Ang 1349
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ
Awal Allah noor upaaiaa, kudrat ke sab bande
English
First, God made the Light; all beings are born of His creation. From one Light the whole world arose — so who is good, who bad?
Punjabi meaning coming soon
📖 Story
Asked whether he was Hindu or Muslim, Nanak answered: ‘There is no Hindu, no Muslim.’ He meant that before God there is no high or low, no insider or outsider — and he sat rich and poor together in one row to eat as one family.
ਜਹ ਸੇਵਕ; ਗੋਪਾਲ ਗੁਸਾਈ ॥
jeh sevak; gopaal gusaaee |
Punjabi
ਖੁਸ਼ੀ, ਆਰਾਮ ਅਤੇ ਮੁਕਤੀ ਉਸ ਥਾਂ ਤੇ ਵੱਸਦੇ ਹਨ, ਜਿਥੇ ਸੁਆਮੀ-ਮਾਲਕ ਦੇ ਗੋਲੇ ਰਹਿੰਦੇ ਹਨ।
English
where the servants of the Lord of the World abide.
ਪ੍ਰਭ ਸੁਪ੍ਰਸੰਨ ਭਏ ਗੋਪਾਲ ॥
prabh suprasan bhe gopaal |
Punjabi
ਪ੍ਰਭੂ ਪ੍ਰਮੇਸ਼ਰ ਮੇਰੇ ਤੇ ਖੁਸ਼ ਹੋ ਗਿਆ ਹੈ,
English
God, the Lord of the World, is pleased and satisfied with me.
ਜਨਮ ਜਨਮ ਕੇ ਮਿਟੇ ਬਿਤਾਲ ॥੫॥
janam janam ke mitte bitaal |5|
Punjabi
ਅਤੇ ਉਸ ਨਾਲ ਮੇਰਾ ਅਨੇਕਾਂ ਜਨਮਾਂ ਦਾ ਬੇਸੁਰਾ-ਪਣ ਮੁਕ ਗਿਆ ਹੈ।
English
My disharmony with Him of so many lifetimes is ended. ||5||
ਹੋਮ ਜਗ ਉਰਧ ਤਪ ਪੂਜਾ ॥
hom jag uradh tap poojaa |
Punjabi
ਹਵਨ, ਪੁੰਨਾਰਥੀ ਸਦਾ ਵਰਤ, ਮੁਧੇ ਮੂੰਹ ਤਪੱਸਿਆ, ਉਪਾਸ਼ਨਾ,
English
Burnt offerings, sacred feasts, intense meditations with the body upside-down, worship services
ਕੋਟਿ ਤੀਰਥ ਇਸਨਾਨੁ ਕਰੀਜਾ ॥
kott teerath isanaan kareejaa |
Punjabi
ਅਤੇ ਕ੍ਰੋੜਾਂ ਹੀ ਧਰਮ ਅਸਥਾਨਾਂ ਦੇ ਮਜਨ ਕਰਨੇ,
English
and taking millions of cleansing baths at sacred shrines of pilgrimage
ਚਰਨ ਕਮਲ; ਨਿਮਖ ਰਿਦੈ ਧਾਰੇ ॥
charan kamal; nimakh ridai dhaare |
Punjabi
ਇਕ ਮੁਹਤ ਭਰ ਲਈ ਪ੍ਰਭੂ ਦੇ ਕੰਵਲ ਪੈਰ ਹਿਰਦੇ ਅੰਦਰ ਟਿਕਾਉਣ ਦੇ ਬਰਾਬਰ ਨਹੀਂ ਪੁਜਦੇ।
English
- the merits of all these are obtained by enshrining the Lord's Lotus Feet within the heart, even for an instant.
ਗੋਬਿੰਦ ਜਪਤ; ਸਭਿ ਕਾਰਜ ਸਾਰੇ ॥੬॥
gobind japat; sabh kaaraj saare |6|
Punjabi
ਆਲਮ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ, ਸਾਰੇ ਕੰਮ ਰਾਸ ਆ ਜਾਂਦੇ ਹਨ।
English
Meditating on the Lord of the Universe, all one's affairs are resolved. ||6||
ਊਚੇ ਤੇ ਊਚਾ; ਪ੍ਰਭ ਥਾਨੁ ॥
aooche te aoochaa; prabh thaan |
Punjabi
ਉਚਿਆਂ ਤੋਂ ਪਰਮ ਉਚਾ ਹੈ ਸੁਆਮੀ ਦਾ ਅਸਥਾਨ।
English
God's Place is the highest of the high.
