Ang 1357
ਕੀਰਤਨੰ ਸਾਧਸੰਗੇਣ ਨਾਨਕ; ਨਹ ਦ੍ਰਿਸਟੰਤਿ. ਜਮਦੂਤਨਹ ॥੩੪॥
keeratanan saadhasangen naanak; neh drisattant. jamadootanah |34|
Punjabi
ਅਤੇ ਸੰਤਾਂ ਦੀ ਸੰਗਤ ਦੁਆਰਾ ਹਰੀ ਦਾ ਜੱਸ ਗਾਉਂਦਾ ਹੈ, ਉਹ ਮੌਤ ਤੇ ਫਰੇਸ਼ਤਿਆਂ ਨੂੰ ਨਹੀਂ ਵੇਖਦਾ, ਹੇ ਨਾਨਕ!
English
and sings the Kirtan of His Praises in the Saadh Sangat, O Nanak, shall never see the Messenger of Death. ||34||
ਨਚ ਦੁਰਲਭੰ ਧਨੰ ਰੂਪੰ; ਨਚ ਦੁਰਲਭੰ ਸ੍ਵਰਗ ਰਾਜਨਹ ॥
nach duralabhan dhanan roopan; nach duralabhan svarag raajanah |
Punjabi
ਨਾਯਾਬ ਨਹੀਂ ਹਨ ਧਨ-ਦੌਲਤ ਅਤੇ ਸੁੰਦਰਤਾ ਅਤੇ ਨਾਂ ਹੀ ਨਾਯਾਬ ਹੈ ਬਹਿਸ਼ਤ ਦੀ ਪਾਤਿਸ਼ਾਹੀ ਦੀ ਪਰਾਪਤੀ।
English
Wealth and beauty are not so difficult to obtain. Paradise and royal power are not so difficult to obtain.
ਨਚ ਦੁਰਲਭੰ ਭੋਜਨੰ ਬਿੰਜਨੰ; ਨਚ ਦੁਰਲਭੰ ਸ੍ਵਛ ਅੰਬਰਹ ॥
nach duralabhan bhojanan binjanan; nach duralabhan svachh anbarah |
Punjabi
ਨਾਯਾਬ ਨਹੀਂ ਹਨ ਖਾਣੇ ਅਤੇ ਨਿਆਮਤਾਂ, ਨਾਯਾਬ ਨਹੀਂ ਮਨੋਰਥ ਪੁਸ਼ਾਕਾਂ।
English
Foods and delicacies are not so difficult to obtain. Elegant clothes are not so difficuilt to obtain.
ਨਚ ਦੁਰਲਭੰ. ਸੁਤ ਮਿਤ੍ਰ ਭ੍ਰਾਤ ਬਾਂਧਵ; ਨਚ ਦੁਰਲਭੰ. ਬਨਿਤਾ ਬਿਲਾਸਹ ॥
nach duralabhan. sut mitr bhraat baandhav; nach duralabhan. banitaa bilaasah |
Punjabi
ਨਾਯਾਬ ਨਹੀਂ ਹਨ ਪੁੱਤ੍ਰ, ਦੋਸਤ ਭਰਾ-ਭਾਈ ਅਤੇ ਸਨਬੰਧੀ, ਨਾਯਾਬ ਨਹੀਂ ਹਨ ਇਸਤਰੀਆਂ ਦੇ ਭੋਗ ਬਿਲਾਸ।
English
Children, friends, siblings and relatives are not so difficult to obtain. The pleasures of woman are not so difficult to obtain.
ਨਚ ਦੁਰਲਭੰ. ਬਿਦਿਆ ਪ੍ਰਬੀਣੰ; ਨਚ ਦੁਰਲਭੰ. ਚਤੁਰ ਚੰਚਲਹ ॥
nach duralabhan. bidiaa prabeenan; nach duralabhan. chatur chanchalah |
Punjabi
ਨਾਯਾਬ ਨਹੀਂ ਹੈ ਇਲਮ ਵਿੱਚ ਪੂਰਣਤਾ। ਨਾਯਾਬ ਨਹੀਂ ਹੈ ਸੁਘੜ-ਪਨ ਅਤੇ ਚਾਲਾਕੀ।
English
Knowledge and wisdom are not so difficult to obtain. Cleverness and trickery are not so difficult to obtain.
