Ang 1351
ਸਭੋ ਹੁਕਮੁ. ਹੁਕਮੁ ਹੈ ਆਪੇ; ਨਿਰਭਉ ਸਮਤੁ ਬੀਚਾਰੀ ॥੩॥
sabho hukam. hukam hai aape; nirbhau samat beechaaree |3|
Punjabi
ਸਾਰੇ ਸੁਆਮੀ ਦੇ ਫੁਰਮਾਨ ਦੇ ਤਾਬੇ ਹਨ ਅਤੇ ਉਹ ਆਪੇ ਹੀ ਫੁਰਮਾਨ ਜਾਰੀ ਕਰਦਾ ਹੈ। ਨਫਰ ਸੁਆਮੀ ਸਾਰਿਆਂ ਵਲ ਇਕੋ ਜੇਹਾ ਧਿਆਨ ਦਿੰਦਾ ਹੈ।
English
He Himself is the Commander; all are under His Command. The Fearless Lord looks on all alike. ||3||
ਜੋ ਜਨ ਜਾਨਿ ਭਜਹਿ ਪੁਰਖੋਤਮੁ; ਤਾ ਚੀ ਅਬਿਗਤੁ ਬਾਣੀ ॥
jo jan jaan bhajeh purakhotam; taa chee abigat baanee |
Punjabi
ਜਿਹੜਾ ਇਨਸਾਨ ਸ਼੍ਰੇਸ਼ਟ ਪੁਰਸ਼ ਨੂੰ ਅਨੁਭਵ ਕਰਦਾ ਤੇ ਸਿਮਰਦਾ ਹੈ, ਬ੍ਰਹਮ ਗਿਆਨ ਨਾਲ ਪਰੀਪੂਰਨ ਹੈ ਉਸ ਦੀ ਬੋਲ ਬਾਣੀ।
English
That humble being who knows, and meditates on the Supreme Primal Being - his word becomes eternal.
ਨਾਮਾ ਕਹੈ. ਜਗਜੀਵਨੁ ਪਾਇਆ; ਹਿਰਦੈ ਅਲਖ ਬਿਡਾਣੀ ॥੪॥੧॥
naamaa kahai. jagajeevan paaeaa; hiradai alakh biddaanee |4|1|
Punjabi
ਨਾਮ ਦੇਵ ਜੀ ਆਖਦੇ ਹਨ, ਮੈਂ ਆਪਣੇ ਮਨ ਅੰਦਰ ਜਗਤ ਦੀ ਜਿੰਦ-ਜਾਨ, ਅਦ੍ਰਿਸ਼ਟ ਅਤੇ ਅਦਭੁਤ ਸਾਈਂ ਨੂੰ ਪਾ ਲਿਆ ਹੈ।
English
Says Naam Dayv, I have found the Invisible, Wondrous Lord, the Life of the World, within my heart. ||4||1||
ਪ੍ਰਭਾਤੀ ॥
prabhaatee |
Punjabi
ਪ੍ਰਭਾਤੀ।
English
Prabhaatee:
ਆਦਿ ਜੁਗਾਦਿ. ਜੁਗਾਦਿ ਜੁਗੋ ਜੁਗੁ; ਤਾ ਕਾ ਅੰਤੁ. ਨ ਜਾਨਿਆ ॥
aad jugaad. jugaad jugo jug; taa kaa ant. na jaaniaa |
Punjabi
ਪ੍ਰਭੂ ਸ਼ੁਰੂ, ਯੁਗਾਂ ਦੇ ਅਰੰਭ ਹਾਂ ਯੁਗਾਂ ਦੇ ਆਰੰਭ ਤੋਂ ਹੀ ਹੈ ਅਤੇ ਸਾਰਿਆਂ ਯੁਗਾਂ ਵਿੱਚ ਵੀ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਿਆ!
English
He existed in the beginning, in the primeval age, and all throughout the ages; His limits cannot be known.