ਹਰਿ ਜਨ ਲਾਵਹਿ ਸਹਜਿ ਧਿਆਨੁ ॥
har jan laaveh sehaj dhiaan |
Punjabi
ਵਾਹਿਗੁਰੂ ਦੇ ਗੋਲੇ ਆਪਣੀ ਬਿਰਤੀ ਪ੍ਰਭੂ ਨਾਲ ਜੋੜਦੇ ਹਨ।
English
The Lord's humble servants intuitively focus their meditation on Him.
ਦਾਸ ਦਾਸਨ ਕੀ; ਬਾਂਛਉ ਧੂਰਿ ॥
daas daasan kee; baanchhau dhoor |
Punjabi
ਮੈਂ ਪ੍ਰਭੂ ਦੇ ਗੋਲਿਆਂ ਦੇ ਗੋਲਿਆਂ ਦੀ ਧੂੜ ਨੂੰ ਲੋਚਦਾ ਹਾਂ।
English
I long for the dust of the slaves of the Lord's slaves.
ਸਰਬ ਕਲਾ ਪ੍ਰੀਤਮ ਭਰਪੂਰਿ ॥੭॥
sarab kalaa preetam bharapoor |7|
Punjabi
ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਮੇਰਾ ਪਿਆਰਾ, ਅਕਾਲ ਪੁਰਖ।
English
My Beloved Lord is overflowing with all powers. ||7||
ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥
maat pitaa har preetam neraa |
Punjabi
ਮੇਰੀ ਮਾਂ ਅਤੇ ਪਿਉ, ਪਿਆਰਾ ਪ੍ਰਭੂ ਸਦਾ ਮੇਰੇ ਨੇੜੇ ਵਸਦਾ ਹੈ।
English
My Beloved Lord, my Mother and Father, is always near.
ਮੀਤ ਸਾਜਨ; ਭਰਵਾਸਾ ਤੇਰਾ ॥
meet saajan; bharavaasaa teraa |
Punjabi
ਹੇ ਮੇਰੇ ਮਿੱਤਰ ਅਤੇ ਯਾਰ! ਕੇਵਲ ਤੂੰ ਹੀ ਮੇਰਾ ਆਸਰਾ ਹੈ।
English
O my Friend and Companion, You are my Trusted Support.
ਕਰੁ ਗਹਿ ਲੀਨੇ; ਅਪੁਨੇ ਦਾਸ ॥
kar geh leene; apune daas |
Punjabi
ਆਪਣੇ ਗੋਲਿਆਂ ਨੂੰ ਹੱਥੋਂ ਪਕੜ ਕੇ, ਸੁਆਮੀ ਆਪਣੇ ਨਿੱਜ ਦੇ ਬਣਾਂ ਲੈਂਦਾ ਹੈ।
English
God takes His slaves by the hand, and makes them His Own.
ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥
jap jeevai naanak gunataas |8|3|2|7|12|
Punjabi
ਨਾਨਕ ਨੇਕੀਆਂ ਦੇ ਖਜਾਨੇ, ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
English
Nanak lives by meditating on the Lord, the Treasure of Virtue. ||8||3||2||7||12||
ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ॥
bibhaas prabhaatee baanee bhagat kabeer jee kee |
Punjabi
ਬਿਭਾਸ ਪ੍ਰਭਾਤੀ। ਸ਼ਬਦ ਮਹਾਰਾਜ ਸੰਤ ਕਬੀਰ ਜੀ।
English
Bibhaas, Prabhaatee, The Word Of Devotee Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮਰਨ ਜੀਵਨ ਕੀ ਸੰਕਾ ਨਾਸੀ ॥
maran jeevan kee sankaa naasee |
Punjabi
ਮੇਰਾ ਜੰਮਣ ਅਤੇ ਮਰਨ ਦਾ ਡਰ ਹੁਣ ਮੁਕ ਗਿਆ ਹੈ,
English
My anxious fears of death and rebirth have been taken away.