ਦੁਰਲਭੰ ਏਕ ਭਗਵਾਨ ਨਾਮਹ; ਨਾਨਕ. ਲਬਧੵਿੰ ਸਾਧਸੰਗਿ. ਕ੍ਰਿਪਾ ਪ੍ਰਭੰ ॥੩੫॥
duralabhan ek bhagavaan naamah; naanak. labadhayin saadhasang. kripaa prabhan |35|
Punjabi
ਪ੍ਰੰਤੂ ਨਾਯਾਬ ਹੈ ਕੇਵਲ ਸੁਆਮੀ ਦਾ ਨਾਮ, ਹੇ ਨਾਨਕ! ਸੁਆਮੀ ਦੀ ਰਹਿਮਤ ਦੁਆਰਾ ਇਹ ਸਤਿਸੰਗਤ ਅੰਦਰ ਪਰਾਪਤ ਹੁੰਦਾ ਹੈ।
English
Only the Naam, the Name of the Lord, is difficult to obtain. O Nanak, it is only obtained by God's Grace, in the Saadh Sangat, the Company of the Holy. ||35||
ਜਤ ਕਤਹ ਤਤਹ ਦ੍ਰਿਸਟੰ; ਸ੍ਵਰਗ ਮਰਤ. ਪਯਾਲ ਲੋਕਹ ॥
jat katah tatah drisattan; svarag marat. payaal lokah |
Punjabi
ਜਿਥੇ ਕਿਤੇ ਭੀ ਮੈਂ ਬਹਿਸ਼ਤ ਵਿੱਚ, ਇਸ ਫਾਨੀ ਸੰਸਾਰ ਉਤੇ ਯਾ ਪਾਤਾਲ ਲੋਕ ਵਿੱਚ ਵੇਖਦਾ ਹਾਂ, ਉਥੇ ਹੀ ਮੈਂ ਆਪਣੇ ਸੁਆਮੀ ਨੂੰ ਵੇਖਦਾ ਹਾਂ।
English
Wherever I look, I see the Lord, whether in this world, in paradise, or the nether regions of the underworld.
ਸਰਬਤ੍ਰ ਰਮਣੰ ਗੋਬਿੰਦਹ; ਨਾਨਕ. ਲੇਪ ਛੇਪ ਨ ਲਿਪੵਤੇ ॥੩੬॥
sarabatr ramanan gobindah; naanak. lep chhep na lipayate |36|
Punjabi
ਨਾਨਕ, ਪ੍ਰਭੂ ਸਾਰੇ ਵਿਆਪਕ ਹੋ ਰਿਹਾ ਹੈ। ਉਸ ਨੂੰ ਕੋਈ ਦੋਸ਼ ਅਤੇ ਦਾਗ ਨਹੀਂ ਲੱਗਦਾ।
English
The Lord of the Universe is All-pervading everywhere. O Nanak, no blame or stain sticks to Him. ||36||
ਬਿਖਯਾ ਭਯੰਤਿ ਅੰਮ੍ਰਿਤੰ; ਦ੍ਰੁਸਟਾਂ ਸਖਾ ਸ੍ਵਜਨਹ ॥
bikhayaa bhayant amritan; drusattaan sakhaa svajanah |
Punjabi
ਹਰੀ ਦਾ ਸਿਮਰਨ ਕਰਨ ਦੁਆਰਾ ਜ਼ਹਿਰ ਸੁਧਾਰਸ ਹੋ ਜਾਂਦੀ ਹੈ ਤੇ ਦੁਸ਼ਮਨ ਸਾਥੀ ਅਤੇ ਮਿੱਤਰ;
English
Poison is transformed into nectar, and enemies into friends and companions.
