Ang 1363
ਹੈ ਕੋਊ ਐਸਾ ਮੀਤੁ; ਜਿ ਤੋਰੈ ਬਿਖਮ ਗਾਂਠਿ ॥
hai koaoo aisaa meet; ji torai bikham gaantth |
Punjabi
ਕੀ ਮੋਈ ਮੇਰਾ ਐਹੋ ਜੇਹਾ ਮਿੱਤਰ ਹੈ, ਜੋ ਸਖਤ ਗੰਢ ਨੂੰ ਤੋੜ ਦੇਵੇ?
English
Is there any such friend, who can untie this difficult knot?
ਨਾਨਕ. ਇਕੁ ਸ੍ਰੀਧਰ ਨਾਥੁ; ਜਿ ਟੂਟੇ ਲੇਇ ਸਾਂਠਿ ॥੧੫॥
naanak. ik sreedhar naath; ji ttootte lee saantth |15|
Punjabi
ਨਾਨਕ ਧਰਤੀ ਦਾ ਇਕ ਪੂਜਯ ਪ੍ਰਭੂ ਹੀ ਐਸਾ ਹੈ, ਜੋ ਵਿਛੁੜਿਆਂ ਹੋਇਆ ਨੂੰ ਆਪਣੇ ਨਾਲ ਜੋੜ ਲੈਂਦਾ ਹੈ।
English
O Nanak, the One Supreme Lord and Master of the earth reunites the separated ones. ||15||
ਧਾਵਉ ਦਸਾ ਅਨੇਕ; ਪ੍ਰੇਮ ਪ੍ਰਭ ਕਾਰਣੇ ॥
dhaavau dasaa anek; prem prabh kaarane |
Punjabi
ਆਪਣੇ ਪ੍ਰਭੂ ਦੇ ਪਿਆਰ ਨੂੰ ਪਰਾਪਤ ਕਰਨ ਲਈ ਮੈਂ ਅਨੇਕਾਂ ਪਾਸਿਆਂ ਵਲ ਭਜਿਆ ਫਿਰਦਾ ਹਾਂ।
English
I run around in all directions, searching for the love of God.
ਪੰਚ ਸਤਾਵਹਿ ਦੂਤ; ਕਵਨ ਬਿਧਿ ਮਾਰਣੇ ॥
panch sataaveh doot; kavan bidh maarane |
Punjabi
ਪੰਜ ਦੁਸ਼ਮਨ ਮੈਨੂੰ ਤੰਗ ਕਰਦੇ ਹਨ। ਕਿਸ ਤਰੀਕੇ ਨਾਲ ਮੈਂ ਉਨ੍ਹਾਂ ਨੂੰ ਮਾਰ ਸਕਦਾ ਹਾਂ।
English
The five evil enemies are tormenting me; how can I destroy them?
ਤੀਖਣ ਬਾਣ ਚਲਾਇ; ਨਾਮੁ ਪ੍ਰਭ ਧੵਾਈਐ ॥
teekhan baan chalaae; naam prabh dhayaaeeai |
Punjabi
ਉਨ੍ਹਾਂ ਨੂੰ ਸੁਆਮੀ ਦੇ ਨਾਮ ਦੇ ਸਿਮਰਨ ਦੇ ਤਿੱਖੇ ਤੀਰ ਮਾਰ।
English
Shoot them with the sharp arrows of meditation on the Name of God.
ਹਰਿਹਾਂ. ਮਹਾਂ ਬਿਖਾਦੀ ਘਾਤ; ਪੂਰਨ ਗੁਰੁ ਪਾਈਐ ॥੧੬॥
harihaan. mahaan bikhaadee ghaat; pooran gur paaeeai |16|
Punjabi
ਹਰਿਹਾਂ! ਪਰਮ ਦੁਖਦਾਈ ਦੁਸ਼ਮਨਾਂ ਨੂੰ ਮਾਰ ਸੁਟਣ ਦਾ ਤਰੀਕਾ ਪੂਰੇ ਗੁਰਾਂ ਪਾਸੋ ਪਰਾਪਤ ਹੁੰਦਾ ਹੈ।
English
O Lord! The way to slaughter these terrible sadistic enemies is obtained from the Perfect Guru. ||16||
ਸਤਿਗੁਰ ਕੀਨੀ ਦਾਤਿ; ਮੂਲਿ. ਨ ਨਿਖੁਟਈ ॥
satigur keenee daat; mool. na nikhuttee |
Punjabi
ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ ਅਤੇ ਇਹ ਕਦਾਚਿਤ ਮੁਕਦੀ ਨਹੀਂ।
English
The True Guru has blessed me with the bounty which shall never be exhausted.
