Ang 1348
ਮਨ ਮਹਿ; ਕ੍ਰੋਧੁ ਮਹਾ ਅਹੰਕਾਰਾ ॥
man meh; krodh mahaa ahankaaraa |
Punjabi
ਇਨਸਾਨ ਦੇ ਚਿੱਤ ਅੰਦਰ ਗੁੱਸਾ ਅਤੇ ਅਤਿਅੰਤ ਸਵੈ-ਹੰਗਤਾ ਹੈ।
English
Within the mind dwell anger and massive ego.
ਪੂਜਾ ਕਰਹਿ; ਬਹੁਤੁ ਬਿਸਥਾਰਾ ॥
poojaa kareh; bahut bisathaaraa |
Punjabi
ਉਹ ਉਪਾਸ਼ਨਾ ਵੀ ਭਾਰੇ ਅਡੰਬਰ ਸਹਿਤ ਕਰਦਾ ਹੈ।
English
Worship services are performed with great pomp and ceremony.
ਕਰਿ ਇਸਨਾਨੁ; ਤਨਿ ਚਕ੍ਰ ਬਣਾਏ ॥
kar isanaan; tan chakr banaae |
Punjabi
ਨਹਾ ਧੋ ਕੇ, ਉਹ ਆਪਣੀ ਦੇਹ ਉਤੇ ਧਾਰਮਕ ਚਿੰਨ ਬਣਾਉਂਦਾ ਹੈ,
English
Ritual cleansing baths are taken, and sacred marks are applied to the body.
ਅੰਤਰ ਕੀ ਮਲੁ; ਕਬ ਹੀ. ਨ ਜਾਏ ॥੧॥
antar kee mal; kab hee. na jaae |1|
Punjabi
ਪ੍ਰੰਤੂ ਉਸ ਦੇ ਹਿਰਦੇ ਦੀ ਮਲੀਣਤਾ ਕਦਾਚਿਤ ਦੂਰ ਨਹੀਂ ਹੁੰਦੀ।
English
But still, the filth and pollution within never depart. ||1||
ਇਤੁ ਸੰਜਮਿ; ਪ੍ਰਭੁ ਕਿਨ ਹੀ, ਨ ਪਾਇਆ ॥
eit sanjam; prabh kin hee, na paaeaa |
Punjabi
ਇਸ ਤਰੀਕੇ ਨਾਲ ਸੁਆਮੀ ਕਦੇ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ।
English
No one has ever found God in this way.
ਭਗਉਤੀ ਮੁਦ੍ਰਾ; ਮਨੁ ਮੋਹਿਆ ਮਾਇਆ ॥੧॥ ਰਹਾਉ ॥
bhgautee mudraa; man mohiaa maaeaa |1| rahaau |
Punjabi
ਉਹ ਆਪਣੀ ਦੇਹ ਤੇ ਵਿਸ਼ਨੂੰ ਦੇ ਚਿੰਨ੍ਹ ਲਾਉਂਦਾ ਹੈ, ਪ੍ਰੰਤੂ ਉਸ ਦੇ ਚਿੱਤ ਨੂੰ ਧਨ-ਦੌਲਤ ਨੇ ਮੋਹਿਤ ਕੀਤਾ ਹੋਇਆ ਹੈ। ਠਹਿਰਾਉ।
English
The sacred mudras - ritualistic hand gestures - are made, but the mind remains enticed by Maya. ||1||Pause||
ਪਾਪ ਕਰਹਿ; ਪੰਚਾਂ ਕੇ ਬਸਿ ਰੇ ॥
paap kareh; panchaan ke bas re |
Punjabi
ਉਹ ਪੰਜਾਂ ਭੂਤਨਿਆਂ ਦੇ ਅਸਰ ਹੇਠ ਗੁਨਾਹ ਕਰਦਾ ਹੈ।
English
They commit sins, under the influence of the five thieves.