ਦੁਖੰ. ਭਯੰਤਿ ਸੁਖੵੰ; ਭੈ ਭੀਤੰ. ਤ ਨਿਰਭਯਹ ॥
dukhan. bhayant sukhayan; bhai bheetan. ta nirabhayah |
Punjabi
ਪੀੜ, ਖੁਸ਼ੀ ਵਿੱਚ ਬਦਲ ਜਾਂਦੀ ਹੈ ਅਤੇ ਸਹਿਮੇ ਹੋਏ ਬੇਖੌਫ ਥੀ ਵੰਝਦੇ ਹਨ।
English
Pain is changed into pleasure, and the fearful become fearless.
ਥਾਨ ਬਿਹੂਨ ਬਿਸ੍ਰਾਮ. ਨਾਮੰ ਨਾਨਕ; ਕ੍ਰਿਪਾਲ ਹਰਿ ਹਰਿ ਗੁਰਹ ॥੩੭॥
thaan bihoon bisraam. naaman naanak; kripaal har har gurah |37|
Punjabi
ਜਦ ਸੁਆਮੀ ਵਾਹਿਗੁਰੂ ਦੇ ਸਰੂਪ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ ਤਾਂ ਨਿਥਾਵਿਆਂ ਨੂੰ ਨਾਮ ਅੰਦਰ ਆਰਾਮ ਦਾ ਟਿਕਾਣਾ ਮਿਲ ਜਾਂਦਾ ਹੈ, ਹੇ ਨਾਨਕ!
English
Those who have no home or place find their place of rest in the Naam, O Nanak, when the Guru, the Lord, becomes Merciful. ||37||
ਸਰਬ ਸੀਲ, ਮਮੰ ਸੀਲੰ; ਸਰਬ ਪਾਵਨ ਮਮ ਪਾਵਨਹ ॥
sarab seel, maman seelan; sarab paavan mam paavanah |
Punjabi
ਜੋ ਸਾਰਿਆਂ ਨੂੰ ਨਿਮ੍ਰਿਤਾ ਬਖਸ਼ਦਾ ਹੈ, ਉਸ ਨੇ ਮੈਨੂੰ ਭੀ ਨਿਮਰਤਾ ਬਖਸ਼ੀ ਹੈ। ਸਾਰਿਆਂ ਨੂੰ ਪਵਿੱਤਰ ਕਰਨ ਵਾਲੇ ਨੇ ਮੈਨੂੰ ਵੀ ਪਵਿੱਤਰ ਕਰ ਦਿੱਤਾ ਹੈ।
English
He blesses all with humility; He has blessed me with humility as well. He purifies all, and He has purified me as well.
ਸਰਬ ਕਰਤਬ, ਮਮੰ ਕਰਤਾ; ਨਾਨਕ. ਲੇਪ ਛੇਪ ਨ ਲਿਪੵਤੇ ॥੩੮॥
sarab karatab, maman karataa; naanak. lep chhep na lipayate |38|
Punjabi
ਸਾਰਿਆਂ ਦੇ ਰਚਨਹਰਿ ਨੇ ਮੈਨੂੰ ਭੀ ਰਚਿਆ ਹੈ। ਨਾਨਕ ਉਸ ਨੂੰ ਕੋਈ ਦੂਸ਼ਨ ਜਾ ਕਲੰਕ ਨਹੀਂ ਚਿਮੜਦਾ।
English
The Creator of all is the Creator of me as well. O Nanak, no blame or stain sticks to Him. ||38||
ਨਹ ਸੀਤਲੰ ਚੰਦ੍ਰ ਦੇਵਹ; ਨਹ ਸੀਤਲੰ ਬਾਵਨ ਚੰਦਨਹ ॥
neh seetalan chandr devah; neh seetalan baavan chandanah |
Punjabi
ਠੰਢਾ ਨਹੀਂ ਚੰਦ-ਦੇਵਤਾ, ਨਾਂ ਹੀ ਠੰਢਾ ਹੈ ਚੰਨਣ ਦਾ ਚਿੱਟਾ ਬਿਰਛ।
English
The moon-god is not cool and calm, nor is the white sandalwood tree.
