Ang 1356
ਘਟਿ ਘਟਿ ਬਸੰਤ ਬਾਸੁਦੇਵਹ; ਪਾਰਬ੍ਰਹਮ ਪਰਮੇਸੁਰਹ ॥
ghatt ghatt basant baasudevah; paarabraham paramesurah |
Punjabi
ਪ੍ਰਕਾਸ਼ਵਾਨ ਪ੍ਰਭੂ ਮਹਾਨ ਮਾਲਕ ਅਤੇ ਵਿਸ਼ਾਲ ਵਾਹਿਗੁਰੂ ਹਰ ਦਿਲ ਅੰਦਰ ਵਸਦਾ ਹੈ।
English
The Supreme Lord God, the Transcendent, Luminous Lord, dwells in each and every heart.
ਜਾਚੰਤਿ ਨਾਨਕ. ਕ੍ਰਿਪਾਲ ਪ੍ਰਸਾਦੰ; ਨਹ ਬਿਸਰੰਤਿ. ਨਹ ਬਿਸਰੰਤਿ, ਨਾਰਾਇਣਹ ॥੨੧॥
jaachant naanak. kripaal prasaadan; neh bisarant. neh bisarant, naaraaeinah |21|
Punjabi
ਨਾਨਕ ਮਿਹਰਬਾਨ ਮਾਲਕ ਪਾਸੋ ਕੇਵਲ ਇਸ ਰਹਿਮਤ ਦੀ ਯਾਚਨਾ ਕਰਦਾ ਹੈ, ਕਿ ਉਹ ਕਦਾਚਿਤ ਭੀ ਉਸ ਨੂੰ ਨਾਂ ਭੁਲਾਵੇ, ਹਾਂ ਕਦੇ ਵੀ ਨਾਂ ਭੁਲਾਵੇ।
English
Nanak begs for this blessing from the Merciful Lord, that he may never forget Him, never forget Him. ||21||
ਨਹ ਸਮਰਥੰ. ਨਹ ਸੇਵਕੰ; ਨਹ ਪ੍ਰੀਤਿ ਪਰਮ ਪੁਰਖੋਤਮੰ ॥
neh samarathan. neh sevakan; neh preet param purakhotaman |
Punjabi
ਹੇ ਮੇਰੇ ਮਹਾਨ ਸ੍ਰੇਸ਼ਟ ਸੁਆਮੀ! ਮੇਰੇ ਵਿੱਚ ਕੋਈ ਸਤਿਆ ਨਹੀਂ ਨਾਂ ਮੈਂ ਤੇਰਾ ਚੰਗਾ ਸੇਵਾਦਾਰ ਹਾਂ ਅਤੇ ਨਾਂ ਹੀ ਮੈਂ ਤੈਨੂੰ ਭਰਪੂਰ ਪਿਆਰ ਕਰਦਾ ਹਾਂ।
English
I have no power; I do not serve You, and I do not love You, O Supreme Sublime Lord God.
ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ; ਕ੍ਰਿਪਾਲ ਹਰਿ ਹਰਿ ਗੁਰੰ ॥੨੨॥
tav prasaad simarate naaman naanak; kripaal har har guran |22|
Punjabi
ਤੇਰੀ ਦਇਆ ਦੁਆਰਾ, ਹੇ ਮੇਰੇ ਮਿਹਰਬਾਨ ਗੁਰੂ-ਪ੍ਰਮੇਸ਼ਰ! ਨਾਨਕ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ।
English
By Your Grace, Nanak meditates on the Naam, the Name of the Merciful Lord, Har, Har. ||22||
ਭਰਣ ਪੋਖਣ ਕਰੰਤ ਜੀਆ; ਬਿਸ੍ਰਾਮ ਛਾਦਨ ਦੇਵੰਤ ਦਾਨੰ ॥
bharan pokhan karant jeea; bisraam chhaadan devant daanan |
Punjabi
ਪ੍ਰਭੂ ਜੀਵ ਨੂੰ ਖਿਲਾਉਂਦਾ ਪਿਲਾਉਂਦਾ ਅਤੇ ਪਾਲਦਾ-ਪੋਸਦਾ ਹੈ ਅਤੇ ਉਲ੍ਹਾਂ ਨੂੰ ਆਰਾਮ ਅਤੇ ਬਸਤਰਾਂ ਦੀਆਂ ਦਾਤਾ ਬਖਸ਼ਦਾ ਹੈ।
English
The Lord feeds and sustains all living beings; He blesses them gifts of restful peace and fine clothes.
