Ekam
Guru Granth Sahib

Ang 1347

Ang 1347 · Line 1

ਹਉਮੈ ਵਿਚਿ ਜਾਗ੍ਰਣੁ. ਨ ਹੋਵਈ; ਹਰਿ ਭਗਤਿ. ਨ ਪਵਈ ਥਾਇ ॥

haumai vich jaagran. na hovee; har bhagat. na pavee thaae |

Punjabi

ਹੰਕਾਰ ਅੰਦਰ ਬੰਦਾ ਜਾਗਦਾ ਨਹੀਂ ਰਹਿ ਸਕਦਾ ਅਤੇ ਉਸ ਦੀ ਰੱਬ ਦੀ ਭਗਤੀ ਕਬੂਲ ਨਹੀਂ ਪੈਦੀ।

Bhai Manmohan Singh (Shabad OS, CC BY-SA)

English

In egotism, one cannot remain awake and aware, and one's devotional worship of the Lord is not accepted.

Dr. Sant Singh Khalsa (Shabad OS, CC BY-SA)
Ang 1347 · Line 2

ਮਨਮੁਖ ਦਰਿ ਢੋਈ. ਨਾ ਲਹਹਿ; ਭਾਇ ਦੂਜੈ ਕਰਮ ਕਮਾਇ ॥੪॥

manamukh dar dtoee. naa laheh; bhaae doojai karam kamaae |4|

Punjabi

ਆਪ ਹੁਦਰੇ ਨੂੰ ਪ੍ਰਭੂ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ ਅਤੇ ਦਵੈਤ-ਭਾਵ ਅੰਦਰ ਖਚਤ ਹੋ ਉਹ ਕੰਮ ਕਰਦਾ ਹੈ।

Bhai Manmohan Singh (Shabad OS, CC BY-SA)

English

The self-willed manmukhs find no place in the Court of the Lord; they do their deeds in the love of duality. ||4||

Dr. Sant Singh Khalsa (Shabad OS, CC BY-SA)
Ang 1347 · Line 3

ਧ੍ਰਿਗੁ ਖਾਣਾ ਧ੍ਰਿਗੁ ਪੈਨੑਣਾ; ਜਿਨੑਾ ਦੂਜੈ ਭਾਇ ਪਿਆਰੁ ॥

dhrig khaanaa dhrig painanaa; jinaa doojai bhaae piaar |

Punjabi

ਧ੍ਰਿਕਾਰਯੋਗ ਹੈ ਉਨ੍ਹਾਂ ਦਾ ਭੋਜਨ ਤੇ ਧ੍ਰਿਕਾਰਯੋਗ ਪੁਸ਼ਾਕ, ਜਿਨ੍ਹਾਂ ਦੀ ਸੰਸਾਰੀ ਲਗਨ ਨਾਲ ਪ੍ਰੀਤ ਹੈ।

Bhai Manmohan Singh (Shabad OS, CC BY-SA)

English

Cursed is the food, and cursed are the clothes, of those who are attached to the love of duality.

Dr. Sant Singh Khalsa (Shabad OS, CC BY-SA)
Ang 1347 · Line 4

ਬਿਸਟਾ ਕੇ ਕੀੜੇ. ਬਿਸਟਾ ਰਾਤੇ; ਮਰਿ ਜੰਮਹਿ ਹੋਹਿ ਖੁਆਰੁ ॥੫॥

bisattaa ke keerre. bisattaa raate; mar jameh hohi khuaar |5|

Punjabi

ਉਹ ਮੇਨੇ (ਗੰਦਗੀ) ਦੇ ਕਿਰਮ ਹਨ ਅਤੇ ਮੈਨੇ ਵਿੱਚ ਹੀ ਗਰਕ ਹੋ ਜਾਂਦੇ ਹਨ। ਮਰਨ ਤੇ ਜੰਮਣ ਅੰਦਰ ਹੀ ਉਹ ਬਰਬਾਦ ਥੀ ਵੰਝਦੇ ਹਨ।

Bhai Manmohan Singh (Shabad OS, CC BY-SA)

English

They are like maggots in manure, sinking into manure. In death and rebirth, they are wasted away to ruin. ||5||