ਨਹ ਸੀਤਲੰ, ਸੀਤ ਰੁਤੇਣ; ਨਾਨਕ. ਸੀਤਲੰ ਸਾਧ ਸ੍ਵਜਨਹ ॥੩੯॥
neh seetalan, seet ruten; naanak. seetalan saadh svajanah |39|
Punjabi
ਠੰਢਾ ਨਹੀਂ ਸਰਦੀ ਦਾ ਮੌਸਮ। ਹੇ ਨਾਨਕ! ਕੇਵਲ ਮਿਤ੍ਰ ਸੰਤ ਹੀ ਠੰਡੇ ਹਨ।
English
The winter season is not cool; O Nanak, only the Holy friends, the Saints, are cool and calm. ||39||
ਮੰਤ੍ਰੰ ਰਾਮ ਰਾਮ ਨਾਮੰ; ਧੵਾਨੰ ਸਰਬਤ੍ਰ ਪੂਰਨਹ ॥
mantran raam raam naaman; dhayaanan sarabatr pooranah |
Punjabi
ਜਿਸ ਕਿਸੇ ਨੂੰ ਸੁਆਮੀ ਮਾਲਕ ਦੇ ਨਾਮ ਦੇ ਮੰਤ੍ਰ-ਟੁਣੇ ਦੀ ਦਾਤ ਮਿਲੀ ਹੈ ਅਤੇ ਜੋ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰਦਾ ਹੈ।
English
Through the Mantra of the Name of the Lord, Raam, Raam, one meditates on the All-pervading Lord.
ਗੵਾਨੰ ਸਮ ਦੁਖ ਸੁਖੰ; ਜੁਗਤਿ ਨਿਰਮਲ ਨਿਰਵੈਰਣਹ ॥
gayaanan sam dukh sukhan; jugat niramal niravairanah |
Punjabi
ਜੋ ਪੀੜ ਤੇ ਖੁਸ਼ੀ ਨੂੰ ਇਕ ਸਮਾਨ ਜਾਣਦਾ ਹੈ ਅਤੇ ਜਿਸ ਦੀ ਜੀਵਨ ਰਹੁ-ਰੀਤੀ ਪਵਿੱਤਰ ਅਤੇ ਵੈਰ-ਰਹਿਤ ਹੈ।
English
Those who have the wisdom to look alike upon pleasure and pain, live the immaculate lifestyle, free of vengeance.
ਦਯਾਲੰ. ਸਰਬਤ੍ਰ ਜੀਆ; ਪੰਚ ਦੋਖ ਬਿਵਰਜਿਤਹ ॥
dayaalan. sarabatr jeea; panch dokh bivarajitah |
Punjabi
ਜੋ ਸਮੂਹ ਪ੍ਰਾਣ ਧਾਰੀਆਂ ਉਤੇ ਮਿਹਰਬਾਨ ਹੈ ਅਤੇ ਆਪਣੇ ਪੰਜਾਂ ਪ੍ਰਾਣ-ਨਾਸ਼ਕ ਪਾਪਾਂ ਨੂੰ ਕਾਬੂ ਕਰ ਲੈਂਦਾ ਹੈ।
English
They are kind to all beings; they have overpowered the five thieves.
ਭੋਜਨੰ ਗੋਪਾਲ ਕੀਰਤਨੰ; ਅਲਪ ਮਾਯਾ, ਜਲ ਕਮਲ ਰਹਤਹ ॥
bhojanan gopaal keeratanan; alap maayaa, jal kamal rahatah |
Punjabi
ਜਿਸ ਦੀ ਖੁਰਾਕ ਸੁਅਮੀ ਦੀ ਸਿਫ਼ਤ-ਸ਼ਲਾਘਾ ਹੈ ਅਤੇ ਜੋ ਪਾਣੀ ਅੰਦਰ ਕੰਵਲ ਦੀ ਮਾਨੰਦ ਮੋਹਨੀ ਅੰਦਰ ਨਿਰਲੇਪ ਵਿਚਰਦਾ ਹੈ।
English
They take the Kirtan of the Lord's Praise as their food; they remain untouched by Maya, like the lotus in the water.
