Ekam
Guru Granth Sahib

Ang 1325

Ang 1325 · Line 1

ਮਹਾ ਅਭਾਗ. ਅਭਾਗ ਹੈ ਜਿਨ ਕੇ; ਤਿਨ ਸਾਧੂ ਧੂਰਿ. ਨ ਪੀਜੈ ॥

mahaa abhaag. abhaag hai jin ke; tin saadhoo dhoor. na peejai |

Punjabi

ਜਿਨ੍ਹਾਂ ਦੇ ਪਰਮ ਮਾੜੇ ਭਾਗ ਹਨ, ਉਹ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਪਾਨ ਨਹੀਂ ਕਰਦੇ।

Bhai Manmohan Singh (Shabad OS, CC BY-SA)

English

Those who have terrible luck and bad fortune do not drink in the water which washes the dust of the feet of the Holy.

Dr. Sant Singh Khalsa (Shabad OS, CC BY-SA)
Ang 1325 · Line 2

ਤਿਨਾ ਤਿਸਨਾ ਜਲਤ. ਜਲਤ ਨਹੀ ਬੂਝਹਿ; ਡੰਡੁ ਧਰਮ ਰਾਇ ਕਾ ਦੀਜੈ ॥੬॥

tinaa tisanaa jalat. jalat nahee boojheh; ddandd dharam raae kaa deejai |6|

Punjabi

ਉਨ੍ਹਾਂ ਦੀ ਖਾਹਿਸ਼ਾਂ ਦੀ ਬਲਦੀ ਹੋਈ ਅੱਗ ਬੁਝਦੀ ਨਹੀਂ ਅਤੇ ਧਰਮ ਰਾਜਾ ਉਨ੍ਹਾਂ ਨੂੰ ਸਜਾ ਦਿੰਦਾ ਹੈ।

Bhai Manmohan Singh (Shabad OS, CC BY-SA)

English

The burning fire of their desires is not extinguished; they are beaten and punished by the Righteous Judge of Dharma. ||6||

Dr. Sant Singh Khalsa (Shabad OS, CC BY-SA)
Ang 1325 · Line 3

ਸਭਿ ਤੀਰਥ ਬਰਤ. ਜਗੵ ਪੁੰਨ ਕੀਏ; ਹਿਵੈ ਗਾਲਿ ਗਾਲਿ. ਤਨੁ ਛੀਜੈ ॥

sabh teerath barat. jagay pun kee; hivai gaal gaal. tan chheejai |

Punjabi

ਆਦਮੀ ਸਾਰੇ ਤੀਰਥਾ ਦੀ ਯਾਤ੍ਰਾ ਕਰੇ, ਉਪਹਾਸ ਰਖੇ, ਪਵਿੱਤਰ ਸਦਾ ਵਰਤ ਲਾਵੇ, ਦਾਨ-ਪੁਨ ਕਰੇ ਅਤੇ ਬਰਫ ਵਿੱਚ ਅੰਜਾਈ ਗਵਾ ਕੇ ਸਤਿਆਨਾਸ ਕਰਕੇ ਆਪਣੀ ਦੇਹ ਨੂੰ ਕਸ਼ਟ ਕਰ ਦੇਵੇ,

Bhai Manmohan Singh (Shabad OS, CC BY-SA)

English

You may visit all the sacred shrines, observe fasts and sacred feasts, give generously in charity and waste away the body, melting it in the snow.

Dr. Sant Singh Khalsa (Shabad OS, CC BY-SA)
Ang 1325 · Line 4

ਅਤੁਲਾ ਤੋਲੁ, ਰਾਮ ਨਾਮੁ ਹੈ ਗੁਰਮਤਿ; ਕੋ ਪੁਜੈ ਨ. ਤੋਲ ਤੁਲੀਜੈ ॥੭॥

atulaa tol, raam naam hai guramat; ko pujai na. tol tuleejai |7|

Punjabi

ਪ੍ਰੰਤੂ ਭਾਰੀ ਹੈ ਵਜਨ ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੇ ਸਿਮਰਨ ਕਰਨ ਦੇ ਫਲ ਦਾ। ਤੋਲਣ ਦੁਆਰਾ ਕੁਝ ਭੀ ਨਾਮ ਦੇ ਸਿਮਰਨ ਦੇ ਵਜਨ ਦੇ ਬਰਾਬਰ ਨਹੀਂ ਪੁਜਦਾ।