Dr. Sant Singh Khalsa (Shabad OS, CC BY-SA)
Ang 1347 · Line 5

ਜਿਨ ਕਉ ਸਤਿਗੁਰੁ ਭੇਟਿਆ; ਤਿਨਾ ਵਿਟਹੁ ਬਲਿ ਜਾਉ ॥

jin kau satigur bhettiaa; tinaa vittahu bal jaau |

Punjabi

ਜੋ ਆਪਣੇ ਸੱਚੇ ਗੁਰਾਂ ਨੂੰ ਮਿਲ ਪਏ ਹਨ, ਉਨ੍ਹਾਂ ਉਤੋਂ ਮੈਂ ਕੁਰਬਾਨ ਵੰਝਦਾ ਹਾਂ।

Bhai Manmohan Singh (Shabad OS, CC BY-SA)

English

I am a sacrifice to those who meet with the True Guru.

Dr. Sant Singh Khalsa (Shabad OS, CC BY-SA)
Ang 1347 · Line 6

ਤਿਨ ਕੀ ਸੰਗਤਿ ਮਿਲਿ ਰਹਾਂ; ਸਚੇ ਸਚਿ ਸਮਾਉ ॥੬॥

tin kee sangat mil rahaan; sache sach samaau |6|

Punjabi

ਉਨ੍ਹਾਂ ਦੇ ਮੇਲ-ਮਿਲਾਪ ਅੰਦਰ ਮੈਂ ਜੁੜਿਆ ਰਹਿੰਦਾ ਹਾਂ ਅਤੇ ਤੇ ਸੱਚੇ ਨਾਮ ਦੇ ਰਾਹੀਂ ਮੈਂ ਸੱਚੇ ਸਾਈਂ ਅੰਦਰ ਲੀਨ ਹੋ ਜਾਵਾਂਗਾ।

Bhai Manmohan Singh (Shabad OS, CC BY-SA)

English

I shall continue to associate with them; devoted to Truth, I am absorbed in Truth. ||6||

Dr. Sant Singh Khalsa (Shabad OS, CC BY-SA)
Ang 1347 · Line 7

ਪੂਰੈ ਭਾਗਿ ਗੁਰੁ ਪਾਈਐ; ਉਪਾਇ ਕਿਤੈ. ਨ ਪਾਇਆ ਜਾਇ ॥

poorai bhaag gur paaeeai; upaae kitai. na paaeaa jaae |

Punjabi

ਪੂਰਨ ਪ੍ਰਾਲਭਧ ਰਾਹੀਂ ਗੁਰੂ ਜੀ ਪਰਾਪਤ ਹੁੰਦੇ ਹਨ। ਕਿਸੇ ਹੋਰ ਉਪਰਾਲੇ ਦੁਆਰਰਾ ਉਹ ਪਾਏ ਨਹੀਂ ਜਾਂਦੇ।

Bhai Manmohan Singh (Shabad OS, CC BY-SA)

English

By perfect destiny, the Guru is found. He cannot be found by any efforts.

Dr. Sant Singh Khalsa (Shabad OS, CC BY-SA)
Ang 1347 · Line 8

ਸਤਿਗੁਰ ਤੇ ਸਹਜੁ ਊਪਜੈ; ਹਉਮੈ ਸਬਦਿ ਜਲਾਇ ॥੭॥

satigur te sehaj aoopajai; haumai sabad jalaae |7|

Punjabi

ਸੱਚੇ ਗੁਰਾਂ ਦੇ ਰਾਹੀਂ, ਬ੍ਰਹਮ ਗਿਆਤ ਉਤਪੰਨ ਹੁੰਦਾ ਹੈ ਅਤੇ ਉਨ੍ਹਾਂ ਦੇ ਉਪਦੇਸ਼ ਦੁਆਰਾ, ਹੰਗਤਾ ਸੜ-ਬਲ ਜਾਂਦੀ ਹੈ।

Bhai Manmohan Singh (Shabad OS, CC BY-SA)

English

Through the True Guru, intuitive wisdom wells up; through the Word of the Shabad, egotism is burnt away. ||7||

