Ang 1326
ਤਨਿ ਮਨਿ ਸਾਂਤਿ ਹੋਇ ਅਧਿਕਾਈ; ਰੋਗੁ ਕਾਟੈ ਸੂਖਿ ਸਵੀਜੈ ॥੩॥
tan man saant hoe adhikaaee; rog kaattai sookh saveejai |3|
Punjabi
ਮੇਰੀ ਦੇਹ ਅਤੇ ਚਿੱਤ ਪਰਮ ਠੰਢੇ ਠਾਰ ਹੋ ਗਏ ਹਨ ਤੇ ਆਪਣੀ ਬੀਮਾਰੀ ਤੋਂ ਖਲਾਸੀ ਪਾ ਮੈਂ ਹੁਣ ਆਰਾਮ ਅੰਦਰ ਸੌਦਾਂ ਹਾਂ।
English
My mind and body are calm and tranquil; the disease has been cured, and now I sleep in peace. ||3||
ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ; ਸਭ ਘਟਿ ਘਟਿ ਰਾਮੁ ਰਵੀਜੈ ॥
jiau sooraj kiran raviaa sarab tthaaee; sabh ghatt ghatt raam raveejai |
Punjabi
ਜਿਸ ਤਰ੍ਹਾਂ ਸੂਰਜ ਦੀਆਂ ਸੂਆਵਾ ਸਾਰੀਆਂ ਥਾਵਾਂ ਅੰਦਰ ਵਿਆਪਕ ਹਨ, ਏਸੇ ਤਰ੍ਹਾਂ ਹੀ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
English
As the rays of the sun spread out everywhere, the Lord pervades each and every heart.
ਸਾਧੂ ਸਾਧ ਮਿਲੇ ਰਸੁ ਪਾਵੈ; ਤਤੁ ਨਿਜ ਘਰਿ ਬੈਠਿਆ ਪੀਜੈ ॥੪॥
saadhoo saadh mile ras paavai; tat nij ghar baitthiaa peejai |4|
Punjabi
ਜੇਕਰ ਬੰਦਾ ਸੰਤਾ ਦੇ ਸੰਤ ਗੁਰਦੇਵ ਜੀ ਨੂੰ ਮਿਲ ਪਵੇ, ਤਾਂ ਉਹ ਨਾਮ-ਅੰਮ੍ਰਿਤ ਨੂੰ ਪਾ ਲੈਂਦਾ ਹੈ ਅਤੇ ਆਪਣੇ ਨਿਜ ਦੇ ਗ੍ਰਹਿ ਅੰਦਰ ਬੈਠਾ ਹੋਇਆ ਹੀ ਜੌਹਰ ਨੂੰ ਪਾਨ ਕਰ ਲੈਂਦਾ ਹੈ।
English
Meeting the Holy Saint, one drinks in the Sublime Essence of the Lord; sitting in the home of your own inner being, drink in the essence. ||4||
ਜਨ ਕਉ ਪ੍ਰੀਤਿ ਲਗੀ ਗੁਰ ਸੇਤੀ; ਜਿਉ ਚਕਵੀ ਦੇਖਿ ਸੂਰੀਜੈ ॥
jan kau preet lagee gur setee; jiau chakavee dekh sooreejai |
Punjabi
ਰੱਬ ਦਾ ਗੋਲਾ ਗੁਰਦੇਵ ਜੀ ਨੂੰ ਇਸ ਤਰ੍ਹਾਂ ਪਿਆਰ ਕਰਦਾ ਹੈ ਜਿਸ ਤਰ੍ਹਾਂ ਸੁਰਖਾਬਨੀ ਭਾਨ ਦੇ ਵੇਖਣ ਨੂੰ ਪਿਆਰ ਕਰਦੀ ਹੈ।
English
The humble being is in love with the Guru, like the chakvi bird which loves to see the sun.