ਸਰਬ ਨਿਰੰਤਰਿ ਰਾਮੁ ਰਹਿਆ ਰਵਿ; ਐਸਾ ਰੂਪੁ ਬਖਾਨਿਆ ॥੧॥
sarab nirantar raam rahiaa rav; aisaa roop bakhaaniaa |1|
Punjabi
ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਇਸ ਤਰ੍ਹਾਂ ਵਰਨਣ ਕੀਤਾ ਜਾਂਦਾ ਹੈ ਉਸ ਦਾ ਸਰੂਪ।
English
The Lord is pervading and permeating amongst all; this is how His Form can be described. ||1||
ਗੋਬਿਦੁ ਗਾਜੈ; ਸਬਦੁ ਬਾਜੈ ॥
gobid gaajai; sabad baajai |
Punjabi
ਜਦ ਉਸ ਦੇ ਨਾਮ ਦਾ ਜਾਪ ਕੀਤਾ ਹੈ ਤਾ ਸੰਸਾਰ ਦਾ ਮਾਲਕ ਪ੍ਰਗਟ ਹੋ ਜਾਂਦਾ ਹੈ।
English
The Lord of the Universe appears when the Word of His Shabad is chanted.
ਆਨਦ ਰੂਪੀ. ਮੇਰੋ ਰਾਮਈਆ ॥੧॥ ਰਹਾਉ ॥
aanad roopee. mero raameea |1| rahaau |
Punjabi
ਮੈਡਾ ਸਰਵ-ਵਿਆਪਕ ਸੁਆਮੀ, ਪਰਸੰਨਤਾ ਦਾ ਸਰੂਪ ਹੈ। ਠਹਿਰਾਉ।
English
My Lord is the Embodiment of Bliss. ||1||Pause||
ਬਾਵਨ ਬੀਖੂ, ਬਾਨੈ ਬੀਖੇ; ਬਾਸੁ ਤੇ, ਸੁਖ ਲਾਗਿਲਾ ॥
baavan beekhoo, baanai beekhe; baas te, sukh laagilaa |
Punjabi
ਚੰਦਨ ਦੇ ਬ੍ਰਿਛ ਤੋਂ ਜੰਗਲ ਦੇ ਹੋਰਨਾਂ ਬਿਰਛਾਂ ਨੂੰ ਅਨੰਦ ਮਈ ਸੁੰਗਧੀ ਲੱਗ ਜਾਂਦੀ ਹੈ।
English
The beautiful fragrance of sandalwood emanates from the sandalwood tree, and attaches to the other trees of the forest.
ਸਰਬੇ ਆਦਿ. ਪਰਮਲਾਦਿ; ਕਾਸਟ ਚੰਦਨੁ. ਭੈਇਲਾ ॥੨॥
sarabe aad. paramalaad; kaasatt chandan. bhaieilaa |2|
Punjabi
ਸਾਰਿਆਂ ਦਾ ਸੋਮਾ ਵਾਹਿਗੁਰੂ ਚੰਨਣ ਦੇ ਬਿਰਛ ਦੀ ਮਾਨੰਦ ਹੈ, ਜਿਸ ਦੇ ਰਾਹੀਂ ਸਾਧਾਰਨ ਲਕੜੀ ਵੀ ਚੰਨਣ ਹੋ ਜਾਂਦੀ ਹੈ।
English
God, the Primal Source of everything, is like the sandalwood tree; He transforms us woody trees into fragrant sandalwood. ||2||
ਤੁਮੑ ਚੇ ਪਾਰਸੁ. ਹਮ ਚੇ ਲੋਹਾ; ਸੰਗੇ. ਕੰਚਨੁ ਭੈਇਲਾ ॥
tuma che paaras. ham che lohaa; sange. kanchan bhaieilaa |
Punjabi
ਤੂੰ ਹੇ ਸਾਈਂ! ਰਸਾਇਣ ਹੈ ਅਤੇ ਮੈਂ ਲੋਹੇ ਵਰਗਾ ਹਾਂ। ਤੇਰੀ ਸੰਸਗਤ ਅੰਦਰ ਮੈਂ ਸੋਨਾ ਥੀ ਗਿਆ ਹਾਂ।
English
You, O Lord, are the Philosopher's Stone, and I am iron; associating with You, I am transformed into gold.
ਤੂ ਦਇਆਲੁ ਰਤਨੁ ਲਾਲੁ; ਨਾਮਾ ਸਾਚਿ ਸਮਾਇਲਾ ॥੩॥੨॥
too deaal ratan laal; naamaa saach samaaeilaa |3|2|
Punjabi
ਤੂੰ ਮਿਹਰਬਾਨ ਹੈ, ਤੂੰ ਜਵੇਹਰਾਂ ਦਾ ਜਵੇਹਰ ਹੈ। ਨਾਮਦੇਵ ਤੇਰੇ ਵਿੱਚ ਲੀਨ ਹੋ ਗਿਆ ਹੈ, ਹੇ ਸੱਚੇ ਸੁਆਮੀ!