ਸ੍ਰਿਜੰਤ ਰਤਨ ਜਨਮ; ਚਤੁਰ ਚੇਤਨਹ ॥
srijant ratan janam; chatur chetanah |
Punjabi
ਉਸ ਨੇ ਅਮੋਲਕ, ਸਿਆਣਾ ਅਤੇ ਚੁਸਤ ਮਨੁੱਖੀ ਸਰੀਰ ਰਚਿਆ ਹੈ।
English
He created the jewel of human life, with all its cleverness and intelligence.
ਵਰਤੰਤਿ ਸੁਖ; ਆਨੰਦ ਪ੍ਰਸਾਦਹ ॥ ਸਿਮਰੰਤ ਨਾਨਕ ਹਰਿ ਹਰਿ ਹਰੇ ॥ ਅਨਿਤੵ ਰਚਨਾ; ਨਿਰਮੋਹ ਤੇ ॥੨੩॥
varatant sukh; aanand prasaadah | simarant naanak har har hare | anitay rachanaa; niramoh te |23|
Punjabi
ਵਾਹਿਗੁਰੂ ਦੀ ਮਿਹਰ ਸਦਕਾ, ਪ੍ਰਾਣੀ ਆਰਾਮ ਤੇ ਖੁਸ਼ੀ ਅੰਦਰ ਵਸਦੇ ਹਨ। ਹੇ ਨਾਨਕ, ਸਾਈਂ ਹਰੀ ਦੇ ਨਾਮ ਦਾ ਚਿੰਤਨ ਕਰਨ ਦੁਆਰਾ,ਾ, ਬੰਦੇ ਦਾ ਨਾਸਵੰਤ ਦੁਨੀਆਂ ਨਾਲੋਂ ਪਿਆਰ ਟੁਟ ਜਾਂਦਾ ਹੈ।
English
By His Grace, mortals abide in peace and bliss. O Nanak, meditating in remembrance on the Lord, Har, Har, Haray, The mortal is released from attachment to the world. ||23||
ਦਾਨੰ ਪਰਾ ਪੂਰਬੇਣ; ਭੁੰਚੰਤੇ ਮਹੀਪਤੇ ॥
daanan paraa pooraben; bhunchante maheepate |
Punjabi
ਧਰਤੀ ਦੇ ਰਾਜੇ ਪਿਛਲੇ ਜਨਮਾਂ ਦੇ ਪੁੰਨ-ਦਾਨਾਂ ਦਾ ਫਲ ਖਾਂਦੇ ਹਨ।
English
The kings of the earth are eating up the blessings of the good karma of their past lives.
ਬਿਪਰੀਤ ਬੁਧੵੰ, ਮਾਰਤ ਲੋਕਹ; ਨਾਨਕ. ਚਿਰੰਕਾਲ ਦੁਖ ਭੋਗਤੇ ॥੨੪॥
bipareet budhayan, maarat lokah; naanak. chirankaal dukh bhogate |24|
Punjabi
ਇਸ ਫਾਨੀ ਦੁਨੀਆਂ ਅੰਦਰ ਖੋਟੀ ਅਕਲ ਦੇ ਰਾਹੀਂ ਉਹ ਬਹੁਤੇ ਚਿਰ ਲਈ ਕਸ਼ਟ ਉਠਾਉਣਗੇ, ਨਾਨਕ!