ਨਿਰਖਤ ਨਿਰਖਤ ਰੈਨਿ ਸਭ ਨਿਰਖੀ; ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥
nirakhat nirakhat rain sabh nirakhee; mukh kaadtai amrit peejai |5|
Punjabi
ਸਾਰੀ ਰਤ ਹੀ ਉਹ ਵੇਖਦੀ, ਵੇਖਦੀ, ਅਤੇ ਵੇਖਦੀ ਰਹਿੰਦੀ ਹੈ ਅਤੇ ਜਦ ਸੂਰਜ (ਨਿਕਲਦਾ) ਜਾ (ਆਪਣਾ ਮੂੰਹ ਵਿਖਾਲਦਾ) ਹੈ, ਤਦ ਉਹ ਸੁਧਾਰਸ ਨੂੰ ਪਾਨ ਕਰਦੀ ਹੈ।
English
She watches, and keeps on watching all through the night; and when the sun shows its face, she drinks in the Amrit. ||5||
ਸਾਕਤ ਸੁਆਨ ਕਹੀਅਹਿ ਬਹੁ ਲੋਭੀ; ਬਹੁ ਦੁਰਮਤਿ ਮੈਲੁ ਭਰੀਜੈ ॥
saakat suaan kaheeeh bahu lobhee; bahu duramat mail bhareejai |
Punjabi
ਕੁੱਤੇ ਵਰਗਾ ਮਾਇਆ ਦਾ ਪੁਜਾਰੀ ਬਹੁਤ ਹੀ ਲਾਲਚੀ ਆਖਿਆ ਜਾਂਦਾ ਹੈ। ਉਹ ਮੰਦੀ ਅਕਲ ਦੀ ਘਣੇਰੀ ਗੰਦਗੀ ਨਾਲ ਭਰਿਆ ਹੋਇਆ ਹੈ।
English
The faithless cynic is said to be very greedy - he is a dog. He is overflowing with the filth and pollution of evil-mindedness.
ਆਪਨ ਸੁਆਇ ਕਰਹਿ ਬਹੁ ਬਾਤਾ; ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥
aapan suaae kareh bahu baataa; tinaa kaa visaahu kiaa keejai |6|
Punjabi
ਆਪਣੇ ਨਿਜ ਦੇ ਸਵੈ-ਮਨੋਰਥ ਲਈ, ਉਹ ਘਣੇਰੀਆਂ ਗੱਲਾ ਕਰਦਾ ਹੈ। ਉਸ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ।
English
He talks excessively about his own interests. How can he be trusted? ||6||
ਸਾਧੂ ਸਾਧ ਸਰਨਿ ਮਿਲਿ ਸੰਗਤਿ; ਜਿਤੁ ਹਰਿ ਰਸੁ ਕਾਢਿ ਕਢੀਜੈ ॥
saadhoo saadh saran mil sangat; jit har ras kaadt kadteejai |
Punjabi
ਮੈਂ ਸੰਤਾਂ ਅਤੇ ਪ੍ਰਭੂ ਪ੍ਰੇਮੀਆਂ ਦੀ ਸਭਾ ਦੀ ਸ਼ਰਣਾਗਤ ਲਈ ਹੈ, ਜਿਸ ਦੇ ਰਾਹੀਂ ਮੈਂ ਸੁਆਮੀ ਦੇ ਅੰਮ੍ਰਿਤ ਨੂੰ ਭਾਲ ਲਿਆ ਹੈ।
English
I have sought the Sanctuary of the Saadh Sangat, the Company of the Holy; I have found the Sublime Essence of the Lord.
ਪਰਉਪਕਾਰ ਬੋਲਹਿ ਬਹੁ ਗੁਣੀਆ; ਮੁਖਿ ਸੰਤ ਭਗਤ ਹਰਿ ਦੀਜੈ ॥੭॥
praupakaar boleh bahu guneea; mukh sant bhagat har deejai |7|
Punjabi
ਮੇਰੇ ਸੁਆਮੀ! ਤੂੰ ਮੈਨੂੰ ਮੁਖੀ ਸਾਧੂਆਂ ਅਤੇ ਅਨੁਰਾਗੀਆਂ ਦੀ ਸੰਗਤ ਬਖਸ਼, ਜੋ ਤੇਰੀਆਂ ਕ੍ਰੋੜਾ ਹੀ ਨੇਕੀਆਂ ਨੂੰ ਉਚਾਰਦੇ ਅਤੇ ਹੋਰਨਾ ਦਾ ਭਲਾ ਕਰਦੇ ਹਨ।
English
They do good deeds for others, and speak of the Lord's many Glorious Virtues; please bless me to meet these Saints, these devotees of the Lord. ||7||
ਤੂ ਅਗਮ ਦਇਆਲ ਦਇਆ ਪਤਿ ਦਾਤਾ; ਸਭ ਦਇਆ ਧਾਰਿ ਰਖਿ ਲੀਜੈ ॥
too agam deaal deaa pat daataa; sabh deaa dhaar rakh leejai |
Punjabi
ਹੇ ਮੇਰੇ ਬੇਥਾਹ, ਮਿਹਰਬਾਨ ਅਤੇ ਦਾਤਾਰ ਰਹਿਮਤ ਦੇ ਸੁਆਮੀ! ਆਪਣੀ ਕਿਰਪਾ ਕਰਕੇ, ਤੂੰ ਸਾਡੇ ਸਾਰਿਆਂ ਦੀ ਰੱਖਿਆ ਕਰ।
English
You are the Inaccessible Lord, Kind and Compassionate, the Great Giver; please shower us with Your Mercy, and save us.