English
You are Merciful; You are the gem and the jewel. Naam Dayv is absorbed in the Truth. ||3||2||
ਪ੍ਰਭਾਤੀ ॥
prabhaatee |
Punjabi
ਪ੍ਰਭਾਤੀ।
English
Prabhaatee:
ਅਕੁਲ ਪੁਰਖ; ਇਕੁ ਚਲਿਤੁ ਉਪਾਇਆ ॥
akul purakh; ik chalit upaaeaa |
Punjabi
ਕੁਲ-ਰਹਿਤ ਵਾਹਿਗੁਰੂ ਨੇ ਇਹ ਖੇਡ ਰਚੀ ਹੈ।
English
The Primal Being has no ancestry; He has staged this play.
ਘਟਿ ਘਟਿ ਅੰਤਰਿ; ਬ੍ਰਹਮੁ ਲੁਕਾਇਆ ॥੧॥
ghatt ghatt antar; braham lukaaeaa |1|
Punjabi
ਪਰਮ ਪ੍ਰਭੂ ਹਰ ਦਿਲ ਅੰਦਰ ਛੁਪਿਆ ਹੋਇਆ ਹੈ।
English
God is hidden deep within each and every heart. ||1||
ਜੀਅ ਕੀ ਜੋਤਿ; ਨ ਜਾਨੈ ਕੋਈ ॥
jeea kee jot; na jaanai koee |
Punjabi
ਕੋਈ ਜਣਾ ਭੀ ਆਤਮਾ ਦੇ ਪ੍ਰਕਾਸ਼ ਦੀ ਵਡਿਆਈ ਨੂੰ ਨਹੀਂ ਜਾਣਦਾ।
English
No one knows the Light of the soul.
ਤੈ. ਮੈ ਕੀਆ; ਸੁ ਮਾਲੂਮੁ ਹੋਈ ॥੧॥ ਰਹਾਉ ॥
tai. mai keea; su maaloom hoee |1| rahaau |
Punjabi
ਜਿਹੜਾ ਕੁਛ ਭੀ ਮੈਂ ਕਰਦਾ ਹਾਂ, ਉਸ ਦਾ ਤੈਨੂੰ ਪਤਾ ਹੈ, ਹੇ ਸੁਆਮੀ! ਠਹਿਰਾਉ।
English
Whatever I do, is known to You, Lord. ||1||Pause||
ਜਿਉ ਪ੍ਰਗਾਸਿਆ; ਮਾਟੀ ਕੁੰਭੇਉ ॥
jiau pragaasiaa; maattee kunbheo |
Punjabi
ਜਿਸ ਤਰ੍ਹਾਂ ਘੜਾ ਮਿੱਟੀ ਤੋਂ ਪੈਦਾ ਹੁੰਦਾ ਹੈ,
English
Just as the pitcher is made from clay,
ਆਪ ਹੀ ਕਰਤਾ. ਬੀਠੁਲੁ ਦੇਉ ॥੨॥
aap hee karataa. beetthul deo |2|
Punjabi
ਏਸ ਤਰ੍ਹਾਂ ਹਰ ਸ਼ੈ ਖੁਦ ਪਿਆਰੇ ਅਤੇ ਪ੍ਰਕਾਸ਼ਵਾਨ ਸਿਰਜਣਹਾਰ ਤੋਂ ਪੈਦਾ ਹੁੰਦੀ ਹੈ।
English
everything is made from the Beloved Divine Creator Himself. ||2||
ਜੀਅ ਕਾ ਬੰਧਨੁ; ਕਰਮੁ ਬਿਆਪੈ ॥
jeea kaa bandhan; karam biaapai |
Punjabi
ਪ੍ਰਾਣੀ ਦੇ ਅਮਲ ਹੀ ਉਸ ਦੀ ਆਤਮਾ ਦਾ ਜੰਜਾਲ ਬਣ ਜਾਂਦੇ ਹਨ,
English
The mortal's actions hold the soul in the bondage of karma.