ਆਪਨ ਰੰਗਿ; ਸਹਜ ਪਰਗਾਸੀ ॥੧॥
aapan rang; sehaj paragaasee |1|
Punjabi
ਕਿਉਂਕਿ ਸੁਆਮੀ ਨੇ ਮੇਰੇ ਲਈ ਆਪਣੀ ਪ੍ਰੀਤ ਪਰਗਟ ਕਰ ਦਿੱਤੀ ਹੈ।
English
The Celestial Lord has shown His Love for me. ||1||
ਪ੍ਰਗਟੀ ਜੋਤਿ; ਮਿਟਿਆ ਅੰਧਿਆਰਾ ॥
pragattee jot; mittiaa andhiaaraa |
Punjabi
ਈਸ਼ਵਰੀ ਨੂਰ ਪ੍ਰਕਾਸ਼ ਥੀ ਗਿਆ ਹੈ ਅਤੇ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ,
English
The Divine Light has dawned, and darkness has been dispelled.
ਰਾਮ ਰਤਨੁ ਪਾਇਆ; ਕਰਤ ਬੀਚਾਰਾ ॥੧॥ ਰਹਾਉ ॥
raam ratan paaeaa; karat beechaaraa |1| rahaau |
Punjabi
ਉਸ ਦਾ ਸਿਮਰਨ ਕਰਨ ਦੁਆਰਾ ਮੈਂ ਪ੍ਰਭੂ ਦੇ ਨਾਮ ਦੇ ਜਵੇਹਰ ਨੂੰ ਪਰਾਪਤ ਕਰ ਲਿਆ ਹੈ। ਠਹਿਰਾਉ।
English
Contemplating the Lord, I have obtained the Jewel of His Name. ||1||Pause||
ਜਹ ਅਨੰਦੁ; ਦੁਖੁ ਦੂਰਿ ਪਇਆਨਾ ॥
jeh anand; dukh door peaanaa |
Punjabi
ਜਿਥੇ ਖੁਸ਼ੀ ਹੈ ਉਥੇ ਪੀੜ ਦੁਰੇਡੇ ਦੌੜ ਜਾਂਦੀ ਹੈ।
English
Pain runs far away from that place where there is bliss.
ਮਨੁ ਮਾਨਕੁ; ਲਿਵ ਤਤੁ ਲੁਕਾਨਾ ॥੨॥
man maanak; liv tat lukaanaa |2|
Punjabi
ਮੇਰੀ ਆਤਮਾ ਦਾ ਜਵੇਹਰ ਪ੍ਰਭੂ ਜੌਹਰ ਦੇ ਪਿਆਰ ਅੰਦਰ ਲੀਨ ਹੋ ਗਿਆ ਹੈ।
English
The jewel of the mind is focused and attuned to the essence of reality. ||2||
ਜੋ ਕਿਛੁ ਹੋਆ; ਸੁ ਤੇਰਾ ਭਾਣਾ ॥
jo kichh hoaa; su teraa bhaanaa |
Punjabi
ਜਿਹੜਾ ਕੁਝ ਹੁੰਦਾ ਹੈ ਉਹ ਤੈਡੀ ਰਜਾ ਅੰਦਰ ਹੈ, ਹੇ ਪ੍ਰਭੂ!
English
Whatever happens is by the Pleasure of Your Will.
ਜੋ ਇਵ ਬੂਝੈ; ਸੁ ਸਹਜਿ ਸਮਾਣਾ ॥੩॥
jo iv boojhai; su sehaj samaanaa |3|
Punjabi
ਜੇ ਕੋਈ ਭੀ ਇਸ ਤਰ੍ਹਾਂ ਸਮਝਦਾ ਹੈ, ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
English
Whoever understands this, is intuitively merged in the Lord. ||3||
ਕਹਤੁ ਕਬੀਰੁ; ਕਿਲਬਿਖ ਗਏ ਖੀਣਾ ॥
kehat kabeer; kilabikh ge kheenaa |
Punjabi
ਕਬੀਰ ਜੀ ਆਖਦੇ ਹਨ, ਮੇਰੇ ਪਾਪ ਮਿਟ ਗਏ ਹਨ,
English
Says Kabeer, my sins have been obliterated.