ਖਾਵਹੁ ਭੁੰਚਹੁ ਸਭਿ; ਗੁਰਮੁਖਿ ਛੁਟਈ ॥
khaavahu bhunchahu sabh; guramukh chhuttee |
Punjabi
ਇਸ ਨੂੰ ਖਾਣ ਅਤੇ ਖਰਚਣ ਦੁਆਰਾ ਸਾਰਿਆਂ ਪਵਿੱਤਰ ਪੁਰਸ਼ਾਂ ਦੀ ਕਲਿਆਣ ਹੋ ਜਾਂਦੀ ਹੈ।
English
Eating and consuming it, all the Gurmukhs are emancipated.
ਅੰਮ੍ਰਿਤੁ ਨਾਮੁ ਨਿਧਾਨੁ; ਦਿਤਾ ਤੁਸਿ ਹਰਿ ॥
amrit naam nidhaan; ditaa tus har |
Punjabi
ਪ੍ਰੰਸਨ ਹੋ, ਸੁਆਮੀ ਨੇ ਮੈਨੂੰ ਆਪਣੇ ਸੁਧਾ ਸਰੂਪ ਨਾਮ ਦਾ ਖਜਾਨਾ ਬਖਸ਼ਿਆ ਹੈ।
English
The Lord, in His Mercy, has blessed me with the treasure of the Ambrosial Naam.
ਨਾਨਕ ਸਦਾ ਅਰਾਧਿ; ਕਦੇ. ਨ ਜਾਂਹਿ ਮਰਿ ॥੧੭॥
naanak sadaa araadh; kade. na jaanhi mar |17|
Punjabi
ਨਾਨਕ, ਤੂੰ ਹਮੇਸ਼ਾਂ ਹੀ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਕਦਾਚਿਤ ਮਰਦਾ ਨਹੀਂ।
English
O Nanak, worship and adore the Lord, who never dies. ||17||
ਜਿਥੈ ਜਾਏ ਭਗਤੁ; ਸੁ ਥਾਨੁ ਸੁਹਾਵਣਾ ॥
jithai jaae bhagat; su thaan suhaavanaa |
Punjabi
ਜਿਥੇ ਕਿਤੇ ਸੁਆਮੀ ਦਾ ਸਾਧੂ ਜਾਂਦਾ ਹੈ, ਸੋਹਣਾ ਥੀ ਵੰਞਦਾ ਹੈ, ਉਹ ਅਸਥਾਨ।
English
Wherever the Lord's devotee goes is a blessed, beautiful place.
ਸਗਲੇ ਹੋਏ ਸੁਖ; ਹਰਿ ਨਾਮੁ ਧਿਆਵਣਾ ॥
sagale hoe sukh; har naam dhiaavanaa |
Punjabi
ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
English
All comforts are obtained, meditating on the Lord's Name.
ਜੀਅ ਕਰਨਿ ਜੈਕਾਰੁ; ਨਿੰਦਕ ਮੁਏ ਪਚਿ ॥
jeea karan jaikaar; nindak mue pach |
Punjabi
ਲੋਕ ਸੁਆਮੀ ਦੇ ਸਾਧੂ ਨੂੰ ਵਾਹ ਵਾਹ ਕਰਦੇ ਹਨ ਅਤੇ ਉਸ ਦੀ ਬਦਖੋਈ ਕਰਨ ਵਾਲੇ ਗਲ-ਸੜ ਕੇ ਮਰ ਜਾਂਦੇ ਹਨ।
English
People praise and congratulate the devotee of the Lord, while the slanderers rot and die.
