Ang 1362
ਆਸਾ ਇਤੀ, ਆਸ ਕਿ; ਆਸ ਪੁਰਾਈਐ ॥
aasaa itee, aas ki; aas puraaeeai |
Punjabi
ਮੇਰੀ ਖਾਹਿਸ਼ ਐਨੀ ਪਰਬਲ ਹੈ ਮੇਰੀ ਖਾਹਿਸ਼ ਤੈਨੂੰ ਵੇਖਣ ਦੀ, ਹੇ ਮੇਰੇ ਪ੍ਰੀਤਮਾ! ਕਿ ਤੈਨੂੰ ਇਹ ਖਾਹਿਸ਼ ਪੂਰੀ ਕਰ ਦੇਣੀ ਚਾਹੀਦੀ ਹੈ।
English
My hope is so intense, that this hope alone should fulfill my hopes.
ਸਤਿਗੁਰ ਭਏ ਦਇਆਲ; ਤ ਪੂਰਾ ਪਾਈਐ ॥
satigur bhe deaal; ta pooraa paaeeai |
Punjabi
ਜਦ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਕੇਵਲ ਤਦ ਹੀ ਪੂਰਨ ਪ੍ਰਭੂ ਪਰਾਪਤ ਹੁੰਦਾ ਹੈ।
English
When the True Guru becomes merciful, then I attain the Perfect Lord.
ਮੈ ਤਨਿ ਅਵਗਣ ਬਹੁਤੁ; ਕਿ ਅਵਗਣ ਛਾਇਆ ॥
mai tan avagan bahut; ki avagan chhaaeaa |
Punjabi
ਮੇਰੀ ਦੇਹ ਅੰਦਰ ਐਨੀਆਂ ਜਿਆਦਾ ਬਦੀਆਂ ਹਨ, ਕਿ ਮੈਂ ਬਦੀਆਂ ਨਾਲ ਢਕਿਆ ਹੋਇਆ ਹਾਂ।
English
My body is filled with so many demerits; I am covered with faults and demerits.
ਹਰਿਹਾਂ. ਸਤਿਗੁਰ ਭਏ ਦਇਆਲ; ਤ ਮਨੁ ਠਹਰਾਇਆ ॥੫॥
harihaan. satigur bhe deaal; ta man tthaharaaeaa |5|
Punjabi
ਹੇ ਮੇਰੇ ਵਾਹਿਗੁਰੂ! ਜਦ ਸੱਚੇ ਗੁਰੂ ਮਿਹਰਬਾਨ ਹੁੰਦੇ ਹਨ, ਕੇਵਲ ਤਾਂ ਹੀ ਮਨੂਆ ਅਸਥਿਰ ਹੁੰਦਾ ਹੈ।
English
O Lord! When the True Guru becomes Merciful, then the mind is held in place. ||5||
ਕਹੁ ਨਾਨਕ ਬੇਅੰਤੁ; ਬੇਅੰਤੁ ਧਿਆਇਆ ॥
kahu naanak beant; beant dhiaaeaa |
Punjabi
ਗੁਰੂ ਜੀ ਆਖਦੇ ਹਨ, ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ ਹੈ, ਜੋ ਅਨੰਤ ਤੇ ਅਖੀਰ ਰਹਿਤ ਹੈ।
English
Says Nanak, I have meditated on the Lord, Infinite and Endless.
ਦੁਤਰੁ ਇਹੁ ਸੰਸਾਰੁ; ਸਤਿਗੁਰੂ ਤਰਾਇਆ ॥
dutar ihu sansaar; satiguroo taraaeaa |
Punjabi
ਪਾਰ ਕਰਨ ਨੂੰ ਅੋਖਾ ਹੈ ਇਹ ਜਗਤ ਸਮੁੰਦਰ, ਪਰ ਸੱਚੇ ਗੁਰਾਂ ਨੇ ਮੈਨੂੰ ਇਸ ਤੋਂ ਪਾਰ ਕਰ ਦਿੱਤਾ ਹੈ।
English
This world-ocean is so difficult to cross; the True Guru has carried me across.