ਮਨੁ ਭਇਆ; ਜਗਜੀਵਨ ਲੀਣਾ ॥੪॥੧॥
man bheaa; jagajeevan leenaa |4|1|
Punjabi
ਅਤੇ ਮੇਰੀ ਜਿੰਦੜੀ ਜਗਤ ਦੀ ਜਿੰਦ-ਜਾਨ ਵਾਹਿਗੁਰੂ ਅੰਦਰ ਲੀਨ ਹੋ ਗਈ ਹੈ।
English
My mind has merged into the Lord, the Life of the World. ||4||1||
ਪ੍ਰਭਾਤੀ ॥
prabhaatee |
Punjabi
ਪ੍ਰਭਾਤੀ।
English
Prabhaatee:
ਅਲਹੁ. ਏਕੁ ਮਸੀਤਿ ਬਸਤੁ ਹੈ; ਅਵਰੁ ਮੁਲਖੁ. ਕਿਸੁ ਕੇਰਾ ॥
alahu. ek maseet basat hai; avar mulakh. kis keraa |
Punjabi
ਜੇਕਰ ਖੁਦਾ ਕੇਵਲ ਮਸਜਦ ਅੰਦਰ ਹੀ ਰਹਿੰਦਾ ਹੈ, ਤਾਂ ਬਾਕੀ ਦਾ ਮੁਲਖ ਕੀਹਦੀ ਮਲਕੀਅਤ ਹੈ?
English
If the Lord Allah lives only in the mosque, then to whom does the rest of the world belong?
ਹਿੰਦੂ ਮੂਰਤਿ ਨਾਮ ਨਿਵਾਸੀ; ਦੁਹ ਮਹਿ ਤਤੁ. ਨ ਹੇਰਾ ॥੧॥
hindoo moorat naam nivaasee; duh meh tat. na heraa |1|
Punjabi
ਹਿੰਦੂਆਂ ਦੇ ਅਨੁਸਾਰ ਪ੍ਰਭੂ ਦਾ ਨਾਮ ਬੁਤ ਅੰਦਰ ਵਸਦਾ ਹੈ, ਪਰ ਮੈਨੂੰ ਦੋਨਾਂ ਵਿੱਚ ਹੀ ਸੱਚ ਨਹੀਂ ਦਿਸਦਾ।
English
According to the Hindus, the Lord's Name abides in the idol, but there is no truth in either of these claims. ||1||
ਅਲਹ ਰਾਮ; ਜੀਵਉ ਤੇਰੇ ਨਾਈ ॥
alah raam; jeevau tere naaee |
Punjabi
ਹੇ ਮੇਰੇ ਵਾਹਿਗੁਰੂ ਸੁਆਮੀ। ਮੈਂ ਤੇਰੇ ਨਾਮ ਦੁਆਰਾ ਹੀ ਜੀਉਂਦਾ ਹਾਂ।
English
O Allah, O Raam, I live by Your Name.
ਤੂ. ਕਰਿ ਮਿਹਰਾਮਤਿ; ਸਾਈ ॥੧॥ ਰਹਾਉ ॥
too. kar miharaamat; saaee |1| rahaau |
Punjabi
ਹੇ ਮੈਡੇ ਮਾਲਕ! ਤੂੰ ਮੇਰੇ ਉਤੇ ਮਿਹਰਬਾਨੀ ਕਰ। ਠਹਿਰਾਉ।
English
Please show mercy to me, O Master. ||1||Pause||
ਦਖਨ ਦੇਸਿ. ਹਰੀ ਕਾ ਬਾਸਾ; ਪਛਿਮਿ. ਅਲਹ ਮੁਕਾਮਾ ॥
dakhan des. haree kaa baasaa; pachhim. alah mukaamaa |
Punjabi
ਹਿੰਦੂਆਂ ਦੇ ਰੱਬ ਦਾ ਨਿਵਾਸ ਜਨੂਬ ਦੇ ਮੁਲਕ ਵਿੱਚ ਹੈ ਅਤੇ ਮੁਸਲਮਾਨਾਂ ਦੇ ਰੱਬ ਦਾ ਟਿਕਾਣਾ ਮਗਰਬ ਵਿੱਚ।
English
The God of the Hindus lives in the southern lands, and the God of the Muslims lives in the west.
