Ekam
Guru Granth Sahib

Ang 1358

Ang 1358 · Line 1

ਭੈ ਅਟਵੀਅੰ, ਮਹਾ ਨਗਰ ਬਾਸੰ; ਧਰਮ ਲਖੵਣ. ਪ੍ਰਭ ਮਇਆ ॥

bhai attaveean, mahaa nagar baasan; dharam lakhayan. prabh meaa |

Punjabi

ਡਰਾਉਣਾ ਜੰਗਲ ਵਿੱਚ ਆਬਾਦ ਵੱਡਾ ਸ਼ਹਿਰ ਬਣ ਜਾਂਦਾ ਹੈ। ਐਸੀਆਂ ਹਨ ਸਿਫਤਾਂ ਧਾਰਮਕ ਜੀਵਨ ਦੀਆਂ, ਜਿਸ ਦੀ ਦਾਤ ਮਾਲਕ ਦੀ ਮਿਹਰ ਰਾਹੀਂ ਪਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

The dreadful woods become a well-populated city; such are the merits of the righteous life of Dharma, given by God's Grace.

Dr. Sant Singh Khalsa (Shabad OS, CC BY-SA)
Ang 1358 · Line 2

ਸਾਧ ਸੰਗਮ ਰਾਮ ਰਾਮ ਰਮਣੰ; ਸਰਣਿ ਨਾਨਕ. ਹਰਿ ਹਰਿ ਦਯਾਲ ਚਰਣੰ ॥੪੪॥

saadh sangam raam raam ramanan; saran naanak. har har dayaal charanan |44|

Punjabi

ਸਤਿਸੰਗਤ ਅੰਦਰ ਸੁਆਮੀ ਦਾ ਨਾਮ ਉਚਾਰਨ ਕਰਨ ਦੁਆਰਾ, ਹੇ ਨਾਨਕ! ਮਿਹਰਬਾਨ ਸਾਈਂ ਮਾਲਕ ਦੇ ਪੈਰਾਂ ਦੀ ਪਨਾਹ ਪਰਾਪਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Chanting the Lord's Name in the Saadh Sangat, the Company of the Holy, O Nanak, the Lotus Feet of the Merciful Lord are found. ||44||

Dr. Sant Singh Khalsa (Shabad OS, CC BY-SA)
Ang 1358 · Line 3

ਹੇ ਅਜਿਤ ਸੂਰ ਸੰਗ੍ਰਾਮੰ; ਅਤਿ ਬਲਨਾ ਬਹੁ ਮਰਦਨਹ ॥

he ajit soor sangraaman; at balanaa bahu maradanah |

Punjabi

ਹੇ ਸੰਸਾਰੀ ਮੋਹ! ਲੜਾਈ ਦੇ ਮੈਦਾਨ, ਅੰਦਰ ਤੂੰ ਨਾਂ-ਜਿਤਿਆ ਜਾਣ ਵਾਲਾ ਯੋਧਾ ਹੈ। ਤੂੰ ਪਰਮ ਬਲਵਾਨਾਂ ਨੂੰ ਭੀ ਪੂਰੀ ਤਰ੍ਹਾਂ ਕੁਚਲ ਦਿੰਦਾ ਹੈ।

Bhai Manmohan Singh (Shabad OS, CC BY-SA)

English

O emotional attachment, you are the invincible warrior of the battlefield of life; you totally crush and destroy even the most powerful.

Dr. Sant Singh Khalsa (Shabad OS, CC BY-SA)
Ang 1358 · Line 4

ਗਣ ਗੰਧਰਬ, ਦੇਵ ਮਾਨੁਖੵੰ; ਪਸੁ ਪੰਖੀ ਬਿਮੋਹਨਹ ॥

gan gandharab, dev maanukhayan; pas pankhee bimohanah |

Punjabi

ਤੂੰ ਇਲਾਹੀ ਏਲਚੀਆਂ, ਸਵਰਗੀ ਗਵੱਈਆਂ ਦੇਵਤਿਆਂ, ਪ੍ਰਾਣੀਟਾਂ, ਡੰਗਰਾਂ ਅਤੇ ਪੰਛੀਆਂ ਨੂੰ ਭੀ ਮੋਹਿਤ ਕਰ ਲੈਂਦੀ ਹੈ।

Bhai Manmohan Singh (Shabad OS, CC BY-SA)

English

You entice and fascinate even the heavenly heralds, celestial singers, gods, mortals, beasts and birds.

