Ang 1339
ਆਠ ਪਹਰ ਪਾਰਬ੍ਰਹਮੁ ਧਿਆਈ; ਸਦਾ ਸਦਾ ਗੁਨ ਗਾਇਆ ॥
aatth pehar paarabraham dhiaaee; sadaa sadaa gun gaaeaa |
Punjabi
ਦਿਨ ਦੇ ਅਠੇ ਪਹਿਰ ਹੀ ਮੈਂ ਪ੍ਰਭੂ ਦਾ ਆਰਾਧਨ ਕਰਦਾ ਹਾਂ, ਅਤੇ ਹਮੇਸ਼ਾਂ ਹੀ ਉਸ ਦੀ ਸਿਫ਼ਤ ਸ਼ਲਾਘਾ ਗਾਉਂਦਾ ਹਾਂ।
English
Twenty-four hours a day, I meditate on the Supreme Lord God; I sing His Glorious Praises forever and ever.
ਕਹੁ ਨਾਨਕ. ਮੇਰੇ ਪੂਰੇ ਮਨੋਰਥ; ਪਾਰਬ੍ਰਹਮੁ ਗੁਰੁ ਪਾਇਆ ॥੪॥੪॥
kahu naanak. mere poore manorath; paarabraham gur paaeaa |4|4|
Punjabi
ਗੁਰੂ ਜੀ ਫੁਰਮਾਉਂਦੇ ਹਨ ਮੇਰੇ ਦਿਲ ਦੀਆਂ ਖਾਹਿਸ਼ਾ ਪੂਰੀਆਂ ਹੋ ਗਈਆਂ ਹਨ ਅਤੇ ਮੈਂ ਆਪਣੇ ਗੁਰੂ ਪ੍ਰੇਮਸ਼ਰ ਨੂੰ ਪਾ ਲਿਅ ਹੈ।
English
Says Nanak, my desires have been fulfilled; I have found my Guru, the Supreme Lord God. ||4||4||
ਪ੍ਰਭਾਤੀ ਮਹਲਾ ੫ ॥
prabhaatee mahalaa 5 |
Punjabi
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
English
Prabhaatee, Fifth Mehl:
ਸਿਮਰਤ ਨਾਮੁ; ਕਿਲਬਿਖ ਸਭਿ ਨਾਸੇ ॥
simarat naam; kilabikh sabh naase |
Punjabi
ਨਾਮ ਦਾ ਚਿੰਤਨ ਕਰਨ ਦੁਆਰਾ ਮੇਰੇ ਪਾਪ ਮਿਟ ਗਏ ਹਨ,
English
Meditating in rememberance on the Naam, all my sins have been erased.
ਸਚੁ ਨਾਮੁ; ਗੁਰਿ ਦੀਨੀ ਰਾਸੇ ॥
sach naam; gur deenee raase |
Punjabi
ਅਤੇ ਸਚੇ ਗੁਰਾਂ ਨੇ ਮੈਨੂੰ ਸਤਿਨਾਮ ਦੀ ਪੂੰਜੀ ਬਖਸ਼ ਦਿਤੀ ਹੈ।
English
The Guru has blessed me with the Capital of the True Name.
ਪ੍ਰਭ ਕੀ ਦਰਗਹ; ਸੋਭਾਵੰਤੇ ॥
prabh kee daragah; sobhaavante |
Punjabi
ਸੁਭਾਇਮਾਨ ਲਗਦੇ ਹਨ, ਸਾਹਿਬ ਦੇ ਗੋਲੇ ਉਸ ਦੇ ਦਰਬਾਰ ਅੰਦਰ,
English
God's servants are embellished and exalted in His Court;
ਸੇਵਕ ਸੇਵਿ; ਸਦਾ ਸੋਹੰਤੇ ॥੧॥
sevak sev; sadaa sohante |1|
Punjabi
ਅਤੇ ਉਸ ਦੀ ਘਾਲ ਕਮਾ, ਸਾਹਿਬ ਦੇ ਗੋਲੇ ਸਦੀਵ ਹੀ ਸੁੰਦਰ ਦਿਸਦੇ ਹਨ।
English
serving Him, they look beauteous forever. ||1||
ਹਰਿ ਹਰਿ ਨਾਮੁ; ਜਪਹੁ ਮੇਰੇ ਭਾਈ ॥
har har naam; japahu mere bhaaee |
Punjabi
ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਹੇ ਮੇਰੇ ਵੀਰ!