ਸਰਬ ਜੀਅ ਜਗਜੀਵਨੁ ਏਕੋ; ਨਾਨਕ ਪ੍ਰਤਿਪਾਲ ਕਰੀਜੈ ॥੮॥੫॥
sarab jeea jagajeevan eko; naanak pratipaal kareejai |8|5|
Punjabi
ਹੇ ਸਾਈਂ! ਕੇਵਲ ਤੂੰ ਹੀ ਸਾਰਿਆਂ ਜੀਵਾਂ ਅਤੇ ਜਗਤ ਦੀ ਜਿੰਦ-ਜਾਨ ਹੈ। ਤੂੰ ਮੇਰੀ, ਆਪਣੇ ਗੋਲੇ ਨਾਨਕ ਦੀ ਪਰਵਰਸ਼ ਕਰ।
English
You are the Life of all the beings of the world; please cherish and sustain Nanak. ||8||5||
ਕਲਿਆਨੁ ਮਹਲਾ ੪ ॥
kaliaan mahalaa 4 |
Punjabi
ਕਲਿਆਣ ਚੋਥੀ ਪਾਤਿਸ਼ਾਹੀ।
English
Kalyaan, Fourth Mehl:
ਰਾਮਾ; ਹਮ ਦਾਸਨ ਦਾਸ ਕਰੀਜੈ ॥
raamaa; ham daasan daas kareejai |
Punjabi
ਹੇ ਮੇਰੇ ਵਿਆਪਕ ਵਾਹਿਗੁਰੂ, ਤੂੰ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ।
English
O Lord, please make me the slave of Your slaves.
ਜਬ ਲਗਿ ਸਾਸੁ ਹੋਇ ਮਨ ਅੰਤਰਿ; ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥
jab lag saas hoe man antar; saadhoo dhoor piveejai |1| rahaau |
Punjabi
ਜਦ ਤਾਂਈ, ਮੇਰੇ ਮਨੂਏ ਦੇ ਅੰਦਰ ਸੁਆਸ ਹੈ, ਤੂੰ ਮੈਨੂੰ ਸੰਤਾਂ ਦੇ ਪੈਰਾ ਦੀ ਧੂੜ ਪਿਲਾ। ਠਹਿਰਾਉ।
English
As long as there is breath deep within my mind, let me drink in the dust of the Holy. ||1||Pause||
ਸੰਕਰੁ ਨਾਰਦੁ ਸੇਖਨਾਗ ਮੁਨਿ; ਧੂਰਿ ਸਾਧੂ ਕੀ ਲੋਚੀਜੈ ॥
sankar naarad sekhanaag mun; dhoor saadhoo kee locheejai |
Punjabi
ਸ਼ਿਵਜੀ, ਨਾਰਦ, ਸ਼ੇਸ਼ਲਾਗ ਅਤੇ ਖਾਮੋਸ਼ ਰਿਸ਼ੀ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਤਰਸਦੇ ਹਨ।
English
Shiva, Naarad, the thousand-headed cobra king and the silent sages long for the dust of the Holy.