Bhai Manmohan Singh (Shabad OS, CC BY-SA)

English

The weight of the Lord's Name is unweighable, according to the Guru's Teachings; nothing can equal its weight. ||7||

Dr. Sant Singh Khalsa (Shabad OS, CC BY-SA)
Ang 1325 · Line 5

ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ; ਜਨ ਨਾਨਕ ਸਰਨਿ ਪਰੀਜੈ ॥

tav gun braham braham too jaaneh; jan naanak saran pareejai |

Punjabi

ਤੇਰੀਆਂ ਨੇਕੀਆਂ ਹੇ ਸੁਆਮੀ, ਵਾਹਿਗੁਰੂ! ਕੇਵਲ ਤੂੰ ਹੀ ਜਾਣਦਾ ਹੈ। ਗੋਲੇ ਨਾਨਕ ਨੇ ਤੇਰੀ ਹੀ ਪਨਾਹ ਲਈ ਹੈ।

Bhai Manmohan Singh (Shabad OS, CC BY-SA)

English

O God, You alone know Your Glorious Virtues. Servant Nanak seeks Your Sanctuary.

Dr. Sant Singh Khalsa (Shabad OS, CC BY-SA)
Ang 1325 · Line 6

ਤੂ ਜਲ ਨਿਧਿ. ਮੀਨ ਹਮ ਤੇਰੇ; ਕਰਿ ਕਿਰਪਾ ਸੰਗਿ ਰਖੀਜੈ ॥੮॥੩॥

too jal nidh. meen ham tere; kar kirapaa sang rakheejai |8|3|

Punjabi

ਤੂੰ ਪਾਣੀ ਦਾ ਸਮੁੰਦਰ ਹੈ ਅਤੇ ਮੈਂ ਹਾਂ ਤੇਰੀ ਇਕ ਮੱਛੀ। ਮਿਹਰਬਾਨੀ ਕਰਕੇ ਤੂੰ ਮੈਨੂੰ ਸਦਾ ਆਪਣੇ ਨਾਲ ਰੱਖ।

Bhai Manmohan Singh (Shabad OS, CC BY-SA)

English

You are the Ocean of water, and I am Your fish. Please be kind, and keep me always with You. ||8||3||

Dr. Sant Singh Khalsa (Shabad OS, CC BY-SA)
Ang 1325 · Line 7

ਕਲਿਆਨ ਮਹਲਾ ੪ ॥

kaliaan mahalaa 4 |

Punjabi

ਕਲਿਆਨ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fourth Mehl:

Dr. Sant Singh Khalsa (Shabad OS, CC BY-SA)
Ang 1325 · Line 8

ਰਾਮਾ; ਰਮ ਰਾਮੋ ਪੂਜ ਕਰੀਜੈ ॥

raamaa; ram raamo pooj kareejai |

Punjabi

ਮੈਂ ਕੇਵਲ ਸਰਬ-ਵਿਆਪਕ ਸੁਆਮੀ ਵਾਹਿਗੁਰੂ ਦੀ ਉਪਾਸ਼ਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

I worship and adore the Lord, the All-pervading Lord.

Dr. Sant Singh Khalsa (Shabad OS, CC BY-SA)
Ang 1325 · Line 9

ਮਨੁ ਤਨੁ ਅਰਪਿ ਧਰਉ ਸਭੁ ਆਗੈ; ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥

man tan arap dhrau sabh aagai; ras guramat giaan drirreejai |1| rahaau |

Punjabi

ਆਪਣੀ ਆਤਮਾ ਅਤੇ ਦੇਹ ਨੂੰ ਸਮਰਪਨ ਕਰ, ਮੈਂ ਉਨ੍ਹਾਂ ਸਭਸ ਨੂੰ ਉਸ ਦੇ ਮੂਹਰੇ ਰਖਦਾ ਹਾਂ ਤੇ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਅੰਮ੍ਰਿਤਮਈ ਬ੍ਰਹਮ ਗਿਆਤ ਨੂੰ ਆਪਣੇ ਅੰਦਰ ਪੱਕੀ ਕਰਦਾ ਹਾਂ।