ਮਿਟਿਆ ਆਵਾ ਗਉਣੁ; ਜਾਂ ਪੂਰਾ ਪਾਇਆ ॥
mittiaa aavaa gaun; jaan pooraa paaeaa |
Punjabi
ਜਦ ਪੂਰਨ ਪ੍ਰਭੂ ਮਿਲ ਪੈਦਾ ਹੈ ਤਾਂ ਆਉਣੇ ਅਤੇ ਜਾਣੇ ਮੁਕ ਜਾਂਦੇ ਹਨ।
English
My comings and goings in reincarnation ended, when I met the Perfect Lord.
ਹਰਿਹਾਂ. ਅੰਮ੍ਰਿਤੁ ਹਰਿ ਕਾ ਨਾਮੁ; ਸਤਿਗੁਰ ਤੇ ਪਾਇਆ ॥੬॥
harihaan. amrit har kaa naam; satigur te paaeaa |6|
Punjabi
ਹਰਿਹਾਂ! ਵਾਹਿਗੁਰੂ ਦਾ ਸੁਧਾ ਸਰੂਪ ਨਾਮ ਮੈਂ ਸੱਚੇ ਗੁਰਾਂ ਪਾਸੋ ਪਰਾਪਤ ਕੀਤਾ ਹੈ।
English
O Lord! I have obtained the Ambrosial Nectar of the Name of the Lord from the True Guru. ||6||
ਮੇਰੈ ਹਾਥਿ ਪਦਮੁ; ਆਗਨਿ ਸੁਖ ਬਾਸਨਾ ॥
merai haath padam; aagan sukh baasanaa |
Punjabi
ਮੇਰੇ ਹੱਥ ਉਤੇ ਸੁਲੱਖਣੇ ਕੰਵਲ ਦਾ ਚਿੰਨ ਹੈ ਅਤੇ ਮੇਰੇ ਦਿਲ ਦੇ ਵਿਹੜੇ ਅੰਦਰ ਖੁਸ਼ੀ ਵਸਦੀ ਹੈ।
English
The lotus is in my hand; in the courtyard of my heart I abide in peace.
ਸਖੀ ਮੋਰੈ ਕੰਠਿ ਰਤੰਨੁ; ਪੇਖਿ ਦੁਖੁ ਨਾਸਨਾ ॥
sakhee morai kantth ratan; pekh dukh naasanaa |
Punjabi
ਮੇਰੇ ਗਲੇ ਵਿੱਚ ਵਾਹਿਗੁਰੂ ਦੇ ਨਾਮ ਦਾ ਜਵੇਹਰ ਹੈ ਜਿਸ ਨੂੰ ਵੇਖ ਕੇ ਮੇਰਾ ਗਮ ਦੂਰ ਹੋ ਗਿਆ ਹੈ, ਨੀ ਮੇਰੀ ਸਹੇਲੀਏ।
English
O my companion, the Jewel is around my neck; beholding it, sorrow is taken away.
ਬਾਸਉ ਸੰਗਿ ਗੁਪਾਲ; ਸਗਲ ਸੁਖ ਰਾਸਿ ਹਰਿ ॥
baasau sang gupaal; sagal sukh raas har |
Punjabi
ਮੈਂ ਆਲਮ ਦੇ ਪਾਲਣ-ਪੋਸਣਹਾਰ ਵਾਹਿਗੁਰੂ ਦੇ ਨਾਲ ਵਸਦਾ ਹਾਂ, ਜੋ ਸਾਰਿਆਂ ਆਰਾਮਾਂ ਦਾ ਮੂਲ ਧਨ ਹੈ,
English
I abide with the Lord of the World, the Treasury of Total Peace. O Lord!
ਹਰਿਹਾਂ. ਰਿਧਿ ਸਿਧਿ ਨਵ ਨਿਧਿ; ਬਸਹਿ ਜਿਸੁ ਸਦਾ ਕਰਿ ॥੭॥
harihaan. ridh sidh nav nidh; baseh jis sadaa kar |7|
Punjabi
ਅਤੇ ਜਿਸ ਦੇ ਹੱਥ ਵਿੱਚ, ਧਨ-ਸੰਪਦਾ, ਪੂਰਨਤਾ ਅਤੇ ਨੌ ਖਜਾਨੇ ਸਦੀਵ ਹੀ ਵਸਦੇ ਹਨ, ਨੀ ਹਰਿਹਾ!