English
Chant the Name of the Lord, Har, Har, O my Siblings of Destiny.
ਸਗਲੇ ਰੋਗ ਦੋਖ ਸਭਿ ਬਿਨਸਹਿ; ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥
sagale rog dokh sabh binaseh; agiaan andheraa man te jaaee |1| rahaau |
Punjabi
ਇਸ ਤਰ੍ਹਾਂ ਤੇਰੀਆਂ ਸਾਰੀਆਂ ਬੀਮਾਰੀਆਂ ਅਤੇ ਸਾਰੇ ਪਾਪ ਨਸ਼ਟ ਹੋ ਜਾਣਗੇ ਅਤੇ ਤੇਰੇ ਚਿੱਤ ਤੋਂ ਆਤਮਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਵੇਗਾ। ਠਹਿਰਾਉ।
English
All sickness and sin shall be erased; your mind shall be rid of the darkness of ignorance. ||1||Pause||
ਜਨਮ ਮਰਨ; ਗੁਰਿ ਰਾਖੇ ਮੀਤ ॥
janam maran; gur raakhe meet |
Punjabi
ਹੇ ਮੇਰੇ ਮਿੱਤਰ! ਗੁਰਾਂ ਨੇ ਮੈਨੂੰ ਜੰਮਣ ਤੇ ਮਰਨ ਤੋਂ ਬਚਾ ਲਿਆ ਹੈ,
English
The Guru has saved me from death and rebirth, O friend;
ਹਰਿ ਕੇ ਨਾਮ ਸਿਉ; ਲਾਗੀ ਪ੍ਰੀਤਿ ॥
har ke naam siau; laagee preet |
Punjabi
ਅਤੇ ਰੱਬ ਦੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ।
English
I am in love with the Name of the Lord.
ਕੋਟਿ ਜਨਮ ਕੇ; ਗਏ ਕਲੇਸ ॥
kott janam ke; ge kales |
Punjabi
ਮੇਰੇ ਕ੍ਰੋੜਾ ਹੀ ਜਨਮਾਂ ਦੇ ਦੁਖੜੇ ਦੂਰ ਹੋ ਗਏ ਹਨ।
English
The suffering of millions of incarnations is gone;
ਜੋ ਤਿਸੁ ਭਾਵੈ; ਸੋ ਭਲ ਹੋਸ ॥੨॥
jo tis bhaavai; so bhal hos |2|
Punjabi
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਭਲਾ ਹੈ।
English
whatever pleases Him is good. ||2||
ਤਿਸੁ ਗੁਰ ਕਉ; ਹਉ ਸਦ ਬਲਿ ਜਾਈ ॥
tis gur kau; hau sad bal jaaee |
Punjabi
ਮੈਂ ਹਮੇਸ਼ਾਂ ਉਨ੍ਹਾਂ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
English
I am forever a sacrifice to the Guru;
ਜਿਸੁ ਪ੍ਰਸਾਦਿ; ਹਰਿ ਨਾਮੁ ਧਿਆਈ ॥
jis prasaad; har naam dhiaaee |
Punjabi
ਜਿਨ੍ਹਾਂ ਦੀ ਦਇਆ ਦੁਆਰ, ਮੈਂ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹਾਂ।
English
by His Grace, I meditate on the Lord's Name.
ਐਸਾ ਗੁਰੁ; ਪਾਈਐ ਵਡਭਾਗੀ ॥
aisaa gur; paaeeai vaddabhaagee |
Punjabi
ਚੰਗੇ ਭਾਗਾਂ ਰਾਹੀਂ ਐਹੋ ਜੇਹੇ ਗੁਰੂ ਜੀ ਪਰਾਪਤ ਹੁੰਦੇ ਹਨ,
English
By great good fortune, such a Guru is found;
ਜਿਸੁ ਮਿਲਤੇ; ਰਾਮ ਲਿਵ ਲਾਗੀ ॥੩॥
jis milate; raam liv laagee |3|
Punjabi
ਜਿਨ੍ਹਾਂ ਨਾਲ ਮਿਲਣ ਦੁਆਰਾ, ਜੀਵ ਦੀ ਪਿਰਹੜੀ ਪ੍ਰਭੂ ਨਾਲ ਪੈ ਜਾਂਦੀ ਹੈ।
English
meeting Him, one is lovingly attuned to the Lord. ||3||
ਕਰਿ ਕਿਰਪਾ; ਪਾਰਬ੍ਰਹਮ ਸੁਆਮੀ ॥
kar kirapaa; paarabraham suaamee |
Punjabi
ਮੇਰੇ ਸ਼੍ਰੋਮਣੀ ਸਾਈਂ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ,
English
Please be merciful, O Supreme Lord God, O Lord and Master,
ਸਗਲ ਘਟਾ ਕੇ; ਅੰਤਰਜਾਮੀ ॥
sagal ghattaa ke; antarajaamee |
Punjabi
ਹੇ ਸਾਰਿਆਂ ਦਿਲਾਂ ਦੀਆਂ ਜਾਨਣਹਾਰ।
English
Inner-knower, Searcher of Hearts.
