Ang 1340
ਗੁਰ ਕਾ ਸਬਦੁ; ਸਦਾ ਸਦ ਅਟਲਾ ॥
gur kaa sabad; sadaa sad attalaa |
Punjabi
ਹਮੇਸ਼ਾਂ ਤੇ ਸਦੀਵ ਲਈ ਅਮਿੱਟ ਹੈ ਗੁਰਾਂ ਦਾ ਬਚਨ।
English
The Word of the Guru's Shabad is unchanging, forever and ever.
ਗੁਰ ਕੀ ਬਾਣੀ; ਜਿਸੁ ਮਨਿ ਵਸੈ ॥
gur kee baanee; jis man vasai |
Punjabi
ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨਿਵਾਸ ਰਖਦੀ ਹੈ,
English
Those, whose minds are filled with the Word of the Guru's Bani,
ਦੂਖੁ ਦਰਦੁ ਸਭੁ; ਤਾ ਕਾ ਨਸੈ ॥੧॥
dookh darad sabh; taa kaa nasai |1|
Punjabi
ਉਸ ਦੀਆਂ ਸਾਰੀਆਂ ਬੀਮਾਰੀਆਂ ਅਤੇ ਪੀੜਾ ਦੌੜ ਜਾਂਦੀਆਂ ਹਨ।
English
All pains and afflictions run away from them. ||1||
ਹਰਿ ਰੰਗਿ ਰਾਤਾ; ਮਨੁ ਰਾਮ ਗੁਨ ਗਾਵੈ ॥
har rang raataa; man raam gun gaavai |
Punjabi
ਹਰੀ ਦੇ ਪਿਆਰ ਨਾਲ ਰੰਗਿਆ ਹੋਇਆ, ਉਸ ਦਾ ਮਨੂਆ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ,
English
Imbued with the Lord's Love, they sing the Glorious Praises of the Lord.
ਮੁਕਤੋੁ, ਸਾਧੂ ਧੂਰੀ ਨਾਵੈ ॥੧॥ ਰਹਾਉ ॥
mukatuo, saadhoo dhooree naavai |1| rahaau |
Punjabi
ਅਤੇ ਸੰਤਾਂ ਦੇ ਪੈਰਾਂ ਦੀ ਧੂੜ ਵਿੱਚ ਨਹਾ ਕੇ, ਉਹ ਮੁਕਤ ਹੋ ਜਾਂਦਾ ਹੈ। ਠਹਿਰਾਉ।
English
They are liberated, bathing in the dust of the feet of the Holy. ||1||Pause||
ਗੁਰ ਪਰਸਾਦੀ; ਉਤਰੇ ਪਾਰਿ ॥
gur parasaadee; utare paar |
Punjabi
ਗੁਰਾਂ ਦੀ ਮਿਹਰ ਸਦਕਾ, ਉਹ ਪਾਰ ਉਤਰ ਜਾਂਦਾ ਹੈ,
English
By Guru's Grace, they are carried across to the other shore;
ਭਉ ਭਰਮੁ ਬਿਨਸੇ ਬਿਕਾਰ ॥
bhau bharam binase bikaar |
Punjabi
ਅਤੇ ਉਸ ਦੇ ਡਰ, ਸੰਦੇਹ ਅਤੇ ਪਾਪ ਨਾਸ ਹੋ ਜਾਂਦੇ ਹਨ।
English
they are rid of fear, doubt and corruption.
ਮਨ ਤਨ ਅੰਤਰਿ; ਬਸੇ ਗੁਰ ਚਰਨਾ ॥
man tan antar; base gur charanaa |
Punjabi
ਉਸ ਦੇ ਚਿੱਤ ਤੇ ਸਰੀਰ ਅੰਦਰ ਗੁਰਾਂ ਦੇ ਪੈਰ ਵੱਸਦੇ ਹਨ।
English
The Guru's Feet abide deep within their minds and bodies.