English
All wealth, spiritual perfection and the nine treasures are in His Hand. ||7||
ਪਰ ਤ੍ਰਿਅ ਰਾਵਣਿ ਜਾਹਿ; ਸੇਈ ਤਾ ਲਾਜੀਅਹਿ ॥
par tria raavan jaeh; seee taa laajeeeh |
Punjabi
ਜੋ ਹੋਰਨਾਂ ਪੁਰਸ਼ਾਂ ਦੀਆਂ ਇਸਤਰੀਆਂ ਨੂੰ ਮਾਨਣ ਜਾਂਦੇ ਹਨ ਕੇਵਲ ਉਹ ਹੀ ਸ਼ਰਮ ਉਠਾਉਣਗੇ।
English
Those men who go out to enjoy other men's women shall suffer in shame.
ਨਿਤਪ੍ਰਤਿ ਹਿਰਹਿ ਪਰ ਦਰਬੁ; ਛਿਦ੍ਰ ਕਤ ਢਾਕੀਅਹਿ ॥
nitaprat hireh par darab; chhidr kat dtaakeeeh |
Punjabi
ਜੋ ਸਦਾ ਹੀ ਹੋਰਨਾਂ ਦੀ ਧਨ ਸੰਪਦਾ ਚੁਰਾਉਂਦੇ ਹਨ, ਉਨ੍ਹਾਂ ਦੇ ਪਾਪ ਕਿਸ ਤਰ੍ਹਾਂ ਕੱਜੇ ਜਾ ਸਕਦੇ ਹਨ?
English
Those who steal the wealth of others - how can their guilt be concealed?
ਹਰਿ ਗੁਣ ਰਮਤ ਪਵਿਤ੍ਰ; ਸਗਲ ਕੁਲ ਤਾਰਈ ॥
har gun ramat pavitr; sagal kul taaree |
Punjabi
ਜੋ ਵਾਹਿਗੁਰੂ ਦੀਆਂ ਪਾਵਨ-ਪੁਨੀਤ ਸਿਫਤਾਂ ਉਚਾਰਦੇ ਹਨ, ਉਹ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਲੈਂਦੇ ਹਨ।
English
Those who chant the Sacred Praises of the Lord save and redeem all their generations.
ਹਰਿਹਾਂ. ਸੁਨਤੇ ਭਏ ਪੁਨੀਤ; ਪਾਰਬ੍ਰਹਮੁ ਬੀਚਾਰਈ ॥੮॥
harihaan. sunate bhe puneet; paarabraham beechaaree |8|
Punjabi
ਹਰਿਹਾਂ! ਜੋ ਹਰੀ ਦੇ ਨਾਮ ਨੂੰ ਸੁਣਦੇ ਹਨ ਅਤੇ ਪਰਮ ਪ੍ਰਭੂ ਦਾ ਧਿਆਨ ਧਾਰਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ।
English
O Lord! Those who listen and contemplate the Supreme Lord God become pure and holy. ||8||
ਊਪਰਿ ਬਨੈ ਅਕਾਸੁ; ਤਲੈ ਧਰ ਸੋਹਤੀ ॥
aoopar banai akaas; talai dhar sohatee |
Punjabi
ਉਤੇ ਅਸਮਾਨ ਸੋਹਣਾ ਦਿਸਦਾ ਹੈ ਅਤੇ ਹੇਠਾ ਧਰਤੀ ਸੁੰਦਰ ਜਾਪਦੀ ਹੈ।
English
The sky above looks lovely, and the earth below is beautiful.
ਦਹ ਦਿਸ ਚਮਕੈ ਬੀਜੁਲਿ; ਮੁਖ ਕਉ ਜੋਹਤੀ ॥
deh dis chamakai beejul; mukh kau johatee |
Punjabi
ਦਸੀ ਪਾਸੀ ਬਿਜਲੀ ਚਮਕ ਰਹੀ ਹੈ ਅਤੇ ਮੈਂ ਆਪਣੇ ਪ੍ਰੀਤਮ ਦੇ ਮੁਖਾਰਬਿੰਦ ਨੂੰ ਵੇਖਣ ਨੂੰ ਲੋਚਦੀ ਹਾਂ।
English
Lightning flashes in the ten directions; I behold the Face of my Beloved.