Dr. Sant Singh Khalsa (Shabad OS, CC BY-SA)
Ang 1347 · Line 9

ਹਰਿ ਸਰਣਾਈ. ਭਜੁ ਮਨ ਮੇਰੇ; ਸਭ ਕਿਛੁ ਕਰਣੈ ਜੋਗੁ ॥

har saranaaee. bhaj man mere; sabh kichh karanai jog |

Punjabi

ਹੇ ਮੇਰੀ ਜਿੰਦੇ! ਤੂੰ ਦੌੜ ਕੇ ਆਪਣੇ ਵਾਹਿਗੁਰੂ ਦੀ ਪਨਾਹ ਲੈ ਨੇ। ਉਹ ਸਾਰਾ ਕੁਝ ਕਰਨ ਨੂੰ ਸਮਰਥ ਹੈ।

Bhai Manmohan Singh (Shabad OS, CC BY-SA)

English

O my mind, hurry to the Sanctuary of the Lord; He is Potent to do everything.

Dr. Sant Singh Khalsa (Shabad OS, CC BY-SA)
Ang 1347 · Line 10

ਨਾਨਕ. ਨਾਮੁ, ਨ ਵੀਸਰੈ; ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥

naanak. naam, na veesarai; jo kichh karai su hog |8|2|7|2|9|

Punjabi

ਹੇ ਨਾਨਕ! ਤੂੰ ਸੁਆਮੀ ਦੇ ਨਾਮ ਨੂੰ ਨਾਂ ਭੁਲਾ, ਜਿਹੜਾ ਕੁਝ ਉਹ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

O Nanak, never forget the Naam, the Name of the Lord. Whatever He does, comes to pass. ||8||2||7||2||9||

Dr. Sant Singh Khalsa (Shabad OS, CC BY-SA)
Ang 1347 · Line 11

ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ ॥

bibhaas prabhaatee mahalaa 5 asattapadeea |

Punjabi

ਬਿਭਾਸ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।

Bhai Manmohan Singh (Shabad OS, CC BY-SA)

English

Bibhaas, Prabhaatee, Fifth Mehl, Ashtpadheeyaa:

Dr. Sant Singh Khalsa (Shabad OS, CC BY-SA)
Ang 1347 · Line 12

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1347 · Line 13

ਮਾਤ ਪਿਤਾ ਭਾਈ ਸੁਤੁ ਬਨਿਤਾ ॥

maat pitaa bhaaee sut banitaa |

Punjabi

ਮਾਂ, ਪਿਉ, ਵੀਰ, ਪੁੱਤਰ ਅਤੇ ਵਹੁਟੀ।

Bhai Manmohan Singh (Shabad OS, CC BY-SA)

English

Mother, father, siblings, children and spouse

Dr. Sant Singh Khalsa (Shabad OS, CC BY-SA)
Ang 1347 · Line 14

ਚੂਗਹਿ ਚੋਗ; ਅਨੰਦ ਸਿਉ ਜੁਗਤਾ ॥

choogeh chog; anand siau jugataa |

Punjabi

ਉਨ੍ਹਾਂ ਨਾਲ ਜੁੜ ਕੇ ਇਨਸਾਨ ਖੁਸ਼ੀਆਂ ਦਾ ਚੋਗਾ ਚੁਗਦਾ ਹੈ।

Bhai Manmohan Singh (Shabad OS, CC BY-SA)

English

involved with them, people eat the food of bliss.

Dr. Sant Singh Khalsa (Shabad OS, CC BY-SA)
Ang 1347 · Line 15

ਉਰਝਿ ਪਰਿਓ; ਮਨ ਮੀਠ ਮੋੁਹਾਰਾ ॥

aurajh pario; man meetth muohaaraa |

Punjabi

ਮਨੂਆ ਮਿੱਠੀ ਸੰਸਾਰੀ ਮਮਤਾ ਅੰਦਰ ਫਸਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The mind is entangled in sweet emotional attachment.