Bhai Manmohan Singh (Shabad OS, CC BY-SA)

English

I surrender my mind and body, and place everything before Him; following the Guru's Teachings, spiritual wisdom is implanted within me. ||1||Pause||

Dr. Sant Singh Khalsa (Shabad OS, CC BY-SA)
Ang 1325 · Line 10

ਬ੍ਰਹਮ ਨਾਮ ਗੁਣ ਸਾਖ ਤਰੋਵਰ; ਨਿਤ ਚੁਨਿ ਚੁਨਿ ਪੂਜ ਕਰੀਜੈ ॥

braham naam gun saakh tarovar; nit chun chun pooj kareejai |

Punjabi

ਪ੍ਰਭੂ ਦਾ ਨਾਮ ਬਿਰਛ ਹੈ ਅਤੇ ਨੇਕੀਆਂ ਇਸ ਦੀਆਂ ਟਹਿਣੀਆਂ। ਨੇਕੀਆਂ ਨੂੰ ਚੁਣ ਚੁਣ ਕੇ ਮੈਂ ਸਦੀਵ ਹੀ ਉਨ੍ਹਾਂ ਦੀ ਉਪਾਸ਼ਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

God's Name is the tree, and His Glorious Virtues are the branches. Picking and gathering up the fruit, I worship Him.

Dr. Sant Singh Khalsa (Shabad OS, CC BY-SA)
Ang 1325 · Line 11

ਆਤਮ ਦੇਉ. ਦੇਉ ਹੈ ਆਤਮੁ; ਰਸਿ ਲਾਗੈ ਪੂਜ ਕਰੀਜੈ ॥੧॥

aatam deo. deo hai aatam; ras laagai pooj kareejai |1|

Punjabi

ਪ੍ਰਕਾਸ਼ਵਾਨ ਪ੍ਰਭੂ ਮਨੁਸ਼ੀ ਰੂਹ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਪੂਰਨ ਪਿਆਰ ਨਾਲ ਤੂੰ ਉਸ ਦੀ ਉਪਾਸ਼ਨਾ ਕਰ।

Bhai Manmohan Singh (Shabad OS, CC BY-SA)

English

The soul is divine; divine is the soul. Worship Him with love. ||1||

Dr. Sant Singh Khalsa (Shabad OS, CC BY-SA)
Ang 1325 · Line 12

ਬਿਬੇਕ ਬੁਧਿ ਸਭ ਜਗ ਮਹਿ ਨਿਰਮਲ; ਬਿਚਰਿ ਬਿਚਰਿ ਰਸੁ ਪੀਜੈ ॥

bibek budh sabh jag meh niramal; bichar bichar ras peejai |

Punjabi

ਪਵਿੱਤਰ ਹੈ ਸਾਰੇ ਜਹਾਨ ਵਿੱਚ ਵਿਚਾਰਵਾਨ ਅਕਲ ਵਾਲਾ ਇਨਸਾਨ। ਸੁਆਮੀ ਦਾ ਚਿੰਤਨ, ਅਤੇ ਅਰਾਧਨ ਕਰਨ ਦੁਆਰਾ, ਉਹ ਅੰਮ੍ਰਿਤ ਪਾਨ ਕਰਦਾ ਹੈ।

Bhai Manmohan Singh (Shabad OS, CC BY-SA)

English

One of keen intellect and precise understanding is immaculate in all this world. In thoughtful consideration, he drinks in the sublime essence.