ਖੋਜਤ ਫਿਰਉ ਬਿਦੇਸਿ; ਪੀਉ ਕਤ ਪਾਈਐ ॥
khojat firau bides; peeo kat paaeeai |
Punjabi
ਮੈਂ ਲੱਭਣ ਲਈ ਪਰਦੇਸੀ ਜਾਂਦੀ ਹਾਂ, ਮੈਂ ਆਪਣੇ ਪਿਆਰੇ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ?
English
If I go searching in foreign lands, how can I find my Beloved?
ਹਰਿਹਾਂ. ਜੇ ਮਸਤਕਿ ਹੋਵੈ ਭਾਗੁ; ਤ ਦਰਸਿ ਸਮਾਈਐ ॥੯॥
harihaan. je masatak hovai bhaag; ta daras samaaeeai |9|
Punjabi
ਹਰਿਹਾਂ! ਜੇਕਰ ਮੇਰੇ ਮੱਥੇ ਉਤੇ ਪ੍ਰਾਲਭਧ ਦੀ ਐਹੋ ਜੇਹੀ ਲਿਖਤਕਾਰ ਹੋਵੇ, ਕੇਵਲ ਤਾਂ ਹੀ ਮੈਂ ਉਸ ਦੇ ਦੀਦਾਰ ਵਿੱਚ ਲੀਨ ਹੋ ਸਕਦੀ ਹਾਂ।
English
O Lord! If such destiny is inscribed upon my forehead, I am absorbed in the Blessed Vision of His Darshan. ||9||
ਡਿਠੇ ਸਭੇ ਥਾਵ; ਨਹੀ ਤੁਧੁ ਜੇਹਿਆ ॥
dditthe sabhe thaav; nahee tudh jehiaa |
Punjabi
ਮੈਂ ਸਾਰੀਆਂ ਥਾਵਾਂ ਵੇਖੀਆਂ ਹਨ, ਪ੍ਰੰਤੂ ਤੇਰੇ ਵਰਗੀ ਕੋਈ ਭੀ ਨਹੀਂ।
English
I have seen all places, but none can compare to You.
ਬਧੋਹੁ ਪੁਰਖਿ ਬਿਧਾਤੈ; ਤਾਂ ਤੂ ਸੋਹਿਆ ॥
badhohu purakh bidhaatai; taan too sohiaa |
Punjabi
ਖੁਦ ਹੀ ਸਿਰਜਣਹਾਰ ਸੁਆਮੀ ਨੇ ਤੈਨੂੰ ਕਾਇਮ ਕੀਤਾ ਹੈ, ਏਸੇ ਲਈ ਹੀ ਤੂੰ ਸੁੰਦਰ ਹੈ।
English
The Primal Lord, the Architect of Destiny, has established You; thus You are adorned and embellished.
ਵਸਦੀ ਸਘਨ ਅਪਾਰ; ਅਨੂਪ ਰਾਮਦਾਸ ਪੁਰ ॥
vasadee saghan apaar; anoop raamadaas pur |
Punjabi
ਰਾਮਦਾਸਪੁਰ ਬੜਾ ਸੰਘਣਾ ਆਬਾਦ ਹੈ, ਇਹ ਲਾਸਾਨੀ ਅਤੇ ਪਰਮ ਸੁੰਦਰ ਹੈ।
English
Ramdaspur is prosperous and thickly populated, and incomparably beautiful.