Dr. Sant Singh Khalsa (Shabad OS, CC BY-SA)
Ang 1347 · Line 16

ਗੁਨ ਗਾਹਕ; ਮੇਰੇ ਪ੍ਰਾਨ ਅਧਾਰਾ ॥੧॥

gun gaahak; mere praan adhaaraa |1|

Punjabi

ਸਾਹਿਬ ਦੀਆਂ ਨੇਕੀਆਂ ਦੇ ਵਣਜਾਰੇ, ਮੈਡੀ ਜਿੰਦ-ਜਾਨ ਦਾ ਆਸਰਾ ਹਨ।

Bhai Manmohan Singh (Shabad OS, CC BY-SA)

English

Those who seek God's Glorious Virtues are the support of my breath of life. ||1||

Dr. Sant Singh Khalsa (Shabad OS, CC BY-SA)
Ang 1347 · Line 17

ਏਕੁ ਹਮਾਰਾ ਅੰਤਰਜਾਮੀ ॥

ek hamaaraa antarajaamee |

Punjabi

ਮੇਰੀ ਅਦੁਤੀ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ।

Bhai Manmohan Singh (Shabad OS, CC BY-SA)

English

My One Lord is the Inner-Knower, the Searcher of hearts.

Dr. Sant Singh Khalsa (Shabad OS, CC BY-SA)
Ang 1347 · Line 18

ਧਰ ਏਕਾ. ਮੈ ਟਿਕ ਏਕਸੁ ਕੀ; ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥

dhar ekaa. mai ttik ekas kee; sir saahaa vadd purakh suaamee |1| rahaau |

Punjabi

ਕੇਵਲ ਉਹ ਹੀ ਮੇਰਾ ਆਸਰਾ ਹੈ ਅਤੇ ਕੇਵਲ ਉਹ ਹੀ ਮੇਰੀ ਪਨਾਹ। ਉਹ ਵਿਸ਼ਾਲ ਸੁਆਮੀ-ਮਾਲਕ ਸਾਰਿਆਂ ਪਾਤਿਸ਼ਾਹਾਂ ਦੇ ਸੀਸ ਉਪਰ ਹੈ ਠਹਿਰਾਉ।

Bhai Manmohan Singh (Shabad OS, CC BY-SA)

English

He alone is my Support; He is my only Protection. My Great Lord and Master is over and above the heads of kings. ||1||Pause||

Dr. Sant Singh Khalsa (Shabad OS, CC BY-SA)
Ang 1347 · Line 19

ਛਲ ਨਾਗਨਿ ਸਿਉ; ਮੇਰੀ ਟੂਟਨਿ ਹੋਈ ॥

chhal naagan siau; meree ttoottan hoee |

Punjabi

ਧੋਖੇਬਾਜ ਮਾਇਆ ਸਰਪਣੀ ਨਾਲ ਮੇਰੀ ਟੁੱਟ-ਭਜ ਹੋ ਗਈ ਹੈ।

Bhai Manmohan Singh (Shabad OS, CC BY-SA)

English

I have broken my ties to that deceitful serpent.

Dr. Sant Singh Khalsa (Shabad OS, CC BY-SA)
Ang 1347 · Line 20

ਗੁਰਿ ਕਹਿਆ; ਇਹ ਝੂਠੀ ਧੋਹੀ ॥

gur kahiaa; ih jhootthee dhohee |

Punjabi

ਗੁਰਦੇਵ ਜੀ ਨੇ ਮੈਨੂੰ ਦਸ ਦਿੱਤਾ ਹੈ ਕਿ ਇਹ ਕੂੜੀ ਅਤੇ ਫਰੇਬਣ ਹੈ।

Bhai Manmohan Singh (Shabad OS, CC BY-SA)

English

The Guru has told me that it is false and fraudulent.

Dr. Sant Singh Khalsa (Shabad OS, CC BY-SA)
Ang 1347 · Line 21

ਮੁਖਿ ਮੀਠੀ; ਖਾਈ ਕਉਰਾਇ ॥

mukh meetthee; khaaee kauraae |

Punjabi

ਚਿਹਰੇ ਤੋਂ ਉਹ ਮਿੱਠੀ ਮਾਲੂਮ ਹੁੰਦੀ ਹੈ ਪ੍ਰੰਤੂ ਚੱਖਣ ਨੂੰ ਉਹ ਕੌੜੀ ਹੈ।

Bhai Manmohan Singh (Shabad OS, CC BY-SA)

English

Its face is sweet, but it tastes very bitter.