Dr. Sant Singh Khalsa (Shabad OS, CC BY-SA)
Ang 1325 · Line 13

ਗੁਰ ਪਰਸਾਦਿ ਪਦਾਰਥੁ ਪਾਇਆ; ਸਤਿਗੁਰ ਕਉ ਇਹੁ ਮਨੁ ਦੀਜੈ ॥੨॥

gur parasaad padaarath paaeaa; satigur kau ihu man deejai |2|

Punjabi

ਆਪਣੀ ਇਹ ਜਿੰਦੜੀ ਸੱਚੇ ਗੁਰਾਂ ਦੇ ਸਮਰਪਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ, ਮੈਨੂੰ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਹੈ।

Bhai Manmohan Singh (Shabad OS, CC BY-SA)

English

By Guru's Grace, the treasure is found; dedicate this mind to the True Guru. ||2||

Dr. Sant Singh Khalsa (Shabad OS, CC BY-SA)
Ang 1325 · Line 14

ਨਿਰਮੋਲਕੁ ਅਤਿ ਹੀਰੋ ਨੀਕੋ; ਹੀਰੈ ਹੀਰੁ ਬਿਧੀਜੈ ॥

niramolak at heero neeko; heerai heer bidheejai |

Punjabi

ਅਣਮੁੱਲਾ ਅਤੇ ਪਰਮ ਸ਼੍ਰੇਸ਼ਟ ਹੈ ਸੁਆਮੀ ਦਾ ਨਾਮ ਮਾਣਕ। ਇਸ ਮਾਣਕ ਨਾਲ, ਮਨ ਦਾ ਮਾਣਕ ਵਿਨ੍ਹਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Priceless and utterly sublime is the Diamond of the Lord. This Diamond pierces the diamond of the mind.

Dr. Sant Singh Khalsa (Shabad OS, CC BY-SA)
Ang 1325 · Line 15

ਮਨੁ ਮੋਤੀ ਸਾਲੁ ਹੈ, ਗੁਰਸਬਦੀ; ਜਿਤੁ ਹੀਰਾ, ਪਰਖਿ ਲਈਜੈ ॥੩॥

man motee saal hai, gurasabadee; jit heeraa, parakh leejai |3|

Punjabi

ਗੁਰਾਂ ਦੀ ਬਾਣੀ ਰਾਹੀਂ, ਮਨੂਆ ਜਵੇਹਰੀ ਹੋ ਜਾਂਦਾ ਹੈ, ਜੋ ਫਿਰ ਵਾਹਿਗੁਰੂ ਮਾਣਕ ਨੂੰ ਪਰਖ ਲੈਂਦਾ ਹੈ।

Bhai Manmohan Singh (Shabad OS, CC BY-SA)

English

The mind becomes the jeweller, through the Word of the Guru's Shabad; it appraises the Diamond of the Lord. ||3||

Dr. Sant Singh Khalsa (Shabad OS, CC BY-SA)
Ang 1325 · Line 16

ਸੰਗਤਿ ਸੰਤ ਸੰਗਿ ਲਗਿ ਊਚੇ; ਜਿਉ ਪੀਪ ਪਲਾਸ ਖਾਇ ਲੀਜੈ ॥

sangat sant sang lag aooche; jiau peep palaas khaae leejai |

Punjabi

ਜਿਸ ਤਰ੍ਹਾਂ ਪਲਾਹ, ਪਿੱਪਲ ਦਾ ਅੰਗ ਹੀ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਸਤਿਸੰਗਤ ਨਾਲ ਜੁੜ ਪ੍ਰਾਣੀ ਸ਼੍ਰੇਸ਼ਟ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Attaching oneself to the Society of the Saints, one is exalted and uplifted, as the palaas tree is absorbed by the peepal tree.

Dr. Sant Singh Khalsa (Shabad OS, CC BY-SA)
Ang 1325 · Line 17

ਸਭ ਨਰ ਮਹਿ. ਪ੍ਰਾਨੀ ਊਤਮੁ ਹੋਵੈ; ਰਾਮ ਨਾਮੈ ਬਾਸੁ ਬਸੀਜੈ ॥੪॥

sabh nar meh. praanee aootam hovai; raam naamai baas baseejai |4|

Punjabi

ਜਿਸ ਜੀਵ ਦੇ ਅੰਦਰ ਪ੍ਰਭੂ ਦੇ ਨਾਮ ਦੀ ਸੁਗੰਧੀ ਵਸਦੀ ਹੈ, ਉਹ ਸਾਰਿਆਂ ਮਨੁਸ਼ਾਂ ਵਿੱਚ ਪਰਮ ਸ਼੍ਰੇਸ਼ਟ ਥੀ ਵੰਞਦਾ ਹੈ।