Dr. Sant Singh Khalsa (Shabad OS, CC BY-SA)
Ang 1358 · Line 5

ਹਰਿ ਕਰਣਹਾਰੰ ਨਮਸਕਾਰੰ; ਸਰਣਿ ਨਾਨਕ. ਜਗਦੀਸ੍ਵਰਹ ॥੪੫॥

har karanahaaran namasakaaran; saran naanak. jagadeesvarah |45|

Punjabi

ਨਾਨਕ ਨੇ ਸ਼੍ਰਿਸ਼ਟੀ ਦੇ ਸੁਆਮੀ ਦੀ ਸ਼ਰਣਾਗਤ ਲਈ ਹੈ ਅਤੇ ਉਹ ਆਪਣੇ ਸਿਰਜਣਹਾਰ ਸੁਆਮੀ ਨੂੰ ਪ੍ਰਣਾਮ ਕਰਦਾ ਹੈ।

Bhai Manmohan Singh (Shabad OS, CC BY-SA)

English

Nanak bows in humble surrender to the Lord; he seeks the Sanctuary of the Lord of the Universe. ||45||

Dr. Sant Singh Khalsa (Shabad OS, CC BY-SA)
Ang 1358 · Line 6

ਹੇ ਕਾਮੰ. ਨਰਕ ਬਿਸ੍ਰਾਮੰ; ਬਹੁ ਜੋਨੀ ਭ੍ਰਮਾਵਣਹ ॥

he kaaman. narak bisraaman; bahu jonee bhramaavanah |

Punjabi

ਹੇ ਵਿਸ਼ੇ ਭੋਗ, ਤੂੰ ਪ੍ਰਾਣੀ ਨੂੰ ਜਹੰਨਮ ਅੰਦਰ ਜਾ ਉਤਾਰਦਾ ਹੈ ਅਤੇ ਉਸ ਨੂੰ ਘਣੇਰੀਆਂ ਜੂਨੀਆਂ ਅੰਦਰ ਭਟਕਾਉਂਦਾ ਹੈ।

Bhai Manmohan Singh (Shabad OS, CC BY-SA)

English

O sexual desire, you lead the mortals to hell; you make them wander in reincarnation through countless species.

Dr. Sant Singh Khalsa (Shabad OS, CC BY-SA)
Ang 1358 · Line 7

ਚਿਤ ਹਰਣੰ. ਤ੍ਰੈ ਲੋਕ ਗੰਮੵੰ; ਜਪ ਤਪ ਸੀਲ. ਬਿਦਾਰਣਹ ॥

chit haranan. trai lok gamayan; jap tap seel. bidaaranah |

Punjabi

ਤੂੰ ਦਿਲ ਨੂੰ ਚੁਰਾ ਲੈਂਦਾ ਹੈ, ਤੂੰ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਤੂੰ ਸਿਮਰਨ ਤਪੱਸਿਆ ਅਤੇ ਨੇਕੀ ਨੂੰ ਨਸ਼ਟ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

You cheat the consciousness, and pervade the three worlds. You destroy meditation, penance and virtue.

Dr. Sant Singh Khalsa (Shabad OS, CC BY-SA)
Ang 1358 · Line 8

ਅਲਪ ਸੁਖ. ਅਵਿਤ ਚੰਚਲ; ਊਚ ਨੀਚ ਸਮਾਵਣਹ ॥

alap sukh. avit chanchal; aooch neech samaavanah |

Punjabi

ਪ੍ਰੰਤੂ ਤੂੰ ਕੇਵਲ ਥੋੜੀ ਖੁਸ਼ੀ ਦਿੰਦਾ ਹੈ, ਤੂੰ ਪ੍ਰਾਣੀ ਨੂੰ ਗਰੀਬ ਅਤੇ ਅਨਸਥਿਰ ਕਰ ਦਿੰਦਾ ਹੈ ਅਤੇ ਤੂੰ ਉਚੇ ਤੇ ਨੀਵੇ ਅੰਦਰ ਰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

But you give only shallow pleasure, while you make the mortals weak and unsteady; you pervade the high and the low.