ਹਰਿਹਾਂ. ਨਾਨਕ ਕਸਮਲ ਜਾਹਿ; ਨਾਇਐ ਰਾਮਦਾਸ ਸਰ ॥੧੦॥
harihaan. naanak kasamal jaeh; naaeiai raamadaas sar |10|
Punjabi
ਗੁਰੂ ਜੀ ਆਖਦੇ ਹਨ, ਨੀ ਹਰਿਹਾ! ਰਾਮਦਾਸ ਦੇ ਸ੍ਰੋਵਰ ਵਿੱਚ ਇਸ਼ਨਾਨ ਕਰਨ ਨਾਲ ਪ੍ਰਾਣੀ ਦੇ ਪਾਪ ਧੋਤੇ ਜਾਂਦੇ ਹਨ।
English
O Lord! Bathing in the Sacred Pool of Raam Daas, the sins are washed away, O Nanak. ||10||
ਚਾਤ੍ਰਿਕ ਚਿਤ ਸੁਚਿਤ; ਸੁ ਸਾਜਨੁ ਚਾਹੀਐ ॥
chaatrik chit suchit; su saajan chaaheeai |
Punjabi
ਸਿਆਣਾ ਪਪੀਹਾ, ਆਪਣੇ ਦਿਲ ਅੰਦਰ ਉਸ ਮਿੱਤਰ ਮੀਂਹ ਨੂੰ ਚਾਹੁੰਦਾ ਹੈ।
English
The rainbird is very smart; in its consciousness, it longs for the friendly rain.
ਜਿਸੁ ਸੰਗਿ ਲਾਗੇ ਪ੍ਰਾਣ; ਤਿਸੈ ਕਉ ਆਹੀਐ ॥
jis sang laage praan; tisai kau aaheeai |
Punjabi
ਉਹ ਕੇਵਲ ਉਸ ਲਈ ਹੀ ਤਾਂਘਦਾ ਹੈ, ਜਿਸ ਲਾਲ ਉਸ ਦੀ ਜਿੰਦ-ਜਾਨ ਜੁੜੀ ਹੋਈ ਹੈ।
English
It longs for that, to which its breath of life is attached.
ਬਨੁ ਬਨੁ ਫਿਰਤ ਉਦਾਸ; ਬੂੰਦ ਜਲ ਕਾਰਣੇ ॥
ban ban firat udaas; boond jal kaarane |
Punjabi
ਉਹ ਪਾਣੀ ਦੇ ਇਕ ਤੁਪਕੇ ਦੀ ਖਾਤਰ ਸ਼ੋਕਵਾਨ ਹੋ ਜੰਗ ਜੰਗਲ ਅੰਦਰ ਭਟਕਦਾ ਫਿਰਦਾ ਹੈ।
English
It wanders depressed, from forest to forest, for the sake of a drop of water.
ਹਰਿਹਾਂ. ਤਿਉ ਹਰਿ ਜਨੁ ਮਾਂਗੈ ਨਾਮੁ; ਨਾਨਕ ਬਲਿਹਾਰਣੇ ॥੧੧॥
harihaan. tiau har jan maangai naam; naanak balihaarane |11|
Punjabi
ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਨਾਮ ਮੰਗਦਾ ਹੈ। ਨਾਨਕ ਉਸ ਉਤੋਂ ਕੁਰਬਾਨ ਵੰਞਦਾ ਹੈ।
English
O Lord! In just the same way, the humble servant of the Lord begs for the Naam, the Name of the Lord. Nanak is a sacrifice to him. ||11||
ਮਿਤ ਕਾ ਚਿਤੁ ਅਨੂਪੁ; ਮਰੰਮੁ. ਨ ਜਾਨੀਐ ॥
mit kaa chit anoop; maram. na jaaneeai |
Punjabi
ਮੇਰੇ ਮਿੱਤਰ ਦਾ ਦਿਲ ਪਰਮ ਸੁੰਦਰ ਹੈ। ਇਸਦਾ ਭੇਤ ਜਾਣਿਆ ਨਹੀਂ ਜਾ ਸਕਦਾ।
English
The Consciousness of my Friend is incomparably beautiful. Its mystery cannot be known.
ਗਾਹਕ ਗੁਨੀ ਅਪਾਰ; ਸੁ ਤਤੁ ਪਛਾਨੀਐ ॥
gaahak gunee apaar; su tat pachhaaneeai |
Punjabi
ਜੋ ਲਾਸਾਨੀ ਨੇਕੀਆਂ ਦਾ ਖਰੀਦਦਾਰ ਹੀ ਹੈ, ਕੇਵਲ ਉਹ ਹੀ ਅਸਲੀਅਤ ਨੂੰ ਸਿੰਞਾਣਦਾ ਹੈ।
English
One who purchases the priceless virtues realizes the essence of reality.