Dr. Sant Singh Khalsa (Shabad OS, CC BY-SA)
Ang 1347 · Line 22

ਅੰਮ੍ਰਿਤ ਨਾਮਿ; ਮਨੁ ਰਹਿਆ ਅਘਾਇ ॥੨॥

amrit naam; man rahiaa aghaae |2|

Punjabi

ਪ੍ਰਭੂ ਦੇ ਸੁਧਾ ਸਰੂਪ ਨਾਮ ਨਾਲ ਮੇਰੀ ਜਿੰਦੜੀ ਤ੍ਰਿਪਤ ਹੋਈ ਹੋਈ ਹੈ।

Bhai Manmohan Singh (Shabad OS, CC BY-SA)

English

My mind remains satisfied with the Ambrosial Naam, the Name of the Lord. ||2||

Dr. Sant Singh Khalsa (Shabad OS, CC BY-SA)
Ang 1347 · Line 23

ਲੋਭ ਮੋਹ ਸਿਉ; ਗਈ ਵਿਖੋਟਿ ॥

lobh moh siau; gee vikhott |

Punjabi

ਲਾਲਚ ਅਤੇ ਸੰਸਾਰੀ ਮਮਤਾ ਨਾਲੋ ਮੈਂ ਆਪਣਾ ਸੰਬੰਧ ਤੋੜ ਲਿਆ ਹੈ।

Bhai Manmohan Singh (Shabad OS, CC BY-SA)

English

I have broken my ties with greed and emotional attachment.

Dr. Sant Singh Khalsa (Shabad OS, CC BY-SA)
Ang 1347 · Line 24

ਗੁਰਿ ਕ੍ਰਿਪਾਲਿ; ਮੋਹਿ ਕੀਨੀ ਛੋਟਿ ॥

gur kripaal; mohi keenee chhott |

Punjabi

ਦਇਆਲੂ ਗੁਰਾਂ ਨੇ ਮੈਨੂੰ ਉਨ੍ਹਾਂ ਕੋਲੋਂ ਛੁਡਾ ਲਿਆ ਹੈ।

Bhai Manmohan Singh (Shabad OS, CC BY-SA)

English

The Merciful Guru has rescued me from them.

Dr. Sant Singh Khalsa (Shabad OS, CC BY-SA)
Ang 1347 · Line 25

ਇਹ ਠਗਵਾਰੀ; ਬਹੁਤੁ ਘਰ ਗਾਲੇ ॥

eih tthagavaaree; bahut ghar gaale |

Punjabi

ਇਨ੍ਹਾਂ ਠਗਣੀਆਂ ਨੇ ਘਣੇਰਿਆਂ ਧਾਮਾਂ ਨੂੰ ਬਰਬਾਦ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

These cheating thieves have plundered so many homes.

Dr. Sant Singh Khalsa (Shabad OS, CC BY-SA)
Ang 1347 · Line 26

ਹਮ; ਗੁਰਿ ਰਾਖਿ ਲੀਏ ਕਿਰਪਾਲੇ ॥੩॥

ham; gur raakh lee kirapaale |3|

Punjabi

ਮਾਇਆਵਾਨ ਗੁਰਦੇਵ ਜੀ ਨੇ ਮੈਨੂੰ ਰੱਖ ਕੇ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

The Merciful Guru has protected and saved me. ||3||

Dr. Sant Singh Khalsa (Shabad OS, CC BY-SA)
Ang 1347 · Line 27

ਕਾਮ ਕ੍ਰੋਧ ਸਿਉ; ਠਾਟੁ. ਨ ਬਨਿਆ ॥

kaam krodh siau; tthaatt. na baniaa |

Punjabi

ਵਿਸ਼ੇ ਭੋਗ ਅਤੇ ਗੁੱਸੇ ਨਾਲ ਮੇਰਾ ਕੋਈ ਕਾਰ-ਵਿਹਾਰ ਨਹੀਂ ਰਿਹਾ,

Bhai Manmohan Singh (Shabad OS, CC BY-SA)

English

I have no dealings whatsoever with sexual desire and anger.

Dr. Sant Singh Khalsa (Shabad OS, CC BY-SA)
Ang 1347 · Line 28

ਗੁਰ ਉਪਦੇਸੁ; ਮੋਹਿ ਕਾਨੀ ਸੁਨਿਆ ॥

gur upades; mohi kaanee suniaa |

Punjabi

ਆਪਣੇ ਕੰਨਾਂ ਨਾਲ ਜਦ ਦੀ ਮੈਂ ਗੁਰਾਂ ਦੀ ਸਿਖਮਤ ਸੁਣੀ ਹੈ।

Bhai Manmohan Singh (Shabad OS, CC BY-SA)

English

I listen to the Guru's Teachings.

