Ang 1350
ਲੋਗਾ ਭਰਮਿ; ਨ ਭੂਲਹੁ ਭਾਈ ॥
logaa bharam; na bhoolahu bhaaee |
Punjabi
ਹੇ ਮੇਰੇ ਵੀਰ ਲੋਕੋ! ਤੁਸੀਂ ਵਹਿਮ ਅੰਦਰ ਭੰਬਲ ਭੂਸੇ ਨਾਂ ਖਾਓ।
English
O people, O Siblings of Destiny, do not wander deluded by doubt.
ਖਾਲਿਕੁ ਖਲਕ. ਖਲਕ ਮਹਿ ਖਾਲਿਕੁ; ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
khaalik khalak. khalak meh khaalik; poor rahio srab tthaanee |1| rahaau |
Punjabi
ਰਚਨਾ ਰਚਣਹਾਰ ਅੰਦਰ ਹੈ ਅਤੇ ਰਚਨਹਾਰ ਰਚਨਾ ਅੰਦਰ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ।
English
The Creation is in the Creator, and the Creator is in the Creation, totally pervading and permeating all places. ||1||Pause||
ਮਾਟੀ ਏਕ. ਅਨੇਕ ਭਾਂਤਿ ਕਰਿ; ਸਾਜੀ ਸਾਜਨਹਾਰੈ ॥
maattee ek. anek bhaant kar; saajee saajanahaarai |
Punjabi
ਮਿੱਟੀ ਕੇਵਲ ਇਕ ਹੀ ਹੈ ਪ੍ਰੰਤੂ ਘੜਨਹਾਰ ਨੇ ਇਸ ਨੂੰ ਘਣੇਰਿਆਂ ਤਰੀਕਿਆਂ ਨਾਲ ਘੜਿਆ ਹੈ।
English
The clay is the same, but the Fashioner has fashioned it in various ways.
ਨਾ ਕਛੁ ਪੋਚ ਮਾਟੀ ਕੇ ਭਾਂਡੇ; ਨਾ ਕਛੁ ਪੋਚ ਕੁੰਭਾਰੈ ॥੨॥
naa kachh poch maattee ke bhaandde; naa kachh poch kunbhaarai |2|
Punjabi
ਮਿੱਟੀ ਦੇ ਬਰਤਨ ਦਾ ਕੋਈ ਕਸੂਰ ਨਹੀਂ, ਨਾਂ ਹੀ ਕੋਈ ਕਸੂਰ ਹੈ ਘੁਮਿਆਰ ਦਾ।
English
There is nothing wrong with the pot of clay - there is nothing wrong with the Potter. ||2||
ਸਭ ਮਹਿ ਸਚਾ ਏਕੋ ਸੋਈ; ਤਿਸ ਕਾ ਕੀਆ. ਸਭੁ ਕਛੁ ਹੋਈ ॥
sabh meh sachaa eko soee; tis kaa keea. sabh kachh hoee |
Punjabi
ਉਹ ਅਦੁਤੀ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ ਅਤੇ ਸਾਰਾ ਕੁਛ ਉਸ ਦੀ ਮਰਜੀ ਅਨੁਸਾਰ ਹੀ ਹੁੰਦਾ ਹੈ।
English
The One True Lord abides in all; by His making, everything is made.
ਹੁਕਮੁ ਪਛਾਨੈ. ਸੁ ਏਕੋ ਜਾਨੈ; ਬੰਦਾ ਕਹੀਐ ਸੋਈ ॥੩॥
hukam pachhaanai. su eko jaanai; bandaa kaheeai soee |3|
Punjabi
ਜੋ ਕੋਈ ਭੀ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹੈ ਕੇਵਲ ਉਹ ਹੀ ਇਕ ਸੁਆਮੀ ਨੂੰ ਜਾਣਦਾ ਹੈ ਅਤੇ ਕੇਵਲ ਉਹ ਹੀ ਉਸ ਦਾ ਗੋਲਾ ਆਖਿਆ ਜਾਂਦਾ ਹੈ।
English
Whoever realizes the Hukam of His Command, knows the One Lord. He alone is said to be the Lord's slave. ||3||
ਅਲਹੁ ਅਲਖੁ. ਨ ਜਾਈ ਲਖਿਆ; ਗੁਰਿ. ਗੁੜੁ ਦੀਨਾ ਮੀਠਾ ॥
alahu alakh. na jaaee lakhiaa; gur. gurr deenaa meetthaa |
Punjabi
ਪ੍ਰਭੂ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਗੁਰਦੇਵ ਜੀ ਨੇ ਮੈਨੂੰ ਉਸ ਦੇ ਨਾਮ ਦਾ ਮਿੱਠਾ ਗੁਰ ਪਰਦਾਨ ਕੀਤਾ ਹੈ।
English
The Lord Allah is Unseen; He cannot be seen. The Guru has blessed me with this sweet molasses.