ਤੀਰਥਿ ਨਾਇ; ਕਹਹਿ ਸਭਿ ਉਤਰੇ ॥
teerath naae; kaheh sabh utare |
Punjabi
ਧਰਮ ਅਸਥਾਨਾਂ ਤੇ ਇਸ਼ਨਾਨ ਕਰਕੇ ਉਹ ਆਖਦਾ ਹੈ ਕਿ ਉਸ ਦੇ ਸਾਰੇ ਪਾਪ ਧੋਤੇ ਗਏ ਹਨ।
English
They bathe at sacred shrines, and claim that everything has been washed off.
ਬਹੁਰਿ ਕਮਾਵਹਿ; ਹੋਇ ਨਿਸੰਕ ॥
bahur kamaaveh; hoe nisank |
Punjabi
ਉਹ ਫਿਰ ਨਿੱਡਰ ਹੋ ਪਾਪ ਕਰਦਾ ਹੈ।
English
Then they commit them again, without fear of the consequences.
ਜਮ ਪੁਰਿ; ਬਾਂਧਿ ਖਰੇ ਕਾਲੰਕ ॥੨॥
jam pur; baandh khare kaalank |2|
Punjabi
ਮੌਤ ਦਾ ਯਮ ਕਲੰਕੀ ਨੂੰ ਨਰੜ ਕੇ ਆਪਣੇ ਸ਼ਹਿਰ ਨੂੰ ਲੈ ਜਾਂਦਾ ਹੈ।
English
The sinners are bound and gagged, and taken to the City of Death. ||2||
ਘੂਘਰ ਬਾਧਿ; ਬਜਾਵਹਿ ਤਾਲਾ ॥
ghooghar baadh; bajaaveh taalaa |
Punjabi
ਘੁੰਗਰੂ ਬੰਨ੍ਹ ਕੇ ਉਹ ਛੈਣੇ ਵਜਾਉਂਦਾ ਹੈ,
English
The ankle-bells shake and the cymbals vibrate,
ਅੰਤਰਿ ਕਪਟੁ; ਫਿਰਹਿ ਬੇਤਾਲਾ ॥
antar kapatt; fireh betaalaa |
Punjabi
ਪ੍ਰੰਤੂ ਉਸ ਦੇ ਹਿਰਦੇ ਅੰਦਰ ਵਲਛਲ ਹੈ ਅਤੇ ਉਹ ਇਕ ਭੂਤਨੇ ਵੀ ਮਾਨੰਦ ਭਟਕਦਾ ਹੈ।
English
but those who have deception within wander lost like demons.
ਵਰਮੀ ਮਾਰੀ; ਸਾਪੁ. ਨ ਮੂਆ ॥
varamee maaree; saap. na mooaa |
Punjabi
ਉਸ ਦੀ ਖੁਡ ਤਬਾਹ ਕਰਨ ਦੁਆਰਾ, ਸੱਪ ਨਹੀਂ ਮਰਦਾ।
English
By destroying its hole, the snake is not killed.
ਪ੍ਰਭੁ ਸਭ ਕਿਛੁ ਜਾਨੈ; ਜਿਨਿ ਤੂ ਕੀਆ ॥੩॥
prabh sabh kichh jaanai; jin too keea |3|
Punjabi
ਸਾਂਈ, ਜਿਸ ਨੇ ਮੈਨੂੰ ਰਚਿਆ ਹੈ ਸਾਰਾ ਕੁਝ ਜਾਣਦਾ ਹੈਂ।
English
God, who created you, knows everything. ||3||
ਪੂੰਅਰ ਤਾਪ; ਗੇਰੀ ਕੇ ਬਸਤ੍ਰਾ ॥
poonar taap; geree ke basatraa |
Punjabi
ਤੂੰ ਅੱਗ ਵਾਲੀ ਤਪੱਸਿਆ ਕਰਦਾ ਹੈ ਅਤੇ ਗੇਰੂ ਰੰਗੇ ਕੱਪੜੇ ਪਾਉਂਦਾ ਹੈ।
English
You worship fire and wear saffron colored robes.
ਅਪਦਾ ਕਾ ਮਾਰਿਆ; ਗ੍ਰਿਹ ਤੇ ਨਸਤਾ ॥
apadaa kaa maariaa; grih te nasataa |
Punjabi
ਮੁਸੀਬਤ ਦਾ ਮਾਰਿਆ ਹੋਇਆ ਤੂੰ ਘਰ ਤੋਂ ਭਜ ਤੁਰਦਾ ਹੈ।
English
Stung by your misfortune, you abandon your home.