ਚਿਤਹਿ ਚਿਤੁ ਸਮਾਇ; ਤ ਹੋਵੈ ਰੰਗੁ ਘਨਾ ॥
chiteh chit samaae; ta hovai rang ghanaa |
Punjabi
ਜਦ ਇਨਸਾਨ ਦਾ ਮਨ ਸਾਈਂ ਦੇ ਮਨ ਅੰਦਰ ਲੀਨ ਹੋ ਜਾਂਦਾ ਹੈ, ਤਦ ਉਹ ਘਣੇਰੀ ਖੁਸ਼ੀ ਨੂੰ ਪਰਾਪਤ ਹੋ ਜਾਂਦਾ ਹੈ।
English
When the consciousness is absorbed in the supreme consciousness, great joy and bliss are found.
ਹਰਿਹਾਂ, ਚੰਚਲ ਚੋਰਹਿ ਮਾਰਿ; ਤ ਪਾਵਹਿ ਸਚੁ ਧਨਾ ॥੧੨॥
harihaan, chanchal choreh maar; ta paaveh sach dhanaa |12|
Punjabi
ਹਰਿਹਾਂ! ਜਦ ਬੰਦਾ ਆਪਣੇ ਚੁਲਬੁਨੇ ਮਨ ਦੇ ਤਸਕਰ ਨੂੰ ਮਾਰ ਲੈਂਦਾ ਹੈ, ਤਾਂ ਉਹ ਸੱਚੀ ਦੌਲਤ ਨੂੰ ਪਾ ਲੈਂਦਾ ਹੈ।
English
O Lord! When the fickle thieves are overcome, the true wealth is obtained. ||12||
ਸੁਪਨੈ. ਊਭੀ ਭਈ; ਗਹਿਓ ਕੀ ਨ. ਅੰਚਲਾ ॥
supanai. aoobhee bhee; gahio kee na. anchalaa |
Punjabi
ਸੁਫਨੇ ਵਿੱਚ ਮੈਂ ਆਪਣੇ ਪ੍ਰੀਤਮ ਵਲ ਉਤੇ ਨੂੰ ਚਲੀ ਗਈ, ਪ੍ਰੰਤੂ ਮੈਂ ਉਸ ਦਾ ਪੱਲਾ ਉਦੋਂ ਕਿਉਂ ਨਾਂ ਫੜ੍ਹ ਲਿਆ?
English
In a dream, I was lifted up; why didn't I grasp the hem of His Robe?
ਸੁੰਦਰ ਪੁਰਖ ਬਿਰਾਜਿਤ; ਪੇਖਿ ਮਨੁ ਬੰਚਲਾ ॥
sundar purakh biraajit; pekh man banchalaa |
Punjabi
ਆਪਣੇ ਸੋਹਣੇ ਸੁਨੱਖੇ ਪਤੀ ਨੂੰ ਲੇਟਿਆ ਹੋਇਆ ਵੇਖ, ਮੇਰਾ ਮਨੂਆ ਮੋਹਿਤ ਹੋ ਗਿਆ।
English
Gazing upon the Beautiful Lord relaxing there, my mind was charmed and fascinated.
ਖੋਜਉ ਤਾ ਕੇ ਚਰਣ; ਕਹਹੁ. ਕਤ ਪਾਈਐ ॥
khojau taa ke charan; kahahu. kat paaeeai |
Punjabi
ਮੈਂ ਉਸ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਢੁੰਡਦੀ ਫਿਰਦੀ ਹਾਂ। ਦਸੋ, ਮੇਰਾ ਪ੍ਰੀਤਮ ਮੈਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ?
English
I am searching for His Feet - tell me, where can I find Him?