English
Those cruel-minded rulers who oppress the people, O Nanak, shall suffer in pain for a very long time. ||24||
ਬ੍ਰਿਥਾ ਅਨੁਗ੍ਰਹੰ ਗੋਬਿੰਦਹ; ਜਸੵ ਸਿਮਰਣ ਰਿਦੰਤਰਹ ॥
brithaa anugrahan gobindah; jasay simaran ridantarah |
Punjabi
ਜਿਸ ਦੇ ਅੰਤਰ-ਆਤਮੇ ਸੁਆਮੀ ਦੀ ਬੰਦਗੀ ਹੈ, ਉਹ ਪੀੜ ਨੂੰ ਵਾਹਿਗੁਰੂ ਦੀ ਰਹਿਮਤ ਕਰਕੇ ਜਾਣਦਾ ਹੈ।
English
Those who meditate in remembrance on the Lord in their hearts, look upon even pain as God's Grace.
ਆਰੋਗੵੰ. ਮਹਾ ਰੋਗੵੰ; ਬਿਸਿਮ੍ਰਿਤੇ ਕਰੁਣਾ ਮਯਹ ॥੨੫॥
aarogayan. mahaa rogayan; bisimrite karunaa mayah |25|
Punjabi
ਦੇਖਣ ਵਿੱਚ ਰੋਗ-ਰਹਿਤ ਇਨਸਾਨ ਅਸਲ ਵਿੱਚ ਵੱਡਾ ਰੋਗੀ ਹੈ, ਜੇਕਰ ਉਹ ਰਹਿਮਤ ਸਰੂਪ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ।
English
The healthy person is very sick, if he does not remember the Lord, the Embodiment of Mercy. ||25||
ਰਮਣੰ ਕੇਵਲੰ ਕੀਰਤਨੰ; ਸੁਧਰਮੰ ਦੇਹ ਧਾਰਣਹ ॥
ramanan kevalan keeratanan; sudharaman deh dhaaranah |
Punjabi
ਮਨੁਸ਼ੀ ਸਰੀਰ ਇਖਤਿਆਰ ਕਰਨ ਦਾ ਸ਼੍ਰੇਸ਼ਟ ਫਰਜ ਸਿਰਫ ਸੁਆਮੀ ਦੀ ਕੀਰਤੀ ਉਚਾਰਨੀ ਅਤੇ ਗਾਇਨ ਕਰਨੀ ਹੈ।
English
To sing the Kirtan of God's Praises is the righteous duty incurred by taking birth in this human body.
ਅੰਮ੍ਰਿਤ ਨਾਮੁ ਨਾਰਾਇਣ ਨਾਨਕ; ਪੀਵਤੰ. ਸੰਤ ਨ ਤ੍ਰਿਪੵਤੇ ॥੨੬॥
amrit naam naaraaein naanak; peevatan. sant na tripayate |26|
Punjabi
ਆਬਿ ਹਿਯਾਤ ਵਰਗਾ ਮਿੱਠਾ ਹੈ ਸੁਆਮੀ ਦਾ ਨਾਮ, ਹੇ ਨਾਨਕ! ਸਾਧੂ ਇਸ ਨੂੰ ਪਾਨ ਕਰਦੇ ਹਨ ਅਤੇ ਹੋਰ ਬਹੁਤੇ ਦੀ ਤਾਂਘ ਕਰਦੇ ਹਨ।
English
The Naam, the Name of the Lord, is Ambrosial Nectar, O Nanak. The Saints drink it in, and never have enough of it. ||26||
ਸਹਣ ਸੀਲ ਸੰਤੰ; ਸਮ. ਮਿਤ੍ਰਸੵ ਦੁਰਜਨਹ ॥
sehan seel santan; sam. mitrasay durajanah |
Punjabi
ਬੁਰਦਬਾਰ ਅਤੇ ਮਿੱਠੇ ਸੁਭਾ ਵਾਲੇ ਹਨ ਸਾਧੂ। ਉਨ੍ਹਾਂ ਲਈ ਇਕੋ ਜੇਹੇ ਹਨ ਦੋਸਤ ਜਾਂ ਬੁਰਾ ਕਰਨ ਵਾਲੇ,
English
The Saints are tolerant and good-natured; friends and enemies are the same to them.