Dr. Sant Singh Khalsa (Shabad OS, CC BY-SA)
Ang 1347 · Line 29

ਜਹ ਦੇਖਉ; ਤਹ ਮਹਾ ਚੰਡਾਲ ॥

jeh dekhau; teh mahaa chanddaal |

Punjabi

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਇਨ੍ਹਾਂ ਪਰਮ ਪਾਂਬਰ ਭੂਤਨਿਆਂ ਨੂੰ ਵੇਖਦਾ ਹਾਂ।

Bhai Manmohan Singh (Shabad OS, CC BY-SA)

English

Wherever I look, I see the most horrible goblins.

Dr. Sant Singh Khalsa (Shabad OS, CC BY-SA)
Ang 1347 · Line 30

ਰਾਖਿ ਲੀਏ; ਅਪੁਨੈ ਗੁਰਿ ਗੋਪਾਲ ॥੪॥

raakh lee; apunai gur gopaal |4|

Punjabi

ਮੇਰੇ ਗੁਰੂ-ਪ੍ਰਮੇਸ਼ਰ ਨੇ ਮੈਨੂੰ ਉਨ੍ਹਾਂ ਪਾਸੋਂ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

My Guru, the Lord of the World, has saved me from them. ||4||

Dr. Sant Singh Khalsa (Shabad OS, CC BY-SA)
Ang 1347 · Line 31

ਦਸ ਨਾਰੀ; ਮੈ ਕਰੀ ਦੁਹਾਗਨਿ ॥

das naaree; mai karee duhaagan |

Punjabi

ਮੈਂ (ਦਸਾਂ ਇੰਦ੍ਰੀਆਂ) ਜਾ (ਦਸਾਂ ਤ੍ਰੀਮਤਾਂ) ਨੂੰ ਰੰਡੀਆ ਕਰ ਦਿਤਾ ਹੈ।

Bhai Manmohan Singh (Shabad OS, CC BY-SA)

English

I have made widows of the ten sensory organs.

Dr. Sant Singh Khalsa (Shabad OS, CC BY-SA)
Ang 1347 · Line 32

ਗੁਰਿ ਕਹਿਆ; ਏਹ ਰਸਹਿ ਬਿਖਾਗਨਿ ॥

gur kahiaa; eeh raseh bikhaagan |

Punjabi

ਗੁਰਾਂ ਨੇ ਮੈਨੂੰ ਦਸ ਦਿੱਤਾ ਹੈ, ਕਿ ਇਹ ਸੁਆਦ ਤਾਂ ਵਿਸ਼ਿਆਂ ਦੀ ਅੱਗ ਸਮਾਨ ਹਨ।

Bhai Manmohan Singh (Shabad OS, CC BY-SA)

English

The Guru has told me that these pleasures are the fires of corruption.

Dr. Sant Singh Khalsa (Shabad OS, CC BY-SA)
Ang 1347 · Line 33

ਇਨ ਸਨਬੰਧੀ; ਰਸਾਤਲਿ ਜਾਇ ॥

ein sanabandhee; rasaatal jaae |

Punjabi

ਉਨ੍ਹਾਂ ਦੇ ਮੇਲ ਮਿਲਾਪੀ ਨਰਕ ਨੂੰ ਜਾਂਦੇ ਹਨ!

Bhai Manmohan Singh (Shabad OS, CC BY-SA)

English

Those who associate with them go to hell.