Bhai Manmohan Singh (Shabad OS, CC BY-SA)

English

That mortal being is supreme among all people, who is perfumed by the fragrance of the Lord's Name. ||4||

Dr. Sant Singh Khalsa (Shabad OS, CC BY-SA)
Ang 1325 · Line 18

ਨਿਰਮਲ ਨਿਰਮਲ ਕਰਮ ਬਹੁ ਕੀਨੇ; ਨਿਤ ਸਾਖਾ ਹਰੀ ਜੜੀਜੈ ॥

niramal niramal karam bahu keene; nit saakhaa haree jarreejai |

Punjabi

ਸਰੀਰ ਦਾ ਬਿਰਛ ਜੋ ਘਣੇਰੇ ਪਵਿੱਤਰ ਅਤੇ ਪਾਵਨ ਅਮਲ ਕਮਾਉਂਦਾ ਹੈ, ਉਸ ਨੂੰ ਸੁਆਮੀ ਦੇ ਸਿਮਰਨ ਦੀਆਂ ਸਦੀਵ ਹੀ ਹਰੀਆਂ ਟਹਿਣੀਆਂ ਨਿਕਲਦੀਆਂ ਹਨ।

Bhai Manmohan Singh (Shabad OS, CC BY-SA)

English

One who continually acts in goodness and immaculate purity, sprouts green branches in great abundance.

Dr. Sant Singh Khalsa (Shabad OS, CC BY-SA)
Ang 1325 · Line 19

ਧਰਮੁ ਫੁਲੁ. ਫਲੁ ਗੁਰਿ ਗਿਆਨੁ ਦ੍ਰਿੜਾਇਆ; ਬਹਕਾਰ ਬਾਸੁ ਜਗਿ ਦੀਜੈ ॥੫॥

dharam ful. fal gur giaan drirraaeaa; bahakaar baas jag deejai |5|

Punjabi

ਗੁਰਦੇਵ ਜੀ ਨੇ ਮੈਨੂੰ ਦਰਸਾ ਦਿੱਤਾ ਹੈ ਕਿ ਇਸ ਬਿਰਛ ਦਾ ਈਮਾਨ ਪੁਸ਼ਪ ਅਤੇ ਬ੍ਰਹਮਬੋਧ ਮੇਵਾ ਹੈ ਅਤੇ ਇਹ ਜਹਾਨ ਨੂੰ ਸੁਗੰਧੀ ਅਤੇ ਖੁਸ਼ਬੋ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

The Guru has taught me that Dharmic faith is the flower, and spiritual wisdom is the fruit; this fragrance permeates the world. ||5||

Dr. Sant Singh Khalsa (Shabad OS, CC BY-SA)
Ang 1325 · Line 20

ਏਕ ਜੋਤਿ. ਏਕੋ ਮਨਿ ਵਸਿਆ; ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥

ek jot. eko man vasiaa; sabh braham drisatt ik keejai |

Punjabi

ਕੇਵਲ ਇਕ ਪ੍ਰਕਾਸ਼ਵਾਨ ਪ੍ਰਭੂ ਹੀ ਮੇਰੇ ਰਿਦੇ ਅੰਦਰ ਵਸਦਾ ਹੈ ਅਤੇ ਕੇਵਲ ਸਿਰਜਣਹਾਰ ਸਾਈਂ ਹੀ ਸਾਰਿਆਂ ਅੰਦਰ ਦਿਸਦਾ ਹੈ।

Bhai Manmohan Singh (Shabad OS, CC BY-SA)

English

The One, the Light of the One, abides within my mind; God, the One, is seen in all.