ਨਾਨਕ. ਭੋਜਨ ਅਨਿਕ ਪ੍ਰਕਾਰੇਣ; ਨਿੰਦਕ ਆਵਧ ਹੋਇ, ਉਪਤਿਸਟਤੇ ॥੨੭॥
naanak. bhojan anik prakaaren; nindak aavadh hoe, upatisattate |27|
Punjabi
ਭਾਵੇਂ ਉਹ ਅਨੇਕਾਂ ਕਿਸਮਾਂ ਦਾ ਖਾਣਾ ਦੇਣ ਵਾਲੇ ਹੋਣ ਜਾਂ ਦੂਸ਼ਨ ਲਾਉਣ ਵਾਲੇ ਹੋਣ ਜੋ ਉਨ੍ਹਾਂ ਨੂੰ ਮਾਰਨ ਲਈ ਹਥਿਆਰ ਚੁਕਦੇ ਹਨ; ਹੇ ਨਾਨਕ!
English
O Nanak, it is all the same to them, whether someone offers them all sorts of foods, or slanders them, or draws weapons to kill them. ||27||
ਤਿਰਸਕਾਰ. ਨਹ ਭਵੰਤਿ; ਨਹ ਭਵੰਤਿ ਮਾਨ ਭੰਗਨਹ ॥
tirasakaar. neh bhavant; neh bhavant maan bhanganah |
Punjabi
ਸੰਤਾਂ ਦਾ ਨਿਰਾਦਰ ਨਹੀਂ ਹੁੰਦਾ ਨਾਂ ਹੀ ਉਨ੍ਹਾਂ ਦੀਆਂ ਬੇਅਦਬੀ ਹੰਦੀ ਹੈ।
English
They pay no attention to dishonor or disrespect.
ਸੋਭਾ ਹੀਨ. ਨਹ ਭਵੰਤਿ; ਨਹ ਪੋਹੰਤਿ. ਸੰਸਾਰ ਦੁਖਨਹ ॥
sobhaa heen. neh bhavant; neh pohant. sansaar dukhanah |
Punjabi
ਉਹ ਲੱਜਾ-ਹੀਣ ਨਹੀਂ ਹੁੰਦੇ, ਨਾਂ ਹੀ ਦੁਨਿਆਵੀ ਦੁਖੜੇ ਉਨ੍ਹਾਂ ਛੂੰਹਦੇ ਹਨ।
English
They are not bothered by gossip; the miseries of the world do not touch them.
ਗੋਬਿੰਦ ਨਾਮ ਜਪੰਤਿ. ਮਿਲਿ ਸਾਧ ਸੰਗਹ; ਨਾਨਕ. ਸੇ ਪ੍ਰਾਣੀ ਸੁਖ ਬਾਸਨਹ ॥੨੮॥
gobind naam japant. mil saadh sangah; naanak. se praanee sukh baasanah |28|
Punjabi
ਜੋ ਸਤਿਸੰਗਤ ਨਾਲ ਜੁੜ ਕੇ, ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਫਾਨੀ ਬੰਦੇ ਆਰਾਮ ਅੰਦਰ ਵਸਦੇ ਹਨ।
English
Those who join the Saadh Sangat, the Company of the Holy, and chant the Name of the Lord of the Universe - O Nanak, those mortals abide in peace. ||28||
ਸੈਨਾ ਸਾਧ ਸਮੂਹ, ਸੂਰ ਅਜਿਤੰ; ਸੰਨਾਹੰ ਤਨਿ ਨਿੰਮ੍ਰਤਾਹ ॥
sainaa saadh samooh, soor ajitan; sanaahan tan ninmrataah |
Punjabi
ਸਾਰੇ ਸੰਤ ਯੋਧਿਆ ਦੀ ਇਕ ਨਾਂ ਜਿੱਤੀ ਜਾਣ ਵਾਲੀ ਫੌਜ ਹੈ, ਜਿਸ ਨੇ ਆਪਣੇ ਜਿਸਮ ਉਤੇ ਆਜਜ਼ੀ ਦੀ ਸੰਜੋਅ ਪਾਈ ਹੋਈ ਹੈ।
English
The Holy people are an invincible army of spiritual warriors; their bodies are protected by the armor of humility.