ਕਹਿ ਕਬੀਰ. ਮੇਰੀ ਸੰਕਾ ਨਾਸੀ; ਸਰਬ ਨਿਰੰਜਨੁ ਡੀਠਾ ॥੪॥੩॥
keh kabeer. meree sankaa naasee; sarab niranjan ddeetthaa |4|3|
Punjabi
ਕਬੀਰ ਜੀ ਆਖਦੇ ਹਨ, ਮੇਰਾ ਸੰਦੇਹ ਦੂਰ ਹੋ ਗਿਆ ਹੈ ਅਤੇ ਹੁਣ ਮੈਂ ਪਵਿੱਤਰ ਪ੍ਰਭੂ ਨੂੰ ਹਰ ਥਾਂ ਵੇਖਦਾ ਹਾਂ।
English
Says Kabeer, my anxiety and fear have been taken away; I see the Immaculate Lord pervading everywhere. ||4||3||
ਪ੍ਰਭਾਤੀ ॥
prabhaatee |
Punjabi
ਪ੍ਰਭਾਤੀ।
English
Prabhaatee:
ਬੇਦ ਕਤੇਬ. ਕਹਹੁ ਮਤ ਝੂਠੇ; ਝੂਠਾ. ਜੋ ਨ ਬਿਚਾਰੈ ॥
bed kateb. kahahu mat jhootthe; jhootthaa. jo na bichaarai |
Punjabi
ਵੇਦਾਂ ਅਤੇ ਮੁਸਲਮਾਨੀ ਪੁਸਤਕਾਂ ਨੂੰ ਕੂੜੀਆਂ ਨਾਂ ਆਖੋ। ਕੂੜਾ ਉਹ ਹੈ ਜੋ ਉਨ੍ਹਾਂ ਨੂੰ ਸੋਚਦਾ ਵਿਚਾਰਦਾ ਨਹੀਂ।
English
Do not say that the Vedas, the Bible and the Koran are false. Those who do not contemplate them are false.
ਜਉ ਸਭ ਮਹਿ. ਏਕੁ ਖੁਦਾਇ ਕਹਤ ਹਉ; ਤਉ ਕਿਉ, ਮੁਰਗੀ ਮਾਰੈ ॥੧॥
jau sabh meh. ek khudaae kehat hau; tau kiau, muragee maarai |1|
Punjabi
ਜਦ ਤੂੰ ਆਖਦਾ ਹੈ, ਕਿ ਸਾਰਿਆਂ ਅੰਦਰ ਇਕ ਰੱਬ ਵਸਦਾ ਹੈ, ਤਾਂ ਤੂੰ ਕੁਕੜੀ ਨੂੰ ਕਿਉਂ ਮਾਰਦਾ ਹੈ?
English
You say that the One Lord is in all, so why do you kill chickens? ||1||
ਮੁਲਾਂ; ਕਹਹੁ ਨਿਆਉ ਖੁਦਾਈ ॥
mulaan; kahahu niaau khudaaee |
Punjabi
ਹੇ ਮੁੱਲਾ! ਤੂੰ ਦਸ ਕਿ ਕੀ ਇਹ ਹੀ ਈਸ਼ਵਰੀ ਇਨਸਾਫ ਹੈ।
English
O Mullah, tell me: is this God's Justice?