ਦੇਸੁ ਛੋਡਿ; ਪਰਦੇਸਹਿ ਧਾਇਆ ॥
des chhodd; paradeseh dhaaeaa |
Punjabi
ਆਪਣੇ ਮੁਲਕ ਨੂੰ ਛੱਡ ਤੂੰ ਪਰਾਏ ਦੇਸ਼ ਅੰਦਰ ਭਟਕਦਾ ਹੈ।
English
Leaving your own country, you wander in foreign lands.
ਪੰਚ ਚੰਡਾਲ; ਨਾਲੇ ਲੈ ਆਇਆ ॥੪॥
panch chanddaal; naale lai aaeaa |4|
Punjabi
ਪੰਜਾਂ ਨੀਚਾਂ ਨੂੰ ਤੂੰ ਆਪਣੇ ਨਾਲ ਲੈ ਆਇਆ ਹੈਂ।
English
But you bring the five rejects with you. ||4||
ਕਾਨ ਫਰਾਇ; ਹਿਰਾਏ ਟੂਕਾ ॥
kaan faraae; hiraae ttookaa |
Punjabi
ਤੂੰ ਆਪਣੇ ਕੰਨ ਪੜਵਾ ਲਏ ਹਨ ਅਤੇ ਤੂੰ ਟੁੱਕਰ ਮੰਗਦਾ (ਚੁਰਾਉਂਦਾ) ਫਿਰਦਾ ਹੈਂ।
English
You have split your ears, and now you steal crumbs.
ਘਰਿ ਘਰਿ ਮਾਂਗੈ; ਤ੍ਰਿਪਤਾਵਨ ਤੇ ਚੂਕਾ ॥
ghar ghar maangai; tripataavan te chookaa |
Punjabi
ਤੂੰ ਬੂਹੇ ਬੂਹੇ ਤੇ ਮੰਗਦਾ ਰਿਫਦਾ ਹੈ ਅਤੇ ਰੱਜਨੋ ਰਹਿ ਗਿਆ ਹੈ।
English
You beg from door to door, but you fail to be satisfied.
ਬਨਿਤਾ ਛੋਡਿ; ਬਦ ਨਦਰਿ, ਪਰ ਨਾਰੀ ॥
banitaa chhodd; bad nadar, par naaree |
Punjabi
ਤੂੰ ਆਪਣੀ ਵਹੁਟੀ ਛਡ ਦਿੱਤੀ ਹੈ ਅਤੇ ਹੋਰਨਾ ਦੀ ਤ੍ਰੀਮਤ ਨੂੰ ਬੁਰੀ ਅੱਖ ਨਾਲ ਵੇਖਦਾ ਹੈ।
English
You have abandoned your own wife, but now you sneak glances at other women.
ਵੇਸਿ. ਨ ਪਾਈਐ; ਮਹਾ ਦੁਖਿਆਰੀ ॥੫॥
ves. na paaeeai; mahaa dukhiaaree |5|
Punjabi
ਧਾਰਮਕ ਬਾਣੇ ਪਹਿਨਣ ਦੁਆਰਾ, ਪ੍ਰਭੂ ਪਰਾਪਤ ਨਹੀਂ ਹੁੰਦਾ ਅਤੇ ਪ੍ਰਾਣੀ ਨਿਹਾਇਤ ਹੀ ਦੁਖੀ ਹੋ ਜਾਂਦਾ ਹੈ।
English
God is not found by wearing religious robes; you are utterly miserable! ||5||
ਬੋਲੈ ਨਾਹੀ; ਹੋਇ ਬੈਠਾ ਮੋਨੀ ॥
bolai naahee; hoe baitthaa monee |
Punjabi
ਪ੍ਰਾਣੀ ਚੁੱਪ ਕਰੀਤਾ ਹੋ ਬਹਿੰਦਾ ਹੈ ਅਤੇ ਕੂੰਦਾ ਨਹੀਂ।
English
He does not speak; he is on silence.