ਦਿਲ ਮਹਿ ਖੋਜਿ. ਦਿਲੈ ਦਿਲਿ ਖੋਜਹੁ; ਏਹੀ ਠਉਰ ਮੁਕਾਮਾ ॥੨॥
dil meh khoj. dilai dil khojahu; ehee tthaur mukaamaa |2|
Punjabi
ਤੂੰ ਆਪਣੇ ਮਨ ਵਿੱਚ ਭਾਲ ਕਰ, ਹਾਂ ਤੂੰ ਆਪਣੇ ਮਨ ਦੇ ਦਿਲ ਵਿੱਚ ਭਾਲ ਕਰ, ਕਿਉਂਕਿ ਜੋ ਕੇਵਲ ਇਹ ਹੀ ਤੇਰੇ ਵਾਹਿਗੁਰੂ ਦੀ ਥਾਂ ਅਤੇ ਟਿਕਾਣਾ ਹੈ।
English
So search in your heart - look deep into your heart of hearts; this is the home and the place where God lives. ||2||
ਬ੍ਰਹਮਨ ਗਿਆਸ ਕਰਹਿ, ਚਉਬੀਸਾ; ਕਾਜੀ ਮਹ ਰਮਜਾਨਾ ॥
brahaman giaas kareh, chaubeesaa; kaajee meh ramajaanaa |
Punjabi
ਬ੍ਰਾਹਮਣ ਚੰਦ ਦੇ ਮਹੀਨੇ ਦੀ ਸੁਦੀ ਤੇ ਵਦੀ ਦੀ ਹਰ ਇਕ ਇਕਾਦਸ਼ੀ ਨੂੰ ਸਾਲ ਚੌਵੀ ਵਰਤ ਰੱਖਦੇ ਹਨ ਅਤੇ ਕਾਜੀ ਰਮਜਾਨ ਦੇ ਮਹੀਨੇ ਵਿੱਚ ਰੋਜੇ ਰਖਦੇ ਹਨ।
English
The Brahmins observe twenty-four fasts during the year, and the Muslims fast during the month of Ramadaan.
ਗਿਆਰਹ ਮਾਸ ਪਾਸ ਕੈ ਰਾਖੇ; ਏਕੈ ਮਾਹਿ ਨਿਧਾਨਾ ॥੩॥
giaarah maas paas kai raakhe; ekai maeh nidhaanaa |3|
Punjabi
ਮੁਸਲਮਾਨ ਯਾਰਾਂ ਮਹੀਨਿਆਂ ਨੂੰ ਇਕਲਾਭੇ ਰਖ ਦਿੰਦੇ ਹਨ ਅਤੇ ਕੇਵਲ ਇਕ ਅੰਦਰ ਹੀ ਖਜਾਨੇ ਨੂੰ ਖਿਆਲ ਕਰਦੇ ਹਨ।
English
The Muslims set aside eleven months, and claim that the treasure is only in the one month. ||3||
ਕਹਾ, ਉਡੀਸੇ ਮਜਨੁ ਕੀਆ; ਕਿਆ. ਮਸੀਤਿ ਸਿਰੁ ਨਾਂਏਂ ॥
kahaa, uddeese majan keea; kiaa. maseet sir naanen |
Punjabi
ਹਿੰਦੂਆਂ ਨੂੰ ਜਗਨ ਨਾਥ ਉੜੀਸੇ ਵਿੱਚ ਇਸ਼ਨਾਨ ਕਰਨ ਦਾ ਕੀ ਲਾਭ ਹੈ ਅਤੇ ਮੁਸਲਮਾਨਾਂ ਨੂੰ ਮੁਸਜਿਦ ਵਿੱਚ ਆਪਣੇ ਸੀਸ ਨਿਵਾਉਣ ਦਾ ਕੀ ਲਾਭ?
English
What is the use of bathing at Orissa? Why do the Muslims bow their heads in the mosque?
ਦਿਲ ਮਹਿ ਕਪਟੁ. ਨਿਵਾਜ ਗੁਜਾਰੈ; ਕਿਆ ਹਜ ਕਾਬੈ ਜਾਂਏਂ ॥੪॥
dil meh kapatt. nivaaj gujaarai; kiaa haj kaabai jaanen |4|
Punjabi
ਦਿਲ ਅੰਦਰ ਵਲਛਲ ਨਾਲ ਨਮਾਜਾਂ ਪੜ੍ਹ ਅਤੇ ਮੱਕੇ ਦੀ ਯਾਤ੍ਰਾ ਜਾਣ ਦਾ ਕੀ ਲਾਭ ਹੈ?
English
If someone has deception in his heart, what good is it for him to utter prayers? And what good is it for him to go on pilgrimage to Mecca? ||4||
ਏਤੇ ਅਉਰਤ ਮਰਦਾ ਸਾਜੇ; ਏ ਸਭ ਰੂਪ ਤੁਮੑਾਰੇ ॥
ete aaurat maradaa saaje; e sabh roop tumaare |
Punjabi
ਐਨੀਆਂ ਇਸਤਰੀਆਂ ਅਤੇ ਆਦਮੀ, ਤੇ ਰਚੇ ਹਨ, ਹੇ ਪ੍ਰਭੂ! ਇਹ ਸਾਰੇ ਤੇਰਾ ਹੀ ਸਰੂਪ ਹਨ।
English
You fashioned all these men and women, Lord. All these are Your Forms.