ਉਪਦੇਸੰ ਸਮ ਮਿਤ੍ਰ ਸਤ੍ਰਹ; ਭਗਵੰਤ ਭਗਤਿ ਭਾਵਨੀ ॥
aupadesan sam mitr satrah; bhagavant bhagat bhaavanee |
Punjabi
ਜੋ ਦੋਸਤ ਤੇ ਦੁਸ਼ਮਨ ਨੂੰ ਇਕ ਸਮਾਨ ਸਿਖਮਤ ਦਿੰਦਾ ਹੈ ਅਤੇ ਜੋ ਕੇਵਲ ਸੁਆਮੀ ਦੇ ਅਨੁਰਾਗ ਨੂੰ ਪਿਆਰ ਕਰਦਾ ਹੈ।
English
They share the Teachings with friend and enemy alike; they love the devotional worship of God.
ਪਰ ਨਿੰਦਾ, ਨਹ ਸ੍ਰੋਤਿ ਸ੍ਰਵਣੰ; ਆਪੁ ਤੵਿਾਗਿ. ਸਗਲ ਰੇਣੁਕਹ ॥
par nindaa, neh srot sravanan; aap tayiaag. sagal renukah |
Punjabi
ਜੋ ਆਪਣੇ ਕੰਨਾਂ ਨਾਲ ਪਰਾਈ ਬਦਖੋਈ ਨਹੀਂ ਸੁਣਦਾ ਅਤੇ ਆਪਣੀ ਸਵੈ-ਹੰਗਤਾ ਨੂੰ ਮਾਰ ਸਾਰਿਆਂ ਦੀ ਧੂੜ ਥੀ ਵੰਞਦਾ ਹੈ।
English
They do not listen to slander; renouncing self-conceit, they become the dust of all.
ਖਟ ਲਖੵਣ ਪੂਰਨੰ ਪੁਰਖਹ; ਨਾਨਕ. ਨਾਮ ਸਾਧ ਸ੍ਵਜਨਹ ॥੪੦॥
khatt lakhayan pooranan purakhah; naanak. naam saadh svajanah |40|
Punjabi
ਜਿਸ ਕਿਸੇ ਵਿੱਚ ਇਹ ਛੈ ਗੁਣ ਹਨ, ਹੇ ਨਾਨਕ! ਉਸ ਦਾ ਨਾਮ ਮਿਤ੍ਰ ਸੰਤ ਅਤੇ ਮੁਕੰਮਲ ਮੁਨਸ਼ ਹੈ।
English
Whoever has these six qualities, O Nanak, is called a Holy friend. ||40||
ਅਜਾ ਭੋਗੰਤ. ਕੰਦ ਮੂਲੰ; ਬਸੰਤੇ ਸਮੀਪਿ ਕੇਹਰਹ ॥
ajaa bhogant. kand moolan; basante sameep keharah |
Punjabi
ਫਲਾ ਅਤੇ ਜੜ੍ਹਾ ਦਾ ਆਨੰਦ ਮਾਣਦੀ ਹੋਈ ਬਕਰੀ ਸ਼ੇਰ ਕੋਲ ਰਹਿ ਭੈ-ਭੀਤ ਰਹਿੰਦੀ ਹੈ।
English
The goat enjoys eating fruits and roots, but if it lives near a tiger, it is always anxious.
ਤਤ੍ਰ ਗਤੇ ਸੰਸਾਰਹ; ਨਾਨਕ. ਸੋਗ ਹਰਖੰ ਬਿਆਪਤੇ ॥੪੧॥
tatr gate sansaarah; naanak. sog harakhan biaapate |41|
Punjabi
ਏਸੇ ਤਰ੍ਹਾਂ ਦੀ ਹਾਲਤ ਹੈ ਦੁਨੀਆਂ ਦੀ, ਜਿਸ ਉਤੇ ਕਦੇ ਖੁਸ਼ੀ ਅਸਰ ਕਰਦੀ ਹੈ ਅਤੇ ਕਦੇ ਪੀੜ, ਹੇ ਨਾਨਕ!