ਅੰਤਰਿ ਕਲਪ; ਭਵਾਈਐ ਜੋਨੀ ॥
antar kalap; bhavaaeeai jonee |
Punjabi
ਉਸ ਦੇ ਅੰਦਰ ਖਾਹਿਸ਼ ਹੈ ਅਤੇ ਉਸ ਨੂੰ ਜੂਨੀਆਂ ਅੰਦਰ ਭਟਕਾਇਆ ਜਾਂਦਾ ਹੈ।
English
But he is filled with desire; he is made to wander in reincarnation.
ਅੰਨ ਤੇ ਰਹਤਾ; ਦੁਖੁ ਦੇਹੀ ਸਹਤਾ ॥
an te rahataa; dukh dehee sahataa |
Punjabi
ਅਨਾਜ ਨੂੰ ਛਡ, ਉਸ ਦਾ ਸਰੀਰ ਤਕਲੀਫ ਸਹਾਰਦਾ ਹੈ।
English
Abstaining from food, his body suffers in pain.
ਹੁਕਮੁ. ਨ ਬੂਝੈ; ਵਿਆਪਿਆ ਮਮਤਾ ॥੬॥
hukam. na boojhai; viaapiaa mamataa |6|
Punjabi
ਉਹ ਪ੍ਰਭੂ ਦੀ ਰਜਾ ਨੂੰ ਅਨੁਭਵ ਨਹੀਂ ਕਰਦਾ ਅਤੇ ਸੰਸਾਰੀ ਮੋਹ ਅੰਦਰ ਖਚਤ ਹੋਇਆ ਹੋਇਆ ਹੈ।
English
He does not realize the Hukam of the Lord's Command; he is afflicted by possessiveness. ||6||
ਬਿਨੁ ਸਤਿਗੁਰ; ਕਿਨੈ. ਨ ਪਾਈ ਪਰਮ ਗਤੇ ॥
bin satigur; kinai. na paaee param gate |
Punjabi
ਸੱਚੇ ਗੁਰਾ ਦੇ ਬਗੈਰ, ਕਿਸੇ ਨੂੰ ਪਰਮ ਪਰਸੰਨਤਾ ਦੀ ਦਸ਼ਾ ਪਰਾਪਤ ਨਹੀਂ ਹੋਈ।
English
Without the True Guru, no one has attained the supreme status.
ਪੂਛਹੁ; ਸਗਲ ਬੇਦ ਸਿੰਮ੍ਰਿਤੇ ॥
poochhahu; sagal bed sinmrite |
Punjabi
ਜੇ ਤੂੰ ਚਾਹੁੰਦਾ ਹੈਂ ਤਾਂ ਤੂੰ ਸਾਰਿਆਂ ਵੇਦਾਂ ਅਤੇ ਸਿਮ੍ਰਤੀਆਂ ਨੂੰ ਪੁੱਛ ਲੈ।
English
Go ahead and ask all the Vedas and the Simritees.
ਮਨਮੁਖ ਕਰਮ ਕਰੈ ਅਜਾਈ ॥
manamukh karam karai ajaaee |
Punjabi
ਪ੍ਰਤੀਕੂਲ ਪੁਰਸ਼ ਵਿਅਰਥ ਕੰਮ ਕਰਦਾ ਹੈ।
English
The self-willed manmukhs do useless deeds.
ਜਿਉ ਬਾਲੂ ਘਰ; ਠਉਰ ਨ ਠਾਈ ॥੭॥
jiau baaloo ghar; tthaur na tthaaee |7|
Punjabi
ਉਹ ਰੇਤੇ ਦੇ ਗ੍ਰਹਿ ਦੀ ਤਰ੍ਹਾਂ ਹਨ, ਜੋ ਖੜਾ ਨਹੀਂ ਰਹਿ ਸਕਦਾ।
English
They are like a house of sand, which cannot stand. ||7||
ਜਿਸ ਨੋ ਭਏ ਗੋੁਬਿੰਦ ਦਇਆਲਾ ॥
jis no bhe guobind deaalaa |
Punjabi
ਜਿਸ ਕਿਸੇ ਉਤੇ ਆਲਮ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ,
English
One unto whom the Lord of the Universe becomes Merciful,
ਗੁਰ ਕਾ ਬਚਨੁ; ਤਿਨਿ. ਬਾਧਿਓ ਪਾਲਾ ॥
gur kaa bachan; tin. baadhio paalaa |
Punjabi
ਉਹ ਗੁਰਾਂ ਦੀ ਬਾਣੀ ਨੂੰ ਉਹ ਆਪਣੇ ਪੱਲੇ ਨਾਲ ਬੰਨ੍ਹ ਲੈਂਦਾ ਹੈ।
English
sews the Word of the Guru's Shabad into his robes.