ਤੇਰੇ ਮਨ ਕਾ ਭਰਮੁ. ਨ ਜਾਈ ॥੧॥ ਰਹਾਉ ॥
tere man kaa bharam. na jaaee |1| rahaau |
Punjabi
ਤੇਰੇ ਮਨੁਹੇ ਦਾ ਸੰਦੇਹ ਦੂਰ ਨਹੀਂ ਹੁੰਦਾ। ਠਹਿਰਾਉ।
English
The doubts of your mind have not been dispelled. ||1||Pause||
ਪਕਰਿ ਜੀਉ ਆਨਿਆ, ਦੇਹ ਬਿਨਾਸੀ; ਮਾਟੀ ਕਉ ਬਿਸਮਿਲਿ ਕੀਆ ॥
pakar jeeo aaniaa, deh binaasee; maattee kau bisamil keea |
Punjabi
ਤੂੰ ਪ੍ਰਾਣਧਾਰੀ ਨੂੰ ਪਕੜ ਕੇ ਲਿਆਉਂਦਾ ਹੈ ਅਤੇ ਇਸ ਦੇ ਸਰੀਰ ਨੂੰ ਜ਼ਿਬਾਹ ਕਰਦਾ ਹੈ। ਤੂੰ ਕੇਵਲ ਮਿੱਟੀ ਨੂੰ ਹੀ ਮਾਰਿਆ ਹੈ, ਆਤਮਾ ਨੂੰ ਨਹੀਂ।
English
You seize a living creature, and then bring it home and kill its body; you have killed only the clay.
ਜੋਤਿ ਸਰੂਪ ਅਨਾਹਤ ਲਾਗੀ; ਕਹੁ. ਹਲਾਲੁ ਕਿਆ ਕੀਆ ॥੨॥
jot saroop anaahat laagee; kahu. halaal kiaa keea |2|
Punjabi
ਇਸ ਦੀ ਅਬਿਨਾਸ਼ੀ ਆਤਮਾ ਹੋਰਸ ਦੇਹ ਨਾਲ ਜੁੜ ਜਾਂਦੀ ਹੈ। ਫਿਰ ਦੱਸ! ਤੂੰ ਕਿਸ ਨੂੰ ਜਿਬਾਹ ਕੀਤਾ ਹੈ?
English
The light of the soul passes into another form. So tell me, what have you killed? ||2||
ਕਿਆ ਉਜੂ. ਪਾਕੁ ਕੀਆ, ਮੁਹੁ ਧੋਇਆ; ਕਿਆ. ਮਸੀਤਿ ਸਿਰੁ ਲਾਇਆ ॥
kiaa ujoo. paak keea, muhu dhoeaa; kiaa. maseet sir laaeaa |
Punjabi
ਅਤੇ ਤੈਨੂੰ ਆਪਣੇ ਹੱਥਾਂ, ਪੈਰਾਂ ਤੇ ਮੂੰਹ ਨੂੰ ਪਵਿੱਤਰ ਕਰਨ ਅਤੇ ਚਿਹਰਾ ਧੋਣ ਦਾ ਕੀ ਫਾਇਦਾ ਹੈ ਅਤੇ ਕੀ ਹੈ ਆਪਣੇ ਸੀਸ ਨੂੰ ਮਸਜਿਦ ਵਿੱਚ ਨਿਵਾਉਣ ਦਾ?
English
And what good are your purifications? Why do you bother to wash your face? And why do you bother to bow your head in the mosque?
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ; ਕਿਆ ਹਜ ਕਾਬੈ ਜਾਇਆ ॥੩॥
jau dil meh kapatt nivaaj gujaarahu; kiaa haj kaabai jaaeaa |3|
Punjabi
ਜਦ ਤੇਰੇ ਚਿੱਤ ਅੰਦਰ ਪਲੀਤੀ ਹੈ ਤਾਂ ਤੈਨੂੰ ਨਮਾਜ ਪੜ੍ਹਨ ਅਤੇ ਮੱਕੇ ਦੀ ਯਾਤਰਾ ਕਰਨ ਜਾਣ ਦਾ ਕੀ ਲਾਭ ਹੈ?
English
Your heart is full of hypocrisy; what good are your prayers or your pilgrimage to Mecca? ||3||
ਤੂੰ ਨਾਪਾਕੁ. ਪਾਕੁ, ਨਹੀ ਸੂਝਿਆ; ਤਿਸ ਕਾ ਮਰਮੁ. ਨ ਜਾਨਿਆ ॥
toon naapaak. paak, nahee soojhiaa; tis kaa maram. na jaaniaa |
Punjabi
ਤੂੰ ਅਪਵਿੱਤਰ ਹੈ ਅਤੇ ਆਪਣੇ ਪਵਿੱਤਰ ਪ੍ਰਭੂ ਨੂੰ ਸਮਝਦਾ ਨਹੀਂ। ਉਸ ਦੇ ਭੇਤ ਨੂੰ ਤੂੰ ਨਹੀਂ ਜਾਣਦਾ।
English
You are impure; you do not understand the Pure Lord. You do not know His Mystery.