ਆਵਧਹ. ਗੁਣ ਗੋਬਿੰਦ ਰਮਣੰ; ਓਟ ਗੁਰਸਬਦ. ਕਰ ਚਰਮਣਹ ॥
aavadhah. gun gobind ramanan; ott gurasabad. kar charamanah |
Punjabi
ਸੁਆਮੀ ਦੀਆਂ ਸਿਫਤਾਂ ਦਾ ਉਚਾਰਨ ਉਨ੍ਹਾਂ ਦੇ ਹਥਿਆਰ ਤੇ ਪਨਾਹ ਹਨ ਅਤੇ ਗੁਰਾਂ ਦੀ ਬਾਣੀ ਦੀ ਉਨ੍ਹਾਂ ਦੇ ਹੱਥਾਂ ਵਿੱਚ ਢਾਲ ਹੈ।
English
Their weapons are the Glorious Praises of the Lord which they chant; their Shelter and Shield is the Word of the Guru's Shabad.
ਆਰੂੜਤੇ, ਅਸ੍ਵ ਰਥ ਨਾਗਹ; ਬੁਝੰਤੇ, ਪ੍ਰਭ ਮਾਰਗਹ ॥
aaroorrate, asv rath naagah; bujhante, prabh maaragah |
Punjabi
ਸੁਆਮੀ ਦੇ ਮਾਰਗ ਨੂੰ ਅਨੁਭਵ ਕਰਨਾ, ਉਨ੍ਹਾਂ ਦਾ ਘੋੜਿਆਂ, ਗੱਡੀਆਂ ਅਤੇ ਹਾਥੀਆਂ ਤੇ ਚੜ੍ਹਨਾ ਹੈ।
English
The horses, chariots and elephants they ride are their way to realize God's Path.
ਬਿਚਰਤੇ ਨਿਰਭਯੰ, ਸਤ੍ਰੁ ਸੈਨਾ; ਧਾਯੰਤੇ, ਗੋੁਪਾਲ ਕੀਰਤਨਹ ॥
bicharate nirabhayan, satru sainaa; dhaayante, guopaal keeratanah |
Punjabi
ਉਹ ਨਿੱਡਰ ਹੋ ਆਪਣੇ ਵੈਰੀਆਂ ਦੀ ਫੌਜ ਅੰਦਰ ਫਿਰਦੇ ਹਨ ਅਤੇ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਨਾਲ ਉਨ੍ਹਾਂ ਉਤੇ ਹੱਲਾ ਬੋਲਦੇ ਹਨ।
English
They walk fearlessly through the armies of their enemies; they attack them with the Kirtan of God's Praises.
ਜਿਤਤੇ. ਬਿਸ੍ਵ ਸੰਸਾਰਹ; ਨਾਨਕ. ਵਸੵੰ ਕਰੋਤਿ, ਪੰਚ ਤਸਕਰਹ ॥੨੯॥
jitate. bisv sansaarah; naanak. vasayan karot, panch tasakarah |29|
Punjabi
ਉਹ ਸਾਰੇ ਜਹਾਨ ਨੂੰ ਫਤਹ ਕਰ ਲੈਂਦੇ ਹਨ ਅਤੇ ਪੰਜਾਂ ਚੋਰਾਂ ਨੂੰ ਭੀ ਕਾਬੂ ਵਿੱਚ ਕਰ ਲੈਂਦੇ ਹਨ, ਹੇ ਨਾਨਕ!