ਕੋਟਿ ਮਧੇ; ਕੋਈ ਸੰਤੁ ਦਿਖਾਇਆ ॥
kott madhe; koee sant dikhaaeaa |
Punjabi
ਕ੍ਰੋੜਾ ਵਿਚੋਂ ਕੋਈ ਵਿਰਲਾ ਹੀ ਸਾਧੂ ਦਿਸਦਾ ਹੈ।
English
Out of millions, it is rare that such a Saint is seen.
ਨਾਨਕੁ. ਤਿਨ ਕੈ ਸੰਗਿ ਤਰਾਇਆ ॥੮॥
naanak. tin kai sang taraaeaa |8|
Punjabi
ਉਸ ਦੀ ਸੰਗਤ ਅੰਦਰ ਮਨੁਖ ਪਾਰ ਉਤਰ ਜਾਂਦਾ ਹੈ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ।
English
O Nanak, with him, we are carried across. ||8||
ਜੇ ਹੋਵੈ ਭਾਗੁ; ਤਾ ਦਰਸਨੁ ਪਾਈਐ ॥
je hovai bhaag; taa darasan paaeeai |
Punjabi
ਜੇਕਰ ਜੀਵ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਦ ਹੀ ਇਹੋ ਜਿਹੇ ਸੰਤ ਦਾ ਦੀਦਾਰ ਪਰਾਪਤ ਹੁੰਦਾ ਹੈ।
English
If one has such good destiny, then the Blessed Vision of His Darshan is obtained.
ਆਪਿ ਤਰੈ; ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥
aap tarai; sabh kuttanb taraaeeai |1| rahaau doojaa |2|
Punjabi
ਤਦ ਪੁਰਸ਼ ਖੁਦ ਬਚ ਜਾਂਦਾ ਹੈ ਅਤੇ ਆਪਣੇ ਸਾਰੇ ਪਰਵਾਰ ਨੂੰ ਭੀ ਬਚਾ ਲੈਂਦਾ ਹੈ। ਠਹਿਰਾਉ ਦੂਜਾ।
English
He saves himself, and carries across all his family as well. ||1||SECOND PAUSE||2||
ਪ੍ਰਭਾਤੀ ਮਹਲਾ ੫ ॥
prabhaatee mahalaa 5 |
Punjabi
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
English
Prabhaatee, Fifth Mehl:
ਸਿਮਰਤ ਨਾਮੁ; ਕਿਲਬਿਖ ਸਭਿ ਕਾਟੇ ॥
simarat naam; kilabikh sabh kaatte |
Punjabi
ਨਾਮ ਦਾ ਚਿੰਤਨ ਕਰਨ ਦੁਆਰਾ, ਸਾਰੇ ਪਾਪ ਮਿਟ ਜਾਂਦੇ ਹਨ,
English
Meditating in remembrance on the Naam, all the sins are erased.
ਧਰਮ ਰਾਇ ਕੇ ਕਾਗਰ ਫਾਟੇ ॥
dharam raae ke kaagar faatte |
Punjabi
ਅਤੇ ਧਰਮ ਰਾਜੇ ਦੇ ਲੇਖੇ ਪੱਤੇ ਦੇ ਕਾਗਜ ਪਾਟ ਜਾਂਦੇ ਹਨ।
English
The accounts held by the Righteous Judge of Dharma are torn up.