English
This is the condition of the world, O Nanak; it is afflicted by pleasure and pain. ||41||
ਛਲੰ ਛਿਦ੍ਰੰ ਕੋਟਿ ਬਿਘਨੰ; ਅਪਰਾਧੰ ਕਿਲਬਿਖ ਮਲੰ ॥
chhalan chhidran kott bighanan; aparaadhan kilabikh malan |
Punjabi
ਫਰੇਬ, ਦੂਸਨ, ਕ੍ਰੋੜਾ ਹੀ ਮੁਸੀਬਤਾ, ਜੁਰਮ, ਮਲੀਣ ਪਾਪ,
English
Fraud, false accusations, millions of diseases, sins and the filthy residues of evil mistakes;
ਭਰਮ ਮੋਹੰ ਮਾਨ ਅਪਮਾਨੰ; ਮਦੰ ਮਾਯਾ ਬਿਆਪਿਤੰ ॥
bharam mohan maan apamaanan; madan maayaa biaapitan |
Punjabi
ਸੰਦੇਹ, ਸੰਸਾਰੀ ਮਮਤਾ, ਇਜ਼ਤ, ਬੇਇਜ਼ਤੀ, ਹੰਕਾਰ ਅਤੇ ਸੰਸਾਰੀ ਪਦਾਰਥ ਅੰਦਰ ਲੀਣਤਾ;
English
doubt, emotional attachment, pride, dishonor and intoxication with Maya
ਮ੍ਰਿਤੵੁ ਜਨਮ ਭ੍ਰਮੰਤਿ ਨਰਕਹ; ਅਨਿਕ ਉਪਾਵੰ, ਨ ਸਿਧੵਤੇ ॥
mritayu janam bhramant narakah; anik upaavan, na sidhayate |
Punjabi
ਇਨ੍ਹਾਂ ਦੇ ਰਾਹੀਂ ਪ੍ਰਾਣੀ ਜਾਂਦਾ, ਆਉਂਦਾ ਅਤੇ ਦੋਜ਼ਕ ਅੰਦਰ ਭਟਕਦਾ ਹੈ ਅਤੇ ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ ਉਹ ਬੰਦਖਲਾਸ ਨਹੀਂ ਹੁੰਦਾ।
English
these lead mortals to death and rebirth, wandering lost in hell. In spite of all sorts of efforts, salvation is not found.
ਨਿਰਮਲੰ ਸਾਧ ਸੰਗਹ; ਜਪੰਤਿ ਨਾਨਕ. ਗੋਪਾਲ ਨਾਮੰ ॥
niramalan saadh sangah; japant naanak. gopaal naaman |
Punjabi
ਨਾਨਕ, ਪ੍ਰਾਣੀ ਪਾਵਨ ਪਵਿੱਤਰ ਹੋ ਜਾਂਦਾ ਹੈ, ਸਤਿਸੰਗਤ ਅੰਦਰ ਸੁਆਮੀ ਦੇ ਨਾਮ ਸਿਮਰਨ ਨਾਲ ਤੇ
English
Chanting and meditating on the Name of the Lord in the Saadh Sangat, the Company of the Holy, O Nanak, mortals become immaculate and pure.
ਰਮੰਤਿ ਗੁਣ ਗੋਬਿੰਦ; ਨਿਤ ਪ੍ਰਤਹ ॥੪੨॥
ramant gun gobind; nit pratah |42|
Punjabi
ਸਦਾ ਹੀ ਮਾਲਕ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ।
English
They continually dwell upon the Glorious Praises of God. ||42||
ਤਰਣ ਸਰਣ ਸੁਆਮੀ; ਰਮਣ ਸੀਲ ਪਰਮੇਸੁਰਹ ॥
taran saran suaamee; raman seel paramesurah |
Punjabi
ਸਰਬ-ਵਿਆਪਕ ਅਤੇ ਨਰਮ-ਦਿਲ ਸਾਈਂ ਮਾਲਕ ਦੀ ਪਨਾਹ ਲੈਣ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।
English
In the Sanctuary of the Kind-hearted Lord, our Transcendent Lord and Master, we are carried across.