ਨਿਰਭੈ ਸਾਧ; ਪਰੇ ਹਰਿ ਸਰਨਾ ॥੨॥
nirabhai saadh; pare har saranaa |2|
Punjabi
ਨਿਡਰ ਹੋ, ਸੰਤ ਪ੍ਰਭੂ ਦੀ ਪਨਾਹ ਵਿੱਚ ਪਹੁੰਚ ਜਾਂਦਾ ਹੈ।
English
The Holy are fearless; they take to the Sanctuary of the Lord. ||2||
ਅਨਦ ਸਹਜ ਰਸ; ਸੂਖ ਘਨੇਰੇ ॥
anad sehaj ras; sookh ghanere |
Punjabi
ਖੁਸ਼ੀ ਅਡੋਲਤਾ, ਮੌਜ ਬਹਾਰ ਅਤੇ ਆਰਾਮ ਉਸ ਦੇ ਕੋਲ ਬਹੁਤ ਹੀ ਹੈ।
English
They are blessed with abundant bliss, happiness, pleasure and peace.
ਦੁਸਮਨੁ ਦੂਖੁ. ਨ ਆਵੈ ਨੇਰੇ ॥
dusaman dookh. na aavai nere |
Punjabi
ਵੈਰੀ ਅਤੇ ਪੀੜ ਉਸ ਦੇ ਲਾਗੇ ਨਹੀਂ ਲਗਦੇ।
English
Enemies and pains do not even approach them.
ਗੁਰਿ ਪੂਰੈ; ਅਪੁਨੇ ਕਰਿ ਰਾਖੇ ॥
gur poorai; apune kar raakhe |
Punjabi
ਉਸ ਨੂੰ ਆਪਣਾ ਨਿਜ ਦਾ ਜਾਣ, ਪੂਰਨ ਗੁਰੂ ਉਸ ਦੀ ਰੱਖਿਆ ਕਰਦਾ ਹੈ।
English
The Perfect Guru makes them His Own, and protects them.
ਹਰਿ ਨਾਮੁ ਜਪਤ; ਕਿਲਬਿਖ ਸਭਿ ਲਾਥੇ ॥੩॥
har naam japat; kilabikh sabh laathe |3|
Punjabi
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਉਸ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।
English
Chanting the Lord's Name, they are rid of all their sins. ||3||
ਸੰਤ ਸਾਜਨ ਸਿਖ; ਭਏ ਸੁਹੇਲੇ ॥
sant saajan sikh; bhe suhele |
Punjabi
ਕੀਰਤੀਮਾਨ ਹਨ ਗੁਰਾਂ ਦੇ ਸਾਧੂ, ਮਿੱਤਰ ਅਤੇ ਮੁਰੀਦ;
English
The Saints, spiritual companions and Sikhs are exalted and uplifted.
ਗੁਰਿ ਪੂਰੈ; ਪ੍ਰਭ ਸਿਉ ਲੈ ਮੇਲੇ ॥
gur poorai; prabh siau lai mele |
Punjabi
ਪੂਰਨ ਗੁਰਦੇਵ ਜੀ ਉਨ੍ਹਾਂ ਨੂੰ ਮਾਲਕ ਨਾਲ ਮਿਲਾ ਦਿੰਦੇ ਹਨ।
English
The Perfect Guru leads them to meet God.
ਜਨਮ ਮਰਨ ਦੁਖ ਫਾਹਾ ਕਾਟਿਆ ॥
janam maran dukh faahaa kaattiaa |
Punjabi
ਉਨ੍ਹਾਂ ਦੀ ਜੰਮਣ ਤੇ ਮਰਨ ਦੀ ਦੁਖਦਾਈ ਫਾਂਸੀ ਕੱਟੀ ਜਾਂਦੀ ਹੈ।
English
The painful noose of death and rebirth is snapped.
ਕਹੁ ਨਾਨਕ; ਗੁਰਿ. ਪੜਦਾ ਢਾਕਿਆ ॥੪॥੮॥
kahu naanak; gur. parradaa dtaakiaa |4|8|
Punjabi
ਗੁਰੂ ਜੀ ਆਖਦੇ ਹਨ, ਗੁਰਦੇਵ ਉਨ੍ਹਾਂ ਦੇ ਪਾਪਾਂ ਨੂੰ ਕਜ ਦਿੰਦਾ ਹੈ।
English
Says Nanak, the Guru covers their faults. ||4||8||
ਪ੍ਰਭਾਤੀ ਮਹਲਾ ੫ ॥
prabhaatee mahalaa 5 |
Punjabi
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
English
Prabhaatee, Fifth Mehl:
ਸਤਿਗੁਰਿ ਪੂਰੈ; ਨਾਮੁ ਦੀਆ ॥
satigur poorai; naam deea |
Punjabi
ਪੂਰਨ ਸੱਚੇ ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ,
English
The Perfect True Guru has bestowed the Naam, the Name of the Lord.