English
They conquer the entire world, O Nanak, and overpower the five thieves. ||29||
ਮ੍ਰਿਗ ਤ੍ਰਿਸਨਾ, ਗੰਧਰਬ ਨਗਰੰ; ਦ੍ਰੁਮ ਛਾਯਾ, ਰਚਿ ਦੁਰਮਤਿਹ ॥
mrig trisanaa, gandharab nagaran; drum chhaayaa, rach duramatih |
Punjabi
ਮੰਦੀ-ਅਕਲ ਦੇ ਕਾਰਨ, ਜੀਵ ਦ੍ਰਿਸ਼ਅਕ ਧੋਖੇ, ਹਰ ਚੰਦਉਰੀ ਅਤੇ ਬਿਰਛ ਦੀ ਛਾਂ ਅੰਦਰ ਖਚਤ ਹੋਇਆ ਹੋਇਆ ਹੈ।
English
Misled by evil-mindedness, mortals are engrossed in the mirage of the illusory world, like the passing shade of a tree.
ਤਤਹ. ਕੁਟੰਬ ਮੋਹ ਮਿਥੵਾ; ਸਿਮਰੰਤਿ ਨਾਨਕ. ਰਾਮ ਰਾਮ ਨਾਮਹ ॥੩੦॥
tatah. kuttanb moh mithayaa; simarant naanak. raam raam naamah |30|
Punjabi
ਤਿਵੇ ਹੀ ਟੱਬਰ ਕਬੀਲੇ ਦੀ ਮਮਤਾ ਝੁਠੀ ਹੈ, ਸੋ ਨਾਨਕ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦਾ ਹੈ।
English
Emotional attachment to family is false, so Nanak meditates in remembrance on the Name of the Lord, Raam, Raam. ||30||
ਨਚ. ਬਿਦਿਆ ਨਿਧਾਨ ਨਿਗਮੰ; ਨਚ. ਗੁਣਗੵ, ਨਾਮ ਕੀਰਤਨਹ ॥
nach. bidiaa nidhaan nigaman; nach. gunagay, naam keeratanah |
Punjabi
ਮੇਰੇ ਕੋਲ ਵੇਦਾਂ ਦੇ ਇਲਮ ਦਾ ਖਜਾਨਾ ਨਹੀਂ, ਨਾਂ ਮੈਂ ਗੁਣਵਾਨ ਪੁਰਸ਼ ਹਾਂ, ਨਾਂ ਹੀ ਮੈਂ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਦਾ ਹਾਂ।
English
I do not possess the treasure of the wisdom of the Vedas, nor do I possess the merits of the Praises of the Naam.
ਨਚ. ਰਾਗ ਰਤਨ ਕੰਠੰ; ਨਹ ਚੰਚਲ ਚਤੁਰ ਚਾਤੁਰਹ ॥
nach. raag ratan kantthan; neh chanchal chatur chaaturah |
Punjabi
ਅਮੋਲਕ ਕੀਰਤਨ ਗਾਇਨ ਕਰਨ ਵਾਲਾ ਮੇਰਾ ਗਲਾ ਨਹੀਂ, ਨਾਂ ਹੀ ਮੈਂ ਚਾਲਾਕ, ਸਿਆਣਾ ਅਤੇ ਦਾਨਾ ਹਾਂ।
English
I do not have a beautiful voice to sing jewelled melodies; I am not clever, wise or shrewd.
ਭਾਗ ਉਦਿਮ, ਲਬਧੵੰ ਮਾਇਆ; ਨਾਨਕ. ਸਾਧਸੰਗਿ ਖਲ ਪੰਡਿਤਹ ॥੩੧॥
bhaag udim, labadhayan maaeaa; naanak. saadhasang khal pandditah |31|
Punjabi
ਪ੍ਰਾਲਭਬ ਅਤੇ ਉਪਰਾਲੇ ਰਾਹੀਂ ਐਸੇ ਅਮੋਲਕ ਪਦਾਰਥ ਪਰਾਪਤ ਹੁੰਦੇ ਹਨ। ਨਾਨਕ ਸਤਿਸੰਗਤ ਦੁਆਰਾ ਮੂਰਖ ਭੀ ਵਿਦਵਾਨ ਥੀ ਵੰਞਦੇ ਹਨ।
English
By destiny and hard work, the wealth of Maya is obtained. O Nanak, in the Saadh Sangat, the Company of the Holy, even fools become religious scholars. ||31||
ਕੰਠ ਰਮਣੀਯ, ਰਾਮ ਰਾਮ ਮਾਲਾ; ਹਸਤ ਊਚ ਪ੍ਰੇਮ ਧਾਰਣੀ ॥
kantth ramaneey, raam raam maalaa; hasat aooch prem dhaaranee |
Punjabi
ਪ੍ਰਭੂ ਦੇ ਨਾਮ ਦਾ ਉਚਾਰਨ, ਮੇਰੇ ਗਲ ਦੁਆਲੇ ਦੀ ਸਿਮਰਨੀ ਹੈ ਅਤੇ ਪ੍ਰਭੂ ਨੂੰ ਪਿਆਰ ਕਰਨਾ ਮੇਰਾ ਇਸ ਦਾ ਗੁਪਤ ਫੇਰਨਾ ਹੈ।
English
The mala around my neck is the chanting of the Lord's Name. The Love of the Lord is my silent chanting.