Dr. Sant Singh Khalsa (Shabad OS, CC BY-SA)
Ang 1358 · Line 9

ਤਵ ਭੈ ਬਿਮੁੰਚਿਤ, ਸਾਧ ਸੰਗਮ; ਓਟ ਨਾਨਕ. ਨਾਰਾਇਣਹ ॥੪੬॥

tav bhai bimunchit, saadh sangam; ott naanak. naaraaeinah |46|

Punjabi

ਸੰਤਾਂ ਦੀ ਸੰਗਤ ਕਰਨ ਅਤੇ ਸਰਬ-ਵਿਆਪਕ ਵਾਹਿਗੁਰੂ ਦੀ ਪਨਾਹ ਲੈਣ ਦੁਆਰਾ, ਹੇ ਨਾਨਕ! ਤੇਰਾ ਡਰ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Your fear is dispelled in the Saadh Sangat, the Company of the Holy, O Nanak, through the Protection and Support of the Lord. ||46||

Dr. Sant Singh Khalsa (Shabad OS, CC BY-SA)
Ang 1358 · Line 10

ਹੇ ਕਲਿ ਮੂਲ ਕ੍ਰੋਧੰ; ਕਦੰਚ ਕਰੁਣਾ. ਨ ਉਪਰਜਤੇ ॥

he kal mool krodhan; kadanch karunaa. na uparajate |

Punjabi

ਹੇ ਗੁੱਸੇ! ਤੂੰ ਲੜਾਈ ਦੀ ਜੜ ਹੈ, ਤੇਰੇ ਅੰਦਰ ਦਇਆ ਕਦੇ ਭੀ ਪੈਦਾ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

O anger, you are the root of conflict; compassion never rises up in you.

Dr. Sant Singh Khalsa (Shabad OS, CC BY-SA)
Ang 1358 · Line 11

ਬਿਖਯੰਤ ਜੀਵੰ, ਵਸੵੰ ਕਰੋਤਿ; ਨਿਰਤੵੰ ਕਰੋਤਿ, ਜਥਾ ਮਰਕਟਹ ॥

bikhayant jeevan, vasayan karot; niratayan karot, jathaa marakattah |

Punjabi

ਪਾਪੀ ਪ੍ਰਾਣੀਆਂ ਨੂੰ ਤੂੰ ਆਪਣੇ ਇਖਤਿਆਰ ਵਿੱਚ ਕਰ ਲੈਂਦਾ ਹੈ ਅਤੇ ਉਹ ਬਾਂਦਰਾਂ ਦੀ ਮਾਨੰਦ ਨੱਚਦੇ ਹਨ।

Bhai Manmohan Singh (Shabad OS, CC BY-SA)

English

You take the corrupt, sinful beings in your power, and make them dance like monkeys.

Dr. Sant Singh Khalsa (Shabad OS, CC BY-SA)
Ang 1358 · Line 12

ਅਨਿਕ ਸਾਸਨ, ਤਾੜੰਤਿ ਜਮਦੂਤਹ; ਤਵ ਸੰਗੇ. ਅਧਮੰ ਨਰਹ ॥

anik saasan, taarrant jamadootah; tav sange. adhaman narah |

Punjabi

ਤੇਰੀ ਸੰਗਤ ਅੰਦਰ ਇਨਸਾਨ ਨੀਚ ਬਣ ਜਾਂਦਾ ਹੈ ਅਤੇ ਮੌਤ ਦਾ ਦੂਤ ਅਨੇਕਾਂ ਸਜ਼ਾਵਾਂ ਨਾਲ ਉਸਦੀ ਖੂੰਬ ਠੱਪ ਕਰਦਾ ਹੈ।

Bhai Manmohan Singh (Shabad OS, CC BY-SA)

English

Associating with you, mortals are debased and punished by the Messenger of Death in so many ways.

Dr. Sant Singh Khalsa (Shabad OS, CC BY-SA)
Ang 1358 · Line 13

ਦੀਨ ਦੁਖ ਭੰਜਨ, ਦਯਾਲ ਪ੍ਰਭੁ ਨਾਨਕ; ਸਰਬ ਜੀਅ ਰਖੵਾ ਕਰੋਤਿ ॥੪੭॥

deen dukh bhanjan, dayaal prabh naanak; sarab jeea rakhayaa karot |47|

Punjabi

ਹੇ ਮਸਕੀਨਾਂ ਦੇ ਦੁਖੜੇ ਦੂਰ ਕਰਨ ਵਾਲੇ, ਮੇਰੇ ਮਿਹਰਬਾਨ ਮਾਲਕ! ਤੂੰ ਗੁੱਸੇ ਤੋਂ ਸਾਰਿਆਂ ਜੀਵਾਂ ਦੀ ਰੱਖਿਆ ਕਰ, ਨਾਨਕ ਬੇਨਤੀ ਕਰਦਾਹੈ।

Bhai Manmohan Singh (Shabad OS, CC BY-SA)

English

O Destroyer of the pains of the poor, O Merciful God, Nanak prays for You to protect all begins from such anger. ||47||