Dr. Sant Singh Khalsa (Shabad OS, CC BY-SA)
Ang 1325 · Line 21

ਆਤਮ ਰਾਮੁ ਸਭ ਏਕੈ ਹੈ ਪਸਰੇ; ਸਭ ਚਰਨ ਤਲੇ ਸਿਰੁ ਦੀਜੈ ॥੬॥

aatam raam sabh ekai hai pasare; sabh charan tale sir deejai |6|

Punjabi

ਇਕ ਸਰਬ-ਵਿਆਪਕ ਰੂਹ ਹੀ ਸਾਰੇ ਫੈਲੀ ਹੋਈ ਹੈ। ਹਰ ਕੋਈ ਉਸ ਦੇ ਪੈਰਾ ਹੇਠ ਆਪਣਾ ਸੀਸ ਰੱਖਦਾ ਹੈ।

Bhai Manmohan Singh (Shabad OS, CC BY-SA)

English

The One Lord, the Supreme Soul, is spread out everywhere; all place their heads beneath His Feet. ||6||

Dr. Sant Singh Khalsa (Shabad OS, CC BY-SA)
Ang 1325 · Line 22

ਨਾਮ ਬਿਨਾ. ਨਕਟੇ ਨਰ ਦੇਖਹੁ; ਤਿਨ ਘਸਿ ਘਸਿ ਨਾਕ ਵਢੀਜੈ ॥

naam binaa. nakatte nar dekhahu; tin ghas ghas naak vadteejai |

Punjabi

ਨੱਕ-ਵੱਢੇ ਲਗਦੇ ਹਨ ਇਨਸਾਨ ਨਾਮ ਦੇ ਬਗੈਰ। ਰਗੜ, ਰਗੜ ਕੇ ਵਢੇ ਜਾਂਦੇ ਹਨ, ਉਨ੍ਹਾਂ ਦੇ ਨੱਕ।

Bhai Manmohan Singh (Shabad OS, CC BY-SA)

English

Without the Naam, the Name of the Lord, people look like criminals with their noses cut off; bit by bit, their noses are cut off.

Dr. Sant Singh Khalsa (Shabad OS, CC BY-SA)
Ang 1325 · Line 23

ਸਾਕਤ ਨਰ ਅਹੰਕਾਰੀ ਕਹੀਅਹਿ; ਬਿਨੁ ਨਾਵੈ. ਧ੍ਰਿਗੁ ਜੀਵੀਜੈ ॥੭॥

saakat nar ahankaaree kaheeeh; bin naavai. dhrig jeeveejai |7|

Punjabi

ਅਧਰਮੀ ਪੁਰਸ਼ ਮਗਰੂਰ ਆਖੇ ਜਾਂਦੇ ਹਨ। ਨਾਮ ਦੇ ਬਾਝੋਂ ਲਾਹਨਤਮਾਰੀ ਹੈ ਉਨ੍ਹਾਂ ਦੀ ਜਿੰਦਗੀ।

Bhai Manmohan Singh (Shabad OS, CC BY-SA)

English

The faithless cynics are called egotistical; without the Name, their lives are cursed. ||7||

Dr. Sant Singh Khalsa (Shabad OS, CC BY-SA)
Ang 1325 · Line 24

ਜਬ ਲਗੁ ਸਾਸੁ ਸਾਸੁ ਮਨ ਅੰਤਰਿ; ਤਤੁ ਬੇਗਲ ਸਰਨਿ ਪਰੀਜੈ ॥

jab lag saas saas man antar; tat begal saran pareejai |

Punjabi

ਜਦ ਤਾਂਈ ਤੇਰੇ ਚਿੱਤ ਅੰਦਰ ਸਾਹ ਸਾਹ ਹੈ ਉਦੋਂ ਤਾਈ ਤੂੰ ਤੁਰਤ ਤੇ ਝਟਾਪਟ ਹੀ ਆਪਣੇ ਪ੍ਰਭੂ ਦੀ ਪਨਾਹ ਲੈ।

Bhai Manmohan Singh (Shabad OS, CC BY-SA)

English

As long as the breath breathes through the mind deep within, hurry and seek God's Sanctuary.