ਜੀਹ ਭਣਿ ਜੋ, ਉਤਮ ਸਲੋਕ; ਉਧਰਣੰ ਨੈਨ ਨੰਦਨੀ ॥੩੨॥
jeeh bhan jo, utam salok; udharanan nain nandanee |32|
Punjabi
ਗੁਰਾਂ ਦੀ ਸ਼੍ਰੇਸ਼ਟ ਬਾਣੀ ਦਾ ਆਪਣੀ ਜੀਹਭਾ ਨਾਲ ਉਚਾਰਨ ਕਰ ਦੁਆਰਾ, ਅੱਖਾਂ ਨੂੰ ਖੁਸ਼ ਕਰਨ ਵਾਲੀ ਮਾਇਆ ਤੋ, ਮੈਂ ਬਚ ਗਿਆ ਹਾਂ।
English
Chanting this most Sublime Word brings salvation and joy to the eyes. ||32||
ਗੁਰ ਮੰਤ੍ਰ ਹੀਣਸੵ. ਜੋ ਪ੍ਰਾਣੀ; ਧ੍ਰਿਗੰਤ ਜਨਮ ਭ੍ਰਸਟਣਹ ॥
gur mantr heenasay. jo praanee; dhrigant janam bhrasattanah |
Punjabi
ਫਾਨੀ ਬੰਦਾ, ਜੋ ਗੁਰਾਂ ਦੇ ਉਪਦੇਸ਼ ਤੋਂ ਵਾਝਿਆ ਹੋਇਆ ਹੈ ਲਾਨ੍ਹਤ ਮਾਰਿਆਂ ਅਤੇ ਪਲੀਤ ਹੈ ਉਸ ਦਾ ਜੀਵਨ।
English
That mortal who lacks the Guru's Mantra - cursed and contaminated is his life.
ਕੂਕਰਹ ਸੂਕਰਹ ਗਰਧਭਹ ਕਾਕਹ; ਸਰਪਨਹ ਤੁਲਿ ਖਲਹ ॥੩੩॥
kookarah sookarah garadhabhah kaakah; sarapanah tul khalah |33|
Punjabi
ਉਹ ਬੁੱਧੂ ਕੁੱਤੇ, ਸੂਰ, ਖੋਤੇ, ਕਾਂ ਅਤੇ ਸੱਪ ਦੇ ਬਰਾਬਰ ਹੈ।
English
That blockhead is just a dog, a pig, a jackass, a crow, a snake. ||33||
ਚਰਣਾਰਬਿੰਦ ਭਜਨੰ, ਰਿਦਯੰ ਨਾਮ ਧਾਰਣਹ ॥
charanaarabind bhajanan, ridayan naam dhaaranah |
Punjabi
ਜੋ ਕੋਈ ਪ੍ਰਭੂ ਦੇ ਕੰਵਲ ਪੈਰਾਂ ਨੂੰ ਆਰਾਧਦਾ ਹੈ, ਉਸ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ,
English
Whoever contemplates the Lord's Lotus Feet, and enshrines His Name within the heart,