ਆਠ ਪਹਰ; ਅਪੁਨੀ ਲਿਵ ਲਾਇ ॥
aatth pehar; apunee liv laae |
Punjabi
ਅੱਠੇ ਪਹਿਰ ਮੈਨੂੰ ਆਪਣੇ ਪਿਆਰ ਨਾਲ ਜੋੜੀ ਰੱਖ,
English
Twenty-four hours a day, I am lovingly attuned to You.
ਜਨੁ ਨਾਨਕੁ; ਪ੍ਰਭ ਕੀ ਸਰਨਾਇ ॥੪॥੫॥
jan naanak; prabh kee saranaae |4|5|
Punjabi
ਨਫਰ ਨਾਨਕ, ਤੇਰੀ ਪਨਾਹ ਲੋੜਦਾ ਹੈ, ਹੇ ਮੇਰੇ ਸੁਆਮੀ!
English
Servant Nanak has come to the Sanctuary of God. ||4||5||
ਪ੍ਰਭਾਤੀ ਮਹਲਾ ੫ ॥
prabhaatee mahalaa 5 |
Punjabi
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
English
Prabhaatee, Fifth Mehl:
ਕਰਿ ਕਿਰਪਾ; ਅਪੁਨੇ ਪ੍ਰਭਿ ਕੀਏ ॥
kar kirapaa; apune prabh kee |
Punjabi
ਆਪਣੀ ਰਹਿਮਤ ਧਾਰ ਕੇ, ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ,
English
In His Mercy, God has made me His Own.
ਹਰਿ ਕਾ ਨਾਮੁ; ਜਪਨ ਕਉ ਦੀਏ ॥
har kaa naam; japan kau dee |
Punjabi
ਅਤੇ ਸਿਮਰਨ ਕਰਨ ਲਈ ਮੈਨੂੰ ਆਪਣੇ ਨਾਮ ਬਖਸ਼ਿਆ ਹੈ।
English
He has blessed me with the Naam, the Name of the Lord.
ਆਠ ਪਹਰ; ਗੁਨ ਗਾਇ ਗੁਬਿੰਦ ॥
aatth pehar; gun gaae gubind |
Punjabi
ਹਰ ਸਮੇਂ ਹੀ ਸੰਸਾਰ ਦੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ,
English
Twenty-four hours a day, I sing the Glorious Praises of the Lord of the Universe.
ਭੈ ਬਿਨਸੇ; ਉਤਰੀ ਸਭ ਚਿੰਦ ॥੧॥
bhai binase; utaree sabh chind |1|
Punjabi
ਮੇਰੇ ਡਰ ਦੂਰ ਹੋ ਗਏ ਹਨ ਤੇ ਸਾਰੀ ਚਿੰਤਾ ਲਹਿ ਗਈ ਹੈ।
English
Fear is dispelled, and all anxiety has been alleviated. ||1||
ਉਬਰੇ. ਸਤਿਗੁਰ ਚਰਨੀ ਲਾਗਿ ॥
aubare. satigur charanee laag |
Punjabi
ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ, ਮੈਂ ਬੱਚ ਗਿਆ ਹਾਂ।
English
I have been saved, touching the Feet of the True Guru.