Dr. Sant Singh Khalsa (Shabad OS, CC BY-SA)
Ang 1347 · Line 34

ਹਮ ਗੁਰਿ ਰਾਖੇ; ਹਰਿ ਲਿਵ ਲਾਇ ॥੫॥

ham gur raakhe; har liv laae |5|

Punjabi

ਹਰੀ ਨਾਲ ਮੇਰੀ ਪ੍ਰੀਤ ਪਾ ਗੁਰਾਂ ਨੇ ਮੈਨੂੰ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

The Guru has saved me; I am lovingly attuned to the Lord. ||5||

Dr. Sant Singh Khalsa (Shabad OS, CC BY-SA)
Ang 1347 · Line 35

ਅਹੰਮੇਵ ਸਿਉ; ਮਸਲਤਿ ਛੋਡੀ ॥

ahamev siau; masalat chhoddee |

Punjabi

ਮੈਂ ਹੰਕਾਰ ਨਾਲ ਸਲਾਹ ਸਾਰੇ ਮਸ਼ਵਰੇ ਤਿਆਗ ਦਿਤੇ ਹਨ।

Bhai Manmohan Singh (Shabad OS, CC BY-SA)

English

I have forsaken the advice of my ego.

Dr. Sant Singh Khalsa (Shabad OS, CC BY-SA)
Ang 1347 · Line 36

ਗੁਰਿ ਕਹਿਆ; ਇਹੁ ਮੂਰਖੁ ਹੋਡੀ ॥

gur kahiaa; ihu moorakh hoddee |

Punjabi

ਗੁਰਦੇਵ ਜੀ ਨੇ ਮੈਨੂੰ ਦਸ ਦਿੱਤਾ ਹੈ, ਕਿ ਹੰਕਾਰ ਅੰਦਰ ਇਨਸਾਨ ਬੇਵਕੂਫ ਅਤੇ ਜਿੱਦਲ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Guru has told me that this is foolish stubbornness.

Dr. Sant Singh Khalsa (Shabad OS, CC BY-SA)
Ang 1347 · Line 37

ਇਹੁ ਨੀਘਰੁ; ਘਰੁ ਕਹੀ. ਨ ਪਾਏ ॥

eihu neeghar; ghar kahee. na paae |

Punjabi

ਇਹ ਹੰਕਾਰ ਨਿਘਰ ਹੈ ਅਤੇ ਇਸ ਨੂੰ ਧਾਮ ਕਦੇ ਭੀ ਪਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

This ego is homeless; it shall never find a home.

Dr. Sant Singh Khalsa (Shabad OS, CC BY-SA)
Ang 1347 · Line 38

ਹਮ; ਗੁਰਿ. ਰਾਖਿ ਲੀਏ ਲਿਵ ਲਾਏ ॥੬॥

ham; gur. raakh lee liv laae |6|

Punjabi

ਪ੍ਰਭੂ ਨਾਲ ਮੇਰਾ ਪਿਆਰ ਪਾ, ਗੁਰਾਂ ਨੇ ਮੈਨੂੰ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

The Guru has saved me; I am lovingly attuned to the Lord. ||6||

Dr. Sant Singh Khalsa (Shabad OS, CC BY-SA)
Ang 1347 · Line 39

ਇਨ ਲੋਗਨ ਸਿਉ; ਹਮ ਭਏ ਬੈਰਾਈ ॥

ein logan siau; ham bhe bairaaee |

Punjabi

ਇਨ੍ਹਾਂ ਲੋਕਾਂ ਨਾਲੋ, ਮੈਂ ਬਿਗਾਨਾ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

I have become alienated from these people.

Dr. Sant Singh Khalsa (Shabad OS, CC BY-SA)
Ang 1347 · Line 40

ਏਕ ਗ੍ਰਿਹ ਮਹਿ; ਦੁਇ. ਨ ਖਟਾਂਈ ॥

ek grih meh; due. na khattaanee |

Punjabi

ਇਕ ਘਰ ਵਿੱਚ, ਇਹੋ ਜਿਹੇ ਦੋ ਸਮਾਂ ਨਹੀਂ ਸਕਦੇ।

Bhai Manmohan Singh (Shabad OS, CC BY-SA)

English

We cannot both live together in one home.

Dr. Sant Singh Khalsa (Shabad OS, CC BY-SA)
Ang 1347 · Line 41

ਆਏ ਪ੍ਰਭ ਪਹਿ; ਅੰਚਰਿ ਲਾਗਿ ॥

aae prabh peh; anchar laag |

Punjabi

ਗੁਰਾਂ ਦੇ ਪੱਲੇ ਨਾਲ ਜੁੜ, ਮੈਂ ਸੁਆਮੀ ਕੋਲ ਆਇਆ ਹਾਂ।

Bhai Manmohan Singh (Shabad OS, CC BY-SA)

English

Grasping the hem of the Guru's Robe, I have come to God.