ਜੋ ਕਿਛੁ ਕੀਆ; ਸੁ ਆਪੈ ਆਪੈ ॥੩॥
jo kichh keea; su aapai aapai |3|
Punjabi
ਜਿਹੜਾ ਕੁਛ ਉਹ ਕਰਦਾ ਹੈ, ਉਸ ਲਈ ਉਹ ਕੇਵਲ ਆਪ ਹੀ ਜਿਮੇਵਾਰ ਹੈ।
English
Whatever he does, he does on his own. ||3||
ਪ੍ਰਣਵਤਿ ਨਾਮਦੇਉ; ਇਹੁ ਜੀਉ ਚਿਤਵੈ ਸੁ ਲਹੈ ॥
pranavat naamadeo; ihu jeeo chitavai su lahai |
Punjabi
ਨਾਮ ਦੇਵ ਜੀ ਬੇਨਤੀ ਕਰਦੇ ਹਨ, ਜਿਸ ਕਿਸੇ ਦੇ ਮੁਤਅਲਕ ਇਹ ਆਤਮਾ ਸੋਚਦੀ ਹੈ, ਉਸ ਨੂੰ ਇਹ ਪਾ ਲੈਂਦੀ ਹੈ।
English
Prays Naam Dayv, whatever this soul wants, it obtains.
ਅਮਰੁ ਹੋਇ; ਸਦ ਆਕੁਲ ਰਹੈ ॥੪॥੩॥
amar hoe; sad aakul rahai |4|3|
Punjabi
ਜੋ ਹਮੇਸ਼ਾਂ ਜਾਤ-ਰਹਿਤ ਸਾਈਂ ਵਿੱਚ ਵਸਦਾ ਹੈ, ਉਹ ਅਬਿਨਾਸ਼ੀ ਹੋ ਜਾਂਦਾ ਹੈ।
English
Whoever abides in the Lord, becomes immortal. ||4||3||
ਪ੍ਰਭਾਤੀ ਭਗਤ ਬੇਣੀ ਜੀ ਕੀ ॥
prabhaatee bhagat benee jee kee |
Punjabi
ਪ੍ਰਭਾਤੀ। ਸ਼ਬਦ ਪੂਜਯ ਸੰਤ ਬੇਣੀ ਜੀ।
English
Prabhaatee, The Word Of Devotee Baynee Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਤਨਿ ਚੰਦਨੁ ਮਸਤਕਿ ਪਾਤੀ ॥
tan chandan masatak paatee |
Punjabi
ਤੂੰ ਆਪਣੀ ਦੇਹ ਤੇ ਚੰਨਣ ਮਲਦਾ ਹੈ ਅਤੇ ਆਪਣੇ ਮੱਥੇ ਉਤੇ ਤੁਲਸੀ ਦੇ ਪੱਤੇ ਧਰਦਾ ਹੈ।
English
You rub your body with sandalwood oil, and place basil leaves on your forehead.
ਰਿਦ ਅੰਤਰਿ; ਕਰ ਤਲ ਕਾਤੀ ॥
rid antar; kar tal kaatee |
Punjabi
ਪਰ ਤੂੰ ਆਪਣੇ ਦਿਲ ਦੇ ਹੱਥ ਦੀ ਤਲੀ ਵਿੱਚ ਛੁਰੀ ਫੜੀ ਹੋਈ ਹੈ।
English
But you hold a knife in the hand of your heart.
ਠਗ ਦਿਸਟਿ ਬਗਾ ਲਿਵ ਲਾਗਾ ॥
tthag disatt bagaa liv laagaa |
Punjabi
ਤੂੰ ਧੋਖੇਬਾਜ਼ ਦਿਸਦਾ ਹੈ ਅਤੇ ਤੂੰ ਬਗਲੇ ਦੀ ਮਾਨੰਦ ਆਪਣੀ ਬਿਰਤੀ ਜੋੜਦਾ ਹੈ।
English
You look like a thug; pretending to meditate, you pose like a crane.
ਦੇਖਿ ਬੈਸਨੋ; ਪ੍ਰਾਨ ਮੁਖ ਭਾਗਾ ॥੧॥
dekh baisano; praan mukh bhaagaa |1|
Punjabi
ਤੇਰੇ ਵਰਗੇ ਫਲ ਫੁਲ ਅਹਾਰੀ ਨੂੰ ਵੇਖ ਕੇ, ਜੀਵ ਦੀ ਜਿੰਦ-ਜਾਨ ਉਸ ਦੇ ਮੂੰਹ ਥਾਣੀ ਨਿਕਲ ਜਾਂਦੀ ਹੈ।
English
You try to look like a Vaishnaav, but the breath of life escapes through your mouth. ||1||
ਕਲਿ ਭਗਵਤ; ਬੰਦ ਚਿਰਾਂਮੰ ॥
kal bhagavat; band chiraaman |
Punjabi
ਤੂੰ ਵਿਸ਼ਨੂੰ ਦੇ ਸੁੰਦਰ ਬੁੱਤ ਮੂਹਰੇ ਬੜਾ ਚਿਰ ਬੰਦਨਾ ਕਰਦਾ ਹੈ।
English
You pray for hours to God the Beautiful.