Dr. Sant Singh Khalsa (Shabad OS, CC BY-SA)
Ang 1358 · Line 14

ਹੇ ਲੋਭਾ, ਲੰਪਟ ਸੰਗ ਸਿਰਮੋਰਹ; ਅਨਿਕ ਲਹਰੀ ਕਲੋਲਤੇ ॥

he lobhaa, lanpatt sang siramorah; anik laharee kalolate |

Punjabi

ਹੇ ਲਾਲਚ! ਤੂੰ ਵਡਿਆਂ ਵਡਿਆਂ ਨੂੰ ਚਿਮੜਿਆ ਹੋਇਆ ਹੈ ਅਤੇ ਆਪਣਿਆਂ ਤਰੰਗਾਂ ਦੁਆਰਾ ਅਨੇਕਾਂ ਖੇਡਾਂ ਖੇਡ ਰਿਹਾ ਹੈ।

Bhai Manmohan Singh (Shabad OS, CC BY-SA)

English

O greed, you cling to even the great, assaulting them with countless waves.

Dr. Sant Singh Khalsa (Shabad OS, CC BY-SA)
Ang 1358 · Line 15

ਧਾਵੰਤ ਜੀਆ ਬਹੁ ਪ੍ਰਕਾਰੰ; ਅਨਿਕ ਭਾਂਤਿ ਬਹੁ ਡੋਲਤੇ ॥

dhaavant jeea bahu prakaaran; anik bhaant bahu ddolate |

Punjabi

ਤੇਰੇ ਰਾਹੀਂ ਜੀਵ ਘਣੇਰੇ ਰਾਹਾਂ ਅੰਦਰ ਦੌੜਦੇ ਹਨ ਅਤੇ ਅਨੇਕਾਂ ਤਰੀਕਿਆਂ ਨਾਲ ਬਹੁਤੇ ਡਿਕਡੋਲੇ ਖਾਂਦੇ ਹਨ।

Bhai Manmohan Singh (Shabad OS, CC BY-SA)

English

You cause them to run around wildly in all directions, wobbling and wavering unsteadily.

Dr. Sant Singh Khalsa (Shabad OS, CC BY-SA)
Ang 1358 · Line 16

ਨਚ ਮਿਤ੍ਰੰ, ਨਚ ਇਸਟੰ, ਨਚ ਬਾਧਵ; ਨਚ ਮਾਤ ਪਿਤਾ, ਤਵ ਲਜਯਾ ॥

nach mitran, nach isattan, nach baadhav; nach maat pitaa, tav lajayaa |

Punjabi

ਤੂੰ ਨਾਂ ਆਪਣੇ ਯਾਰ, ਨਾਂ ਹੀ ਗੁਰੂ ਨਾਂ ਹੀ ਸਨਬੰਧੀ ਨਾਂ ਹੀ ਅੰਮੜੀ ਅਤੇ ਬਾਬਲ ਦਾ ਸਨਮਾਨ ਕਰਦਾ ਹੈ।

Bhai Manmohan Singh (Shabad OS, CC BY-SA)

English

You have no respect for friends, ideals, relations, mother or father.

Dr. Sant Singh Khalsa (Shabad OS, CC BY-SA)
Ang 1358 · Line 17

ਅਕਰਣੰ ਕਰੋਤਿ. ਅਖਾਦੵਿ ਖਾਦੵੰ; ਅਸਾਜੵੰ ਸਾਜਿ, ਸਮਜਯਾ ॥

akaranan karot. akhaaday khaadayan; asaajayan saaj, samajayaa |

Punjabi

ਤੂੰ ਬੰਦੇ ਕੋਲੋ ਉਹ ਕੁਛ ਕਰਾਉਂਦਾ ਹੈ, ਜੋ ਉਸ ਨੂੰ ਨਹੀਂ ਕਰਨਾ ਚਾਹੀਦਾ, ਤੂੰ ਬੰਦੇ ਨੂੰ ਉਹ ਕੁਛ ਖੁਵਾਲਦਾ ਹੈ ਜੋ ਉਸਨੂੰ ਖਾਨਾ ਨਹੀਂ ਚਾਹੀਦਾ ਤੇ ਤੂੰ ਬੰਦੇ ਪਾਸੋ ਉਹ ਕੁਛ ਬਣਵਾਉਂਦਾ ਹੈ ਜਿਹੜਾ ਉਸ ਨੂੰ ਬਣਾਉਣਾ ਨਹੀਂ ਚਾਹੀਦਾ, ਐਸੀ ਹੈ ਤੇਰੀ ਸ਼ੁਹਰਤ!

Bhai Manmohan Singh (Shabad OS, CC BY-SA)

English

You make them do what they should not do. You make them eat what they should not eat. You make them accomplish what they should not accomplish.