ਕਬੀਰੁ ਪੂੰਗਰਾ. ਰਾਮ ਅਲਹ ਕਾ; ਸਭ ਗੁਰ ਪੀਰ ਹਮਾਰੇ ॥੫॥
kabeer poongaraa. raam alah kaa; sabh gur peer hamaare |5|
Punjabi
ਕਬੀਰ ਸੁਆਮੀ ਵਾਹਿਗੁਰੂ ਦਾ ਬੱਚਾ ਹੈ ਅਤੇ ਸਾਰਿਆਂ ਗੁਰੂਆਂ ਅਤੇ ਰਸੂਲਾਂ ਨੂੰ ਆਪਣੇ ਨਿਜ ਦੇ ਕਹਿ ਕੇ ਜਾਣਦਾ ਹੈ।
English
Kabeer is the child of God, Allah, Raam. All the Gurus and prophets are mine. ||5||
ਕਹਤੁ ਕਬੀਰੁ. ਸੁਨਹੁ ਨਰ ਨਰਵੈ; ਪਰਹੁ ਏਕ ਕੀ ਸਰਨਾ ॥
kehat kabeer. sunahu nar naravai; parahu ek kee saranaa |
Punjabi
ਕਬੀਰ ਜੀ ਆਖਦੇ ਹਨ ਤੁਸੀਂ ਸ੍ਰਵਣ ਕਰੋ, ਹੇ ਮਰਦੋ ਤੇ ਤ੍ਰੀਮਤੋ! ਤੁਸੀਂ ਇਕ ਸੁਆਮੀ ਦੀ ਪਨਾਹ ਲਓ।
English
Says Kabeer, listen, O men and women: seek the Sanctuary of the One.
ਕੇਵਲ ਨਾਮੁ ਜਪਹੁ ਰੇ ਪ੍ਰਾਨੀ; ਤਬ ਹੀ ਨਿਹਚੈ ਤਰਨਾ ॥੬॥੨॥
keval naam japahu re praanee; tab hee nihachai taranaa |6|2|
Punjabi
ਹੇ ਫਾਨੀ ਬੰਦਿਓ! ਤੁਸੀਂ ਸਿਰਫ ਸੁਆਮੀ ਦੇ ਨਾਮ ਦਾ ਹੀ ਉਚਾਰਨ ਕਰੋ, ਕੇਵਲ ਤਾਂ ਹੀ ਤੁਹਾਡਾ ਯਕੀਨਨ ਪਾਰ ਉਤਾਰਾ ਹੋਵੇਗਾ।
English
Chant the Naam, the Name of the Lord, O mortals, and you shall surely be carried across. ||6||2||
ਪ੍ਰਭਾਤੀ ॥
prabhaatee |
Punjabi
ਪ੍ਰਭਾਤੀ।
English
Prabhaatee:
ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥
aval alah noor upaaeaa; kudarat ke sabh bande |
Punjabi
ਪਹਿਲਾਂ ਵਾਹਿਗੁਰੂ ਨੇ ਚਾਨਣ ਰਚਿਆ ਅਤੇ ਫਿਰ ਆਪਣੀ ਅਪਾਰ ਸ਼ਕਤੀ ਦੁਆਰਾ ਸਾਰੇ ਪ੍ਰਾਣੀ ਬਣਾਏ।
English
First, Allah created the Light; then, by His Creative Power, He made all mortal beings.
ਏਕ ਨੂਰ ਤੇ. ਸਭੁ ਜਗੁ ਉਪਜਿਆ; ਕਉਨ ਭਲੇ. ਕੋ ਮੰਦੇ ॥੧॥
ek noor te. sabh jag upajiaa; kaun bhale. ko mande |1|
Punjabi
ਇਕ ਰੌਸ਼ਨੀ ਤੋਂ ਹੀ ਸਮੂਹ ਆਲਮ ਉਤਪੰਨ ਹੋਇਆ ਹੈ ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ?
English
From the One Light, the entire universe welled up. So who is good, and who is bad? ||1||