ਕ੍ਰੂਰ ਦਿਸਟਿ; ਰਤਾ ਨਿਸਿ ਬਾਦੰ ॥੧॥ ਰਹਾਉ ॥
kraoor disatt; rataa nis baadan |1| rahaau |
Punjabi
ਪ੍ਰੰਤੂ ਤੂੰ ਮੰਦੀ ਨਿਗ੍ਹਾ ਨਾਲ ਰੰਗਿਆ ਹੋਇਆ ਹੈ। ਫਜੂਲ ਹਨ ਤੇਰੀਆਂ ਰਾਤਾ ਅਤੇ ਦਿਹੁੰ। ਠਹਿਰਾਉ।
English
But your gaze is evil, and your nights are wasted in conflict. ||1||Pause||
ਨਿਤਪ੍ਰਤਿ; ਇਸਨਾਨੁ ਸਰੀਰੰ ॥
nitaprat; isanaan sareeran |
Punjabi
ਤੂੰ ਹਰ ਰੋਜ ਆਪਣੀ ਦੇਹ ਨੂੰ ਧੋਦਾਂ ਹੈ,
English
You perform daily cleansing rituals,
ਦੁਇ ਧੋਤੀ; ਕਰਮ ਮੁਖਿ ਖੀਰੰ ॥
due dhotee; karam mukh kheeran |
Punjabi
ਤੇਰੇ ਕੋਲ ਦੋ ਤੇੜ ਦੀਆਂ ਚਾਦਰਾ ਹਨ, ਤੂੰ ਧਾਰਮਕ ਸੰਸਕਾਰ ਕਰਦਾ ਹੈ ਅਤੇ ਆਪਣੇ ਮੂੰਹ ਵਿੱਚ ਕੇਵਲ ਦੁੱਧ ਹੀ ਪਾਉਂਦਾ ਹੈਂ,
English
wear two loin-cloths, perform religious rituals and put only milk in your mouth.
ਰਿਦੈ ਛੁਰੀ ਸੰਧਿਆਨੀ ॥
ridai chhuree sandhiaanee |
Punjabi
ਪ੍ਰੰਤੂ ਆਪਣੇ ਦਿਲ ਵਿੱਚ ਹੋਰਨਾਂ ਨੂੰ ਮਾਰਨ ਲਈ ਤੂੰ ਕਰਦ ਖਿਚੀ ਹੋਈ ਹੈ।
English
But in your heart, you have drawn out the sword.
ਪਰ ਦਰਬੁ ਹਿਰਨ ਕੀ ਬਾਨੀ ॥੨॥
par darab hiran kee baanee |2|
Punjabi
ਤੇਰੀ ਆਦਤ ਦਿਲ ਵਿੱਚ ਹੋਰਨਾਂ ਦਾ ਧਨ ਖੋਹਣ-ਖਿੰਜਣ ਦੀ ਹੈ।
English
You routinely steal the property of others. ||2||
ਸਿਲ ਪੂਜਸਿ; ਚਕ੍ਰ ਗਣੇਸੰ ॥
sil poojas; chakr ganesan |
Punjabi
ਤੂੰ ਪੱਥਰ ਦੀ ਮੂਰਤੀ ਨੂੰ ਪੂਜਦਾ ਹੈ ਅਤੇ ਆਪਣੀ ਦੇਹ ਤੇ ਹਾਥੀ ਦੇ ਸਿਰ ਵਾਲੇ ਦੇਵਤੇ ਦੇ ਚਿੰਨ੍ਹ ਲਾਉਂਦਾ ਹੈ।
English
You worship the stone idol, and paint ceremonial marks of Ganesha.
ਨਿਸਿ ਜਾਗਸਿ; ਭਗਤਿ ਪ੍ਰਵੇਸੰ ॥
nis jaagas; bhagat pravesan |
Punjabi
ਇਹ ਵਿਖਾਵਾ ਕਰਨ ਲਈ ਕਿ ਤੂੰ ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਅੰਦਰ ਦਾਖਲ ਹੋ ਗਿਆ ਹੈ, ਤੂੰ ਰਾਤ ਨੂੰ ਜਾਗਦਾ ਰਹਿੰਦਾ ਹੈ।
English
You remain awake throughout the night, pretending to worship God.