ਕਹਿ ਕਬੀਰ. ਭਿਸਤਿ ਤੇ ਚੂਕਾ; ਦੋਜਕ ਸਿਉ ਮਨੁ ਮਾਨਿਆ ॥੪॥੪॥
keh kabeer. bhisat te chookaa; dojak siau man maaniaa |4|4|
Punjabi
ਕਬੀਰ ਜੀ ਆਖਦੇ ਹਨ, ਤੂੰ ਸੁਰਗ ਤੋਂ ਖੁੰਝ ਗਿਆ ਹੈ ਅਤੇ ਤੇਰਾ ਚਿੱਤ ਨਰਕ ਨਾਲ ਰੀਝ ਗਿਆ ਹੈ।
English
Says Kabeer, you have missed out on paradise; your mind is set on hell. ||4||4||
ਪ੍ਰਭਾਤੀ ॥
prabhaatee |
Punjabi
ਪ੍ਰਭਾਤੀ।
English
Prabhaatee:
ਸੁੰਨ ਸੰਧਿਆ ਤੇਰੀ. ਦੇਵ ਦੇਵਾਕਰ; ਅਧਪਤਿ ਆਦਿ ਸਮਾਈ ॥
sun sandhiaa teree. dev devaakar; adhapat aad samaaee |
Punjabi
ਹੇ ਵਾਹਿਗੁਰੂ! ਆਦੀ ਅਤੇ ਸਰਬ-ਵਿਆਪਕ ਮਾਲਕ! ਤੂੰ ਚਾਨਣ ਦੀ ਖਾਣ ਹੈ। ਤੂੰ ਮੇਰੀ ਸਨਮੁਖ ਉਪਾਸ਼ਨਾ ਸ੍ਰਵਣ ਕਰ।
English
Hear my prayer, Lord; You are the Divine Light of the Divine, the Primal, All-pervading Master.
ਸਿਧ ਸਮਾਧਿ ਅੰਤੁ. ਨਹੀ ਪਾਇਆ; ਲਾਗਿ ਰਹੇ ਸਰਨਾਈ ॥੧॥
sidh samaadh ant. nahee paaeaa; laag rahe saranaaee |1|
Punjabi
ਪੂਰਨ ਪੁਰਸ਼ਾਂ ਨੂੰ ਆਪਣੀ ਤਾੜੀ ਅੰਦਰ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਉਹ ਤੇਰੀ ਪਨਾਹ ਨਾਲ ਜੰਮੇ ਰਹਿੰਦੇ ਹਨ।
English
The Siddhas in Samaadhi have not found Your limits. They hold tight to the Protection of Your Sanctuary. ||1||
ਲੇਹੁ ਆਰਤੀ, ਹੋ ਪੁਰਖ ਨਿਰੰਜਨ; ਸਤਿਗੁਰ ਪੂਜਹੁ ਭਾਈ ॥
lehu aaratee, ho purakh niranjan; satigur poojahu bhaaee |
Punjabi
ਹੇ ਵੀਰ! ਸੱਚੇ ਗੁਰਾਂ ਦੀ ਪੂਜਾ ਕਰਨ ਦੁਆਰਾ ਪਵਿੱਤਰ ਪ੍ਰਭੂ ਦੀ ਸਨਮੁਖ ਉਪਾਸ਼ਨਾ ਦੀ ਦਾਤ ਮਿਲ ਜਾਂਦੀ ਹੈ।
English
Worship and adoration of the Pure, Primal Lord comes by worshipping the True Guru, O Siblings of Destiny.
