਤ ਵਿੱਚ ਪਾਟ ਕੇ ਮਰ ਜਾਂਦੀ ਹੈ। ਏਸੇ ਤਰ੍ਹਾਂ ਦਾ ਹੀ ਹੈ ਮੇਰਾ ਪ੍ਰੇਮ ਸੰਤ-ਗੁਰਾਂ ਨਾਲ।
English
The fish in the water loves only the water. Without water, it bursts and dies in an instant. ||5||