ਪਗ ਨਾਚਸਿ; ਚਿਤੁ ਅਕਰਮੰ ॥
pag naachas; chit akaraman |
Punjabi
ਤੂੰ ਆਪਣੇ ਪੈਰਾਂ ਨਾਲ ਨੱਚਦਾ ਹੈ ਪ੍ਰੰਤੂ ਤੇਰਾ ਮਨ ਕੁਕਰਮਾ ਅੰਦਰ ਖਚਤ ਹੋਇਆ ਹੈ।
English
You dance, but your consciousness is filled with evil.
ਏ ਲੰਪਟ; ਨਾਚ ਅਧਰਮੰ ॥੩॥
e lanpatt; naach adharaman |3|
Punjabi
ਹੇ ਬਦਕਾਰ! ਨਾਪਾਕ ਹੈ ਤੇਰੀ ਨਿਰਤਕਾਰੀ।
English
You are lewd and depraved - this is such an unrighteous dance! ||3||
ਮ੍ਰਿਗ ਆਸਣੁ; ਤੁਲਸੀ ਮਾਲਾ ॥
mrig aasan; tulasee maalaa |
Punjabi
ਤੂੰ ਮਿਰਗ-ਛਾਲਾ ਉਤੇ ਬਹਿੰਦਾ ਹੈ ਅਤੇ ਨਿਆਜਬੇ ਦੀ ਜਪਣੀ ਫੇਰਦਾ ਹੈ।
English
You sit on a deer-skin, and chant on your mala.
ਕਰ ਊਜਲ; ਤਿਲਕੁ ਕਪਾਲਾ ॥
kar aoojal; tilak kapaalaa |
Punjabi
ਤੂੰ ਆਪਣੇ ਮੱਥੇ ਤੇ ਚਮਕੀਲਾ ਟਿੱਕਾ ਲਾਉਂਦਾ ਹੈ।
English
You put the sacred mark, the tilak, on your forehead.
ਰਿਦੈ ਕੂੜੁ; ਕੰਠਿ ਰੁਦ੍ਰਾਖੰ ॥
ridai koorr; kantth rudraakhan |
Punjabi
ਤੇਰੇ ਮਨ ਅੰਦਰ ਤਾਂ ਝੂਠ ਹੈ ਪ੍ਰੰਤੂ ਆਪਣੀ ਗਰਦਨ ਉਦਾਲੇ ਤੂੰ ਰੁਦਰ ਦੀ ਮਾਲਾ ਪਾਉਂਦਾ ਹੈ।
English
You wear the rosary beads of Shiva around your neck, but your heart is filled with falsehood.
ਰੇ ਲੰਪਟ; ਕ੍ਰਿਸਨੁ ਅਭਾਖੰ ॥੪॥
re lanpatt; krisan abhaakhan |4|
Punjabi
ਹੇ ਪਾਪੀ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
English
You are lewd and depraved - you do not chant God's Name. ||4||
ਜਿਨਿ ਆਤਮ ਤਤੁ; ਨ ਚੀਨਿੑਆ ॥
jin aatam tat; na cheenaa |
Punjabi
ਜੋ ਕੋਈ ਅਸਲੀ ਆਤਮਾ ਨੂੰ ਅਨੁਭਵ ਨਹੀਂ ਕਰਦਾ,
English
Whoever does not realize the essence of the soul
ਸਭ ਫੋਕਟ ਧਰਮ; ਅਬੀਨਿਆ ॥
sabh fokatt dharam; abeeniaa |
Punjabi
ਵਿਅਰਥ ਅਤੇ ਅੰਨ੍ਹੇ ਹਨ ਉਸ ਦੇ ਸਾਰੇ ਧਾਰਮਕ ਸੰਸਕਾਰ।
English
all his religious actions are hollow and false.
ਕਹੁ ਬੇਣੀ; ਗੁਰਮੁਖਿ ਧਿਆਵੈ ॥
kahu benee; guramukh dhiaavai |
Punjabi
ਬੇਣੀ ਜੀ ਆਖਦੇ ਹਨ, ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ।
English
Says Baynee, as Gurmukh, meditate.
ਬਿਨੁ ਸਤਿਗੁਰ; ਬਾਟ. ਨ ਪਾਵੈ ॥੫॥੧॥
bin satigur; baatt. na paavai |5|1|
Punjabi
ਸੱਚੇ ਗੁਰਾਂ ਦੇ ਬਗੈਰ ਤੈਨੂੰ ਰਸਤਾ ਨਹੀਂ ਲੱਭਣਾ।
English
Without the True Guru, you shall not find the Way. ||5||1||