ਠਾਢਾ ਬ੍ਰਹਮਾ. ਨਿਗਮ ਬੀਚਾਰੈ; ਅਲਖੁ. ਨ ਲਖਿਆ ਜਾਈ ॥੧॥ ਰਹਾਉ ॥
tthaadtaa brahamaa. nigam beechaarai; alakh. na lakhiaa jaaee |1| rahaau |
Punjabi
ਉਸ ਦੇ ਬੂਹੇ ਤੇ ਖੜ੍ਹਾ ਹੋ, ਬ੍ਰਹਮਾ ਵੇਦਾਂ ਨੂੰ ਵਾਚਦਾ ਹੈ, ਪ੍ਰੰਤੂ ਉਹ ਅਦ੍ਰਿਸ਼ਟ ਸੁਆਮੀ ਨੂੰ ਦੇਖ ਨਹੀਂ ਸਕਦਾ। ਠਹਿਰਾਉ।
English
Standing at His Door, Brahma studies the Vedas, but he cannot see the Unseen Lord. ||1||Pause||
ਤਤੁ ਤੇਲੁ, ਨਾਮੁ ਕੀਆ ਬਾਤੀ; ਦੀਪਕੁ ਦੇਹ, ਉਜੵਾਰਾ ॥
tat tel, naam keea baatee; deepak deh, ujayaaraa |
Punjabi
ਸਚਾਈ ਦੇ ਰੋਗਲ ਅਤੇ ਸੁਆਮੀ ਦੇ ਨਾਮ ਦੀ ਬੱਤੀ ਨਾਲ ਮੈਂ ਆਪਣੀ ਕਾਇਆ ਨੂੰ ਰੌਸ਼ਨ ਕਰਨ ਲਈ ਲੈਂਪ ਬਣਾਇਆ ਹੈ।
English
With the oil of knowledge about the essence of reality, and the wick of the Naam, the Name of the Lord, this lamp illluminates my body.
ਜੋਤਿ ਲਾਇ ਜਗਦੀਸ ਜਗਾਇਆ; ਬੂਝੈ ਬੂਝਨਹਾਰਾ ॥੨॥
jot laae jagadees jagaaeaa; boojhai boojhanahaaraa |2|
Punjabi
ਸੰਸਾਰ ਦੇ ਸੁਆਮੀ ਦੇ ਪ੍ਰਕਾਸ਼ ਨੂੰ ਮਲ ਕੇ, ਮੈਂ ਦੀਵੇ ਨੂੰ ਰੌਸ਼ਨ ਕੀਤਾ ਹੈ। ਕੇਵਲ ਸਭ ਕੁਛ ਜਾਣਨਹਾਰ ਸੁਆਮੀ ਹੀ ਇਸ ਰਾਜ ਨੂੰ ਸਮਝਦਾ ਹੈ।
English
I have applied the Light of the Lord of the Universe, and lit this lamp. God the Knower knows. ||2||
ਪੰਚੇ ਸਬਦ ਅਨਾਹਦ ਬਾਜੇ; ਸੰਗੇ ਸਾਰਿੰਗਪਾਨੀ ॥
panche sabad anaahad baaje; sange saaringapaanee |
Punjabi
ਪੰਜਾਂ ਸੰਗੀਤਕ ਸਾਜਾਂ ਦਾ ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੈਂ ਹਮੇਸ਼ਾਂ ਹੀ ਸੰਸਾਰ ਦੇ ਸੁਆਮੀ ਨਾਲ ਵਸਦਾ ਹਾਂ।
English
The Unstruck Melody of the Panch Shabad, the Five Primal Sounds, vibrates and resounds. I dwell with the Lord of the World.
ਕਬੀਰ ਦਾਸ. ਤੇਰੀ ਆਰਤੀ ਕੀਨੀ; ਨਿਰੰਕਾਰ ਨਿਰਬਾਨੀ ॥੩॥੫॥
kabeer daas. teree aaratee keenee; nirankaar nirabaanee |3|5|
Punjabi
ਹੇ ਸਰੂਪ-ਰਹਿਤ ਅਤੇ ਨਿਰਲੇਪ ਸੁਆਮੀ! ਤੇਰਾ ਗੋਲਾ ਕਬੀਰ ਤੇਰੀ ਐਹੋ ਜੇਹੀ ਉਪਾਸ਼ਨਾ ਕਰਦਾ ਹੈ।
English
Kabeer, Your slave, performs this Aartee, this lamp-lit worship service for You, O Formless Lord of Nirvaanaa. ||3||5||
ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ॥
prabhaatee baanee bhagat naamadev jee kee |
Punjabi
ਪ੍ਰਭਾਤੀ ਸ਼ਬਦ ਮਹਾਰਾਜ ਸੰਤ ਨਾਮ ਦੇਵ ਜੀ।
English
Prabhaatee, The Word Of Devotee Naam Dayv Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮਨ ਕੀ ਬਿਰਥਾ. ਮਨੁ ਹੀ ਜਾਨੈ; ਕੈ ਬੂਝਲ ਆਗੈ ਕਹੀਐ ॥
man kee birathaa. man hee jaanai; kai boojhal aagai kaheeai |
Punjabi
ਮਨ ਦੀ ਅਵਸਥਾਂ ਨੂੰ ਮੇਰਾ ਮਨੂਆ ਹੀ ਜਾਣਦਾ ਹੈ ਅਤੇ ਮੈਂ ਇਸ ਨੂੰ ਅੰਦਰਲੀਆਂ ਜਾਣਨਹਾਰ ਮੂਹਰੇ ਵਰਨਣ ਕਰਦਾ ਹਾਂ।
English
The mind alone knows the state of the mind; I tell it to the Knowing Lord.