Dr. Sant Singh Khalsa (Shabad OS, CC BY-SA)
Ang 1325 · Line 25

ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ; ਮੈ. ਸਾਧੂ ਚਰਨ ਪਖੀਜੈ ॥੮॥੪॥

naanak kripaa kripaa kar dhaarahu; mai. saadhoo charan pakheejai |8|4|

Punjabi

ਹੇ ਮਾਲਕ! ਤੂੰ ਨਾਨਕ ਉਤੇ ਐਸੀ ਮਿਹਰ, ਅਤੇ ਰਹਿਮਤ ਧਾਰ ਕਿ ਉਹ ਸਦੀਵ ਹੀ ਤੇਰੇ ਸੰਤਾ ਦੇ ਪੈਰ ਧੋਦਾ ਰਹੇ।

Bhai Manmohan Singh (Shabad OS, CC BY-SA)

English

Please shower Your Kind Mercy and take pity upon Nanak, that he may wash the feet of the Holy. ||8||4||

Dr. Sant Singh Khalsa (Shabad OS, CC BY-SA)
Ang 1325 · Line 26

ਕਲਿਆਨ ਮਹਲਾ ੪ ॥

kaliaan mahalaa 4 |

Punjabi

ਕਲਿਆਨ ਚੋਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fourth Mehl:

Dr. Sant Singh Khalsa (Shabad OS, CC BY-SA)
Ang 1325 · Line 27

ਰਾਮਾ; ਮੈ. ਸਾਧੂ ਚਰਨ ਧੁਵੀਜੈ ॥

raamaa; mai. saadhoo charan dhuveejai |

Punjabi

ਹੇ ਮੇਰੇ ਸਰਬ-ਵਿਆਪਕ ਵਾਹਿਗੁਰੂ, ਮੈਂ ਸਦੀਵ ਹੀ ਤੇਰੇ ਸੰਤਾਂ ਦੇ ਪੈਰ ਧੋਦਾ ਹਾਂ।

Bhai Manmohan Singh (Shabad OS, CC BY-SA)

English

O Lord, I wash the feet of the Holy.

Dr. Sant Singh Khalsa (Shabad OS, CC BY-SA)
Ang 1325 · Line 28

ਕਿਲਬਿਖ ਦਹਨ ਹੋਹਿ ਖਿਨ ਅੰਤਰਿ; ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥

kilabikh dehan hohi khin antar; mere tthaakur kirapaa keejai |1| rahaau |

Punjabi

ਮੇਰੇ ਸੁਆਮੀ, ਮੇਰੇ ਉਤੇ ਤੂੰ ਐਸੀ ਰਹਿਮਤ ਧਾਰ, ਤਾਂ ਜੋ ਮੇਰੇ ਪਾਪ ਇਕ ਮੁਹਤ ਅੰਦਰ ਸੜ ਬਲ ਜਾਣ। ਠਹਿਰਾਉ।

Bhai Manmohan Singh (Shabad OS, CC BY-SA)

English

May my sins be burnt away in an instant; O my Lord and Master, please bless me with Your Mercy. ||1||Pause||

Dr. Sant Singh Khalsa (Shabad OS, CC BY-SA)
Ang 1325 · Line 29

ਮੰਗਤ ਜਨ ਦੀਨ, ਖਰੇ ਦਰਿ ਠਾਢੇ; ਅਤਿ ਤਰਸਨ ਕਉ, ਦਾਨੁ ਦੀਜੈ ॥

mangat jan deen, khare dar tthaadte; at tarasan kau, daan deejai |

Punjabi

ਮੇਰੇ ਮਾਲਕ, ਮਸਕੀਨ ਭਿਖਾਰੀ ਪੁਰਸ਼ ਤੇਰੇ ਬੂਹੇ ਉਤੇ ਖਲੋਤੇ ਮੰਗਦੇ ਹਨ। ਤੂੰ ਉਨ੍ਹਾਂ ਪਰਮ ਚਾਹਵਾਨ ਨੂੰ ਖੈਰ ਪਾ।

Bhai Manmohan Singh (Shabad OS, CC BY-SA)

English

The meek and humble beggars stand begging at Your Door. Please be generous and give to those who are yearning.