ਭਵਨ ਭਵਨ ਪਵਿਤੁ ਹੋਹਿ ਸਭਿ; ਜਹ ਸਾਧੂ ਚਰਨ ਧਰੀਜੈ ॥੧॥
bhavan bhavan pavit hohi sabh; jeh saadhoo charan dhareejai |1|
Punjabi
ਹਰ ਧਾਮ, ਅਤੇ ਗ੍ਰਹਿ, ਜਿਥੇਸੰਤ ਆਪਣੇ ਪੈਰ ਟਿਕਾਉਂਦੇ ਹਨ, ਪਾਵਨ ਪੁਨੀਤ ਥੀ ਵੰਝਦਾ ਹੈ।
English
All the worlds and realms where the Holy place their feet are sanctified. ||1||
ਤਜਿ ਲਾਜ ਅਹੰਕਾਰੁ ਸਭੁ ਤਜੀਐ; ਮਿਲਿ ਸਾਧੂ ਸੰਗਿ ਰਹੀਜੈ ॥
taj laaj ahankaar sabh tajeeai; mil saadhoo sang raheejai |
Punjabi
ਤੂੰ ਆਪਣੀ ਸ਼ਰਮ ਨੂੰ ਛੱਡ ਦੇ, ਸਾਰੇ ਹੰਕਾਰ ਨੂੰ ਦੂਰ ਕਰ ਦੇ ਅਤੇ ਸੰਤਾਂ ਨਾਲ ਮਿਲ ਅਤੇ ਉਨ੍ਹਾਂ ਨਾਲ ਹੀ ਵਸ।
English
So let go of your shame and renounce all your egotism; join with the Saadh Sangat, the Company of the Holy, and remain there.
ਧਰਮ ਰਾਇ ਕੀ ਕਾਨਿ ਚੁਕਾਵੈ; ਬਿਖੁ ਡੁਬਦਾ ਕਾਢਿ ਕਢੀਜੈ ॥੨॥
dharam raae kee kaan chukaavai; bikh ddubadaa kaadt kadteejai |2|
Punjabi
ਉਹ ਤੇਰੇ ਧਰਮ ਰਾਜੇ ਦੇ ਡਰ ਨੂੰ ਲਾਹ ਦੇਣਗੇ ਅਤੇ ਜ਼ਹਿਰ ਦੇ ਸਮੁੰਦਰ ਵਿੱਚ ਡੁਬਦੇ ਹੋਏ ਨੂੰ ਤੈਨੂੰ ਬਾਹਰ ਕੱਢ ਲੈਣਗੇ।
English
Give up your fear of the Righteous Judge of Dharma, and you shall be lifted up and saved from drowning in the sea of poison. ||2||
ਭਰਮਿ ਸੂਕੇ ਬਹੁ, ਉਭਿ ਸੁਕ ਕਹੀਅਹਿ; ਮਿਲਿ ਸਾਧੂ ਸੰਗਿ ਹਰੀਜੈ ॥
bharam sooke bahu, ubh suk kaheeeh; mil saadhoo sang hareejai |
Punjabi
ਜਿਨ੍ਹਾਂ ਨੂੰ ਸੰਦੇਹ ਨੇ ਸਾੜ ਸੁਟਿਆ ਹੈ, ਉਹ ਖੜੇ ਹੋਏ ਹੀ ਐਨ ਸੁਕ-ਸੜ ਜਾਂਦੇ ਹਨ। ਸਤਿਸੰਗਤ ਨਾਲ ਜੁੜ, ਉਹ ਮੁੜ ਪ੍ਰਫੁਲਤ ਹੋ ਜਾਂਦੇ ਹਨ।
English
Some are standing, parched and shrivelled up by their doubts; joining the Saadh Sangat, they are rejuvenated.
ਤਾ ਤੇ ਬਿਲਮੁ ਪਲੁ ਢਿਲ. ਨ ਕੀਜੈ; ਜਾਇ ਸਾਧੂ ਚਰਨਿ ਲਗੀਜੈ ॥੩॥
taa te bilam pal dtil. na keejai; jaae saadhoo charan lageejai |3|
Punjabi
ਇਸ ਲਈ ਤੂੰ ਇਕ ਮੁਹਤ ਦੀ ਭੀ ਦੇਰੀ ਅਤੇ ਆਲਸ ਨਾਂ ਕਰ। ਜਾ ਕੇ ਤੂੰ ਸੰਤਾਂ ਦੇ ਪੈਰੀ ਪੈ ਜਾ।
English
So do not delay, even for an instant - go and fall at the feet of the Holy. ||3||
ਰਾਮ ਨਾਮ ਕੀਰਤਨ ਰਤਨ ਵਥੁ; ਹਰਿ ਸਾਧੂ ਪਾਸਿ ਰਖੀਜੈ ॥
raam naam keeratan ratan vath; har saadhoo paas rakheejai |
Punjabi
ਪ੍ਰਭੂ ਦੇ ਨਾਮ ਦੀ ਕੀਰਤੀ ਇਕ ਅਮੋਲਕ ਵਸਤੂ ਹੈ, ਜਿਹੜੀ ਕਿ ਵਾਹਿਗੁਰੂ ਨੇ ਸਾਧੂ ਕੋਲ ਰਖੀ ਹੋਈ ਹੈ।
English
The Kirtan of the Praise of the Lord's Name is a priceless jewel. The Lord has given it for the Holy to keep.
ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ; ਤਿਸੁ ਆਗੈ ਕਾਢਿ ਧਰੀਜੈ ॥੪॥
jo bachan gur sat sat kar maanai; tis aagai kaadt dhareejai |4|
Punjabi
ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਸੱਚੀ ਅਤੇ ਸਦੀਵੀ ਕਰਕੇ ਸਵੀਕਾਰ ਕਰਦਾ ਹੈ, ਇਸ ਵਸਤੂ ਨੂੰ ਕੱਢ ਕੇ ਗੁਰੂ ਜੀ ਉਸ ਦੇ ਮੁਹਰੇ ਰੱਖ ਦਿੰਦੇ ਹਨ।
English
Whoever accepts and follows the Word of the Guru's Teachings as True - this Jewel is taken out and given to him. ||4||
ਸੰਤਹੁ ਸੁਨਹੁ, ਸੁਨਹੁ ਜਨ ਭਾਈ; ਗੁਰਿ ਕਾਢੀ ਬਾਹ, ਕੁਕੀਜੈ ॥
santahu sunahu, sunahu jan bhaaee; gur kaadtee baah, kukeejai |
Punjabi
ਸ੍ਰਵਨ ਕਰੋ, ਸ੍ਰਵਨ ਕਰੋ, ਤੁਸੀਂ ਵੀਰ ਸਾਧ-ਸਰੂਪ ਪੁਰਸ਼ੋ ਗੁਰੂ ਜੀ ਬਾਂਹ ਪਸਾਰ ਕੇ ਲੋਕਾਂ ਪ੍ਰਤੀ ਕੂਕਦੇ ਹਨ।
English
Listen, O Saints; listen, humble Siblings of Destiny: the Guru raises His Arms and sends out the call.
ਜੇ ਆਤਮ ਕਉ ਸੁਖੁ. ਸੁਖੁ ਨਿਤ ਲੋੜਹੁ; ਤਾਂ ਸਤਿਗੁਰ ਸਰਨਿ ਪਵੀਜੈ ॥੫॥
je aatam kau sukh. sukh nit lorrahu; taan satigur saran paveejai |5|
Punjabi
ਜੇਕਰ ਤੂੰ ਆਪਣੀ ਜਿੰਦੜੀ ਲਈ ਸਦੀਵੀ ਪ੍ਰਸੰਨਤਾ ਅਤੇ ਖੁਸ਼ੀ ਦਾ ਚਾਹਵਾਨ ਹੈ, ਤਦ ਤੂੰ ਸੱਚੇ ਗੁਰਾਂ ਦੀ ਸ਼ਰਣਾਗਤ ਇਖਤਿਆਰ ਕਰ।
English
If you long for everlasting peace and comfort for your soul, then enter the Sanctuary of the True Guru. ||5||
ਜੇ ਵਡਭਾਗੁ ਹੋਇ ਅਤਿ ਨੀਕਾ; ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥
je vaddabhaag hoe at neekaa; taan guramat naam drirreejai |
Punjabi
ਜੇਕਰ ਤੂੰ ਭਾਰੇ ਭਾਗਾਂ ਵਾਲਾ ਅਤੇ ਪਰਮ ਨੇਕ ਹੈ ਤਦ ਤੂੰ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਨੂੰ ਆਪਣੇ ਅੰਦਰ ਪੱਕਾ ਕਰ।
English
If you have great good fortune and are very noble, then implant the Guru's Teachings and the Naam, the Name of the Lord, within.
ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ; ਸਹਜੇ ਹਰਿ ਰਸੁ ਪੀਜੈ ॥੬॥
sabh maaeaa mohu bikham jag tareeai; sahaje har ras peejai |6|
Punjabi
ਧੰਨ-ਦੌਲਤ ਦੀ ਲਗਨ ਸਮੂਹ ਹੀ ਦੁਖਦਾਈ ਹੈ। ਪ੍ਰਭੂ ਦਾ ਨਾਮ ਅੰਮ੍ਰਿਤ ਪਾਨ ਕਰਨ ਦੁਆਰਾ, ਜੀਵ ਸੰਸਾਰ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦਾ ਹੈ।
English
Emotional attachment to Maya is totally treacherous; drinking in the Sublime Essence of the Lord, you shall easily, intuitively cross over the world-ocean. ||6||
ਮਾਇਆ ਮਾਇਆ ਕੇ ਜੋ ਅਧਿਕਾਈ; ਵਿਚਿ ਮਾਇਆ ਪਚੈ ਪਚੀਜੈ ॥
maaeaa maaeaa ke jo adhikaaee; vich maaeaa pachai pacheejai |
Punjabi
ਜਿਹੜੇ ਪਦਾਰਥਾਂ ਅਤੇ ਮਾਇਆ ਦੇ ਬਹੁਤੇ ਪ੍ਰੀਤਵਾਨ ਹਨ, ਮਾਇਆ ਅੰਦਰ ਹੀ ਉਹ ਗਲਸੜ ਜਾਂਦੇ ਹਨ।
English
Those who are totally in love with Maya, Maya, shall rot away in Maya.
ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ; ਅਹੰਕਾਰਿ ਭਾਰਿ ਲਦਿ ਲੀਜੈ ॥੭॥
agiaan andher mahaa panth bikharraa; ahankaar bhaar lad leejai |7|
Punjabi
ਅਤਿਅੰਤ ਹੀ ਅਨ੍ਹੇਰਾ ਅਤੇ ਕਠਨ ਹੈ, ਆਤਮਕ ਬੇਸਮਝੀ ਦਾ ਮਾਰਗ ਅਤੇ ਪ੍ਰਾਣੀ ਨੇ ਸਵੈ-ਹੰਗਤਾ ਦਾ ਭਾਰਾ ਬੋਝ ਬਾਰ ਕੀਤਾ ਹੋਇਆ ਹੈ।
English
The path of ignorance and darkness is utterly treacherous; they are loaded down with the crushing load of egotism. ||7||
ਨਾਨਕ. ਰਾਮ ਰਮ, ਰਮੁ ਰਮ; ਰਮ ਰਾਮੈ ਤੇ ਗਤਿ ਕੀਜੈ ॥
naanak. raam ram, ram ram; ram raamai te gat keejai |
Punjabi
ਨਾਨਕ, ਸੁੰਦਰ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ। ਸੁਆਮੀ ਦਾ ਨਾਮ ਉਚਾਰਨ ਅਤੇ ਸਿਮਰਨ ਕਰਨ ਦੁਆਰਾ ਇਨਸਾਨ ਦਾ ਕਲਿਆਣ ਹੋ ਜਾਂਦੀ ਹੈ।
English
O Nanak, chanting the Name of the Lord, the All-pervading Lord, one is emancipated.
ਸਤਿਗੁਰੁ ਮਿਲੈ. ਤਾ ਨਾਮੁ ਦ੍ਰਿੜਾਏ; ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ ੧ ॥
satigur milai. taa naam drirraae; raam naamai ralai mileejai |8|6| chhakaa 1 |
Punjabi
ਜੇਕਰ ਸੱਚੇ ਗੁਰਦੇਵ ਜੀ ਮਿਲ ਪੈਣ, ਤਦ ਉਹ ਨਾਮ ਨੂੰ ਮਨੁਸ਼ ਦੇ ਮਨ ਅੰਦਰ ਅਸਥਾਪਨ ਕਰ ਦਿੰਦੇ ਹਨ ਅਤੇ ਉਹ ਸੁਆਮੀ ਦੇ ਨਾਮ ਨਾਲ ਰਲ ਮਿਲ ਜਾਂਦਾ ਹੈ।
English
Meeting the True Guru, the Naam is implanted within; we are united and blended with the Lord's Name. ||8||6|| First Set of Six||