ਕਰਣ ਕਾਰਣ ਸਮਰਥਹ; ਦਾਨੁ ਦੇਤ ਪ੍ਰਭੁ ਪੂਰਨਹ ॥
karan kaaran samarathah; daan det prabh pooranah |
Punjabi
ਪੂਰਨ ਪ੍ਰਭੂ ਸਾਰੇ ਕੰਮ ਕਰਨ ਅਤੇ ਸਾਰੀਟਾ ਦਾਤਾਂ ਦੇਣ ਦੇ ਯੋਗ ਹੈ।
English
God is the Perfect, All-powerful Cause of causes; He is the Giver of gifts.
ਨਿਰਾਸ. ਆਸ ਕਰਣੰ; ਸਗਲ ਅਰਥ ਆਲਯਹ ॥
niraas. aas karanan; sagal arath aalayah |
Punjabi
ਉਹ ਬੇ-ਉਮੈਦ ਨੂੰ ਉਮੈਦ ਬਖਸ਼ਦਾ ਹੈ ਅਤੇ ਸਮੂਹ ਧਨ ਪਦਾਰਥਾਂ ਦਾ ਘਰ ਹੈ।
English
He gives hope to the hopeless. He is the Source of all riches.
ਗੁਣ ਨਿਧਾਨ ਸਿਮਰੰਤਿ ਨਾਨਕ; ਸਗਲ ਜਾਚੰਤ ਜਾਚਿਕਹ ॥੪੩॥
gun nidhaan simarant naanak; sagal jaachant jaachikah |43|
Punjabi
ਨਾਨਕ, ਨੇਕੀਆਂ ਦੇ ਖਜਾਨੇ ਵਾਹਿਗੁਰੂ ਦਾ ਭਜਨ ਕਰਦਾ ਹੈ, ਜਿਸ ਪਾਸੋਂ ਸਾਰੇ ਮੰਗਤੇ ਮੰਗਦੇ ਹਨ।
English
Nanak meditates in remembrance on the Treasure of Virtue; we are all beggars, begging at His Door. ||43||
ਦੁਰਗਮ ਸਥਾਨ, ਸੁਗਮੰ; ਮਹਾ ਦੂਖ. ਸਰਬ ਸੂਖਣਹ ॥
duragam sathaan, sugaman; mahaa dookh. sarab sookhanah |
Punjabi
ਦੁਖਦਾਈ ਥਾਂ ਸੁਖਦਾਈ ਹੋ ਜਾਂਦੀ ਹੈ ਅਤੇ ਪਰਮ ਮੁਸੀਬਤ ਸਮੂਹ ਆਰਾਮ ਥੀ ਵੰਝਦੇ ਹਨ।
English
The most difficult place becomes easy, and the worst pain turns into pleasure.
ਦੁਰਬਚਨ, ਭੇਦ ਭਰਮੰ; ਸਾਕਤ ਪਿਸਨੰ ਤ ਸੁਰਜਨਹ ॥
durabachan, bhed bharaman; saakat pisanan ta surajanah |
Punjabi
ਮੰਦੇ ਬਚਨ-ਬਿਲਾਸ, ਵਿਤਕਰੇ ਅਤੇ ਸੰਦੇਹ ਮਿਟ ਜਾਂਦੇ ਹਨ ਅਤੇ ਪ੍ਰਤੀਕੂਲ ਪੁਰਸ਼ ਤੇ ਚੁਗਲਖੋਰ ਨੇਕ-ਪੁਰਸ਼ ਬਣ ਜਾਂਦੇ ਹਨ।
English
Evil words, differences and doubts are obliterated, and even faithless cynics and malicious gossips become good people.
ਅਸਥਿਤੰ, ਸੋਗ ਹਰਖੰ; ਭੈ ਖੀਣੰ .ਤ ਨਿਰਭਵਹ ॥
asathitan, sog harakhan; bhai kheenan .ta nirabhavah |
Punjabi
ਗਮੀ ਅਤੇ ਖੁਸ਼ੀ ਅੰਦਰ ਵੀ ਇਨਸਾਨ ਅਡੋਲ ਥੀ ਵੰਜਦਾ ਹੈ ਅਤੇ ਡਰ ਤੋਂ ਰਹਿਤ ਹੋ ਨਿਡਰ ਹੋ ਜਾਂਦਾ ਹੈ।
English
They become steady and stable, whether happy or sad; their fears are taken away, and they are fearless.