Dr. Sant Singh Khalsa (Shabad OS, CC BY-SA)
Ang 1325 · Line 30

ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ; ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥

traeh traeh saran prabh aae; mo kau guramat naam drirreejai |1|

Punjabi

ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਪਨਾਹ ਪਕੜੀ ਹੈ। ਤੂੰ ਮੇਰੇ ਅੰਦਰ ਗੁਰਾਂ ਦੇ ਉਪਦੇਸ਼ ਅਤੇ ਆਪਣੇ ਨਾਮ ਨੂੰ ਪੱਕਾ ਕਰ।

Bhai Manmohan Singh (Shabad OS, CC BY-SA)

English

Save me, save me, O God - I have come to Your Sanctuary. Please implant the Guru's Teachings, and the Naam within me. ||1||

Dr. Sant Singh Khalsa (Shabad OS, CC BY-SA)
Ang 1325 · Line 31

ਕਾਮ ਕਰੋਧੁ ਨਗਰ ਮਹਿ ਸਬਲਾ; ਨਿਤ ਉਠਿ ਉਠਿ ਜੂਝੁ ਕਰੀਜੈ ॥

kaam karodh nagar meh sabalaa; nit utth utth joojh kareejai |

Punjabi

ਬੜੇ ਬਲਵਾਨ ਹਨ ਸ਼ਹਿਵਤ ਅਤੇ ਰੋਹ ਦੇਹ ਦੇ ਪਿੰਡ ਵਿੱਚ। ਕਮਰਕਸਾ ਕਰ, ਹਮੇਸ਼ਾਂ ਹੀ ਮੈਂ ਉਨ੍ਹਾਂ ਨਾਲ ਯੁਧ ਕਰਦਾ ਹਾਂ।

Bhai Manmohan Singh (Shabad OS, CC BY-SA)

English

Sexual desire and anger are very powerful in the body-village; I rise up to fight the battle against them.

Dr. Sant Singh Khalsa (Shabad OS, CC BY-SA)
Ang 1325 · Line 32

ਅੰਗੀਕਾਰੁ ਕਰਹੁ ਰਖਿ ਲੇਵਹੁ; ਗੁਰ ਪੂਰਾ ਕਾਢਿ ਕਢੀਜੈ ॥੨॥

angeekaar karahu rakh levahu; gur pooraa kaadt kadteejai |2|

Punjabi

ਆਪਣਾ ਨਿਜ ਦਾ ਬਣਾ ਕੇ, ਤੂੰ ਮੇਰੀ ਰੱਖਿਆ ਕਰ, ਹੇ ਸਾਈਂ! ਤਾਂ ਜੋ ਪੂਰਨ ਗੁਰਾਂ ਦੀ ਦਇਆ ਦੁਆਰਾ, ਮੈਂ ਉਨ੍ਹਾਂ ਨੂੰ ਬਾਹਰ ਕੱਢ ਦਿਆਂ।

Bhai Manmohan Singh (Shabad OS, CC BY-SA)

English

Please make me Your Own and save me; through the Perfect Guru, I drive them out. ||2||

Dr. Sant Singh Khalsa (Shabad OS, CC BY-SA)
Ang 1325 · Line 33

ਅੰਤਰਿ ਅਗਨਿ ਸਬਲ ਅਤਿ ਬਿਖਿਆ; ਹਿਵ ਸੀਤਲੁ ਸਬਦੁ ਗੁਰ ਦੀਜੈ ॥

antar agan sabal at bikhiaa; hiv seetal sabad gur deejai |

Punjabi

ਮੇਰੇ ਅੰਦਰ ਪਾਪਾਂ ਦੀ ਜਬਰਦਸਤ ਅੱਗ ਬਹੁਤੀ ਹੀ ਮਚ ਰਹੀ ਹੈ। ਹੇ ਮੇਰੇ ਸੁਆਮੀ! ਤੂੰ ਮੈਨੂੰ ਬਰਫ ਵਰਗੀ ਠੰਢੀ ਗੁਰਬਾਣੀ ਬਖਸ਼, ਤਾਂ ਜੋ ਇਹ ਬੁਝ ਜਾਵੇ।

Bhai Manmohan Singh (Shabad OS, CC BY-SA)

English

The powerful fire of corruption is raging violently within; the Word of the Guru's Shabad is the ice water which cools and soothes.

Dr. Sant Singh Khalsa (Shabad OS, CC BY-SA)