Dr. Sant Singh Khalsa (Shabad OS, CC BY-SA)
Ang 1358 · Line 18

ਤ੍ਰਾਹਿ ਤ੍ਰਾਹਿ ਸਰਣਿ ਸੁਆਮੀ; ਬਿਗੵਾਪ੍ਤਿ ਨਾਨਕ, ਹਰਿ ਨਰਹਰਹ ॥੪੮॥

traeh traeh saran suaamee; bigayaapt naanak, har naraharah |48|

Punjabi

ਨਾਨਕ ਬਿਨੇ ਕਰਦਾ ਹੈ, ਹੇ ਮਨੁਸ਼ ਸ਼ੇਰ ਸਰੂਪ ਸਾਈਂ ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ, ਤੂੰ ਮੇਰੀ ਰੱਖਿਆ ਕਰ, ਰਖਿਆ ਕਰ।

Bhai Manmohan Singh (Shabad OS, CC BY-SA)

English

Save me, save me - I have come to Your Sanctuary, O my Lord and Master; Nanak prays to the Lord. ||48||

Dr. Sant Singh Khalsa (Shabad OS, CC BY-SA)
Ang 1358 · Line 19

ਹੇ ਜਨਮ ਮਰਣ ਮੂਲੰ; ਅਹੰਕਾਰੰ ਪਾਪਾਤਮਾ ॥

he janam maran moolan; ahankaaran paapaatamaa |

Punjabi

ਹੇ ਗੁਨਾਹਾਂ ਦੀ ਆਤਮਾ, ਸਵੈ-ਹੰਗਤਾ! ਤੇ ਜੰਮਣ ਅਤੇ ਮਰਨ ਦੀ ਜੜ੍ਹ ਹੈ।

Bhai Manmohan Singh (Shabad OS, CC BY-SA)

English

O egotism, you are the root of birth and death and the cycle of reincarnation; you are the very soul of sin.

Dr. Sant Singh Khalsa (Shabad OS, CC BY-SA)
Ang 1358 · Line 20

ਮਿਤ੍ਰੰ ਤਜੰਤਿ, ਸਤ੍ਰੰ ਦ੍ਰਿੜੰਤਿ; ਅਨਿਕ ਮਾਯਾ, ਬਿਸ੍ਤੀਰਨਹ ॥

mitran tajant, satran drirrant; anik maayaa, bisteeranah |

Punjabi

ਤੂੰ ਯਾਰਾਂ ਨੂੰ ਛਡ ਦਿੰਦੀ ਹੈ ਤੇ ਵੈਰੀਆਂ ਨੂੰ ਘੁਟ ਕੇ ਫੜਦੀ ਹੈ ਅਤੇ ਘਣੇਰੇ ਦ੍ਰਿਸ਼ਿਅਕ ਧੋਖੇ ਫੈਲਾਉਂਦੀ ਹੈ।

Bhai Manmohan Singh (Shabad OS, CC BY-SA)

English

You forsake friends, and hold tight to enemies. You spread out countless illusions of Maya.

Dr. Sant Singh Khalsa (Shabad OS, CC BY-SA)
Ang 1358 · Line 21

ਆਵੰਤ ਜਾਵੰਤ. ਥਕੰਤ ਜੀਆ; ਦੁਖ ਸੁਖ ਬਹੁ ਭੋਗਣਹ ॥

aavant jaavant. thakant jeea; dukh sukh bahu bhoganah |

Punjabi

ਤੇਰੇ ਰਾਹੀਂ ਪ੍ਰਾਣੀ ਆਉਂਦਾ ਅਤੇ ਜਾਂਦਾ ਹਾਰ ਹੁਟ ਜਾਂਦਾ ਹੈ ਅਤੇ ਬਹੁਤੀ ਤਕਲੀਫ ਤੇ ਖੁਸ਼ੀ ਝਲਦਾ ਹੈ।

Bhai Manmohan Singh (Shabad OS, CC BY-SA)

English

You cause the living beings to come and go until they are exhausted. You lead them to experience pain and pleasure.