ਸਾਜਨ ਮਨਿ ਆਨੰਦੁ; ਨਾਨਕ ਨਾਮੁ ਜਪਿ ॥੧੮॥
saajan man aanand; naanak naam jap |18|
Punjabi
ਗੁਰੂ ਜੀ ਆਖਦੇ ਹਨ, ਹੇ ਮਿੱਤਰ! ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਅਤੇ ਖੁਸ਼ੀ ਤੇਰੇ ਚਿੱਤ ਅੰਦਰ ਨਿਵਾਸ ਕਰ ਲਵੇਗੀ।
English
Says Nanak, O friend, chant the Naam, and your mind shall be filled with bliss. ||18||
ਪਾਵਨ ਪਤਿਤ ਪੁਨੀਤ; ਕਤਹ. ਨਹੀ ਸੇਵੀਐ ॥
paavan patit puneet; katah. nahee seveeai |
Punjabi
ਪ੍ਰਾਣੀ ਕਦੇ ਭੀ ਪਵਿੱਤਰ ਪ੍ਰਭੂ ਦੀ ਟਹਿਲ ਨਹੀਂ ਕਮਾਉਂਦਾ, ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
English
The mortal never serves the Immaculate Lord, the Purifier of sinners.
ਝੂਠੈ ਰੰਗਿ ਖੁਆਰੁ; ਕਹਾਂ ਲਗੁ ਖੇਵੀਐ ॥
jhootthai rang khuaar; kahaan lag kheveeai |
Punjabi
ਕੁੜੀਆਂ ਰੰਗ-ਰਲੀਆਂ ਅੰਦਰ, ਪ੍ਰਾਣੀ ਤਬਾਹ ਹੋ ਜਾਂਦਾ ਹੈ। ਕਿਨੇ ਚਿੱਤ ਤਾਂਈ ਉਹ ਕਿਸ ਤਰ੍ਹਾਂ ਗੁਜਾਰਾ ਕਰ ਸਕਦਾ ਹੈ।
English
The mortal wastes away in false pleasures. How long can this go on?
ਹਰਿਚੰਦਉਰੀ ਪੇਖਿ; ਕਾਹੇ ਸੁਖੁ ਮਾਨਿਆ ॥
harichandauree pekh; kaahe sukh maaniaa |
Punjabi
ਦ੍ਰਿਸ਼ਟਮਾਨ ਧੋਖੇ ਨੂੰ ਵੇਖ, ਤੂੰ ਕਿਉਂ ਖੁਸ਼ ਹੁੰਦਾ ਹੈ, ਹੇ ਪ੍ਰਾਣੀ?
English
Why do you take such pleasure, looking at this mirage?
ਹਰਿਹਾਂ. ਹਉ ਬਲਿਹਾਰੀ ਤਿੰਨ; ਜਿ ਦਰਗਹਿ ਜਾਨਿਆ ॥੧੯॥
harihaan. hau balihaaree tin; ji darageh jaaniaa |19|
Punjabi
ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਵੰਞਦਾ ਹਾਂ ਜੋ ਪ੍ਰਭੂ ਦੇ ਦਰਬਾਰ ਅੰਦਰ ਪਰਵਾਨ ਹੋਏ ਹੋਏ ਹਨ।
English
O Lord! I am a sacrifice to those who are known and approved in the Court of the Lord. ||19||
ਕੀਨੇ ਕਰਮ ਅਨੇਕ; ਗਵਾਰ ਬਿਕਾਰ ਘਨ ॥
keene karam anek; gavaar bikaar ghan |
Punjabi
ਬੇਅਕਲ ਬੰਦਾ ਅਨੇਕਾਂ ਕੁਕਰਮ ਅਤੇ ਘਦੇਰੇ ਪਾਪ ਕਮਾਉਂਦਾ ਹੈ।
English
The fool commits countless foolish actions and so many sinful mistakes.