ਅਨਦ ਮੰਗਲ ਕਲਿਆਣ ਸਦਾ ਸੁਖੁ; ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥
anad mangal kaliaan sadaa sukh; kaaraj sagalaa raas theea |1| rahaau |
Punjabi
ਅਤੇ ਮੈਂ ਖੁਸ਼ੀ ਪ੍ਰਸੰਨਤਾ, ਮੁਕਤੀ ਤੇ ਸਦੀਵੀ ਆਰਾਮ ਨੂੰ ਪਰਾਪਤ ਹੋ ਗਿਆ ਹਾਂ ਅਤੇ ਮੇਰੇ ਸਾਰੇ ਕੰਮ ਦਰੁਸਤ ਹੋ ਗਏ ਹਨ। ਠਹਿਰਾਉ।
English
I am blessed with bliss and happiness, emancipation and eternal peace. All my affairs have been resolved. ||1||Pause||
ਚਰਨ ਕਮਲ ਗੁਰ ਕੇ; ਮਨਿ ਵੂਠੇ ॥
charan kamal gur ke; man vootthe |
Punjabi
ਗੁਰਾਂ ਦੇ ਕੰਵਲ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ,
English
The Lotus Feet of the Guru abide within my mind.
ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥
dookh darad bhram binase jhootthe |1|
Punjabi
ਇਸ ਲਈ ਮੈਂ ਦੁਖੜਿਆਂ ਪੀੜ ਅਤੇ ਕੂੜੇ ਵਹਿਮਾਂ ਤੋਂ ਖਲਾਸੀ ਪਾ ਗਿਆ ਹਾਂ।
English
I am rid of pain, suffering, doubt and fraud. ||1||
ਨਿਤ ਉਠਿ ਗਾਵਹੁ; ਪ੍ਰਭ ਕੀ ਬਾਣੀ ॥
nit utth gaavahu; prabh kee baanee |
Punjabi
ਸਾਜਰੇ ਉਠ ਕੇ, ਤੂੰ ਸਦਾ ਹੀ ਗੁਰੂ ਪ੍ਰਮੇਸ਼ਰ ਦੀ ਬਾਣੀ ਗਾਇਨ ਕਰ,
English
Rise early, and sing the Glorious Word of God's Bani.
ਆਠ ਪਹਰ; ਹਰਿ ਸਿਮਰਹੁ ਪ੍ਰਾਣੀ ॥੨॥
aatth pehar; har simarahu praanee |2|
Punjabi
ਅਤੇ ਸਮੂਹ ਦਿਨ ਤੇ ਰੈਣ ਆਪਣੇ ਹਰੀ ਦਾ ਆਰਾਧਨ ਕਰ, ਹੇ ਫਾਨੀ ਬੰਦੇ!
English
Twenty-four hours a day, meditate in remembrance on the Lord, O mortal. ||2||
ਘਰਿ ਬਾਹਰਿ; ਪ੍ਰਭੁ ਸਭਨੀ ਥਾਈ ॥
ghar baahar; prabh sabhanee thaaee |
Punjabi
ਅੰਦਰ ਤੇ ਬਾਹਰ, ਸਾਈਂ ਸਾਰਿਆਂ ਥਾਵਾਂ ਵਿੱਚ ਹੈ।
English
Inwardly and outwardly, God is everywhere.
ਸੰਗਿ ਸਹਾਈ; ਜਹ ਹਉ ਜਾਈ ॥੩॥
sang sahaaee; jeh hau jaaee |3|
Punjabi
ਜਿਥੇ ਕਿਤੇ ਮੈਂ ਜਾਂਦਾ ਹਾਂ, ਹਰੀ, ਮੇਰਾ ਸਹਾਇਕ ਸਦਾ ਮੇਰੇ ਨਾਲ ਹੁੰਦਾ ਹੈ।
English
Wherever I go, He is always with me, my Helper and Support. ||3||
ਦੁਇ ਕਰ ਜੋੜਿ; ਕਰੀ ਅਰਦਾਸਿ ॥
due kar jorr; karee aradaas |
Punjabi
ਆਪਣੇ ਦੋਨੋ ਹੱਥ ਬੰਨ੍ਹ ਕੇ ਮੈਂ ਆਪਣੇ ਵਾਹਿਗੁਰੂ ਅਗੇ ਬੇਨਤੀ ਕਰਦਾ ਹਾਂ,
English
With my palms pressed together, I offer this prayer.
ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥
sadaa jape naanak gunataas |4|9|
Punjabi
ਕਿ ਮੈ, ਨਾਨਕ, ਸਦੀਵ ਹੀ ਉਸ ਨੇਕੀਆਂ ਦੇ ਖਜਾਨੇ ਦਾ ਸਿਮਰਨ ਕਰਦਾ ਰਹਾਂ।
English
O Nanak, I meditate forever on the Lord, the Treasure of Virtue. ||4||9||
ਪ੍ਰਭਾਤੀ ਮਹਲਾ ੫ ॥
prabhaatee mahalaa 5 |
Punjabi
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
English
Prabhaatee, Fifth Mehl:
ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥
paarabraham prabh sugharr sujaan |
Punjabi
ਸਰਬ-ਸਿਆਣਾ ਅਤੇ ਸਵਰਗ ਹੈ ਮੇਰਾ ਸ਼੍ਰੋਮਣੀ ਸਾਹਿਬ ਮਾਲਕ।
English
The Supreme Lord God is All-wise and All-knowing.
ਗੁਰੁ ਪੂਰਾ ਪਾਈਐ ਵਡਭਾਗੀ; ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥
gur pooraa paaeeai vaddabhaagee; darasan kau jaaeeai kurabaan |1| rahaau |
Punjabi
ਭਾਰੇ ਚੰਗੇ ਨਸੀਬਾਂ ਰਾਹੀਂ ਪੂਰਨ ਗੁਰਦੇਵ ਜੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦੇ ਦੀਦਾਰ ਉਤੋਂ ਮੈਂ ਘੋਲੀ ਵੰਞਦਾ ਹਾਂ। ਠਹਿਰਾਉ।
English
The Perfect Guru is found by great good fortune. I am a sacrifice to the Blessed Vision of His Darshan. ||1||Pause||
ਕਿਲਬਿਖ ਮੇਟੇ; ਸਬਦਿ ਸੰਤੋਖੁ ॥
kilabikh mette; sabad santokh |
Punjabi
ਗੁਰਾਂ ਦੀ ਬਾਣੀ ਰਾਹੀਂ ਮੇਰੇ ਪਾਪ ਮਿਟ ਗਏ ਹਨ,
English
My sins are cut away, through the Word of the Shabad, and I have found contentment.
ਨਾਮੁ ਅਰਾਧਨ; ਹੋਆ ਜੋਗੁ ॥
naam araadhan; hoaa jog |
Punjabi
ਅਤੇ ਨਾਮ ਦਾ ਸਿਮਰਨ ਕਰਨ ਦੇ ਲਾਇਕ ਹੋ, ਮੈਂ ਸੰਤੁਸ਼ਟ ਹੋ ਗਿਆ ਹਾਂ।
English
I have become worthy of worshipping the Naam in adoration.
ਸਾਧਸੰਗਿ; ਹੋਆ ਪਰਗਾਸੁ ॥
saadhasang; hoaa paragaas |
Punjabi
ਸਤਿਸੰਗਤ ਦੁਆਰਾ, ਮੇਰਾ ਚਿੱਤ ਰੋਸ਼ਨ ਹੋ ਗਿਆ ਹੈ,
English
In the Saadh Sangat, the Company of the Holy, I have been enlightened.
ਚਰਨ ਕਮਲ; ਮਨ ਮਾਹਿ ਨਿਵਾਸੁ ॥੧॥
charan kamal; man maeh nivaas |1|
Punjabi
ਅਤੇ ਪ੍ਰਭੂ ਦੇ ਪਵਿੱਤ੍ਰ ਚਰਨ ਮੇਰੇ ਚਿੱਤ ਅੰਦਰ ਵਸਦੇ ਹਨ।
English
The Lord's Lotus Feet abide within my mind. ||1||
ਜਿਨਿ ਕੀਆ; ਤਿਨਿ ਲੀਆ ਰਾਖਿ ॥
jin keea; tin leea raakh |
Punjabi
ਜਿਸ ਨੇ ਮੈਨੂੰ ਰਚਿਆ ਹੈ, ਉਸ ਨੇ ਮੇਰੀ ਰੱਖਿਆ ਭੀ ਕੀਤੀ ਹੈ।
English
The One who made us, protects and preserves us.