ਜੋ ਗੁਰੁ ਕਹੈ, ਸੋਈ ਭਲ ਮੀਠਾ; ਮਨ ਕੀ ਮਤਿ ਤਿਆਗਿ ॥੧॥ ਰਹਾਉ ॥
jo gur kahai, soee bhal meetthaa; man kee mat tiaag |1| rahaau |
Punjabi
ਜਿਹੜਾ ਕੁਛ ਗੁਰੂ ਜੀ ਆਖਦੇ ਹਨ, ਮੇਰੇ ਲਈ ਕੇਵਲ ਉਹੀ ਚੰਗਾ ਤੇ ਮਿੱਠਾ ਹੈ। ਮੈਂ ਆਪਣੇ ਚਿੱਤ ਦੀ ਸਿਆਣਪ ਛੱਡ ਦਿਤੀ ਹੈ।
English
Whatever the Guru says is good and sweet to me. I have renounced the intellectual wisdom of my mind. ||1||Pause||
ਮਨਿ ਤਨਿ ਵਸਿਆ; ਹਰਿ ਪ੍ਰਭੁ ਸੋਈ ॥
man tan vasiaa; har prabh soee |
Punjabi
ਮੇਰੇ ਚਿੱਤ ਤੇ ਦੇਹ ਅੰਦਰ ਉਹ ਹਰੀ ਸਾਈਂ ਵੱਸਦਾ ਹੈ।
English
That Lord God abides within my mind and body.
ਕਲਿ ਕਲੇਸ; ਕਿਛੁ ਬਿਘਨੁ. ਨ ਹੋਈ ॥
kal kales; kichh bighan. na hoee |
Punjabi
ਮੈਨੂੰ ਹੁਣ ਕੋਈ ਝਗੜੇ, ਦੁਖੜੇ ਅਤੇ ਔਕੜਾਂ ਨਹੀਂ ਵਿਆਪਦੀਆਂ।
English
There are no conflicts, pains or obstacles.
ਸਦਾ ਸਦਾ ਪ੍ਰਭੁ; ਜੀਅ ਕੈ ਸੰਗਿ ॥
sadaa sadaa prabh; jeea kai sang |
Punjabi
ਸਾਈਂ ਹੁਣ ਸਦੀਵ ਅਤੇ ਹਮੇਸ਼ਾਂ ਹੀ ਮੇਰੀ ਜਿੰਦੜੀ ਨਾਲ ਵੱਸਦਾ ਹੈ।
English
Forever and ever, God is with my soul.
ਉਤਰੀ ਮੈਲੁ; ਨਾਮ ਕੈ ਰੰਗਿ ॥੨॥
autaree mail; naam kai rang |2|
Punjabi
ਨਾਮ ਦੇ ਪਿਆਰ ਨਾਲ, ਪਾਪਾਂ ਦੀ ਗੰਦਗੀ ਧੋਤੀ ਜਾਂਦੀ ਹੈ।
English
Filth and pollution are washed away by the Love of the Name. ||2||
ਚਰਨ ਕਮਲ ਸਿਉ; ਲਾਗੋ ਪਿਆਰੁ ॥
charan kamal siau; laago piaar |
Punjabi
ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਲਾਉਣ ਦੁਆਰਾ,
English
I am in love with the Lotus Feet of the Lord;
ਬਿਨਸੇ ਕਾਮ ਕ੍ਰੋਧ ਅਹੰਕਾਰ ॥
binase kaam krodh ahankaar |
Punjabi
ਬੰਦਾ ਵਿਸ਼ੇ ਭੋਗ, ਗੁੱਸੇ ਤੇ ਹੰਕਾਰ ਤੋਂ ਛੁਟਕਾਰਾ ਪਾ ਜਾਂਦਾ ਹੈ।
English
I am no longer consumed by sexual desire, anger and egotism.
ਪ੍ਰਭ ਮਿਲਨ ਕਾ; ਮਾਰਗੁ ਜਾਨਾਂ ॥
prabh milan kaa; maarag jaanaan |
Punjabi
ਮੈਂ ਹੁਣ ਆਪਣੇ ਸਾਈਂ ਦੇ ਮਿਲਣ ਦੇ ਰਾਹ ਨੂੰ ਜਾਣ ਲਿਆ ਹੈ।
English
Now, I know the way to meet God.