ਮਹਾ ਦ੍ਰੁਗੰਧਤ ਵਾਸੁ; ਸਠ ਕਾ ਛਾਰੁ ਤਨ ॥
mahaa drugandhat vaas; satth kaa chhaar tan |
Punjabi
ਮੂਰਖ ਦੀ ਦੇਹ ਪਰਮ ਬਦਬੂ ਦਾ ਟਿਕਾਣਾ ਹੈ ਅਤੇ ਮਿੱਟੀ ਹੋ ਜਾਉਗੀ।
English
The fool's body smells rotten, and turns to dust.
ਫਿਰਤਉ ਗਰਬ ਗੁਬਾਰਿ; ਮਰਣੁ. ਨਹ ਜਾਨਈ ॥
firtau garab gubaar; maran. neh jaanee |
Punjabi
ਉਹ ਹੰਕਾਰ ਦੇ ਹਨੇਰੇ ਅੰਦਰ ਭਟਕਦਾ ਫਿਰਦਾ ਹੈ ਅਤੇ ਆਪਦੀ ਮੌਤ ਦਾ ਖਿਆਲ ਨਹੀਂ ਕਰਦਾ।
English
He wanders lost in the darkness of pride, and never thinks of dying.
ਹਰਿਹਾਂ, ਹਰਿਚੰਦਉਰੀ ਪੇਖਿ; ਕਾਹੇ ਸਚੁ ਮਾਨਈ ॥੨੦॥
harihaan, harichandauree pekh; kaahe sach maanee |20|
Punjabi
ਹਰਿਹਾਂ! ਹਵਾ ਵਿੱਚ ਗੰਧਰਬ-ਨਗਰੀ ਵੇਖ ਤੂੰ ਇਸ ਨੂੰ ਕਿਉਂ ਸੱਚੀ ਤਸਲੀਮ ਕਰਦਾ ਹੈ?
English
O Lord! The mortal gazes upon the mirage; why does he think it is true? ||20||
ਜਿਸ ਕੀ ਪੂਜੈ ਅਉਧ; ਤਿਸੈ ਕਉਣੁ ਰਾਖਈ ॥
jis kee poojai aaudh; tisai kaun raakhee |
Punjabi
ਉਸ ਨੂੰ ਕੌਣ ਬਚਾ ਸਕਦਾ ਹੈ, ਜਿਸ ਦੀ ਉਮਰ ਮੁੱਕ ਗਈ ਹੈ?
English
When someone's days are over, who can save him?
ਬੈਦਕ ਅਨਿਕ ਉਪਾਵ; ਕਹਾਂ ਲਉ ਭਾਖਈ ॥
baidak anik upaav; kahaan lau bhaakhee |
Punjabi
ਕਿੰਨੇ ਚਿਰ ਤਾਂਈ ਵੈਦ ਅਨੇਕਾਂ ਉਪਰਾਲੇ ਦਸੀ ਜਾਣਗੇ?
English
How long can the physicians go on, suggesting various therapies?
ਏਕੋ ਚੇਤਿ ਗਵਾਰ; ਕਾਜਿ ਤੇਰੈ ਆਵਈ ॥
eko chet gavaar; kaaj terai aavee |
Punjabi
ਹੇ ਬੇਸਮਝ ਬੰਦੇ! ਤੂੰ ਆਪਣੇ ਇਕ ਸੁਆਮੀ ਦਾ ਸਿਮਰਨ ਕਰ, ਜੋ ਤੇਰੇ ਕੰਮ ਆਉਗਾ।
English
You fool, remember the One Lord; only He shall be of use to you in the end.
ਹਰਿਹਾਂ. ਬਿਨੁ ਨਾਵੈ ਤਨੁ ਛਾਰੁ; ਬ੍ਰਿਥਾ ਸਭੁ ਜਾਵਈ ॥੨੧॥
harihaan. bin naavai tan chhaar; brithaa sabh jaavee |21|
Punjabi
ਹਰਿਹਾਂ! ਨਾਮ ਦੇ ਬਗੈਰ ਦੇਹ ਮਿੱਟੀ ਹੋ ਜਾਉਗੀ ਅਤੇ ਹਰ ਸ਼ੈ ਵਿਅਰਥ ਚਲੀ ਜਾਉਗੀ।
English
O Lord! Without the Name, the body turns to dust, and everything goes to waste. ||21||
ਅਉਖਧੁ ਨਾਮੁ ਅਪਾਰੁ; ਅਮੋਲਕੁ ਪੀਜਈ ॥
aaukhadh naam apaar; amolak peejee |
Punjabi
ਤੂੰ ਲਾਸਾਨੀ ਅਤੇ ਅਣਮੁੱਲੇ ਨਾਮ ਦੀ ਦਵਾਈ ਪਾਨ ਕਰ।
English
Drink in the medicine of the Incomparable, Priceless Name.