ਸਾਧਸੰਗਤਿ ਮਿਲਿ. ਹਰਿ ਰਸੁ ਪਾਇਆ ॥
saadhasangat mil. har ras paaeaa |
Punjabi
ਸਤਿਸੰਗਤ ਨਾਲ ਜੁੜ ਕੇ ਮੈਨੂੰ ਪ੍ਰਭੂ ਦਾ ਨਾਮ-ਅੰਮ੍ਰਿਤ ਪਰਾਪਤ ਹੋ ਗਿਆ ਹੈ,
English
Joining the Saadh Sangat, the Company of the Holy,
ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥
paarabraham rid maeh samaaeaa |1|
Punjabi
ਅਤੇ ਪਰਮ ਪ੍ਰਭੂ ਨੇ ਮੇਰੇ ਹਿਰਦੇ ਅੰਦਰ ਪ੍ਰਵੇਸ਼ ਕਰ ਲਿਆ ਹੈ।
English
I have found the Sublime Essence of the Lord. The Supreme Lord God has melted into my heart. ||1||
ਰਾਮ ਰਮਤ; ਹਰਿ ਹਰਿ ਸੁਖੁ ਪਾਇਆ ॥
raam ramat; har har sukh paaeaa |
Punjabi
ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ।
English
Dwelling on the Lord, Har, Har, I have found peace.
ਤੇਰੇ ਦਾਸ; ਚਰਨ ਸਰਨਾਇਆ ॥੧॥ ਰਹਾਉ ॥
tere daas; charan saranaaeaa |1| rahaau |
Punjabi
ਹੇ ਪ੍ਰਭੂ! ਤੇਰੇ ਗੋਲੇ ਤੇਰੇ ਪੈਰਾਂ ਦੀ ਪਨਾਹ ਲੋੜਦੇ ਹਨ। ਠਹਿਰਾਉ।
English
Your slaves seek the Sanctuary of Your Feet. ||1||Pause||
ਚੂਕਾ ਗਉਣੁ; ਮਿਟਿਆ ਅੰਧਿਆਰੁ ॥
chookaa gaun; mittiaa andhiaar |
Punjabi
ਮੇਰੀ ਆਤਮਕ ਅਗਿਆਨਤਾ ਦਾ ਅਨ੍ਹੇਰਾ ਦੂਰ ਹੋ ਗਿਆ ਹੈ,
English
The cycle of reincarnation is ended, and darkness is dispelled.
ਗੁਰਿ ਦਿਖਲਾਇਆ; ਮੁਕਤਿ ਦੁਆਰੁ ॥
gur dikhalaaeaa; mukat duaar |
Punjabi
ਗੁਰਾਂ ਨੇ ਮੈਨੂੰ ਮੋਖਸ਼ ਦਾ ਦਰਵਾਜਾ ਵਿਖਾਲ ਦਿੱਤਾ ਹੈ ਮੇਰੇ ਆਉਣੇ ਤੇ ਜਾਣੇ ਮੁਕ ਗਏ ਹਨ।
English
The Guru has revealed the door of liberation.
ਹਰਿ ਪ੍ਰੇਮ ਭਗਤਿ; ਮਨੁ ਤਨੁ ਸਦ ਰਾਤਾ ॥
har prem bhagat; man tan sad raataa |
Punjabi
ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਾਲ, ਮੇਰੀ ਜਿੰਦੜੀ ਅਤੇ ਦੇਹ ਸਦੀਵ ਹੀ ਰੰਗੀਆਂ ਰਹਿੰਦੀਆਂ ਹਨ।
English
My mind and body are forever imbued with loving devotion to the Lord.
ਪ੍ਰਭੂ ਜਨਾਇਆ; ਤਬ ਹੀ ਜਾਤਾ ॥੨॥
prabhoo janaaeaa; tab hee jaataa |2|
Punjabi
ਕੇਵਲ ਤਦ ਹੀ ਮੈਂ ਆਪਣੇ ਸੁਆਮੀ ਨੂੰ ਅਨੁਭਵ ਕਰ ਸਕਿਆ ਜਦ ਉਸਨੇ ਮੇਰੇ ਪਾਸੋਂ ਅਨੁਭਵ ਕਰਵਾਇਆ।
English
Now I know God, because He has made me know Him. ||2||
ਘਟਿ ਘਟਿ ਅੰਤਰਿ; ਰਵਿਆ ਸੋਇ ॥
ghatt ghatt antar; raviaa soe |
Punjabi
ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
English
He is contained in each and every heart.