ਭਾਇ ਭਗਤਿ; ਹਰਿ ਸਿਉ ਮਨੁ ਮਾਨਾਂ ॥੩॥
bhaae bhagat; har siau man maanaan |3|
Punjabi
ਪਿਆਰੀ-ਉਪਾਸ਼ਨਾ ਦੇ ਰਾਹੀਂ, ਮੇਰਾ ਚਿੱਤ ਹੁਣ ਆਪਣੇ ਵਾਹਿਗੁਰੂ ਨਾਲ ਪ੍ਰਸੰਨ ਹੋ ਗਿਆ ਹੈ।
English
Through loving devotional worship, my mind is pleased and appeased with the Lord. ||3||
ਸੁਣਿ ਸਜਣ ਸੰਤ ਮੀਤ ਸੁਹੇਲੇ ॥
sun sajan sant meet suhele |
Punjabi
ਹੇ ਮਿੱਤਰ! ਹੇ ਸਾਧੂ! ਹੇ ਮੇਰੇ ਕੀਰਤੀਮਾਨ ਯਾਰ! ਤੂੰ ਮੇਰੀ ਗੱਲ ਸੁਣ।
English
Listen, O friends, Saints, my exalted companions.
ਨਾਮੁ ਰਤਨੁ; ਹਰਿ ਅਗਹ ਅਤੋਲੇ ॥
naam ratan; har agah atole |
Punjabi
ਬੇਥਾਹ ਅਤੇ ਅਜੋਖ ਹੈ ਸੁਆਮੀ ਦੇ ਨਾਮ ਦਾ ਜਵੇਹਰ।
English
The Jewel of the Naam, the Name of the Lord, is unfathomable and immeasurable.
ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥
sadaa sadaa prabh gun nidh gaaeeai |
Punjabi
ਸਦੀਵ ਅਤੇ ਹਮੇਸ਼ਾਂ ਹੀ, ਤੂੰ ਨੇਕੀਆਂ ਦੇ ਖਜਾਨੇ ਆਪਣੇ ਵਾਹਿਗੁਰੂ ਦੀ ਉਸਤਤੀ ਗਾਇਨ ਕਰ।
English
Forever and ever, sing the Glories of God, the Treasure of Virtue.
ਕਹੁ ਨਾਨਕ; ਵਡਭਾਗੀ ਪਾਈਐ ॥੪॥੬॥
kahu naanak; vaddabhaagee paaeeai |4|6|
Punjabi
ਗੁਰੂ ਜੀ ਫਰਮਾਉਂਦੇ ਹਨ, ਸੁਆਮੀ ਪਰਮ ਚੰਗੇ ਕਰਮਾਂ ਰਾਹੀਂ ਹੀ ਪਾਇਆ ਜਾਂਦਾ ਹੈ।
English
Says Nanak, by great good fortune, He is found. ||4||6||
ਪ੍ਰਭਾਤੀ ਮਹਲਾ ੫ ॥
prabhaatee mahalaa 5 |
Punjabi
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
English
Prabhaatee, Fifth Mehl:
ਸੇ ਧਨਵੰਤ; ਸੇਈ ਸਚੁ ਸਾਹਾ ॥
se dhanavant; seee sach saahaa |
Punjabi
ਕੇਵਲ ਉਹ ਹੀ ਧਨਾਢ ਹਨ ਅਤੇ ਉਹ ਹੀ ਸੱਚੇ ਸ਼ਾਹੂਕਾਰ,
English
They are wealthy, and they are the true merchants,
ਹਰਿ ਕੀ ਦਰਗਹ; ਨਾਮੁ ਵਿਸਾਹਾ ॥੧॥
har kee daragah; naam visaahaa |1|
Punjabi
ਜਿਨ੍ਹਾਂ ਨੇ ਪ੍ਰਮਾਤਮਾ ਦੇ ਦਰਬਾਰ ਵਿੱਚ ਆਪਣਾ ਇਤਬਾਰ ਜਮਾ ਲਿਆ ਹੈ।
English
who have the credit of the Naam in the Court of the Lord. ||1||
ਹਰਿ ਹਰਿ ਨਾਮੁ ਜਪਹੁ; ਮਨ ਮੀਤ ॥
har har naam japahu; man meet |
Punjabi
ਹੇ ਮੇਰੇ ਮਿੱਤਰ! ਆਪਣੇ ਹਿਰਦੇ ਅੰਦਰ ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
English
So chant the Name of the Lord, Har, Har, in your mind, my friends.