ਮਿਲਿ ਮਿਲਿ ਖਾਵਹਿ ਸੰਤ; ਸਗਲ ਕਉ ਦੀਜਈ ॥
mil mil khaaveh sant; sagal kau deejee |
Punjabi
ਇਕੱਠੇ ਮਿਲ ਕੇ ਸਾਧੂ ਇਸ ਨੂੰ ਛਕਦੇ ਹਨ ਅਤੇ ਹੋਰ ਸਾਰਿਆਂ ਨੂੰ ਦਿੰਦੇ ਹਨ।
English
Meeting and joining together, the Saints drink it in, and give it to everyone.
ਜਿਸੈ ਪਰਾਪਤਿ ਹੋਇ; ਤਿਸੈ ਹੀ ਪਾਵਣੇ ॥
jisai paraapat hoe; tisai hee paavane |
Punjabi
ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ।
English
He alone is blessed with it, who is destined to receive it.
ਹਰਿਹਾਂ. ਹਉ ਬਲਿਹਾਰੀ ਤਿੰਨੑ; ਜਿ ਹਰਿ ਰੰਗੁ ਰਾਵਣੇ ॥੨੨॥
harihaan. hau balihaaree tina; ji har rang raavane |22|
Punjabi
ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਵਾਹਿਗੁਰੂ ਦੀ ਪ੍ਰੀਤ ਨੂੰ ਮਾਣਦੇ ਹਨ।
English
O Lord! I am a sacrifice to those who enjoy the Love of the Lord. ||22||
ਵੈਦਾ ਸੰਦਾ ਸੰਗੁ; ਇਕਠਾ ਹੋਇਆ ॥
vaidaa sandaa sang; ikatthaa hoeaa |
Punjabi
ਹਕੀਮਾਂ ਦੀ ਸਭਾ ਇਕੱਠਾ ਹੋ ਬਹਿੰਦੀ ਹੈ,
English
The physicians meet together in their assembly.
ਅਉਖਦ ਆਏ ਰਾਸਿ; ਵਿਚਿ ਆਪਿ ਖਲੋਇਆ ॥
aaukhad aae raas; vich aap khaloeaa |
Punjabi
ਦਵਾਈਆਂ ਕਾਰਗਰ ਹੋ ਜਾਂਦੀਆਂ ਹਨ, ਜਦ ਪ੍ਰਭੂ ਖੁਦ ਉਨ੍ਹਾਂ ਵਿੱਚ ਆ ਖੜਾ ਹੁੰਦਾ ਹੈ।
English
The medicines are effective, when the Lord Himself stands in their midst.
ਜੋ ਜੋ ਓਨਾ ਕਰਮ; ਸੁਕਰਮ ਹੋਇ ਪਸਰਿਆ ॥
jo jo onaa karam; sukaram hoe pasariaa |
Punjabi
ਜਿਹੜੇ ਭੀ ਚੰਗੇ ਅਤੇ ਮੰਦੇ ਉਨ੍ਹਾਂ ਦੇ ਅਮਲ ਹਨ, ਸਾਖਿਆਤ ਉਹ ਹੀ ਅਮਲ ਪਰਗਟ ਹੋ ਜਾਂਦੇ ਹਨ।
English
Their good deeds and karma become apparent.