ਪ੍ਰਭੁ ਪੂਰਾ; ਅਨਾਥ ਕਾ ਨਾਥੁ ॥
prabh pooraa; anaath kaa naath |
Punjabi
ਪੂਰਨ ਪ੍ਰਭੂ ਨਿਖਸਮਿਆਂ ਦਾ ਖਸਮ ਹੈ।
English
God is Perfect, the Master of the masterless.
ਜਿਸਹਿ ਨਿਵਾਜੇ; ਕਿਰਪਾ ਧਾਰਿ ॥
jiseh nivaaje; kirapaa dhaar |
Punjabi
ਜਿਸ ਕਿਸੇ ਨੂੰ ਮਿਹਰ ਕਰਕੇ ਸਾਈਂ ਵਡਿਆਉਂਦਾ ਹੈ,
English
Those, upon whom He showers His Mercy
ਪੂਰਨ ਕਰਮ ਤਾ ਕੇ ਆਚਾਰ ॥੨॥
pooran karam taa ke aachaar |2|
Punjabi
ਮੁਕੰਮਲ ਥੀ ਵੰਞਦੇ ਹਨ ਉਸ ਦੇ ਅਮਲ ਅਤੇ ਚਾਲ-ਚਲਨ।
English
- they have perfect karma and conduct. ||2||
ਗੁਣ ਗਾਵੈ ਨਿਤ ਨਿਤ; ਨਿਤ ਨਵੇ ॥
gun gaavai nit nit; nit nave |
Punjabi
ਉਹ ਹਮੇਸ਼ਾਂ ਹੀ ਸੁਆਮੀ ਦੀਆਂ ਸਦੀਵੀ ਨਵੀਆਂ ਸਿਫਤਾਂ ਗਾਉਂਦਾ ਹੈ।
English
They sing the Glories of God, continually, continuously, forever fresh and new.
ਲਖ ਚਉਰਾਸੀਹ ਜੋਨਿ; ਨ ਭਵੇ ॥
lakh chauraaseeh jon; na bhave |
Punjabi
ਫਿਰ ਉਹ ਚੁਰਾਸੀ ਲੱਖ ਜੂਨੀਆਂ ਅੰਦਰ ਨਹੀਂ ਭਟਕਦਾ।
English
They do not wander in the 8.4 million incarnations.
ਈਹਾਂ ਊਹਾਂ; ਚਰਣ ਪੂਜਾਰੇ ॥
eehaan aoohaan; charan poojaare |
Punjabi
ਏਥੇ ਅਤੇ ਓਥੇ ਉਹ ਪ੍ਰਭੂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ।
English
Here and hereafter, they worship the Lord's Feet.
ਮੁਖੁ ਊਜਲੁ; ਸਾਚੇ ਦਰਬਾਰੇ ॥੩॥
mukh aoojal; saache darabaare |3|
Punjabi
ਰੋਸ਼ਨ ਹੋ ਜਾਂਦਾ ਹੈ ਉਸ ਦਾ ਚਿਹਰਾ, ਸੱਚੀ ਦਰਗਾਹ ਅੰਦਰ।
English
Their faces are radiant, and they are honored in the Court of the Lord. ||3||
ਜਿਸੁ ਮਸਤਕਿ; ਗੁਰਿ ਧਰਿਆ ਹਾਥੁ ॥
jis masatak; gur dhariaa haath |
Punjabi
ਜਿਸ ਦੇ ਮੱਥੇ ਉਤੇ ਗੁਰੂ ਜੀ ਆਪਣਾ ਹੱਥ ਰੱਖਦੇ ਹਨ,
English
That person, upon whose forehead the Guru places His Hand
ਕੋਟਿ ਮਧੇ; ਕੋ ਵਿਰਲਾ ਦਾਸੁ ॥
kott madhe; ko viralaa daas |
Punjabi
ਕ੍ਰੋੜਾਂ ਵਿਚੋਂ ਕੋਈ ਟਾਵਾਂ ਜਨਾਂ ਹੀ ਉਸ ਦਾ ਐਹੋ ਜਿਹਾ ਗੋਲਾ ਹੈ।
English
out of millions, how rare is that slave.
ਜਲਿ ਥਲਿ ਮਹੀਅਲਿ; ਪੇਖੈ ਭਰਪੂਰਿ ॥
jal thal maheeal; pekhai bharapoor |
Punjabi
ੇਉਹ ਸੁਆਮੀ ਨੂੰ ਸਮੁੰਦਰ, ਜਮੀਨ ਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਵੇਖਦਾ ਹੈ।
English
He sees God pervading and permeating the water, the land and the sky.