Dr. Sant Singh Khalsa (Shabad OS, CC BY-SA)
Ang 1358 · Line 22

ਭ੍ਰਮ ਭਯਾਨ ਉਦਿਆਨ ਰਮਣੰ; ਮਹਾ ਬਿਕਟ ਅਸਾਧ ਰੋਗਣਹ ॥

bhram bhayaan udiaan ramanan; mahaa bikatt asaadh roganah |

Punjabi

ਤੇਰੇ ਰਾਹੀਂ ਇਨਸਾਨ ਸੰਦੇਹ ਦੇ ਡਰਾਉਣੇ ਬੀਆਂਬਾਨ ਅੰਦਰ ਭਟਕਦਾ ਹੈ ਅਤੇ ਉਸ ਨੂੰ ਪਰਮ ਦੁਖਦਾਈ ਤੇ ਨਾਂ-ਰਾਜੀ ਹੋਣ ਵਾਲੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

You lead them to wander lost in the terrible wilderness of doubt; you lead them to contract the most horrible, incurable diseases.

Dr. Sant Singh Khalsa (Shabad OS, CC BY-SA)
Ang 1358 · Line 23

ਬੈਦੵੰ. ਪਾਰਬ੍ਰਹਮ ਪਰਮੇਸ੍ਵਰ; ਆਰਾਧਿ ਨਾਨਕ. ਹਰਿ ਹਰਿ ਹਰੇ ॥੪੯॥

baidayan. paarabraham paramesvar; aaraadh naanak. har har hare |49|

Punjabi

ਕੇਵਲ ਪਰਮ ਪ੍ਰਭੂ ਵਿਸ਼ਾਲ ਵਾਹਿਗੁਰੂ ਹੀ ਹਕੀਮ ਹੈ, ਇਸ ਲਈ ਨਾਨਕ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

The only Physician is the Supreme Lord, the Transcendent Lord God. Nanak worships and adores the Lord, Har, Har, Haray. ||49||

Dr. Sant Singh Khalsa (Shabad OS, CC BY-SA)
Ang 1358 · Line 24

ਹੇ ਪ੍ਰਾਣ ਨਾਥ ਗੋਬਿੰਦਹ; ਕ੍ਰਿਪਾ ਨਿਧਾਨ ਜਗਦ ਗੁਰੋ ॥

he praan naath gobindah; kripaa nidhaan jagad guro |

Punjabi

ਹੇ ਆਲਮ ਦੇ ਮਾਲਕ! ਤੂੰ ਜਿੰਦ-ਜਾਨ ਦਾ ਸੁਆਮੀ, ਰਹਿਮਤ ਦਾ ਖਜਾਨਾ ਅਤੇ ਸੰਸਾਰ ਦਾ ਗੁਰੂ ਹੈ।

Bhai Manmohan Singh (Shabad OS, CC BY-SA)

English

O Lord of the Universe, Master of the Breath of life, Treasure of Mercy, Guru of the World.

Dr. Sant Singh Khalsa (Shabad OS, CC BY-SA)
Ang 1358 · Line 25

ਹੇ ਸੰਸਾਰ ਤਾਪ ਹਰਣਹ; ਕਰੁਣਾ ਮੈ ਸਭ ਦੁਖ ਹਰੋ ॥

he sansaar taap haranah; karunaa mai sabh dukh haro |

Punjabi

ਹੇ ਦੁਨੀਆਂ ਦਾ ਬੁਖਾਰ ਨਾਸ ਕਰਨਹਾਰ ਅਤੇ ਮਿਹਰ ਦੇ ਸਰੂਪ! ਤੂੰ ਮੇਰੀਆਂ ਸਾਰੀਆਂ ਤਕਲੀਫਾਂ ਤੋਂ ਖਲਾਸੀ ਕਰ।

Bhai Manmohan Singh (Shabad OS, CC BY-SA)

English

O Destroyer of the fever of the world, Embodiment of Compassion, please take away all my pain.

Dr. Sant Singh Khalsa (Shabad OS, CC BY-SA)
Ang 1358 · Line 26

ਹੇ ਸਰਣਿ ਜੋਗ ਦਯਾਲਹ; ਦੀਨਾ ਨਾਥ ਮਯਾ ਕਰੋ ॥

he saran jog dayaalah; deenaa naath mayaa karo |

Punjabi

ਹੇ ਪਨਾਹ ਦੇਣ ਦੇ ਲਾਇਕ ਅਤੇ ਮਸਕੀਨਾਂ ਦੇ ਸੁਆਮੀ ਮਿਹਰਬਾਨ ਮਾਲਕ! ਤੂੰ ਮੇਰੇ ਉਤੇ ਰਹਿਮਤ ਧਾਰ।

Bhai Manmohan Singh (Shabad OS, CC BY-SA)

English

O Merciful Lord, Potent to give Sanctuary, Master of the meek and humble, please be kind to me.