ਹਰਿਹਾਂ. ਦੂਖ ਰੋਗ ਸਭਿ ਪਾਪ; ਤਨ ਤੇ ਖਿਸਰਿਆ ॥੨੩॥
harihaan. dookh rog sabh paap; tan te khisariaa |23|
Punjabi
ਹਰਿਹਾਂ! ਤਕਲੀਫਾਂ, ਬੀਮਾਰੀਆਂ ਅਤੇ ਕਸਮਲ ਸਾਰੇ ਸੰਤਾਂ ਦੀ ਦੇਹ ਤੇ ਅਲੋਪ ਹੋ ਜਾਂਦੇ ਹਨ।
English
O Lord! Pains, diseases and sins all vanish from their bodies. ||23||
ਚਉਬੋਲੇ ਮਹਲਾ ੫ ॥
chaubole mahalaa 5 |
Punjabi
ਚਉਬੋਲੇ ਪੰਜਵੀਂ ਪਾਤਿਸ਼ਾਹੀ।
English
Chaubolas, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੰਮਨ. ਜਉ ਇਸ ਪ੍ਰੇਮ ਕੀ; ਦਮ ਕੵਿਹੁ ਹੋਤੀ ਸਾਟ ॥
saman. jau is prem kee; dam kayihu hotee saatt |
Punjabi
ਸੰਮਨ! ਜੇਕਰ ਧਨ-ਦੌਲਤ ਦੇ ਵਟਾਦਰੇ ਨਾਲ ਇਹ ਪ੍ਰੀਤ ਮਿਲ ਸਕਦੀ ਹੁੰਦੀ,
English
O Samman, if one could buy this love with money,
ਰਾਵਨ ਹੁਤੇ. ਸੁ ਰੰਕ ਨਹਿ; ਜਿਨਿ ਸਿਰ ਦੀਨੇ ਕਾਟਿ ॥੧॥
raavan hute. su rank neh; jin sir deene kaatt |1|
Punjabi
ਤਦ ਉਹ ਰਾਵਨ ਕੋਈ ਕੰਗਾਲ ਤਾਂ ਨਹੀਂ ਸੀ, ਜਿਸ ਨੇ ਆਪਣੇ ਸੀਸ ਵੱਢ ਕੇ ਸ਼ਿਵ ਜੀ ਨੂੰ ਭੇਟਾ ਕੀਤਾ।
English
then consider Raawan the king. He was not poor, but he could not buy it, even though he offered his head to Shiva. ||1||
ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ; ਬੀਚੁ. ਨ ਰਾਈ ਹੋਤ ॥
preet prem tan khach rahiaa; beech. na raaee hot |
Punjabi
ਮੂਸਨ! ਮੇਰੀ ਦੇਹ ਪ੍ਰਭੂ ਦੀ ਮੁਹੱਬਤ ਅਤੇ ਪਿਰਹੜੀ ਅੰਦਰ ਲੀਨ ਹੋਈ ਹੋਈ ਹੈ ਅਤੇ ਮੇਰੇ ਤੇ ਪ੍ਰਭੂ ਦੇ ਵਿਚਕਾਰ ਇਕ ਸਰ੍ਹੋ ਦੇ ਦਾਣੇ ਜਿੰਨਾ ਭੀ ਫਰਕ ਨਹੀਂ।
English
My body is drenched in love and affection for the Lord; there is no distance at all between us.
ਚਰਨ ਕਮਲ ਮਨੁ ਬੇਧਿਓ; ਬੂਝਨੁ ਸੁਰਤਿ ਸੰਜੋਗ ॥੨॥
charan kamal man bedhio; boojhan surat sanjog |2|
Punjabi
ਪ੍ਰਭੂ ਦੇ ਕੰਵਲ ਪੈਰਾ ਨੇ ਮੇਰੀ ਜਿੰਦੜੀ ਵਿੰਨ੍ਹ ਸੁੱਟੀ ਹੈ। ਕੇਵਲ ਤਦ ਹੀ ਇਨਸਾਨ ਪ੍ਰਭੂ ਨੂੰ ਅਨੁਭਵ ਕਰਦਾ ਹੈ, ਜੇ ਉਸ ਦਾ ਮਨ ਉਸ ਨਾਲ ਜੁੜਿਆ ਹੋਵੇ।
English
My mind is pierced through by the Lotus Feet of the Lord. He is realized when one's intuitive consciousness is attuned to Him. ||2||