ਨਾਨਕ ਉਧਰਸਿ; ਤਿਸੁ ਜਨ ਕੀ ਧੂਰਿ ॥੪॥੧੦॥
naanak udharas; tis jan kee dhoor |4|10|
Punjabi
ਗੁਰੂ ਨਾਨਕ ਦੇਵ ਅਨੁਸਾਰ ਉਸ ਗੋਲੇ ਦੇ ਪੈਰਾਂ ਦੀ ਧੂੜ ਨਾਲ ਬੰਦੇ ਦਾ ਪਾਰ ਉਤਾਰਾ ਹੋ ਗਿਆ ਹੈ।
English
Nanak is saved by the dust of the feet of such a humble being. ||4||10||
ਪ੍ਰਭਾਤੀ ਮਹਲਾ ੫ ॥
prabhaatee mahalaa 5 |
Punjabi
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
English
Prabhaatee, Fifth Mehl:
ਕੁਰਬਾਣੁ ਜਾਈ; ਗੁਰ ਪੂਰੇ ਅਪਨੇ ॥
kurabaan jaaee; gur poore apane |
Punjabi
ਬਲਿਹਾਰ ਵੰਝਦਾ ਹਾਂ, ਮੈਂ ਆਪਣੇ ਪੂਰਨ ਗੁਰਦੇਵ ਜੀ ਤੋਂ,
English
I am a sacrifice to my Perfect Guru.
ਜਿਸੁ ਪ੍ਰਸਾਦਿ; ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥
jis prasaad; har har jap japane |1| rahaau |
Punjabi
ਜਿਨ੍ਹਾਂ ਦੀ ਮਿਹਰ ਸਦਕਾ, ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹਾਂ। ਠਹਿਰਾਉ।
English
By His Grace, I chant and meditate on the Lord, Har, Har. ||1||Pause||
ਅੰਮ੍ਰਿਤ ਬਾਣੀ; ਸੁਣਤ ਨਿਹਾਲ ॥
amrit baanee; sunat nihaal |
Punjabi
ਗੁਰਾਂ ਦੀ ਸੁਧਾ ਸਰੂਪ ਬਾਣੀ ਨੂੰ ਸੁਣਨ ਦੁਆਰਾ ਮੈਂ ਪਰਮ ਪ੍ਰਸੰਨ ਥੀ ਗਿਆ ਹਾਂ,
English
Listening to the Ambrosial Word of His Bani, I am exalted and enraptured.
ਬਿਨਸਿ ਗਏ; ਬਿਖਿਆ ਜੰਜਾਲ ॥੧॥
binas ge; bikhiaa janjaal |1|
Punjabi
ਅਤੇ ਜ਼ਹਿਰੀਲੇ ਪਾਪਾਂ ਦੇ ਮੇਰੇ ਸਾਰੇ ਪੁਆੜੇ ਮੁਕ ਗਏ ਹਨ।
English
My corrupt and poisonous entanglements are gone. ||1||
ਸਾਚ ਸਬਦ ਸਿਉ; ਲਾਗੀ ਪ੍ਰੀਤਿ ॥
saach sabad siau; laagee preet |
Punjabi
ਮੇਰਾ ਹੁਣ ਸੱਚੇ ਨਾਮ ਨਾਲ ਪਿਆਰ ਪੈ ਗਿਆ ਹੈ,
English
I am in love with the True Word of His Shabad.
ਹਰਿ ਪ੍ਰਭੁ ਅਪੁਨਾ; ਆਇਆ ਚੀਤਿ ॥੨॥
har prabh apunaa; aaeaa cheet |2|
Punjabi
ਅਤੇ ਮੈਂ ਆਪਣੇ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹਾਂ।
English
The Lord God has come into my consciousness. ||2||
ਨਾਮੁ ਜਪਤ; ਹੋਆ ਪਰਗਾਸੁ ॥
naam japat; hoaa paragaas |
Punjabi
ਨਾਮ ਦਾ ਆਰਾਧਨ ਕਰਨ ਦੁਆਰਾ ਮੇਰਾ ਦਿਲ ਰੌਸ਼ਨ ਹੋ ਗਿਆ ਹੈ,
English
Chanting the Naam, I am enlightened.