ਅੰਤਰਜਾਮੀ ਰਾਮੁ ਰਵਾਂਈ; ਮੈ. ਡਰੁ ਕੈਸੇ ਚਹੀਐ ॥੧॥
antarajaamee raam ravaanee; mai. ddar kaise chaheeai |1|
Punjabi
ਮੈਂ ਦਿਲਾਂ ਦੀਆਂ ਜਾਣਨਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਤੇ ਮੈਨੂੰ ਕਿਸੇ ਕੋਲੋਂ ਕਿਉਂ ਭੌ ਕਰਨਾ ਚਾਹੀਦਾ ਹੈ?
English
I chant the Name of the Lord, the Inner-knower, the Searcher of hearts - why should I be afraid? ||1||
ਬੇਧੀਅਲੇ ਗੋਪਾਲ ਗੋੁਸਾਈ ॥
bedheeale gopaal guosaaee |
Punjabi
ਮੇਰਾ ਹਿਰਦਾ ਸੁਆਮੀ ਮਾਲਕ ਨੇ ਆਪਣੇ ਪ੍ਰੇਮ ਨਾਲ ਵਿੰਨ੍ਹ ਲਿਆ ਹੈ।
English
My mind is pierced through by the love of the Lord of the World.
ਮੇਰਾ ਪ੍ਰਭੁ ਰਵਿਆ; ਸਰਬੇ ਠਾਈ ॥੧॥ ਰਹਾਉ ॥
meraa prabh raviaa; sarabe tthaaee |1| rahaau |
Punjabi
ਮੈਡਾ ਮਾਲਕ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ। ਠਹਿਰਾਉ।
English
My God is All-pervading everywhere. ||1||Pause||
ਮਾਨੈ ਹਾਟੁ. ਮਾਨੈ ਪਾਟੁ; ਮਾਨੈ ਹੈ ਪਾਸਾਰੀ ॥
maanai haatt. maanai paatt; maanai hai paasaaree |
Punjabi
ਮਨ ਹੀ ਹੱਟੀ ਹੈ, ਮਨ ਹੀ ਨਗਰ ਅਤੇ ਮਨ ਹੀ ਪੰਸਾਰੀ।
English
The mind is the shop, the mind is the town, and the mind is the shopkeeper.
ਮਾਨੈ ਬਾਸੈ. ਨਾਨਾ ਭੇਦੀ; ਭਰਮਤੁ ਹੈ ਸੰਸਾਰੀ ॥੨॥
maanai baasai. naanaa bhedee; bharamat hai sansaaree |2|
Punjabi
ਮਨ ਅਨੇਕਾਂ ਹੀ ਸਰੂਪਾਂ ਅੰਦਰ ਵਸਦਾ ਅਤੇ ਜਗਤ ਅੰਦਰ ਭਟਕਦਾ ਹੈ।
English
The mind abides in various forms, wandering all across the world. ||2||
ਗੁਰ ਕੈ ਸਬਦਿ. ਏਹੁ ਮਨੁ ਰਾਤਾ; ਦੁਬਿਧਾ ਸਹਜਿ ਸਮਾਣੀ ॥
gur kai sabad. ehu man raataa; dubidhaa sehaj samaanee |
Punjabi
ਜਦ ਗੁਰਾਂ ਦੀ ਬਾਣੀ ਨਾਲ ਇਹ ਮਨੂਆ ਰੰਗਿਆ ਜਾਂਦਾ ਹੈ, ਤਾਂ ਦਵੈਤਭਾਵ ਸੁਖੈਨ ਹੀ ਨਾਸ ਥੀ ਵੰਞਦਾ ਹੈ।
English
This mind is imbued with the Word of the Guru's Shabad, and duality is easily overcome.