Dr. Sant Singh Khalsa (Shabad OS, CC BY-SA)
Ang 1358 · Line 27

ਸਰੀਰ ਸ੍ਵਸਥ, ਖੀਣ ਸਮਏ; ਸਿਮਰੰਤਿ ਨਾਨਕ. ਰਾਮ ਦਾਮੋਦਰ ਮਾਧਵਹ ॥੫੦॥

sareer svasath, kheen same; simarant naanak. raam daamodar maadhavah |50|

Punjabi

ਤਾਂ ਜੋ ਦੇਹ ਦੀ ਤੰਦਰੁਸਤੀ ਅਤੇ ਬੀਮਾਰੀ ਦੇ ਵੇਨੇ ਨਾਨਕ ਆਪਣੇ ਪੇਟ ਦੁਆਲੇ ਰੱਸੀ ਵਲੇ, ਮਾਇਆ ਦੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਰਹੇ।

Bhai Manmohan Singh (Shabad OS, CC BY-SA)

English

Whether his body is healthy or sick, let Nanak meditate in remembrance on You, Lord. ||50||

Dr. Sant Singh Khalsa (Shabad OS, CC BY-SA)
Ang 1358 · Line 28

ਚਰਣ ਕਮਲ ਸਰਣੰ; ਰਮਣੰ ਗੋਪਾਲ ਕੀਰਤਨਹ ॥

charan kamal saranan; ramanan gopaal keeratanah |

Punjabi

ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈ, ਮੈਂ ਉਸ ਦੀਆਂ ਸਿਫ਼ਤ-ਸ਼ਲਾਘਾ ਉਚਾਰਨ ਕਰਦਾ ਹਾਂ।

Bhai Manmohan Singh (Shabad OS, CC BY-SA)

English

I have come to the Sanctuary of the Lord's Lotus Feet, where I sing the Kirtan of His Praises.

Dr. Sant Singh Khalsa (Shabad OS, CC BY-SA)
Ang 1358 · Line 29

ਸਾਧ ਸੰਗੇਣ ਤਰਣੰ; ਨਾਨਕ. ਮਹਾ ਸਾਗਰ ਭੈ ਦੁਤਰਹ ॥੫੧॥

saadh sangen taranan; naanak. mahaa saagar bhai dutarah |51|

Punjabi

ਸੰਤਾਂ ਦੀ ਸੰਗਤ ਕਰਨ ਦੁਆਰਾ, ਹੇ ਨਾਨਕ! ਮੈਂ ਵਿਸ਼ਾਲ ਡਰਾਉਣੇ ਅਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

In the Saadh Sangat, the Company of the Holy, Nanak is carried across the utterly terrifying, difficult world-ocean. ||51||

Dr. Sant Singh Khalsa (Shabad OS, CC BY-SA)
Ang 1358 · Line 30

ਸਿਰ ਮਸ੍ਤਕ ਰਖੵਾ. ਪਾਰਬ੍ਰਹਮੰ; ਹਸ੍ਤ ਕਾਯਾ ਰਖੵਾ ਪਰਮੇਸ੍ਵਰਹ ॥

sir mastak rakhayaa. paarabrahaman; hast kaayaa rakhayaa paramesvarah |

Punjabi

ਪਰਮ ਪ੍ਰਭੂ ਨੇ ਮੇਰੇ ਸੀਸ ਅਤੇ ਮੱਥੇ ਦੀ ਰੱਖਿਆ ਕੀਤੀ ਹੈ ਅਤੇ ਸ਼੍ਰੋਮਣੀ ਸੁਆਮੀ ਨੇ ਮੇਰੇ ਹੱਥਾਂ ਅਤੇ ਦੇਹ ਦੀ ਰੱਖਿਆ ਕੀਤੀ ਹੈ।

Bhai Manmohan Singh (Shabad OS, CC BY-SA)

English

The Supreme Lord God has procted my head and forehead; the Transcendent Lord has protected my hands and body.

Dr. Sant Singh Khalsa (Shabad OS, CC BY-SA)
Ang 1358 · Line 31

ਆਤਮ ਰਖੵਾ ਗੋਪਾਲ ਸੁਆਮੀ; ਧਨ ਚਰਣ ਰਖੵਾ ਜਗਦੀਸ੍ਵਰਹ ॥

aatam rakhayaa gopaal suaamee; dhan charan rakhayaa jagadeesvarah |

Punjabi

ਸਾਈਂ ਮਾਲਕ ਨੇ ਮੇਰੀ ਆਤਮਾ ਦੀ ਰਖਵਾਲੀ ਕੀਤੀ ਹੈ ਅਤੇ ਸ਼੍ਰਿਸ਼ਟੀ ਦੇ ਸੁਆਮੀ ਨੇ ਮੇਰੇ ਪਦਾਰਥ ਤੇ ਪੈਰਾ ਦੀ ਰੱਖਿਆ ਕੀਤੀ ਹੈ।

Bhai Manmohan Singh (Shabad OS, CC BY-SA)

English

God, my Lord and Master, has saved my soul; the Lord of the Universe has saved my wealth and feet.