ਹਰਿਹਾਂ. ਸੋਈ ਜਤੰਨੁ ਬਤਾਇ; ਸਖੀ ਪ੍ਰਿਉ ਪਾਈਐ ॥੧੩॥
harihaan. soee jatan bataae; sakhee priau paaeeai |13|
Punjabi
ਹੇ ਮੇਰੀ ਸਈਏ ਹਰਿਹਾ! ਮੈਨੂੰ ਉਹ ਉਪਰਾਲਾ ਦੱਸ ਜਿਸ ਦੁਆਰਾ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ।
English
O Lord! Tell me how I can find my Beloved, O my companion. ||13||
ਨੈਣ. ਨ ਦੇਖਹਿ ਸਾਧ; ਸਿ ਨੈਣ ਬਿਹਾਲਿਆ ॥
nain. na dekheh saadh; si nain bihaaliaa |
Punjabi
ਨੇਤ੍ਰ ਜੋ ਰੱਬ ਦੇ ਸੰਤ ਨੂੰ ਨਹੀਂ ਵੇਖਦੇ, ਉਹ ਨੇਤ੍ਰ ਸਦਾ ਹੀ ਦੁਖੀ ਰਹਿੰਦੇ ਹਨ।
English
The eyes which do not see the Holy - those eyes are miserable.
ਕਰਨ. ਨ ਸੁਨਹੀ ਨਾਦੁ; ਕਰਨ ਮੁੰਦਿ ਘਾਲਿਆ ॥
karan. na sunahee naad; karan mund ghaaliaa |
Punjabi
ਕੰਨ, ਜੋ ਈਸ਼ਵਰੀ ਬਾਣੀ ਨੂੰ ਨਹੀਂ ਸੁਣਦੇ, ਉਨ੍ਹਾਂ ਕੰਨਾਂ ਵਿੱਚ ਮੌਦਾ ਲਾ ਦੇਣਾ ਚਾਹੀਦਾ ਹੈ।
English
The ears which do not hear the Sound-current of the Naad - those ears might just as well be plugged.
ਰਸਨਾ ਜਪੈ. ਨ ਨਾਮੁ; ਤਿਲੁ ਤਿਲੁ ਕਰਿ ਕਟੀਐ ॥
rasanaa japai. na naam; til til kar katteeai |
Punjabi
ਜਿਹੜੀ ਜੀਭ ਨਾਮ ਦਾ ਉਚਾਰਨ ਨਹੀਂ ਕਰਦੀ, ਉਹ ਭੋਰਾ ਭੋਰਾ ਕਰ ਕੇ ਵੱਢ ਦੇਣੀ ਚਾਹੀਦੀ ਹੈ।
English
The tongue which does not chant the Naam ought to be cut out, bit by bit.
ਹਰਿਹਾਂ. ਜਬ ਬਿਸਰੈ ਗੋਬਿਦ ਰਾਇ; ਦਿਨੋ ਦਿਨੁ ਘਟੀਐ ॥੧੪॥
harihaan. jab bisarai gobid raae; dino din ghatteeai |14|
Punjabi
ਹਰਿਹਾਂ! ਜਦ ਬੰਦਾ ਆਪਣੇ ਪ੍ਰਭੂ ਪਾਤਿਸ਼ਾਹ ਨੂੰ ਭੁੱਲ ਜਾਂਦਾ ਹੈ, ਉਹ ਰੋਜ-ਬ-ਰੋਜ਼ ਘਟਦਾ ਜਾਂਦਾ ਹੈ।
English
O Lord! When the mortal forgets the Lord of the Universe, the Sovereign Lord King, he grows weaker day by day. ||14||
ਪੰਕਜ ਫਾਥੇ ਪੰਕ; ਮਹਾ ਮਦ ਗੁੰਫਿਆ ॥
pankaj faathe pank; mahaa mad gunfiaa |
Punjabi
ਭੌਰੇ ਦੇ ਪੰਖ ਕੰਵਲ ਦੀਆਂ ਪਰਮ ਗੁੰਦੀਆਂ ਹੋਈਆਂ ਸੁੰਗਧਤ ਪੰਖੜੀਆਂ ਵਿੱਚ ਫਸ ਜਾਂਦੇ ਹਨ।
English
The wings of the bumble bee are caught in the intoxicating fragrant petals of the lotus.
ਅੰਗ ਸੰਗ ਉਰਝਾਇ; ਬਿਸਰਤੇ ਸੁੰਫਿਆ ॥
ang sang urajhaae; bisarate sunfiaa |
Punjabi
ਪੰਖੜੀਆਂ ਨਾਲ ਫਸ ਕੇ, ਉਸ ਦੇ ਹੋਸ਼ ਹਵਾਸ ਮਾਰੇ ਜਾਂਦੇ ਹਨ।
English
With its limbs entangled in the petals, it loses its senses.