Dr. Sant Singh Khalsa (Shabad OS, CC BY-SA)
Ang 1347 · Line 42

ਕਰਹੁ ਤਪਾਵਸੁ; ਪ੍ਰਭ ਸਰਬਾਗਿ ॥੭॥

karahu tapaavas; prabh sarabaag |7|

Punjabi

ਹੇ ਮੇਰੇ ਸਭ ਕੁਛ ਜਾਨਣਹਾਰ ਸੁਆਮੀ! ਤੂੰ ਹੁਣ ਮੇਰਾ ਲਿਆ ਕਰ।

Bhai Manmohan Singh (Shabad OS, CC BY-SA)

English

Please be fair with me, All-knowing Lord God. ||7||

Dr. Sant Singh Khalsa (Shabad OS, CC BY-SA)
Ang 1347 · Line 43

ਪ੍ਰਭ ਹਸਿ ਬੋਲੇ; ਕੀਏ ਨਿਆਂਏਂ ॥

prabh has bole; kee niaanen |

Punjabi

ਸਾਈਂ ਨੇ ਮੁਸਕਰਾਉਦਿਆਂ ਹੋਇਆ ਮੈਨੂੰ ਸੰਬੋਧਨ ਕੀਤਾ ਅਤੇ ਆਪਣਾ ਫੈਸਲਾ ਸੁਣਾ ਦਿਤਾ।

Bhai Manmohan Singh (Shabad OS, CC BY-SA)

English

God smiled at me and spoke, passing judgement.

Dr. Sant Singh Khalsa (Shabad OS, CC BY-SA)
Ang 1347 · Line 44

ਸਗਲ ਦੂਤ. ਮੇਰੀ ਸੇਵਾ ਲਾਏ ॥

sagal doot. meree sevaa laae |

Punjabi

ਸਾਰਿਆਂ ਭੂਤਨਿਆਂ ਨੂੰ ਉਸ ਨੇ ਮੇਰੀ ਮੇਰੀ ਟਹਿਲ ਅੰਦਰ ਜੋੜ ਦਿੱਤਾ ਹੈ।

Bhai Manmohan Singh (Shabad OS, CC BY-SA)

English

He made all the demons perform service for me.

Dr. Sant Singh Khalsa (Shabad OS, CC BY-SA)
Ang 1347 · Line 45

ਤੂੰ ਠਾਕੁਰੁ; ਇਹੁ ਗ੍ਰਿਹੁ ਸਭੁ ਤੇਰਾ ॥

toon tthaakur; ihu grihu sabh teraa |

Punjabi

ਕਿ ਤੂੰ ਮਾਲਕ ਹੈ ਅਤੇ ਇਹ ਘਰ ਸਮੂਹ ਤੇਰੀ ਮਲਕੀਅਤ ਹੈ,

Bhai Manmohan Singh (Shabad OS, CC BY-SA)

English

You are my Lord and Master; all this home belongs to You.

Dr. Sant Singh Khalsa (Shabad OS, CC BY-SA)
Ang 1347 · Line 46

ਕਹੁ ਨਾਨਕ; ਗੁਰਿ ਕੀਆ ਨਿਬੇਰਾ ॥੮॥੧॥

kahu naanak; gur keea niberaa |8|1|

Punjabi

ਗੁਰੂ ਜੀ ਆਖਦੇ ਹਨ, ਵਿਸ਼ਾਲ ਵਾਹਿਗੁਰੂ ਨੇ ਇਹ ਫੈਸਲਾ ਕੀਤਾ ਹੈ।

Bhai Manmohan Singh (Shabad OS, CC BY-SA)

English

Says Nanak, the Guru has passed judgement. ||8||1||

Dr. Sant Singh Khalsa (Shabad OS, CC BY-SA)
Ang 1347 · Line 47

ਪ੍ਰਭਾਤੀ ਮਹਲਾ ੫ ॥

prabhaatee mahalaa 5 |

Punjabi

ਪਰਭਾਤੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Prabhaatee, Fifth Mehl:

Dr. Sant Singh Khalsa (Shabad OS, CC BY-SA)