ਗੁਰੁ ਪੂਰਾ ਪਾਈਐ ਵਡਭਾਗੀ; ਨਿਰਮਲ ਪੂਰਨ ਰੀਤਿ ॥੧॥ ਰਹਾਉ ॥
gur pooraa paaeeai vaddabhaagee; niramal pooran reet |1| rahaau |
Punjabi
ਕੇਵਲ ਚੰਗੇ ਕਰਮਾਂ ਦੁਆਰਾ ਹੀ ਪੂਰਨ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ ਅਤੇ ਤਦ ਪਵਿੱਤਰ ਤੇ ਮੁਕੰਮਲ ਹੋ ਜਾਂਦੀ ਹੈ ਜੀਵ ਦੀ ਜੀਵਨ ਰਹੁ-ਰੀਤੀ। ਠਹਿਰਾਉ।
English
The Perfect Guru is found by great good fortune, and then one's lifestyle becomes perfect and immaculate. ||1||Pause||
ਪਾਇਆ ਲਾਭੁ; ਵਜੀ ਵਾਧਾਈ ॥
paaeaa laabh; vajee vaadhaaee |
Punjabi
ਜਦ ਪ੍ਰਾਣੀ ਨਾਮ ਦਾ ਨਫਾ ਕਮਾ ਲੈਂਦਾ ਹੈ, ਉਸ ਨੂੰ ਸ਼ਾਬਾਸ਼ੇ ਮਿਲਦੀ ਹੈ,
English
They earn the profit, and the congratulations pour in;
ਸੰਤ ਪ੍ਰਸਾਦਿ; ਹਰਿ ਕੇ ਗੁਨ ਗਾਈ ॥੨॥
sant prasaad; har ke gun gaaee |2|
Punjabi
ਅਤੇ ਸਾਧੂਆਂ ਦੀ ਦਇਆ ਦੁਆਰਾ ਉਹ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ।
English
by the Grace of the Saints, they sing the Glorious Praises of the Lord. ||2||
ਸਫਲ ਜਨਮੁ; ਜੀਵਨ ਪਰਵਾਣੁ ॥
safal janam; jeevan paravaan |
Punjabi
ਫਲਦਾਇਕ ਹੈ ਆਗਮਨ ਅਤੇ ਪ੍ਰਮਾਣੀਕ ਹੈ ਉਸ ਦੀ ਜਿੰਦਗੀ,
English
Their lives are fruitful and prosperous, and their birth is approved;
ਗੁਰ ਪਰਸਾਦੀ; ਹਰਿ ਰੰਗੁ ਮਾਣੁ ॥੩॥
gur parasaadee; har rang maan |3|
Punjabi
ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਪ੍ਰਭੂ ਦੇ ਪ੍ਰੇਮ ਦਾ ਆਨੰਦ ਲੈਂਦਾ ਹੈ।
English
by Guru's Grace, they enjoy the Love of the Lord. ||3||
ਬਿਨਸੇ ਕਾਮ ਕ੍ਰੋਧ ਅਹੰਕਾਰ ॥
binase kaam krodh ahankaar |
Punjabi
ਉਸ ਦਾ ਭੋਗ ਬਿਲਾਸ, ਗੁੱਸਾ ਅਤੇ ਹੰਕਾਰ ਨਾਸ ਹੋ ਜਾਂਦੇ ਹਨ,
English
Sexuality, anger and egotism are wiped away;
ਨਾਨਕ; ਗੁਰਮੁਖਿ ਉਤਰਹਿ ਪਾਰਿ ॥੪॥੭॥
naanak; guramukh utareh paar |4|7|
Punjabi
ਅਤੇ ਗੁਰਾਂ ਦੀ ਦਇਆ ਦੁਆਰਾ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ, ਹੇ ਨਾਨਕ!
English
O Nanak, as Gurmukh, they are carried across to the other shore. ||4||7||
ਪ੍ਰਭਾਤੀ ਮਹਲਾ ੫ ॥
prabhaatee mahalaa 5 |
Punjabi
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
English
Prabhaatee, Fifth Mehl:
ਗੁਰੁ ਪੂਰਾ; ਪੂਰੀ ਤਾ ਕੀ ਕਲਾ ॥
gur pooraa; pooree taa kee kalaa |
Punjabi
ਪੂਰਨ ਹਨ ਗੁਰੂ ਜੀ ਅਤੇ ਪੂਰਨ ਹੈ ਉਨ੍ਹਾਂ ਦੀ ਸ਼ਕਤੀ।
English
The Guru is Perfect, and Perfect is His Power.