ਤਿਸੁ ਬਿਨੁ ਬੀਜੋ; ਨਾਹੀ ਕੋਇ ॥
tis bin beejo; naahee koe |
Punjabi
ਉਸ ਦੇ ਬਗੈਰ ਹੋਰ ਕੋਈ ਦੂਸਰਾ ਹੈ ਹੀ ਨਹੀਂ।
English
Without Him, there is no one at all.
ਬੈਰ ਬਿਰੋਧ ਛੇਦੇ ਭੈ ਭਰਮਾਂ ॥
bair birodh chhede bhai bharamaan |
Punjabi
ਉਸ ਨੇ ਮੇਰੀ ਦੁਸ਼ਮਨੀ ਝਗੜੇ ਡਰ ਅਤੇ ਸੰਦੇਹ ਮੇਟ ਛਡੇ ਹਨ,
English
Hatred, conflict, fear and doubt have been eliminated.
ਪ੍ਰਭਿ ਪੁੰਨਿ ਆਤਮੈ; ਕੀਨੇ ਧਰਮਾ ॥੩॥
prabh pun aatamai; keene dharamaa |3|
Punjabi
ਅਤੇ ਨੇਕ-ਹਿਰਦੇ ਵਾਲੇ ਸੁਆਮੀ ਨੇ ਮੇਰਾ ਪਰਮ ਭਲਾ ਕੀਤਾ ਹੈ।
English
God, the Soul of Pure Goodness, has manifested His Righteousness. ||3||
ਮਹਾ ਤਰੰਗ ਤੇ. ਕਾਂਢੈ ਲਾਗਾ ॥
mahaa tarang te. kaandtai laagaa |
Punjabi
ਉਸ ਨੇ ਮੈਨੂੰ ਪਰਮ ਪਰਬਲ ਲਹਿਰਾਂ ਵਿਚੋਂ ਧੂ ਕਿਨਾਰੇ ਤੇ ਲਾਂ ਦਿੱਤਾ ਹੈ।
English
He has rescued me from the most dangerous waves.
ਜਨਮ ਜਨਮ ਕਾ ਟੂਟਾ ਗਾਂਢਾ ॥
janam janam kaa ttoottaa gaandtaa |
Punjabi
ਮੈਂ ਪ੍ਰਭੂ ਨਾਲੋਂ ਅਨੇਕਾਂ ਜਨਮਾਂ ਦਾ ਵਿਛੁੜਿਆਂ ਹੋਇਆ ਸਾਂ,
English
Separated from Him for countless lifetimes, I am united with Him once again.
ਜਪੁ ਤਪੁ ਸੰਜਮੁ. ਨਾਮੁ ਸਮੑਾਲਿਆ ॥
jap tap sanjam. naam samaaliaa |
Punjabi
ਉਸ ਨੇ ਹੁਣ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
English
Chanting, intense meditation and strict self-discipline are the contemplation of the Naam.
ਅਪੁਨੈ ਠਾਕੁਰਿ; ਨਦਰਿ ਨਿਹਾਲਿਆ ॥੪॥
apunai tthaakur; nadar nihaaliaa |4|
Punjabi
ਸੁਆਮੀ ਨੇ ਮੈਨੂੰ ਆਪਣੀ ਮਿਹਰ ਨਾਲ ਨਿਵਾਜਿਆ ਹੈ ਜਿਉਂ ਮੈਂ ਆਪਣੇ ਪ੍ਰਭੂ ਦੇ ਨਾਮ ਨੂੰ ਸਿਮਰਦਾ ਹਾਂ,
English
My Lord and Master has blessed me with His Glance of Grace. ||4||
ਮੰਗਲ ਸੂਖ ਕਲਿਆਣ ਤਿਥਾਈਂ ॥
mangal sookh kaliaan tithaaeen |
Punjabi
ਉਪਾਸ਼ਨਾ, ਤਪੱਸਿਆ ਅਤੇ ਸਵੈ-ਰਿਆਜਤ ਦੀ ਥਾਂ ਤੇ।
English
Bliss, peace and salvation are found in that place,