Dr. Sant Singh Khalsa (Shabad OS, CC BY-SA)
Ang 1358 · Line 32

ਸਰਬ ਰਖੵਾ ਗੁਰ ਦਯਾਲਹ; ਭੈ ਦੂਖ ਬਿਨਾਸਨਹ ॥

sarab rakhayaa gur dayaalah; bhai dookh binaasanah |

Punjabi

ਮਿਹਰਬਾਨ ਗੁਰਾਂ ਨੇ ਮੇਰੀ ਹਰ ਸ਼ੈ ਦੀ ਰੱਖਿਆ ਕੀਤੀ ਹੈ ਅਤੇ ਮੇਰੇ ਡਰ ਦੇ ਦੁਖੜੇ ਨੂੰ ਨਾਸ ਕਰ ਦਿੰਤਾ ਹੈ।

Bhai Manmohan Singh (Shabad OS, CC BY-SA)

English

The Merciful Guru has protected everything, and destroyed my fear and suffering.

Dr. Sant Singh Khalsa (Shabad OS, CC BY-SA)
Ang 1358 · Line 33

ਭਗਤਿ ਵਛਲ ਅਨਾਥ ਨਾਥੇ; ਸਰਣਿ ਨਾਨਕ ਪੁਰਖ ਅਚੁਤਹ ॥੫੨॥

bhagat vachhal anaath naathe; saran naanak purakh achutah |52|

Punjabi

ਨਾਨਕ ਨੇ ਆਬਿਨਾਸ਼ੀ ਪ੍ਰਭੂ ਦੀ ਪਨਾਹ ਲਈ ਹੈ, ਜੋ ਆਪਣੇ ਸੰਤਾਂ ਦਾ ਆਸ਼ਕ ਅਤੇ ਨਿਖਸਮਿਆਂ ਦਾ ਖਸਮ ਹੈ।

Bhai Manmohan Singh (Shabad OS, CC BY-SA)

English

God is the Lover of His devotees, the Master of the masterless. Nanak has entered the Sanctuary of the Imperishable Primal Lord God. ||52||

Dr. Sant Singh Khalsa (Shabad OS, CC BY-SA)
Ang 1358 · Line 34

ਜੇਨ ਕਲਾ. ਧਾਰਿਓ ਆਕਾਸੰ; ਬੈਸੰਤਰੰ ਕਾਸਟ ਬੇਸਟੰ ॥

jen kalaa. dhaario aakaasan; baisantaran kaasatt besattan |

Punjabi

ਜਿਸ ਸ਼ਕਤੀ ਨਾਲ ਵਾਹਿਗੁਰੂ ਨੇ ਅਸਮਾਨ ਨੂੰ ਥੰਮਿਆਂ ਹੋਇਆ ਅਤੇ ਅੱਗ ਨੂੰ ਲੱਕੜ ਅੰਦਰ ਬੰਦ ਕੀਤਾ ਹੋਇਆ ਹੈ।

Bhai Manmohan Singh (Shabad OS, CC BY-SA)

English

His Power supports the sky, and locks fire within wood.

Dr. Sant Singh Khalsa (Shabad OS, CC BY-SA)
Ang 1358 · Line 35

ਜੇਨ ਕਲਾ, ਸਸਿ ਸੂਰ ਨਖੵਤ੍ਰ ਜੋਤੵਿੰ; ਸਾਸੰ ਸਰੀਰ ਧਾਰਣੰ ॥

jen kalaa, sas soor nakhayatr jotayin; saasan sareer dhaaranan |

Punjabi

ਜਿਸ ਸ਼ਕਤੀ ਨਾਲ ਉਸ ਨੇ ਚੰਦਰਮਾ, ਸੂਰਜ ਅਤੇ ਤਾਰਿਆਂ ਨੂੰ ਥੰਮਿਆਂ ਹੋਇਆ ਹੈ ਅਤੇ ਦੇਹ ਅੰਦਰ ਨੂਰ ਅਤੇ ਸੁਆਸ ਫੂਕੇ ਹਨ।

Bhai Manmohan Singh (Shabad OS, CC BY-SA)

English

His Power supports the moon, the sun and the stars, and infuses light and breath into the body.

Dr. Sant Singh Khalsa (Shabad OS, CC BY-SA)